ਪੇਪਰ ਬਾਰੇ

Facebookmail

———————————————————-

Titei 2‘ਮਹਿਕ ਵਤਨ ਦੀ ਲਾਈਵ’ ਪੇਪਰ ਬਾਰੇ

‘ਮਹਿਕ ਵਤਨ ਦੀ’ ਬਾਰੇ: ‘ਮਹਿਕ ਵਤਨ ਦੀ’ ਮੈਗਜੀਨ ਅਸੀਂ 2000 ਵਿੱਚ ਮੋਗਾ (ਪੰਜਾਬ) ਤੋਂ ਸ਼ੁਰੂ ਕੀਤਾ ਸੀ। ‘ਮਹਿਕ ਵਤਨ ਦੀ’ ਮੈਗਜੀਨ ਅੱਜ ਤੱਕ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ। 2016 ਦੇ ਸ਼ੁਰੂ ਵਿੱਚ ਅਸੀਂ ‘ਮਹਿਕ ਵਤਨ ਦੀ’ ਮੈਗਜੀਨ ਨੂੰ ਹੋਰ ਪ੍ਰਫੁਲਤ ਕਰਨ ਲਈ, ਇਸ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਅਤੇ ‘ਮਹਿਕ ਵਤਨ ਦੀ’ ਨੂੰ ਆਨਲਾਈਨ ਤੇ ਲਾਈਵ ਚਲਾਉਣ ਲਈ ਇਸ ਦੀ ਵੈਬ ਸਾਈਟ ਬਣਾਈ ਜੋ ਪੂਰੀ ਤਰ੍ਹਾ ਕਾਮਯਾਬ ਹੋਈ ਹੈ। ਹੁਣ ‘ਮਹਿਕ ਵਤਨ ਦੀ ਲਾਈਵ’ ਦੇ  55,000 ਤੋਂ ਵੱਧ ਪਾਠਕ ਹਨ। ਅਸੀਂ ਨਵੀਂ ਪ੍ਰਕਾਸ਼ਨਾ ਵਿੱਚ ‘ਮਹਿਕ ਵਤਨ ਦੀ’ ਮੈਗਜੀਨ ਦਾ ਨਾਮ ਵੀ ਬਦਲ ਕੇ ‘ਮਹਿਕ ਵਤਨ ਦੀ ਲਾਈਵ’ ਕਰ ਦਿੱਤਾ। ਹੁਣ ‘ਮਹਿਕ ਵਤਨ ਦੀ ਲਾਈਵ’ ਅੰਤਰ-ਰਾਸ਼ਟਰੀ ਪੰਜਾਬੀ ਪੇਪਰ ਹੈ ਜੋ ਜਲੰਧਰ ਤੋਂ ਪ੍ਰਿੰਟ ਹੁੰਦਾ ਹੈ ਅਤੇ ਮੋਗਾ (ਪੰਜਾਬ) ਭਾਰਤ ਤੋਂ ਪ੍ਰਕਾਸਿਤ ਹੁੰਦਾ ਹੈ। ਪ੍ਰਿੰਟ ਹੋਣ ਦੇ ਨਾਲ-ਨਾਲ ‘ਮਹਿਕ ਵਤਨ ਦੀ ਲਾਈਵ’ ਵੈਬ ਸਾਈਟ ਤੇ ਸਾਰੀ ਦੁਨੀਆਂ ਵਿੱਚ ਪੜ੍ਹਿਆ ਜਾਂਦਾ ਹੈ ਅਤੇ ਹੁਣ ਇਸ ਦੇ 55,000 ਤੋਂ ਜਿਆਦਾ ਆਨਲਾਈਨ ਪਾਠਕ ਹਨ। ਇਸ ਵਿਚਲਾ ਸਾਰਾ ਮੈਂਟਰ ਵੱਖ-ਵੱਖ ਪਹਿਲੂਆਂ ਦੇ ਅਧਾਰਿਤ ਹੈ। ਇਸ ਵਿਚ ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮਾਂਤਰੀ ਮੰਚ, ਖਬਰਨਾਮਾ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ-ਪਰਿਵਾਰ, ਖੇਡ ਜਗਤ, ਬੱਚਿਆਂ ਦੀ ਦੁਨੀਆਂ, ਪੰਜਾਬੀ ਸਾਹਿਤ ਆਦਿ ਮੁੱਖ ਕਾਲਮ ਹਨ।

