ਮੋਗਾ ਖਬਰਨਾਮਾ / ਸਥਾਨਕ

Facebookmail

ਮੋਗਾ ਖਬਰਨਾਮਾ / ਸਥਾਨਕ  / Moga News  

—————————————————————

‘ਮਾਨਵ ਏਕਤਾ ਦਿਵਸ’ ਮੌਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ 

ਮਨੁੱਖ ਦਾ ਜੀਵਨ ਪਰਉਪਕਾਰ ਪ੍ਰਤਿ ਸਮਰਪਿਤ ਹੋਣਾ ਚਾਹੀਦਾ ਹੈ -ਮਾਤਾ ਸੁਦੀਕਸ਼ਾ ਜੀ ਮਹਾਰਾਜ

 ਮੋਗਾ/ 24 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

            ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੋਗਾ ਬ੍ਰਾਂਚ ਦੇ ਸੰਜੋਯਕ਼ ਰਾਕੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਸੰਤ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਮੋਗਾ ਵਿਖੇ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਜੀ ਦੀ ਅਪਾਰ ਕਿਰਪਾ ਸਦਕਾ ਮੋਗਾ ਬ੍ਰਾਂਚ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ 100 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਕੈਪ ਦਾ ਉਦਘਾਟਨ ਜ਼ੋਨਲ ਇੰਚਾਰਜ ਸੰਗਰੂਰ ਸ਼੍ਰੀ ਵੀ.ਸੀ. ਲੂਥਰਾ ਜੀ ਅਤੇ ਮੋਗਾ ਕਾਰਪੋਰੇਸ਼ਨ ਦੇ ਮੇਅਰ ਸ. ਬਲਜੀਤ ਸਿੰਘ ਚਾਨੀ ਨੇ ਸਾਂਝੇ ਤੌਰ ਤੇ ਕੀਤਾ।

            ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਨੇ ‘ਮਾਨਵ ਏਕਤਾ ਦਿਵਸ’ ਮੌਕੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੰਕਾਰ ਪ੍ਰਭੂ ਨੇ ਸਾਨੂੰ ਜੋ ਇਹ ਮਨੁੱਖੀ ਜੀਵਨ ਦਿੱਤਾ ਹੈ ਇਸਦਾ ਹਰ ਪਲ ਮਾਨਵਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਜਦੋਂ ਸਾਡੇ ਹਿਰਦੇ ਵਿੱਚ ਪਰਉਪਕਾਰ ਦੀ ਅਜਿਹੀ ਸੁੰਦਰ ਭਾਵਨਾ ਪੈਦਾ ਹੁੰਦੀ ਹੈ, ਤਾਂ ਅਸਲ ਵਿੱਚ ਸਮੁੱਚੀ ਮਾਨਵਤਾ ਸਾਨੂੰ ਆਪਣੀ ਪ੍ਰਤੀਤ ਹੋਣ ਲੱਗਦੀ ਹੈ। ਫਿਰ ਸਾਰਿਆਂ ਦੀ ਭਲਾਈ ਦੀ ਕਾਮਨਾ ਹੀ ਸਾਡੇ ਜੀਵਨ ਦਾ ਟੀਚਾ ਬਣ ਜਾਂਦੀ ਹੈ। ਮਾਨਵ ਏਕਤਾ ਦਿਵਸ ਦਾ ਪਵਿੱਤਰ ਅਵਸਰ ਬਾਬਾ ਗੁਰਬਚਨ ਸਿੰਘ ਜੀ ਦੀ ਮਾਨਵਤਾ ਪ੍ਰਤੀ ਸੱਚੀ ਸੇਵਾ ਨੂੰ ਸਮਰਪਿਤ ਹੈ ਜਿਸ ਤੋਂ ਨਿਰੰਕਾਰੀ ਜਗਤ ਦਾ ਹਰ ਸ਼ਰਧਾਲੂ ਦੁਆਰਾ ਪ੍ਰੇਰਨਾ ਲੈ ਰਿਹਾ ਹੈ ਨਿਰੰਕਾਰੀ ਮਿਸ਼ਨ ਵੱਲੋਂ ਅੱਜ ਪੂਰੇ ਭਾਰਤ ਵਿੱਚ ਲਗਭਗ 207 ਥਾਵਾਂ ‘ਤੇ ਖੂਨਦਾਨ ਕੈਂਪਾਂ ਦੀ ਲੜੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 50,000 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਨ੍ਹਾਂ ਸਾਰੇ ਖੂਨਦਾਨ ਕੈਂਪਾਂ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਟੈਸਟਿੰਗ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਦੇ ਨਾਲ ਹੀ ਮਾਨਵ ਏਕਤਾ ਦਿਵਸ ਮੌਕੇ ਖੂਨਦਾਨ ਕੈਂਪ ਵਿੱਚ ਸਮੂਹ ਖੂਨਦਾਨੀਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ।

              ਸਤਿਗੁਰੂ ਮਾਤਾ ਜੀ ਨੇ ਨਿਰਸਵਾਰਥ ਸੇਵਾ ਦੀ ਭਾਵਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਸਾਡੇ ਮਨ ਵਿੱਚ ਨਿਰਸਵਾਰਥ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਇਹ ਸੰਸਾਰ ਹੋਰ ਵੀ ਸੁੰਦਰ ਹੋ ਜਾਂਦਾ ਹੈ। ਚੰਗਾ ਲੱਗਣ ਲੱਗ ਪੈਂਦਾ ਹੈ ਕਿਉਂਕਿ ਉਦੋਂ ਸਾਡੀ ਸੇਵਾ ਦੀ ਭਾਵਨਾ ਪੂਰੇ ਮਾਨਵ ਪਰਿਵਾਰ ਲਈ ਇੱਕ ਟੇਢੇ ਅਤੇ ਕਰਮ ਦੇ ਰੂਪ ਵਿੱਚ ਇੱਕ ਵਰਦਾਨ ਬਣ ਜਾਂਦੀ ਹੈ, ਮਨੁੱਖੀ ਜੀਵਨ ਨੂੰ ਬਚਾਉਣ ਲਈ ਕੀਤੀ ਗਈ ਅਜਿਹੀ ਸੇਵਾ ਹੈ ਜਿਸ ਵਿੱਚ ਪਰਉਪਕਾਰ ਦੀ ਨਿਰਸਵਾਰਥ ਭਾਵਨਾ ਹੁੰਦੀ ਹੈ। ਖੂਨਦਾਨ ਮਾਨਵ ਜੀਵਨ ਨੂੰ ਬਚਾਉਣ ਹਿੱਤ ਕੀਤੀ ਜਾਣ ਵਾਲੀ ਇੱਕ ਐਸੀ ਸਰਵ ਉੱਚ ਸੇਵਾ ਹੈ ਜਿਸ ਵਿੱਚ ਪਰਉਪਕਾਰ ਦੀ ਨਿਰਸਵਾਰਥ ਭਾਵਨਾ ਸਮਾਈ ਹੋਈ ਹੁੰਦੀ ਹੈ।

—————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ –ਹਰਭਿੰਦਰ ਸਿੰਘ ਜਾਨੀਆ

ਮੋਗਾ/ 20 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

             ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਵੱਲੋਂ ਵੱਲੋਂ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆਂ ਨੇ ਮੁੱਖ ਦਫਤਰ ਵਿਖੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਬਾਹਰਲਾ ਹਿੱਸਾ ਅਤੇ ਨਾਲ ਲੱਗਦੇ ਪਿੰਡਾ ਵਿੱਚ ਆਮ ਵਰਗ ਦੇ ਬਹੁੱਤ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਬੀਮਾਰੀ ਮੌਕੇ ਆਪਣੇ ਮਹਿੰਗੇ ਟੈਸਟ ਕਰਵਾਉਣੇ ਬਹੁੱਤ ਔਖੇ ਹੋ ਜਾਂਦੇ ਹਨ ਉਹ ਸਾਰੇ ਲੋਕਾਂ ਨੂੰ ਇਸ ਲੈਬ ਤੋਂ ਬਹੁੱਤ ਵੱਡਾ ਲਾਹਾ ਲੈ ਰਹੇ ਹਨ ਕਿਉਂਕਿ ਇਸ ਲੈਬ ਵਿੱਚ ਜਰੂਰਤ ਦੇ ਟੈਸਟ ਸਿਰਫ ਲਾਗਤ ਮੁੱਖ 30% ਰੇਟਾਂ ਤੇ ਕੀਤੇ ਜਾਂਦੇ ਹਨ।

           ਟਰੱਸਟ ਦੇ ਪ੍ਰਧਾਨ ਸ੍ਰੀ ਗੋਕਲ ਚੰਦ ਬੁੱਘੀਪੁਰਾ ਦੀ ਪ੍ਰਧਾਨਗੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਜੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਦਸ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ 30 ਅਪ੍ਰੈਲ ਨੂੰ ਹਾਸਿਲ ਕਰ ਲੈਣਗੀਆਂ।

          ਇਸ ਮੌਕੇ ਟਰੱਸਟ ਦੇ ਪ੍ਰਧਾਨ ਸ੍ਰੀ ਗੋਕਲ ਚੰਦ ਬੁੱਘੀਪੁਰਾ, ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਤੇ ਟਰੱਸਟੀ ਜਗਤਾਰ ਸਿੰਘ, ਟਰੱਸਟੀ ਰਾਮ ਸਿੰਘ, ਐਨ.ਜੀ.ਓ. ਵਲੰਟੀਅਰ ਮਨਮੋਹਨ ਸਿੰਘ ਚੀਮਾ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।

—————————————————————

ਸਮੁੱਚੀ ਮਾਨਵਤਾ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ ਮਾਨਵ ਏਕਤਾ ਦਿਵਸ

ਮੋਗਾ/ 20 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

            ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਵਿਖੇ ਜੋਨਲ ਇੰਚਾਰਜ ਸੰਗਰੂਰ ਸ਼੍ਰੀ ਵੀ. ਸੀ. ਲੂਥਰਾ ਜੀ ਅਤੇ ਮੋਗਾ ਬ੍ਰਾਂਚ ਦੇ ਸੰਜੋਯਕ ਰਾਕੇਸ਼ ਕੁਮਾਰ ਲੱਕੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਅਪ੍ਰੈਲ 2024 ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਸੰਤ ਨਿਰੰਕਾਰੀ ਭਵਨ ਮੋਗਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਉਨ੍ਹਾਂ ਇਲਾਕੇ ਦੇ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਇਸ ਮਹਾਨ ਯੋਗਦਾਨ ਵਿੱਚ ਖੂਨਦਾਨ ਕਰਨ ਲਈ ਸੱਦਾ ਪੱਤਰ ਦਿੱਤਾ ਤੇ ਦੱਸਿਆ ਕਿ ‘ਮਾਨਵ ਏਕਤਾ ਦਿਵਸ’ ਬੁੱਧਵਾਰ, 24 ਅਪ੍ਰੈਲ, 2024 ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਗਰਾਊਂਡ ਨੰਬਰ 2, ਨਿਰੰਕਾਰੀ ਚੌਕ, ਬੁਰਾੜੀ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਦਿਨ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦੇ ਪਰਉਪਕਾਰੀ ਜੀਵਨ ਅਤੇ ਉਨ੍ਹਾਂ ਦੀ ਲੋਕ ਭਲਾਈ ਦੀ ਭਾਵਨਾ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਦਿੱਲੀ ਅਤੇ ਆਸ-ਪਾਸ ਦੇ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਨਗੀਆਂ ਤੇ ਬਾਬਾ ਗੁਰਬਚਨ ਸਿੰਘ ਜੀ ਅਤੇ ਪਰਮ ਸ਼ਰਧਾਲੂ ਚਾਚਾ ਪ੍ਰਤਾਪ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਕੇ ਉਨ੍ਹਾਂ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸਤਿਗੁਰ ਦੇ ਪ੍ਰਵਚਨਾਂ ਨੂੰ ਸਰਵਣ ਕਰਨਗੇ।

            ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਸ੍ਰੀ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਦੀ ਅਪਾਰ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸਮਾਜ ਭਲਾਈ ਵਿੰਗ) ਦੀ ਸਰਪ੍ਰਸਤੀ ਹੇਠ ਵਿਸ਼ਵ ਭਰ ਵਿੱਚ ਲਗਾਤਾਰ ਖੂਨਦਾਨ ਕੈਂਪਾਂ ਦੀ ਲੜੀ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਖੂਨਦਾਨ ਕਰਨ ਵਾਲੇ ਲੋਕ ਮਾਨਵਤਾ ਦੀ ਭਲਾਈ ਲਈ ਖੂਨਦਾਨ ਕਰਕੇ ਨਿਰਸਵਾਰਥ ਸੇਵਾ ਦੀ ਮਿਸਾਲ ਕਾਇਮ ਕਰਨਗੇ। ਇਸ ਖੂਨਦਾਨ ਕੈਂਪ ਵਿੱਚ ਵੱਖ-ਵੱਖ ਹਸਪਤਾਲਾਂ ਦੇ ਮਾਹਿਰ ਡਾਕਟਰ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀਆਂ ਟੀਮਾਂ ਖੂਨ ਇਕੱਠਾ ਕਰਨ ਲਈ ਭਾਗ ਲੈਣਗੀਆਂ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਵਿੱਚ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਵਿੱਚ ਖੂਨ ਇਕੱਠਾ ਕਰਨ ਲਈ ਸਥਾਨਕ ਹਸਪਤਾਲਾਂ ਦੇ ਡਾਕਟਰ ਅਤੇ ਨਰਸਾਂ ਹਾਜ਼ਰ ਰਹਿਣਗੀਆਂ। ਮਾਨਵਤਾ ਦੀ ਭਲਾਈ ਲਈ ਲਗਾਏ ਗਏ ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 13,31,906 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ ਅਤੇ ਇਹ ਸੇਵਾਵਾਂ ਨਿਰੰਤਰ ਜਾਰੀ ਹਨ।

—————————————————————

ਸ਼੍ਰੀ ਸੁਭਾਸ਼ ਬਜਾਜ ਦੀ ਯਾਦ ਵਿੱਚ ਖੂਨਦਾਨ ਕੈਂਪ ਆਯੋਜਿਤ

ਆਪਣੇ ਬਜੁਰਗਾਂ ਦੀ ਯਾਦ ਵਿੱਚ ਅਜਿਹੇ ਕੈਂਪ ਲਗਾਉਣਾ ਸਲਾਘਾ ਯੋਗ ਉਪਰਾਲਾ ਹੈ –ਸੰਨਿਆਸੀ 

ਮੋਗਾ/ 19 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

             ਆਪਣੇ ਬਜੁਰਗਾਂ ਦੀ ਯਾਦ ਵਿੱਚ ਖੂਨਦਾਨ ਵਗੈਰਾ ਦੇ ਕੈਂਪ ਲਗਾਉਣਾ ਸਲਾਘਾ ਯੋਗ ਉਪਰਾਲਾ ਹੈ ਕਿਉਂਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ, ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਇਸ ਲਈ ਸਾਨੂੰ ਆਪਣੇ ਬਜੁਰਗਾਂ, ਮਹਾਪੁਰਖਾਂ ਅਤੇ ਮਹਾਨ ਵਿਅਕਤੀਆਂ ਦੀ ਯਾਦ ਵਿੱਚ ਖੂਨਦਾਨ ਵਗੈਰਾ ਦੇ ਕੈਂਪ ਜਰੂਰ ਲਗਾਉਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਸ਼੍ਰੀ ਸੁਭਾਸ਼ ਬਜਾਜ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਮੌਕੇ ਕੀਤਾ। 

          ਸ਼੍ਰੀ ਗੋਰਵ ਬਜਾਜ ਅਤੇ ਸ਼੍ਰੀ ਜਤਿਨ ਬਜਾਜ ਵੱਲੋਂ ਆਪਣੇ ਪਿਤਾ ਸ਼੍ਰੀ ਸੁਭਾਸ਼ ਬਜਾਜ ਦੀ ਯਾਦ ਵਿੱਚ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੈਂਪ ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਤਕਰੀਬਨ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਕੈਂਪ ਦੀ ਸ਼ੁਰੂਆਤ ਸਿਵਲ ਸਰਜਨ ਸ਼੍ਰੀ ਰਾਜੇਸ ਅੱਤਰੀ ਜੀ ਨੇ ਖੂਨਦਾਨੀ ਨੋ-ਜਵਾਨਾ ਨੂੰ ਸਨਮਾਨ ਪੱਤਰ ਦਿੰਦੇ ਹੋਏ ਕੀਤੀ। ਅੱਲਾਦੀਨ ਆਈਲੈਟਸ ਐਡ ਇਮੀਗੇ੍ਰਸ਼ਨ, ਲਬਾਸਨਾ ਆਈ.ਏ.ਐਸ. ਸੈਂਟਰ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਨੂੰ ਸਮਾਜ ਸੇਵਾ ਸੋਸਾਇਟੀ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਰਜਿ: ਮੋਗਾ ਨੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸਨਪ੍ਰੀਤ ਸਿੰਘ ਸਮੇਤ ਕਈ ਹੋਰ ਨੋ-ਜਵਾਨਾਂ ਨੇ ਇਸ ਕੈਂਪ ਵਿੱਚ ਪਹਿਲੀ ਵਾਰ ਖੂਨਦਾਨ ਕਰਕੇ ਸਮਾਜ ਸੇਵੀ ਹੋਣ ਦਾ ਮਾਣ ਹਾਸਿਲ ਕੀਤਾ। ਇਸ ਕੈਂਪ ਵਿੱਚ ਇੱਕ ਖਾਸ ਗੱਲ ਵੇਖਣ ਨੂੰ ਮਿਲੀ ਕਿ ਇਕ ਬੋਲੇ ਤੇ ਗੂੰਗੇ ਨੋਜਵਾਨ ਨੇ ਵੀ ਖੂਨਦਾਨ ਕੀਤਾ।

            ਇਸ ਮੌਕੇ ਓਪਰੋਕਤ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸ਼੍ਰੀ ਨੀਲਮ ਰਾਣੀ, ਸ਼੍ਰੀ ਮਤੀ ਮਨਜੀਤ ਕੌਰ, ਹਰਵਿੰਦਰ ਕੌਰ ਬਜਾਜ, ਬੇਬੀ ਸੀਰਤ, ਸੁਭਾਸ ਬਜਾਜ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

—————————————————————

ਗੁਰਦੁਆਰਾ ਗੁਰੂਕੁਲ ਸਾਹਿਬ ਤੋਂ ਗਿਆਨੀ ਵਜ਼ੀਰ ਸਿੰਘ ਨੂੰ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਨਿੱਘੀ ਵਿਦਾਇਗੀ 

 ਮੋਗਾ/ 16 ਅਪ੍ਰੈਲ 2024/ ਹਰਜਿੰਦਰ ਸਿੰਘ ਬੱਡੂਵਾਲੀਆ

              ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਪੰਜਾਬ ਜ਼ਿਲ੍ਹਾ ਮੋਗਾ ਦੇ ਸਾਡੇ ਬਹੁਤ ਹੀ ਸਤਿਕਾਰ ਯੋਗ ਸਭਾ ਦੇ ਮੁੱਖ ਸਲਾਹਕਾਰ ਗਿਆਨੀ ਵਜ਼ੀਰ ਸਿੰਘ ਹੈਂਡ ਗ੍ਰੰਥੀ ਗੁਰਦੁਆਰਾ ਗੁਰੂਕੁਲ ਸਾਹਿਬ ਅਗਵਾੜ ਖਾਨੇ ਕਾ ਪੁਰਾਣਾ ਮੋਗਾ ਤੋਂ ਪਿਛਲੇ 20 ਸਾਲਾਂ ਤੋਂ ਹੈਂਡ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਸਨ।

              ਕੁਝ ਕੁ ਸਾਲ ਪਹਿਲਾਂ ਭਾਈ ਸਾਹਿਬ ਜੀ ਆਪਣੇ ਰੁਝੇਵਿਆਂ ਕਾਰਨ ਡਿਊਟੀ ਛੱਡਦੇ ਸਨ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਉਹਨਾਂ ਨੂੰ ਡਿਊਟੀ ਨਾ ਛੱਡਣ ਦਿੱਤੀ। ਇਸ ਪ੍ਰੇਮ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਹ ਡਿਊਟੀ ਨਿਭਾਉਂਦੇ ਰਹੇ। ਕੁਝ ਕੁ ਮਹੀਨੇ ਪਹਿਲਾਂ ਉਨ੍ਹਾਂ ਕਮੇਟੀ ਨੂੰ ਕਹਿ ਦਿੱਤਾ ਸੀ ਮੈਂ ਡਿਊਟੀ ਛੱਡ ਦੇਣੀ ਹੈ ਤੁਸੀਂ ਗੁਰਦੁਆਰਾ ਸਾਹਿਬ ਵਾਸਤੇ ਗ੍ਰੰਥੀ ਹੋਰ ਰੱਖ ਲਵੋ। ਅੱਜ ਭਾਈ ਸਾਹਿਬ ਜੀ ਨੇ ਡਿਊਟੀ ਛੱਡ ਦਿੱਤੀ ਹੈ। ਉਹ ਸੇਵਾ ਮੁਕਤ ਹੋਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਗਿਆਨੀ ਵਜ਼ੀਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਨੂੰ ਨਿੱਘੀ ਵਿਦਾਇਗੀ ਦਿੰਦੇ ਹੋਏ ਸਨਮਾਨਿਤ ਕੀਤਾ।  ਭਾਈ ਸਾਹਿਬ ਜੀ ਦਾ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨਾਲ ਪਿਛਲੇ 20 ਦੌਰਾਨ ਪਰਿਵਾਰਕ ਸਾਂਝ ਬਣ ਗਈ ਸੀ। ਵਿਦਾਇਗੀ ਸਮੇਂ ਕਮੇਟੀ ਮੈਂਬਰਾ ਅਤੇ ਸੰਗਤਾਂ ਦੀਆਂ ਅੱਖਾਂ ਪਿਆਰ ਨਾਲ ਨਮ ਸਨ। ਭਾਈ ਸਾਹਿਬ ਜੀ ਨੇ ਬੇਦਾਗ ਸੇਵਾਵਾਂ ਨਿਭਾਈਆਂ ਹਨ।

            ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਨੂੰ ਭਾਈ ਸਾਹਿਬ ਜੀ ਤੇ ਬਹੁਤ ਵੱਡਾ ਮਾਣ ਹੈ। ਉਹ ਹਮੇਸ਼ਾ ਹੀ ਸਭਾ ਨਾਲ ਖੜਦੇ ਹਨ ਅਤੇ ਨੇਕ ਸਲਾਹਾਂ ਦਿੰਦੇ ਹਨ। ਵਿਦਾਇਗੀ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਨਾਮ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ ਰਾਜਾ, ਦਰਸ਼ਨ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਬਹੁਤ ਸੰਗਤਾਂ ਹਾਜ਼ਰ ਸਨ। 

—————————————————————

ਇੱਕ ਔਰਤ ਸਾਕਾਰਾਤਮਕ ਸੋਚ ਨਾਲ ਆਪਣੇ ਟੁਟਦੇ ਘਰ ਨੂੰ ਬਚਾ ਸਕਦੀ ਹੈ -ਲਵਲੀ ਸਿੰਗਲਾ

ਮੋਗਾ/ 13 ਅਪ੍ਰੈਲ 2024/ ਭਵਨਦੀਪ 

              ਅਗਰਵਾਲ ਸਮਾਜ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਆਈ.ਟੀ.ਆਈ. ਦੇ ਵੂਮੈਨ ਸੈੱਲ ਵਿੱਚ ਬਤੌਰ ਕੌਂਸਲਰ ਕੰਮ ਕਰ ਰਹੀ ਹੈ ਅਤੇ ਲੋਕਾਂ ਦੀ ਨਕਾਰਾਤਮਕ ਸੋਚ ਕਾਰਨ ਟੁੱਟ ਰਹੇ ਘਰਾਂ ਨੂੰ ਦੇਖਦਿਆਂ ਉਹ ਅਕਸਰ ਔਰਤਾਂ ਲਈ ਉਸਾਰੂ ਸੋਚ ਵਾਲੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ। ਉਨ੍ਹਾਂ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਗੱਲ-ਬਾਤ ਕਰਦਿਆ ਕਿਹਾ ਕਿ ਇੱਕ ਔਰਤ ਇੱਕ ਮਹਾਂਸ਼ਕਤੀ ਹੈ ਉਹ ਆਪਣੇ ਘਰ ਨੂੰ ਸਾਕਾਰਾਤਮਕ ਸੋਚ ਨਾਲ ਬਚਾ ਸਕਦੀ ਹੈ ਅਤੇ ਇਸ ਨੂੰ ਨਕਾਰਾਤਮਕ ਸੋਚ ਨਾਲ ਵੀ ਨਸ਼ਟ ਕਰ ਸਕਦੀ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਔਰਤਾਂ ਦੀ ਸੋਚ ਨੂੰ ਸਕਾਰਾਤਮਕ ਬਣਾਉਣ ਲਈ ਬਹੁਤ ਹੀ ਊਰਜਾਵਾਨ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਔਰਤਾਂ ਸਕਾਰਾਤਮਕ ਹੋ ਕੇ ਆਪਣੇ ਘਰਾਂ ਨੂੰ ਟੁਟਣ ਤੋਂ ਬਚਾ ਸਕੇ।

            ਇੱਕ ਐਨ.ਜੀ.ਓ. ਦੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਡਮ ਲਵਲੀ ਸਿੰਗਲਾ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ 01 ਜੂਨ 2024 ਨੂੰ ਵੋਟਿੰਗ ਵਾਲੇ ਦਿਨ ਹਰ ਕੋਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਫਰਜ਼ ਨਿਭਾਵੇ। ਇਸ ਮੌਕੇ ਅੰਜਲੀ ਅਗਰਵਾਲ, ਰਵਿਤਾ ਗੁਪਤਾ, ਰੇਖਾ ਜਿੰਦਲ, ਡਾ: ਇੰਦੂ, ਅੰਜੂ ਗੋਇਲ, ਅਮੀਸ਼ਾ ਗੋਇਲ, ਵਿੰਕੂ ਗਰਗ ਆਦਿ ਮੁੱਖ ਤੌਰ ਤੇ ਹਾਜਿਰ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦਾ ਤਿੰਨ ਦਿਨਾਂ ਸਲਾਨਾ ਬਰਸ਼ੀ ਸਮਾਗਮ ਸੰਪੰਨ

ਧਾਰਮਿਕ ਸਮਾਗਮ ਦੀ ਸਮਾਪਤੀ ਤੇ ਹੋਇਆ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ

 

ਮੋਗਾ/ 10 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

                ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦਾ ਤਿੰਨ ਦਿਨ੍ਹਾਂ ਸਲਾਨਾ ਬਰਸ਼ੀ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੀ ਸ੍ਰਪਰਸਤੀ ਵਿੱਚ ਧਾਰਮਿਕ ਦੀਵਾਨ ਹੋਇਆਂ ਜਿਸ ਵਿੱਚ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ, ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਮੁੱਖ ਤੌਰ ਤੇ ਹਾਜਿਰ ਹੋਏ। ਇਸ ਮੌਕੇ ਕੀਰਤਨ ਦਰਬਾਰ ਵਿੱਚ ਬਾਬਾ ਗੁਰਮੀਤ ਸਿੰਘ ਨਾਨਕਸਰ ਠਾਠ ਭਰੋਵਾਲ, ਬਾਬਾ ਜਗਸ਼ੀਰ ਸਿੰਘ ਜੀ ਲੋਹਾਰਾ, ਬਾਬਾ ਕਰਮਜੀਤ ਸਿੰਘ ਜੀ, ਬਾਬਾ ਲਵਪ੍ਰੀਤ ਸਿੰਘ ਜੀ ਪੰਜਗਰਾਈ, ਭਾਈ ਰਵਿੰਦਰ ਸਿੰਘ ਜੀ ਫਰੀਦਕੋਟ, ਸੰਤ ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲਿਆ ਦਾ ਜੱਥਾ, ਬਾਬਾ ਸੁਖਮੰਦਰ ਸਿੰਘ ਜੀ ਬੁੱਟਰ ਵਾਲੇ ਆਦਿ ਜੱਥਿਆ ਨੇ ਰਸਭਿਨ੍ਹੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

          ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਲੋਹਾਰਾ ਵੱਲੋਂ 32 ਕਿਲੋ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਹੋਇਆ ਜਿਸ ਵਿੱਚ 46 ਟੀਮਾ ਨੇ ਭਾਗ ਲਿਆ। ਸੰਤ ਬਾਬਾ ਜਗਤਾਰ ਸਿੰਘ ਜੀ ਵਰ੍ਹਿਆਂ ਵਾਲੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਦੇ ਹੋਏ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਇਹ ਟੂਰਨਾਮੈਂਟ ਦੇਰ ਰਾਤ ਤੱਕ ਚੱਲਿਆ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਧਾਰਮਿਕ ਦੀਵਾਨ ਦੌਰਾਨ ਇੱਕ ਜਿੰਦਗੀ, ਇੱਕ ਰੁੱਖ ਸ਼ੰਸਥਾਂ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ। 

          ਇਨ੍ਹਾਂ ਪ੍ਰੋਗਰਾਮਾਂ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਭਾਈ ਬਲਜਿੰਦਰ ਸਿੰਘ ਖੁਖਰਾਣਾ, ਸ. ਬਲਦੇਵ ਸਿੰਘ ਆਜਾਦ, ਦਵਿੰਦਰ ਸਿੰਘ ਪੱਪੂ ਬੁੱਟਰ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਮੱਲ ਸਿੰਘ ਸਾਬਕਾ ਮੈਂਬਰ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਗਏ ਦਸਤਾਰ ਮੁਕਾਬਲੇ   

ਮੋਗਾ/ 09 ਅਪ੍ਰੈਲ 2024/ ਮਵਦੀਲਾ ਬਿਓਰੋ

                 ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 24ਵੀ ਸਲਾਨਾ ਬਰਸੀ ਮੌਕੇ ਵਿਸ਼ੇਸ਼ ਦਸਤਾਰ ਕਰਵਾਏ ਗਏ ਜਿਸ ਵਿੱਚ ਪੰਜਾਬ ਭਰ ਤੋਂ ਨੌਜਵਾਨਾ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਸੁਖਦੀਪ ਸਿੰਘ ਘਲੋਟੀ ਨੇ ਪਹਿਲਾ, ਜਸ਼ਨਦੀਪ ਸਿੰਘ ਮਲੇਰਕੋਟਲਾ ਨੇ ਦੂਸਰਾ, ਧਰਮਪ੍ਰੀਤ ਸਿੰਘ ਘਬੱਧੀ ਨੇ ਤੀਸਰਾ ਅਤੇ ਅਰਸ਼ਪ੍ਰੀਤ ਸਿੰਘ ਲੁਧਿਆਣਾ ਨੇ ਚੌਥਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਜਸਪ੍ਰੀਤ ਸਿੰਘ ਰਾੜਾ ਸ਼ਾਹਿਬ ਨੇ ਪਹਿਲਾ, ਜਸਕਰਨ ਸਿੰਘ ਜਰਗੜੀ ਨੇ ਦੂਸਰਾ, ਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਤੀਸਰਾ ਅਤੇ ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਚੌਥਾਂ ਸਥਾਨ ਹਾਸਿਲ ਕੀਤਾ।

              ‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ ਦੇ ਨਿਰਦੇਸ਼ ਤੇ ਯੋਗ ਪ੍ਰਬੰਧਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਹੋਏ ਇਸ ਦਸਤਾਰ ਮੁਕਾਬਲੇ ਵਿੱਚ ਸ. ਹਰਭਿੰਦਰ ਸਿੰਘ ਜਾਨੀਆਂ, ਬਖਤੌਰ ਸਿੰਘ ਗਿੱਲ, ਡਾ. ਗੁਲਾਬ ਸਿੰਘ, ਰਾਮ ਸਿੰਘ ਤੇ ਜਗਤਾਰ ਸਿੰਘ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਉਪਰੋਕਤ ਸਮੇਤ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ), ਮਨਮੋਹਨ ਸਿੰਘ ਚੀਮਾ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਸਿੰਗਾਰਾ ਸਿੰਘ, ਮੱਲ ਸਿੰਘ ਸਾਬਕਾ ਮੈਂਬਰ ਆਦਿ ਨੇ ਦਸਤਾਰਾ, ਸਰਟੀਫਿਕੇਟ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

              ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਰਾਣੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਜਸਵੀਰ ਸਿੰਘ, ਗੁਰਮੁੱਖ ਸਿੰਘ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਜੀਤ ਸਿੰਘ, ਚੰਦ ਸਿੰਘ, ਦੀਪਾ ਲੁਹਾਰਾ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਬਲਜੀਤ ਸਿੰਘ ਔਗੜ, ਬਿੰਦੀ ਔਗੜ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਯਾਦ ਵਿੱਚ ਖੂਨ ਕੈਂਪ ਆਯੋਜਿਤ 

ਖੂਨਦਾਨ ਸਭ ਤੋਂ ਵੱਡਾ ਦਾਨ ਹੈ -ਬਾਬਾ ਜਸਵੀਰ ਸਿੰਘ ਲੋਹਾਰਾ    

ਮੋਗਾ/ 09 ਅਪ੍ਰੈਲ 2024/ ਮਵਦੀਲਾ ਬਿਓਰੋ

               ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ (ਤਪ ਅਸਥਾਨ ਤੇ ਅੰਗੀਠਾ ਸਾਹਿਬ) ਪਿੰਡ ਲੋਹਾਰਾ ਵਿਖੇ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਸਹਿਯੋਗ ਨਾਲ ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਵੱਲੋਂ ਮੁੱਖ ਤੌਰ ਤੇ ਨਵੇਂ ਖੂਨਦਾਨੀ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਹਰ ਤੰਦਰੁਸ਼ਤ ਵਿਅਕਤੀ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ।

           ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 22 ਖੁਨਦਾਨੀਆ ਨੇ ਖੁਨਦਾਨ ਕੀਤਾ ਅਤੇ ਇਸ ਖੁਨਦਾਨ ਕੈਂਪ ਦੀ ਸੁਰੂਆਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਬਚਨ ਸਿੰਘ ਗਗੜਾ, ਬਲਾਕ ਪ੍ਰਧਾਨ ਜਗਤਾਰ ਸਿੰਘ, ਜੱਥੇਬੰਦਕ ਸਕੱਤਰ ਰਾਮ ਸਿੰਘ, ਸ. ਗੁਰਮੇਲ ਸਿੰਘ ਪੁਰਬਾ (ਰਿਟਾ. ਏ.ਏ.ਓ. ਯੂਨਾਇਟਡ ਇੰਡੀਆ) ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਰੋਚ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।

          ਇਸ ਮੌਕੇ ਉਪਰੋਕਤ ਤੋਂ ਇਲਾਵਾ ਸ. ਮਨਮੋਹਨ ਸਿੰਘ ਚੀਮਾ, ਬਖਤੌਰ ਸਿੰਘ ਗਿੱਲ, ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਸੁਰਜੀਤ ਸਿੰਘ ਲੋਹਾਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਵਤਾਰ ਸਿੰਘ, ਮੱਲ ਸਿੰਘ ਸਾਬਕਾ ਮੈਂਬਰ, ਗੁਰਸੇਵਕ ਸਿੰਘ ਮਠਾੜੂ ਸਾਬਕਾ ਮੈਂਬਰ, ਜੀਤ ਸਿੰਘ, ਚੰਦ ਸਿੰਘ, ਬਾਬਾ ਦੀਪਾ ਜੀ ਲੁਹਾਰਾ, ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਪੇਟਰ, ਦਿਲਬਾਗ ਸਿੰਘ ਜੌਹਲ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਸੈਭੀ, ਸਨੀ ਸਿੰਘ, ਜਸਵੀਰ ਸਿੰਘ ਔਗੜ, ਬਲਜੀਤ ਸਿੰਘ ਔਗੜ, ਬਿੰਦੀ ਔਗੜ, ਸਤਨਾਮ ਸਿੰਘ ਸੈਂਭੀ, ਪੱਤਰਕਾਰ ਜਗਰਾਜ ਸਿੰਘ ਗਿੱਲ, ਡਾ. ਜਸਵੀਰ ਸਿੰਘ ਹੈਪੀ, ਗੁਰਮੁੱਖ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਸਨ। ਬਲੱਡ ਬੈਂਕ ਮੋਗਾ ਵੱਲੋਂ ਇੰਚਾਰਜ ਡਾ. ਗੁਲਾਬ ਸਿੰਘ, ਡਾ. ਸਿੰਮੀ ਗੁਪਤਾ, ਗੁਰਜਿੰਦਰ ਕੌਰ, ਨਵਦੀਪ ਸਿੰਘ, ਸੰਗੀਤ ਕੁਮਾਰ, ਅਵਤਾਰ ਸਿੰਘ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।

—————————————————————

ਜ਼ਿਲ੍ਹਾ ਰੂਰਲ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਦੀ ਪ੍ਰੇਰਨਾ ਸਦਕਾ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਖੂਨ ਦਾਨ ਕੀਤਾ   

ਮੋਗਾ/ 23 ਮਾਰਚ 2024/ ਭਵਨਦੀਪ ਸਿੰਘ ਪੁਰਬਾ

            ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਦੀ ਪ੍ਰੇਰਨਾ ਸਦਕਾ ਮੈਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆ ਕਿਹਾ ਕਿ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਨੇ ਸਮੂੰਹ ਮੈਬਰਾਂ ਨੂੰ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

          ਇਸ ਮੌਕੇ ਗੋਕਲ ਚੰਦ ਬੁੱਘੀਪੁਰਾ ਨੇ ਖੁਦ ਅਤੇ ਗੁਰਭੇਜ ਸਿੰਘ ਮੋਗਾ, ਹਰਜੀਤ ਸਿੰਘ ਮੋਗਾ, ਅੰਮ੍ਰਿਤਪਾਲ ਸਿੰਘ ਅਪੈਕਸ ਕਲੋਨੀ, ਸੋਹਣ ਸਿੰਘ ਬੱਡੂਵਾਲ, ਗੁਰਜਿੰਦਰ ਸਿੰਘ ਜੀਦੜਾ, ਚਰਨਜੀਤ ਕੌਰ ਜੀਦੜਾ ਧਰਮਕੋਟ, ਅਜੈ ਕੁਮਾਰ ਮੋਗਾ ਨੇ ਸੱਤਵੀ ਵਾਰ, ਸਤਵਿੰਦਰ ਸਿੰਘ ਮੋਗਾ ਨੇ ਚੌਥੀ ਵਾਰ, ਪ੍ਰਿੰਸ ਮੋਗਾ, ਜਸਵੀਰ ਸਿੰਘ ਮੋਗਾ ਆਦਿ ਨੇ ਖੂਨਦਾਨ ਕੀਤਾ।

—————————————————————

ਰੂਰਲ ਐਨ ਜੀ ਓ ਮੋਗਾ ਅਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਭਗਤ ਸਿੰਘ ਸਬੰਧੀ ਰੂ-ਬਰੂ ਪ੍ਰੋਗਰਾਮ ਆਯੋਜਨ  

ਮੋਗਾ/ 23 ਮਾਰਚ 2024/ ਭਵਨਦੀਪ ਸਿੰਘ ਪੁਰਬਾ

             ਜ਼ਿਲਾ ਰੂਰਲ ਐਨ ਜੀ ਓ ਮੋਗਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਵੱਖ ਵੱਖ ਕਿੱਤਾ ਮੁਖੀ ਕੋਰਸ ਕਰ ਰਹੇ ਵਿਦਿਆਰਥੀਆਂ ਨਾਲ਼ ਸ਼ਹੀਦ ਭਗਤ ਸਿੰਘ ਦੀ ਜੀਵਨੀ ਸਬੰਧੀ ਰੂ-ਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਸੁਰਜੀਤ ਸਿੰਘ ਦੌਧਰ, ਗੋਲਕ ਚੰਦ ਅਤੇ ਹਰਭਿੰਦਰ ਸਿੰਘ ਜਾਨੀਆਂ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਸਾਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਸਵੰਤ ਸਿੰਘ ਪੁਰਾਣੇ ਵਾਲਾ ਅਤੇ ਮੈਡਮ ਜਸਵੀਰ ਕੌਰ ਨੇ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਸੀ। ਵਿਦਿਆਰਥੀਆਂ ਖ਼ਾਸ ਕਰਕੇ ਲੜਕੀਆਂ ਨੇ ਭਗਤ ਸਿੰਘ ਸਬੰਧੀ ਕਵਿਤਾਵਾਂ ਅਤੇ ਉਹਨਾਂ ਦੀ ਜੀਵਨੀ ਸਬੰਧੀ ਪਰਚੇ ਵੀ ਪੜੇ।

           ਜਸਵੰਤ ਸਿੰਘ ਅਤੇ ਜਸਵੀਰ ਕੌਰ ਨੇ ਵੀ ਭਗਤ ਸਿੰਘ ਸਬੰਧੀ ਬਹੁਤ ਹੀ ਵਧੀਆ ਕਵਿਤਾਵਾਂ ਗਾਈਆਂ। ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ, ਸਮੂਹ ਸਟਾਫ਼ ਦਾ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

—————————————————————

‘ਮਹਿਕ ਵਤਨ ਦੀ’ ਬਿਓਰੋ ਦੇ ਕਮਲਜੀਤ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ  

ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁ: ਗੋਬਿੰਦਸਰ ਸਾਹਿਬ ਮੋਗਾ ਵਿਖੇ 

ਮੋਗਾ/ 20 ਮਾਰਚ 2024 / ਮਨਮੋਹਨ ਸਿੰਘ ਚੀਮਾ

          ‘ਮਹਿਕ ਵਤਨ ਦੀ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਬਿਓਰੋ ਦੇ ਚੀਫ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਭਰਾ ਕਮਲਜੀਤ ਸਿੰਘ ਪੁਰਬਾ ਦਾ ਬੀਤੇ ਦਿਨੀਂ ਪਿੰਡ ਘੱਲਕਲਾਂ ਦੇ ਪੁਲ ਤੇ ਇੱਕ ਆਵਾਰਾ ਢੱਠੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਵਕਤ ਉਹ ਜੇਰੇ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਦਾਖਿਲ ਸਨ। ਜਿਨ੍ਹਾਂ ਦੀ 16 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਹੈ। ਕਮਲਜੀਤ ਦੀ ਬੇ ਵਕਤੀ ਮੌਤ ਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਤੇ ਆਗੂਆਂ ਵੱਲੋਂ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਤੇ ਸਮੁੱਚੇ ਪੁਰਬਾ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਾਂ ਰਿਹਾ ਹੈ।

        ਕਮਲਜੀਤ ਸਿੰਘ ਪੁਰਬਾ ਦੀ ਅੰਤਿਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਬਲਦੇਵ ਨਗਰ ਮੋਗਾ ਵਿਖੇ ਦੁਪਹਿਰ 12 ਵਜੇ ਤੋਂ 01 ਵਜੇ ਤੱਕ ਹੋਵੇਗੀ।

—————————————————————

ਪਿੰਡ ਗਗੜਾ ਵਿਖੇ ਵਿਸ਼ਾਲ ਖੂਨ ਕੈਂਪ ਕੱਲ੍ਹ 14 ਮਾਰਚ 2024 ਦਿਨ ਵੀਰਵਾਰ ਨੂੰ  

ਮੋਗਾ/ 13 ਮਾਰਚ 2024 / ਭਵਨਦੀਪ ਸਿੰਘ ਪੁਰਬਾ

            ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ ਨੇ ਦੱਸਿਆ ਕਿ ਮਾਤਾ ਚੰਦ ਕੌਰ ਜੀ ਅਤੇ ਬਾਪੂ ਆਤਮਾਂ ਸਿੰਘ ਢੇਸੀ ਦੀ ਮਿੱਠੀ ਯਾਦ ਵਿੱਚ ਢੇਸੀ ਪ੍ਰੀਵਾਰ ਵੱਲੋਂ ਮਾਨਵਤਾ ਭਲਾਈ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਕੱਲ੍ਹ 14 ਮਾਰਚ 2024 ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬਾ ਕੇਹਰ ਸਿੰਘ ਜੀ ਪਿੰਡ ਭਾਗਪੁਰ ਗਗੜਾ (ਤਹਿ: ਧਰਮਕੋਟ) ਜਿਲ੍ਹਾ ਮੋਗਾ ਵਿਖੇ ਸਵੇਰੇ 9:00 ਵਜੇ ਤੋਂ ਦੁਪਿਹਰ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ।  ਇਸ ਦੇ ਸਬੰਧ ਵਿੱਚ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਰਜਿਸਟਰੇਸ਼ਨ, ਰਿਫਰੈਸਮੈਂਟ, ਸਨਮਾਨ ਅਤੇ ਸਵਾਗਤੀ ਕਮੇਟੀਆ ਦਾ ਗਠਨ ਕਰਕੇ ਵਲੰਟੀਅਰਜ ਦੀ ਡਿਊਟੀਆ ਲਗਾਈਆ ਗਈਆ ਹਨ।

          ਇਸ ਖੂਨਦਾਨ ਕੈਂਪ ਦੇ ਸਬੰਧ ਵਿੱਚ ਖੂਨਦਾਨ ਕਰਨ ਸਬੰਧੀ ਪਿੰਡ ਰੰਡਿਆਲਾ, ਦਾਤੇਵਾਲਾ, ਮਹਿਲ, ਬਲਖੰਡੀ ਵਿਖੇ ਪਿੰਡਾਂ ਦੀਆਂ ਕਲੱਬਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆਂ, ਚੇਅਰਮੈਨ ਗੁਰਚਰਨ ਸਿੰਘ ਕਾਕਾ, ਸਕੱਤਰ ਗੁਰਪ੍ਰੀਤ ਸਿੰਘ ਦਾਤੇਵਾਲਾ, ਲਖਵੀਰ ਸਿੰਘ ਰੰਡਿਆਲਾ ਆਦਿ ਨੇ ਨੋ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਅਤੇ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

—————————————————————

ਮੁੱਖ ਮੰਤਰੀ ਵੱਲੋਂ ਸੂਬੇ ਦੇ ਬੱਸ ਅੱਡਿਆਂ ਅਤੇ ਦਾਣਾ ਮੰਡੀਆਂ ਦੀ ਕਾਇਆਕਲਪ ਕਰਨ ਲਈ ਵਿਸ਼ੇਸ਼ ਸਕੀਮ ਸ਼ੁਰੂ ਕਰਨ ਦਾ ਐਲਾਨ

ਮੋਗਾ ਵਿਖੇ ਸਰਕਾਰ-ਵਪਾਰ ਮਿਲਣੀ ਕਰਵਾਈ

ਮੋਗਾ/ 12 ਮਾਰਚ 2024 / ਭਵਨਦੀਪ ਸਿੰਘ ਪੁਰਬਾ

             ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬੇ ਦੇ ਸ਼ਹਿਰਾਂ ਅੰਦਰ ਸਾਰੇ ਬੱਸ ਅੱਡਿਆਂ ਅਤੇ ਦਾਣਾ ਮੰਡੀਆਂ ਦਾ ਮੁਹਾਂਦਰਾ ਸੰਵਾਰਨ ਲਈ ਵਿਆਪਕ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ। ਅੱਜ ਇੱਥੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਪਗ ਸਾਰੀਆਂ ਦਾਣਾ ਮੰਡੀਆਂ ਹੁਣ ਸ਼ਹਿਰਾਂ ਦੇ ਅੰਦਰ ਹਨ ਜਿਸ ਕਰਕੇ ਬੱਸ ਅੱਡਿਆਂ ਅਤੇ ਦਾਣਾ ਮੰਡੀਆਂ ਨੂੰ ਆਧੁਨਿਕ ਲੀਹਾਂ ਉਤੇ ਵਿਕਸਤ ਕਰਨ ਲਈ ਵਿਆਪਕ ਪੱਧਰ ਉਤੇ ਸਕੀਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਸਹੂਲਤ ਮਿਲੇਗੀ, ਉਥੇ ਹੀ ਸੂਬੇ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਹੈ ਕਿ ਵੱਖ-ਵੱਖ ਖੇਤਰਾਂ ਦਾ ਹਰੇਕ ਵਰਗ ਤਰੱਕੀ ਕਰੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕਦੇ ਵੀ ਅਜਿਹੇ ਸਮਾਗਮ ਨਹੀਂ ਕਰਦੇ ਸਨ ਕਿਉਂਕਿ ਉਹ ਆਪਣੀ ਨਿਕੰਮੀ ਕਾਰਗੁਜ਼ਾਰੀ ਕਰਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਹਿਚਕਚਾਉਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀ ਕੰਮ ਲਈ ਸੁਖਾਵਾਂ ਮਾਹੌਲ ਅਤੇ ਆਪਣੇ ਕਾਰੋਬਾਰ ਵਿੱਚ ਤਰੱਕੀ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ ਅਤੇ ਇਸ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ‘ਸਰਕਾਰ ਤੁਹਾਡੇ ਦੁਆਰ’ ਸਕੀਮ ਸ਼ੁਰੂ ਕਰਕੇ ਇਸ ਲਈ ਵਧੀਆ ਰਾਹ ਲੱਭਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ,  “ਮੈਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਸਗੋਂ ਪਿੰਡਾਂ ਤੋਂ ਚੱਲੇਗੀ, ਜਿਸ ਕਾਰਨ ‘ਸਰਕਾਰ ਤੁਹਾਡੇ ਦੁਆਰ’ ਸਕੀਮ ਸ਼ੁਰੂ ਕੀਤੀ ਗਈ ਹੈ। ਸੂਬੇ ਦੇ ਲੋਕਾਂ ਨੇ ਮੇਰੀ ਸਰਕਾਰ ਨੂੰ ਸ਼ਾਨਦਾਰ ਫਤਵਾ ਦੇ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਾਰਨ ਮੈਂ ਦਿਨ-ਰਾਤ ਜਨਤਾ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਲੋਕਾਂ ਨੂੰ ਹੁਣ ਸੂਬਾ ਸਰਕਾਰ ਦੇ ਕੰਮਕਾਜ ‘ਤੇ ਭਰੋਸਾ ਹੈ, ਜਿਸ ਕਾਰਨ ਹੁਣ ਪ੍ਰਵਾਸੀ ਭਾਰਤੀ ਪੰਜਾਬ ਦੇ ਵਿਕਾਸ ‘ਚ ਸਰਗਰਮ ਭਾਈਵਾਲ ਬਣ ਰਹੇ ਹਨ।”  ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਤਾਂ ਪ੍ਰਵਾਸੀ ਭਾਰਤੀ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕਰਨ ਲਈ ਆਪਣੀਆਂ ਜਾਇਦਾਦਾਂ ਅਤੇ ਮਕਾਨ ਸੂਬਾ ਸਰਕਾਰ ਨੂੰ ਦਾਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੁਸ਼ਾਸਨ ਕਾਰਨ ਵਿਦੇਸ਼ ਜਾਣ ਲਈ ਮਜਬੂਰ ਨੌਜਵਾਨ ਹੁਣ ਪੰਜਾਬ ਮੁੜ ਰਹੇ ਹਨ ਜੋ ਕਿ ਸੂਬੇ ਵਿੱਚ ਵਤਨ ਵਾਪਸੀ ਦਾ ਹਾਂ-ਪੱਖੀ ਰੁਝਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ 43,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜੋ ਪੰਜਾਬ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲਿਆਂ ਵਿੱਚ ਕੁਝ ਵਿਦੇਸ਼ਾਂ ਤੋਂ ਪਰਤੇ ਨੌਜਵਾਨ ਵੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਇਕ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਦੀ ਮਾਲਕੀ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਪੁੱਠਾ ਗੇੜ ਸ਼ੁਰੂ ਹੋਇਆ ਹੈ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਪਾਵਰ ਪਲਾਂਟ ਖਰੀਦਿਆ ਹੈ ਜਦੋਂ ਕਿ ਪਹਿਲਾਂ ਸੂਬਾ ਸਰਕਾਰਾਂ ਆਪਣੀਆਂ ਜਾਇਦਾਦਾਂ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਦੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਛਵਾੜਾ ਕੋਲਾ ਖਾਣ ਤੋਂ ਨਿਕਲਣ ਵਾਲੇ ਕੋਲੇ ਦੀ ਵਰਤੋਂ ਸਿਰਫ ਸਰਕਾਰੀ ਪਾਵਰ ਪਲਾਂਟਾਂ ਲਈ ਹੀ ਕੀਤੀ ਜਾ ਸਕਦੀ ਹੈ, ਇਸ ਲਈ ਇਸ ਪਾਵਰ ਪਲਾਂਟ ਦੀ ਖਰੀਦ ਨਾਲ ਇਸ ਕੋਲੇ ਨੂੰ ਸੂਬੇ ਦੇ ਹਰੇਕ ਸੈਕਟਰ ਲਈ ਬਿਜਲੀ ਪੈਦਾ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਭਲਾਈ ਲਈ ਠੋਸ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਗਾਂਹਵਧੂ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਪੱਧਰ ‘ਤੇ ਸ਼ੁਰੂ ਕੀਤੀ ‘ਬਿਜ਼ਨਸ ਬਲਾਸਟਰ’ ਸਕੀਮ ਇਸ ਦਿਸ਼ਾ ਵਿੱਚ ਇੱਕ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ 829 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਵਿੱਚ ‘ਸਕੂਲ ਆਫ਼ ਐਮੀਨੈਂਸ’ ਸਥਾਪਤ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਹੋ ਰਿਹਾ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਪੰਜਾਬੀਆਂ ਨੇ ਕੌਮੀ ਅਜ਼ਾਦੀ ਦੇ ਸੰਘਰਸ਼ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਕੇਂਦਰ ਸਰਕਾਰ ਨੇ ਸੂਬੇ ਨੂੰ ਪ੍ਰੇਸ਼ਾਨ ਕਰਨ ਲਈ ਆਰ.ਡੀ.ਐਫ. ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਰੋਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਰੋਕੇ ਗਏ ਇਨ੍ਹਾਂ 8000 ਕਰੋੜ ਰੁਪਏ ਨਾਲ ਸੂਬੇ ਦੇ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ ਅਤੇ ਇਨ੍ਹਾਂ ਫੰਡਾਂ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਸਾਰੀਆਂ 13 ਲੋਕ ਸਭਾ ਸੀਟਾਂ ਹਾਸਲ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਹੋਰ ਮਜ਼ਬੂਤੀ ਨਾਲ ਕੰਮ ਕਰਨ ਲਈ ਤਾਕਤ ਦੇਵੇਗਾ।

            ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਸਧਾਰਨ ਪਰਿਵਾਰ ਨਾਲ ਸਬੰਧਤ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਸਿਆਸਤਦਾਨ ਮੰਨਦੇ ਹਨ ਕਿ ਉਨ੍ਹਾਂ ਕੋਲ ਸੂਬੇ ਵਿੱਚ ਸੱਤਾ ਵਿੱਚ ਰਹਿਣ ਦਾ ਰੱਬੀ ਅਧਿਕਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਆਦਮੀ ਸੂਬੇ ਦੀ ਸੇਵਾ ਏਨੇ ਚੰਗੇ ਢੰਗ ਨਾਲ ਕਿਉਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਲੰਮੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾ ਰਹੇ ਸਨ ਪਰ ਹੁਣ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਾਜ਼ ਨਹੀਂ ਆਉਣਗੇ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਸੂਬੇ ਦਾ ਇਕ ਸਾਬਕਾ ਵਿੱਤ ਮੰਤਰੀ ਨੌਂ ਸਾਲਾਂ ਤੱਕ ‘ਖਜ਼ਾਨਾ ਖਾਲੀ ਹੈ’ ਦੀ ਬਿਆਨਬਾਜ਼ੀ ਕਰਦਾ ਰਿਹਾ ਜਿਸ ਨਾਲ ਸੂਬੇ ਦੇ ਵਿਕਾਸ ਨੂੰ ਧੱਕਾ ਲੱਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਖਜ਼ਾਨੇ ਦਾ ਇਕ-ਇਕ ਪੈਸਾ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਖਰਚਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਖਜ਼ਾਨੇ ਵਿੱਚ ਹੁੰਦੀ ਲੁੱਟ ਦੀਆਂ ਚੋਰ-ਮੋਰੀਆਂ ਬੰਦ ਕੀਤੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਦੀ ਭਲਾਈ ਲਈ ਇਕ-ਇਕ ਪੈਸਾ ਸਮਝਦਾਰੀ ਨਾਲ ਖਰਚਿਆ ਜਾਵੇ।

—————————————————————

ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ  -ਡਾ.ਸੀਮਾਂਤ ਗਰਗ

ਮੋਗਾ/ 02 ਮਾਰਚ 2024 / ਰਾਜਿੰਦਰ ਸਿੰਘ ਕੋਟਲਾ

              ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਪਾਵਰਕੌਮ ਅਤੇ ਬੂਥ ਕਮੇਟੀਆਂ ਬਣਾਉਣ ਲਈ ਮੰਡਲ ਪ੍ਰਧਾਨਾਂ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਭਾਜਪਾ ਦੇ ਜਿਲ੍ਹਾ ਦਫਤਰ ਵਿਖੇ ਕੀਤੀ ਗਈ। ਲੋਕ ਸਭਾ ਚੋਣਾਂ ਲਈ ਸ਼ਕਤੀ ਕੇਂਦਰ ਅਤੇ ਬੂਥ ਕਮੇਟੀਆਂ ਬਣਾਉਣ ਲਈ ਮੰਡਲ ਪ੍ਰਧਾਨਾਂ ਦੀ ਮੀਟਿੰਗ, ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਵੀ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮੰਤ ਗਰਗ ਦੀ ਪ੍ਰਧਾਨਗੀ ਹੇਠ ਪੁਰਾਣੀ ਦਾਣਾ ਮੰਡੀ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਸ਼ਕਤੀ ਕੇਂਦਰ ਅਤੇ ਬੂਥ ਕਮੇਟੀਆਂ ਦੇ ਗਠਨ ਸਬੰਧੀ ਮੋਗਾ ਵਿਧਾਨ ਸਭਾ ਹਲਕੇ ਦੇ ਚਾਰੇ ਡਵੀਜ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ।  ਡਾ: ਸੀਮਾਂਤ ਗਰਗ ਨੇ ਕਿਹਾ ਕਿ ਮੰਡਲ ਪ੍ਰਧਾਨ ਸ਼ਕਤੀ ਕੇਂਦਰ ਅਤੇ ਬੂਥ ਕਮੇਟੀਆਂ ਦਾ ਗਠਨ ਕਰਨਾ ਯਕੀਨੀ ਬਣਾਉਣ ਅਤੇ ਕਮੇਟੀਆਂ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨਾਲ ਰਾਬਤਾ ਬਣਾਈ ਰੱਖਣ ਅਤੇ ਜਿਨ੍ਹਾਂ ਨੇ ਅਜੇ ਤੱਕ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਦਾ ਲਾਭ ਨਹੀਂ ਲਿਆ ਹੈ। ਪ੍ਰਧਾਨ ਮੰਤਰੀ ਦੀਆਂ ਸਕੀਮਾਂ ਦਾ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕੀਤਾ ਜਾਵੇਗਾ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇ ਜੋ ਗਰੀਬਾਂ ਅਤੇ ਲੋੜਵੰਦਾਂ ਲਈ ਬਣਾਈਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਵਾ ਕੇ ਪਾਰਟੀ ਨਾਲ ਜੋੜੇਗੀ, ਤਾਂ ਜੋ ਪੰਜਾਬ ਵਿੱਚ ਵੀ ਭਾਜਪਾ ਨੂੰ ਮਜ਼ਬੂਤ ਕਰਕੇ ਭਾਜਪਾ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਸਕਣ।

        ਇਸ ਮੌਕੇ ਭਾਜਪਾ ਦੇ ਵਿਸਤਾਰਕ ਮਹਿੰਦਰ ਖੋਖਰ, ਜਨਰਲ ਸਕੱਤਰ ਵਿੱਕੀ ਸਿਤਾਰਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਅਮਨਦੀਪ ਗਰੋਵਰ, ਰਜਿੰਦਰ ਗਾਬਾ, ਗੀਤਾ ਆਰੀਆ, ਪ੍ਰਿੰਸ ਕੁਮਾਰ, ਸੋਨੂੰ ਛਾਬੜਾ, ਪ੍ਰਦੀਪ ਸ਼ਰਮਾ, ਅਮਿਤ ਮਿੱਤਲ, ਮੁਕੇਸ਼ ਕੁਮਾਰ, ਲਲਿਤ ਕੁਮਾਰ, ਹੇਮੰਤ ਸੂਦ, ਜਨਕਤਰ. ਚੱਢਾ ਸਮੇਤ ਹੋਰ ਭਾਜਪਾ ਅਧਿਕਾਰੀ ਤੇ ਵਰਕਰ ਹਾਜ਼ਰ ਸਨ।

—————————————————————

ਸੇ਼ਰੇ ਏ ਪੰਜਾਬ ਅਕਾਲੀ ਦਲ ਹਰ ਪਿੰਡ ਵਿੱਚ ਇਕਾਈਆਂ ਸਥਾਪਿਤ ਕਰਕੇ ਪੰਜਾਬ ਅੰਦਰ ਸਰਕਾਰ ਬਣਾਏਗਾ -ਜਥੇਦਾਰ ਬੂਟਾ ਸਿੰਘ ਰਣਸੀਂਹ

ਮੋਗਾ/ 02 ਮਾਰਚ 2024 / ਰਾਜਿੰਦਰ ਸਿੰਘ ਕੋਟਲਾ, ਸੁਰਿੰਦਰ ਕੌਰ ਕੋਟਲਾ

               ਸੇ਼ਰੇ ਏ ਪੰਜਾਬ ਅਕਾਲੀ ਦਲ ਜਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੀ ਮੀਟਿੰਗ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨਾ ਪੰਜਾਬ ਦੇ ਹਰ ਪਿੰਡ ਪਿੰਡ ਵਿੱਚ ਇਕਾਈਆਂ ਸਥਾਪਿਤ ਕਰਕੇ ਪੰਜਾਬ ਅੰਦਰ ਹਰ ਚੋਣ ਪੰਚਾਇਤ ਮੈਂਬਰ ਤੋਂ ਲੈ ਕੇ ਪਾਰਲੀਮੈਂਟ ਦੀ ਚੋਣ ਤੱਕ ਹਿੱਸਾ ਲਿਆ ਜਾਵੇਗਾ। ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਸਾਰੀਆਂ ਮੰਗਾਂ ਕੇਂਦਰ ਮੰਨ ਕੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਪਾਸੇ ਰੋਸ ਪ੍ਰਦਰਸ਼ਨ ਮੁਜ਼ਾਹਰੇ ਧਰਨੇ ਭੁੱਖ ਹੜਤਾਲ ਮਾਰ ਮੁਰਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਜਾਇਜ ਮੰਗਾਂ ਮਨਵਾਉਣ ਲਈ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹਨ ਅਤੇ ਪੰਜਾਬ ਦੇ ਪੜੇ ਲਿਖੇ ਬੱਚੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਪੰਜਾਬ ਦੇ ਕਿਰਤੀ ਲੋਕਾਂ ਨੂੰ ਬਾਦਲ ਸਰਕਾਰ, ਕਾਂਗਰਸ, ਆਮ ਆਦਮੀ ਦੀ ਸਰਕਾਰ ਸਭ ਸਰਕਾਰਾਂ ਨੇ ਪੰਜਾਬ ਨੂੰ ਜਿੰਨਾ ਕਰਜਾਈ ਕਰ ਦਿੱਤਾ ਕੀ ਕਰਜੇ ਦੀਆਂ ਕਿਸਤਾਂ ਮੋੜਨ ਖਾਤਰ ਹੋਰ ਕਰਜਾ ਲੈਣਾ ਪੈਂਦਾ ਹੈ। ਉਹਨਾਂ ਕਿਹਾ ਪੰਜਾਬ ਦਾ ਹਰ ਬੱਚਾ ਕਰਜਾਈ ਹੋ ਗਿਆ ਹੈ ਅਸੀਂ ਪੰਜਾਬ ਅੰਦਰ ਕਿਸਾਨਾਂ ਕਿਰਤੀਆਂ ਮਜ਼ਦੂਰਾਂ ਦੀ ਸਰਕਾਰ ਨੂੰ ਲੈ ਕੇ ਆਵਾਂਗੇ ਇਸ ਮੌਕੇ ਮੀਟਿੰਗ ਵਿੱਚ ਕਿਸਾਨ ਆਗੂ ਸ਼ੁਭ ਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਚਾਰ ਅਗਸਤ 1982 ਤੋਂ ਧਰਮ ਯੁੱਧ ਮੋਰਚਾ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਗਾਂ ਤੁਰੰਤ ਮੰਨ ਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਬਚਾਵੇ।

            ਇਸ ਮੌਕੇ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆਂ, ਜਥੇਦਾਰ ਭੁਪਿੰਦਰ ਸਿੰਘ ਵੜੈਚ ਸ਼ਹਿਰੀ ਪ੍ਰਧਾਨ ਮੋਗਾ, ਚੰਨਣ ਸਿੰਘ ਵੱਟੂ, ਜਥੇਦਾਰ ਅਜੀਤ ਸਿੰਘ ਕੋਰੇਵਾਲਾ, ਸਰਪੰਚ ਦਲੀਪ ਸਿੰਘ ਬੱਧਨੀ, ਜੀਤ ਸਿੰਘ ਨੱਥੂਵਾਲਾ, ਪਵਿੱਤਰ ਮਾਛੀਕੇ, ਸ਼ਮਸ਼ੇਰ ਸਿੰਘ ਮਾਛੀਕੇ, ਕੁਲਦੀਪ ਸਿੰਘ ਸੈਦੋਕੇ, ਜਗਸੀਰ ਮੋਗਾ, ਲਕਸ਼ਮੀ ਚੰਦ, ਮਹਿੰਦਰ ਸਿੰਘ ਕਪੂਰੇ, ਲਵਪ੍ਰੀਤ ਸਿੰਘ ਸੰਧੂ, ਗੁਰਚਰਨ ਸਿੰਘ ਬਾਘਾ ਪੁਰਾਣਾ, ਸਵਰਨ ਸਿੰਘ ਵੱਡਾਘਰ, ਹਰਦੇਵ ਸਿੰਘ ਚੋਟੀਆਂ, ਭੋਲਾ ਸਿੰਘ ਬਰਾੜ, ਦੀਪਕ ਚੂਹੜ ਚੱਕ, ਹਰਬੰਸ ਸਿੰਘ ਚੂਹੜ ਚੱਕ, ਸ਼ਮਸ਼ੇਰ ਸਿੰਘ ਮੋਗਾ, ਗਿਆਨੀ ਭੁਪਿੰਦਰ ਸਿੰਘ ਮੋਗਾ, ਪਰਮਜੀਤ ਸਿੰਘ ਧੱਲੇਕੇ, ਗੁਰਮੇਲ ਸਿੰਘ ਬੁੱਘੀਪੁਰਾ, ਜਸਵੰਤ ਸਿੰਘ ਬੁੱਘੀਪੁਰਾ, ਲਾਭ ਸਿੰਘ ਡਾਲਾ, ਹਰਬੰਸ ਸਿੰਘ ਕੋਕਰੀ, ਨਿਰਮਲ ਸਿੰਘ, ਬਿੰਦਰ ਸਿੰਘ ਰਾਊਕੇ, ਕੁਲਵੰਤ ਸਿੰਘ ਕੋਰੇਵਾਲਾ, ਬਲਦੇਵ ਸਿੰਘ ਤਲਵੰਡੀ, ਨਛੱਤਰ ਸਿੰਘ ਘੱਲ ਕਲਾਂ, ਦਰਸ਼ਨ ਸਿੰਘ, ਇੰਦਰਜੀਤ ਸਿੰਘ ਜਾਨੀਆ, ਜਸਵੀਰ ਸਿੰਘ ਜਨੇਰ, ਅਮਰ ਸਿੰਘ ਚੂਹੜਚੱਕ, ਮਨਿੰਦਰ ਸਿੰਘ ਮੋਗਾ, ਜਗਜੀਤ ਸਿੰਘ ਲੰਡੇ ਕੇ, ਗੁਰਨਾਮ ਸਿੰਘ ਕੋਟ ਈਸੇਖਾਂ, ਬੂਟਾ ਸਿੰਘ ਧੱਲੇ ਕੇ, ਰਣਜੀਤ ਸਿੰਘ ਮੋਗਾ, ਬਲਦੇਵ ਸਿੰਘ ਡਾਲਾ, ਹਰਬੰਸ ਸਿੰਘ ਮੋਗਾ, ਸੰਗਤ ਸਿੰਘ ਮੋਗਾ, ਜਗਸੀਰ ਸਿੰਘ ਧੱਲੇ ਕੇ, ਗੁਰਦੇਵ ਸਿੰਘ ਘਾਰੂ ਮੋਗਾ, ਨਿਰਮਲ ਸਿੰਘ ਨਾਥੇਵਾਲਾ, ਗੁਰਮੇਲ ਸਿੰਘ ਕੋਕਰੀ ਹੇਰਾਂ, ਗਗਨਦੀਪ ਸਿੰਘ, ਕੁਲਵੰਤ ਸਿੰਘ ਡਰੋਲੀ ਭਾਈ, ਜਗਜੀਤ ਸਿੰਘ ਲੰਡੇ ਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।

—————————————————————

ਸਵਾਭੀਮਾਨ ਸੋਸਾਇਟੀ ਮੋਗਾ ਵੱਲੋਂ ਲਗਾਇਆ ਗਿਆ ਦਿਵਿਆਗਾਂ ਲਈ ਫਰੀ ਰਜਿਸਟ੍ਰੇਸ਼ਨ ਕੈਂਪ

ਮੋਗਾ/ 02 ਮਾਰਚ 2024 / ਭਵਨਦੀਪ ਸਿੰਘ

                ਅੰਗਹੀਣਾਂ ਲਈ ਜਰੂਰਤ ਦੀਆਂ ਚੀਜ਼ਾਂ ਜਿਵੇਂ ਤੁਰਨ ਲਈ ਸਟਿਕ, ਟ੍ਰਾਈ ਸਾਈਕਲ, ਵੀਲ ਚੇਅਰ, ਮੋਟਰ ਵਾਲੀ ਟ੍ਰਾਈ ਸਾਈਕਲ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਈਂਡ ਲਈ ਮੋਬਾਇਲ ਫੋਨ ਆਦਿ ਦੇਣ ਲਈ ਫਰੀ ਰਜਿਸਟ੍ਰੇਸ਼ਨ ਕੈਂਪ ਭੂਭਿੰਦਰਾ ਖਾਲਸਾ ਸਕੂਲ ਵਿੱਚ ਲਗਾਇਆ ਗਿਆ ਜਿਸ ਵਿੱਚ ਲੋੜਵੰਦਾਂ ਦੇ ਫਾਰਮ ਭਰ ਕੇ ਫੋਟੋ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਅਤੇ ਸਰਪ੍ਰਸਤ ਸ੍ਰੀ ਪ੍ਰੇਮ ਕੁਮਾਰ ਭੂਸ਼ਨ ਜੀ ਅਤੇ ਮੈਡਮ ਮੀਨਾ ਸ਼ਰਮਾਂ ਨੇ ਦੱਸਿਆ ਕਿ ਇਹ ਕੈਂਪ ਦਿਵਿਆਂਗਾਂ ਦੀ ਸਹੂਲਤ ਲਈ ਬਿਲਕੁੱਲ ਫਰੀ ਲਗਾਇਆ ਗਿਆ ਹੈ ਅਤੇ ਸਮਾਨ ਦੇਣ ਦੀ ਤਰੀਕ ਦੱਸ ਦਿੱਤੀ ਜਾਵੇਗੀ। ਓਹਨਾ ਦੱਸਿਆ ਕਿ ਪਿਛਲੇ ਲੰਬੇ ਅਰਸੇ ਤੋਂ ਸਾਡੀ ਸੰਸਥਾ ਸਮਾਜ ਅਤੇ ਮਾਪਿਆਂ ਵੱਲੋਂ ਦੁਰਕਾਰੇ ਅਜਿਹੇ ਅੰਗਹੀਣਾਂ ਲਈ ਸਮੇਂ ਸਮੇਂ ਤੇ ਕੰਮ ਕਰਦੀ ਆ ਰਹੀ ਹੈ ਤਾਂ ਜੋ ਇਹ ਲੋਕ ਵੀ ਸਮਾਜ ਵਿੱਚ ਵਿਚਰਨ ਅਤੇ ਆਪਣੀ ਪਹਿਚਾਣ ਬਣਾਉਣ।ਓਹਨਾ ਅੱਗੇ ਦੱਸਿਆ ਕਿ ਅਜਿਹੇ ਲੋਕਾਂ, ਬੱਚਿਆ ਦੇ ਲਈ ਇਹਨਾ ਨੂੰ ਖੇਡਾਂ ਦੇ ਨਾਲ ਨਾਲ ਕਈ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਕਿਸੇ ਕਾਬਿਲ ਬਣ ਸਕਣ।  ਸਹਿਯੋਗ ਦੇ ਤੌਰ ਤੇ ਮੋਹਰੀ ਰਹੇ ਸਹਿਯੋਗੀਆਂ ਵਿੱਚੋਂ ਉੱਘੀ ਸਮਾਜਸੇਵੀ ਡਾਕਟਰ ਸਰਬਜੀਤ ਕੌਰ ਬਰਾੜ ਮੋਗਾ ਅਤੇ ਡਾਕਟਰ ਅਕਬਰ ਚੜਿੱਕ ਵੱਲੋਂ ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਕਮਲਜੀਤ ਸਿੰਘ ਏ ਐਸ ਆਈ ਨੇ ਲੰਚ ਦਾ ਪ੍ਰਬੰਧ ਕੀਤਾ। ਪਾਣੀ ਦਾ ਪ੍ਰਬੰਧ ਗਗਨ ਗਿੱਲ, ਹਾਲ ਬੁੱਕ, ਕੁਰਸੀਆ, ਫਾਰਮ ਫੋਟੋ ਸਟੇਟ ਅਤੇ ਕੈਂਪ ਲਈ ਕੰਪਨੀ ਨਾਲ ਤਾਲਮੇਲ ਪ੍ਰੇਮ ਭੂਸ਼ਣ ਜੀ ਨੇ ਕੀਤਾ। 

            ਇਸ ਮੌਕੇ ਸਵਾਭਿਮਾਨ ਸੰਸਥਾ ਦੇ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਭੂਸ਼ਨ, ਮੈਡਮ ਮੀਨਾ ਸ਼ਰਮਾ, ਡਾਕਟਰ ਸਰਬਜੀਤ ਕੌਰ ਬਰਾੜ, ਕੁਲਵਿੰਦਰ ਸਿੰਘ, ਮਹਿੰਦਰ ਪਾਲ ਲੂੰਬਾ, ਲੱਕੀ ਗਿੱਲ, ਹਰਪ੍ਰੀਤ ਸਿੰਘ, ਆਤਮਾ ਸਿੰਘ ਰਾਊਕੇ ਗਗਨ ਗਿੱਲ, ਸੰਗੀਤਾ ਅਰੋੜਾ, ਲਖਵਿੰਦਰ ਕੌਰ, ਕ੍ਰਿਸ਼ਨਾ ਰਾਣੀ ਮਾਛੀਕੇ, ਦਲਜੀਤ ਸਿੰਘ, ਚਰਨਜੀਤ ਘੱਲ ਕਲਾਂ, ਮਾਸਟਰ ਰਾਜੀਵ ਸ਼ਰਮਾ, ਜਸਮੇਲ ਸਿੰਘ, ਗੁਰਪ੍ਰੀਤ ਉਘੋਕੇ, ਸੱਤਪਾਲ ਰਾਜੇਆਣਾ, ਬਲਵੰਤ ਰਾਜੇਆਣਾ, ਵਿਜੈ ਕੁਮਾਰ ਬੱਧਣੀ, ਕਮਲਜੀਤ, ਅਜਮੇਰ ਸਿੰਘ ਦਿਨਾਂ ਸਾਹਿਬ, ਗੁਰਮੇਲ ਸਿੰਘ ਸੁਪਰਡੈਂਟ, ਪੰਚਾਇਤ ਅਫ਼ਸਰ ਸੁਰਜੀਤ ਸਿੰਘ ਰਾਊਕੇ, ਇੰਦਰਵੀਰ ਸਿੰਘ ਆਦਿ ਹਾਜਿਰ ਸਨ।

—————————————————————

ਨੌਜਵਾਨ ਸੁਭਕਰਨਦੀਪ ਸਿੰਘ ਦੀ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਮੋਗਾ ਵਿਖੇ ਕੀਤਾ ਵਿਸਾਲ ਰੋਸ ਮਾਰਚ

 ਸੰਭੂ,ਖਨੌਰੀ ਬਾਰਡਰਾਂ ਉੱਪਰ ਦਿੱਲੀ ਕੂਚ ਕਰ ਰਹੇ ਕਿਸਾਨਾਂ ਉੱਪਰ ਅੱਤਿਆਚਾਰ  

ਮੋਗਾ/ 29 ਫਰਬਰੀ 2024/ ਰਾਜਿੰਦਰ ਸਿੰਘ ਕੋਟਲਾ, ਸੁਰਿੰਦਰ ਕੌਰ ਕੋਟਲਾ

               ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅਤੇ ਨੌਜਵਾਨ ਭਾਰਤ ਸਭਾ ਵਲੋਂ ਸਾਂਝੇ ਤੌਰ ਤੇ ਮੋਗਾ ਵਿੱਖੇ ਸੰਭੂ ਤੇ ਖਨੌਰੀ ਬਾਰਡਰ ਉੱਪਰ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਉੱਪਰ ਕੀਤੇ ਗਏ ਅੱਤਿਆਚਾਰ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਪੈਦਲ ਮਾਰਚ ਕਰ ਕੇ ਕੀਤਾ ਗਿਆ। ਅੱਜ ਤਕਰੀਬਨ ਸਵੇਰ 11 ਵਜੇ ਨਹਿਰੂ ਪਾਰਕ ਮੋਗਾ ਵਿੱਚ ਕਿਸਾਨ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਉਪਰੰਤ ਸਟੇਜ ਚਲਾਈ ਗਈ, ਜਿਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਖੁਰਦ, ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਮਾਣੂੰਕੇ ਨੇ ਹਾਜ਼ਰ ਹੋਏ ਕਿਸਾਨਾਂ, ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਜੋ ਪਿਛਲੇ ਦਿਨੀ 21 ਫ਼ਰਵਰੀ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਕੇਂਦਰ ਸਰਕਾਰ ਦੀ ਸਹਿ ਤੇ ਹਰਿਆਣਾ ਸਰਕਾਰ ਵਲੋਂ ਦਿੱਲੀ ਵੱਲ੍ਹ ਕੂਚ ਕਰ ਰਹੀਆ ਕਿਸਾਨ ਜੱਥੇਬੰਦੀਆ ਤੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਪਲਾਸਟਿਕ ਅਤੇ ਬਾਰਾਂ ਬੋਰ ਗੋਲੀਆ ਚਲਾਈਆ ਗਈਆ। ਜਿਸ ਨਾਲ ਇਕ ਨੌਜਵਾਨ ਕਿਸਾਨ ਸੁਭਕਰਨਦੀਪ ਸਿੰਘ ਦੀ ਮੌਤ ਹੋ ਗਈ। ਇਸ ਘਟਨਾਕ੍ਰਮ ਦੌਰਾਨ ਹਰਿਆਣਾ ਪੁਲਸ ਅਤੇ ਫੋਰਸ ਵਲੋਂ ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਦੇ ਵ੍ਹੀਕਲਾਂ ਦੀ ਭੰਨਤੋੜ ਵੀ ਕੀਤੀ ਗਈ, ਜੋ ਕਿ ਅਤਿ ਨਿੰਦਣਯੋਗ ਹੈ, ਜਿਸਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਉੱਪਰ ਸੁਭਕਰਨਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ 302 ਦੀ ਧਾਰਾ ਤਹਿਤ ਕਾਰਵਾਈ ਦੀ ਮੰਗ ਕਰਦੇ ਹਾਂ। ਕੇਂਦਰੀ ਗ੍ਰਹਿ ਮੰਤਰੀ, ਹਰਿਆਣਾ ਮੁੱਖ ਮੰਤਰੀ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ, ਹਰਿਆਣਾ ਬਾਰਡਰਾਂ ਉੱਪਰ ਲਗਾਈਆਂ ਰੋਕਾਂ ਹਟਾਈਆਂ ਜਾਣ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਾਂਤੀਪੂਰਨ ਦਿੱਲੀ ਜਾਣ ਦਿੱਤਾ ਜਾਵੇ ਅਤੇ ਵਾਹਨਾਂ ਦੀ ਕੀਤੀ ਗਈ ਭੰਨਤੋੜ ਦਾ ਮੁਆਵਜ਼ਾ ਦਿੱਤਾ ਜਾਵੇ। ਰੋਸ ਵਜੋਂ ਨਹਿਰੂ ਪਾਰਕ ਤੋਂ ਰਵਾਨਾ ਹੋਕੇ ਮੇਨ ਬਾਜ਼ਾਰ ਵਿੱਚ ਦੀ ਪੈਦਲ ਮਾਰਚ ਕੀਤਾ ਗਿਆ ਜੋ ਮੇਨ ਚੌਕ (ਪੁਲ) ਤੱਕ ਕੀਤਾ ਗਿਆ ਅਤੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰੈੱਸ ਨੂੰ ਅੱਜ ਦੇ ਰੋਸ ਪ੍ਰਦਰਸ਼ਨ ਦੀ ਜਾਣਕਾਰੀ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਦਿੱਤੀ।

            ਇਸ ਦੌਰਾਨ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ, ਜਿਲ੍ਹਾ ਮੀਤ ਪ੍ਰਧਾਨ ਨਾਜਰ ਸਿੰਘ ਖਾਈ, ਜਸਪਾਲ ਸਿੰਘ ਪੁਰਾਣੇਵਾਲਾ, ਕੁਲਜੀਤ ਸਿੰਘ ਪੰਡੋਰੀ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਜਗਵਿੰਦਰ ਕੌਰ ਰਾਜਿਆਣਾ, ਬੂਟਾ ਸਿੰਘ ਤਖਾਣਵੱਧ, ਮੋਹਨ ਸਿੰਘ ਡਾਲਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਗੁਲਾਬ ਸਿੰਘ ਵਾਲਾ, ਬ੍ਰਿਜ ਰਾਜੇਆਣਾ, ਰਾਜਦੀਪ ਰੋਡੇ, ਗੁਰਪ੍ਰੀਤ ਰੋਡੇ, ਵਿੱਕੀ ਰਾਜੇਆਣਾ, ਹਰਪ੍ਰੀਤ ਸਿੰਘ ਢੁੱਡੀਕੇ, ਜੱਸਾ ਰਾਜੇਆਣਾ, ਔਰਤ ਵਿੰਗ ਦੀ ਆਗੂ ਜਗਵਿੰਦਰ ਕੌਰ ਰਾਜੇਆਣਾ, ਜਸਵੀਰ ਕੌਰ ਰਾਜੇਆਣਾ, ਮਨਜੀਤ ਕੌਰ ਡਾਲਾ, ਜਸਵੀਰ ਕੌਰ ਡਾਲਾ ਸਰਬਜੀਤ ਕੌਰ ਡਾਲਾ ਆਦਿ ਭਾਰੀ ਗਿਣਤੀ ਵਿੱਚ ਆਗੂ ਅਤੇ ਕਿਸਾਨ ਵੀ ਹਾਜ਼ਰ ਸਨ।   

—————————————————————

ਸਰਬੱਤ ਦਾ ਭਲਾ ਟਰੱਸਟ ਦੀ ਟੀਮ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਹੋਈ ਨਤਮਸਤਕ

ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਕੀਤਾ ਗਿਆ ਸਨਮਾਨਿਤ 

ਮੋਗਾ/ 29 ਫਰਬਰੀ 2024/ ਮਵਦੀਲਾ ਬਿਓਰੋ

                ਬੀਤੇ ਦਿਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸਰਦਾਰ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਧਰਮਕੋਟ ਦੇ ਪ੍ਰਧਾਨ ਤੇ ਟਰੱਸਟੀ ਜਗਤਾਰ ਸਿੰਘ ਜਾਨੀਆ ਅਤੇ ਟਰੱਸਟੀ ਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਏ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੀ ਇਸ ਟੀਮ ਨੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨਾਲ ਸਮਾਜ ਸੇਵਾ ਦੇ ਕਾਰਜਾ ਪ੍ਰਤੀ ਵਿਚਾਰ ਵਟਾਦਰਾ ਕੀਤਾ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ।

               ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਨਤਮਸਤਕ ਹੋਣ ਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਟੀਮ ਦੇ ਮੈਬਰਾਂ ਨੂੰ ਸਿਰਪਾਓ ਅਤੇ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਓਪਰੋਕਤ ਟਰੱਸਟੀਆਂ ਨੇ ਇਸ ਅਸਥਾਨ ਤੇ ਸਥਿੱਤ 40 ਫੁੱਟ ਉੱਚੀ ਪਹਾੜੀ ਤੇ ਬਣੀ ਬਾਬਾ ਸ਼ੇਖ ਫਰੀਦ ਜੀ ਦੀ ਯਾਦਗਾਰ ਦੇ ਦਰਸ਼ਨ ਕੀਤੇ ਅਤੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜੁਗਰਾਂ ਨਾਲ ਗੱਲਬਾਤ ਵੀ ਕੀਤੀ।

—————————————————————

ਸੰਤ ਬਾਬਾ ਨਰਾਇਣ ਹਰੀ ਜੀ ਮਣੀਕਰਨ ਵਾਲਿਆਂ ਦੀ ਯਾਦ ‘ਚ ਹੋਇਆ ਸੱਤਾ ਪਿੰਡਾ ਵਿੱਚ ਵਿਸ਼ਾਲ ਨਗਰ ਕੀਰਤਨ

1 ਮਾਰਚ ਤੋਂ 6 ਮਾਰਚ ਤੱਕ ਸਾਮ 7 ਵਜੇ ਤੋਂ ਰਾਤ 10 ਵਜੇ ਤੱਕ ਧਾਰਮਿਕ ਦੀਵਾਨ ਸਜਿਆ ਕਰਨਗੇ  -ਬਾਬਾ ਪਵਨਦੀਪ ਸਿੰਘ ਜੀ ਕੜਿਆਲ

ਮੋਗਾ/ 29 ਫਰਬਰੀ 2024/ ਭਵਨਦੀਪ ਸਿੰਘ ਪੁਰਬਾ

                ਸੱਚਖੰਡ ਵਾਸੀ ਧੰਨ-ਧੰਨ ਸੰਤ ਬਾਬਾ ਨਰਾਇਣ ਹਰੀ ਜੀ ਮਨੀਕਰਣ ਸਾਹਿਬ ਵਾਲਿਆ ਅਤੇ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੇਠ, ਪੰਜ ਪਿਆਰਿਆ ਦੀ ਅਗਵਾਹੀ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੰਤ ਬਾਬਾ ਪਾਲਾ ਸਿੰਘ ਜੀ (ਕੇਰ ਵਾਲੀ ਖੂਹੀ) ਕੜਿਆਲ ਤੋਂ ਆਰੰਭ ਹੋ ਕੇ ਪਿੰਡ ਕੜਿਆਲ, ਚੀਮਾਂ, ਚੁੱਘਾ ਖੁਰਦ, ਚੁੱਘਾ ਕਲਾਂ, ਫਤਹਿਗੜ੍ਹ ਕੋਰੋਟਾਣਾ, ਜਲਾਲਾਬਾਦ ਪੂਰਬੀ ਅਤੇ ਧਰਮਕੋਟ ਤੋਂ ਹੁੰਦਾ ਹੋਇਆ ਦੇਰ ਰਾਤ ਵਾਪਸ ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਕੜਿਆਲ ਵਿਖੇ ਸਮਾਪਤ ਹੋਇਆ। ਇਹ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜੀ ਗੁਰੂ ਸਾਹਿਬ ਦੀ ਸੁੰਦਰ ਪਾਲਕੀ, ਗਤਕਾ ਟੀਮਾਂ, ਫੁੱਲ ਦੀ ਵਰਖਾ ਕਰਦੀ ਤੋਪ ਅਤੇ ਮਿਲਟਰੀ ਬੈਂਡ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਨਗਰ ਕੀਰਤਨ ਵਿੱਚ ਰਾਗੀ ਜੱਥਿਆਂ ਤੋਂ ਇਲਾਵਾ ਗਿਆਨੀ ਮਲਕੀਤ ਸਿੰਘ ਪੰਖੇਰੂ ਜੀ ਲੋਹਗੜ੍ਹ, ਗੁਰਬਚਨ ਸਿੰਘ ਸ਼ੇਰਪੁਰੀ, ਢਾਡੀ ਜਸਵਿੰਦਰ ਸਿੰਘ ਬਾਗੀ, ਢਾਡੀ ਅਰਸ਼ਾਦ ਸਿੰਘ ਲੀਰਾ, ਢਾਡੀ ਅਰਮਾਣ ਸਿੰਘ ਭਾਈਰੂਪਾ, ਸਾਰੰਗੀ ਮਾ. ਸੁਰਿੰਦਰ ਸਿੰਘ ਮੱਲ੍ਹਾ ਆਦਿ ਦੇ ਜੱਥਿਆਂ ਨੇ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਰ ਪਿੰਡ ਵਿੱਚ ਦੋ-ਦੋ ਤਿੰਨ-ਤਿੰਨ ਪੜਾਅ ਸਨ ਜਿਥੇ ਸੰਗਤਾਂ ਨੇ ਜੱਥਿਆਂ ਪਾਸੋਂ ਬਾਣੀ ਸਰਬਨ ਕੀਤੀ। ਪਿੰਡ ਵਿੱਚ ਪੜਾਆਂ ਤੇ ਸੰਗਤਾਂ ਵੱਲੋਂ ਜਲ, ਚਾਹ, ਦੁੱਧ, ਪਕੋੜੇ, ਪ੍ਰਸ਼ਾਦੇ, ਸਮੋਸੇ ਆਦਿ ਦੇ ਲੰਗਰ ਲਗਾਏ ਗਏ ਸਨ।

            ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਦੱਸਿਆ ਸੱਚਖੰਡ ਵਾਸੀ ਧੰਨ ਧੰਨ ਬਾਬਾ ਨਰਾਇਨ ਹਰੀ ਜੀ ਦੀ ਯਾਦ ਵਿੱਚ 1 ਮਾਰਚ ਤੋਂ 6 ਮਾਰਚ ਤੱਕ ਸਾਮ 7 ਵਜੇ ਤੋਂ ਰਾਤ 10 ਵਜੇ ਤੱਕ ਧਾਰਮਿਕ ਦੀਵਾਨ ਸਜਿਆ ਕਰਨਗੇ ਜਿਸ ਵਿੱਚ ਵੱਖ-ਵੱਖ ਸੰਤ ਮਹਾਪੁਰਖ ਆਪਣੇ ਪ੍ਰਵਚਨਾ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ। ਰਾਤਰੀ ਦੇ ਦੀਵਾਨਾ ਦੇ ਨਾਲ-ਨਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਕੋਤਰੀ ਚੱਲੇਗੀ ਜਿਸ ਦੇ ਭੋਗ 7 ਮਾਰਚ 2024 ਨੂੰ ਸੁਬਾ 8 ਵਜੇ ਪੈਣਗੇ ਉਪਰੰਤ ਧਾਰਮਿਕ ਦੀਵਾਨ ਸਜਨਗੇ ਅਤੇ ਪ੍ਰੋਗਰਾਮ ਦੀ ਸਮਾਪਤੀ ਸ਼ਾਮ 4 ਵਜੇ ਹੋਵੇਗੀ। ਜਿਸ ਵਿੱਚ ਪੰਥ ਪ੍ਰਸਿੱਧ ਸੰਤ ਮਹਾਪੁਰਖ ਹਾਜਰ ਹੋਣਗੇ।

—————————————————————

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਵਿੱਚ ਪਾਠਾਂ ਦੀਆਂ ਭੇਟਾਵਾਂ ਵਿੱਚ ਕੀਤਾ ਗਿਆ ਮਮੂਲੀ ਵਾਧਾ 

ਮੋਗਾ/ 28 ਫਰਬਰੀ 2024/ ਹਰਜਿੰਦਰ ਸਿੰਘ ਬੱਡੂਵਾਲੀਆ  

               ਸ਼੍ਰੋਮਣੀ ਰਾਗੀ ਗ੍ਰੰਥੀ ਸਭਾ (ਰਜਿ:) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਦਫ਼ਤਰ ਸਕੱਤਰ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਰਦਾਰ ਨਗਰ ਮੋਗਾ ਵਿਖੇ ਹੋਈ, ਅਹਿਮ ਮੁੱਦਿਆਂ ਤੇ ਵਿਚਾਰਾ ਕੀਤੀਆਂ ਗਈਆਂ। ਸਭਾ ਵੱਲੋਂ ਸਿੰਘਾ ਦੇ ਬਣੇ ਹੋਏ ਆਈ ਕਾਰਡ ਵੰਡੇ ਗਏ। ਮਹਿੰਗਾਈ ਵਿੱਚ ਕਾਫੀ ਵਾਧਾ ਹੋਣ ਕਰਕੇ‌‌ 2 ਸਾਲਾਂ ਤੋਂ ਬਾਅਦ ਪਾਠਾਂ ਦੀਆਂ ਭੇਟਾਵਾਂ ਵਿੱਚ ਕੁਝ ਕੁ ਮਮੂਲੀ ਵਾਧਾ ਕੀਤਾ ਗਿਆ।

            ਇਸ ਮੌਕੇ ਹਾਜ਼ਰ ਅਹੁਦੇਦਾਰ ਮੈਂਬਰ ਸਾਹਿਬਾਨ ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ, ਚੇਅਰਮੈਨ ਭਾਈ ਜਗਦੀਪ ਸਿੰਘ ਲੰਗੇਆਣਾ, ਸੀਨੀਅਰ ਸਲਾਹਕਾਰ ਭਾਈ ਸਰਬਜੀਤ ਸਿੰਘ ਬੁੱਟਰ, ਪ੍ਰਚਾਰ ਸਕੱਤਰ ਭਾਈ ਕਰਮਜੀਤ ਸਿੰਘ ਦੁੱਨੇਕੇ, ਖਜਾਨਚੀ ਭਾਈ ਸੰਤੋਖ ਸਿੰਘ ਰਤਨ, ਵਾਈਸ ਜਨਰਲ ਸਕੱਤਰ ਭਾਈ ਸੁਖਜੀਤ ਸਿੰਘ ਧੂੜਕੋਟ, ਭਾਈ ਭੁਪਿੰਦਰ ਸਿੰਘ ਕਵੀਸ਼ਰ, ਭਾਈ ਪਰਗਟ ਸਿੰਘ, ਬਾਬਾ ਬਚਨ ਸਿੰਘ, ਭਾਈ ਜਸਵੀਰ ਸਿੰਘ ਧੂੜਕੋਟ, ਸਰਕਲ ਨਿਹਾਲ ਸਿੰਘ ਵਾਲਾ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋਂ, ਚੇਅਰਮੈਨ ਸਿੰਕਦਰ ਸਿੰਘ ਮੀਨੀਆ, ਪ੍ਰੈਸ ਸਕੱਤਰ ਭਾਈ ਗੁਰਮੇਲ ਸਿੰਘ ਬੱਧਨੀ, ਭਾਈ ਜਸਵੀਰ ਸਿੰਘ ਮੀਨੀਆ, ਭਾਈ ਲੱਕੀ ਸਿੰਘ ਬਾਵਾ ਤੋਂ ਇਲਾਵਾ ਬਹੁਤ ਸਿੰਘ ਹਾਜ਼ਰ ਸਨ। 

—————————————————————

ਜੋਗਿੰਦਰ ਬਾਠ ਦਾ ਸਨਮਾਨ ਅਤੇ “ਕਨੇਡਾ ਕਨੇਡਾ ਮੈਂ ਜਾਣਾ” ਲੋਕ ਅਰਪਣ

ਮੋਗਾ/ 27 ਫਰਬਰੀ 2024/ ਰਾਜਵਿੰਦਰ ਰੌਂਤਾ  

                 ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋ ਹਾਲੈਂਡ ਰਹਿੰਦੇ ਪ੍ਰਸਿੱਧ ਵਾਰਤਕਕਾਰ ਜੋਗਿੰਦਰ ਬਾਠ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਨਵ ਪ੍ਰਕਾਸ਼ਿਤ ਸਫਰਨਾਮਾ ਪੁਸਤਕ “ਕਨੇਡਾ ਕਨੇਡਾ ਮੈਂ ਜਾਣਾ” ਪ੍ਰਸਿੱਧ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀ ਗਈ। ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਕਰਵਾਏ ਗਏ ਸੰਖੇਪ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਿਅੰਗਕਾਰ ਕੇ ਐਲ ਗਰਗ, ਨਿੰਦਰ ਘੁਗਿਆਣਵੀ, ਇੰਗਲੈਂਡ ਰਹਿੰਦੇ ਸ਼ਾਇਰ ਅਜੀਮ ਸ਼ੇਖਰ, ਗੁਰਚਰਨ ਨੂਰਪੁਰ, ਡਾ. ਸੁਰਜੀਤ ਬਰਾੜ, ਜਿਲਾ ਭਾਸ਼ਾ ਅਫਸਰ ਮੋਗਾ ਡਾਕਟਰ ਅਜੀਤ ਪਾਲ, ਕਨੇਡਾ ਰਹਿੰਦੇ ਸ਼ਾਇਰ ਗੁਰਬਚਨ ਚਿੰਤਕ, ਇੰਗਲੈਂਡ ਰਹਿੰਦੇ ਨਾਵਲਕਾਰ ਜਸਵਿੰਦਰ ਰੱਤੀਆਂ, ਸੁਖਵਿੰਦਰ ਮਰਾੜ, ਜਗਜੀਤ ਕੌਰ ਸੰਧੂ ਆਸਟ੍ਰੇਲੀਆ, ਸਿਮਰਜੀਤ ਸਿੰਮੀ, ਨਵਨੀਤ ਸੇਖਾ ਅਤੇ ਸ਼ਾਇਰ ਅਮਰ ਸੂਫੀ ਨੇ ਜੋਗਿੰਦਰ ਬਾਠ ਨੂੰ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਪੰਜਾਬੀ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਹਨਾਂ ਵੱਲੋਂ ਲਿਖਿਆ ਗਿਆ ਸਫਰਨਾਮਾ “ਕਨੇਡਾ ਕਨੇਡਾ ਮੈਂ ਜਾਣਾ” ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਗਿਆ।