ਸਾਰੀ ਮੈਨੇਜਮੈਂਟ ਆਨਰੇਰੀ ਹੈ। ਇਸ ਪੇਪਰ ਵਿਚ ਕੰਮ ਕਰਨ ਵਾਲੇ ਸਾਰੇ ਸਟਾਫ ਮੈਂਬਰਾ/ ਪੱਤਰਕਾਰਾਂ/ ਪ੍ਰਤੀਨਿਧਾਂ ਨੂੰ ਮਿਹਨਤਾਨੇ ਵਜੋਂ ਉਨਾਂ ਦੁਆਰਾ ਇਕੱਠੇ ਕੀਤੇ ਇਸ਼ਤਿਹਾਰਾਂ ਵਿਚੋਂ ਸਨਿਉਲਟੀ (ਗਰੇਡ) ਵਾਈਜ ਦਸ ਤੋਂ ਪੰਜਾਹ ਪ੍ਰਤੀਸ਼ਤ ਤੱਕ (10% to 50%) ਕਮਿਸ਼ਨ ਦਿੱਤਾ ਜਾਂਦਾ ਹੈ ਜੋ ਕਿ ਸਾਰੇ ਪੰਜਾਬੀ ਪੇਪਰਾ ਤੋਂ ਵੱਧ ਹੈ। ‘ਮਹਿਕ ਵਤਨ ਦੀ ਲਾਈਵ’ ਦਾ ਸਾਰਾ ਦਫਤਰੀ ਕੰਮ ਮੁੱਖ ਸੰਪਾਦਕ ਅਤੇ ਉਪ ਮੁੱਖ ਸੰਪਾਦਕ ਦੀ ਦੇਖ-ਰੇਖ ਹੇਠ ਹੁੰਦਾ ਹੈ। ਨਵੇਂ ਪੱਤਰਕਾਰ ਨਿਯੁਕਤ ਕਰਨਾ, ਪੁਰਾਣੇ ਪੱਤਰਕਾਰਾਂ ਦੇ ਕੰਮ ਨੂੰ ਚੈਕ ਕਰਨ ਅਤੇ ਪੱਤਰਕਾਰੀ ਦੀ ਦੁਰਵਰਤੋਂ ਕਰਨ ਤੇ ਉਨਾਂ ਨੂੰ ਬਰਖਾਸਿਤ ਕਰਨ ਦਾ ਹੱਕ ਵੀ ਮੁੱਖ ਸੰਪਾਦਕ ਅਤੇ ਉਪ ਮੁੱਖ ਸੰਪਾਦਕ ਦੋਨਾਂ ਕੋਲ ਹੈ।