          ਇਸ ਮੌਕੇ ਤੇ ਹਾਜ਼ਰ ਸ਼ਾਇਰਾਂ ਦਾ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸ਼ਾਇਰ ਡਾਕਟਰ ਅਜੀਤਪਾਲ, ਰਾਜਦੀਪ ਤੂਰ, ਧਾਮੀ ਗਿੱਲ, ਹਰਭਿੰਦਰ ਪੀਰ ਮੁਹੰਮਦ, ਹਰਦੇਵ ਭੁੱਲਰ, ਵਿਵੇਕ ਕੋਟ ਈਸੇ ਖਾਂ, ਸ਼ੀਰਾ ਗਰੇਵਾਲ, ਗੁਰਪ੍ਰੀਤ ਧਰਮਕੋਟ, ਕਰਨਲ ਬਾਬੂ ਸਿੰਘ, ਸੋਨੀ ਮੋਗਾ, ਜਗੀਰ ਖੋਖਰ, ਸਿੰਘ ਦੀਪ, ਗੁਰਮੇਲ ਬੌਡੇ, ਦਰਸ਼ਨ ਸੰਘਾ, ਗੁਰਚਰਨ ਸੰਘਾ, ਗੁਰਬਚਨ ਚਿੰਤਕ ਅਤੇ ਜਸਵਿੰਦਰ ਸੰਧੂ ਗੋਲਟੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਪ੍ਰਾਪਤ ਕੀਤੀ। ਮੰਚ ਸੰਚਾਲਨ ਗੁਰਪ੍ਰੀਤ ਧਰਮਕੋਟ ਵੱਲੋਂ ਕੀਤਾ ਗਿਆ।

—————————————————————

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ‘ਪ੍ਰੋਜੈਕਟ ਅੰਮ੍ਰਿਤ’ ਦਾ ਸਫ਼ਲ ਆਯੋਜਨ

ਪਾਣੀ ਪ੍ਰਮਾਤਮਾ ਦੀ ਦਾਤ ਹੈ, ਅਸੀਂ ਇਸ ਅੰਮ੍ਰਿਤ ਦੀ ਸੰਭਾਲ ਕਰਨੀ ਹੈ -ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਮੋਗਾ/ 25 ਫਰਬਰੀ 2024/ ਭਵਨਦੀਪ ਸਿੰਘ  

                ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ‘ਪ੍ਰੋਜੈਕਟ ਅੰਮ੍ਰਿਤ’ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਤਹਿਤ ਮੋਗਾ ਬ੍ਰਾਂਚ ਵਲੋਂ ਨੈਸਲੇ ਇੰਡੀਆ ਮੋਗਾ ਨੇੜੇ ਦੁੱਨੇਕੇ ਵਾਲੀ ਨਹਿਰ ਦੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਗਈ। ਇਸ ਸਫ਼ਾਈ ਮੁਹਿੰਮ ਵਿੱਚ ਮੋਗਾ ਬ੍ਰਾਂਚ ਦੇ ਸੇਵਾਦਲ ਦੇ ਭੈਣਾਂ ਭਰਾਵਾਂ ਅਤੇ ਸਾਧ ਸੰਗਤ ਦੇ ਮੈਂਬਰਾਂ ਨੇ ਆਪਣੀਆਂ ਭਰਪੂਰ ਨਿਸਵਾਰਥ ਸੇਵਾਵਾਂ ਦਿੱਤੀਆਂ। ਮੋਗਾ ਬ੍ਰਾਂਚ ਦੇ ਸੰਜੋਯਕ ਰਾਕੇਸ਼ ਕੁਮਾਰ ਲੱਕੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਛਤਰ-ਛਾਇਆ ਹੇਠ ਅੱਜ ਯਮੁਨਾ ਨਦੀ ਦੇ ਛੱਠ ਘਾਟ ਵਿਖੇ ‘ਅੰਮ੍ਰਿਤ ਪ੍ਰੋਜੈਕਟ’ ਦੇ ਤਹਿਤ ‘ਸਵੱਛ ਜਲ , ਸਵੱਛ ਮਨ’ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਉਦਘਾਟਨ ਸਵੇਰੇ 8.00 ਵਜੇ ਆਈ.ਟੀ.ਓ., ਦਿੱਲੀ ਤੋਂ ਕੀਤਾ ਗਿਆ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਇਹ ਪ੍ਰੋਜੈਕਟ ਪੂਰੇ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ ‘ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਗਿਆ।

              ‘ਪ੍ਰੋਜੈਕਟ ਅੰਮ੍ਰਿਤ’ ਦੇ ਦੂਜੇ ਪੜਾਅ ਦਾ ਉਦਘਾਟਨ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸਤਿਗੁਰੂ ਮਾਤਾ ਜੀ ਦੀ ਹਜ਼ੂਰੀ ਵਿੱਚ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਨੇ ਆਪਣੇ ਜੀਵਨ ਰਾਹੀਂ ਸਾਨੂੰ ਪ੍ਰੇਰਿਆ ਦਿੱਤੀ ਕਿ ਸੇਵਾ ਦੀ ਭਾਵਨਾ ਨਿਰਸਵਾਰਥ ਰੂਪ ਵਿਚ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਵੀ ਪ੍ਰਸ਼ੰਸਾ ਦੇ ਰੂਪ ਵਿਚ। ਸੇਵਾ ਕਰਦੇ ਸਮੇਂ ਸਾਨੂੰ ਇਸ ਦੀ ਕਾਰਗੁਜ਼ਾਰੀ ਬਾਰੇ ਰੌਲਾ ਪਾਉਣ ਦੀ ਬਜਾਏ ਇਸ ਦੀ ਮੂਲ ਭਾਵਨਾ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਆਪਣੇ ਆਪ ਨੂੰ ਬਦਲਣ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਅੰਦਰੂਨੀ ਤਬਦੀਲੀ ਹੀ ਸਮਾਜ ਅਤੇ ਸੰਸਾਰ ਵਿੱਚ ਤਬਦੀਲੀ ਲਿਆ ਸਕਦੀ ਹੈ। ਸਾਤਵਿਕ ਪਰਿਵਰਤਨ ਕੇਵਲ ‘ਸਵੱਛ ਜਲ ਅਤੇ ਸਵੱਛ ਮਨ’ ਨਾਲ ਸ਼ੁਰੂ ਹੁੰਦਾ ਹੈ। ਸਤਿਗੁਰੂ ਮਾਤਾ ਜੀ ਨੇ ਪ੍ਰੋਜੈਕਟ ਅੰਮ੍ਰਿਤ ਮੌਕੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇਹ ਅੰਮ੍ਰਿਤ ਦੀ ਤਰ੍ਹਾਂ ਹੈ। ਪਾਣੀ ਸਾਡੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਸਾਫ਼-ਸੁਥਰੀ ਅਤੇ ਸੁੰਦਰ ਰਚਨਾ ਦੀ ਸੰਭਾਲ ਕਰੀਏ ਜੋ ਸਾਨੂੰ ਪਰਮਾਤਮਾ ਨੇ ਦਿੱਤੀ ਹੈ। ਅਸੀਂ ਮਨੁੱਖ ਵਜੋਂ, ਇਸ ਅਨਮੋਲ ਵਿਰਸੇ ਦੀ ਦੁਰਵਰਤੋਂ ਕਰਦੇ ਹੋਏ ਇਸ ਨੂੰ ਪ੍ਰਦੂਸ਼ਤ ਕੀਤਾ ਹੈ। ਸਾਨੂੰ ਕੁਦਰਤ ਨੂੰ ਇਸ ਦੇ ਅਸਲੀ ਰੂਪ ਵਿਚ ਰੱਖਣਾ ਹੈ ਅਤੇ ਇਸ ਨੂੰ ਸਾਫ਼ ਕਰਨਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਕੰਮਾਂ ਨਾਲ ਪ੍ਰੇਰਿਤ ਕਰਨਾ ਹੋਵੇਗਾ ਨਾ ਕਿ ਸਿਰਫ਼ ਸ਼ਬਦਾਂ ਨਾਲ। ਜਦੋਂ ਅਸੀਂ ਹਰ ਕਣ ਵਿਚ ਮੌਜੂਦ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਅਤੇ ਜਦੋਂ ਅਸੀਂ ਉਸ ਦਾ ਆਸਰਾ ਲੈਂਦੇ ਹਾਂ, ਤਾਂ ਅਸੀਂ ਉਸ ਦੀ ਰਚਨਾ ਦੇ ਹਰ ਰੂਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਇਸ ਸੰਸਾਰ ਨੂੰ ਛੱਡੀਏ, ਅਸੀਂ ਇਸ ਧਰਤੀ ਨੂੰ ਹੋਰ ਸੁੰਦਰ ਰੂਪ ਵਿੱਚ ਛੱਡ ਕੇ ਜਾਈਏ।

             ਪ੍ਰੋਗਰਾਮ ਦੀ ਸਮਾਪਤੀ ‘ਤੇ ਹਾਜ਼ਰ ਮਹਿਮਾਨਾਂ ਨੇ ਮਿਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਸ਼ਨ ਨੇ ਨਿਸ਼ਚਿਤ ਤੌਰ ‘ਤੇ ਪਾਣੀ ਦੀ ਸੰਭਾਲ ਅਤੇ ਜਲ ਸਵੱਛਤਾ ਦੇ ਇਸ ਕਲਿਆਣਕਾਰੀ ਪ੍ਰੋਜੈਕਟ ਰਾਹੀਂ ਕੁਦਰਤ ਦੀ ਸੰਭਾਲ ਲਈ ਯੋਗਦਾਨ ਪਾਇਆ ਹੈ ਜੋ ਕਿ ਇੱਕ ਮਹੱਤਵਪੂਰਨ ਕਦਮ ਹੈ।

—————————————————————

ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੀ ਪ੍ਰੇਰਣਾ ਸਦਕਾ ਸੁਖਜੀਤ ਸਿੰਘ ਬੱਗੇ ਨੇ ਖੂਨਦਾਨ ਕੀਤਾ 

ਮੋਗਾ/ 24 ਫਰਬਰੀ 2024/ ਮਵਦੀਲਾ ਬਿਓਰੋ  

             ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਅਹੁੱਦੇਦਾਰਾ ਦੀ ਪ੍ਰੇਰਨਾ ਸਦਕਾ ਮੈਂ ਅੱਜ ਖੂਨਦਾਨ ਕੀਤਾ ਹੈ। ਮੈਨੂੰ ਖੂਨਦਾਨ ਕਰਕੇ ਬਹੁੱਤ ਹੀ ਸੰਤੁਸਟੀ ਹੋ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਜੀਤ ਸਿੰਘ ਬੱਗੇ ਨੇ ਸਰਕਾਰੀ ਹਸਪਤਾਲ ਮੋਗਾ ਵਿਖੇ ਇੱਕ ਜਰੂਰਤਮੰਦ ਵਿਅਕਤੀ ਨੂੰ ਖੂਨਦਾਨ ਕਰਨ ਉਪਰੰਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਸਾਡੀ ਸੰਸਥਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆਂ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆਂ ਦੀ ਹੱਲਾਸੇਰੀ ਸਦਕਾ ਸੁਖਜੀਤ ਸਿੰਘ ਬੱਗੇ ਵੱਲੋਂ ਖੂਨਦਾਨ ਕਰਕੇ ਕਿਸੇਂ ਲੋੜਵੰਦ ਦੀ ਸਹਾਇਤਾ ਕੀਤਾ ਗਈ ਹੈ। ਕਿਸੇ ਨੂੰ ਖੂਨਦਾਨ ਕਰਨ ਲਈ ਉਤਸ਼ਾਹਿਤ ਕਰਨਾ ਵੀ ਬਹੁੱਤ ਵੱਡੀ ਸੇਵਾ ਹੈ ਕਿਉਂਕਿ ਲੋਕ ਡਰ ਕਾਰਨ ਹੀ ਖੂਨਦਾਨ ਨਹੀਂ ਕਰਦੇ ਕਿ ਇਸ ਨਾਲ ਕਮਜੋਰੀ ਆਵੇਗੀ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਕਿ ਖੂਨਦਾਨ ਕਰਨ ਨਾਲ ਕਮਜੋਰੀ ਨਹੀਂ ਆਉਂਦੀ ਸਗੋ ਸਰੀਰ ਤੰਦਰੁਸ਼ਤ ਰਹਿੰਦਾ ਹੈ ਅਤੇ ਖੂਨਦਾਨ ਕਰਨ ਵਾਲਿਆ ਨੂੰ ਹਾਰਟ ਅਟੈਕ ਹੋਣ ਦਾ ਖਤਰਾਂ ਘੱਟ ਜਾਂਦਾ ਹੈ। ਇਸ ਤਰ੍ਹਾਂ ਪ੍ਰੇਰਨਾ ਦੇ ਕਿ ਖੂਨਦਾਨ ਕਰਵਾਉਣਾ ਵੀ ਬਹੁੱਤ ਵੱਡੀ ਸੇਵਾ ਹੈ।

           ਇਸ ਮੌਕੇ ਖੂਨਦਾਨੀ ਦੀ ਹੋਸਲਾ ਅਫਜਾਈ ਲਈ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ, ਬਲੱਡ ਬੈਂਕ ਦੇ ਮਿਸਟਰ ਸਟੀਫਨ ਆਦਿ ਮੁੱਖ ਤੌਰ ਤੇ ਹਾਜਰ ਹੋਏ।

—————————————————————

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਤੇ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਮੋਗਾ/ 24 ਫਰਬਰੀ 2024/ ਭਵਨਦੀਪ  

              ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਹਲਕੇ ਸਮੇਤ ਪਿੰਡਾਂ ਦੇ ਕੀਤੇ ਜਾ ਰਹੇ ਸਰਵਪੱਖੀ ਵਿਕਾਸ ਕਾਰਜ ਨੂੰ ਵੇਖਦਿਆ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਅਤੇ ਵਾਰਡ ਨੰ: 48 ਦੀ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਲਕਾ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਪਾਰਟੀ ’ਚ ਜੀ ਆਇਆਂ ਆਖ ਕੇ ਪਾਰਟੀ ਦਾ ਸਿਰੋਪਾ ਕੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੋਗਾ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਤੋਂ ਹਰ ਵਰਗ ਖੁਸ਼ ਹੈ ਅਤੇ ਪਾਰਟੀ ਨਾਲ ਪੂਰੇ ਜੋਸ਼ ਨਾਲ ਜੁੜ ਰਿਹਾ ਹੈ।

            ਇਸ ਮੌਕੇ ਅਕਾਲੀ ਦਲ ਛੱਡ ਕੇ ’ਆਪ’ ’ਚ ਸ਼ਾਮਲ ਹੋਈ ਸਾਬਕਾ ਕੌਂਸਲਰ ਬੀਬੀ ਦਰਸ਼ਨ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਕੀਤੇ ਜਾ ਰਹੇ ਸਰਬਪੱਖੀ ਵਿਕਾਸ ’ਤੇ ਉਨ੍ਹਾਂ ਨੂੰ ਮਾਣ ਹੈ ਅਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਮਿਲੇ ਮਾਣ-ਸਨਮਾਨ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਣਗੇ ਅਤੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਤੇ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਬਲਾਕ ਪ੍ਰਧਾਨ ਰਿੱਕੀ ਅਰੋੜਾ ਤੋਂ ਇਲਾਵਾ ਪਾਰਟੀ ਵਰਕਰ, ਵਲੰਟੀਅਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

—————————————————————

ਨਿਰੰਕਾਰੀ ਮਿਸ਼ਨ ਦੁਆਰਾ ‘ਪ੍ਰੋਜੈਕਟ ਅੰਮ੍ਰਿਤ’ ਦੇ ਤਹਿਤ ‘ਸਵੱਛ ਜਲ, ਸਵੱਛ ਮਨ ‘ ਪ੍ਰੋਜੈਕਟ ਦਾ ਦੂਜਾ ਪੜਾਅ 25 ਫਰਵਰੀ ਨੂੰ

ਨੈਸਲੇ ਇੰਡੀਆ ਮੋਗਾ ਦੇ ਨੇੜੇ ਦੁੱਨੇਕੇ ਵਾਲੀ ਨਹਿਰ ਵਿਖੇ ਚਲਾਇਆ ਜਾਵੇਗਾ ਸਫ਼ਾਈ ਅਭਿਆਨ

ਮੋਗਾ/ 23 ਫਰਬਰੀ 2024/ ਭਵਨਦੀਪ  

                 ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ‘ਸਵੱਛ ਜਲ, ਸਵੱਛ ਮਨ’ ਪ੍ਰੋਜੈਕਟ ਦਾ ਦੂਜਾ ਪੜਾਅ ਐਤਵਾਰ, 25 ਫਰਵਰੀ, 2024 ਨੂੰ ਸਵੇਰੇ 07:30 ਵਜੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਹਜ਼ੂਰੀ ਵਿੱਚ ਯਮੁਨਾ ਛਠ ਘਾਟ, ਆਈ.ਟੀ.ਓ. ਤੇ ਹੋਣ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਇੰਚਾਰਜ ਸ਼੍ਰੀ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ‘ਸਵੱਛ ਜਲ , ਸਵੱਛ ਮਨ’ ਦੇ ਆਦਰਸ਼ ਵਾਕ ਤੋਂ ਪ੍ਰੇਰਨਾ ਲੈਂਦਿਆਂ ਇਸ ਪ੍ਰੋਜੈਕਟ ਨੂੰ ਭਾਰਤ ਭਰ ਦੇ 27 ਰਾਜਾਂ ਨਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1500 ਤੋਂ ਵੱਧ ਸਥਾਨਾਂ ਦੇ 900 ਸ਼ਹਿਰਾਂ ਦੇ ਵਿੱਚ ਇੱਕੋ ਸਮੇਂ ਆਯੋਜਿਤ ਕੀਤੇ ਜਾਣਗੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲ ਸਰੋਤਾਂ ਦੀ ਸੰਭਾਲ ਦੇ ਵਿਕਲਪਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਭਵਿੱਖ ਦਿੱਤਾ ਜਾ ਸਕੇ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ‘ਤੇ ਚੱਲਦਿਆਂ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਸਾਲ 2023 ਵਿੱਚ ‘ਪ੍ਰੋਜੈਕਟ ਅੰਮ੍ਰਿਤ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਵਿੱਚ ‘ਜਾਗਰੂਕਤਾ ਮੁਹਿੰਮਾਂ’ ਰਾਹੀਂ ਜਲ ਸਰੋਤਾਂ ਦੀ ਸਾਂਭ-ਸੰਭਾਲ, ਉਨ੍ਹਾਂ ਨੂੰ ਸਾਫ਼ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਜੈਕਟ ਤਹਿਤ ਭਾਰਤ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਜਲ ਸਰੋਤਾਂ ਜਿਵੇਂ ਕਿ ਬੀਚਾਂ, ਨਦੀਆਂ, ਝੀਲਾਂ, ਤਾਲਾਬਾਂ, ਖੂਹਾਂ, ਚਸ਼ਮੇ ਆਦਿ ਦੀ ਸਫ਼ਾਈ ‘ਤੇ ਧਿਆਨ ਦਿੱਤਾ ਗਿਆ ਅਤੇ ਉਨ੍ਹਾਂ ਥਾਵਾਂ ਦੀ ਵੀ ਸਫ਼ਾਈ ਕੀਤੀ ਗਈ। ਵਾਤਾਵਰਨ ਦੀ ਸੰਭਾਲ ਲਈ ਚਲਾਏ ਗਏ ਇਸ ਪ੍ਰੋਜੈਕਟ ਦੀ ਸਮਾਜ ਦੇ ਹਰ ਵਰਗ ਵੱਲੋਂ ਸ਼ਲਾਘਾ ਅਤੇ ਪ੍ਰਸ਼ੰਸਾ ਕੀਤੀ ਗਈ ਅਤੇ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਰਿਹਾ।

             ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮੋਗਾ ਦੇ ਸੰਯੋਜਕ ਰਾਕੇਸ਼ ਕੁਮਾਰ ਲੱਕੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਬ੍ਰਾਂਚ ਦੇ ਨਿਰੰਕਾਰੀ ਸੇਵਾਦਾਰਾਂ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਫਰਵਰੀ 2024 ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਨੈਸਲੇ ਇੰਡੀਆ ਮੋਗਾ ਦੇ ਨੇੜੇ ਦੁੱਨੇਕੇ ਵਾਲੀ ਨਹਿਰ ਵਿਖੇ ਸਫਾਈ ਅਭਿਆਨ ਚਲਾਇਆ ਜਾਵੇਗਾ। ਦਿੱਲੀ ਵਿੱਚ ‘ਆਓ ਸਵਾਰੇਂ, ਯਮੁਨਾ ਕਿਨਾਰੇ’ ਦੇ ਨਾਅਰੇ ਨਾਲ ਇਸ ਮੁਹਿੰਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਜਿਸ ਵਿੱਚ ਨਿਰੰਕਾਰੀ ਮਿਸ਼ਨ ਦੇ ਨੌਜਵਾਨ ਦਿੱਲੀ ਦੇ ਵੱਖ-ਵੱਖ ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ, ਇੰਦਰਪ੍ਰਸਥ ਅਤੇ ਜੇਐਨਯੂ ਯੂਨੀਵਰਸਿਟੀ ਦਾ ਦੌਰਾ ਕਰ ਰਹੇ ਹਨ ਅਤੇ ਪਾਣੀ ਦੀ ਸੰਭਾਲ, ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ‘ਤੇ ਗੀਤ ਪੇਸ਼ ਕਰ ਰਹੇ ਹਨ। ਅਸੀਂ ਸਮੂਹ ਗੀਤਾਂ, ਸੈਮੀਨਾਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਹਾਂ ਅਤੇ ਉਤਸ਼ਾਹਿਤ ਕਰ ਰਹੇ ਹਾਂ। ‘ਅੰਮ੍ਰਿਤ ਪ੍ਰੋਜੈਕਟ’ ਤਹਿਤ ਦਿੱਲੀ ਦੇ ਲਗਭਗ ਸਾਰੇ ਖੇਤਰਾਂ ਦੇ ਘਾਟਾਂ ਦੀ ਵੀ ਸਫ਼ਾਈ ਕੀਤੀ ਜਾਵੇਗੀ | ਜਿਸ ਵਿੱਚ ਅਸ਼ੋਕ ਵਿਹਾਰ ਦੀ ਸੰਜੇ ਝੀਲ, ਨਹਿਰ ਸੋਰ ਯਮੁਨਾ, ਆਈਟੀਓ ਦਾ ਛੱਤ ਘਾਟ, ਨਿਗਮ ਬੋਧ ਘਾਟ, ਭਲਸਵਾ ਝੀਲ, ਯਮੁਨਾ ਦਾ ਸੁਰ ਘਾਟ ਅਤੇ ਰਾਮ ਘਾਟ , ਕਾਲਿੰਦੀ ਕੁੰਜ ਘਾਟ ਆਦਿ ਮਹੱਤਵਪੂਰਨ ਸਥਾਨ ਸ਼ਾਮਿਲ ਹਨ। ਇਸ ਤੋਂ ਇਲਾਵਾ ਗ੍ਰੇਟਰ ਦਿੱਲੀ ਤੋਂ ਬ੍ਰਜਘਾਟ, ਗੜ੍ਹਮੁਕਤੇਸ਼ਵਰ ਗੰਗਾ, ਸੂਰਜਪੁਰ, ਗਾਜ਼ੀਆਬਾਦ ਦੇ ਹਿੰਦੋਨ ਘਾਟ, ਮੰਡੋਰਾ ਤਲਾਬ, ਸੰਖੋਲੇ ਪਿੰਡ, ਗੁਰੂਗ੍ਰਾਮ ਦੇ ਸੋਹਨਾ ਰੋਡ ‘ਤੇ ਸਥਿਤ ਡੈਮ ਦਾਮਾ ਝੀਲ, ਸੋਨੀਪਤ ਦੇ ਗੋਰੀਪੁਰ, ਅਸੰਧ ਰੋਡ ਨਦੀ ਆਦਿ ਦੀ ਸਫਾਈ ਕੀਤੀ ਜਾ ਰਹੀ ਹੈ।

            ਸੰਤ ਨਿਰੰਕਾਰੀ ਮਿਸ਼ਨ ਲਗਾਤਾਰ ਸਮਾਜਿਕ ਅਤੇ ਕਲਿਆਣਕਾਰੀ ਗਤੀਵਿਧੀਆਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਅਤੇ ਰੁੱਖ ਲਗਾਉਣ, ਖੂਨਦਾਨ ਕੈਂਪ, ਸਫਾਈ ਮੁਹਿੰਮ, ਤਲਾਸਰੀ ਡੈਮ ਪ੍ਰੋਜੈਕਟ, ਵਨਨੈਸ ਵਨ, ਵਾਤਾਵਰਣ ਦੇ ਮੁੱਦਿਆਂ ਬਾਰੇ ਜਾਗਰੂਕਤਾ ਆਦਿ ਵਰਗੀਆਂ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ। ਬਿਨਾਂ ਸ਼ੱਕ ਨਿਰੰਕਾਰੀ ਮਿਸ਼ਨ ਦੀਆਂ ਅਜਿਹੀਆਂ ਕਲਿਆਣਕਾਰੀ ਯੋਜਨਾਵਾਂ ਵਾਤਾਵਰਣ ਦੀ ਸੁਰੱਖਿਆ ਅਤੇ ਧਰਤੀ ਦੇ ਸੁੰਦਰੀਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਹਨ | ਜਿਨ੍ਹਾਂ ਨੂੰ ਅਪਣਾ ਕੇ ਧਰਤੀ ਨੂੰ ਹੋਰ ਵੀ ਸਾਫ਼, ਸ਼ੁੱਧ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਸਦਕਾ ਬਾਬਾ ਗੁਰਬਚਨ ਸਿੰਘ ਯਾਦਗਾਰੀ 24ਵਾਂ ਕ੍ਰਿਕਟ ਟੂਰਨਾਮੈਂਟ ਸੰਤ ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ ਤੋਂ 25 ਫਰਵਰੀ ਦਿਨ ਐਤਵਾਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਕਈ ਰਾਜਾਂ ਤੋਂ ਪ੍ਰਤੀਯੋਗੀ ਹਿੱਸਾ ਲੈਣਗੇ ਅਤੇ ਅਨੁਸ਼ਾਸਨ, ਸਵੈਮਾਣ ਅਤੇ ਸਹਿਣਸ਼ੀਲਤਾ ਦਾ ਸੁੰਦਰ ਪ੍ਰਦਰਸ਼ਨ ਕਰਦੇ ਹੋਏ ਏਕਤਾ ਦੇ ਇਲਾਹੀ ਸੰਦੇਸ਼ ਦਾ ਪ੍ਰਚਾਰ ਕਰਦੇ ਹੋਏ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨਗੇ।

—————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੰਪਿਉਟਰ ਅਤੇ ਸਲਾਈ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ

ਮੋਗਾ/ 23 ਫਰਬਰੀ 2024/ ਮਵਦੀਲਾ ਬਿਓਰੋ

             ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਮੋਗਾ ਸੈਂਟਰ ਚੱਲ ਰਹੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਕੰਪਿਉਟਰ ਅਤੇ ਸਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਅਤੇ ਕੜਿਆਲ ਸੈਂਟਰ ਵਿਖੇ ਸਲਾਈ ਦਾ ਕੋਰਸ ਪੂਰਾ ਹੋਣ ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

            ਮੋਗਾ ਸੈਂਟਰ ਵਿਖੇ ਸਰਟੀਫਿਕੇਟ ਵੰਡਣ ਮੌਕੇੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ, ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਦਵਿੰਦਜੀਤ ਸਿੰਘ ਘਾਲੀ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਰਾਮ ਸਿੰਘ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਗੁਰਸੇਵਕ ਸਿੰਘ ਚੀਮਾ, ਬਿਉਟੀਸ਼ਨ ਟੀਚਰ ਅਮਨਦੀਪ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਸੁਖਦੀਪ ਕੌਰ ਹਾਜਰ ਸਨ। ਕੜਿਆਲ ਸੈਂਟਰ ਵਿਖੇ ਸਰਟੀਫਿਕੇਟ ਵੰਡਣ ਉਪਰੰਤ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਇਹ ਸੈਂਟਰ ਚੱਲ ਰਿਹਾ ਹੈ। ਇਸ ਮੌਕੇ ਟਰੱਸਟੀ ਰਾਮ ਸਿੰਘ ਜਾਨੀਆ, ਸਲਾਈ ਟੀਚਰ ਮੈਡਮ ਜਸਵੀਰ ਕੌਰ ਚੀਮਾ ਆਦਿ ਤੇ ਵਿਦਿਆਰਥੀਆਂ ਮੁੱਖ ਤੌਰ ਤੇ ਹਾਜਰ ਸਨ।

—————————————————————

ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨੇ ਸਰਕਾਰੀ ਹਸਪਤਾਲ ਵਿੱਚ ਦਾਨ ਕੀਤੀ ਡਾਇਲੈਸਿਜ ਮਸ਼ੀਨ ਦਾ ਜਾਇਜਾ ਲਿਆ 

ਵਿਧਾਇਕ ਡਾ. ਅਮਨਦੀਪ ਕੌਰ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਜੀ ਤੋਂ ਡਾਇਲੈਸਿਜ ਮਸ਼ੀਨ ਓਪਰੇਟਰ ਮੁਹੱਈਆਂ ਕਰਨ ਦੀ ਕੀਤੀ ਮੰਗ

ਮੋਗਾ/ 22 ਫਰਬਰੀ 2024/ ਮਵਦੀਲਾ ਬਿਓਰੋ

            ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਵੱਲੋਂ ਜੀ ਪਿਛਲੇ ਲੰਮੇ ਸਮੈਂ ਤੋਂ ਮੈਡੀਕਲ ਅਤੇ ਸਿੱਖਿਆਂ ਦੇ ਖੇਤਰ ਵਿੱਚ ਬੇ-ਮਿਸ਼ਾਲ ਸੇਵਾਵਾ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦੇ ਟਰੱਸਟ ਵੱਲੋਂ ਚਲਾਈਆ ਜਾ ਰਹੀਆਂ ਸੰਨੀ ਓਬਰਾਏ ਕਲੀਨਿਕਲ ਲੈਬਾਂ ਵਿੱਚ ਸਿਰਫ 30% ਰੇਟਾਂ ਤੇ ਖੂਨ ਨਾਲ ਸਬੰਧਤ ਜਰੂਰੀ ਟੈਸਟ ਕੀਤੇ ਜਾ ਰਹੇ ਹਨ। ਮੋਗਾ ਵਿੱਚ ਇਹ ਲੈਬ ਕਈ ਸਾਲਾਂ ਤੋਂ ਚੱਲ ਰਹੀ ਹੈ। ਹੁਣ ਕੋਟ-ਈਸੇ-ਖਾਂ ਅਤੇ ਜੀਰਾ ਵਿਖੇ ਨਵੀਆਂ ਲੈਬਾਂ ਸਥਾਪਿਤ ਕੀਤੀਆ ਗਈਆਂ ਹਨ। ਇਸੇ ਕੜੀ ਤਹਿਤ ਪਿਛਲੇ ਸਾਲਾ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲੱਖਾਂ ਰੁਪਏ ਦੀ ਡਾਇਲੈਸਿਜ ਮਸ਼ੀਨ ਭੇਂਟ ਕੀਤੀ ਗਈ ਸੀ। ਬੀਤੇ ਦਿਨੀ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਵੱਲੋਂ ਇਸ ਮਸ਼ੀਨ ਦਾ ਜਾਇਜਾ ਲਿਆ ਗਿਆ ਅਤੇ ਇਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨਾਲ ਵਿਚਾਰ ਵਟਾਦਰ ਕੀਤਾ ਗਿਆ ਤਾਂ ਜੋ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਤੋਂ ਲੋਕਾਂ ਲਈ ਹੋਰ ਸੇਵਾਵਾਂ ਲਈਆਂ ਜਾ ਸਕਣ।

            ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਕਿਸੇ ਸਮੈਂ ਇਨ੍ਹਾਂ ਮਸ਼ੀਨਾ ਤੇ ਰੋਜਾਨਾ 100 ਤੋਂ ਵੱਧ ਡਾਇਲੈਸਿਜ ਕੀਤੇ ਜਾਂਦੇ ਸਨ ਪਰ ਹੁਣ ਸਿਰਫ 10 ਕੁ ਮਰੀਜਾਂ ਦਾ ਡਾਇਲੈਸਿਜ ਹੀ ਕੀਤਾ ਜਾਂਦਾ ਹੈ। ਸੈਕੜੇ ਮਰੀਜ ਇਸ ਮੁਫਤ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਉਨ੍ਹਾਂ ਨੂੰ ਹਜਾਰਾ ਰੁਪਏ ਖਰਚ ਕੇ ਬਾਹਰ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਇਲੈਸਿਜ ਕਰਵਾਉਣੇ ਪੈ ਰਹੇ ਹਨ। ਲੁੱਟ ਦਾ ਸਿਕਾਰ ਹੋ ਰਹੇ ਸੈਕੜੇ ਮਰੀਜਾਂ ਦੀ ਮੰਗ ਹੈ ਕਿ ਇਥੇ ਮਸ਼ੀਨਾ ਚਲਾਈਆ ਜਾਣ।

          ਗੱਲ-ਬਾਤ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮੋਗਾ ਵਿਖੇ ਤਿੰਨ ਡਾਇਲੈਸਿਜ ਮਸ਼ੀਨਾ ਹਨ ਪਰ ਇਨ੍ਹਾਂ ਮਸ਼ੀਨਾ ਨੂੰ ਓਪਰੇਟ ਕਰਨ ਲਈ ਸੀਨੀਅਰ ਡਾਕਟਰ ਓਪਲਬਧ ਨਹੀਂ ਹੈ। ਜਿਸ ਕਾਰਨ ਸਾਰੇ ਮਰੀਜਾਂ ਨੂੰ ਇਸ ਦੀਆਂ ਸੇਵਾਵਾਂ ਨਹੀਂ ਮਿਲ ਰਹੀਆਂ। ਉਨ੍ਹਾਂ ਦੱਸ਼ਿਆ ਕਿ ਇਸ ਸਬੰਧੀ ਪ੍ਰਪੋਜਲ ਭੇਜੀ ਜਾ ਚੁੱਕੀ ਹੈ। ਓਪਰੋਕਤ ਵਿਸ਼ੇ ਦੇ ਸਬੰਧ ਵਿੱਚ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਹਸਪਤਾਲ ਮੋਗਾ ਵਿਖੇ ਡਾਇਲੈਸਿਜ ਮਸ਼ੀਨ ਦਾ ਓਪਰੇਟਰ ਪੱਕੇ ਤੌਰ ਤੇ ਮਹੱਈਆ ਕਰਵਾਇਆ ਜਾਵੇਂ ਤਾਂ ਜੋ ਵੱਧ ਤੋਂ ਵੱਧ ਮਰੀਜ ਇਨ੍ਹਾਂ ਮਸ਼ੀਨਾਂ ਦਾ ਲਾਹਾ ਪ੍ਰਾਪਤ ਕਰ ਸਕਣ।

—————————————————————

ਕਿਸਾਨ ਜੱਥੇਬੰਦੀਆਂ ਵੱਲੋਂ ਮੋਗਾ ਜਿਲ੍ਹਾ ਦੇ ਭਾਜਪਾ ਦੇ ਪ੍ਰਧਾਨ ਡਾ. ਸਿਮਾਤ ਗਰਗ ਦੇ ਘਰ ਮੂਹਰੇ ਲਗਾਇਆ ਧਰਨਾ 

 ਮੋਗਾ/ 20 ਫਰਬਰੀ 2024/ ਭਵਨਦੀਪ ਸਿੰਘ

              ਜਿਥੇਂ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਣ ਸਿਖਰਾ ਤੇ ਹੈ। ਮਾਹੋਲ ਪੂਰੀ ਤਰ੍ਹਾ ਤਣਾਅ ਪੂਰਵਕ ਬਣਿਆ ਹੋਇਆ ਹੈ। ਉਥੇ ਕਿਸਾਨ ਜੱਥੇ ਬੰਦੀਆਂ ਵੱਲੋਂ ਭਾਜਪਾ ਦੇ ਲੀਡਰਾ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਕਿਸਾਨ ਜੱਥੇਬੰਦੀਆਂ ਵੱਲੋਂ ਮੋਗਾ ਜਿਲ੍ਹਾ ਦੇ ਭਾਜਪਾ ਦੇ ਪ੍ਰਧਾਨ ਡਾ. ਸਿਮਾਤ ਗਰਗ ਦੇ ਘਰ ਕੋਲ ਆਗੂਆ ਵੱਲੋਂ ਪੱਕਾ ਧਰਨਾ ਸ਼ੁਰੂ ਕੀਤਾ ਗਿਆ। ਆਗੂਆ ਨੇ ਦੱਸਿਆ ਇਹ ਧਰਨਾ ਤਿੰਨ ਦਿਨਾ ਤੱਕ ਲਗਾਤਾਰ ਰਾਤ ਦਿਨ ਚੱਲੇਗਾ। ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਹੁੱਕਮ ਆਉਣ ਤੋਂ ਬਾਅਦ ਅਗਾਹ ਵਾਲੀ ਕਾਰਵਾਈ ਤਹਿ ਕੀਤੀ ਜਾਵੇਗੀ।

            ਧਰਨੇ ਦੇ ਪਹਿਲੇ ਦਿਨ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਰਪੰਚ ਨਰਿੰਦਰ ਸਿੰਘ, ਜਿਲ੍ਹਾ ਯੂਥ ਪ੍ਰਧਾਨ (ਰਾਜੇਵਾਲ) ਤੋਂ ਬਸੰਤ ਸਿੰਘ ਦੌਧਰ, ਜਿਲ੍ਹਾ ਸਕੱਤਰ ਏ.ਆਈ.ਕੇ.ਐਸ. ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਤੋਂ ਸਾਹਿਬ ਸਿੰਘ ਬੋਘੇਵਾਲਾ ਆਦਿ ਹੋਰ ਕਈ ਬੁਲਾਰਿਆ ਨੇ ਇਸ ਧਰਨੇ ਦੇ ਇਕੱਠ ਨੂੰ ਸੰਬੋਧਣ ਕੀਤਾ।

        ਸਟੇਜ ਦੀ ਸੇਵਾ ਕੁਲਦੀਪ ਸਿੰਘ ਭੋਲਾ ਨੇ ਬਾਖੂਬੀ ਨਿਭਾਈ।

 

—————————————————————

ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

 ਮੋਗਾ/ 20 ਫਰਬਰੀ 2024/ ਭਵਨਦੀਪ

              ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਸ਼ਹੀਦੀ ਦਿਵਸ ਦਾ ਆਯੋਜਨ ਕਰਨਾ ਚਾਹੀਦਾ ਹੈ। ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਰਗਿਲ ਦੇ ਸ਼ਹੀਦ ਜ਼ੋਰਾ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬਹਾਦਰ ਯੋਧਿਆਂ ਨੇ ਆਪਣੀ ਸ਼ਹਾਦਤ ਦੇ ਕੇ ਹਮੇਸ਼ਾ ਸੁਰੱਖਿਅਤ ਰੱਖਿਆ ਹੈ ਅਤੇ ਜ਼ੋਰਾ ਸਿੰਘ ਬਘੇਲਵਾਲਾ 2001 ’ਚ ਅੱਜ ਦੇ ਦਿਨ ਕਾਰਗਿਲ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਦੁੱਖ ਸੁੱਖ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੀ ਹੈ। ਇਸ ਦੌਰਾਨ ਹਲਕਾ ਮੋਗਾ ਦੇ ਪਿੰਡ ਬਘੇਲੇਵਾਲਾ ਵਿਖੇ ਸ਼ਹੀਦ ਹੌਲਦਾਰ ਜੋਰਾ ਸਿੰਘ ਕੀਰਤੀ ਚੱਕਰ ਦੀ 23ਵੀਂ ਬਰਸੀ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

            ਇਸ ਮੌਕੇ ਆਪ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਰਮਨਪ੍ਰੀਤ ਬਰਾੜ ਦਦਾਹੁਰ, ਕਾਰਗਿਲ ਸ਼ਹੀਦ ਜ਼ੋਰਾ ਸਿੰਘ ਦੀ ਪਤਨੀ ਮਨਜੀਤ ਕੌਰ, ਭਰਾ ਜਗਦੇਵ ਸਿੰਘ, ਆਪ ਨੌਜਵਾਨ ਆਗੂ ਹਰਜਿੰਦਰ ਸਿੰਘ ਚਾਹਲ, ਮਨਪ੍ਰੀਤ ਮੱਲੀ, ਰਵਿੰਦਰ ਸੰਧੂ, ਬਲਜਿੰਦਰ ਸੰਧੂ, ਨਿਰਵੈਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਇਕਬਾਲ ਸਿੰਘ ਡਗਰੂ ਤੋਂ ਇਲਾਵਾ ਪਿੰਡ ਵਾਸੀ ਅਤੇ ’ਆਪ’ ਵਲੰਟੀਅਰ ਹਾਜ਼ਰ ਸਨ।

—————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਰੱਖਿਆ ਹਲਕਾ ਘੱਲਕਲਾਂ ਵਿਖੇ 20 ਲੱਖ ਰੁਪਏ ਦੀ ਗ੍ਰਾਂਟ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ 

ਮੋਗਾ/ 20 ਫਰਬਰੀ 2024/ ਭਵਨਦੀਪ ਸਿੰਘ ਪੁਰਬਾ

              ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਦੀ ਪੱਤੀ ਮਹਿਰ ਵਿਖੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਆਪਣੇ ਅਖਤਿਆਰੀ ਫੰਡ ਵਿਚੋਂ 20 ਲੱਖ ਰੁਪਏ ਦੀ ਗ੍ਰਾਂਟ ਨਾਲ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ।  ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਜਲਦੀ ਹੀ ਕਮਿਊਨਿਟੀ ਹਾਲ ਦਾ ਨਿਰਮਾਣ ਕਰਵਾ ਕੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਰਹੀ ਹੈ। ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਜਿਸ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਲਈ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

          ਇਸ ਮੌਕੇ ’ਆਪ’ ਆਗੂ ਪਿਆਰਾ ਸਿੰਘ ਬੱਧਨੀ ਕਲਾਂ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਸਮਰਾ, ਕੌਂਸਲਰ ਜਸਵਿੰਦਰ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਲਾਲੀ, ਸੁਖਮੰਦਰ ਸਿੰਘ, ਹਰਦੀਪ ਸਿੰਘ, ਰਾਜਾ ਸਿੰਘ, ਗੁਰਨਾਮ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

—————————————————————

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੰਗਤਾਂ ਦੀ ਛੇਵੀਂ ਬੱਸ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਰਵਾਨਾ 

ਮੋਗਾ/ 20 ਫਰਬਰੀ 2024/ ਭਵਨਦੀਪ

              ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਉਪਰਾਲੇ ਦੇ ਚੱਲਦਿਆ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਸੰਗਤਾਂ ਦੀ ਛੇਵੀਂ ਬੱਸ ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਰਵਾਨਾ ਹੋਈ। ਇਸ ਬੱਸ ਨੂੰ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਬਲਜੀਤ ਸਿੰਘ ਚੰਨੀ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਯੋਗ ਅਗਵਾਈ ’ਚ ਸੰਗਤਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਖਾਟੂ ਸ਼ਿਆਮ ਜੀ, ਸ਼੍ਰੀ ਸਾਲਾਸਰ ਧਾਮ, ਜਵਾਲਾ ਜੀ, ਚਿੰਤਪੁਰਨੀ, ਤਲਵੰਡੀ ਸਾਬੋ, ਸ਼੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਆਦਿ ਤੀਰਥ ਅਸਥਾਨਾਂ ਦੀ ਯਾਤਰਾ ਬੱਸਾਂ ਰਾਹੀਂ ਕਰਵਾਈ ਜਾ ਰਹੀ ਹੈ ਅਤੇ ਸ਼ਰਧਾਲੂਆਂ ਨੂੰ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਮਾਰਗ ਦਰਸ਼ਨ ਕਰਨ ਲਈ ਸਲਾਹਕਾਰ ਵੀ ਭੇਜੇ ਜਾਂਦੇ ਹਨ।

          ਉਨ੍ਹਾਂ ਕਿਹਾ ਕਿ ਜੇਕਰ ਕੋਈ ਤੀਰਥ ਯਾਤਰਾ ’ਤੇ ਜਾਣਾ ਚਾਹੁੰਦਾ ਹੈ ਤਾਂ ਉਹ ਆਪਣਾ ਨਾਮ ਸਰਕਾਰੀ ਆਧਾਰ ਵਾਲੀ ਥਾਂ, ਹਲਕਾ ਵਿਧਾਇਕ ਦੇ ਦਫ਼ਤਰ ਵਿਖੇ ਦਰਜ ਕਰਵਾ ਸਕਦਾ ਹੈ। ਇਸ ਮੌਕੇ ਯਾਤਰਾ ’ਤੇ ਜਾ ਰਹੀਆਂ ਸੰਗਤਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ।

—————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ 

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ –ਹਰਜਿੰਦਰ ਸਿੰਘ ਚੁਗਾਵਾਂ

ਮੋਗਾ/ 20 ਫਰਬਰੀ 2024/ ਮਵਦੀਲਾ ਬਿਓਰੋ

                ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਵੱਲੋਂ ਜੀ ਵੱਲੋਂ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਲੋਕਾਂ ਲਈ ਵਰਦਾਨ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ ਨੇ ਮੁੱਖ ਦਫਤਰ ਵਿਖੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਬਾਹਰਲਾ ਹਿੱਸਾ ਅਤੇ ਨਾਲ ਲੱਗਦੇ ਪਿੰਡਾ ਵਿੱਚ ਆਮ ਵਰਗ ਦੇ ਬਹੁੱਤ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਬੀਮਾਰੀ ਮੌਕੇ ਆਪਣੇ ਮਹਿੰਗੇ ਟੈਸਟ ਕਰਵਾਉਣੇ ਬਹੁੱਤ ਔਖੇ ਹੋ ਜਾਂਦੇ ਹਨ ਉਹ ਸਾਰੇ ਲੋਕਾਂ ਨੂੰ ਇਸ ਲੈਬ ਤੋਂ ਬਹੁੱਤ ਵੱਡਾ ਲਾਹਾ ਲੈ ਰਹੇ ਹਨ ਕਿਉਂਕਿ ਇਸ ਲੈਬ ਵਿੱਚ ਜਰੂਰਤ ਦੇ ਟੈਸਟ ਸਿਰਫ ਲਾਗਤ ਮੁੱਖ 30% ਰੇਟਾਂ ਤੇ ਕੀਤੇ ਜਾਂਦੇ ਹਨ।

             ਚੈੱਕ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ ਦੀ ਸ੍ਰਪਰਸਤੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਜੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਦਸ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ 29 ਫਰਬਰੀ ਨੂੰ ਹਾਸਿਲ ਕਰ ਲੈਣਗੀਆਂ।

          ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਦਵਿੰਦਜੀਤ ਸਿੰਘ ਘਾਲੀ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਰਾਮ ਸਿੰਘ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਗੁਰਸੇਵਕ ਸਿੰਘ ਚੀਮਾ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।

—————————————————————

ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ 

ਮੋਗਾ/ 20 ਫਰਬਰੀ 2024/ ਭਵਨਦੀਪ

               ਆਮ ਆਦਮੀ ਪਾਰਟੀ ਦੇ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਵਿਚ ਅੋਹਦੇਦਾਰਾਂ ਦੀ ਇੱਕ ਵੱਡੀ ਜਿੰਮੇਵਾਰੀ ਲਗਾਈ ਹੈ ਅਤੇ ਉਹਨਾਂ ਨੂੰ ਅਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਅਸੀਂ ਉਸ ਸ਼ਖਸੀਅਤ ਨੂੰ ਮਾਣ-ਸਨਮਾਨ ਦੇ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੋ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਤਨ-ਮਨ-ਧਨ ਨਾਲ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਬਣਦਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਹੈ।

               ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਦੌਲਤਪੁਰਾ ਨੂੰ ਜ਼ਿਲ੍ਹਾ ਕੈਸ਼ੀਅਰ, ਪਿਆਰਾ ਸਿੰਘ ਬੱਧਨੀ ਕਲਾਂ ਨੂੰ ਜ਼ਿਲ੍ਹਾ ਸਕੱਤਰ ਅਤੇ ਮੈਡਮ ਲਵਲੀ ਸਿੰਗਲਾ ਨੂੰ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਅੋਹਦੇਦਾਰ ਸੁਰਿੰਦਰ ਸਿੰਘ ਦੌਲਤਪੁਰਾ, ਪਿਆਰਾ ਸਿੰਘ ਬੱਧਨੀ ਅਤੇ ਮੈਡਮ ਲਵਲੀ ਸਿੰਗਲਾ ਨੇ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

            ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਹਰਮਨ ਮਜੀਠੀਆ, ਅਮਨਦੀਪ ਸਿੰਘ ਚੋਟੀਆਂ ਕਲਾਂ, ਲਖਵਿੰਦਰ ਫੌਜੀ ਚੋਟੀਆਂ ਕਲਾਂ, ਨਿਸ਼ਾਨ ਸਿੰਘ ਦੌਲਤਪੁਰਾ, ਰੇਸ਼ਮ ਸਿੰਘ ਦੌਲਤਪੁਰਾ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਚਰਨਜੀਤ ਸਿੰਘ, ਬਲਵੰਤ ਸਿੰਘ ਸੋਸਣ, ਸੁੱਖਾ ਡਰੋਲੀ ਭਾਈ ਦੇ ਇਲਾਵਾ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ।

—————————————————————

ਖਾਲਸਾ ਸੇਵਾ ਸੁਸਾਇਟੀ (ਰਜਿ:) ਮੋਗਾ ਵੱਲੋਂ 9 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਗਏ 

ਮੋਗਾ/ 19 ਫਰਬਰੀ 2024/ ਹਰਜਿੰਦਰ ਸਿੰਘ ਬੱਡੂਵਾਲੀਆ

             ਮੋਗਾ ਸ਼ਹਿਰ ਵਿਚ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 9 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਗਏ। ਸਮਾਗਮ ਦੀ ਆਰੰਭਤਾ ਦੀ ਅਰਦਾਸ ਹੈਡ ਗ੍ਰੰਥੀ ਭਾਈ ਚਰਨ ਸਿੰਘ ਜੀ ਨੇ ਕੀਤੀ, ਉਪਰੰਤ ਭਾਈ ਗੁਰਬਚਨ ਸਿੰਘ ਸ਼ੇਰਪੁਰੀ ਨੇ ਕਵੀਸ਼ਰੀ ਵਾਰਾਂ ਅਤੇ ਭਾਈ ਹਰਦੀਪ ਸਿੰਘ ਜੀ ਨੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਸਮੂਹਿਕ ਅਨੰਦ ਕਾਰਜ ਦੀ ਰਸਮ ਨਿਭਾਈ ਅਤੇ ਬਾਬਾ ਮਹਿੰਦਰ ਸਿੰਘ ਜਨੇਰ ਅਤੇ ਸੰਤ ਹਰਮੇਲ ਸਿੰਘ ਡਾਲੇ ਵਾਲਿਆਂ ਅਤੇ ਅਮਰਪ੍ਰੀਤ ਸਿੰਘ ਖਾਲਸਾ ਐਡ ਵਾਲਿਆਂ ਨੇ ਸਮੂਹ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਸਮੇ ਪਰਮਜੋਤ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਗੁ: ਬੀਬੀ ਕਾਹਨ ਕੌਰ ਜੀ ਮੋਗਾ ਪ੍ਰਬੰਧਕ ਕਮੇਟੀ , ਸਮੂਹ ਗੁਰੁਦਆਰਾ ਪ੍ਰਬੰਧਕ ਕਮੇਟੀਆਂ , ਸਮੂਹ ਇਸਤਰੀ ਸਤਸੰਗ ਸਭਾਵਾਂ, ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।

            ਇਸ ਮੌਕੇ ਦਲਜੀਤ ਸਿੰਘ ਔਲਖ, ਕੁਲਦੀਪ ਸਿੰਘ ਕਲਸੀ, ਸਤਨਾਮ ਸਿੰਘ ਕਾਰਪੇਂਟਰ, ਗੁਰਮੁਖ ਸਿੰਘ ਖਾਲਸਾ, ਪਰਮਜੀਤ ਸਿੰਘ ਬਿੱਟੂ, ਕੁਲਜੀਤ ਸਿੰਘ ਰਾਜਾ, ਸੰਨੀ ਗਿੱਲ, ਭਵਦੀਪ ਕੋਹਲੀ, ਰਾਜਿੰਦਰ ਸਿੰਘ ਡੱਲਾ, ਭਾਵਨਾ ਬਾਂਸਲ, ਸੁਮਿੱਤਰ ਸਿੰਘ, ਪ੍ਰਿੰਸ ਗੈਦੂ, ਦਲਜੀਤ ਸਿੰਘ ਗੈਦੂ, ਚਮਕੌਰ ਸਿੰਘ ਝੰਡੇਆਣਾ, ਗੁਰਸੇਵਕ ਸਿੰਘ ਸੰਨਯਾਸੀ, ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਲਵਲੀ ਸਿੰਗਲਾ, ਸੋਨਿਕਾ ਬੇਦੀ, ਮੀਨਾ ਸ਼ਰਮਾ, ਅਮ੍ਰਿਤਪਾਲ ਹੈਪੀ, ਅਮਰਜੀਤ ਕੌਰ ਕਲਸੀ, ਪ੍ਰਬਲ ਪ੍ਰਤਾਪ ਸੰਧੂ, ਅਮਰਪ੍ਰੀਤ ਸਿੰਘ ਖਾਲਸਾ ਐਡ, ਮਨਜੀਤ ਧੰਮੂ, ਦੀਪਕ ਅਰੋੜਾ ਸਮਾਲਸਰ, ਦੀਪਾ, ਸੋਨੂੰ ਛਾਬੜਾ, ਹਰਸ਼ ਗੋਪਾਲ, ਬਲਜੀਤ ਕੌਰ ਪੁਰਬਾ, ਗ੍ਰੀਨ ਰੇਫ਼੍ਰੀਜਰੇਸ਼ਨ, ਸਤਪਾਲ ਲੂੰਬਾ, ਪਰਮਜੀਤ ਸਿੰਘ ਵਿਰਦੀ, ਪਰਮਿੰਦਰ ਸਿੰਘ, ਸੁਸ਼ੀਲ ਮਿੱਡਾ , ਗੁਰਨਾਮ ਗਾਮਾ, ਪਰਮਜੀਤ ਪੰਮਾ, ਕਾਬਲ ਸਿੰਘ, ਹਰਵਿੰਦਰ ਸਿੰਘ ਨੈਸਲੇ, ਪ੍ਰਦੀਪ ਰੱਖੜਾ, ਸੁਖਦੇਵ ਪੁਰਬਾ, ਗੁਰਪ੍ਰੀਤ ਸਿੰਘ, ਰਣਜੀਤ ਸੋਹਲ, ਪਵਨਜੀਤ ਸਿੰਘ, ਰਾਜਾ ਸਿੰਘ ਭਾਰਤ, ਕੁਲਜੀਤ ਰਾਜਾ, ਡਾ. ਸ਼ਮਸ਼ੇਰ ਸਿੱਧੂ , ਡਾ. ਹਰਪ੍ਰੀਤ ਸਿੱਧੂ, ਵੀਡੀਓ ਗ੍ਰਾਫੀ ਦੀ ਸੇਵਾ ਗੋਲਡਨ ਮੂਵੀ ਮੋਗਾ, ਗੁਰਜੋਤ ਕੰਡਾ, ਗੈਰੀ ਖੁਰਾਣਾ, ਬਲਜੀਤ ਸਿੰਘ ਖੀਵਾ, ਗੁਰਜੰਟ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ ਪੁਰਬਾ, ਰਸ਼ਪਾਲ ਸਿੰਘ ਬੁੱਟਰ, ਅਮਨਦੀਪ ਸਿੰਘ ਟੋਨੀ, ਬਲਦੀਪ ਔਲਖ, ਗੁਰਮੇਲ ਸਿੰਘ, ਤ੍ਰਿਸ਼ਨਜੀਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ ਮਨੀ, ਮਨਦੀਪ ਸਿੰਘ ਬਾਜ਼, ਜਗਰੂਪ ਸਿੰਘ, ਹਰਵਿੰਦਰ ਸਿੰਘ, ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਰੋਂਦ, ਜੋਤ ਨਿਰੰਜਨ ਸਿੰਘ, ਹਰਪ੍ਰੀਤ ਖੀਵਾ, ਰਣਜੀਤ ਸਿੰਘ, ਮਾਨਵ ਸਿੱਧੂ, ਚਰਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਸੁਖਪਾਲ ਸੋਨੀ, ਮਨਜੀਤ ਬੇਦੀ, ਗੁਰਮੀਤ ਸਿੰਘ ਗੁੱਲੂ, ਸਤਿੰਦਰਪਾਲ ਸਿੰਘ, ਜਸ਼ਨ, ਗੁਰਜੋਤ ਕੰਡਾ, ਲਵਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਨਿਰਮਲ ਖੀਵਾ, ਕੁਲਜੀਤ ਸਿੰਘ, ਜਸਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਸਿਮਰਪ੍ਰਤਾਪ ਸਿੰਘ ਗੁਲਾਬ ਸਿੰਘ, ਸੁਖਜਿੰਦਰ ਸਿੰਘ, ਸਤਵਿੰਦਰ ਬੱਬੂ, ਰਵੀ ਜਾਵਾ, ਅਰਸ਼ਦੀਪ ਸਿੰਘ, ਬਲਜਿੰਦਰ ਸਿੰਘ, ਸਤਵੀਰ ਸਿੰਘ ਰਿੱਕੀ, ਸਰਬਜੀਤ ਰੋਕੀ, ਰਾਜੂ, ਸਰਬਜੋਤ ਸਿੰਘ, ਅਮਰਪ੍ਰੀਤ ਸਿੰਘ, ਗੁਲਾਬ ਸਿੰਘ, ਸੁਰਜੀਤ ਸਿੰਘ ਨੈਸਲੇ, ਗੁਰਜੰਟ ਸਿੰਘ ਸਾਹੋ ਕੇ, ਮਨਿੰਦਰ ਸਿੰਘ, ਮੋਹਨਜੀਤ ਸਿੰਘ ਆਦਿ ਹਾਜ਼ਿਰ ਸਨ।

—————————————————————

‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਅੰਕ ‘ਬਸੰਤ ਪੰਚਮੀ’ ਤੇ ਰੀਲੀਜ 

ਮੋਗਾ/ 14 ਫਰਬਰੀ 2024/ ਮਵਦੀਲਾ ਬਿਓਰੋ

              ਅੰਤਰ-ਰਾਸ਼ਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਬਿਓਰੋ ਦੇ ਨਿੱਜੀ ਦਫਤਰ ਅਜੀਤ ਨਗਰ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੀਲੀਜ ਕੀਤਾ ਗਿਆ।

             ਇਸ ਅੰਕ ਸਬੰਧੀ ਜਾਣਕਾਰੀ ਦਿੰਦਿਆ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਫਰਬਰੀ 2024 ਦਾ ਅੰਕ ‘ਬਸੰਤ ਪੰਚਮੀ’ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਬੱਚਿਆਂ ਨੂੰ ਚਾਈਨਾ ਡੋਰ ਬਾਰੇ ਵਿਸ਼ੇਸ਼ ਸੰਦੇਸ਼, ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵੱਲੋਂ ਕੀਤੇ ਜਾ ਰਹੇ ਕਾਰਜ ਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਦਾ ਇਤਿਹਾਸ, ਧਾਰਮਿਕ ਸਰਗਰਮੀਆਂ, ਪੰਜਾਬੀ ਵਿਰਸਾ, ਘਰ-ਪਰਿਵਾਰ, ਫਿਲਮ ਐਂਡ ਸੰਗੀਤ, ਬਾਲ-ਵਾੜੀ, ਸਰਬੱਤ ਦਾ ਭਲਾ ਟਰੱਸਟ ਦੀਆਂ ਗਤੀਵਿਧੀਆਂ, ਪੰਜਾਬੀ ਸਾਹਿਤ ਆਦਿ ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਸ਼ਾਮਿਲ ਹੈ।

          ‘ਮਹਿਕ ਵਤਨ ਦੀ ਲਾਈਵ’ ਦਾ ਫਰਬਰੀ 2024 ਦਾ ਅੰਕ ਰੀਲੀਜ ਕਰਨ ਮੌਕੇ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਐਨ.ਜੀ.ਓ. ਹਰਜਿੰਦਰ ਘੋਲੀਆ ਅਤੇ ਹੋਰ ਵਲੰਟੀਅਰ ਹਾਜਰ ਸਨ।

—————————————————————

ਬੱਚਿਓ ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ  -ਡਾ. ਅਮਨਦੀਪ ਕੌਰ ਅਰੋੜਾ

ਮੋਗਾ/ 13 ਫਰਬਰੀ 2024/ ਭਵਨਦੀਪ ਸਿੰਘ

          ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਬੱਚਿਓ ਪਤੰਗਾਂ ਉਡਾਓ! ਬਸੰਤ ਮਨਾਓ ਪਰ ਖੂਨੀ ਡੋਰਾਂ ਵਾਲੀਆਂ ਪਤੰਗਾਂ ਨਾਲ ਨਹੀਂ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਹੈ ਕਿ ਕਿਤੇ ਤੁਹਾਡੀ ਮੌਜ ਮਸਤੀ ਕਿਸੇ ਪੰਛੀ ਦੀ ਮੌਤ ਦਾ ਕਾਰਨ ਨਾ ਬਣ ਜਾਵੇ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਦੀਆਂ ਜਾਨਾਂ, ਬੱਚਿਆਂ ਅਤੇ ਰਾਹਗੀਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।

        ਡਾ. ਅਮਨਦੀਪ ਕੌਰ ਨੇ ਕਿਹਾ ਕਿ ਚਾਈਨਾ ਡੋਰ ਖਰੀਦਣ ਅਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਧੀ ਹੈ। ਜੇਕਰ ਆਪਾ ਸਭ ਨੂੰ ਕਿਤੇ ਪਤਾ ਲੱਗਦਾ ਹੈ ਤਾਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ, ਬੱਚਿਆਂ ਅਤੇ ਰਾਹਗੀਰਾਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ।

—————————————————————

ਅਗਰਵਾਲ ਸਮਾਜ ਵੂਮੈਨ ਸੈੱਲ ਵੱਲੋਂ ਲੜਕੀਆਂ ਅਤੇ ਔਰਤਾਂ ਦਾ ਖੇਡ ਮੇਲਾ ਕਰਵਾਇਆ ਗਿਆ 

ਮੋਗਾ/ 12 ਫਰਬਰੀ 2024/ ਭਵਨਦੀਪ ਸਿੰਘ

            ਮੋਗਾ ਵਿੱਚ ਹੀ ਨਹੀਂ ਬਲਕਿ ਪੰਜਾਬ ਵਿੱਚ ਪਹਿਲੀ ਵਾਰ ਅਗਰਵਾਲ ਸਮਾਜ ਵੂਮੈਨ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਅਤੇ ਅੰਜਲੀ ਗੁਪਤਾ ਦੀ ਦੇਖ-ਰੇਖ ਹੇਠ ਲੜਕੀਆਂ ਅਤੇ ਔਰਤਾਂ ਦਾ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਘਰੇਲੂ ਮਹਿਲਾਵਾਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ 13 ਤਰ੍ਹਾਂ ਦੀਆਂ ਖੇਡਾਂ ਵਿੱਚ 150 ਦੇ ਕਰੀਬ ਔਰਤਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਡਾਕਟਰਾਂ, ਅਧਿਆਪਕਾਂ ਅਤੇ ਮਹਿਲਾ ਵਕੀਲ ਸ਼ਾਮਿਲ ਸਨ।ਇਸ ਮੌਕੇ ਜੇਤੂ ਔਰਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਵਿੱਚ ਪਹਿਲੀ ਵਾਰ ਅਜਿਹਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 25 ਤੋਂ 75 ਸਾਲ ਤੱਕ ਦੀਆਂ ਔਰਤਾਂ ਨੇ ਭਾਗ ਲਿਆ। ਮਹਿਮਾਨ ਸੁਰਿੰਦਰ ਕੁਮਾਰ ਸਿੰਗਲਾ ਅਤੇ ਗੌਰਵ ਗੁੱਡੂ ਵੱਲੋਂ ਚਿੱਟੇ ਰੰਗ ਦੇ ਗੁਆਰਿਆ ਨੂੰ ਹਵਾ ਵਿੱਚ ਛੱਡ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਅਤੇ ਉਲੰਪਿਕ ਖੇਡਾਂ ਵਿੱਚ ਵਰਤੀ ਜਾਣ ਵਾਲੀ ਮਸ਼ਾਲ ਜਗਾ ਕੇ ਖੇਡ ਮੇਲੇ ਨੂੰ ਰੌਚਕ ਬਣਾਇਆ ਗਿਆ। ਜਿਸ ਦਾ ਮਤਲਬ ਹੈ ਕਿ ਖੇਡਾਂ ਵਿੱਚ ਸ਼ੱੁਧਤਾ ਹੋਣੀ ਚਾਹੀਦੀ ਹੈ। ਖੇਡਾ ਵਿੱਚ ਅਧਿਆਪਕਾਂ ਨੇ ਟਾਇਰ ਰੇਸ ਵਿੱਚ ਆਪਣੇ ਜੌਹਰ ਦਿਖਾਏ। ਮਹਿਲਾ ਵਕੀਲਾਂ ਵੱਲੋਂ ਪੱਟੀਆਂ ਬੰਨ੍ਹ ਕੇ ਅੰਨ੍ਹੀ ਦੌੜ ਕਰਵਾਈ ਗਈ।

              ਲਵਲੀ ਸਿੰਗਲਾ ਵੱਲੋਂ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਦਾ, ਪੁਲਿਸ ਮੁਲਾਜਮ ਭੇਜਣ ਲਈ ਪ੍ਰਸ਼ਾਸਨ ਦਾ, ਨਗਰ ਨਿਗਮ ਵਲੋਂ ਸਫ਼ਾਈ ਕਰਮਚਾਰੀ ਭੇਜਣ ਲਈ ਮੇਅਰ ਸਰਦਾਰ ਬਲਜੀਤ ਸਿੰਘ ਚਾਨੀ ਅਤੇ ਸੁਮਨ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਖਾਂਬੇ, ਸਭਾ ਦੀ ਪ੍ਰਧਾਨ ਆਰਜ਼ੀ ਕਾਂਸਲ, ਭਵਦੀਪ ਕੋਹਲੀ, ਪ੍ਰੀਤੀ ਪੱਬੀ, ਗਗਨ ਗਿੱਲ, ਸਿਮਰਜੀਤ ਕੌਰ, ਆਂਚਲ ਤਾਂਗੜੀ, ਆਂਚਲ ਜ਼ੈਨ, ਪੱਲਵੀ, ਸੋਨਿਕਾ, ਰਜਨੀ ਮੰਜੂ, ਭਾਵਨਾ, ਜੀਵਨ, ਦਿਿਵਆ, ਪਰਵ ਵਾਂਸਲ ਆਗਿ ਮੁੱਖ ਤੌਰ ਤੇ ਹਾਜਿਰ ਸਨ।

—————————————————————

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਦੀ ਮੋਗਾ ਇਕਾਈ ਦਾ ਉਦਘਾਟਨ

ਮੋਗਾ/ 12 ਫਰਬਰੀ 2024/ ਮਵਦੀਲਾ ਬਿਓਰੋ

            ਨਾਰੀ ਸਾਹਿਤਕਾਰਾਂ ਦੀ ਅਗਵਾਈ ਵਿੱਚ ਚੱਲ ਰਹੀ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਦੇ 16ਵੇਂ ਸਾਹਿਤਕ ਸਮਾਗਮ ਜੋ ਕਿ ਬਸੰਤ ਰੁੱਤ ਨੂੰ ਸਮਰਪਿਤ ਸੀ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਕੀਤਾ ਗਿਆ। ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਮਿਸ਼ਨ ਇਹੀ ਹੈ ਕਿ ਵੱਧ ਤੋਂ ਵੱਧ ਬੱਚੇ ਅਤੇ ਨਵੀਂ ਪੀੜ੍ਹੀ ਮੁੰਡੇ ਕੁੜੀਆਂ ਨੂੰ ਪੰਜਾਬੀ ਮਾਂ ਬੋਲੀ, ਪੰਜਾਬੀ ਲਿਖਣੀ ਅਤੇ ਸਾਹਿਤ ਨਾਲ ਜੋੜਿਆ ਜਾਵੇ ਤਾਂ ਕਿ ਜਵਾਨੀ ਕੁਰਾਹੇ ਪੈਣ ਤੋਂ ਬਚ ਸਕੇ। ਸਾਡੀ ਸਭਾ ਦੀ ਖਾਸ ਪ੍ਰਾਪਤੀ ਹੈ ਕਿ ਅਸੀਂ ਹੁਣ ਮੋਗਾ ਇਕਾਈ ਦਾ ਉਦਘਾਟਨ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਮੋਗਾ ਇਕਾਈ ਦੀ ਪ੍ਰਧਾਨ ਉੱਘੀ ਸਮਾਜ ਸੇਵੀ, ਕਵਿਤਰੀ ਅਤੇ ਡਾਕਟਰ ਸਰਬਜੀਤ ਕੌਰ ਬਰਾੜ , ਗੁਰਬਿੰਦਰ ਕੌਰ ਗਿੱਲ ਬੱਧਣੀ ਜਨਰਲ ਸਕੱਤਰ, ਨਿੰਦਰਜੀਤ ਕੌਰ ਖਜਾਨਚੀ, ਪਰਮਿੰਦਰ ਕੌਰ ਮੋਗਾ ਮੀਡੀਆ ਇੰਚਾਰਜ, ਹਰਜਿੰਦਰ ਕੌਰ ਮੋਗਾ ਸਹਾਇਕ ਮੀਡੀਆ ਇੰਚਾਰਜ, ਅਰਸ਼ਪ੍ਰੀਤ ਕੌਰ ਸਰੋਆ ਜਲਾਲਾਬਾਦ, ਮਨਦੀਪ ਕੌਰ ਧਰਮਕੋਟ, ਕਰਮਜੀਤ ਕੌਰ ਲੰਢੇਕੇ, ਦਵਿੰਦਰ ਕੌਰ ਪ੍ਰੀਤੀ ਮੋਗਾ, ਅਮਰਪ੍ਰੀਤ ਕੌਰ ਮੋਗਾ ਵਜੋਂ ਚੋਣ ਕੀਤੀ ਗਈ ਹੈ। ਇਸ ਮੌਕੇ ਹਾਜਰ ਸਾਹਿਤਕਾਰਾਂ ਨੇ ਇਸ ਨਾਰੀ ਸਾਹਿਤਕਾਰਾਂ ਦੁਆਰਾ ਸਭਾਵਾਂ ਦੀ ਅਗਵਾਈ ਕਰਨ ਵਿਚ ਅੱਗੇ ਆਉਣ ਦੀ ਇਸ ਨਵੀ ਪਿਰਤ ਨੂੰ ਵਧਾਈ ਦਿੰਦਿਆਂ ਨਿੱਘਾ ਸਵਾਗਤ ਕੀਤਾ। 

          ਮੋਗਾ ਇਕਾਈ ਦੇ ਸਭਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਮੋਗਾ ਨੇ ਦੱਸਿਆ ਅਸੀਂ ਬਰਨਾਲਾ ਦੀ ਸਭਾ ਨਾਲ ਜੁੜ ਕੇ ਮੋਗਾ ਵਿੱਚ ਵੱਧ ਤੋਂ ਵੱਧ ਪਿੰਡਾਂ, ਸ਼ਹਿਰ ਦੇ ਬੱਚਿਆਂ ਨੂੰ ਨਾਲ ਜੋੜ ਕੇ ਓਹਨਾ ਲਈ ਨਿਵੇਕਲੀ ਕਿਸਮ ਦਾ ਪਲੇਟਫਾਰਮ ਤਿਆਰ ਕਰ ਰਹੇ ਹਾਂ। ਬਾਲ ਲੇਖਕਾਂ ਦੀਆਂ ਕਿਤਾਬਾਂ ਵੀ ਸੰਪਾਦਿਤ ਕੀਤੀਆਂ ਜਾਣਗੀਆਂ। ਕੋਈ ਵੀ ਸਮਾਜਸੇਵੀ, ਸਾਹਿਤਕਾਰ, ਅਧਿਆਪਕ ਸਾਡੀ ਸਭਾ ਨਾਲ ਜੁੜ ਸਕਦਾ ਹੈ। ਸਮਾਗਮ ਦੌਰਾਨ ਵੈਸਟਰਨ ਡਾਂਸ ਮਾਡਲਿੰਗ ਅਤੇ ਪੰਜਾਬੀ ਨਾਚ ਗਿੱਧੇ, ਭੰਗੜੇ ਵਿੱਚ ਵਿਸ਼ੇਸ਼ ਨਮਾਣਾ ਖੱਟ ਚੁੱਕੇ ਮੋਗਾ ਦੇ ਬੱਚੇ ਮੰਨਤ ਸਰਮਾਂ ਅਤੇ ਰਾਘਵ ਸਰਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਜਸਪ੍ਰੀਤ ਕੌਰ ਬੱਬੂ, ਸਿਮਰਜੀਤ ਕੌਰ ਬਰਾੜ, ਅਰਸ਼ਪ੍ਰੀਤ ਸਰੋਆ, ਮਨਦੀਪ ਧਰਮਕੋਟ, ਹਰਜਿੰਦਰ ਕੌਰ ਮੋਗਾ, ਅਮਰਪ੍ਰੀਤ ਮੋਗਾ, ਗੁਰਮੇਲ ਬੌਡੇ, ਜੰਗੀਰ ਖੋਖਰ, ਹਰਵਿੰਦਰ ਬਿਲਾਸਪੁਰ, ਗੁਰਦੀਪ ਲੋਪੋ, ਤਰਸੇਮ ਗੋਪੀਕਾ, ਨਰਿੰਦਰ ਰੋਹੀ, ਚਰਨਜੀਤ ਸਮਾਲਸਰ, ਸੋਨੀ ਮੋਗਾ, ਭੁਪਿੰਦਰ ਸਿੰਘ ਜੋਗੇਵਾਲਾ, ਡਾ. ਬਲਦੇਵ ਢਿੱਲੋਂ, ਅਵਤਾਰ ਸਿੰਘ ਸਿੱਧੂ, ਹਰਦਿਆਲ ਸਿੰਘ ਬੱਧਣੀ ਕਲਾਂ, ਕਮਲਜੀਤ ਧਾਲੀਵਾਲ, ਦਵਿੰਦਰ ਪ੍ਰੀਤੀ, ਦਵਿੰਦਰ ਕੌਰ, ਗੁਰਚਰਨ ਸਿੰਘ ਸੰਘਾ, ਗੁਰਪ੍ਰੀਤ ਧਰਮਕੋਟ, ਧਾਮੀ, ਹਰਪ੍ਰੀਤ ਸਿੰਘ, ਪਰਵ ਬਾਂਸਲ, ਨੀਲਮ ਰਾਣੀ, ਰਵਿੰਦਰ ਕੁਮਾਰ, ਸਵਰਨ ਸਿੰਘ ਡਾਲਾ, ਪਰਦੀਪ ਕੁਮਾਰ ਸ਼ਰਮਾ, ਬਿੰਦਰ ਸਿੰਘ ਮੋਗਾ ਸ਼ਾਮਲ ਹੋਏ। ਹਾਜ਼ਰ ਸਾਰੇ ਲੇਖਕਾਂ ਨੂੰ ਸਭਾ ਵੱਲੋਂ ਸਾਹਿਤਿਕ ਪੁਸਤਕਾਂ ਅਤੇ ਬਾਲ ਕਲਾਕਾਰਾਂ ਨੂੰ ਡਾਇਰੀਆਂ ਭੇਂਟ ਕੀਤੀਆਂ ਗਈਆਂ। ਮੋਗਾ ਦਾ ਨਿੱਕੇ ਬੇਟੇ “ਗਰੀਨ ਬੁਆਏ ਪਰਵ” ਨੇ ਸਮਾਗਮ ਵਿੱਚ ਆਪਣੇ ਮਾਤਾ ਪਿਤਾ ਨਾਲ ਸਾਹਿਤਕਾਰਾਂ ਨੂੰ ਬੂਟੇ ਅਤੇ ਪਤੰਗ ਭੇਂਟ ਕੀਤੇ।

—————————————————————

ਗੁਰੂ ਕੀ ਗੋਲਕ ਫ੍ਰੀ ਹਸਪਤਾਲ ਵੱਲੋਂ ਗੁਰਦੁਆਰਾ ਟਾਂਕ ਕਸ਼ਤਰੀ ਮੋਗਾ ਵਿਖੇ ਫ੍ਰੀ ਕੈਂਪ ਲਗਾਇਆ ਗਿਆ   

ਮੋਗਾ/ 12 ਫਰਬਰੀ 2024/ ਹਰਜਿੰਦਰ ਸਿੰਘ ਬੱਡੂਵਾਲੀਆ

             ਖਾਲਸਾ ਸੇਵਾ ਸੁਸਾਇਟੀ ਗੁਰੂ ਕੀ ਗੋਲਕ ਫ੍ਰੀ ਹਸਪਤਾਲ ਮੋਗਾ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਡਾਕਟਰ ਹਰਪ੍ਰੀਤ ਕੌਰ ਸਿੱਧੂ ਵੱਲੋਂ ਇਲੈਕਟਰੋ ਹੋਪੀਉਪੈਥਿਕ ਕੈਂਪ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਸ਼ੁਕਰਾਨਾ ਦਿਵਸ ਤੇ ਗੁਰਦੁਆਰਾ ਟਾਂਕ ਕਸ਼ਤਰੀ ਬਿਲਡਿੰਗ ਜਮੀਅਤ ਸਿੰਘ ਰੋਡ ਮੋਗਾ ਵਿਖੇ ਲਗਾਇਆ ਗਿਆ ਜਿਸ ਵਿਚ ਤਕਰੀਬਨ 150 ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਡਾਕਟਰ ਹਰਪ੍ਰੀਤ ਕੌਰ ਸਿੱਧੂ ਨੂੰ ਸ਼ੀਲਡ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਰੋਜ਼ਾਨਾ ਗੁਰੂ ਕੀ ਗੋਲਕ ਫ੍ਰੀ ਹਸਪਤਾਲ ਸਰਦਾਰ ਨਗਰ ਮੋਗਾ ਵਿਖੇ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੰਦੇ ਹਨ।

              ਹਸਪਤਾਲ ਵਿਖੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਹਾਸਲ ਕੀਤੀ ਤਾਂ ਮਰੀਜ਼ ਨੇ ਦੱਸਿਆ ਜਦੋਂ ਦੇ ਅਸੀਂ ਗੁਰੂ ਕੀ ਗੋਲਕ ਫ੍ਰੀ ਹਸਪਤਾਲ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਤੋਂ ਦਵਾਈ ਲੈਂਦੇ ਹਾਂ ਸਾਨੂੰ ਬਹੁਤ ਜ਼ਿਆਦਾ ਅਰਾਮ ਹੈ ਅਤੇ ਅਸੀਂ ਪਹਿਲਾਂ ਨਾਲੋਂ ਬਹੁਤ ਠੀਕ ਹੈ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦਵਾਈ ਦਾ ਕੋਈ ਸਾਈਡ ਡਿਫਕੈਟ ਨਹੀਂ। ਸਵੇਰੇ 11 ਵਜੇ ਤੋਂ 2 ਵਜੇ ਤੱਕ ਕੋਈ ਵੀ ਕਿਸੇ ਵੀ ਬਿਮਾਰੀ ਦੀ ਮੁਫ਼ਤ ਦਵਾਈ ਲੈ ਸਕਦਾ ਹੈ। 

—————————————————————

ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਵੱਲੋਂ ਪਿੰਡ ਘੁਮਾਣਾ (ਜ਼ਿਲਾ ਗੁਰਦਾਸਪੁਰ) 53 ਵਾਂ ਲੰਗਰ ਲਗਾਉਣ ਉਪਰੰਤ ਸ਼ੁਕਰਾਨਾ ਦਿਵਸ ਮਨਾਇਆ  

ਮੋਗਾ/ 12 ਫਰਬਰੀ 2024/ ਹਰਜਿੰਦਰ ਸਿੰਘ ਬੱਡੂਵਾਲੀਆ

              ਸ੍ਰੀ ਨਾਮਦੇਵ ਗੁਰਪੁਰਬ ਰਜਿ ਮੋਗਾ ਵੱਲੋਂ ਪਿੰਡ ਘੁਮਾਣ (ਜ਼ਿਲਾ ਗੁਰਦਾਸਪੁਰ) ਧੰਨ ਧੰਨ ਬਾਬਾ ਨਾਮਦੇਵ ਜੀ ਦੇ ਗੁਰਧਾਮਾਂ ਵਿਖੇ 53 ਵਾਂ ਲੰਗਰ ਲਗਾਉਣ ਉਪਰੰਤ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨ ਲਈ ਸ਼ੁਕਰਾਨਾ ਦਿਵਸ ਸਮਾਗਮ ਗੁਰਦੁਆਰਾ ਟਾਂਕ ਕਸ਼ਤਰੀ ਬਿਲਡਿੰਗ ਜਮੀਅਤ ਸਿੰਘ ਰੋਡ ਮੋਗਾ ਵਿਖੇ ਮਨਾਇਆ ਗਿਆ। ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ ਇਸਤਰੀ ਸਤਿਸੰਗ ਸਭਾ ਬੀਬੀਆ, ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ, ਭਾਈ ਜਗਰੂਪ ਸਿੰਘ ਮੋਗਾ ਦੇ ਜੱਥੇ ਨੇ ਹਰੀ ਜੱਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਕਵੀਸ਼ਰੀ ਜੱਥਾ ਭਾਈ ਸੁਖਵਿੰਦਰ ਸਿੰਘ ਗੁਗਨੀ ਬੱਡੂਵਾਲ ਵਾਲਿਆਂ ਨੇ ਭਗਤ ਬਾਬਾ ਨਾਮਦੇਵ ਜੀ ਦੀ ਮਹਿਮਾ ਕਵਿਤਾ ਗਾਇਨ ਕਰਕੇ ਬਾਬਾ ਜੀ ਦੇ ਗੁਣਾਂ ਨੂੰ ਗਾਇਨ ਕੀਤਾ। ਸਟੇਜ ਦੀ ਸੇਵਾ ਪ੍ਰਿੰਸੀਪਲ ਜੋਗਿੰਦਰ ਸਿੰਘ ਅਤੇ ਭਾਈ ਪਰਮਵੀਰ ਸਿੰਘ ਕਲਸੀ ਨੇ ਬਾਖੂਬੀ ਨਿਭਾਈ। ਕਮੇਟੀ ਦੇ ਸਰਪ੍ਰਸਤ ਸਵਰਗਵਾਸੀ ਤਰਸੇਮ ਸਿੰਘ ਸੱਪਲ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ 46 ਸਾਲ ਪ੍ਰਧਾਨ ਵਜੋ ਲੰਗਰਾ ਦੀ ਸੇਵਾ ਨਿਭਾਈ ਹੈ।

            ਇਸ ਮੌਕੇ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ,  ਪ੍ਰਧਾਨ ਭਾਈ ਗੁਰਜੰਟ ਸਿੰਘ ਸਾਹੋਕੇ, ਵਾਈਸ ਪ੍ਰਧਾਨ ਭਾਈ ਸੁਖਵੀਰ ਸਿੰਘ ਸੁੱਖਾ, ਗੁਰਸੇਵਕ ਸਿੰਘ ਰੱਖਰਾ, ਮਨਜੀਤ ਸਿੰਘ ਜੀਤਾ, ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਦਵਿੰਦਰ ਸਿੰਘ ਬਿੱਟੂ, ਕੁਲਵੰਤ ਸਿੰਘ ਲੋਧਰਾ, ਅਮਨਦੀਪ ਸਿੰਘ ਅਮਨਾ ਬੰਤ ਸਿੰਘ ਚੁਗਾਵਾਂ, ਜਸਪ੍ਰੀਤ ਸਿੰਘ ਜੱਜ, ਰਣਜੀਤ ਸਿੰਘ, ਗੁਰਨਾਮ ਸਿੰਘ ਲਵਲੀ, ਨਿੱਕੂ ਪੁਰਬਾ ਖੁਖਰਾਣਾ, ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ ਨੈਸਲੇ, ਸਰਬਦਿਆਲ ਸਿੰਘ ਸਰਬਾ, ਸੰਤੋਖ ਸਿੰਘ, ਜਸਵੰਤ ਸਿੰਘ ਰੱਖਰਾ, ਸਤਨਾਮ ਸਿੰਘ ਸੱਤੀ, ਗੁਰਸੇਵਕ ਸਿੰਘ ਸੇਵਕੀ, ਨਵਜੋਤ ਸਿੰਘ ਜੱਸਲ, ਜਸਕੀਰਤ ਸਿੰਘ ਜੱਸੂ, ਮਨੀ ਜੱਸਲ, ਕੁਲਦੀਪ ਸਿੰਘ ਕੀਪਾ, ਗੁਰਜੀਤ ਸਿੰਘ ਸਾਹੋਕੇ ਨਵਕਿਰਨ ਸਿੰਘ, ਪਰਮਿੰਦਰ ਸਿੰਘ ਸੋਨੂੰ, ਮਨਿੰਦਰ ਸਿੰਘ ਬਿੱਟੂ, ਪਰਮਿੰਦਰ ਸਿੰਘ,ਬਲਵੀਰ ਸਿੰਘ ਬੀਰਾ, ਗੁਰਪਾਲ ਸਿੰਘ ਨੈਸਲੇ ਦਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਰੱਖਰਾ ਧਰਮਕੋਟ, ਕਲਵਿੰਦਰ ਸਿੰਘ ਸਪੋਕਸਮੈਨ, ਕਮਲਜੀਤ ਕੌਰ, ਸੰਦੀਪ ਕੌਰ, ਕਿਰਨਦੀਪ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ , ਦਵਿੰਦਰ ਕੌਰ ਗੁਰਦੁਆਰਾ ਟਾਂਕ ਕਸ਼ਤਰੀ ਬਿਲਡਿੰਗ ਜਮੀਅਤ ਸਿੰਘ ਰੋਡ ਮੋਗਾ ਸਮੂੰਹ ਕਮੇਟੀ ਮੈਂਬਰ ਸਾਹਿਬਾਨ, ਖਾਲਸਾ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਭਾਈ ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਮਾਸਟਰ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਗੁਰਜੰਟ ਸਿੰਘ, ਮਾਨਵ ਸਿੱਧੂ , ਆਸੂ਼ ਤੋਂ ਇਲਾਵਾ ਬਹੁਤ ਸੰਗਤਾਂ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।

—————————————————————

ਗੈਰ-ਸਰਕਾਰੀ ਸੰਸਥਾਵਾਂ ਬਿਰਧ ਘਰ ਸ਼ੁਰੂ ਕਰਨ ਸਮੇਂ ਆਪਣੇ ਆਪ ਨੂੰ ਰਜਿਸਟਰਡ ਜ਼ਰੂਰ ਕਰਵਾਉਣ -ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਮੋਗਾ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ  

ਮੋਗਾ/ 08 ਫਰਬਰੀ 2024/ ਮਵਦੀਲਾ ਬਿਓਰੋ

            ਪੰਜਾਬ ਸਰਕਾਰ ਵੱਲੋਂ ਗੈਰ ਸਰਕਾਰੀ ਸੰਸਥਾਵਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਸ ਵੀ ਗੈਰ ਸਰਕਾਰੀ ਸੰਸਥਾ ਵੱਲੋਂ ਬਿਰਧ ਘਰ ਚਲਾਇਆ ਜਾ ਰਿਹਾ ਹੈ ਉਸ ਨੂੰ ਆਪਣਾ ਬਿਰਧ ਘਰ ‘ਪੰਜਾਬ ਮੈਨੇਜਮੈਂਟ ਆਫ਼ ਸੀਨੀਅਰ ਸਿਟੀਜ਼ਨ ਹੋਮ ਫ਼ਾਰ ਐਲਡਰੀ ਪਰਸਨ ਸਕੀਮ, 2019’ ਤਹਿਤ ਰਜਿਸਟਰਡ ਕਰਵਾਉਣਾ ਲਾਜ਼ਮੀ ਹੈ। ਰਾਜ ਸਰਕਾਰ ਦੇ ਇਨ੍ਹਾਂ ਹੁਕਮਾਂ ਬਾਰੇ ਜਾਣਕਾਰੀ ਦਿੰਦਿੰਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  ‘ਪੰਜਾਬ ਮੈਨੇਜਮੈਂਟ ਆਫ਼ ਸੀਨੀਅਰ ਸਿਟੀਜ਼ਨ ਹੋਮ ਫ਼ਾਰ ਐਲਡਰੀ ਪਰਸਨ ਸਕੀਮ, 2019’ ਤਹਿਤ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਕੋਈ ਵੀ ਗੈਰ ਸਰਕਾਰੀ ਸੰਸਥਾ ਬਿਰਧ ਘਰ ਸ਼ੁਰੂ ਕਰਨਾ ਸਮੇਂ ਆਪਣੇ ਆਪ ਨੂੰ ਸੀਨੀਅਰ ਸਿਟੀਜ਼ਨ ਐਕਟ 2007 ਅਤੇ ਪਾਲਿਸੀ 2019  ਤਹਿਤ ਰਜਿਸਟਰਡ ਕਰਵਾਏ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੇ।

             ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਰਧ ਘਰ ਉਪਰੋਕਤ ਪਾਲਿਸੀ ਤਹਿਤ ਰਜਿਸਟਰਡ ਨਹੀਂ ਹੈ ਤਾਂ ਉਹ ਤੁਰੰਤ ਨਿਰਧਾਰਿਤ ਪ੍ਰੋਫ਼ਾਰਮਾ ਭਰ ਕੇ ਸਮਾਜਿਕ ਸੁਰੱਖਿਆ ਵਿਭਾਗ ਕੋਲ ਰਜਿਸਟ੍ਰੇਸ਼ਨ ਅਪਲਾਈ ਕਰੇ। ਉਨ੍ਹਾਂ ਕਿਹਾ ਕਿ ਅਰਜ਼ੀ ਪ੍ਰਾਪਤ ਹੋਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਬਿਰਧ ਘਰ ਦੀ ਇੰਸਪੈਕਸ਼ਨ ਕਰਕੇ ਕੇਸ ਨੂੰ ‘ਪੰਜਾਬ ਮੈਨੇਜਮੈਂਟ ਆਫ਼ ਸੀਨੀਅਰ ਸਿਟੀਜ਼ਨ ਹੋਮ ਫ਼ਾਰ ਐਲਡਰੀ ਪਰਸਨ ਸਕੀਮ, 2019’  ਅਧੀਨ ਰਜਿਸਟਰੇਸ਼ਨ ਕਰਨ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਹ ਕੇਸ ਭੇਜਣ ਦੀ ਆਖ਼ਰੀ ਮਿਤੀ 10 ਫਰਵਰੀ 2024 ਨਿਰਧਾਰਤ ਕੀਤੀ ਗਈ ਹੈ।

            ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਬਿਰਧ ਘਰ ਚਲਾ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕੀਤੀੈ ਕਿ ਜੇਕਰ ਉਨ੍ਹਾਂ ਦੇ ਬਿਰਧ ਘਰ  ‘ਪੰਜਾਬ ਮੈਨੇਜਮੈਂਟ ਆਫ਼ ਸੀਨੀਅਰ ਸਿਟੀਜ਼ਨ ਹੋਮ ਫ਼ਾਰ ਐਲਡਰੀ ਪਰਸਨ ਸਕੀਮ, 2019’ ਤਹਿਤ ਰਜਿਸਟਰਡ ਨਹੀਂ ਹਨ ਤਾਂ ਉਹ ਤੁਰੰਤ ਇਨ੍ਹਾਂ ਬਿਰਧ ਘਰਾਂ ਨੂੰ ਰਜਿਸਟਰਡ ਕਰਵਾ ਲੈਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਮੋਗਾ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

—————————————————————

Old News

—————————————————————

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਹਾਦਸਿਆਂ ਤੋਂ ਬਚਾਅ ਲਈ ਵਾਹਨਾ ਤੇ ਰਿਫਲੈਕਟਰ ਲਗਾਏ ਗਏ

ਸਾਡੇ ਟਰੱਸਟ ਵੱਲੋਂ ਤਕਰੀਬਨ 1000 ਵਾਹਨਾ ਤੇ ਇਹ ਰੈਫਲੈਕਟਰ ਲਗਾਏ ਜਾਣਗੇ -ਗੋਕਲ ਚੰਦ ਬੁੱਘੀਪੁਰਾ  

ਮੋਗਾ/ ਫਰਬਰੀ 2024/ ਮਵਦੀਲਾ ਬਿਓਰੋ

              ਉੱਘੇ ਸਮਾਜ ਸੇਵੀ ਡਾਕਟਰ ਐਸ. ਪੀ. ਸਿੰਘ ਓਬਰਾਏ ਜੀ ਦੇ ਦਿਸਾ ਨਿਰਦੇਸ਼ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜਿਲ੍ਹਾ ਮੋਗਾ ਵੱਲੋਂ ਧੁੰਦ ਅਤੇ ਰਾਤ ਦੇ ਹਨੇਰਿਆ ਵਿੱਚ ਬਿਨ੍ਹਾਂ ਬੈਕ ਲਾਈਟਾਂ ਕਾਰਨ ਹੋ ਰਹੇ ਹਾਦਸਿਆਂ ਦੇ ਬਚਾਅ ਲਈ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ ਦੇ ਸਹਿਯੋਗ ਨਾਲ ਮੇਨ ਚੌਂਕ ਮੋਗਾ ਵਿਖੇ ਬਿਨਾ ਬੈਕ ਲਾਈਟਾ ਵਾਲੇ ਵਾਹਨਾ ਨੂੰ ਰੈਫਲੈਕਟਰ ਲਗਾਏ ਗਏ ਤਾਂਕੇ ਧੁੰਦ ਅਤੇ ਹਨੇਰੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ ਨੇ ਡਾਕਟਰ ਐਸ. ਪੀ. ਸਿੰਘ ਓਬਰਾਏ ਜੀ ਦੇ ਅਜਿਹੇ ਕਾਰਜਾਂ ਦੀ ਸਲਾਘਾ ਕੀਤੀ।

            ਸਰਬੱਤ ਦਾ ਭਲਾ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਸਾਡੇ ਟਰੱਸਟ ਵੱਲੋਂ ਬਲਾਕਾਂ ਮੁਤਾਬਕ ਤਕਰੀਬਨ 1,000 ਵਾਹਨਾ ਤੇ ਇਹ ਰੈਫਲੈਕਟਰ ਲਗਾਏ ਗਏ ਜਿਸ ਦੀ ਸ਼ੁਰੂਆਤ ਅੱਜ ਅਸੀਂ ਮੇਨ ਚੌਕ ਮੋਗਾ ਤੋਂ ਕੀਤੀ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀ ਪ੍ਰਸ਼ੰਸਾਂ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਹੈ ਇਸ ਦੇ ਬਹੁੱਤ ਵਧੀਆਂ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਫੋਰਸ ਤਿਆਰ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ।

            ਇਸ ਸਲਾਘਾ ਯੋਗ ਕਾਰਜ ਦੀ ਸ਼ੁਰੂਆਤ ਕਰਨ ਮੌਕੇ ਟਰੈਫਿਕ ਇੰਚਾਰਜ ਸ. ਗੁਰਭੇਜ ਸਿੰਘ ਭੁੱਲਰ, ਸਰਬੱਤ ਦਾ ਭਲਾ ਟਰੱਸਟ ਇਕਾਈ ਮੋਗਾ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ ਆਦਿ ਮੁੱਖ ਤੌਰ ਤੇ ਹਾਜਰ ਹੋਏ।

—————————————————————

ਮੈਡਮ ਲਵਲੀ ਸਿੰਗਲਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਨਿਯੁਕਤ  

ਮੋਗਾ/ ਫਰਬਰੀ 2024/ ਭਵਨਦੀਪ ਸਿੰਘ ਪੁਰਬਾ

               ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉੁਣ ਵਾਲੇ ਮੈਡਮ ਲਵਲੀ ਸਿੰਗਲਾ ਨੂੰ 26 ਜਨਵਰੀ 2024 ਨੂੰ ਉਨ੍ਹਾਂ ਦੀ ਇਸ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਸਮਾਜ ਸੇਵਾ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਮੋਗਾ ਵੱਲੋਂ ਉਨ੍ਹਾਂ ਨੂੰ ਮਹਿਲਾ ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਗੱਲਬਾਤ ਕਰਦਿਆ ਮੈਡਮ ਲਵਲੀ ਸਿੰਗਲਾ ਨੇ ਕਿਹਾ ਕਿ ਮੈ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਮੋਗਾ ਦੇ ਮਾਨਯੋਗ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਦੀ ਤਹਿ ਦਿਲੋਂ ਧੰਨਵਾਦ ਹਾਂ ਜਿਨਾਂ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ ਅਤੇ ਉਹਨਾਂ ਵੱਲੋਂ ਮੈਨੂੰ ਮਹਿਲਾ ਵਿੰਗ ਦਾ ਜਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

            ਲਵਲੀ ਸਿੰਗਲਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਵਿਧਾਇਗੀ ਡਾ. ਅਮਨਦੀਪ ਕੌਰ ਅਰੋੜਾ ਨੇ ਲਵਲੀ ਸਿੰਗਲਾ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਲਵਲੀ ਸਿੰਗਲਾ ਨੂੰ ਵਧਾਈ ਦਿੱਤੀ।

—————————————————————

ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ   

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

               ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੋ ਵਿਖੇ ਬਾਬਾ ਓਮ ਭਾਰਥੀ ਜੀ ਦੇ ਜੋਤੀ-ਜੋਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਦੀ ਸੰਗਤ ਨੇ, ਖਾਸ ਕਰਕੇ ਪਿੰਡ ਨਾਹਲ, ਖੋਟੇ, ਸਿੰਘਾਂਵਾਲਾ ਅਤੇ ਭਿਆਨਾ ਸਾਹਿਬ ਗਊਸ਼ਾਲਾ ਤੋਂ ਸੇਵਾਦਾਰ ਤੇ ਸੰਤ ਮਹਾਂਪੁਰਸ਼ ਨੇ ਬਾਬਾ ਓਮ ਭਾਰਥੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਰਾ ਦਿਨ ਲੱਡੂ, ਜਲੇਬੀਆਂ, ਚਾਹ, ਗੁਰੂ ਘਰ ਦੇ ਲੰਗਰ, ਸੇਬ, ਸੰਤਰਿਆਂ ਦੇ ਅਟੁੱਟ ਲੰਗਰ ਚੱਲਦੇ ਰਹੇ। ਪੁਰਾਤਨ ਰਵਾਇਤ ਅਨੁਸਾਰ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਜਗ੍ਹਾਂ ਤੇ ਵਸਤੂਆ ਦਾ ਭੋਗ ਲਗਾਇਆ ਗਿਆ ਅਤੇ ਮੁੰਡਿਆਂ ਨੂੰ ਮਰਿਯਾਦਾ ਅਨੁਸਾਰ ਪ੍ਰਸ਼ਾਦਾ ਛਕਾਇਆ ਗਿਆ। ਉਪਰੰਤ ਕਵੀਸ਼ਰਾਂ ਅਤੇ ਪੰਜਾਬੀ ਕਲਾਕਾਰਾ ਵੱਲੋਂ ਅਖਾੜਾਂ ਲਗਾਇਆ ਗਿਆ। ਜਿਸ ਵਿੱਚ ਕਵੀਸ਼ਰ ਅਵਤਾਰ ਸਿੰਘ ਮਾਨ ਬੱਧਣੀ ਕਲਾ ਵਾਲੇ, ਲਾਲੀ ਸਿੰਘਾਂ ਵਾਲਾ, ਜਗਸੀਰ ਸਿੰਘ ਰਣੀਆਂ, ਬਲਵੀਰ ਸਿੰਘ ਡਾਲਾ, ਗੁਰਮੇਲ ਸਿੰਘ ਬੁੱਟਰ, ਹਰਭਿੰਦਰ ਸਿੰਘ ਕੋਰੇਵਾਲਾ, ਦਰਸ਼ਨ ਸਿੰਘ ਤਾਰੇਵਾਲਾ ਆਦਿ ਦੇ ਜੱਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਅਤੇ ਪੁਰਾਤਨ ਕਿਸੇ ਸੁਣਾ ਕੇ ਜੋਤੀ ਜੋਤ ਸਮਾਗਮ ਨੂੰ ਸੁਨਹਿਰੀ ਸ਼ਬਦਾਂ ਵਿੱਚ ਗੀਤਾਂ ਦੀ ਰੁਸ਼ਨਾਇਆ ਨਾਲ ਰੁਸ਼ਨਾਇਆ। ਇਸ ਮੇਲੇ ਦੇ ਪ੍ਰਸ਼ਾਰਨ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਸਟੇਜ ਦੀ ਸੇਵਾ ਸੋਸ਼ਲ ਵਰਕਰ ਡਾ. ਜਗਤਾਰ ਸਿੰਘ ਪਰਮਿਲ ਨੇ ਬਾਖੂਬੀ ਨਿਭਾਈ।