‘ਮਹਿਕ ਵਤਨ ਦੀ’ ਪੇਪਰ ਦੇ ਆਪਣੀ ਹੋਂਦ ਤੋਂ ਬਾਅਦ ਕਈ ਪ੍ਰਾਪਤੀਆਂ ਕੀਤੀਆਂ ਹਨ ਜਿਵੇ ਕਿ ਜਿਸ ਦਿਨ ‘ਮਹਿਕ ਵਤਨ ਦੀ’ ਪੇਪਰ ਸੁਰੂ ਹੋਇਆ ਸੀ ਉਸ ਦਿਨ ਇਸ ਦਾ ਸਾਈਜ ਸਮਾਲ ਸੀ ਤੇ ‘ਮਹਿਕ ਵਤਨ ਦੀ’ ਪੇਪਰ ਦੇ 25ਵਂੇ ਅੰਕ ਸਮੇਂ ਇਸ ਦਾ ਸਾਈਜ ਵਧਾ ਕੇ ਮੀਡੀਅਮ ਕਰ ਦਿਤਾ ਗਿਆ। ਫੇਰ 50ਵੇਂ ਗੋਲਡਨ ਜੁਬਲੀ ਅੰਕ ਸਮੇ ਇਸ ਦਾ ਸਾਈਜ ਵਧਾ ਕੇ ਲੋਗ ਕਰ ਦਿਤਾ ਗਿਆ। ‘ਮਹਿਕ ਵਤਨ ਦੀ’ ਪੇਪਰ ਦਾ ਪੁਆਇੰਟ ਸਾਇਜ਼ ਪਹਿਲਾਂ 14 ਤੋਂ 12 ਕਰ ਦਿੱਤਾ ਗਿਆ। ਮੌਜੂਦਾ ਸਮੇਂ ਵਿਚ ”ਮਹਿਕ ਵਤਨ ਦੀ’ ਪੇਪਰ ਦਾ ਪੁਆਇੰਟ ਸਾਇਜ਼ 8.5 ਤੋਂ 10 ਹੈ। ‘ਮਹਿਕ ਵਤਨ ਦੀ’ ਪੇਪਰ ਦਾ ਮੁੱਲ ਪਹਿਲਾਂ 15 ਰੁਪਏ ਸੀ ਪਰ ਖਰਚੇ ਵਧਣ ਦੇ ਬਾਵਜੂਦ ਵੀ ‘ਮਹਿਕ ਵਤਨ ਦੀ’ ਦਾ ਪੇਪਰ ਦਾ ਮੁੱਲ 15 ਤੋਂ ਘਟਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਦਿਨੋ ਦਿਨ ਹੋ ਰਹੇ ਤਜਰਬਿਆਂ ਕਾਰਨ ‘ਮਹਿਕ ਵਤਨ ਦੀ’ ਪੇਪਰ ਦੀ ਡਿਜ਼ਾਈਨਿੰਗ ਅਤੇ ਮੈਟਰ ਵਿਚ ਬਹੁਤ ਸੁਧਾਰ ਹੋਇਆ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ‘ਮਹਿਕ ਵਤਨ ਦੀ’ ਪੇਪਰ ਨੂੰ ਸਮੇਂ ਦੇ ਹਾਣੀ ਬਣਾਈ ਰੱਖਦਿਆਂ ਆਧੁਨਿਕ ਤਕਨਾਲੋਜੀ ਨਾਲ ਕਦਮ ਮਿਲਾਉਂਦੇ ਰਹੀਏ।  ਹੁਣ ‘ਮਹਿਕ ਵਤਨ ਦੀ’ ਪੇਪਰ ‘ਫੈਸਬੁੱਕ’ ਤੇ www.facebook.com/mehakwattandi ਬਲਾਗ www.mehakwattandi.blogspot.com ਤੋਂ ਇਲਾਵਾ ਇਸ ਵੈਬ ਸਾਈਟ www.mehakwatandilive.com ਰਾਹੀਂ ਵਿਦੇਸ਼ੀ ਪਾਠਕਾਂ ਵੱਲੋਂ ਪੜਿਆ ਜਾਂਦਾ ਹੈ।

 