            ਇਸ ਸਮਾਗਮ ਅਤੇ ਮੇਲੇ ਤੇ ਸਰਪੰਚ ਰਾਮ ਸਿੰਘ, ਬਲਵੀਰ ਸਿੰਘ ਕਮੇਟੀ ਪ੍ਰਧਾਨ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਬਿਜਲੀ ਵਾਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਮਿੱਠੂ, ਅਵਤਾਰ ਸਿੰਘ ਤਾਰਾ, ਅਵਤਾਰ ਸਿੰਘ ਗਰੀਬੂ, ਅਜੈਬ ਸਿੰਘ, ਜਗਰਾਜ ਸਿੰਘ ਰਾਜਾ, ਕੇਵਲ ਸਿੰਘ ਮੈਂਬਰ, ਰਾਮ ਸਿੰਘ ਕੁਲਾਰ, ਆਤਮਾ ਸਿੰਘ, ਕਾਲੀ, ਹਰਜਿੰਦਰ ਸਿੰਘ ਮੋਧਾ, ਬਲਦੇਵ ਸਿੰਘ ਪੁੱਤਰ ਹਰਬੰਸ ਸਿੰਘ, ਹਰਬਖਸ਼ ਸਿੰਘ ਬਖਸ਼ਾ, ਜਗਰੂਪ ਸਿੰਘ ਖੇਤਾਂ ਵਾਲੇ, ਚਮਕੌਰ ਸਿੰਘ ਕੌਰਾਂ, ਜਗਮੋਹਨ ਸਿੰਘ, ਮੋਹਨ, ਜੋਰਾ ਸਿੰਘ ਪੁੱਤਰ ਰੱਖਾ ਸਿੰਘ, ਦਾਰਾ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਡਰਾਈਵਰ, ਖੋਟੇ ਨਿਰਮਲ ਸਿੰਘ ਨਿੰਮਾਂ ਕਨੇਡਾ, ਚਰਨਜੀਤ ਸਿੰਘ ਚਰਨਾਂ ਅਮਰੀਕਾ ਵਾਲੇ, ਨਾਹਲ ਸਿੰਘਾਂਵਾਲਾ ਆਦਿ ਨੇ ਆਪਣੀਆ ਵਿਸ਼ੇਸ਼ ਸੇਵਾਵਾਂ ਨਿਭਾਇਆ।

—————————————————————

ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਭੇਦ ਭਾਵ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ -ਭਾਈ ਅਜਨਾਲਾ, ਬਾਬਾ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ  

ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ

              ਜਿਸ ਤਰਾਂ ਦਾ ਭੇਦ ਭਾਵ ਦੇਸ਼ ਦੇ ਅੰਦਰ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਹੈ ਇਹ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਅਪਰਾਧੀ ਬਲਾਤਕਾਰੀ ਕਾਤਲ ਡੇਰਾ ਮੁੱਖੀ ਰਾਮ ਰਹੀਮ ਨੂੰ ਵਾਰ ਵਾਰ ਪੋਰੋਲ ਦੇਣਾ ਅਤੇ ਜੇਲ੍ਹ ਦੇ ਅੰਦਰ ਤੇ ਬਾਹਰ ਵੀ ਆਈ ਪੀ ਸਹੂਲਤਾਂ ਮੁਹੱਈਆ ਕਰਵਾਉਣੀਆ ਦੇਸ਼ ਦੇ ਕਨੂੰਨ ਸੰਵਿਧਾਨ ਨਿਆਪਾਲਕ ਦਾ ਅਪਮਾਨ ਅਤੇ ਮਖ਼ੌਲ ਕਰਨ ਬਰਾਬਰ ਹੈ। ਇਹ ਸਾਰਾ ਕੁਝ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਲਈ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਜੋ ਬੰਬੇ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਉਹਨਾਂ ਨੂੰ ਸਮੇ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਹੈ ਅਤੇ ਬੀਜੇਪੀ ਮੁੰਤਰੀਆਂ ਵਲੋ ਸੰਸਕਾਰੀ ਬ੍ਰਹਮਣ ਕਹ ਕੇ ਸਨਮਾਨਿਤ ਕੀਤਾ ਗਿਆ ਹੈ। ਸੌਦਾ ਸਾਧ ਨੂੰ ਜਦੋ ਵੀ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ ਯੂ.ਪੀ. ‘ਚ ਕੋਈ ਵੀ ਛੋਟਾ ਮੋਟਾ ਇਲੈਸ਼ਨ ਹੋਵੇ ਉਸੇ ਵਕਤ ਜੇਲ੍ਹ ਚੋ ਬਾਹਰ ਕੱਢ ਲਿਆ ਜਾਦਾਂ ਹੈ। ਉਸ ਤੋਂ ਆਪਣੇ ਪ੍ਰੇਮੀਆਂ ਨੂੰ ਇੱਕ ਖਾਸ ਪਾਰਟੀ ਦੇ ਹੱਕ ਚ ਸੰਦੇਸ਼ ਜਾਰੀ ਕਰਵਾਏ ਜਾਂਦੇ ਹਨ। ਹੁਣ ਦੀ ਤਾਜ਼ਾ ਮਿਸਾਲ ਤੁਹਾਡੇ ਸਾਮ੍ਹਣੇ ਹੈ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਆਉਣ ਵਾਲੇ ਕੁਝ ਦਿਨਾਂ ਚ ਜਾਰੀ ਹੋਣ ਵਾਲਾ ਹੈ ਇਸੇ ਨੂੰ ਧਿਆਨ ‘ਚ ਰੱਖ ਕੇ ਸੌਦਾ ਸਾਧ ਨੂੰ ਫਿਰ ਪੰਜਾਹ ਦਿਨਾਂ ਦੀ ਪੋਰੋਲ ਦੇ ਕੇ ਬਾਹਰ ਲਿਆਂਦਾ ਗਿਆ ਹੈ। ਜਿਸ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਾਵੇਗਾ। ਦੂਸਰੇ ਪਾਸੇ ਸਿੱਖ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਵਾਵਜੂਦ ਦੀ ਰਿਹਾਈਆਂ ਨਹੀ ਦਿੱਤੀਆਂ ਜਾ ਰਹੀਆਂ। ਕਿਸੇ ਦੇ ਮਾਤਾ ਪਿਤਾ ਚੜਾਈ ਕਰਨ ਤੇ ਅੰਤਮ ਦਰਸ਼ਨ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ। ਜਿਸ ਨੂੰ ਅਸੀ ਘੱਟ ਗਿਣਤੀ ਅਤੇ ਬਹੁ ਗਿਣਤੀ ‘ਚ ਫਰਕ ਸਮਝਦੇ ਹਾਂ।

            ਬਲਾਤਕਾਰੀਆਂ ਤੇ ਕਾਤਲਾਂ ਨੂੰ ਦੋਸ਼ ਸਿੱਧ ਹੋਣ ਤੇ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਨੇ ਪਰ ਸਰਕਾਰਾਂ ਅਤੇ ਉਹਨਾਂ ਦਾ ਪ੍ਰਸ਼ਾਸਨ ਇਹ ਕਹਿ ਕੇ ਸਜ਼ਾਵਾਂ ਤੋ ਮੁਆਫ਼ੀ ਅਤੇ ਪੋਰੋਲ ਫਰਲੋ ਦੇ ਰਿਹਾ ਹੈ ਕਿ ਦੋਸ਼ੀਆਂ ਦਾ ਆਚਰਨ ਬਹੁਤ ਹੀ ਵਧੀਆ ਹੈ, ਇਸ ਦਾ ਮਤਬਲ ਕੀ ਸਮਝਿਆ ਜਾਵੇ ਫਿਰ ਅਦਾਲਤਾਂ ਦੇ ਫੈਸਲੇ ਗਲਤ ਹਨ ? ਅਜਿਹੀ ਦੂਹਰੀ ਨੀਤੀ ਕਦੇ ਵੀ ਦੇਸ ਹਿੱਤ ਲਈ ਲਾਹੇਵੰਦ ਨਹੀ ਹੋ ਸਕਦੀ। ਇਸ ਨਾਲ ਘੱਟ ਗਿਣਤੀਆਂ ਦੇ ਮਨਾਂ ਚ ਅਲਿਹਦਗੀ ਵੀ ਭਾਵਨਾ ਪੈਦਾ ਹੋਣੀ ਸੁਭਾਵਕ ਹੀ ਹੈ। ਇਸ ਤੋਂ ਬਚਣਾ ਚਾਹੀਦੀ ਹੈ। ਇਸ ਮੌਕੇ  ਗਿਆਨੀ ਪ੍ਰਮਿੰਦਰ ਸਿੰਘ ਗਿ ਜਸਵਿੰਦਰ ਸਿੰਘ ਜੋਗੇਵਾਲਾ ਗਿ ਅਮਰੀਕ ਸਿੰਘ ਜ਼ੀਰਾ ਭਾਈ ਕੁਲਵੰਤ ਸਿੰਘ ਗਾਦੜੀ ਵਾਲਾ ਸ੍ਰ ਰਣਜੀਤ ਸਿੰਘ ਵਾਦਰ ਹਾਜ਼ਰ ਸਨ।

—————————————————————

ਅਯੁੱਧਿਆ ਚ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਮੋਗਾ ਵਿਖੇ ਭਗਵਾਨ ਰਾਮ ਜੀ ਦੀ ਕੱਢੀ ਗਈ ਵਿਸ਼ਾਲ ਰੱਥ ਯਾਤਰਾ ਚ ਸ਼ਹਿਰ ਵਾਸੀਆ ਨੇ ਵਿਖਾਇਆ ਭਾਰੀ ਉਤਸਾਹ 

ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਦੇ ਨਾਮ ਵਿਚ ਰੰਗਿਆ ਮੋਗਾ ਸ਼ਹਿਰ 

ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ

              22 ਜਨਵਰੀ ਨੂੰ ਅਯੁੱਧਿਆ ਵਿਖੇ ਹੋਣ ਵਾਲੇ ਭਗਵਾਨ ਸ਼੍ਰੀ ਰਾਮ ਲਲਾ ਦੇ ਵਿਰਾਜਮਾਨ ਹੋਣ ਦੀ ਖੁਸ਼ੀ ਵਿਚ ਮੋਗਾ ਵਿਕਾਸ ਮੰਚ ਵੱਲੋਂ ਅੱਜ ਮੋਗਾ ਸ਼ਹਿਰ ਦੇ ਭਾਰਤ ਮਾਤਾ ਮੰਦਰ ਤੋਂ ਭਗਵਾਨ ਸ਼੍ਰੀ ਰਾਮ ਦੀ ਵਿਸ਼ਾਲ ਰੱਥ ਯਾਤਰਾ ਕੱਢੀ ਗਈ। ਇਸ ਰਥ ਯਾਤਰਾ ਚ ਹਾਥੀ, ਊਠ, ਘੋੜੇ, ਵੱਖ-ਵੱਖ ਸ਼ਹਿਰਾਂ ਤੋਂ ਰਾਮ ਦੇ ਨਾਮ ਦੀ ਧੁਨ ਵਜਾਉਂਦੇ ਹੋਏ ਪ੍ਰਸਿੱਧ ਬੈਂਡ, ਹਨੂੰਮਾਨ ਜੀ ਨੱਚਦੇ ਹੋਏ, ਵੱਡੀ ਗਿਣਤੀ ਵਿੱਚ ਰਾਮ ਭਗਤ ਹੱਥਾਂ ਵਿੱਚ ਭਗਵੇਂ ਝੰਡੇ ਲਹਿਰਾ ਕੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾ ਰਹੇ ਸਨ। ਮੋਗਾ ਵਿਖੇ ਸ਼੍ਰੀ ਰਾਮ ਰਥ ਯਾਤਰਾ ਦੇ ਦਰਸ਼ਨਾਂ ਲਈ ਮੋਗਾ ਵਿਕਾਸ ਮੰਚ ਵੱਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਦੀ ਮੂਰਤੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵਿਸ਼ਾਲ ਸ਼੍ਰੀ ਰਾਮ ਰਥ ਯਾਤਰਾ ਵਿਚ ਸ਼ਹਿਰ ਨਿਵਾਸੀਆ ਨੇ ਹਿੱਸਾ ਲਿਆ। ਇਸ ਰੱਥ ਯਾਤਰਾ ਦੀ ਸ਼ੁਰੂਆਤ ਮੋਗਾ ਦੀ ਪੁਰਾਣੀ ਦਾਣਾ ਮੰਡੀ ਸਥਿਤ ਭਾਰਤ ਮਾਤਾ ਮੰਦਰ ਤੋਂ ਕੀਤੀ ਗਈ। ਇਸ ਮੌਕੇ ਭਾਰਤ ਮਾਤਾ ਮੰਦਿਰ ਦੇ ਪੁਜਾਰੀ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਪ੍ਰਧਾਨਗੀ ਹੇਠ ਮੋਗਾ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ, ਸਾਬਕਾ ਵਿਧਾਇਕ ਹਰਜੋਤ ਕਮਲ, ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਮੇਅਰ ਬਲਜੀਤ ਚਾਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਮੋਗਾ ਵਿਕਾਸ ਮੰਚ ਅਤੇੇ ਬੀਬੀਐਸ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਜ਼ਿਲ੍ਹਾ ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਆਈਐਸਐਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਗ੍ਰੇਟ ਪੰਜਾਬ ਪ੍ਰਿੰਟਰਜ਼ ਦੇ ਐਮਡੀ ਨਵੀਨ ਸਿੰਗਲਾ, ਰਾਈਟਵੇਅ ਏਅਰਲਿੰਕ ਦੀ ਡਾਇਰੈਕਟਰ ਦੇਵਪ੍ਰਿਆ ਤਿਆਗੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਰਾਮਪਾਲ ਗੁਪਤਾ, ਭਾਵਨਾ ਬਾਂਸਲ, ਰਾਜਪਾਲ ਠਾਕੁਰ ਮੇਜਰ ਪ੍ਰਦੀਪ ਸਿੰਘ, ਸੰਜੀਵ ਨਰੂਲਾ, ਭਰਤ ਗੁਪਤਾ, ਕਮਲ ਬਹਿਲ, ਰਿਸ਼ੂ ਅਗਰਵਾਲ, ਯਸ਼ਪਾਲ ਸਿੰਘ ਸੈਣੀ, ਸ਼ਿਲਪਾ ਬਾਂਸਲ, ਸੁਮਨ ਮਲਹੋਤਰਾ, ਪ੍ਰੋਮਿਲਾ ਮਨਰਾਏ, ਸੁਮਿਤ ਪੁਜਾਨਾ, ਡਾ. ਰਜਤ ਬਾਂਸਲ ਅਤੇ ਮਨਜੀਤ ਕਾਂਸਲ ਨੇ ਭਗਵਾਨ ਸ੍ਰੀ ਰਾਮ ਦੀ ਪੂਜਾ ਕਰਦਿਆਂ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ।

                ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਲਾਲਾ ਦੇ ਅਯੋਧਿਆ ਵਿਖੇ 22 ਜਨਵਰੀ ਨੂੰ ਆਗਮਨ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੋਗਾ ਵਿਕਾਸ ਮੰਚ ਵੱਲੋਂ ਕੱਢੀ ਗਈ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਵਿਸ਼ਾਲ ਰੱਥ ਯਾਤਰਾ ਇਹ ਇੱਕ ਇਤਿਹਾਸਕ ਕਾਰਜ ਹੈ ਅਤੇ ਲੋਕਾਂ ਨੂੰ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਕਰਕੇ ਇੱਕ ਮੰਚ ’ਤੇ ਇਕੱਠਾ ਕਰਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਮੋਗਾ ਵਿਕਾਸ ਮੰਚ ਨੂੰ ਵਿਸ਼ਾਲ ਰੱਥ ਯਾਤਰਾ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ। ਇਸ ਮੌਕੇ ਮੋਗਾ ਵਿਕਾਸ ਮੰਚ ਦੇ ਪ੍ਰਧਾਨ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਸ਼੍ਰੀ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਦੇਖ ਕੇ ਖੁਸ਼ੀ ਹੋਈ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਐਨੀ ਠੰਢ ਹੋਣ ਦੇ ਬਾਵਜੂਦ ਇਸ ਰੱਥ ਯਾਤਰਾ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਰੱਥ ਯਾਤਰਾ ਵਿੱਚ ਪੂਰੇ ਸ਼ਹਿਰ ਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਇਆ।

          ਰੱਥ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਤਰ੍ਹਾਂ ਦੇ ਪਕਵਾਨਾਂ ਦੇ ਭੰਡਾਰੇ ਵੀ ਲਗਾਏ ਗਏ।  ਇਸ ਤੋਂ ਇਲਾਵਾ ਘੋੜਿਆਂ, ਹਾਥੀਆਂ ਅਤੇ ਰੱਥਾਂ ਨਾਲ ਲੈਸ ਇਸ ਰੱਥ ਯਾਤਰਾ ਚ ਢੋਲ ਦੀ ਗੂੰਜ ਚ ਪੂਰੇ ਮਾਹੌਲ ਨੂੰ ਰਾਮਮਈ ਬਣਾ ਦਿੱਤਾ ਗਿਆ। ਸ਼੍ਰੀ ਰਾਮ ਰਥ ਯਾਤਰਾ ਭਾਰਤ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਮੇਨ ਬਜ਼ਾਰ, ਮੈਜੇਸਟਿਕ ਰੋਡ, ਦੱਤ ਰੋਡ, ਜੀ.ਟੀ ਰੋਡ, ਦੇਵ ਹੋਟਲ, ਓਲਡ ਸਿਟੀ ਰੋਡ, ਆਰੀਆ ਸਕੂਲ, ਡੀ.ਐਮ.ਕਾਲਜ ਰੋਡ, ਗੀਤਾ ਭਵਨ ਚੌਂਕ ਤੋਂ ਹੁੰਦੀ ਹੋਈ ਸਮਾਪਤ ਹੋਈ। ਜਿਸ ਦੀ ਸਮਾਪਤੀ ਗੀਤਾ ਭਵਨ ਮੋਗਾ ਵਿਖੇ ਹੋਈ। ਜਿੱਥੇ ਭਗਵਾਨ ਸ਼੍ਰੀ ਰਾਮ ਨੂੰ ਭੋਜਨ ਭੇਟ ਕਰਕੇ ਆਰਤੀ ਕੀਤੀ ਗਈ।  ਇਸ ਮੌਕੇ ਦਿਨੇਸ਼ ਬਾਂਸਲ, ਸਚਿਨ ਜਿੰਦਲ, ਚੰਦਰਸ਼ੇਖਰ ਸੂਦ, ਜਤਿੰਦਰ ਬਹਿਲ, ਲੱਕੀ ਗਿੱਲ, ਨਵੀਨ ਪੁਰੀ, ਅਮਿਤ ਗੁਪਤਾ, ਸੰਜੀਵ ਨਰੂਲਾ, ਜਸਵੀਰ ਸ਼ਰਮਾ, ਵਿਨੋਦ ਬਾਂਸਲ, ਸੌਰਵ ਗੋਇਲ, ਨਾਨਕ ਚੋਪੜਾ, ਯੋਗ ਗੁਰੂ ਗੋਪਾਲ ਕਾਂਸਲ, ਯੋਗਾਚਾਰੀਆ ਅਨਮੋਲ ਸ਼ਰਮਾ, ਹਰਸ਼ ਗੋਇਲ, ਯਸ਼ਪਾਲ ਸੈਣੀ, ਦੀਪਕ ਕੋਚਰ, ਪ੍ਰੇਮਦੀਪ ਬਾਂਸਲ, ਸੰਜੀਵ ਸ਼ਰਮਾ, ਪੰਕਜ ਸੂਦ, ਰਾਜੇਸ਼ ਅਰੋੜਾ, ਰਾਮਪਾਲ ਗੁਪਤਾ, ਪ੍ਰੋਮਿਲਾ ਮੇਨਰਾਈ, ਮੀਨਾ ਕੋਹਲੀ, ਸੁਨੀਤਾ ਚੋਪੜਾ, ਆਦਰਸ਼ ਮਿੱਤਲ, ਅਜੇ ਸ਼ਰਮਾ, ਰਿੰਪੀ ਸ਼ਰਮਾ, ਅਮਨ ਗਿੱਲ, ਜੋਤੀ ਸੂਦ, ਸ਼ਬਨਮ ਮੰਗਲਾ, ਅਨੀਤਾ ਚਾਵਲਾ, ਲੀਨਾ ਗੋਇਲ, ਸ਼ਿਖਾ ਬਾਂਸਲ, ਸ਼ੀਨਮ ਮਲਹੋਤਰਾ, ਸਰਿਤਾ ਗੁਪਤਾ, ਸੰਗੀਤਾ ਜਿੰਦਲ, ਊਸ਼ਾ ਗਰੋਵਰ, ਸੁਸ਼ਮਾ ਗੋਇਲ, ਰਾਜਨ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

—————————————————————

ਅਜੀਤ ਨਗਰ ਵਿੱਚ ਮਨਾਈ ਗਈ 4 ਧੀਆਂ ਦੀ ਲੋਹੜੀ

ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਇਸ ਲਈ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ -ਭਵਨਦੀਪ

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

                  ਪੁਰਾਤਨ ਸਮਿਆਂ ਵਿੱਚ ਲੋਕ ਸਿਰਫ ਮੁੰਡੇ ਦੇ ਜਨਮ ਤੇ ਜਾਂ ਉਸ ਦੇ ਵਿਆਹ ਹੋਣ ਤੇ ਹੀ ਲੋਹੜੀ ਮਨਾਉਦੇ ਸਨ ਪਰ ਅੱਜ੍ਹ ਕੱਲ੍ਹ ਲੋਕ ਸਮਝਦਾਰ ਹੋ ਗਏ ਹਨ ਇਸ ਲਈ ਉਹ ਮੁੰਡੇ ਕੁੜੀਆਂ ਵਿਚ ਫਰਕ ਨਹੀਂ ਕਰਦੇ। ਘਰ ਵਿੱਚ ਆਇਆ ਹਰ ਬੱਚਾ ਰੱਬ ਵੱਲੋਂ ਬਖਸ਼ੀ ਸੋਗਾਤ ਹੈ ਚਾਹੇ ਉਹ ਮੁੰਡਾ ਹੋਵੇ ਚਾਹੇ ਕੁੱੜੀ। ਇਸ ਲਈ ਸਾਨੂੰ ਨਵੇਂ ਆਏ ਹਰ ਬੱਚੇ ਦੀ ਖੁਸ਼ੀ ਲੋਹੜੀ ਮੌਕੇ ਸਾਂਝੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਪਿਛਲੇ ਦਿਨੀ ਅਜੀਤ ਨਗਰ ਵਿਖੇ 4 ਧੀਆਂ ਦੀਆਂ ਮਨਾਈਆ ਜਾ ਰਹੀਆਂ ਲੋਹੜੀਆਂ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਾਡਾ ਅਜੀਤ ਨਗਰ ਆਪਣੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਸਾਡੇ ਨਗਰ ਦੀ ਭਾਈਚਾਰਕ ਸਾਂਝ ਬਰਕਰਾਰ ਹੈ ਅਤੇ ਹਮੇਸ਼ਾ ਸਭ ਤਿਉਹਾਰ ਆਢ-ਗੁਆਢ ਦੇ ਲੋਕ ਇਕੱਠੇ ਹੋ ਕੇ ਮਨਾਉਂਦੇ ਹਾਂ।

              ਉਨ੍ਹਾਂ ਨੇ ਦੱਸਿਆ ਕਿ ਬਹੁੱਤ ਹੀ ਖੁਸ਼ੀ ਦੀ ਗੱਲ ਹੈ ਕਿ ਐਤਕੀ ਅਜੀਤ ਨਗਰ ਵਿੱਚ 4 ਧੀਆਂ ਦੀ ਲੋਹੜੀ ਮਨਾਈ ਗਈ ਹੈ ਜਿਨ੍ਹਾਂ ਵਿੱਚ 3 ਧੀਆਂ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਜੀ ਦੀਆਂ ਦੋਹਤੀਆ ਹਨ। ਸ. ਗੁਰਸੇਵਕ ਸਿੰਘ ਸੰਨਿਆਸੀ ਨੇ ਅਜੀਤ ਨਗਰ ਵਿਖੇ ਮੁੱਖ ਤੌਰ ਤੇ ਹਾਜਰ ਹੋ ਕੇ ਆਪਣੀਆ ਦੋਹਤੀਆ ਦੀ ਲੋਹੜੀ ਦੀ ਖੁਸ਼ੀ ਮੁਹੱਲਾ ਨਿਵਾਸੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਇੱਕ ਦੋਹਤੀ ਸੀਰਤ ਪੁੱਤਰੀ ਜਤਨ ਬਜਾਜ ਤੇ ਹਰਵਿੰਦਰ ਕੌਰ ਨੇ ਅਜੀਤ ਨਗਰ ਵਿਖੇ ਹੀ ਜਨਮ ਲਿਆ ਹੈ। ਦੋ ਦੋਹਤੀਆਂ ਅਮੀਰਾਂ ਅਤੇ ਸਿਫ਼ਤ ਕੌਰ ਪੁਤਰੀਆਂ ਅਮਨਪ੍ਰੀਤ ਤੇ ਰੁਪਿੰਦਰ ਕੌਰ ਲੁਧਿਆਣਾ ਤੋਂ ਹਨ ਜੋ ਮੁੱਖ ਤੌਰ ਤੇ ਇਥੇ ਹਾਜਰ ਹੋਏ। ਚੌਥੀ ਧੀ ਅਜੀਤ ਨਗਰ ਦੇ ਵਸਨੀਕ ਬਲਜੀਤ ਸਿੰਘ ਤੇ ਜਸਵੀਰ ਕੌਰ ਦੀ ਪੋਤਰੀ ਬੇਟੀ ਹਰਗੁਨ ਕੌਰ ਪੁੱਤਰੀ ਸ. ਪ੍ਰਦੀਪ ਸਿੰਘ ਤੇ ਮਨਦੀਪ ਕੌਰ ਦੀ ਲੋਹੜੀ ਮਨਾਈ ਗਈ। ਇਨ੍ਹਾਂ ਸਮਾਗਮਾ ਵਿੱਚ ਗਾਇਕ ਹਰਕੀਰਤ ਬੇਦੀ ‘ਹੈਰੀ ਬੀ’ ਨੇ ਗੀਤਾ ਰਾਹੀ ਹਾਜਰੀ ਲਵਾਈ ਅਤੇ ਨਗਰ ਦੀਆਂ ਮਹਿਲਾਵਾ ਨੇ ਪੁਰਾਤਨ ਗਿੱਧੇ ਤੇ ਬੋਲੀਆਂ ਰਾਹੀ ਰੰਗ ਬੰਨਿਆ।

              ਇਸ ਮੌਕੇ ਅਜੀਤ ਨਗਰ ਵਿਖੇ ਲੋਹੜੀ ਤੇ ਬੇਬੀ ਨੂਰ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਚੰਦਨਪ੍ਰੀਤ ਕੌਰ ਪੁਰਬਾ, ਨਵਤਾਜ ਸਿੰਘ, ਪ੍ਰਭਨੂਰ ਸਿੰਘ, ਸੁਖਮਨੀ ਕੌਰ, ਪ੍ਰੀਤਇੰਦਰ ਸਿੰਘ, ਗੈਵੀ, ਹਰਜੀਤ ਸਿੰਘ ‘ਲੱਕੀ’, ਸਨਦੀਪ ਕੌਰ ਸੀਪੇ, ਸ. ਗੁਰਸੇਵਕ ਸਿੰਘ ਸੰਨਿਆਸੀ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਸ਼੍ਰੀ ਮਤੀ ਨੀਲਮ, ਗੌਰਵ ਬਜਾਜ, ਦਿਨੇਸ਼ ਕੁਮਾਰ, ਸ਼ਾਲੂ, ਮਨਪ੍ਰੀਤ, ਸ. ਗੁਰਮੇਲ ਸਿੰਘ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ ਤੇ ਮੈਡਮ ਭਾਗਵੰਤੀ ਪੁਰਬਾ, ਮੈਡਮ ਅਮਨਦੀਪ ਕੌਰ ਪੁਰਬਾ, ਗੁਰਮੀਤ ਸਿੰਘ ਸਿਰਸਾ, ਪਰਮਜੀਤ ਸਿੰਘ ਬੇਦੀ, ਸਨਦੀਪ ਕੌਰ ਬੇਦੀ, ਸਨਦੀਪ ਸਿੰਘ ਬੇਦੀ, ਨਵਦੀਪ ਕੌਰ ਬੇਦੀ, ਕੁਲਦੀਪ ਕੌਰ ਰਮਨ, ਸ. ਕਰਨੈਲ ਸਿੰਘ, ਸ਼੍ਰੀ ਮਤੀ ਸੁਰਿੰਦਰ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਖੁਖਰਾਣਾ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ

ਖੁਖਰਾਣਾ / ਜਨਵਰੀ 2024/ ਭਵਨਦੀਪ ਸਿੰਘ ਪੁਰਬਾ

                 ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਖੁਖਰਾਣਾ ਵਿਖੇ ਵਿਸ਼ਾਲ ਨਗਰ ਕੀਰਤਨ ਕੀਤਾ ਗਿਆ ਜਿਸ ਨੂੰ ਇਲਾਕੇ ਦੀਆਂ ਧਾਰਮਿਕ ਸਖਸ਼ੀਅਤਾਂ ਦਮਦਮੀ ਟਕਸਾਲ ਦੀ ਸ਼ਾਖ ਜੋਗੇਵਾਲਾ ਦੇ ਮੁੱਖੀ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਅਰਦਾਸ ਕਰਕੇ ਆਰੰਭ ਕਰਵਾਇਆ। ਉਹਨਾਂ ਦੇ ਨਜਦੀਕੀ ਸਹਿਯੋਗੀ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨਾਲ ਮੌਜੂਦ ਸਨ ਇਹ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ 6ਵੀ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾਂ ਕਰਦਾ ਹੋਇਆਂ ਸ਼ਾਮ ਨੂੰ ਮੁੜ ਇਸੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਸੰਤ ਬਾਬਾ ਰੇਸ਼ਮ ਸਿੰਘ ਜੀ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਹੀ ਹੇਠ ਗੁਰਦੁਆਰਾ ਪਤਾਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਨੌ-ਜਵਾਨਾਂ ਅਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਰਾਗੀ ਜੱਥਾ ਭਾਈ ਕਿਸ਼ਨ ਸਿੰਘ ਜੀ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਕਥਾ ਵਾਚਕ ਗਿਆਨੀ ਪਰਮਿੰਦਰ ਸਿੰਘ ਜੀ, ਗਿਆਨੀ ਅਮਰੀਕ ਸਿੰਘ ਗਿ ਜਸਵਿੰਦਰ ਸਿੰਘ ਜੋਗੇਵਾਲਾ ਅਤੇ ਪ੍ਰਸਿੱਧ ਢਾਡੀ ਜੱਥਾ ਭਾਈ ਜਸਪਾਲ ਸਿੰਘ ਉਦਾਸੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

              ਨਗਰ ਕੀਰਤਨ ਦੀ ਆਰੰਭਤਾਂ ਮੌਕੇ ਪੰਜ ਪਿਆਰਿਆ ਦੀ ਮੋਜੂਦਗੀ ਵਿੱਚ ਦਮਦਮੀ ਟਕਸਾਲ ਯੂ.ਕੇ. ਵੱਲੋਂ ਤਿਆਰ ਕੀਤਾ ਗਿਆ ਪੁਰਾਤਨ ਕੈਲੰਡਰ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਰੀਲੀਜ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੰਚੇ ਨਗਰ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਬਲਦੇਵ ਸਿੰਘ ਜੀ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਫੁੱਲਾ ਨਾਲ ਸਜੀ ਗੁਰੂ ਸਾਹਿਬ ਦੀ ਸ਼ੁੰਦਰ ਪਾਲਕੀ ਨੇ ਗੁਰੂ ਘਰ ਦੀ ਸ਼ੋਭਾ ਨੂੰ ਵਧਾਇਆ। ਤੋਪ ਰਾਹੀਂ ਫੁੱਲਾਂ ਦੀ ਵਰਖਾ ਨੇ ਨਗਰ ਕੀਰਤਨ ਦੀ ਸ਼ੋਭਾਂ ਨੂੰ ਚਾਰ ਚੰਨ ਲਗਾਏ ਗਏ। ਨੋਜਵਾਨਾ ਵੱਲੋਂ ਝਾੜੂਆਂ ਨਾਲ ਸ਼ੜਕਾਂ ਦੀ ਸਫਾਈ ਅਤੇ ਕਲੀ ਨਾਲ ਕੀਤੀ ਗਈ ਕਾਰਾਗਰੀ ਦੇਖਣਯੋਗ ਸੀ। ਪਿੰਡ ਵਿੱਚ ਪੰਜ ਪੜਾਅ ਸਨ ਹਰ ਪੜਾਅ ਤੇ ਨਗਰ ਕੀਰਤਨ ਦਾ ਭਰਵਾ ਸਵਾਗਤ ਹੋਇਆ ਜਿਥੇਂ ਸੰਗਤਾ ਨੇ ਨਾਮਵਰ ਜੱਥਿਆ ਤੋਂ ਗੁਰ ਇਤਿਹਾਸ ਸਰਵਨ ਕੀਤਾ। ਪੰਜ ਪਿਆਰਿਆਂ ਤੇ ਧਾਰਮਿਕ ਸ਼ਖਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹਰੇਕ ਪੜਾਅ ਤੇ ਸੇਵਾਦਾਰਾ ਵੱਲੋਂ ਸੰਗਤਾ ਵਾਸਤੇ ਚਾਹ, ਦੁੱਧ, ਸਮੋਸੇ, ਖੀਰ, ਗਜਰੇਲੇ ਦੇ ਲੰਗਰ ਲਾਏ ਗਏ ਅਤੇ ਰਾਮਦਿੱਤਾ ਪੱਤੀ ਵਿਖੇ ਗੁਰੂ ਘਰ ਵਿੱਚ ਪ੍ਰਸਾਦਿਆਂ ਦੇ ਅਟੁੱਟ ਲੰਗਰ ਲਗਾਏ ਗਏ ਸਨ। ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ

—————————————————————

ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਚਾਈਨਾ ਡੋਰ ਤੇ ਪਾਬੰਦੀ ਲਾਉਣ ਸਬੰਧੀ ਦਿੱਤਾ ਗਿਆ ਮੰਗ ਪੱਤਰ

ਮੋਗਾ/ ਜਨਵਰੀ 2024/ ਮਵਦੀਲਾ ਬਿਓਰੋ

              ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰਾਂ ਦੀ ਇੱਕ ਖਾਸ ਮੀਟਿੰਗ ਜ਼ਿਲ੍ਹਾ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੋਹੜੀ ਅਤੇ ਮਾਘੀ ਮੌਕੇ ਮਨਾਏ ਜਾਂਦੇ ‘ਪਤੰਗ ਉਤਸਵ’ ਵਿੱਚ ਚਾਈਨਾ ਡੋਰ ਤੇ ਪਾਬੰਧੀ ਲਗਵਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਅਹੁੱਦੇਦਾਰਾ ਨੇ ਇਸ ਗੱਲ ਦਾ ਵੀ ਨਿਰਨਾ ਲਿਆਂ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇ ਕੇ ਆਪਣਾ ਫਰਜ ਅਦਾ ਕੀਤਾ ਜਾਵੇਗਾ ਤਾਂ ਜੋ ਪੰਛੀਆਂ ਅਤੇ ਬੱਚਿਆਂ ਦੀਆਂ ਕੀਮਤੀ ਜਾਨਾ ਨਾਲ ਖਿਲਵਾੜ ਨਾ ਹੋਵੇ। ਇਸ ਸਬੰਧੀ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਲਿਖਤੀ ਰੂਪ ਇੱਕ ਮੰਗ ਪੱਤਰ ਸ. ਸਾਰੰਗਪ੍ਰੀਤ ਸਿੰਘ ਔਜਲਾ ਉੱਪ ਮੰਡਲ ਮੈਜਿਸਟਰੇਟ ਮੋਗਾ ਰਾਹੀ ਡਿਪਟੀ ਕਮਿਸ਼ਨਰ ਮੋਗਾ ਨੂੰ ਪਹੁੰਚਾਇਆ ਗਿਆ।

              ਉੱਪ ਮੰਡਲ ਮੈਜਿਸਟਰੇਟ ਮੋਗਾ ਸ. ਸਾਰੰਗਪ੍ਰੀਤ ਸਿੰਘ ਔਜਲਾ ਨੂੰ ਚਾਈਨਾ ਡੋਰ ਤੇ ਪਾਬੰਧੀ ਲਗਾਉਣ ਸਬੰਧੀ ਦਿੱਤੇ ਗਏ ਮੰਗ ਪੱਤਰ ਮੌਕੇ ਜਿਲ੍ਹਾ ਰੂਰਲ ਕਲੱਬਜ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ. ਹਰਭਿੰਦਰ ਸਿੰਘ ਜਾਨੀਆ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਤੇ ਬਿਊਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸਨਿਆਸੀ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਰਾਮੂੰਵਾਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਚਾਈਨਾ ਢੋਰ ਦਾ ਬਾਈਕਾਟ ਕਰੋ –ਮੈਡਮ ਲਵਲੀ ਸਿੰਗਲਾ

ਮੋਗਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ

               ਮਾਘੀ ਅਤੇ ਬਸੰਤ ਪੰਚਮੀ ਆ ਰਹੀ ਹੈ, ਜਿਸ ਵਿੱਚ ਸ਼ੁਰੂ ਤੋਂ ਹੀ ਪਤੰਗ ਉਡਾਉਣ ਦੀ ਲੋਕਾਂ ਦੀ ਪ੍ਰੰਮਪਰਾ ਅਤੇ ਸ਼ੌਕ ਹੈ। ਆਪਣੇ ਸ਼ੌਕ ਨੂੰ ਬਰਕਰਾਰ ਰੱਖੋ ਪਰ ਪਤੰਗ ਉਡਾਉਣ ਲਈ ਵਰਤੀਆਂ ਜਾਣ ਵਾਲੀਆਂ ਡੋਰਾ ਚਾਈਨੀਜ਼ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਸਾਧਾਰਨ ਹੋਣੀਆਂ ਚਾਹੀਦੀਆਂ ਹਨ। ਚਾਈਨਾ ਡੋਰ ਕਾਰਨ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਹਨ। ਸਰਕਾਰ ਵੱਲੋਂ ਇਸ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਲੋਕ ਇਸ ਦੀ ਗੁਪਤ ਵਰਤੋਂ ਕਰਦੇ ਹਨ। ਸਾਨੂੰ ਸਭ ਨੂੰ ਚਾਈਨਾ ਢੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਵੂਮੈਨ ਸੈੱਲ ਦੇ ਜਿਲ੍ਹਾ ਪ੍ਰਧਾਨ ਮੈਡਮ ਲਵਲੀ ਸਿੰਗਲਾ ਨੇ ਕੀਤਾ।

            ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਨੂੰ ਵੇਚਣ ਵਾਲਿਆਂ ਲਈ 5 ਸਾਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ, ਇਸ ਕਾਨੂੰਨ ਨੂੰ ਪ੍ਰਸ਼ਾਸਨ ਵੱਲੋਂ ਲਾਗੂ ਕਰਕੇ ਡੋਰ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਚੀਨੀ ਡੋਰ ਨਾ ਖਰੀਦੀਏ। ਅਸੀਂ ਤਿਉਹਾਰਾਂ ਦਾ ਆਨੰਦ ਮਾਣੀਏ, ਨਾ ਕਿ ਜੀਵਾਂ ਨੂੰ ਮਾਰਨ ਦਾ ਪਾਪ ਕਰੀਏ। ਸਧਾਰਨ ਡੋਰ ਨਾਲ ਪਤੰਗ ਉਡਾ ਕੇ ਤਿਉਹਾਰਾਂ ਦਾ ਆਨੰਦ ਮਾਣੋ ਅਤੇ ਕਿਸੇ ਦਾ ਨੁਕਸਾਨ ਨਾ ਕਰੋ।

—————————————————————

ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਨੂੰ 21,000/- ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ 

ਸਾਨੂੰ ਡਾ. ਐਸ ਪੀ ਸਿੰਘ ਓਬਰਾਏ ਜੀ ਦੇ ਕਦਮ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ -ਗੋਕਲ ਚੰਦ ਬੁੱਘੀਪੁਰਾ 

ਮੋਗਾ/ 08 ਜਨਵਰੀ 2024/ ਮਵਦੀਲਾ ਬਿਓਰੋ

                ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਨੂੰ 21,000/- ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਜਿਲ੍ਹਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਇਕ ਸਮਾਗਮ ਦੌਰਾਨ ਇਹ ਰਾਸ਼ੀ ਭੇਂਟ ਕਰਦਿਆ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ ਕਿਹਾ ਕਿ ਸਾਨੂੰ ਆਪਣੀ ਕਮਾਈ ਦਾ ਕੁੱਝ ਹਿੱਸਾ ਜਰੂਰ ਚੰਗੇ ਤੇ ਨੇਕ ਕੰਮਾਂ ਤੇ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਵਰਗੀਆਂ ਸਖਸ਼ੀਅਤਾਂ ਦੇ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਦੇ ਕਦਮ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਓਬਰਾਏ ਸਾਹਿਬ ਵਰਗੇ ਮਹਾਨ ਵਿਅਕਤੀਆਂ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਸਾਨੂੰ ਉਨ੍ਹਾਂ ਦੇ ਕਦਮ ਚਿੰਨ੍ਹਾਂ ਤੇ ਚੱਲਦਿਆ ਸਮਾਜ ਵਿੱਚ ਆਪਣਾ ਤਿਲ ਮਤਾਰ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।

            ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੇ 21,000/- ਰੁਪਏ ਦੀ ਰਾਸ਼ੀ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੂੰ ਸੌਪੀ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਸ. ਗੁਰਬਚਨ ਸਿੰਘ ਗਗੜਾ, ਗੁਰਸੇਵਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਰਣਜੀਤ ਸਿੰਘ ਧਾਲੀਵਾਲ, ਰਾਮ ਸਿੰਘ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੀ ਮੈਨੇਜਮੈਂਟ ਤਬਦੀਲ

ਗੋਕਲ ਚੰਦ ਬੁੱਘੀਪੁਰਾ ਟਰੱਸਟ ਦੇ ਨਵੇਂ ਪ੍ਰਧਾਨ ਨਿਯੁਕਤ 

ਮੋਗਾ/ ਦਸੰਬਰ 2023 /’ਮਹਿਕ ਵਤਨ ਦੀ ਲਾਈਵ’ ਬਿਓਰੋ

                ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੀ ਮੈਨੇਜਮੈਂਟ ਵਿੱਚ ਕੁੱਝ ਅਹਿਮ ਤਬਦੀਲੀਆ ਕਰਦੇ ਹੋਏ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੂੰ ਟਰੱਸਟ ਦੇ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜਿਲ੍ਹਾ ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨਿੰਜਿੰਗ ਡਾਇਰੈਕਟਰ ਡਾ. ਐਸ ਪੀ ਸਿੰਘ ਓਬਾਰਾਏ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੱਸਟ ਦੀ ਮੋਗਾ ਇਕਾਈ ਦੀ ਮੈਨੇਜਮੈਂਟ ਵਿੱਚ ਕੁੱਝ ਅਹਿਮ ਤਬਦੀਲੀਆ ਕੀਤੀਆ ਗਈਆ ਸਨ। ਜਿਸ ਸਬੰਧੀ ਮਤਾ ਪਟਿਆਲਾ ਮੁੱਖ ਦਫਤਰ ਭੇਜਿਆ ਗਿਆ ਸੀ। ਉਸ ਸਬੰਧੀ ਟਰੱਸਟ ਦੇ ਮੁੱਖ ਦਫਤਰ ਵਿਚੋਂ ਆਈ ਮਨਜੂਰੀ ਅਨੁਸਾਰ ਸਾਰੀ ਮੈਨੇਜਮੈਂਟ ਤਬਦੀਲ ਕਰ ਦਿੱਤੀ ਗਈ ਹੈ। ਜਿਸ ਅਨੁਸਾਰ ਸ਼੍ਰੀ ਗੋਕਲ ਚੰਦ ਬੁੱਘੀਪੁਰਾ ਨੂੰ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੀ ਮੋਗਾ ਇਕਾਈ ਵਿੱਚ ਹਰਜਿੰਦਰ ਸਿੰਘ ਚੁਗਾਵਾਂ ਪਹਿਲਾ ਦੀ ਤਰ੍ਹਾਂ ਚੇਅਰਮੈਨ ਅਤੇ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ) ਪਹਿਲਾ ਦੀ ਤਰ੍ਹਾਂ ਜਿਲ੍ਹਾ ਪ੍ਰੈਸ ਸਕੱਤਰ ਦੇ ਅਹੁੱਦੇ ਤੇ ਰਹਿਣਗੇ।

              ਨਵੇਂ ਅਹੁੱਦੇਦਾਰਾ ਵਿੱਚ ਗੋਕਲਚੰਦ ਟੰਡਨ ਬੁੱਘੀਪੁਰਾ ਨੂੰ ਪ੍ਰਧਾਨ, ਗੁਰਬਚਨ ਸਿੰਘ ਗਗੜਾ ਅਤੇ ਸੁਖਦੇਵ ਸਿੰਘ ਬਰਾੜ ਨੂੰ ਸ੍ਰਪਰਸਤ, ਰਣਜੀਤ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਘੋਲੀਆ ਨੂੰ ਜਰਨਲ ਸਕੱਤਰ, ਜਗਤਾਰ ਸਿੰਘ ਜਾਨੀਆ ਨੂੰ ਖਜਾਨਚੀ ਅਤੇ ਹਰਭਿੰਦਰ ਸਿੰਘ ਜਾਨੀਆ, ਦਵਿੰਦਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸੰਨਿਆਸੀ, ਮੈਡਮ ਨਰਜੀਤ ਕੌਰ ਬਰਾੜ, ਕਰਮਜੀਤ ਕੌਰ ਘੋਲੀਆ, ਦਰਸ਼ਨ ਸਿੰਘ ਲੋਪੋ, ਇਕਬਾਲ ਸਿੰਘ ਖੋਸਾ ਤੋਂ ਇਲਾਵਾ ਦੋ ਨਵੇਂ ਟਰੱਸਟੀ ਰਾਮ ਸਿੰਘ ਜਾਨੀਆ ਤੇ ਕੁਲਵਿੰਦਰ ਸਿੰਘ ਰਾਮੂੰਵਾਲਾ ਨੂੰ ਐਗਜਿਕਟਿਵ ਮੈਂਬਰ ਲਿਆ ਗਿਆ ਹੈ।

—————————————————————

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ 

ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ

                ਪਿਛਲੇ ਦਿਨੀ ਨਾਨਕਸਰ ਕਲੇਰਾਂ ਵਿਖੇ ਹੋਏ ਫੁੱਟਬਾਲ ਕੱਪ 2023 ਵਿੱਚ 64 ਟੀਮਾਂ ਵਿਚੋਂ ਗੁਰੂ ਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਦੇ ਕੈਪਟਨ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਲਿਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਕੀਰਤ ਸਿੰਘ (ਗੈਰੀ ਬੇਦੀ) ਨੇ ਇਹ ਸਨਮਾਨ ਹਾਸਿਲ ਕਰਕੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਹੀ ਨਹੀਂ ਬਲਕਿ ਮੋਗਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੀ ਇਸ ਕਾਮਯਾਬੀ ਲਈ ਅੱਜ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਮੋਗਾ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਵੱਲੋਂ ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਜਿਲ੍ਹਾ ਮੁੱਖ ਦਫਤਰ ਵਿਖੇ ਇਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੌ-ਜਵਾਨਾ ਨੂੰ ਇਸ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਤੋਂ ਪ੍ਰੇਰਨਾ ਲੈਦਿਆ ਨਸ਼ਿਆ ਵਰਗੀਆਂ ਭੈੜੀਆਂ ਆਦਤਾ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ ਤਾਂ ਕਿ ਸਾਡੀ ਜਵਾਨੀ ਸਹੀ ਰਾਸਤੇ ਤੇ ਤੁਰ ਸਕੇ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਨੇ ਗੁਰਕੀਰਤ ਸਿੰਘ ਦੀ ਹੋਸਲਾ ਅਫਜਾਈ ਕਰਦਿਆ ਉਸ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਉਸ ਵਾਂਗ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਆ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਮਨਪ੍ਰੀਤ ਸਿੰਘ (ਸੂਬਾ ਪ੍ਰਧਾਨ ਸਿਿਖਆ ਪਰਵਾਈਡਰ), ਐਨ.ਆਰ.ਆਈ. ਐਮ ਪੀ ਸਿੱਧੂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਗੁਰਬਚਨ ਸਿੰਘ ਗਗੜਾ, ਗੁਰਸੇਵਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਨਰਜੀਤ ਕੌਰ ਬਰਾੜ, ਰਣਜੀਤ ਸਿੰਘ ਧਾਲੀਵਾਲ, ਰਾਮ ਸਿੰਘ ਜਾਨੀਆ, ਕੁਲਵਿੰਦਰ ਸਿੰਘ ਰਾਮੂੰਵਾਲਾ, ਮੈਡਮ ਸੁਖਦੀਪ ਕੌਰ, ਬਿਊਟੀਸ਼ਨ ਟੀਚਰ ਅਮਨਦੀਪ ਕੌਰ, ਗਰਾਮਰ ਟੀਚਰ ਅਮਨਪ੍ਰੀਤ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਹਰਕੀਰਤ ਸਿੰਘ ਬੇਦੀ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਔਰਤਾਂ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ -ਮੈਡਮ ਮਾਲਵਿਕਾ ਸੂਦ

ਮੋਗਾ/ ਦਸੰਬਰ 2023 / ‘ਮਹਿਕ ਵਤਨ ਦੀ ਲਾਈਵ’ ਬਿਓਰੋ

             ਰੂਰਲ ਡਿਵੈਲਪਮੈਂਟ ਫਾਉਂਡੇਸ਼ਨ ਵਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਅਤੇ ਸਿਡਬੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਦੇ ਸਰਟੀਫਿਕੇਟ, ਮਸ਼ੀਨਾਂ ਅਤੇ ਮਟੀਰੀਅਲ ਵੰਡ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਮੈਡਮ ਮਾਲਵਿਕਾ ਸੂਦ ਤੇ ਗੁਰਸੇਵਕ ਸਿੰਘ ਸੰਨਿਆਸੀ (ਪ੍ਰਧਾਨ ਸਮਾਜ ਸੇਵਾ ਸੁਸਾਇਟੀ ਮੋਗਾ) ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਪਿੰਡਾਂ ਦੀਆਂ 25 ਜ਼ਰੂਰਤਮੰਦ ਔਰਤਾਂ ਨੂੰ ਟ੍ਰੇਨਿੰਗ ਦੇਣ ਉਪਰੰਤ ਸਰਟੀਫਿਕੇਟ, ਟੇਲਰਿੰਗ ਮਟੀਰੀਅਲ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਮੈਡਮ ਮਾਲਵਿਕਾ ਸੂਦ ਨੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਹੁਨਰ ਨੂੰ ਪਹਿਚਾਨਣ ਅਤੇ ਉਸ ਸਦਕਾ ਆਰਥਿਕ ਸਾਧਨ ਜੁਟਾਉਣ ਅਤੇ ਆਪਣੇ ਪਰਿਵਾਰਾਂ ਦੀ ਬੇਹਤਰੀ ਲਈ ਕੰਮ ਕਰਨ। ਸੰਸਥਾ ਸੈਕਟਰੀ ਸਮਾਜ ਸੇਵੀ ਲਛਮਣ ਸਿੰਘ ਮਾਨ ਨੇ ਮੈਡਮ ਜੀ ਦਾ ਧੰਨਵਾਦ ਕਰਦਿਆਂ ਸੰਸਥਾ ਵੱਲੋਂ ਉੱਤਮ ਸਮਾਜ ਦੀ ਸਿਰਜਣਾ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।  ਗੁਰਜੀਤ ਕੌਰ ਮੋਗਾ ਨੇ ਵੋਮੈਨ ਹੈਲਥ ਕੇਅਰ ਬਾਰੇ ਦੱਸਿਆ।

          ਅੰਤ ਵਿਚ ਡਾ. ਕਰਮਜੀਤ ਸਿੰਘ ਘੋਲੀਆ ਨੇ ਰੂਰਲ ਡਿਵੈਲਪਮੈਟ ਫਾਊਂਡੇਸ਼ਨ ਤੇ ਮੈਡਮ ਮਾਲਵਿਕਾ ਸੂਦ ਅਤੇ ਸਮੂਹ ਨਗਰ ਪੰਚਾਇਤ ਦਾ ਧੰਨਵਾਦ ਕੀਤਾ।  ਇਸ ਮੌਕੇ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਟੇਟ ਇੰਚਾਰਜ ਸ੍ਰੀ ਹਰੀਸ਼ ਕੁਮਾਰ ਤਿ੍ਪਾਠੀ, ਮੈਡਮ ਅਨਾਮਿਕਾ, ਅਨੂਪ੍ਰੀਤ ਮਕੈਨਿਕ ਰਾਜੇਸ਼ ਜੀ਼, ਜਗਦੇਵ ਸਿੰਘ ਗਾਹਿਲ, ਰਮਨਦੀਪ ਸਿੰਘ ਵਿਰਕ, ਲਖਵੀਰ ਸਿੰਘ ਗਿੱਲ, ਰਫ਼ੀ ਮੁਹੰਮਦ ਤੇ ਟ੍ਰੇਨਿੰਗ ਪ੍ਰਪਾਤ ਔਰਤਾਂ ਦੇ ਪ੍ਰੀਵਾਰਕ ਮੈਂਬਰ ਹਾਜ਼ਰ ਸਨ।

—————————————————————

ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਵੱਲੋਂ ਵਾਰਡ ਵਿੱਚ ਲਗਾਵੇ ਗਏ ਦਿਲ ਖਿਚਵੇ ਸਾਈਨ ਬੋਰਡ

ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ -ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ  

ਮੋਗਾ/ ਦਸੰਬਰ 2023 / ਭਾਗਵੰਤੀ

              ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿੱਚ ਉਸ ਦੇ ਰਹਿਣ ਲਈ ਸਾਫ ਸੁਥਰਾਂ ਤੇ ਸੁੰਦਰ ਮਾਹੋਲ ਅਤੀ ਜਰੂਰੀ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਜੋ ਮੋਗਾ ਸ਼ਹਿਰ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁੱਤ ਹੀ ਸਲਾਘਾ ਯੋਗ ਕਾਰਜ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਵਾਰਡ ਨੰਬਰ 6 ਵਿਖੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆਂ ਦੇ ਯਤਨਾ ਸਦਕਾ ਲੱਗ ਰਹੇ ਸਾਈਨ ਬੋਰਡਾਂ ਦੇ ਕਾਰਜ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਵੱਲੋਂ ਅਜੀਤ ਨਗਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੇਨ ਗਲੀ ਦੀਆਂ ਨਾਲੀਆਂ ਬੰਦ ਕਰਕੇ ਪਾਣੀ ਦੇ ਨਿਕਾਸ ਨੂੰ ਸਿੱਧਾ ਸੀਵਰੇਜ ਵਿੱਚ ਪਾਇਆਂ ਗਿਆ ਹੈ ਅਤੇ ਸਾਰੇ ਅਜੀਤ ਨਗਰ ਵਿੱਚ ਦਿਲ ਖਿਚਵੇ ਸਾਈਨ ਬੋਰਡ ਲਗਾਏ ਜਾ ਰਹੇ ਹਨ। ਇਸ ਕਾਰਜ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਭਵਨਦੀਪ ਨੇ ਕਿਹਾ ਕਿ ਇਨ੍ਹਾਂ ਸਾਈਨ ਬੋਰਡਾ ਨਾਲ ਜਿਥੇਂ ਰਾਹਗੀਰਾਂ ਨੂੰ ਸਹੂਲਤ ਮਿਲੇਗੀ ਉਥੇਂ ਧੁੰਦ ਦੇ ਦਿਨ੍ਹਾਂ ਵਿੱਚ ਲਾਹੇਬੰਦ ਹੋਣਗੇ ਅਤੇ ਅਜੀਤ ਨਗਰ ਦੀ ਸੁੰਦਰਤਾਂ ਵਿੱਚ ਵੀ ਵਾਧਾ ਹੋਵੇਗਾ।

            ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆਂ ਨੇ ਕਿਹਾ ਕਿ ਮੈਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਸ. ਬਲਜੀਤ ਸਿੰਘ ਚਾਨੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਵੱਧ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਨੂੰ ਸਾਫ ਸੁਥਰਾਂ ਤੇ ਸੁੰਦਰ ਬਣਾਉਣ ਲਈ ਪੂਰੇ ਯਤਨ ਕਰ ਰਿਹਾ ਹਾਂ। ਜਲਦੀ ਹੀ ਵਾਰਡ ਦੇ ਵਾਸੀਆਂ ਦੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ।

              ਅਜੀਤ ਨਗਰ ਦੀ ਮੇਨ ਗਲੀ ਵਿਖੇ ਸਾਈਨ ਬੋਰਡ ਲਗਾਉਣ ਸਮੇਂ ਉਪਰੋਕਤ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਅਤੇ ਭਵਨਦੀਪ ਸਿੰਘ ਪੁਰਬਾ ਤੋਂ ਇਲਾਵਾ ਏਕਮਜੋਤ ਸਿੰਘ ਪੁਰਬਾ, ਗੁਰਸੇਵਕ ਸਿੰਘ ਸੰਨਿਆਸੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਜਗਤਾਰ ਸਿੰਘ, ਅਵਤਾਰ ਸਿੰਘ ਘੋਲੀਆ, ਰਾਮ ਸਿੰਘ, ਗੁਰਬਚਨ ਸਿੰਘ ਗਗੜਾ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਫੁੱਟਬਾਲ ਖਿਡਾਰੀ ਗੁਰਕੀਰਤ ਬੇਦੀ ਦਾ ਮੋਟਰਸਾਈਕਲ ਨਾਲ ਸਨਮਾਨ

ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ –ਭਵਨਦੀਪ  

 ਮੋਗਾ/ ਨਵੰਬਰ 2023/ਮਵਦੀਲਾ ਬਿਓਰੋ

             ਨਾਨਕਸਰ ਕਲੇਰਾਂ (ਲੁਧਿਆਣਾ) ਵਿਖੇ ਫੁੱਟਬਾਲ ਕੱਪ 2023 ਕਰਵਾਇਆ ਗਿਆ ਜਿਸ ਵਿੱਚ 64 ਟੀਮਾਂ ਨੇ ਭਾਗ ਲਿਆ। ਇਸ ਫੁੱਟਬਾਲ ਕੱਪ ਵਿੱਚ ਗੁਰੂਨਾਨਕ ਫੁੱਟਬਾਲ ਕਲੱਬ ਮੋਗਾ ਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਟੀਮ ਵਿੱਚ ਖੇਡ ਰਹੇ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਨੂੰ ਬੈਸਟ ਪਲੇਅਰ ਦਾ ਐਵਾਰਡ ਮਿਿਲਆ। ਜਿਸ ਦੇ ਤਹਿਤ ਗੁਰਕੀਰਤ ਸਿੰਘ ਬੇਦੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ।

          ਜਿਕਰਯੋਗ ਹੈ ਕਿ ਇਹ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਗੈਰੀ ਬੇਦੀ) ਅਤੇ ਗਾਇਕ ਤੇ ਅਦਾਕਾਰ ਹਰਕੀਰਤ ਸਿੰਘ (ਹੈਰੀ ਬੇਦੀ) ਮਹਿਕ ਵਤਨ ਦੀ ਫਾਉਡੇਸ਼ਨ ਦੇ ਵਲੰਟੀਅਰ ਵੀ ਹਨ। ਐਤਕੀ ਦੀਵਾਲੀ ਮੌਕੇ ਰੀਲੀਜ ਹੋਏ ਮਹਿਕ ਵਤਨ ਦੀ ਪ੍ਰਡਕਸ਼ਨ ਦੇ ਨਾਟਕ ਦੀਵਿਆਂ ਵਾਲੀ ਅੰਟੀ ਵਿੱਚ ਗੈਰੀ ਦਾ ਵੀ ਇੱਕ ਕਿਰਦਾਰ ਹੈ। ਸਰਦਾਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਗਰੁੱਪ ਦੇ ਹੋਣਹਾਰ ਖਿਡਾਰੀ ਨੇ ਇਲਾਕੇ ਵਿੱਚ ਸਾਡਾ ਮਾਣ ਵਧਾਇਆ ਹੈ।

            ਗੁਰਕੀਰਤ ਸਿੰਘ ਬੇਦੀ ਅਤੇ ਉਨ੍ਹਾਂ ਦੇ ਪਿਤਾ ਸ. ਪਰਮਜੀਤ ਸਿੰਘ ਬੇਦੀ ‘ਪੰਮਾ’ ਵੱਲੋਂ ਇਸ ਟੂਰਨਾਮੈਂਟ ਕਮੇਟੀ, ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਨੂੰ ਇਸ ਮੋਟਰਸਾਈਕਲ ਦੇ ਸਨਮਾਨ ਨਾਲ ਨਿਵਾਜਿਆ ਹੈ। ਗੁਰਕੀਰਤ ਸਿੰਘ ਬੇਦੀ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਉਸ ਦੀ ਇਸ ਕਾਮਯਾਬੀ ਲਈ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਗੁਰਕੀਰਤ ਸਿੰਘ ਬੇਦੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

—————————————————————

ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਨੂੰ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਦੀ ਡਾਇਰੀ ਭੇਂਟ  

 ਮੋਗਾ/ ਨਵੰਬਰ 2023/ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਨੇਜਿੰਗ ਟਰੱਸਟੀ ਪ੍ਰੋ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਟਰੱਸਟ ਦੀ ਜਿਲ੍ਹਾ ਮੋਗਾ ਇਕਾਈ ਵੱਲੋਂ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਕੰਪਿਊਟਰ ਬੇਸਿਕ ਅਤੇ ਮੁਫਤ ਸਿਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਅਮਰਜੀਤ ਕੌਰ ਛਾਬੜਾ ਫਿਰੋਜਪੁਰ ਵੱਲੋਂ ਸਿਲਾਈ ਦੇ ਵਿਦਿਆਰਥੀਆਂ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਵੱਲੋਂ ਕੰਪਿਊਟਰ ਦੇ ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਲਈ ਗਈ।

            ਪ੍ਰੀਖਿਆ ਕੇਂਦਰ ਵਿੱਚ ਮੁੱਖ ਤੌਰ ਤੇ ਹਾਜਿਰ ਹੋਏ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਮਨਪ੍ਰੀਤ ਸਿੰਘ ਫਿਰੋਜਪੁਰ ਨੂੰ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸਟਾਫ ਨੇ ਰੂਰਲ ਐਨ.ਜੀ.ਓ. ਕਲੱਬਜ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਉਨ੍ਹਾਂ ਸੰਸਥਾਂ ਦੀ ਡਾਇਰੀ ਭੇਂਟ ਕੀਤੀ। 

              ਪ੍ਰੀਖਿਆ ਲੈਣ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਮੈਡਮ ਸੁਖਦੀਪ ਕੌਰ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

—————————————————————

ਰੂਰਲ ਐਨ.ਜੀ.ਓ. ਵੱਲੋਂ ਗੁਰਪੁਰਬ ਦੇ ਸਬੰਧ ਵਿੱਚ ਕਰਵਾਏ ਗਏ ਧਾਰਮਿਕ ਪ੍ਰੀਖਿਆ ਦੇ ਲਿਖਤੀ ਮੁਕਾਬਲੇ

ਮੋਗਾ/ ਨਵੰਬਰ 2023 / ਭਵਨਦੀਪ ਸਿੰਘ ਪੁਰਬਾ

           ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਵਿਦਿਅਕ ਸੰਸਥਾਵਾਂ ਦੀ ਧਾਰਮਿਕ ਪ੍ਰੀਖਿਆਂ ਦੇ ਲਿਖਤੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਸ ਪ੍ਰੀਖਿਆਂ ਲਈ ਦੋ ਗਰੁੱਪਾਂ ਵਿੱਚ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆਂ ਵਿੱਚੋਂ ਸੀਨੀਅਰ ਗਰੁੱਪ ਵਿੱਚੋ ਮੇਹਰ ਕੌਰ ਸਪੁੱਤਰੀ ਸ. ਹਰਨੇਕ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਸਪੁੱਤਰੀ ਸ. ਸ਼ਮਸੇਰ ਸਿੰਘ ਨੇ ਦੂਜਾ ਅਤੇ ਅਮਨਦੀਪ ਕੌਰ ਸਪੁੱਤਰੀ ਸ੍ਰੀ ਇਕਬਾਲ ਮਸ਼ੀਹ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਯੂਨੀਅਰ ਗਰੁੱਪ ਵਿੱਚੋ ਦਲਜੀਤ ਸਿੰਘ ਸਪੁੱਤਰ ਸ. ਦਵਿੰਦਰ ਸਿੰਘ ਨੇ ਪਹਿਲਾ, ਬਿਕਰਮਜੀਤ ਸਿੰਘ ਸਪੁੱਤਰ ਸ. ਬਲਜੀਤ ਸਿੰਘ ਤੇ ਜੋਤਇੰਦਰ ਕੌਰ ਸਪੁੱਤਰੀ ਸ. ਗੁਰਦੀਸ਼ ਸਿੰਘ ਨੇ ਦੂਜਾ ਅਤੇ ਗੁਰਸਿਮਰਨ ਕੌਰ ਸਪੁੱਤਰੀ ਸ. ਜਸਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

            ਇਸ ਪ੍ਰੋਗਰਾਮ ਵਿੱਚ ਉੱਘੇ ਸਾਹਿਤਕਾਰ ਸ. ਸੁਰਜੀਤ ਸਿੰਘ ਦੌਧਰ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਰੇ ਅਹਿਮ ਜਾਣਕਾਰੀ ਦਿੱਤੀ। ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ ਨੇ ਵੀ ਬੱਚਿਆਂ ਨਾਲ ਗੁਰੂ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਐਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਿਟੀ ਯੂਨਿਟ ਮੋਗਾ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆਂ, ਮੈਡਮ ਨਰਜੀਤ ਕੌਰ ਬਰਾੜ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਟੀਚਿੰਗ ਟੀਚਰ ਸੁਖਵਿੰਦਰ ਕੌਰ, ਬਿਊਟੀਸ਼ਨ ਟੀਚਰ ਅਮਨਦੀਪ ਕੌਰ, ਟੀਚਰ ਅਮਨਪ੍ਰੀਤ ਕੌਰ, ਹਰਸ਼ਨਦੀਪ ਸਿੰਘ ਗਿੱਲ ਪੁਰਾਣੇਵਾਲਾ, ਰਵਿੰਦਰਪਾਲ ਸਿੰਘ, ਬਲਜੀਤ ਸਿੰਘ, ਗੁਰਦੀਸ਼ ਸਿੰਘ, ਜਸਵੀਰ ਸਿੰਘ ਅਤੇ ਸਰਬੱਤ ਦਾ ਭਲਾ ਟਰੱਸਟ ਮੋਗਾ ਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਵਿਦਿਅਕ ਕੋਰਸਾਂ ਦੇ ਵਿਦਿਆਰਥੀ ਮੁੱਖ ਤੌਰ ਤੇ ਹਾਜਰ ਸਨ।

—————————————————————

ਸਰਬੱਤ ਦਾ ਭਲਾ ਟਰੱਸਟ ਵੱਲੋਂ ਸ. ਗਗੜਾ ਨੇ 150 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ

ਬੱਚਿਆਂ ਦੇ ਮੁੱਫਤ ਬਲੱਡ ਗਰੁੱਪ ਚੈੱਕ ਕਰਨਾ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਸਲਾਘਾ ਯੋਗ ਕਾਰਜ ਹੈ –ਹਰਭਜਨ ਸਿੰਘ ਗਗੜਾ 

ਮੋਗਾ/ ਨਵੰਬਰ 2023 / ਮਵਦੀਲਾ ਬਿਓਰੋ

            ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਰਕਾਰ ਦੀ ਚੱਲ ਰਹੀ ਸਕੀਮ ਬੱਚਿਆਂ ਦੇ ਖੂਨ ਦਾ ਗਰੁੱਪ ਟੈਸਟ ਕਰਨ ਵਿੱਚ ਬਹੁੱਤ ਵੱਡਾ ਯੋਗਦਾਨ ਹੈ। ਉਹ ਆਪਣੇ ਟਰੱਸਟ ਦੇ ਹਰ ਜਿਲ੍ਹੇ ਦੀ ਇਕਾਈ ਰਾਹੀਂ ਆਪਣੀਆਂ ਲਬਾਟਰੀਆਂ ਵਿੱਚ ਵਿਿਦਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰ ਰਹੇ ਹਨ। ਬੱਚਿਆਂ ਦੇ ਮੁੱਫਤ ਬਲੱਡ ਗਰੁੱਪ ਚੈੱਕ ਕਰਨਾ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਸਲਾਘਾ ਯੋਗ ਕਾਰਜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ. ਹਰਭਜਨ ਸਿੰਘ ਗਗੜਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਮੁੱਖ ਦਫਤਰ ਵਿਖੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਵੰਡਣ ਮੌਕੇ ਕੀਤਾ।

            ਚੈੱਕ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਟਰੱਸਟ ਦੇ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਚੈੱਕਵੰਡ ਸਮਾਰੋਹ ਹੋਇਆ ਜਿਸ ਵਿੱਚ ਟਰੱਸਟ ਦੇ ਸਾਬਕਾ ਚੇਅਰਮੈਨ ਸਰਦਾਰ ਗੁਰਬਚਨ ਸਿੰਘ ਗਗੜਾ ਦੇ ਵੱਡੇ ਭਰਾ ਐਨ.ਆਰ.ਆਈ. ਸਰਦਾਰ ਹਰਭਜਨ ਸਿੰਘ ਗਗੜਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਅਤੇ ਉਨ੍ਹਾਂ ਨੇ ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਨੂੰ ਇਹ ਪੈਨਸ਼ਨ ਦੇ ਚੈੱਕ ਭੇਂਟ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਵਿੱਚ 150 ਦੇ ਕਰੀਬ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਪਿਛਲੇ ਨੌ ਸਾਲ ਤੋਂ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ 150 ਦੇ ਕਰੀਬ ਵਿਧਵਾ ਔਰਤਾਂ ਨੂੰ ਚੈੱਕ ਵੰਡੇ ਗਏ ਹਨ। ਅੱਜ ਹਾਜਰ ਹੋਈਆਂ ਲਾਭਪਾਤਰੀ ਔਰਤਾਂ ਵੱਲੋਂ ਇਹ ਪੈਨਸ਼ਨ ਦੇ ਚੈੱਕ ਹਾਸਿਲ ਕਰ ਲਏ ਗਏ ਹਨ, ਬਾਕੀ ਰਹਿੰਦੀਆਂ ਲਾਭਪਾਤਰੀ ਔਰਤਾਂ ਜਿਲ੍ਹਾ ਮੁੱਖ ਦਫਤਰ ਤੋਂ ਆਪਣੇ ਚੈੱਕ ਹਾਸਿਲ ਕਰ ਲੈਣਗੀਆਂ।

          ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਤੇ ਟਰੱਸਟੀ ਸ. ਸੁਖਦੇਵ ਸਿੰਘ ਬਰਾੜ, ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਸ. ਦਰਸ਼ਨ ਸਿੰਘ ਲੋਪੋ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਆਦਿ ਅਤੇ ਲਾਭਪਾਤਰੀ ਔਰਤਾਂ ਮੁੱਖ ਤੌਰ ਤੇ ਹਾਜਰ ਸਨ।

—————————————————————

ਸਰਬੱਤ ਦਾ ਭਲਾ ਟਰੱਸਟ, ਮੋਗਾ ਵੱਲੋਂ ਬੁੱਘੀਪੁਰ ਸਕੂਲ ਦੇ 286 ਵਿਦਿਆਰਥੀਆਂ ਦਾ ਮੁਫਤ ਖੂਨ ਦਾ ਗਰੁੱਪ ਚੈੱਕ ਕੀਤਾ ਗਿਆ 

ਇਸ ਕਾਰਜ ਨਾਲ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਟੈਸਟ ਦੇ ਪੈਸੇ ਬਚਦੇ ਹਨ ਉਥੇ ਉਨ੍ਹਾਂ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ -ਹਰਜਿੰਦਰ ਸਿੰਘ ਚੁਗਾਵਾਂ 

ਮੋਗਾ/  ਨਵੰਬਰ 2023 / ਭਵਨਦੀਪ ਸਿੰਘ ਪੁਰਬਾ

          ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਸ ਮਿਸ਼ਨ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰਕੇ ਬਹੁੱਤ ਹੀ ਮਹਾਨ ਕਾਰਜ ਕੀਤਾ ਜਾ ਰਿਹਾ ਹੈ। ਉਹ ਆਪਣੇ ਟਰੱਸਟ ਦੇ ਹਰ ਜਿਲ੍ਹੇ ਦੀ ਇਕਾਈ ਰਾਹੀਂ ਆਪਣੀਆਂ ਲਬਾਰਟਰੀਆਂ ਵਿੱਚ ਵਿਦਿਆਰਥੀਆਂ ਦੇ ਖੂਨ ਦਾ ਗਰੁੱਪ ਮੁਫਤ ਚੈੱਕ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਬੁੱਘੀਪੁਰਾ ਦੇ 286 ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਗਿਆ। ਖੂਨ ਦਾ ਗਰੁੱਪ ਚੈੱਕ ਕਰਨ ਦੀ ਸੇਵਾ ਲਖਵਿੰਦਰ ਸਿੰਘ ਬੁੱਘੀਪੁਰਾ ਨੇ ਨਿਭਾਈ।

ਇਸ ਮੌੌਕੇ ਬੋਲਦਿਆਂ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਇਸ ਮਿਸ਼ਨ ਕਾਰਨ ਜਿਥੇਂ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਖੂਨ ਦਾ ਬਲੱਡ ਗਰੁੱਪ ਟੈਸਟ ਕਰਨ ਦੇ ਪੈਸੇ ਬਚਦੇ ਹਨ ਉਥੇ ਬੱਚਿਆਂ ਦੇ ਅਤੇ ਉਨ੍ਹਾਂ ਦੇ ਮਾਪਿਆ ਦੀ ਖੱਜਲ ਖੁਆਰੀ ਅਤੇ ਦੋੜ ਭੱਜ ਵੀ ਖਤਮ ਹੁੰਦੀ ਹੈ। ਜਿਕਰਯੋਗ ਹੈ ਕਿ ਟਰੱਸਟ ਦੀ ਮੋਗਾ ਇਕਾਈ ਵੱਲੋਂ ਕੁੱਝ ਦਿਨ ਪਹਿਲਾ ਸਰਕਾਰੀ ਪ੍ਰਾਈਮਰੀ ਸਕੂਲ ਬੁੱਘੀਪੁਰਾ ਅਤੇ ਮੋਗਾ ਸ਼ਹਿਰ ਦੇ ਕਈ ਸਕੂਲਾ ਵਿੱਚ ਵਿਦਿਆਰਥੀਆਂ ਦਾ ਬਲੱਡ ਗਰੁੱਪ ਮੁਫਤ ਚੈੱਕ ਕੀਤਾ ਜਾ ਚੁੱਕਾ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਸ. ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਲੱਗੇ ਅੱਜ ਦੇ ਇਸ ਕੈਂਪ ਵਿੱਚ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸੁਖਦੇਵ ਸਿੰਘ ਬਰਾੜ, ਸਕੂਲ ਦੇ ਪ੍ਰਿਸੀਪਲ ਅਸ਼ਵਨੀ ਕੁਮਾਰ ਚਾਵਲਾ ਅਤੇ ਸਕੂਲ ਦਾ ਸਮੂਹ ਸਟਾਫ ਮੁੱਖ ਤੌਰ ਤੇ ਹਾਜਰ ਸੀ।

—————————————————————

ਅਗਰਵਾਲ ਵੂਮੈਨ ਸੈੱਲ ਦੀ ਪ੍ਰਦਰਸ਼ਨੀ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਕਿਰਤੀ ਔਰਤਾਂ ਦਾ ਸਨਮਾਨ

ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਾਗੇ – ਲਵਲੀ ਸਿੰਗਲਾ

  ਮੋਗਾ/ ਅਕਤੂਬਰ 2023/ ਮਵਦੀਲਾ ਬਿਓਰੋ

             ਅਗਰਵਾਲ ਵੂਮੈਨ ਸੈੱਲ ਦੇ ਪ੍ਰਧਾਨ ਲਵਲੀ ਸਿੰਗਲਾ ਦੀ ਸ੍ਰਪਰਸਤੀ ਹੇਠ ਕਿਰਤੀ ਔਰਤਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਅਤੇ ਕੁੱਝ ਕੰਪਨੀਆਂ ਦੇ ਵਧੀਆਂ ਕਰਵਾ ਚੌਥ ਅਤੇ ਦੀਵਾਲੀ ਦੇ ਸਮਾਨ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ 50 ਸਟਾਲਰਜ ਨੇ ਭਾਗ ਲਿਆ। ਜਿਸ ਵਿੱਚ ਸੂਟ, ਸਾੜੀਆਂ, ਗਹਿਣੇ, ਮੇਕਅੱਪ ਆਈਟਮਾਂ, ਪੰਜਾਬੀ ਜੁੱਤੀਆਂ ਅਤੇ ਹੋਰ ਕਈ ਸਜਾਵਟੀ ਸਮਾਨ ਰੱਖਿਆ ਗਿਆ ਸੀ। ਸਿਹਤ ਨਾਲ ਸਬੰਧਤ ਉਤਪਾਦਾਂ ਦੇ ਸਟਾਲ ਵੀ ਲਗਾਏ ਗਏ। ਏ ਟੂ ਜੈਡ ਫੋਟੋ ਪਲਾਜ਼ਾ ਵੱਲੋਂ ਹੈਂਡ ਕਾਸਟਿੰਗ ਸਟਾਲ ਲਗਾਇਆ ਗਿਆ। ਦੀਵੇ, ਹਟੜੀ, ਦੀਵਾਲੀ ਅਤੇ ਕਰਵਾ ਚੌਥ ਦੇ ਤਿਉਹਾਰਾਂ ਨਾਲ ਸਬੰਧਤ ਕਈ ਮਿੱਟੀ ਦੀਆਂ ਵਸਤੂਆਂ ਦੀਆਂ ਦੁਕਾਨਾ ਵੀ ਲਗਾਈਆਂ ਗਈਆਂ ਅਤੇ ਹਰ ਆਉਣ ਵਾਲੇ ਗਾਹਕ ਨੂੰ 10 ਦੀਵੇ ਲੈਣ ਲਈ ਕਿਹਾ ਗਿਆ।

            ਇਸ ਪ੍ਰਦਰਸ਼ਨੀ ਵਿੱਚ ਸਮਾਨ ਨੂੰ ਤਿਆਰ ਕਰਨ ਵਾਲੀਆਂ ਔਰਤਾ ਅਤੇ ਇਨ੍ਹਾਂ ਸਟਾਲਾ ਦਾ ਸੁਚੱਜਾ ਪ੍ਰਬੰਧ ਕਰਨ ਵਾਲੀਆਂ ਔਰਤਾਂ ਨੂੰ ਉਤਸਾਹਿਤ ਕਰਨ, ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਅਤੇ ਉਨ੍ਹਾਂ ਨੂੰ ਰੂਰਲ ਐਨ.ਜੀ.ਓ. ਦੀਆਂ ਸੇਵਾਵਾ ਬਾਰੇ ਜਾਣਕਾਰੀ ਦੇਣ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਰੂਰਲ ਐਨ.ਜੀ.ਓ. ਵੱਲੋਂ ਸਟਾਲਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਗਿਆ। ਮੋਗਾ ਵਿਖੇ ਪਹਿਲੀ ਵਾਰ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਮੁੱਖ ਸੰਪਾਦਕ ਅਤੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਔਰਤਾਂ ਦਾ ਮਨੋਬਲ ਉੱਚਾ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦਾ ਬਲ ਮਿਲਦਾ ਹੈ।

            ਇਸ ਪ੍ਰਦਰਸ਼ਨੀ ਵਿੱਚ ਮੇਅਰ ਸ. ਬਲਜੀਤ ਸਿੰਘ ਚਾਨੀ, ‘ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆ, ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੌਰ ਪੁਰਬਾ, ਹੈਰੀ ਬੇਦੀ, ਮੋਗਾ ਦੀਆਂ ਹੋਰ ਸੰਸਥਾਵਾਂ ਦੇ ਨੁਮਾਇੰਦੇ ਭਾਰਤੀ ਸੂਦ, ਰਚਿਤਾ ਬਾਂਸਲ, ਰਾਜਸ਼੍ਰੀ, ਭਵਦੀਪ ਕੋਹਲੀ, ਗਗਨ ਆਦਿ ਸਾਰੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਦਾ ਸਨਮਾਨ ਕੀਤਾ।

          ਲਵਲੀ ਸਿੰਗਲਾ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਸਾਰੇ ਸਟਾਲਾਂ ਲਈ ਸਹਿਯੋਗ ਦਿੱਤਾ। ਕੇਦਾਰਨਾਥ ਧਰਮਸ਼ਾਲਾ ਦੇ ਮਾਲਕ ਮੋਨੂੰ ਜੀ ਅਤੇ ਅਮਿਤ ਜੀ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ। ਅਗਰਵਾਲ ਸਮਾਜ ਮਹਿਲਾ ਸੈੱਲ ਦੇ ਮੌਜੂਦਾ ਮੈਂਬਰ ਅੰਜੂ ਗੋਇਲ, ਸਮ੍ਰਿਧੀ, ਕੰਚਨ ਗੋਇਲ, ਨਿਸ਼ਾ ਸਿੰਗਲਾ, ਸ਼ਬਨਮ ਮੰਗਲ, ਨਮਿਤਾ, ਹਿਨਾ ਗੋਇਲ, ਰਵਿਤਾ, ਪਰਿੰਕਲ, ਅਮੀਸ਼ਾ ਸੁਨੈਨਾ, ਪ੍ਰੀਤੀ, ਰਿੰਕਲ ਗੁਪਤਾ, ਡਾ: ਇੰਦੂ, ਡਿੰਪਲ, ਮੀਨੂੰ, ਰਜਨੀ ਸੋਨੀਆ, ਪੂਨਮ ਅਤੇ ਚੰਚਲ ਨੇ ਆਪਣਾ ਪੂਰਾ ਯੋਗਦਾਨ ਪਾਇਆ। ਲਵਲੀ ਸਿੰਗਲ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਔਰਤਾਂ ਦੀ ਤਰੱਕੀ ਲਈ ਅਜਿਹੇ ਧਮਾਕੇਦਾਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ।

—————————————————————

ਮੋਗਾ ਦੀ ਧੀ ਆਗਿਆਪਾਲ ਕੌਰ ਪਹਿਲੀ ਕੋਸ਼ਿਸ਼ ਵਿੱਚ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ

 ਮੋਗਾ/  ਅਕਤੂਬਰ 2023/ ਭਵਨਦੀਪ ਸਿੰਘ ਪੁਰਬਾ

               ਸ਼ਹੀਦ ਭਗਤ ਸਿੰਘ ਨਗਰ ਮੋਗਾ ਦੀ ਵਾਸੀ ਆਗਿਆਪਾਲ ਕੌਰ ਪੁੱਤਰੀ ਸਰਦਾਰ ਹਰਮੀਤ ਸਿੰਘ ਨੇ ਪਹਿਲੀ ਕੋਸ਼ਿਸ਼ ਵਿੱਚ ਪੀਸੀਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਅਤੇ ਪ੍ਰੀਵਾਰ ਦਾ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਆਗਿਆਪਾਲ ਕੌਰ ਦੇ ਪਿਤਾ ਸਰਦਾਰ ਹਰਮੀਤ ਸਿੰਘ ਫਿਰੋਜਪੁਰ ਗਰੁੱਪ ਆਫ ਕਾਲਜਿਜ ਫਿਰੋਜਸ਼ਾਹ ਦੇ ਆਈਟੀਆਈ ਵਿੰਗ ਵਿੱਚ ਡਾਇਰੈਕਟਰ/ ਪ੍ਰਿੰਸੀਪਲ ਦੇ ਅਹੁਦੇ ਤੇ ਸੇਵਾ ਨਿਭਾਅ ਰਹੇ ਹਨ ਅਤੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਆਈ.ਟੀ.ਆਈ. ਮੋਗਾ ਵਿਖੇ ਬਤੌਰ ਲਾਇਬ੍ਰੇਰੀਅਨ ਦੇ ਤੌਰ ਨੌਕਰੀ ਕਰਦੇ ਹਨ।

            ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਗਿਆਪਾਲ ਕੌਰ ਦੀ ਵੱਡੀ ਭੈਣ ਅਵਨੀਤ ਕੌਰ 2020 ਵਿੱਚ ਜੱਜ ਬਣੀ ਸੀ ਇਨ੍ਹਾਂ ਦਾ ਛੋਟਾ ਭਰਾ ਅਗੰਮਜੋਤ 10+2 ਦੀ ਪੜ੍ਹਾਈ ਕਰ ਰਿਹਾ ਹੈ। ਆਗਿਆਪਾਲ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਦੇ ਕੈਬਰਿਜ ਇੰਟਰਨੈਸ਼ਨਲ ਸਕੂਲ ਤੋਂ 10+2 ਤੱਕ ਪੂਰੀ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਜੱਜ ਬਨਣ ਦੀ ਪ੍ਰੀਖਿਆ ਦੀ ਤਿਆਰੀ ਸਖਤ ਮਿਹਨਤ ਨਾਲ ਕੀਤੀ। ਆਗਿਆਪਾਲ ਕੌਰ ਨੇ ਮੋਬਾਇਲ ਇੰਟਰਨੈਟ ਤੋਂ ਦੂਰ ਰਹਿ ਕੇ ਆਪਣਾ ਇਹ ਮੁਕਾਮ ਹਾਸਿਲ ਕੀਤਾ ਹੈ। ਆਗਿਆਪਾਲ ਕੌਰ ਦੇ ਰੋਲ ਮਾਡਲ ਸ. ਉਪਕਾਰ ਸਿੰਘ (ਆਈਏਐਸ) ਮਾਮਾ ਜੀ ਅਤੇ ਸ਼੍ਰੀਮਤੀ ਮਨਜੋਤ ਕੌਰ (ਸਪੈਸ਼ਲ ਜੱਜ ਸੀਬੀਆਈ ਪੰਜਾਬ) ਮਾਮੀ ਜੀ, ਜੀਜਾ ਜੀ ਸ. ਗਗਨਦੀਪ ਸਿੰਘ ਕੈਂਥ ਪੀਸੀਐਸ (ਜੇ) ਅਤੇ ਮਨਦੀਪ ਸਿੰਘ ਕੈਂਥ ਪੀਸੀਐਸ (ਜੇ) ਰਹੇ ਹਨ। ਜਿਨਾਂ ਦੀ ਪ੍ਰੇਰਨਾ ਸਦਕਾ ਆਗਿਆਪਾਲ ਕੌਰ ਨੇ ਇਹ ਮੰਜ਼ਿਲ ਹਾਸਿਲ ਕੀਤੀ ਹੈ।

          ਆਗਿਆਪਾਲ ਕੌਰ ਨੇ ਆਪਣੇ ਪ੍ਰੀਵਾਰ ਦੇ ਨਾਲ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਆਗਿਆਪਾਲ ਕੌਰ ਦੀ ਇਸ ਕਾਮਯਾਬੀ ਨੂੰ ਲੈ ਕੇ ਮੋਗਾ ਸ਼ਹਿਰ ਵਾਸੀਆ ਵੱਲੋਂ ਪ੍ਰੀਵਾਰ ਨੂੰ ਵਧਾਈ ਅਤੇ ਬੱਚੀ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਛੋਟੀ ਭੈਣ ਆਗਿਆਪਾਲ ਕੌਰ ਨੂੰ ਇਸ ਕਾਮਯਾਬੀ ਲਈ ਦਿਲ ਦੀਆਂ ਗਹਿਰਾਈਆ ‘ਚੋਂ ਲੱਖ-ਲੱਖ ਮੁਬਾਰਕਾਂ ਭੇਂਟ ਕਰਦਾ ਹੈ।

—————————————————————

ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਕੈਨੇਡਾ ਜਾਣ ਦੀਆਂ ਚਾਹਵਾਨ ਵਿਦਿਆਰਥਣਾ ਲਈ ਆਯੋਜਿਤ ਕੀਤਾ ਗਿਆ ਇੱਕ ਵਿਸ਼ੇਸ਼ ਸੈਮੀਨਾਰ

ਡਾ. ਸੁਰਜੀਤ ਦੌਧਰ ਅਤੇ ਲੇਖਿਕਾਂ ਹਰਜੀਤ ਕੌਰ ਗਿੱਲ ਹੋਏ ਵਿਦਿਆਰਥੀਆਂ ਦੇ ਰੂ-ਬਰੂ

ਮੋਗਾ/ ਅਕਤੂਬਰ 2023/ ਮਵਦੀਲਾ ਬਿਓਰੋ

              ਸਰਕਾਰੀ ਆਈ.ਟੀ.ਆਈ (ਇਸਤਿਰੀਆਂ) ਮੋਗਾ ਵਿਖੇ ਕੈਨੇਡਾ ਜਾਣ ਦੀਆਂ ਚਾਹਵਾਨ ਵਿਦਿਆਰਥਣਾ ਨੂੰ ਸਹੀ ਜਾਣਕਾਰੀ ਦੇਣ ਅਤੇ ਉਥੋਂ ਦੇ ਮੌਜੂਦਾ ਹਾਲਾਤਾ ਬਾਰੇ ਜਾਣੂ ਕਰਵਾਉਣ ਲਈ ਪ੍ਰਿਸੀਪਲ ਸ. ਜਗਤਾਰ ਸਿੰਘ ਜੀ ਦੀ ਰਹਿਣਮਾਈ ਹੇਠ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।

          ਇਸ ਸੈਮੀਨਾਰ ਵਿੱਚ ਡਾ. ਸੁਰਜੀਤ ਸਿੰਘ ਦੌਧਰ ਅਤੇ ਪ੍ਰਵਾਸੀ ਲੇਖਿਕਾਂ ਹਰਜੀਤ ਕੌਰ ਗਿੱਲ ਕੈਨੇਡਾ ਨੇ ਵਿਦਿਆਰਥਣਾ ਦੇ ਰੂ-ਬਰੂ ਹੁੰਦੇ ਹੋਏ ਉਨ੍ਹਾਂ ਨੂੰ ਕੈਨੇਡਾ ਦੇ ਮੋਜੂਦਾ ਹਾਲਾਤਾ ਬਾਰੇ ਜਾਣੂ ਕਰਵਾਇਆ ਅਤੇ ਕੈਨੇਡਾ ਜਾਣ ਵਾਸਤੇ ਸਹੀ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆ ਡਾ. ਸੁਰਜੀਤ ਸਿੰਘ ਦੌਧਰ ਨੇ ਕੈਨੇਡਾ ਦੇ ਮੋਜੂਦਾ ਹਾਲਾਤ ਬਾਰੇ ਚਿੰਤਾਂ ਪ੍ਰਗਟ ਕਰਦਿਆ ਬੱਚੀਆਂ ਨੂੰ ਚੰਗੀ ਸਿੱਖਿਆ ਲੈ ਕੇ ਪੰਜਾਬ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਲਈ ਪ੍ਰੇਰਿਆ। ਮੈਡਮ ਹਰਜੀਤ ਕੌਰ ਗਿੱਲ ਨੇ ਕੈਨੇਡਾ ਦੇ ਅੱਖੀ ਵੇਖੇ ਹਾਲਾਤ ਆਪਣੀ ਕਵਿਤਾ ਰਾਹੀਂ ਪ੍ਰਗਟ ਕੀਤੇ। ਉਨ੍ਹਾਂ ਨੇ ਬੱਚਿਆਂ ਨੇ ਉੱਚ-ਵਿਦਿਆ ਹਾਸਿਲ ਕਰਕੇ ਹੀ ਵਿਦੇਸ਼ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਰਗਾ ਕੋਈ ਸੁਬਾ ਨਹੀਂ ਹੈ।

        ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਰੂਰਲ ਐਨ.ਜੀ.ਓ. ਕਲੱਬਜ ਦੇ ਸਿਟੀ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਇਸ ਮੌਕੇ ਲੇਖਿਕਾ ਪਰਮਜੀਤ ਕੌਰ, ਆਈ.ਟੀ.ਆਈ. ਦੀਆਂ ਵਿਦਿਆਰਥਣਾ, ਟੀਚਰ, ਸਟਾਫ ਅਤੇ ਹੋਰ ਕਈ ਸਖਸ਼ੀਅਤਾ ਹਾਜਿਰ ਸਨ।

—————————————————————

ਸੰਗਤਾਂ ਚ ਵੀ ਭਾਰੀ ਰੋਸ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ – ਬਾਬਾ ਰੇਸ਼ਮ ਸਿੰਘ ਖੁਖਰਾਣਾ, ਗਿ. ਹਰਪ੍ਰੀਤ ਸਿੰਘ ਜੋਗੇਵਾਲਾ

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ

            ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਬੁਰਜ ਜਵਾਹਰ ਸਿੰਘ ਵਾਲਾ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ‘ਚੋ ਚੋਰੀ ਹੋਏ 328ਸਰੂਪਾਂ ਦਾ ਥੁਹ ਪਤਾ ਲਾਉਣ ਲਈ 6 ਸਤੰਬਰ ਨੂੰ ਧਨੌਲਾ ਤੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਰੱਖੇ ਗਏ ਰੋਸ਼ ਮਾਰਚ ਨੂੰ ਸਫ਼ਲ ਬਣਾਉਣ ਵਾਸਤੇ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਬਾਬਾ ਚਮਕੌਰ ਸਿੰਘ ਗਿ ਹਰਪ੍ਰੀਤ ਸਿੰਘ ਜੋਗੇਵਾਲਾ ਮੇਜਰ ਸਿੰਘ ਪੰਡੋਰੀ ਨੇ ਮਾਲਵੇ ਦੇ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ। ਜਿਸ ਵਿੱਚ ਸਾਧੂ ਸੰਤਾਂ ਪੰਥਕ ਸ਼ਖਸੀਅਤਾਂ ਹਮ ਖ਼ਿਆਲੀ ਲੋਕਾਂ ਨਾਲ ਸੰਪਰਕ ਬਣਾਇਆ ਗਿਆ ਅਤੇ ਮਾਰਚ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉੱਥੇ ਸੰਗਤਾਂ ਨੇ ਅਤੇ ਸਾਧੂ ਮਹਾਤਮਾ ਨੇ ਵੀ ਰੋਸ ਮਾਰਚ ਨੂੰ ਸਫਲ ਕਰਨ ਲਈ ਭਰਪੂਰ ਹੰਗਾਰਾ ਦਿੱਤਾ।

            ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਗਿ. ਹਰਪ੍ਰੀਤ ਸਿੰਘ ਜੋਗੇਵਾਲਾ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਕਿ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਵਿਦੇਸ ਗਏ ਹੋਣ ਕਰਕੇ ਮੋਗਾ ਜ਼ਿਲ੍ਹੇ ਦੀ ਜਿਮੇਵਾਰੀ ਸਾਨੂੰ ਸੌਂਪੀ ਗਈ ਹੈ। ਫਰੀਦਕੋਟ ਬਠਿੰਡਾ ਦੀ ਜਿਮੇਵਾਰੀ ਬਾਬਾ ਚਮਕੌਰ ਸਿੰਘ ਭਾਈ ਰੂਪਾ ਨੂੰ ਸੌਂਪੀ ਗਈ ਹੈ। ਸਾਰੇ ਮਾਝੇ ਦੀ ਜਿਮੇਵਾਰੀ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਆਪ ਨਿਭਾ ਰਹੇ ਹਨ। ਸੰਗਤਾਂ ਨੂੰ ਲਾਮਬੰਦ ਕਰ ਰਹੇ ਹਨ। ਸੰਗਤਾਂ ਚ ਵੀ ਭਾਰੀ ਰੋਸ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ। ਜਿਸ ਹਿਸਾਬ ਦੇ ਨਾਲ ਹੰਗ੍ਹਾਰਾ ਮਿਲ ਰਿਹਾ, ਜਿਸ ਤਰਾਂ ਗੁਪਤ ਢੰਗ ਤਰੀਕਿਆਂ ਦੇ ਨਾਲ ਮਾਰਚ ਦੇ ਪ੍ਰਬੰਧਕ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਹਨ। ਉਸ ਹਿਸਾਬ ਨਾਲ ਗੱਡੀਆਂ ਦਾ ਕਾਫ਼ਲਾ ਸੈਂਕੜਿਆਂ ਦੀ ਗਿਣਤੀ ‘ਚ ਹੋਵੇਗਾ।

             ਇੱਥੇ ਇਹ ਵੀ ਜਿਕਰਯੋਗ ਹੈ ਪਿਛਲੇ ਸਾਲ ਦੋ ਜੁਲਾਈ ਨੂੰ ਇਹਨਾਂ ਮੰਗਾਂ ਨੂੰ ਲੈ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਸਾਥੀ ਸਿੰਘ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਮਿਲੇ ਸਨ। ਕਲਿਆਣ ਮਾਮਲੇ ‘ਚ ਇੱਕ ਸਿੱਟ ਦਾ ਗਠਨ ਆਈ ਜੀ ਛੀਨਾਂ ਦੀ ਅਗਵਾਈ ‘ਚ ਕੀਤਾ ਗਿਆ ਸੀ। ਜਿਸ ਨੇ ਤਿੰਨ ਮਹੀਨੇ ਦਾ ਟਾਈਮ ਦਿੱਤਾ ਸੀ ਪਰ ਤੇਰਾਂ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਜਿਓ ਦਾ ਤਿਓਂ ਹੀ ਖੜਾ ਹੈ। ਜਿਸ ਨੂੰ ਪੁਲੀਸ ਅਤੇ ਸੰਗਤਾਂ ਦੋਸੀ ਮੰਨਦੀਆਂ ਹਨ। ਬਾਬੇ ਗੋਰੇ ਨੂੰ ਪਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀ ਕੀਤਾ। ਸਗੋ ਜ਼ਮਾਨਤ ਲੈਣ ਚ ਮੱਦਤ ਕੀਤੀ। ਅਹਿਜੇ ਮਸਲਿਆਂ ਤੇ ਮਿੱਟੀ ਪਾਉਣ ਇਜਾਜ਼ਤ ਹਰਗਿਜ ਨਹੀ ਦਿੱਤੀ ਜਾ ਸਕਦੀ। ਇਸ ਕਰਕੇ ਸਾਨੂੰ ਅੱਜ ਫਿਰ ਸੁੱਤੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕੱਢਣ ਵਾਸਤੇ ਮਜਬੂਰ ਹੋਣਾ ਪਿਆ। ਜੇ ਫਿਰ ਵੀ ਸਰਕਾਰ ਦੀ ਅੱਖ ਨਾ ਖੁੱਲੀ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸ੍ਰ ਊਧਮ ਸਿੰਘ ਕਲਕੱਤਾ, ਭਾਈ ਅਮਰੀਕ ਸਿੰਘ ਜ਼ੀਰਾ, ਕੁਲਵੰਤ ਸਿੰਘ ਗਾਦੜੀਵਾਲਾ, ਗਿ. ਪ੍ਰਮਿੰਦਰ ਸਿੰਘ ਹਾਜ਼ਰ ਸਨ।

—————————————————————

ਬਲਜੀਤ ਸਿੰਘ ਚਾਨੀ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ ਧੰਨਵਾਦ ! 