‘ਮਹਿਕ ਵਤਨ ਦੀ ਲਾਈਵ’ ਟੀ.ਵੀ. ਬਾਰੇ

01 ਜਨਵਰੀ 2019 ਨੂੰ ਅਸੀਂ ਮਹਿਕ ਵਤਨ ਦੀ ਵੈਬ ਟੀ.ਵੀ (ਵੈਬ ਚੈਨਲ) ਪੂਰੀ ਤਰ੍ਹਾ ਲਾਚ ਕੀਤਾ। ਜਿਸ ਵਿੱਚ ਹਰ ਤਰ੍ਹਾਂ ਦੇ ਸੱਭਿਆਚਾਰਕ, ਸਾਹਿਤਕ, ਰਾਜਨੀਤਿਕ, ਧਾਰਮਿਕ ਤੇ ਖੇਡਾਂ ਦੇ ਪ੍ਰੋਗਰਾਮ ਲਾਈਵ ਅਤੇ ਡੀ-ਲਾਈਵ ਕੀਤੇ ਜਾਦੇ ਹਨ। ‘ਮਹਿਕ ਵਤਨ ਦੀ ਰੂ-ਬਰੂ’ ਇਸ ਚੈਨਲ ਦਾ ਸਭ ਤੋ ਖਾਸ ਪ੍ਰੋਗਰਾਮ ਹੈ ਜਿਸ ਵਿੱਚ ਧਾਰਮਿਕ, ਰਾਜਨੀਤਿਕ, ਸਾਹਿਤਕ ਅਤੇ ਹੋਰ ਮਾਣਯੋਗ ਸਖਸੀਅਤਾ ਦੀ ਮੁਲਾਕਾਤ ਦਿਖਾਈ ਜਾਦੀ ਹੈ। ਇਸ ਪ੍ਰੋਗਰਾਮ ਨੂੰ ਦਰਸ਼ਕਾਂ ਵੱਲੋਂ ਬਹੁੱਤ ਵੱਡਾ ਹੁੰਗਾਰਾ ਮਿਲਿਆ ਅਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਤੇ ਖਾਸ਼ ਖਬਰਾ ਵਿਖਾਈਆਂ ਜਾਦੀਆਂ ਹਨ। ਖਬਰਾ ਦੇ ਨਾਲ-ਨਾਲ ਨਾਟਕ, ਸੱਭਿਆਚਾਰਕ ਪ੍ਰੋਗਰਾਮ, ਗਤੀਵਿਧੀਆਂ, ਦਿਲਚਸਪ ਅਤੇ ਗਿਆਨ ਭਰਪੂਰ ਸਮੱਗਰੀ ਇਸ ਚੈਨਲ ਤੇ ਪ੍ਰਸ਼ਾਰਨ ਕੀਤੀ ਜਾਦੀ ਹੈ।

ਨੋਟ: ਜੇਕਰ ਤੁਸੀਂ ਸਾਡੇ ‘ਮਹਿਕ ਵਤਨ ਦੀ ਲਾਈਵ’ ਵੈਬ ਟੀ.ਵੀ. ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਅਸੀ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸਾਡੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਅਤੇ ਪੱਤਰਕਾਰ ਬਨਣ ਲਈ  9988-92-9988, 981-437-1922 ਤੇ ਸੰਪਰਕ ਕਰ ਸਕਦੇ ਹੋ। ‘ਮਹਿਕ ਵਤਨ ਦੀ ਲਾਈਵ’ ਚੈਨਲ ਅਤੇ ਵੈਬ ਸਾਈਟ ਤੇ ਇੱਕ ਝਾਤ ਮਾਰਨ ਲਈ ਕਲਿੱਕ ਕਰੋ: YouTube/ Mehak Watan Di Live

ਵਿਸ਼ੇਸ ਨੋਟ:  ਤੁਸੀਂ ‘ਮਹਿਕ ਵਤਨ ਦੀ ਲਾਈਵ’ ਪੇਪਰ  ਸਬੰਧੀ ਕਿਸੇ ਵੀ ਪ੍ਰਕਾਰ ਦੀ ਰਕਮ  ਕਿਸੇ ਵੀ ਬ੍ਰਾਚ ਵਿੱਚ ‘ਮਹਿਕ ਵਤਨ ਦੀ’ ਦੇ ਨਾਮ ਤੇ MEHAK WATTAN DI/ A.C. No. CA – 510101005394979/ IFSC CODE:  CORP0000664   (ਕਾਰਪੋਰੇਸ਼ਨ ਬੈਂਕ ) ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। ਅਕਾਉਟ ਵਿੱਚ ਰਕਮ ਜਮ੍ਹਾ ਕਰਵਾਉਣ ਉਪਰੰਤ ਸਾਨੂੰ ਦੱਸੋਂ, ਤੁਹਾਡੀ ਐਂਟਰੀ ਹੋਣ ਉਪਰੰਤ ਤੁਹਾਨੂੰ ‘ਮਹਿਕ ਵਤਨ ਦੀ’ ਵੱਲੋਂ ਰਕਮ ਪ੍ਰਾਪਤੀ ਦੀ ਰਸੀਦ ਭੇਜ ਦਿੱਤੀ ਜਾਵੇਗੀ।

ਜਾਰੀ ਕਰਤਾ:  ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)