ਮੋਗਾ/ ਅਗਸਤ 2023/ਭਵਨਦੀਪ ਸਿੰਘ ਪੁਰਬਾ

               ਮੋਗਾ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਚਾਨੀ ਦੇ ਮੋਗਾ ਨਗਰ ਨਿਗਮ ਦਾ ਮੇਅਰ ਬਣਨ ਤੇ ਪਾਰਟੀ ਦੇ ਵਲੰਟੀਅਰ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਮੋਗਾ ਸ਼ਹਿਰ ਵਿੱਚ ਜੇਤੈ ਮਾਰਚ ਕੱਢਿਆ ਗਿਆ। ਰਾਸਤੇ ਵਿੱਚ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਸਮਾਜ ਸੇਵਕ ਬਲਜੀਤ ਸਿੰਘ ਚਾਨੀ ਦਾ ਫੁੱਲਾ ਦਾ ਹਾਰ ਪਾ ਕੇ ਸਵਾਗਤ ਕੀਤਾ। ਸਮਾਜ ਸੇਵੀ ਸਖਸ਼ੀਅਤ ਬਲਜੀਤ ਸਿੰਘ ਚਾਨੀ ਦੇ ਮੇਅਰ ਬਨਣ ਤੇ ਮਹਿਕ ਵਤਨ ਦੀ ਫਾਉਡੇਸ਼ਨ, ਸਮਾਜ ਸੇਵਾ ਸੁਸਾਇਟੀ, ਖਾਲਸਾ ਸੇਵਾ ਸੋਸਾਇਟੀ ਸਮੇਤ ਮੋਗੇ ਦੀਆਂ ਕਈ ਸੰਸਥਾਵਾ ਨੇ ਇਸ ਖੁਸ਼ੀ ਵਿੱਚ ਸਮੂਲੀਅਤ ਕੀਤੀ। ਇਨ੍ਹਾਂ ਸੰਸਥਾਵਾ ਵੱਲੋਂ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਦਾ ਧੰਨਵਾਦ ਕੀਤਾ ਗਿਆ। ਇਸੇ ਜੇਤੂ ਮਾਰਚ ਦੌਰਾਨ ਬਲਜੀਤ ਸਿੰਘ ਚਾਨੀ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਕੋਟਿ ਕੋਟਿ ਧੰਨਵਾਦ ਕੀਤਾ।

              ਇਸ ਜੇਤੂ ਮਾਰਚ ਵਿੱਚ ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਭਵਨਦੀਪ ਸਿੰਘ ਪੁਰਬਾ (ਚੇਅਰਮੈਨ: ਮਹਿਕ ਵਤਨ ਦੀ ਫਾਉਡੇਸ਼ਨ), ਸ਼੍ਰੀ ਨਰੇਸ਼ ਚਾਵਲਾ, ਗੁਰਸੇਵਕ ਸਿੰਘ ਸੰਨਿਆਸੀ, ਬਲਜਿੰਦਰ ਸਿੰਘ ਗੋਰਾ (ਜੁਆਇਟ ਸੈਕਟਰੀ: ਆਪ ਮੋਗਾ), ਕੁਲਵਿੰਦਰ ਸਿੰਘ ਤਾਰੇਵਾਲਾ, ਮੈਡਮ ਸੋਨੀਆ ਢੰਡ, ਮੈਡਮ ਲਵਲੀ ਸਿੰਗਲਾ, ਕੁਲਵਿੰਦਰ ਸਿੰਘ ਰਾਮੂੰਵਾਲਾ, ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ ਖਾਲਸਾ, ਡਾ. ਰਵੀ ਸ਼ਰਮਾ, ਮਨਦੀਪ ਸਿੰਘ ਗਿੱਲ, ਗੁਰਮੁਖ ਸਿੰਘ, ਜਗਦੀਸ ਸ਼ਰਮਾ, ਅਨਿਲ ਸ਼ਰਮਾ, ਗੁਰਵੰਤ ਸੋਸਨ, ਸੁੱਖਾ ਸਾਫੂਵਾਲਾ, ਪਿਆਰਾ ਸਿੰਘ ਬੱਧਨੀ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਮੈਂਬਰ ਮੁੱਖ ਤੌਰ ਤੇ ਹਾਜਰ ਹੋਏ।

—————————————————————

ਆਜ਼ਾਦੀ ਦਿਹਾੜੇ ਦੀ 77 ਵੀਂ ਵਰ੍ਹੇਗੰਢ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਨੇ ਜ਼ਿਲ੍ਹੇ ਨੂੰ ਦਿੱਤਾ ਵੱਡਾ ਤੋਹਫ਼ਾ

ਅਧੂਰੇ ਪਏ ਡੀਸੀ ਕੰਪਲੈਕਸ ਨੂੰ ਪੂਰਾ ਕਰਨ ਲਈ 12.11 ਕਰੋੜ ਰੁਪਏ ਮਨਜ਼ੂਰ ਕਰਵਾਏ 

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ

             ਆਮ ਆਦਮੀ ਪਾਰਟੀ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਨੇ ਸੱਤ ਮੰਜ਼ਿਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਧੂਰਾ ਕੰਮ ਪੂਰਾ ਕਰਕੇ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਦਿੱਤੀ ਹੈ। ਵਿਧਾਇਕ ਡਾ. ਅਮਨਦੀਪ ਕੌਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਅਧੂਰੀ ਦੋ ਮੰਜ਼ਿਲਾ ਇਮਾਰਤ ਦੇ ਨਿਰਮਾਣ ਲਈ 12 ਕਰੋੜ 11 ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਜਿਸ ਦਾ ਡੀ.ਸੀ. ਸਾਹਿਬ ਕੋਲ ਅਧਿਕਾਰਤ ਪੱਤਰ ਵੀ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸੱਤ ਮੰਜ਼ਿਲਾ ਇਮਾਰਤ ਬਣਨੀ ਸੀ, ਜਿਸ ਦਾ ਉਦਘਾਟਨ ਸਾਲ 2000 ਵਿੱਚ ਉਸ ਸਮੇਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਨੇ ਕੀਤਾ ਸੀ। ਸਾਲ 2002 ਵਿੱਚ ਕਾਂਗਰਸ ਸੱਤਾ ਵਿੱਚ ਆਈ ਸੀ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਸਮੇਂ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੰਜ ਮੰਜ਼ਿਲਾਂ ਤੱਕ ਬਣ ਚੁੱਕਾ ਸੀ। ਦੋ ਮੰਜ਼ਿਲਾਂ ਬਚੀਆਂ ਸਨ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਂਦੇ ਹੀ ਮੋਗਾ ਨੂੰ ਵੱਡਾ ਝਟਕਾ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ‘ਤੇ ਰੋਕ ਲਾ ਕੇ ਬਾਕੀ ਇਮਾਰਤ ਨੂੰ ਵਾਪਸ ਲੈ ਲਿਆ ਸੀ।

            ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਮੋਗਾ ਵਿਧਾਨ ਸਭਾ ਹਲਕੇ ਤੋਂ ਚੁਣੀ ਗਈ ਤਾਂ ਡਾ. ਅਮਨਦੀਪ ਕੌਰ ਨੇ ਵਿਧਾਇਕ ਬਣਦਿਆਂ ਹੀ ਸੰਕਲਪ ਲਿਆ ਸੀ ਕਿ ਉਹ ਵਿਧਾਇਕ ਬਣ ਕੇ ਨਾ ਸਿਰਫ਼ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ ਦੇਵੇਗੀ ਸਗੋਂ ਮੋਗਾ ਹਲਕੇ ਦੇ ਰਹਿੰਦੇ ਅਧੂਰੇ ਕੰਮ ਪੂਰੇ ਕਰੇਗੀ। ਡਾ. ਅਮਨਦੀਪ ਕੌਰ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹਨ ਤਾਂ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਦੇ ਹਨ। ਇਸ ਦੇ ਨਤੀਜੇ ਵਜੋਂ ਉਹ ਸਰਕਾਰ ਤੋਂ ਅਧੂਰੇ ਪਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਸੱਤ ਮੰਜ਼ਿਲਾਂ ਤੱਕ ਬਣਾਉਣ ਲਈ 12.11 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਨ ਵਿੱਚ ਸਫ਼ਲ ਹੋ ਗਏ ਹਨ। ਡਾ. ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ, ਉਨ੍ਹਾਂ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ ਉਹ ਸਾਰੇ ਪੂਰਾ ਕਰਨਗੇ।

—————————————————————

ਜਰਨਲਿਸਟ ਭਵਨਦੀਪ ਸਿੰਘ ਪੁਰਬਾ ਤੇ ਸਰਬਜੀਤ ਰੌਲੀ ਦਾ ਗਤਕਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਵਿਸ਼ੇਸ਼ ਸਨਮਾਨ 

ਮੋਗਾ/ ਅਗਸਤ 2023/ ਇਕਬਾਲ ਸਿੰਘ ਖੋਸਾ

            ਪੰਜਾਬੀ ਨਾਟਕਾਂ ਦੇ ਨਿਰਮਾਤਾ, ਲੇਖਕ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਅਤੇ ਪ੍ਰਸਿੱਧ ਪੱਤਰਕਾਰ ਸਰਬਜੀਤ ਰੌਲੀ ਨੂੰ ਬੀਤੇ ਦਿਨੀ ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾ ਅਤੇ ਸਿੱਖੀ ਦੀ ਵਿਰਾਸਤੀ ਖੇਡ ‘ਗਤਕਾ’ ਦੀ ਪ੍ਰਫੁਲਤਾ ਵਿੱਚ ਪਾਏ ਵਿਸ਼ੇਸ਼ ਯੋਗਦਾਨ ਕਾਰਨ ਗਤਕਾ ਪ੍ਰੇਮੀਆਂ ਵੱਲੋਂ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

          ਇਹ ਸਨਮਾਨ ਮਾਈਕਰੋ ਗਲੋਬਲ ਤੋਂ ਸ. ਚਰਨਜੀਤ ਸਿੰਘ ਝੰਡੇਆਣਾ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ ਵੱਲੋਂ ਭਵਨਦੀਪ ਸਿੰਘ ਪੁਰਬਾ ਅਤੇ ਸਰਬਜੀਤ ਰੌਲੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਮੂੰਡੇ, ਗੁਰਪ੍ਰੀਤ ਸਿੰਘ ਕੰਬੋ ਆਦਿ ਤੋਂ ਇਲਾਵਾ ਹੋਰ ਕਈ ਗਤਕਾ ਪ੍ਰੇਮੀ ਮੁੱਖ ਤੌਰ ਤੇ ਹਾਜਰ ਸਨ।

—————————————————————

ਸੱਤਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਖਿਡਾਰੀਆਂ ਦਾ ਮੋਗਾ ਪਹੁੰਚਣ ਤੇ ਭਰਵਾਂ ਸਵਾਗਤ 

ਵੀਡੀਓ ਵੇਖਣ ਲਈ ਕਲਿੱਕ ਕਰੋ

—————————————————————

ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਕੋਰਸ ਪੂਰਾ ਹੋਣ ਤੇ ਲਈ ਗਈ ਪ੍ਰੀਖਿਆ

ਦੋਲਤਪੁਰਾ ਨੀਵਾਂ (ਮੋਗਾ) / ਜੁਲਾਈ 2023/ ਇਕਬਾਲ ਸਿੰਘ ਖੋਸਾ 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਇਆ। ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਅਤੇ ਮੈਡਮ ਨਰਜੀਤ ਕੌਰ ਬਰਾੜ ਵੱਲੋਂ ਸਿਿਖਆਰਥੀਆਂ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਮੋਗਾ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਬਲਵਿੰਦਰ ਸਿੰਘ ਦੌਲਤਪੁਰਾ ਨੀਵਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਨਾਂ ਨੂੰ ਕੋਰਸ ਪੂਰਾ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਵਧੀਆ ਨਤੀਜੇ ਆਉਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆ।

ਪ੍ਰੀਖਿਆ ਲੈਣ ਮੌਕੇ ਉਪਰੋਕਤ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਸ. ਬਲਵਿੰਦਰ ਸਿੰਘ ਦੌਲਤਪੁਰਾ ਨੀਵਾਂ, ਮੈਡਮ ਸੁਖਵਿੰਦਰ ਕੌਰ, ਮੈਡਮ ਨਰਜੀਤ ਕੌਰ ਬਰਾੜ ਸਮੇਤ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਪ੍ਰਿੰਸੀਪਲ ਸੁਖਦੇਵ ਸਿੰਘ, ਪ੍ਰੇਮ ਪੁਰੀ, ਸਿਲਾਈ ਅਧਿਆਪਕ ਮੈਡਮ ਬਲਜਿੰਦਰ ਕੌਰ ਆਦਿ ਹਾਜ਼ਰ ਸਨ।

—————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਪਹੁੰਚਾਇਆ ਜਰੂਰਤ ਦਾ ਸਮਾਨ

ਅਗਰਵਾਲ ਸਮਾਜ ਮਹਿਲਾ ਸੈੱਲ ਹੜ੍ਹ ਪੀੜਤਾਂ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ -ਲਵਲੀ ਸਿੰਗਲਾ 

 ਮੋਗਾ/  ਜੁਲਾਈ 2023/ ਭਵਨਦੀਪ ਸਿੰਘ ਪੁਰਬਾ

ਅਗਰਵਾਲ ਸਮਾਜ ਵੂਮੈਨ ਸੈੱਲ ਵੱਲੋਂ ਧਰਮਕੋਟ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ, ਨਮਕੀਨ ਲੱਸੀ, ਬਿਸਕੁਟ, ਬਰੈਡ, ਜੀਰੇ ਦੀਆਂ ਬੋਤਲਾਂ, ਮੱਛਰ ਭਜਾਉਣ ਵਾਲੀਆਂ ਟਿਊਬਾਂ ਆਦਿ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ। ਇਸ ਮੌਕੇ ਬੋਲਦਿਆ ਜਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਨੇ ਕਿਹਾ ਕਿ ਇਹ ਇੱਕ ਕੁਦਰਤੀ ਪ੍ਰਕੋਪ ਹੈ ਜਿਸ ਵਿੱਚ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਅਤੇ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰਾਂ ਨਾਲ ਸੜਕਾਂ ‘ਤੇ ਰਹਿ ਰਹੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਇਹ ਸਾਰੇ ਹੀ ਪਿਆਸ ਨਾਲ ਤੜਫ ਰਹੇ ਹਨ। ਪੀਣ ਵਾਲਾ ਪਾਣੀ ਬਹੁਤ ਘੱਟ ਹੈ, ਮੀਂਹ ਦੇ ਪਾਣੀ ਕਾਰਨ ਅਤੇ ਖੇਤਾਂ ਵਿੱਚ ਝਾੜੀਆਂ ਕਾਰਨ ਮੱਛਰ ਦੀ ਭਰਮਾਰ ਹੋ ਗਈ ਹੈ। ਜਿਸ ਕਾਰਨ ਉਸ ਦੇ ਹੱਥਾਂ-ਪੈਰਾਂ ‘ਤੇ ਜ਼ਖਮ ਦਿਖਾਈ ਦੇ ਰਹੇ ਸਨ। ਇਹ ਬਹੁੱਤ ਹੀ ਦੁੱਖ ਵਾਲੀ ਗੱਲ ਹੈ।

ਲਵਲੀ ਸਿੰਗਲਾ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਸਾਥੀਆਂ ਅੰਜਲੀ ਗੁਪਤਾ ਅਤੇ ਰਜਨੀਸ਼ ਮਿੱਤਲ ਦੇ ਨਾਲ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਿੰਡ ਨੂੰ 500 ਬੋਤਲਾਂ ਪਾਣੀ, 200 ਜੀਰਾ ਪਾਣੀ, 200 ਲੱਸੀ ਦੇ ਪੈਕਟ, 50 ਬਰੈੱਡ ਦੇ ਪੈਕਟ ਅਤੇ 100 ਬਿਸਕੁਟ ਦੇ ਪੈਕਟ ਲੈ ਕੇ ਪਿੰਡ ਸੰਘੇੜੀਆ ਤੇ ਰਾਹੂ ਗਏ ਗਏ ਸਨ। ਇੱਥੇ ਕੁਝ ਸੜਕਾਂ ‘ਤੇ ਲੋਕ ਬੈਠੇ ਸਨ ਅਤੇ ਕੁਝ ਲੋਕ ਆਪਣੇ ਬੱਚਿਆਂ ਨਾਲ ਸਕੂਲਾਂ ‘ਚ ਬੈਠੇ ਸਨ। ਉਨ੍ਹਾਂ ਸਾਰਿਆਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ।

ਉਨ੍ਹਾਂ ਨੇ ਕਿਹਾ ਕਿ ਸਾਡੀ ਅਗਰਵਾਲ ਸਮਾਜ ਸਭਾ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਲਈ ਪ੍ਰਸ਼ਾਸ਼ਨ ਨੂੰ ਵੀ ਬੇਨਤੀ ਹੈ ਕਿ ਜਿੱਥੇ ਵੀ ਲੋੜ ਪਈ ਸਾਨੂੰ ਯਾਦ ਰੱਖਣ ਅਤੇ ਅਸੀਂ ਆਪਣੇ ਵੱਲੋਂ ਹਰ ਸੰਭਵ ਸੇਵਾ ਕਰਾਂਗੇ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਹੜ੍ਹ ਪੀੜਤਾ ਦੇ ਦੁੱਖ ਨੂੰ ਜਲਦੀ ਦੂਰ ਕਰੇ ਅਤੇ ਉਹ ਮੁੱੜ ਆਪਣੇ ਆਪਣੇ ਘਰਾਂ ਵਿੱਚ ਸੁਖੀ ਵਸਣ।

—————————————————————

ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਬੋਰਡ ਦਾ ਗਠਨ

ਡਾ. ਗੁਰਪ੍ਰੀਤ ਸਿੰਘ ਵਾਂਦਰ ਬੋਰਡ ਦੇ ਚੇਅਰਮੈਨ, ਮੋਗਾ ਤੋਂ  ਡਾ. ਅਮਨਦੀਪ ਕੌਰ ਬੋਰਡ ਕਮੇਟੀ ਦੇ ਮੈਂਬਰ ਨਿਯੁਕਤ 

ਮੋਗਾ, ਚੰਡੀਗੜ੍ਹ / ਜੁਲਾਈ 2023/ ਭਵਨਦੀਪ

           ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਬੋਰਡ ਦੇ ਚੇਅਰਮੈਨ ਬਣਾਇਆ ਗਿਆ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋਂ ਨੂੰ ਕਮੇਟੀ ਵਿੱਚ ਮੈਂਬਰ ਵਜੋ ਸ਼ਾਮਲ ਕੀਤਾ ਗਿਆ ਹੈ। ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਇਸ ਯੂਨੀਵਰਸਿਟੀ ਵਿੱਚ ਮੈਂਬਰ ਵਜੋਂ ਨਿਯੁਕਤੀ ਮੋਗਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਮੈਡਮ ਅਮਨਦੀਪ ਕੌਰ ਦੀ ਇਹ ਨਿਯੁਕਤੀ ਹੋਣ ਤੇ ਮੋਗਾ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਸਬੰਧੀ ਟਵੀਟ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੱਲੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਅਤੇ ਮੈਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਯਕੀਨ ਦਵਾਉਂਦੀ ਹਾਂ ਕਿ ਮਾਨ ਸਰਕਾਰ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ।

———————————— 

ਰੂਰਲ ਐੱਨ.ਜੀ.ਓ. ਕਲੱਬਜ ਐਸੋਸੀਏਸ਼ਨ ਵੱਲੋਂ ਮੋਗਾ ਵਿਖੇ ਲਗਾਇਆ ਖੂਨਦਾਨ ਕੈਂਪ ਬਣ ਗਿਆ ਖੂਨਦਾਨੀਆਂ ਦਾ ਮੇਲਾ

ਖੂਨ ਨੂੰ ਸੜਕਾਂ ਤੇ ਵਹਾਉਣ ਦੀ ਬਜਾਏ ਲੋੜਵੰਦਾਂ ਲਈ ਦਾਨ ਕਰਨਾ ਚਾਹੀਦਾ ਹੈ -ਡਿਪਟੀ ਕਮਿਸ਼ਨਰ ਮੋਗਾ

 ਮੋਗਾ/ ਜੂਨ 2023/ ਭਵਨਦੀਪ ਸਿੰਘ ਪੁਰਬਾ

            ਵਿਸ਼ਵ ਖੂਨਦਾਤਾ ਦਿਵਸ (ਵਰਲਡ ਬਲੱਡ ਡੋਨਰਜ ਡੇਅ) ਮੌਕੇ ਤਿੰਨ ਵਾਰ ਦੀ ਸਟੇਟ ਐਵਾਰਡ ਜੇਤੂ ਸੰਸਥਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਲਗਾਇਆ ਖੂਨਦਾਨ ਕੈਂਪ  ਖੂਨਦਾਨੀਆਂ ਦਾ ਮੇਲਾ ਬਣ ਗਿਆ ਅਤੇ ਇਤਿਹਾਸ ਵਿਚ ਪਹਿਲੀ ਵਾਰ ਸਿਵਲ ਹਸਪਤਾਲ ਮੋਗਾ ਵਿੱਚ ਲੱਗੇ ਖੂਨਦਾਨ ਕੈਂਪ 325 ਯੂਨਿਟ ਖੂਨਦਾਨ ਹੋਇਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਉਨ੍ਹਾਂ ਇਸ ਮੌਕੇ ਖੂਨਦਾਨੀਆਂ ਦੇ ਬੈਜ ਲਗਾ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਅਤੇ ਪੰਜਾਬ ਭਰ ਤੋਂ ਆਈਆਂ 35 ਖੂਨਦਾਨੀ ਸਖਸ਼ੀਅਤਾਂ ਤੋਂ ਇਲਾਵਾ ਮੋਗਾ ਜਿਲ੍ਹੇ ਦੀਆਂ 60 ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨ ਨੂੰ ਸੜਕਾਂ ਤੇ ਨਹੀਂ ਵਹਾਉਣਾ ਚਾਹੀਦਾ ਬਲਕਿ ਲੋੜਵੰਦਾਂ ਦੀ ਜਿੰਦਗੀ ਬਚਾਉਣ ਲਈ ਇਸ ਨੂੰ ਨਿਯਮਤ ਅੰਤਰਾਲ ਬਾਅਦ ਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਸਾਨੂੰ ਲੋੜਵੰਦ ਮਰੀਜ਼ਾਂ ਲਈ ਨਿਯਮਿਤ ਰੂਪ ਵਿੱਚ ਖੂਨ ਅਤੇ ਪਲਾਜਮਾ ਦਾਨ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਸਾਲ ਵਰਲਡ ਬਲੱਡ ਡੋਨਰਜ ਡੇਅ ਦਾ ਨਾਅਰਾ ਵੀ ਇਹੋ ਹੈ ਕਿ “ਖੂਨ ਦਿਓ, ਪਲਾਜਮਾ ਦਿਓ, ਜੀਵਨ ਸਾਂਝਾ ਕਰੋ”।  ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਪੰਜਾਬ ਭਰ ਤੋਂ ਆਈਆਂ ਖੂਨਦਾਨੀ ਸਖਸ਼ੀਅਤਾਂ ਅਤੇ ਜਿਲੇ ਦੀਆਂ ਭਰ ਦੀਆਂ 60 ਦੇ ਕਰੀਬ ਸੰਸਥਾਵਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦ ਕਰਦਿਆਂ ਕਿਹਾ ਅਸੀਂ ਮੋਗਾ ਜਿਲ੍ਹੇ ਵਿੱਚ ਖੂਨਦਾਨ ਲਹਿਰ ਨੂੰ ਹੁਲਾਰਾ ਦੇਣ ਲਈ ਬਾਹਰਲੇ ਜਿਲਿਆਂ ਦੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਹੈ ਤਾਂ ਜੋ ਮੋਗਾ ਜਿਲ੍ਹੇ ਦੇ ਖੂਨਦਾਨੀਆਂ ਅਤੇ ਸੰਸਥਾਵਾਂ ਵਿੱਚ ਉਤਸ਼ਾਹ ਪੈਦਾ ਹੋਵੇ।

ਸੰਸਥਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਖੂਨਦਾਨ ਦਾ ਨਸ਼ਾ ਕਰਨਾ ਚਾਹੀਦਾ ਹੈ ਕਿਉਂਕਿ ਜੋ ਨੌਜਵਾਨ ਇੱਕ ਵਾਰ ਖੂਨਦਾਨ ਕਰ ਲੈਦਾ ਹੈ ਉਸਦੇ ਮਨ ਦਾ ਡਰ ਦੂਰ ਹੋ ਜਾਂਦਾ ਹੈ ਤੇ ਇਸ ਮੁਹਿੰਮ ਨਾਲ ਪੱਕੇ ਤੌਰ ਤੇ ਜੁੜ ਜਾਂਦਾ ਹੈ। ਇੰਪਰੂਵਮੈਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਰੂਰਲ ਐੱਨ ਜੀ ਓ ਮੋਗਾ ਨੂੰ ਇਸ ਸਫਲ ਕੈਂਪ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਸੰਸਥਾ ਦਾ ਲੰਬਾ ਸਮਾਂ ਮੈਬਰ ਰਿਹਾ ਹਾਂ। ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ ਨੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਪੰਜਾਬ ਦੇ 18 ਜਿਲਿਆਂ ਤੋਂ ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ 35 ਸਖਸ਼ੀਅਤਾਂ ਅਤੇ 60 ਦੇ ਕਰੀਬ ਖੂਨਦਾਨੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਪਾਂਸਰ ਕਰਨ ਲਈ ਕੌਰ ਇੰਮੀਗਰੇਸ਼ਨ ਅਤੇ ਅਰਮਾਨ ਟ੍ਰੈਵਲਜ ਬਾਘਾ ਪੁਰਾਣਾ ਦਾ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਗੁਰਮੀਤ ਸਿੰਘ ਸਹੋਤਾ ਨੇ ਡੇਢ ਕਵਿੰਟਲ ਕੇਲੇ ਅਤੇ ਬਾਬਾ ਗੁਰਮੀਤ ਸਿੰਘ ਖੋਸਾ ਜੀ ਨੇ ਸਵਾ ਕਵਿੰਟਲ ਦੁੱਧ ਦੀ ਸੇਵਾ ਕੀਤੀ।

ਇਸ ਮੌਕੇ ਉਕਤ ਤੋਂ ਇਲਾਵਾ ਐਸ ਐਮ ਓ ਸਿਵਲ ਹਸਪਤਾਲ ਮੋਗਾ ਡਾ. ਸੁਖਪ੍ਰੀਤ ਬਰਾੜ, ਡਾ. ਸੁਰਜੀਤ ਸਿੰਘ ਦੋਧਰ, ਡਾ. ਰਵੀਨੰਦਨ ਸ਼ਰਮਾ, ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ, ਡਾ. ਸਰਬਜੀਤ ਕੌਰ ਬਰਾੜ, ਗੁਰਚਰਨ ਸਿੰਘ ਮੁੰਨਣ, ਐਡਵੋਕੇਟ ਇੰਦਰਜੀਤ ਸਿੰਘ ਨਿਆਮੀਵਾਲਾ, ਮਨਮੋਹਨ ਸਿੰਘ ਚੀਮਾ, ਹਰਜਿੰਦਰ ਚੁਗਾਵਾਂ, ਪ੍ਰੋਮਿਲਾ ਕੁਮਾਰੀ, ਜਸਵੀਰ ਕੌਰ, ਨਰਜੀਤ ਕੌਰ, ਮੈਡਮ ਕਮਲਜੀਤ ਕੌਰ ਮੋਗਾ, ਕੌਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਸਲਰ ਬਲਜੀਤ ਸਿੰਘ ਚਾਨੀ, ਬਲਵੀਰ ਸਿੰਘ ਪਾਧੀ, ਕੰਵਲਜੀਤ ਮਹੇਸਰੀ, ਹਰਜਿੰਦਰ ਘੋਲੀਆ, ਰਾਜ ਕੁਮਾਰ, ਹਰਭਜਨ ਸਿੰਘ ਬਹੋਨਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਪ੍ਰਦੀਪ ਸ਼ਰਮਾ, ਇਕਬਾਲ ਸਿੰਘ ਖੋਸਾ, ਰਾਮ ਸਿੰਘ ਜਾਨੀਆਂ,  ਗੋਕਲ ਚੰਦ, ਜਸਵਿੰਦਰ ਰਖਰਾ, ਦਵਿੰਦਰਜੀਤ ਗਿੱਲ, ਕੁਲਵਿੰਦਰ ਸਿੰਘ ਰਾਮੂਵਾਲਾ, ਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਹੈਪੀ, ਗੁਰਵੀਰ ਸਿੰਘ, ਡਾ. ਬਲਦੇਵ ਸਿੰਘ ਧੂੜਕੋਟ, ਅਕਬਰ ਚੜਿੱਕ, ਜਗਜੀਤ ਸਿੰਘ ਕਾਲੇਕੇ, ਜਗਤਾਰ ਸਿੰਘ ਜਾਨੀਆਂ ਅਤੇ ਕਰਮਜੀਤ ਘੋਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂ ਅਤੇ ਮੈਬਰ ਹਾਜਰ ਸਨ।

————————————————————— 

ਮੋਗਾ ਵਿੱਚ ਲੁਟੇਰਿਆਂ ਦੇ ਹੋਸਲੇ ਬੁਲੰਦ, ਮਾਰੀ ਗੋਲੀ ਨਾਲ ਸੁਨਿਆਰੇ ਦੀ ਮੌਤ

 ਮੋਗਾ/ ਜੂਨ 2023/ ਭਵਨਦੀਪ

           ਮੋਗਾ ਸ਼ਹਿਰ ਵਿੱਚ ਲੁਟੇਰਿਆਂ ਦੇ ਹੋਸਲੇ ਇਨ੍ਹੇ ਬੁਲੰਦ ਹੋ ਗਏ ਹਨ ਕਿ ਉਹ ਬਿਨਾਂ ਮੂੰਹ ਢਕੇ ਸ਼ਹਿਰ ਦੇ ਭੀੜ ਵਾਲੇ ਰਾਮਗੰਜ ਬਜ਼ਾਰ ਵਿਚ ਦਿਨ ਦਿਹਾੜੇ ਸੋਨੇ ਦੀ ਦੁਕਾਨ ਤੇ ਆਏ, ਕਾਰੋਬਾਰੀ ਨੂੰ ਗੋਲੀਆਂ ਮਾਰੀਆ ਅਤੇ ਮੌਕੇ ਤੋਂ ਸੋਨੇ ਦੇ ਗਹਿਿਣਆਂ ਸਮੇਤ ਫਰਾਰ ਹੋ ਗਏ। ਗੋਲੀ ਸੁਨਿਆਰੇ ਦੀ ਵੱਖੀ ਵਿੱਚ ਵੱਜੀ ਜਿਸ ਕਾਰਨ ਗੰਭੀਰ ਹਾਲਤ ਵਿੱਚ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ।

ਵਾਰਦਾਤ ਵਾਲੀ ਜਗਹ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਪਹੁੰਚੀ ਪੁਲਿਸ ਨੇ ਚੰਗੀ ਤਰ੍ਹਾਂ ਵੇਖਿਆ। ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ 2:15 ਵਜੇ ਦੀ ਹੈ ਕੁਝ ਲੁਟੇਰੇ ਮੋਗਾ ਸ਼ਹਿਰ ਦੇ ਭੀੜ ਵਾਲੇ ਰਾਮਗੰਜ ਬਜ਼ਾਰ ਵਿਚ ਸਥਿਤ ਏਸ਼ੀਆ ਜਵੈਲਰਜ਼ ਦੀ ਦੁਕਾਨ ਤੇ ਆਏ ਅਤੇ ਉਨ੍ਹਾਂ ਨੇ ਵਿੱਕੀ ਨਾਮ ਦੇ ਦੁਕਾਨਦਾਰ ਨੂੰ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਸੋਨਾ ਖਰੀਦਣ ਤੋਂ ਬਾਅਦ ਜਦੋਂ ਦੁਕਾਨਦਾਰ ਬਿੱਲ ਬਣਾ ਰਿਹਾ ਸੀ ਤਾਂ ਲੁਟੇਰਿਆਂ ਨੇ ਸੁਨਿਆਰੇ ਵਿੱਕੀ ਨੂੰ ਗੋਲ਼ੀ ਮਾਰ ਦਿੱਤੀ। ਸੁਨਿਆਰੇ ਨੇ ਵੀ ਆਪਣਾ ਪਿਸਤੌਲ ਕੱਢ ਕੇ ਮੁਕਾਬਲਾ ਕਰਨ ਦੀ ਕੋਸ਼ਿਸ ਕੀਤੀ ਪਰ ਚਾਰਾ-ਪੰਜਾਂ ਲੁਟੇਰਿਆਂ ਸਾਹਮਣੇ ਉਸ ਦੀ ਪੇਸ਼ ਨਹੀਂ ਗਈ ਅਤੇ ਉਹ ਮੌਕੇ ਤੇ ਗੰਭੀਰ ਜਖਮੀ ਹੋ ਗਿਆ। ਗੰਭੀਰ ਹਾਲਤ ਦੇ ਵਿੱਚ ਮੋਗਾ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਲੁਧਿਆਣਾ ਵਿਖੇ ਮੌਤ ਹੋ ਗਈ। ਲੁਧਿਆਣਾ ਵਿੱਚ ਵਿੱਕੀ ਸੁਨਿਆਰੇ ਦੀ ਹੋਈ ਮੌਤ ਦੀ ਖਬਰ ਸੁਣਦਿਆਂ ਹੀ ਸਰਾਫ਼ਾ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਸਕੱਤਰ ਯਸ਼ਪਾਲ ਪਾਲੀ ਦੀ ਅਗਵਾਈ ਵਿਚ ਮੋਗਾ ਦੇ ਬਾਜ਼ਾਰ ਬੰਦ ਕਰਕੇ ਭਰਾਤਰੀ ਜੱਥੇਬੰਧੀਆਂ ਦੇ ਸਹਿਯਹਿ ਨਾਲ ਉਨ੍ਹਾਂ ਨੇ ਸ਼ਾਮਲਾਲ ਚੌਂਕ ਵਿਚ ਧਰਨਾ ਦੇ ਦਿੱਤਾ।

ਧਰਨਾਕਾਰੀ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ ਅਤੇ ਸ਼ਹਿਰ ਵਿੱਚ ਵੱਧ ਰਹੀ ਗੁੰਡਾਗਰਦੀ ਦੇ ਖਿਲਾਫ ਨਾਅਰੇ ਲਗਾਉਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਮੰਨ ਰਹੇ ਹਨ। ਧਰਨੇ ਤੇ ਬੈਠੇ ਸ਼ਰਾਫਾ ਬਜਾਰ ਦੇ ਦੁਕਾਨਦਾਰ ਅਤੇ ਭਰਾਤਰੀ ਜੱਥੇਬੰਧੀਆਂ ਇਸ ਗੱਲ ਤੇ ਵੀ ਗਿਲਾ ਕਰ ਰਹੀਆਂ ਹਨ ਕਿ ਘਟਨਾ ਬੀਤ ਜਾਣ ਦੇ ਪੰਜ ਘੰਟੇ ਬਾਅਦ ਵੀ ਮੋਜੂਦਾ ਸਰਕਾਰ ਦਾ ਕੋਈ ਪ੍ਰਤੀਨਿਧ ਘਟਨਾ ਤੇ ਹਾਜਰ ਨਹੀਂ ਹੋਇਆ।

————————————————————— 

ਮੌੜ ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰ ਮਨਿੰਦਰ ਮੋਗਾ ਹੋਏ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ

‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ -ਭਵਨਦੀਪ ਸਿੰਘ ਪੁਰਬਾ

 ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ

              ਪਿਛਲੇ ਤਕਰੀਬਨ ਇੱਕ ਮਹੀਨਾ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਵੱਡੇ ਬੱਜਟ ਦੀ ਪੰਜਾਬੀ ਫਿਲਮ ‘ਮੌੜ’ ਦੀ ਪ੍ਰਮੋਸ਼ਨ ਵਾਸਤੇ ਪ੍ਰਡਕਸ਼ਨ ਟੀਮ ਆਪਣੇ ਰੋਲ ਮੁਤਾਬਕ ਡਾਕੂਆ ਅਤੇ ਅੰਗਰੇਜ ਸਰਕਾਰ ਦੇ ਸਿਪਾਹੀਆ ਦੀ ਵੇਸ-ਭੁਸਾ ਪਹਿਣ ਕੇ ਜਗ੍ਹਾ-ਜਗ੍ਹਾ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਇਸ ਸਬੰਧਤ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਸੱਦੇ ਤੇ ‘ਮੌੜ’ ਫਿਲਮ ਵਿੱਚ ਇੱਕ ਅਹਿਮ ਰੋਲ ਨਿਭਾਉਣ ਵਾਲੇ ਮੋਗਾ ਜਿਲ੍ਹੇ ਨਾਲ ਸਬੰਧਤ ਪ੍ਰਸਿੱਧ ਅਦਾਕਾਰ ਮਨਿੰਦਰ ਮੋਗਾ ‘ਮੌੜ’ ਫਿਲਮ ਦੀ ਪ੍ਰਮੋਸ਼ਨ ਲਈ ‘ਸਰਬੱਤ ਦਾ ਭਲਾ ਟਰੱਸਟ’ ਦੇ ਵਿਦਿਆਰਥੀਆ ਦੇ ਰੂ-ਬਰੂ ਹੋਏ। ਇਸ ਮੌਕੇ ਅਦਾਕਾਰ ਮਨਿੰਦਰ ਮੋਗਾ ਨੂੰ ਟਰੱਸਟ ਵਿਖੇ ਪਹੁੰਚਣ ਤੇ ਮਹਿਕ ਵਤਨ ਦੀ ਫਾਉਡੇਸ਼ਨ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਨਿੰਦਰ ਮੋਗਾ ਨੇ ਸਟੇਜ ਤੋਂ ਬੋਲਦਿਆ ‘ਮੌੜ’ ਫਿਲਮ ਦੀ ਕਹਾਣੀ, ਮੇਕਿੰਗ ਅਤੇ ਆਪਣੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ।

ਭਵਨਦੀਪ ਸਿੰਘ ਪੁਰਬਾ ਨੇ ਮਨਿੰਦਰ ਮੋਗਾ ਨੂੰ ‘ਮੌੜ’ ਫਿਲਮ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ‘ਮੌੜ’ ਫਿਲਮ ਦੇਖਕੇ ਵਿਦਿਆਰਥੀ ਪੰਜਾਬ ਦੇ ਨਾਈਕ ਜਿਉਣਾ ਮੌੜ ਦੀ ਜੀਵਨੀ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਗੇ ਕਿ ਅਸੀਂ ਆਪਣੇ ਟਰੱਸਟ ਦੇ ਸਾਰੇ ਵਿਦਿਆਰਥੀਆਂ ਨੂੰ ਇਹ ਫਿਲਮ ਜਰੂਰ ਦਿਖਾਈਏ। ਟਰੱਸਟ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਅਦਾਕਾਰ ਮਨਿੰਦਰ ਮੋਗਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸ੍ਰਪਰਸਤ ਗੁਰਸੇਵਕ ਸਿੰਘ ਸੰਨਿਆਸੀ ਅਤੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਨੇ ਸਟੇਜ ਤੋਂ ਹਾਜਰੀ ਲਵਾਉਦੇ ਹੋਏ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਵਿਦਿਆਰਥੀਆਂ ਸਮੇਤ ਮੈਡਮ ਜਸਵੀਰ ਕੌਰ ਚੁਗਾਵਾਂ, ਮੈਡਮ ਸੁਖਵਿੰਦਰ ਕੌਰ, ਅਮਨਦੀਪ ਕੌਰ, ਲਵਪ੍ਰੀਤ ਕੌਰ, ਰਮਨਦੀਪ ਕੌਰ, ਮੈਡਮ ਨਰਜੀਤ ਕੌਰ ਬਰਾੜ, ਸੁਖਦੀਪ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————— 

‘ਮਹਿਕ ਵਤਨ ਦੀ ਫਾੳੇੁਡੇਸ਼ਨ’ ਵੱਲੋਂ ਸ. ਦਰਸ਼ਨ ਸਿੰਘ ਬਰਾੜ ਯਾਦਗਾਰੀ ਲਾਇਬ੍ਰੇਰੀ ਲਈ 51 ਪੁਸਤਕਾਂ ਭੇਂਟ

ਜਲਦੀ ਹੀ ਹੋਵੇਗੀ ਵਿਸ਼ਾਲ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ –ਡਾ. ਸਰਬਜੀਤ ਕੌਰ ਬਰਾੜ  

ਮੋਗਾ/ ਮਈ 2023/ ਇਕਬਾਲ ਸਿੰਘ ਖੋਸਾ

             ਖੂਨੀ ਮਸੀਤ ਰੋਡ ਮੋਗਾ ਵਿਖੇ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਵਿੱਚ ਉੱਘੇ ਸਮਾਜ ਸੇਵੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਲਾਇਬ੍ਰੇਰੀ ਦੇ ਸੰਚਾਲਕ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਜਲਦੀ ਹੀ ਸਵ. ਸਰਦਾਰ ਦਰਸ਼ਨ ਸਿੰਘ ਬਰਾੜ ਯਾਦਗਾਰੀ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ ਜਿਸ ਵਾਸਤੇ ਪੰਜਾਬ ਦੇ ਕਈ ਨਾਮਵਰ ਲੇਖਕਾਂ ਅਤੇ ਪ੍ਰਕਾਸ਼ਕ ਵੱਲੋਂ ਪੁਸਤਕਾਂ ਲਾਇਬ੍ਰੇਰੀ ਵਾਸਤੇ ਪਹੁੰਚ ਰਹੀਆਂ ਹਨ। ਇਸੇ ਸਬੰਧ ਵਿੱਚ ਸਾਡੇ ਜਿਲ੍ਹੇ ਦੀ ਨਾਮਵਰ ਸੰਸਥਾ ‘ਮਹਿਕ ਵਤਨ ਦੀ’ ਫਾਉਡੇਸ਼ਨ ਵੱਲੋਂ 51 ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਨੂੰ ‘ਮਹਿਕ ਵਤਨ ਦੀ’ ਫਾਉਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਐਡਜਕਟਿਵ ਮੈਂਬਰ ਮਨਮੋਹਨ ਸਿੰਘ ਚੀਮਾ, ਸਮਾਜ ਸੇਵੀ ਮਹਿੰਦਰਪਾਲ ਲੰੂਬਾ, ਗੁਰਸੇਵਕ ਸਿੰਘ ਸੰਨਿਆਸੀ ਨੇ ਮੈਡਮ ਬਰਾੜ ਨੂੰ ਭੇਂਟ ਕੀਤੀਆਂ। ਇਸ ਸਬੰਧ ਵਿੱਚ ‘ਮਹਿਕ ਵਤਨ ਦੀ’ ਗਰੁੱਪ ਦੇ ਮੁੱਖੀ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਬੱਚੇ ਦਿਨੋ-ਦਿਨ ਸਾਹਿਤ ਨਾਲੋਂ ਟੁੱਟ ਰਹੇ ਹਨ। ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ ਇਸ ਕਾਰਜ ਵਾਸਤੇ ਡਾ. ਸਰਬਜੀਤ ਕੌਰ ਬਰਾੜ ਵੱਲੋਂ ਵਿਸ਼ਾਲ ਲਾਇਬ੍ਰੇਰੀ ਦੀ ਸਥਾਪਨਾ ਕਰਨਾ ਸਲਾਘਾਯੋਗ ਕਾਰਜ ਹੈ ਇਸ ਕਾਰਜ ਵਿੱਚ ਸਾਡੀ ‘ਮਹਿਕ ਵਤਨ ਦੀ’ ਫਾਉਡੇਸ਼ਨ ਅਤੇ ਸਾਡੀ ਐਨ.ਜੀ.ਓ. ਵੱਲੋਂ ਮੈਡਮ ਡਾ. ਬਰਾੜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਲਾਇਬ੍ਰੇਰੀ ਦੀ ਸਥਾਪਨਾ ਦੇ ਸਬੰਧ ਵਿੱਚ ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਸ. ਬਲਦੇਵ ਸਿੰਘ ਆਜਾਦ, ਮਾਸਟਰ ਆਤਮਾ ਸਿੰਘ ਚੜਿੱਕ, ਸਵ. ਢਾਡੀ ਸਾਧੂ ਸਿੰਘ ਧੰਮੂ, ਬਲਵਿੰਦਰ ਸਿੰਘ ਚਾਨੀ, ਖੇਡ ਲੇਖਕ ਜਗਦੇਵ ਬਰਾੜ ਅਤੇ ਹੋਰ ਕਈ ਨਾਮਵਰ ਲੇਖਕਾਂ ਦੀਆਂ 51 ਪੁਸਤਕਾਂ ਭੇਂਟ ਕੀਤੀਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨਿਰੰਤਰ ਇਸ ਲਾਇਬ੍ਰੇਰੀ ਵਾਸਤੇ ਪਹੁੰਚਦਾ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

————————————————————— 

ਅਮਿੱਟ ਛਾਪ ਛੱਡ ਗਈ ‘ਬਾਜ਼ੀ’ ਪਿੰਡ ਬਹੋਨੇ ਦੀ

ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ –ਹਰਭਜਨ ਸਿੰਘ ਬਹੋਨਾ 

ਮੋਗਾ/ ਮਈ 2023/ ਮਵਦੀਲਾ ਬਿਓਰੋ 

             ਬੀਤੇ ਦਿਨੀ ਮੋਗਾ ਦੇ ਨਾਲ ਲੱਗਦੇ ਪਿੰਡ ਬਹੋਨਾ ਵਿਖੇ ਪੁਰਾਤਣ ਅਤੇ ਰਿਵਾਇਤੀ ਖੇਡਾਂ ਨੂੰ ਉਤਸਾਹਿਤ ਕਰਨ ਦੇ ਉਪਰਾਲੇ ਨਾਲ ਪਿੰਡ ਵਿੱਚ ਬਾਜ਼ੀਗਰ ਜੋਗਿੰਦਰ ਸਿੰਘ ਭਾਗੋਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਵੱਲੋਂ ਬਾਜ਼ੀ ਪਵਾਈ ਗਈ ਜਿਸ ਦਾ ਆਯੋਜਿਨ ਉੱਘੇ ਸਮਾਜ ਸੇਵਕ ਸਰਪੰਚ ਹਰਭਜਨ ਸਿੰਘ ਬਹੋਨਾ, ਮੋਜੂਦਾ ਸਰਪੰਚ ਅਤੇ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ। ਇਸ ‘ਬਾਜ਼ੀ’ ਵਿੱਚ ਬਾਜ਼ੀਗਰਾਂ ਵੱਲੋਂ ਲੰਮੀ ਛਾਲ, ਗਲ ਨਾਲ ਲੋਹੇ ਦਾ ਸਰੀਆ ਮੋੜਨਾ, ਛੋਟੇ ਜਿਹੇ ਲੋਹੇ ਦੇ ਗੋਲੇ ਤਿੰਨ ਵਿਅਕਤੀਆਂ ਨੇ ਲੰਘਣਾ, ਦੰਦਾ ਨਾਲ ਭਾਰਾ ਗਾਡਰ ਚੁੱਕਣਾ ਅਤੇ ਮੰਜੀ ਦੇ ਉਪੱਰ ਦੀ ਉੱਚੀ ਛਾਲ ‘ਬਾਜ਼ੀ ਪਾਉਣਾ’ ਆਦਿ ਕਰਤੱਬ ਵਿਖਾਉਦੇ ਹੋਏ ਨਾਲ-ਨਾਲ ਖੂਬ ਹਾਸਾ-ਠੱਠਾ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਪੁਰਾਤਨ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਕਿਹਾ ਕਿ ਸਾਨੂੰ ਪੁਰਾਤਣ ਰਿਵਾਇਤੀ ਖੇਡਾ ਨਾਲ ਜੁੜਨਾ ਚਾਹੀਦਾ ਹੈ।

 ਇਸ ‘ਬਾਜ਼ੀ’ ਵਿੱਚ ਪੁਰਾਤਣ ਅਤੇ ਰਿਵਾਇਤੀ ਖੇਡਾ ਨੂੰ ਵੇਖਣ ਅਤੇ ਇਨ੍ਹਾਂ ਦੀ ਪ੍ਰਫੁਲਤਾਂ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਲਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਘੀ ਲੇਖਿਕਾਂ ਬਲਜਿੰਦਰ ਕੌਰ ਕਲਸੀ, ਕੁਲਦੀਪ ਸਿੰਘ ਦੌਧਰ, ਆਰਟਿਸਟ ਗੁਰਪ੍ਰੀਤ ਸਿੰਘ ਕੋਮਲ, ਸਰਪੰਚ ਚਰਨਜੀਤ ਕੌਰ, ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਬਲਰਾਜ ਸਿੰਘ ਗਿੱਲ, ਰਾਜ ਕੁਮਾਰ, ਗੁਰਮੇਲ ਸਿੰਘ ਪ੍ਰਧਾਨ, ਅਜੈਬ ਸਿੰਘ ਮਿਸਤਰੀ, ਪਰਮਜੀਤ ਸਿੰਘ, ਸੁਖਦੇਵ ਸਿੰਘ ਫੌਜੀ, ਦਿਲਬਾਗ ਸਿੰਘ ਬਹਿਰੀਨ, ਨਛੱਤਰ ਸਿੰਘ ਦਵਾਈਆਂ ਵਾਲਾ, ਸੰਤੋਖ ਸਿੰਘ ਨੈਸਲੇ ਮੋਗਾ, ਹਰੀਸ਼ ਰਹੇਜਾ ਮੋਗਾ, ਕੈਪਟਨ ਬਖਸ਼ੀਸ ਸਿੰਘ ਵਰਗੇ, ਬੂਟਾ ਸਿੰਘ ਬਿਜਲੀ ਵਾਲਾ, ਰਿਟਾ ਇੰਸ ਬਿੱਕਰ ਸਿੰਘ ਮੋਗਾ, ਡਾ. ਬਲਵਿੰਦਰ ਸਿੰਘ ਸੇਖਾ, ਡਾ. ਪਰਮਿੰਦਰ ਸਿੰਘ ਮਿੱਠੂ, ਮਾਸਟਰ ਭੁਪਿੰਦਰ ਸਿੰਘ, ਐਨ.ਜੀ.ਓ. ਜਸਵੀਰ ਕੌਰ ਬੁੱਘੀਪੁਰਾ, ਪਿੰਡ ਨਿਵਾਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਾਜਰ ਹੋਏ।

—————————————————————— 

ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਮੈਂਬਰ ਪਾਰਲੀਮੈਂਟ ਮੁਹੱਮਦ ਸਦੀਕ ਨਾਲ ਖਾਸ ਮੀਟਿੰਗ 

ਰੂਰਲ ਐਨ.ਜੀ.ਓ. ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਸੋਵੀਨਾਰ ਕੀਤਾ ਭੇਟ 

ਮੋਗਾ/ ਮਈ 2023/ ਇਕਬਾਲ ਖੋਸਾ

ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਇੱਕ ਖਾਸ ਪ੍ਰੋਗਰਾਮ ਤੇ ਮੋਗਾ ਦੇ ਗੋਧੇਵਾਲਾ ਸਟੇਡੀਅਮ ਵਿਖੇ ਹਾਜਰ ਹੋਏ ਜਿਥੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਮੋਗਾ ਵੱਲੋਂ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸ਼ਹਿਰੀ ਯੂਨਿਟ ਮੋਗਾ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ (ਰਿਟਾਇਰਡ ਡੀ.ਐਸ.ਪੀ.) ਵੱਲੋਂ ਉਨ੍ਹਾਂ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਅਤੇ ਸੁਖਦੇਵ ਸਿੰਘ ਬਰਾੜ ਵੱਲੋਂ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਮੁਹੱਮਦ ਸਦੀਕ ਜੀ ਨਾਲ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦੀ ਸ੍ਰਪਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਅਤੇ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਕੀਤੀਆਂ ਜਾ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਮੋਜੂਦ ਟਰੱਸਟੀਆ ਅਤੇ ਐਨ.ਜੀ.ਓ. ਦੇ ਅਹੁੱਦੇਦਾਰਾ ਨੇ ਸ਼੍ਰੀ ਮੁਹੱਮਦ ਸਦੀਕ ਜੀ ਨੂੰ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੀ ਡਾਇਰੀ ਅਤੇ ਡਾ. ਐਸ ਪੀ ਸਿੰਘ ਉਬਰਾਏ ਜੀ ਦੀਆਂ ਗਤੀਵਿਧੀਆ ਦਾ ਸੋਵੀਨਾਰ ਵੀ ਭੇਟ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੂਰਲ ਐਨ.ਜੀ.ਓ. ਕਲੱਬਜ ਅੇਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਨਹਿਰੂ ਯੁਵਾ ਕੇਦਰ ਤੋਂ ਗੁਰਵਿੰਦਰ ਸਿੰਘ, ਮੇਜਰ ਪ੍ਰਦੀਪ, ਐਨ.ਜੀ.ਓ. ਕੋਆਡੀਨੇਸ਼ਨ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਪ੍ਰਸਿੱਧ ਸਾਹਿਤਕਾਰ ਸੁਰਜੀਤ ਦੌਧਰ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਤੇ ਖੂਨਦਾਨ ਕੈਂਪ ਆਯੋਜਿਤ

ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ –ਬਾਬਾ ਜਸਵੀਰ ਸਿੰਘ ਲੋਹਾਰਾ

ਮੋਗਾ/ ਅਪ੍ਰੈਲ 2023/ ਮਵਦੀਲਾ ਬਿਓਰੋ    

ਖੂਨਦਾਨ ਸਭ ਤੋਂ ਉਤਮ ਦਾਨ ਹੈ ਕਿਉਕਿ ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਇਸ ਲਈ ਸਾਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਮੌਕੇ ਲਗਾਏ ਗਏ ਖੂਨਦਾਨ ਕੈਂਪ ਮੌਕੇ ਕੀਤਾ। ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਪਿੰਡ ਲੋਹਾਰਾ ਵਿਖੇ ਸਲਾਨਾ ਬਰਸ਼ੀ ਮੌਕੇ ‘ਮਹਿਕ ਵਤਨ ਦੀ ਫਾਉਡੇਸ਼ਨ (ਰਜਿ:) ਮੋਗਾ’ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਚੇਅਰਮੈਨ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਸੰਗਤਾਂ ਤੇ ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਸਿਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਬਾਬਾ ਜਸਵੀਰ ਸਿੰਘ ਲੋਹਾਰਾ, ਡਾ. ਅਰਸ਼ਦੀਪ ਸਿੰਘ, ਮਨਦੀਪ ਸਿੰਘ ਗਿੱਲ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਲਖਵਿੰਦਰ ਸਿੰਘ ਲੱਖਾ, ਮੋਨਟੀ ਪੁਰਬਾ, ਜਗਰਾਜ ਸਿੰਘ ਗਿੱਲ ਵੱਲੋਂ ਖੂਨਦਾਨੀਆਂ ਨੂੰ ਮੈਡਲ ਪਹਿਣਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਭਵਨਦੀਪ ਸਿੰਘ ਪੁਰਬਾ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਉਚੇਚਾ ਪ੍ਰਬੰਧ ਕੀਤਾ ਗਿਆ।

ਇਸ ਕੈਂਪ ਵਿੱਚ ਉਕਤ ਤੋਂ ਇਲਾਵਾ ਸ. ਗੁਰਮੇਲ ਸਿੰਘ ਪੁਰਬਾ, ਸ. ਬਲਦੇਵ ਸਿੰਘ ਆਜਾਦ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਕਮਲਜੀਤ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਬਲੱਡ ਬੈਂਕ ਮੋਗਾ ਤੋਂ ਵਿਸ਼ੇਸ਼ ਤੌਰ ਤੇ ਪੁੱਜੀ ਟੀਮ ਡਾ ਅਰਸ਼ਦੀਪ ਸਿੰਘ, ਕੌਂਸਲਰ ਕੁਲਦੀਪ ਸਿੰਘ, ਸੰਗੀਤ ਕਮਾਲ, ਲਵਦੀਪ ਗਰੋਵਰ, ਹਰਮੀਤ ਸਿੰਘ, ਸੰਦੀਪ ਸਿੰਘ, ਰੋਬਿਨ ਸਿੰਘ, ਸਤਵੀਰ ਕੌਰ, ਬਲਵਿੰਦਰ ਕੌਰ, ਰੇਣੂ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

——————————————————————

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ‘ਮਹਿਕ ਵਤਨ ਦੀ ਫਾਉਡੇਸ਼ਨ’ ਵੱਲੋਂ ਕਰਵਾਏ ਗਏ ਦਸਤਾਰ ਮੁਕਾਬਲੇ 

ਮੋਗਾ/ ਅਪ੍ਰੈਲ 2023/ ਮਵਦੀਲਾ ਬਿਓਰੋ    

ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 23ਵੀ ਸਲਾਨਾ ਬਰਸੀ ਦੇੇ ਸਬੰਧ ਵਿੱਚ ਦਸਤਾਰ ਕਰਵਾਏ ਗਏ ਜਿਸ ਵਿੱਚ 20 ਨੌਜਵਾਨਾ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ‘ਏ’ ਗਰੁੱਪ ‘ਚੋ ਜਸਪ੍ਰੀਤ ਸਿੰਘ ਰਾੜਾ ਸਾਹਿਬ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਸਰਾ ਅਤੇ ਸਮਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ‘ਬੀ’ ਗਰੁੱਪ ‘ਚੋ ਸੁਖਪ੍ਰੀਤ ਸਿੰਘ ਨੇ ਪਹਿਲਾ, ਤੇਜਿੰਦਰ ਸਿੰਘ ਨੇ ਦੂਸਰਾ ਅਤੇ ਅਬੀਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।

‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਦੀ ਡਾਇਰੈਕਸ਼ਨ ਤੇ ਯੋਗ ਪ੍ਰਬੰਧਾ ਅਤੇ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਹੋਏ ਇਸ ਦਸਤਾਰ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮਨਦੀਪ ਸਿੰਘ ਪੰਜਾਬ ਆਰਟ, ਬਖਤੌਰ ਸਿੰਘ ਗਿੱਲ ਅਤੇ ਅਮਰੀਕ ਸਿੰਘ ‘ਰਿੰਕੂ’ ਨੇ ਬਾਖੂਬੀ ਨਿਭਾਈ। ਵਿਜੈਤਾ ਬੱਚਿਆ ਨੂੰ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ ਇੰਨਸ਼ੋਰੈਸ਼ ਕੰਪਨੀ), ਸ. ਸੁਖਦੇਵ ਸਿੰਘ ਬਰਾੜ (ਰਿਟਾਇਰਡ ਡੀ.ਐਸ.ਪੀ.), ਸਾਹਿਤਕਾਰ ਬਲਦੇਵ ਸਿੰਘ ਆਜਾਦ, ਡਾ. ਅਰਸ਼ਦੀਪ ਸਿੰਘ, ਮੋਟੀ ਪੁਰਬਾ ਨੇ ਦਸਤਾਰਾ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਲੋਹਾਰਾ, ਬੇਅੰਤ ਸਿੰਘ ਲੋਹਾਰਾ, ਜਗਰਾਜ ਸਿੰਘ ਗਿੱਲ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਲਖਵਿੰਦਰ ਸਿੰਘ ਲੱਖਾ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

——————————————————————

ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਅਤੇ ਪ੍ਰੀਵਾਰ ਨੂੰ ਸ਼ੁੱਭ ਵਿਧਾਇਗੀ

22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਕਰਵਾਏ ਜਾਣਗੇ ਭੰਗੜਾ ਮੁਕਾਬਲੇ 

ਮੋਗਾ/ ਅਪ੍ਰੈਲ 2023/ ਇਕਬਾਲ ਸਿੰਘ ਖੋਸਾ

‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਛੋਟੇ ਵੀਰ ਕੈਨੇਡਾ ਦੇ ਭੰਗੜਾ ਪ੍ਰਮੋਟਰ ਗੁਰਸੇਵਕ ਸਿੰਘ ਪੁਰਬਾ ਜੋ ਪਿਛਲੇ ਦੋ ਮਹੀਨਿਆ ਤੋਂ ਆਪਣੇ ਪ੍ਰੀਵਾਰ ਨਾਲ ਪੰਜਾਬ ਆਏ ਹੋਏ ਸਨ, ਨੂੰ ਪਿਛਲੇ ਦਿਨੀ ਵਾਪਿਸ ਆਪਣੀ ਕਰਮ ਭੂੰਮੀ ਕੈਨੇਡਾ ਜਾਣ ਤੇ ਸ਼ੁੱਭ ਵਿਦਾਇਗੀ ਦਿੱਤੀ ਗਈ।

ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਬੇਬੀ ਰਸਲੀਨ ਕੌਰ ਪੁਰਬਾ ਅਤੇ ਪਾਲਮਵੀਰ ਸਿੰਘ ਪੁਰਬਾ ਨੇ ਪਿੰਡ ਖੁਖਰਾਣਾ ਵਿਖੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਪਵਿੱਤਰ ਧਰਤੀ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਵਾਲਿਆ ਤੋਂ ਆਸ਼ੀਰਵਾਦ ਲੈ ਕੇ ਵਾਪਿਸੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਤਾਰਾ ਸਿੰਘ ਪੁਰਬਾ ਅਤੇ ਭਵਨਦੀਪ ਸਿੰਘ ਪੁਰਬਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਪਿੰਡ ਖੁਖਰਾਣਾ ਤੋਂ ਰਵਾਨਾ ਕੀਤਾ। ਦਿੱਲੀ ਏਅਰਪੋਰਟ ਤੋਂ ਗੁਰਸੇਵਕ ਸਿੰਘ ਪੁਰਬਾ, ਗਗਨਦੀਪ ਕੌਰ ਪੁਰਬਾ, ਰਸਲੀਨ ਕੌਰ ਪੁਰਬਾ ‘ਰੀਤ’ ਅਤੇ ਪਾਲਮਵੀਰ ਸਿੰਘ ਪੁਰਬਾ ਨੂੰ ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਭਾਗਵੰਤੀ ਅਤੇ ਭਵਨਦੀਪ ਸਿੰਘ ਪੁਰਬਾ ਵੱਲੋਂ ਸ਼ੁੱਭ ਵਿਦਾਇਗੀ ਦੇ ਕੇ ਆਪਣੀ ਕਰਮ ਭੂੰਮੀ ਕੈਨੇਡਾ ਲਈ ਰਵਾਨਾ ਕੀਤਾ ਗਿਆ।

ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਪੁਰਬਾ ਹਰ ਸਾਲ ਕੈਨੇਡਾ ਵਿਖੇ ਬਹੁੱਤ ਵੱਡੇ ਪੱਧਰ ਤੇ ਭੰਗੜਾ ਕੰਪੀਟੀਸ਼ਨ ਕਰਵਾਉਦੇ ਹਨ। ਉਸ ਦੀਆਂ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀਆਂ ਗਤੀਵਿਧੀਆ ਬੇ-ਮਸਾਲ ਹਨ। ਐਤਕੀ 22 ਜੁਲਾਈ ਨੂੰ ਐਵਸਫੋਰਡ ਆਰਟ ਸੈਂਟਰ ਕੈਨੇਡਾ ਵਿਖੇ ਭੰਗੜਾ ਮੁਕਾਬਲੇ ਕਰਵਾਏ ਜਾ ਰਹੇ ਹਨ। ਗੁਰਸੇਵਕ ਸਿੰਘ ਪੁਰਬਾ ਸ਼ੁਰੂ ਤੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਜੁੜਿਆ ਹੋਇਆ ਹੈ ਅਤੇ ਉਹ ਕੈਨੇਡਾ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਵਿਸ਼ੇਸ਼ ਪ੍ਰਤੀਨਿਧਤਾ ਕਰ ਰਿਹਾ ਹੈ।

——————————————————————

ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਮੋਗਾ/ ਅਪ੍ਰੈਲ 2023/ ਭਾਗਵੰਤੀ 

ਪਿਛਲੇ ਦਿਨੀ ਪੰਜਾਬੀ ਗੀਤਕਾਰ ਸਭਾ ਇਕਾਈ ਮੋਗਾ ਵੱਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮਾਂ-ਬੋਲੀ ਦਾ ਸਪੂਤ ਪੰਜਾਬੀ ਲੋਕ ਗਾਇਕ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਰ ਹੋਇਆ। ਇਸ ਸਮਾਗਮ ਵਿੱਚ ਸਮੂਲੀਅਤ ਕਰਨ ਤੇ ਗੁਰਸੇਵਕ ਸਿੰਘ ਪੁਰਬਾ ਨੂੰ ਪੰਜਾਬੀ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਅਹਿਮ ਯੋਗਦਾਨ ਪਾਉਣ ਲਈ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਗਾਇਕ ਡਾ. ਬਲਜੀਤ ਸਿੰਘ ਨੇ ਕਿਹਾ ਕਿ ਐਨ.ਆਰ.ਆਈ. ਗੁਰਸੇਵਕ ਸਿੰਘ ਪੁਰਬਾ ਵਧਾਈ ਦਾ ਪਾਤਰ ਹੈ ਜਿਸ ਨੇ ਕੈਨੇਡਾ ਵਿੱਚ ਰਹਿੰਦੀਆਂ ਹੋਇਆ ਵੀ ਉੜੇ ਤੇ ਜੂੜੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਆਪਣੇ ਬੱਚਿਆ ਨੂੰ ਪੰਜਾਬੀ ਵਿਰਸੇ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਿਆ ਹੈ। ਇਸ ਮੌਕੇ ਪੰਜਾਬੀ ਗੀਤਕਾਰ ਸਭਾ ਮੋਗਾ ਵੱਲੋਂ ਉਨ੍ਹਾਂ ਦੇ ਨਾਲ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਸਮਾਗਮ ਵਿੱਚ ਗੁਰਸੇਵਕ ਸਿੰਘ ਪੁਰਬਾ, ਭਵਨਦੀਪ ਸਿੰਘ ਪੁਰਬਾ, ਗਾਇਕ ਡਾ. ਬਲਜੀਤ ਮੋਗਾ, ਅਦਾਕਾਰ ਮਨਿੰਦਰ ਮੋਗਾ, ਕਾਕਾ ਮੱਲੇਆਣਾ, ਗੀਤਕਾਰ ਗੋਲੂ ਕਾਲੇਕੇ, ਜਿੰਦਰ ਰਣੀਆਂ, ਜਸਵਿੰਦਰ ਸ਼ਿੰਦਾ, ਕੁਲਵੰਤ ਸਿੰਘ ਕਲਸੀ, ਵਰਿੰਦਰ ਸਿੰਘ ਭਿੰਡਰ, ਗੀਤਕਾਰ ਸੋਨੀ ਮੋਗਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਪ੍ਰਾਇਮਰੀ ਸਕੂਲ ਲੋਹਾਰਾ ਵਿਖੇ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ

‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਵੱਲੋਂ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਨੂੰ 50 ਪੁਸਤਕਾਂ ਭੇਂਟ

ਮੋਗਾ / ਪਰਮ ਗਿੱਲ

ਦੇਸੀ ਨਵੇਂ ਸਾਲ ਦੀ ਆਰੰਭਤਾ ਮੌਕੇ ਪਿੰਡ ਲੋਹਾਰਾ ਦੇ ਪ੍ਰਾਈਮਰੀ ਸਕੂਲ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਬਾਬਾ ਜਸਵੀਰ ਸਿੰਘ ਲੋਹਾਰਾ ਦੀ ਸ੍ਰਪਰਸਤੀ ਹੇਠ ਸ਼੍ਰੀਮਤੀ ਸੁਰਜੀਤ ਕੌਰ ਪਤਨੀ ਸ. ਲਖਵਿੰਦਰ ਸਿੰਘ ਵੱਲੋਂ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਥਾਪਤ ਕੀਤੀ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਲਾਈਬਰੇਰੀ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਾਇਬ੍ਰੇਰੀ ਦੀ ਸਥਾਪਨਾ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਫਾਉਂਡੇਸ਼ਨ’ ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਵੱਲੋਂ 50 ਪੁਸਤਕਾਂ ਦਾ ਸੈੱਟ ਇਸ ਲਾਇਬ੍ਰੇਰੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਦੇ ਮੁੱਖ ਸੇਵਾਦਾਰ ਅਤੇ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੇ ਪ੍ਰਧਾਨ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਆਖਿਆ ਕਿ ਭਵਨਦੀਪ ਸਿੰਘ ਪੁਰਬਾ ਦਾ ਪੱਤਰਕਾਰੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਵੀ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਇਸ ਮੌਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਪਿੰਡ ਨੂੰ ਦਿੱਤੀ ਗਈ ਵਡਮੁੱਲੀ ਦੇਣ ਦਾ ਵਿਸਥਾਰ ਨਾਲ ਚਾਨਣਾ ਪਾਇਆ।

ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾ ਸਮੇਤ ਔਰਤ ਅਤੇ ਬੱਚਾ ਭਲਾਈ ਸੰਸਥਾ ਦੇ ਮੈਂਬਰ ਅਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਸੁਰਜੀਤ ਕੌਰ, ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਬਲਾਕ ਧਰਮਕੋਟ ਸਰਕਲ ਪਿੰਡ ਲੋਹਾਰਾ ਦੇ ਸੁਪਰਵਾਈਜਰ ਸ੍ਰੀ ਮਤੀ ਗੁਰਸ਼ਰਨ ਕੌਰ, ਆਂਗਣਵਾੜੀ ਵਰਕਰ ਕਰਮਜੀਤ ਕੌਰ, ਆਂਗਣਵਾੜੀ ਵਰਕਰ ਕੁਲਬੀਰ ਕੌਰ, ਅਮਨਪ੍ਰੀਤ ਕੌਰ, ਦਲਜੀਤ ਕੌਰ, ਆਂਗਣਵਾੜੀ ਹੈਲਪਰ ਗੁਰਜੀਤ ਕੌਰ, ਪ੍ਰਿਸੀਪਲ ਰੀਟਾ ਰਾਣੀ, ਮੈਡਮ ਸ਼ਰਬਜੀਤ ਕੌਰ ਲੋਹਾਰਾ, ਲਖਵਿੰਦਰ ਸਿੰਘ ਲੱਖਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਕਿਸਾਨਾਂ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਜਹਿਰ ਮੁਕਤ ਖੇਤੀ ਵਸਤੂਆਂ ਦਾ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ

ਕਿਸਾਨ ਬਾਜਾਰ ਵਿੱਚ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਕੀਤਾ ਗਿਆ ਲੋਕ ਅਰਪਣ 

 ਮੋਗਾ / ਪਰਮਜੀਤ ਕੌਰ ਗਿੱਲ

ਜਿਲ੍ਹਾ ਮੰਡੀ ਦਫ਼ਤਰ ਪੰਜਾਬ ਬੋਰਡ ਮੋਗਾ ਅਤੇ ਮਾਰਕੀਟ ਕਮੇਟੀ ਮੋਗਾ ਵੱਲੋਂ ਅਗਾਂਹ ਵਧੂ ਕਿਸਾਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਵਿਖੇੇ ਤੀਸਰਾ ਕਿਸਾਨ ਬਜਾਰ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਜਹਿਰ ਮੁਕਤ ਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਸ਼ਹਿਦ, ਗੁੜ, ਸ਼ੱਕਰ, ਸਰੋਂ ਦਾ ਤੇਲ, ਦੇਸੀ ਘਿਉ, ਦਾਲਾਂ, ਮੁੱਖ ਅਨਾਜ, ਸਬਜੀਆਂ, ਬਾਸਮਤੀ ਚੌਲ ਅਤੇ ਦੁੱਧ ਤੋਂ ਤਿਆਰ ਕੀਤੀਆਂ ਵਸਤਾਂ ਮੱਖਣ, ਲੱਸੀ, ਪਨੀਰ ਤੇ ਦੇਸੀ ਘਿਓ ਆਦਿ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਖਰੀਦਿਆ ਗਿਆ। ਇਸ ਮੌਕੇ ਤੇ ਜਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨੈਨੇਵਾਲ ਅਤੇ ਜੁਗਵੀਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨੇ ਇਸ ਕਿਸਾਨ ਬਜਾਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਕਿਸਾਨਾਂ ਵੱਲੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਖਾਣ ਵਾਲੀਆਂ ਵਸਤਾਂ ਇੱਕ ਬਹੁਤ ਹੀ ਸ਼ਲਾਂਘਾਯੋਗ ਕਦਮ ਹੈ ਅਤੇ ਇਸ ਵਾਰ ਦੂਸਰੇ ਕਿਸਾਨ ਮੇਲੇ ਨਾਲੋਂ ਗਾਹਕਾਂ ਦੀ ਗਿਣਤੀ ਵੱਧ ਰਹੀ ਹੈ। ਜਿਨ੍ਹਾਂ ਨਾਲ ਕਿਸਾਨ ਆਪਣੇ ਪਰਿਵਾਰਾਂ ਦੇ ਨਾਲ-ਨਾਲ ਸਮਾਜ ਨੂੰ ਵੀ ਤੰਦਰੁਸਤ ਰੱਖ ਰਹੇ ਹਨ ਅਤੇ ਇਹ ਕਿਸਾਨ ਮੇਲਾ ਹਰੇਕ ਮਹੀਨੇ ਦੀ 10 ਤਰੀਕ ਨੂੰ ਲਗਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਹਿਰ ਮੁਕਤ ਫਸਲਾਂ ਦੀ ਪੈਦਾਵਾਰ ਕਰਨ ਤਾਂ ਜੋ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।

ਇਸ ਕਿਸਾਨ ਬਾਜਾਰ ਵਿੱਚ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ) ਵੱਲੋਂ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਮਾਰਚ ਅੰਕ ਲੋਕ ਅਰਪਣ ਕੀਤਾ ਗਿਆ।‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਇਹ ਅੰਕ ਰੰਗਾਂ ਦੇ ਤਿਉਹਾਰ ਹੋਲੀ, ਪਾਵਣ ਤਿਉਹਾਰ ਹੋਲੇ-ਮੁਹੱਲੇ ਅਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਦੇ ਸਾਲਾਨਾ ਮੇਲੇ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਗਿਆ ਹੈ। ਮੈਗਜੀਨ ਦੇ ਇਸ ਅੰਕ ਨੂੰ ਰੀਲੀਜ ਕਰਨ ਸਮੇਂ ਭਵਨਦੀਪ ਸਿੰਘ ਪੁਰਬਾ ਦੇ ਨਾਲ ਲੇਖਕ ਡਾ. ਹਰਨੇਕ ਸਿੰਘ ਰੋਡੇ, ਮਹਿੰਦਰਪਾਲ ਲੂੰਬਾ (ਸਮਾਜ ਸੇਵੀ), ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ (ਸਿਟੀ ਪ੍ਰਧਾਨ: ਰੂਰਲ ਐਨ.ਜੀ.ਓ. ਮੋਗਾ) ਆਦਿ ਮੁੱਖ ਤੌਰ ਤੇ ਹਾਜਰ ਸਨ।

ਇਸ ਕਿਸਾਨ ਬਾਜਾਰ ਵਿੱਚ ਪਰਮਜੀਤ ਸਿੰਘ ਲੇਖਾਕਾਰ, ਪਰਮਿੰਦਰ ਸਿੰਘ ਦਾਤਾ ਮੰਡੀ ਸੁਪਰਵਾਈਜ਼ਰ, ਜਸਪ੍ਰੀਤ ਸਿੰਘ ਤਤਾਰੀਏ ਵਾਲਾ ਮੰਡੀ ਸੁਪਰਵਾਈਜ਼ਰ, ਮੰਡੀ ਸੁਪਰਵਾਈਜ਼ਰ ਨਿਰਮਲ ਸਿੰਘ ਅਤੇ ਬਠਿੰਡਾ ਦੇ ਰਜਿੰਦਰ ਕਾਲਜ ਦੇ ਵਿਆਰਥੀਆਂ ਤੇ ਸਟਾਫ਼ ਵੱਲੋਂ ਇਸ ਕਿਸਾਨ ਬਾਜਾਰ ਵਿੱਚ ਸ਼ਮੂਲੀਅਤ ਕੀਤੀ ਗਈ।

——————————————————————

ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਭਵਨਦੀਪ ਸਿੰਘ ਪੁਰਬਾ, ਡਾ. ਸਰਬਜੀਤ ਕੌਰ ਬਰਾੜ ਅਤੇ ਲੇਖਕ ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਸਨਮਾਨ

ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦਾ ਹੈ –ਤੇਜਿੰਦਰਪਾਲ ਸਿੰਘ ਚੀਮਾ

 ਮੋਗਾ / ਪਰਮ ਗਿੱਲ 

ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਏ ਇਕ ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ ਅਤੇ ਪ੍ਰਸਿੱਧ ਲੇਖਕ ਸ. ਬਲਦੇਵ ਸਿੰਘ ਆਜਾਦ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਆਪਣੇ ਕਰਕਮਲਾਂ ਨਾਲ ਉਪਰੋਕਤ ਤਿੰਨਾਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਕੌਮੀ ਚੇਅਰਮੈਨ ਅਤੇ ਅਦਾਰਾ ‘ਲੋਕ ਸੇਵਕ’ ਦੇ ਪ੍ਰਬੰਧਕ ਸੰਪਾਦਕ ਸ. ਤੇਜਿੰਦਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸੰਸਥਾਂ ਪੰਜਾਬੀ ਵਿਰਾਸਤ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ।

ਇਸ ਮੌਕੇ ਬਹੁੱਤ ਸਾਰੀਆਂ ਧਾਰਮਿਕ, ਸਮਾਜ ਸੇਵੀ ਸ਼ਖਸੀਅਤਾਂ ਸਮੇਤ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ (ਜੁਆਇੰਟ ਸਕੱਤਰ: ਆਮ ਆਦਮੀ ਪਾਰਟੀ ਜਿਲ੍ਹਾ ਮੋਗਾ), ਭਾਈ ਹਰਪ੍ਰੀਤ ਸਿੰਘ ਖੁਖਰਾਣਾ, ਭਾਈ ਰਜਿੰਦਰ ਸਿੰਘ ਕੋਟਲਾ, ਹਰਪ੍ਰੀਤ ਸਿੰਘ ਹੈਪੀ, ਸਮਾਜ ਸੇਵੀ ਲੱਕੀ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਮਹਿਕ ਵਤਨ ਦੀ ਫਾਉਂਡੇਸ਼ਨ’ ਦੀ ਸਾਲਾਨਾ ਡਾਇਰੀ ਰੀਲੀਜ

ਸਾਡਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ, ਸਾਡਾ ਸਬੰਧ ਚੰਗੇ ਨੇਕ ਕੰਮ ਕਰਨ ਵਾਲੇ ਵਿਧਾਇਕ ਡਾ. ਅਮਨਦੀਪ ਕੌਰ ਨਾਲ ਹੈ -ਭਵਨਦੀਪ ਸਿੰਘ ਪੁਰਬਾ 

  ਮੋਗਾ / ਪਰਮਜੀਤ ਕੌਰ ਗਿੱਲ 

ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ‘ਮਹਿਕ ਵਤਨ ਦੀ ਲਾਈਵ’ ਬਿਓਰੋ ਅਤੇ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੀ ਸਾਲਾਨਾ ਓਪਾਇਡਮੈਂਟ ਡਾਇਰੀ ਬਿਓਰੋ ਦੇ ਨਿੱਜੀ ਦਫਤਰ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾਂ ਨਾਲ ਰੀਲੀਜ ਕੀਤੀ ਗਈ। ਇਸ ਸਮਾਗਮ ਤੋਂ ਬਾਅਦ ਬਿਓਰੋ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਸਬੰਧ ਚੰਗੇ, ਨੇਕ ਕੰਮ ਤੇ ਵਿਕਾਸ ਕਾਰਜ ਕਰਨ ਵਾਲੇ ਸਾਡੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਜੀ ਨਾਲ ਹੈ। ਉਹ ਸਾਡੇ ਲਈ ਬਹੁੱਤ ਸਤਿਕਾਰਯੋਗ ਹਨ। ਅਸੀਂ ਮੋਗਾ ਸ਼ਹਿਰ ਦੇ ਹਰ ਵਿਕਾਸ ਕਾਰਜ, ਪੰਜਾਬੀ ਵਿਰਸੇ ਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਵਾਲੇ ਹਰ ਕਾਰਜ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਵੱਧ ਹਾਂ ਅਤੇ ਉਨ੍ਹਾਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ।

ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਕੁਲਵਿੰਦਰ ਤਾਰੇਵਾਲਾ, ਮੈਡਮ ਸੋਨੀਆ ਢੰਡ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਇਕਬਾਲ ਸਿੰਘ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਉੱਘੇ ਲੇਖਕ ਬਲਦੇਵ ਸਿੰਘ ਆਜਾਦ ਦੀ ਪੁਸਤਕ ‘ਮਹਿਕ ਵਿਰਸੇ ਦੀ’ ਲੋਕ ਅਰਪਣ

ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ -ਭਵਨਦੀਪ ਸਿੰਘ ਪੁਰਬਾ

  ਮੋਗਾ / ਪਰਮਜੀਤ ਕੌਰ ਗਿੱਲ

ਉੱਘੇ ਲੇਖਕ ਸ. ਬਲਦੇਵ ਸਿੰਘ ਆਜਾਦ ਦੀ ਤੀਸਰੀ ਪੁਸਤਕ ‘ਮਹਿਕ ਵਿਰਸੇ ਦੀ’ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੋਗਾ ਸਥਿਤ ਨਿੱਜੀ ਦਫਤਰ ਵਿਖੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਮੋਜੂਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਾਡੇ ਕੋਲ ਆ ਕੇ ਸਾਡੇ ਅਦਾਰੇ ਦੇ ਲੇਖਕ ਦੀ ਪੁਸਤਕ ਰੀਲੀਜ ਕਰਨਾ, ਸਾਡੇ ਅਦਾਰੇ ਨੂੰ ਇਨ੍ਹਾਂ ਮਾਣ-ਸਨਮਾਨ ਦੇਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸ. ਬਲਦੇਵ ਸਿੰਘ ਆਜਾਦ ਵੱਲੋਂ ਵੀ ਵਿਧਾਇਕ ਮੈਡਮ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੌਕੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਨਵਤਾਜ ਸਿੰਘ ਪੁਰਬਾ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅਜੀਤ ਨਗਰ ਦੀਆਂ ਸ਼ੜਕਾ ਦੇ ਕੰਮ ਦਾ ਕੀਤਾ ਉਦਘਾਟਨ

ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਨਾਲ ਹੋ ਰਹੇ ਹਨ ਚਾਲੂ –ਅਰਵਿੰਦਰ ਸਿੰਘ ਕਾਨਪੁਰੀਆ

ਮੋਗਾ/  ਭਵਨਦੀਪ ਸਿੰਘ ਪੁਰਬਾ

ਮੋਗਾ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦੇ ਉਪਰਾਲੇ ਨਾਲ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਯੋਗ ਅਗਵਾਹੀ ਵਿੱਚ ਵਾਰਡ ਵਾਇਜ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਅਜੀਤ ਨਗਰ ਵਿਖੇ ਬੜੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸ਼ੜਕਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਜੀਤ ਨਗਰ ਦੀਆਂ ਸਾਰੀਆਂ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।

ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਕਿਹਾ ਕਿ ਨਗਰ ਨਿਗਮ ਦੇ ਠੱਪ ਪਏ ਵਿਕਾਸ ਕਾਰਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾ ਹੋ ਰਹੇ ਹਨ ਚਾਲੂ ਹੋ ਰਹੇ ਹਨ। ਇਸੇ ਤਰ੍ਹਾਂ ਅਜੀਤ ਨਗਰ ਵਾਸੀਆ ਦੀ ਕਈ ਸਾਲਾ ਦੀ ਮੰਗ ਤੇ ਸ਼ੜਕਾ ਦੇ ਦੋਹੀ ਪਾਸੀ ਕੱਚੀ ਜਗਾ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ। ਅਜੀਤ ਨਗਰ ਵਿੱਚ ਹਾਜਰ ਹੋਣ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਪੁਰਬਾ ਨਿਵਾਸ ਵਿਖੇ ਸ. ਗੁੁਰਮੇਲ ਸਿੰਘ ਪੁਰਬਾ, ਸ਼੍ਰੀ ਮਤੀ ਕਰਮਜੀਤ ਕੌਰ, ਮੈਡਮ ਭਾਗਵੰਤੀ ਪੁਰਬਾ, ਗੁਰਸੇਵਕ ਸਿੰਘ ਕੈਨੇਡਾ, ਗਗਨਦੀਪ ਕੌਰ ਪੁਰਬਾ, ਕਮਲਜੀਤ ਸਿੰਘ, ਬਲਸ਼ਰਨ ਸਿੰਘ, ਅਮਨਦੀਪ ਕੌਰ ਪੁਰਬਾ, ਲੇਖਕ ਬਲਦੇਵ ਸਿੰਘ ਆਜਾਦ, ਏਕਮਜੋਤ ਸਿੰਘ, ਉਮੰਗਦੀਪ ਕੌਰ, ਪਾਲਮਵੀਰ ਸਿੰਘ ਕੇਨੈਡਾ, ਰਸਲੀਨ ਕੌਰ ਕੇਨੈਡਾ, ਸ਼੍ਰੀ ਮਤੀ ਸੁਰਿੰਦਰ ਕੌਰ, ਸਨਦੀਪ ਕੌਰ, ਨਵਦੀਪ ਕੌਰ, ਪਰਮਜੀਤ ਬੇਦੀ, ਇਕਬਾਲ ਖੋਸਾ, ਸ਼ਵਿੰਦਰ ਗਿੱਲ ਤਾਰੇਵਾਲਾ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਸਮੇਂ ਮੈਡਮ ਅਮਨਦੀਪ ਕੌਰ ਅਰੋੜਾ ਦੇ ਨਾਲ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਹਰਜਿੰਦਰ ਸਿੰਘ ਰੋਡੇ, ਮੈਡਮ ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਤਰਨਜੀਤ ਸਿੰਘ ਮੌਗਾਂ, ਹਰਪ੍ਰੀਤ ਸਿੰਘ ਬਾਵਾ ਆਦਿ ਮੁੱਖ ਤੌਰ ਤੇ ਹਾਜਰ ਸਨ।

——————————————————————

ਐਮ.ਐਲ.ਏ. ਮੋਗਾ ਡਾ. ਅਮਨਦੀਪ ਕੌਰ ਅਰੋੜਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਹੋਏ ਨਤਮਸਤ

ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ -ਡਾ. ਅਮਨਦੀਪ ਕੌਰ ਅਰੋੜਾ

ਖੁਖਰਾਣਾ (ਮੋਗਾ) / ਬਿਓਰੋ

                ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਜਿੱਤ ਦੀ ਖੁਸ਼ੀ ਵਿੱਚ ਨਗਰ ਦੀ ਸੁੱਖ ਸ਼ਾਤੀ ਲਈ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਡਾ: ਅਮਨਦੀਪ ਕੌਰ ਅਰੋੜਾ ਮੁੱਖ ਤੌਰ ਤੇ ਹਾਜਰ ਹੋਏ। ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਵਿਖੇ ਨਤਮਸਤਕ ਹੁੰਦਿਆ ਡਾ: ਅਮਨਦੀਪ ਕੌਰ ਅਰੋੜਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਮਹਾਰਾਜ ਨੂੰ ਰੁਮਾਲਾ ਭੇਟ ਕੀਤਾ ਅਤੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਅਤੇ ਇਸ ਸਮਾਗਮ ਦੇ ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਤੋਂ ਸਿਰੋਪਾਓ ਪ੍ਰਾਪਤ ਕੀਤਾ।

          ਅਰਦਾਸ ਉਪਰੰਤ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ ਅਤੇ ਪਿੰਡ ਵਾਸੀਆਂ ਵੱਲੋਂ ਡਾ: ਅਮਨਦੀਪ ਕੌਰ ਅਰੋੜਾ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੀਆਂ ਕੁੱਝ ਸਾਂਝੀਆਂ ਮੰਗਾ ਅਤੇ ਕੁੱਝ ਸਕਾਇਤਾ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਸਮਾਗਮ ਦੌਰਾਨ ਡਾ: ਅਮਨਦੀਪ ਕੌਰ ਨੇ ਇਲਾਕੇ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਜਿੱਤ ਦਵਾਈ ਹੈ। ਉਨ੍ਹਾਂ ਨੇ ਪਿੰਡ ਦੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣ ਦਾ ਵਾਅਦਾ ਕੀਤਾ। ਉਨ੍ਹਾਂ ਸਮਾਗਮ ਨੂੰ ਸੰਬੌਧਨ ਕਰਦਿਆ ਆਖਿਆ ਕਿ ਜੇਕਰ ਆਪਾ ਬਦਲਾਅ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੁਅਰਪਸ਼ਨ ਖਤਮ ਹੋਵੇ ਤੇ ਸਾਡੇ ਸ਼ਹਿਰ ਪਿੰਡ ਸੋਹਣੇ ਬਨਣ ਤਾਂ ਸਾਨੂੰ ਉਹਨਾਂ ਨੂੰ ਆਪਣੇ ਸਮਝ ਕੇ ਕੰਮ ਕਰਨਾ ਪਵੇਗਾ। ਇਸ ਲਈ ਅਪਨਾਹਟ ਲੈ ਕੇ ਆਉਣੀ ਬੇਹੱਦ ਜਰੂਰੀ ਹੈ।

          ਇਸ ਸਮਾਗਮ ਵਿੱਚ ਪਿੰਡ ਵਾਸੀਆਂ, ਇਲਾਕਾ ਵਾਸੀਆਂ ਤੋਂ ਇਲਾਵਾ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ, ਸ੍ਰਪਰਸਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਬਲਜਿੰਦਰ ਸਿੰਘ ‘ਗੋਰਾ’ (ਜੋਇੰਟ ਸੈਕਟਰੀ ਜਿਲ੍ਹਾ ਮੋਗਾ), ਕੌਂਸਲਰ ਹਰਜਿੰਦਰ ਸਿੰਘ ਰੋਡੇ, ਊਧਮ ਸਿੰਘ ਕਲਕੱਤਾ, ਹਰਨੇਕ ਸਿੰਘ ਸੇਖੋ, ਔਗਰੇਜ ਸਿੰਘ, ਬੇਅੰਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਮੈਂਬਰ, ਦਲਜੀਤ ਸਿੰਘ ਸੇਖੋ, ਜਗਤਾਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਜਸਪ੍ਰੀਤ ਸਿੰਘ, ਕੁਲਵੰਤ ਸਿੰਘ ਆਦਿ ਨੇ ਮੁੱਖ ਤੌਰ ਆਪਣੀਆਂ ਸੇਵਾਵਾ ਨਿਭਾਈਆਂ।

ਬਾਬਾ ਹੀਰਾ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਸਮੇਂ ਦੀ ਵੀਡੀਓ ਵੇਖਣ ਲਈ 👇 ਕਲਿੱਕ ਕਰੋ।

———————————————————————  

ਖੂਨਦਾਨ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਕੋਆਰਡੀਨੇਸ਼ਨ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ -ਹਰਮਨ ਬਰਾੜ

ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ  -ਡਾ ਹਰਮਨਪ੍ਰੀਤ ਕੌਰ

   ਮੋਗਾ/  ਭਵਨਦੀਪ ਸਿੰਘ ਪੁਰਬਾ 

            ਸ਼ਹੀਦਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਆਜਾਦੀ ਦੇ ਪੌਦੇ ਨੂੰ ਜਵਾਨ ਕੀਤਾ ਹੈ, ਜਿਸ ਦੀ ਠੰਡੀ ਛਾਂ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸਾਨੂੰ ਇਹ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨ ਕੇ ਵੱਡੀ ਪੱਧਰ ਤੇ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਮੇਰੇ ਖਿਆਲ ਮੁਤਾਬਕ ਸ਼ਹੀਦਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨ ਸਿੰਘ ਬਰਾੜ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਦਘਾਟਨ ਉਪਰੰਤ ਸ਼ਹੀਦ ਦੀ ਤਸਵੀਰ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

        ਇਸ ਮੌਕੇ ਮੋਗਾ ਦੇ ਵਿਧਾਇਕ ਡਾ ਅਮਨਦੀਪ ਅਰੋੜਾ ਦੀ ਭੈਣ ਡਾ ਹਰਮਨਪ੍ਰੀਤ ਕੌਰ ਅਰੋੜਾ ਨੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਸ ਲਈ ਖੂਨ ਦੀ ਲੋੜ ਵਾਲੇ ਐਮਰਜੈਂਸੀ ਮਰੀਜ਼ਾਂ ਲਈ ਇਹ ਵਰਦਾਨ ਸਿੱਧ ਹੁੰਦਾ ਹੈ, ਕਿਉਂਕਿ ਮੌਕੇ ਤੇ ਖੂਨਦਾਨੀ ਲੱਭਣ ਵਿੱਚ ਦੇਰ ਹੋ ਸਕਦੀ ਹੈ। ਇਸ ਲਈ ਸਾਨੂੰ ਸਭ ਨੂੰ ਨਿਯਮਤ ਰੂਪ ਵਿੱਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ, ਬੈਜ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਵੀ ਕੀਤਾ।

      ਇਸ ਮੌਕੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੀਆਂ ਸਮੂਹ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕਮੇਟੀ ਵੱਲੋਂ ਪਹਿਲੀ ਸਮਾਜ ਸੇਵੀ ਗਤੀਵਿਧੀ ਹੈ। ਸਾਂਝ ਕੇਂਦਰ ਮੋਗਾ ਦੇ ਕਰਮਚਾਰੀਆਂ ਨੇ ਸਬ ਇੰਸਪੈਕਟਰ ਹਰਜੀਤ ਕੌਰ ਦੀ ਅਗਵਾਈ ਵਿੱਚ ਖੂਨਦਾਨ ਕੀਤਾ। ਕੈਂਪ ਵਿੱਚ ਕੁੱਲ੍ਹ 62 ਯੂਨਿਟ ਖੂਨਦਾਨ ਹੋਇਆ। ਇਸ ਮੌਕੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

         ——————————————————————— 

ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਤੇ ਕਈ ਸੰਸਥਾਵਾਂ ਵੱਲੋਂ ਪੌਦੇ ਲਗਾਏ ਗਏ

ਮੋਗਾ / ਮਵਦੀਲਾ ਬਿਓਰੋ

              ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਦੀ ਸੰਗ੍ਰਾਦ ਮੌਕੇ ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਦੀ ਸ੍ਰਪਰਸਤੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਅਤੇ ਵਨ ਟ੍ਰੀ – ਵਨ ਲਾਈਫ ਵੱਲੋਂ ਪੌਦੇ ਲਗਾਏ ਕੇ ਦੇਸੀ ਨਵੇਂ ਵਰੇ੍ ਦੀ ਸ਼ੁਰੂਆਤ ਕੀਤੀ ਗਈ।

            ਵਣ ਵਿਭਾਗ ਮੋਗਾ ਦੇ ਨਿਰਮਲ ਸਿੰਘ ਰੇਜ ਅਫਸਰ ਕਮਲਨੈਨ ਸਿੰਘ ਬਲਾਕ ਅਫਸਰ, ਹਰਬੰਸ ਸਿੰਘ ਸਿੰਘ ਬਲਾਕ ਅਫਸਰ, ਬਿਕਰਮਜੀਤ ਸਿੰਘ ਪ੍ਰਜੈਕਟ ਅਫਸਰ ਨੇ ਆਪਣੇ ਕਰ ਕਮਲਾ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦੇ ਆਦੇਸ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਸ. ਸੁਖਦੇਵ ਸਿੰਘ ਬਰਾੜ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ ਤੋਂ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਤੋਂ ਦਵਿੰਦਰਜੀਤ ਸਿੰਘ ਗਿੱਲ ਘਾਲੀ, ਵਨ ਟ੍ਰੀ-ਵਨ ਲਾਈਫ ਤੋਂ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਕੁਕੂ ਬਰਾੜ ਆਦਿ ਹਾਜਿਰ ਹੋਏ ਜਿਨ੍ਹਾਂ ਨੇ ਨੇਚਰ ਪਾਰਕ ਵਿਖੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ।

            ਇਸ ਮੌਕੇ ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਆਦਿ ਹੋਰ ਕਈ ਵਲੰਟੀਅਰਜ ਨੇ ਵਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਪੌਦੇ ਲਗਾਉਣ ਤੋਂ ਬਾਅਦ ਆ ਰਹੀਆਂ ਮੁਸ਼ਕਿਲਾ ਵੱਲ ਧਿਆਨ ਦਿਵਾਇਆ ਅਤੇ ਪੌਦਿਆਂ ਨੂੰ ਬਚਾਉਣ ਲਈ ਟ੍ਰੀ ਗਾਰਡ ਦੀ ਮੰਗ ਕੀਤੀ। ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਨੇ ਆ ਰਹੀਆਂ ਮੁਸ਼ਕਿਲਾ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।

——————————————————————— 

…Breaking News