20ਵੀਂ ਸਦੀ ਦੇ ਉੱਘੇ ਸਮਾਜ ਸੇਵਕ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ

Facebookmail

20ਵੀਂ ਸਦੀ ਦੇ ਉੱਘੇ ਸਮਾਜ ਸੇਵਕ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲੇ

ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ‘ਵਿਚ ਦੁਨੀਆਂ ਸੇਵ ਕਮਾਈਏਂ’ ਦੇ ਮਹਾਂਵਾਕ ਅਨੁਸਾਰ ਆਪਣਾ ਤਨ, ਮਨ, ਧਨ ਸਭ ਕੁਝ ਲੋਕ ਸੇਵਾ ਵਿਚ ਲਗਾ ਦਿੰਦੀਆਂ ਹਨ। ਜਿਨ੍ਹਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਲੋਕ ਸੇਵਾ ਵਿਚ ਲਗਾ ਦਿੱਤੀ ਉਨ੍ਹਾਂ ਦੇ ਜੀਵਨ ਦਾ ਹਰ ਸਾਹ ਮਨੁੱਖਤਾ ਦੇ ਦਿਲ ਦੀ ਧੜਕਣ ਬਣ ਗਿਆ। ਅਜਿਹੀ ਹੀ ਇਕ ਮਹਾਨ ਸ਼ਖ਼ਸੀਅਤ ਹੈ ਸੰਤ ਬਾਬਾ ਨੰਦ ਸਿੰਘ ਜੀ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਲੋਕ ਸੇਵਾ ਹਿੱਤ ਲਗਾ ਦਿੱਤੀ।
ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਪਤਾ ਲੱਗਦਾ ਹੈ ਕਿ ਸੰਤ ਬਾਬਾ ਨੰਦ ਸਿੰਘ ਜੀ ਦਾ ਜਨਮ ਲਗਭਗ 1891-92 ਵਿਚ ਸ.ਚੇਤ ਸਿੰਘ ਦੇ ਘਰ ਮਾਤਾ ਭੋਲੀ ਦੀ ਕੁੱਖੋਂ ਹੋਇਆ। ਬਾਬਾ ਜੀ ਨੇ ਆਪਣੀ ਮੁੱਢਲੀ ਸਿੱਖਿਆ ਗੁਰਦੁਆਰਾ ਸਾਹਿਬ  ਵਿਚੋਂ ਹਾਸਲ ਕੀਤੀ। ਆਪ ਬਚਪਨ ਤੋਂ ਹੀ ਭਰਵੇਂ ਤੇ ਤਾਕਤਵਰ ਸਰੀਰ ਦੇ ਸਨ। ਇਸ ਲਈ ਬਾਬਾ ਜੀ 1928 ਨੂੰ ਫੌਜ ਵਿਚ ਭਰਤੀ ਹੋ ਗਏ ਅਤੇ ਉੱਥੇ ਹੀ ਆਪ ਜੀ ਨੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਅੱਠ ਸਾਲ ਫੌਜ ਦੀ ਨੌਕਰੀ ਕਰਨ ਤੋਂ ਬਾਅਦ 1936 ਈ. ਨੂੰ ਆਪਣੀ ਨੌਕਰੀ ਵਿਚੇ ਛੱਡ ਕੇ, ਫੌਜ ਨੂੰ ਅਲਵਿਦਾ ਕਹਿ ਕੇ ਪਿੰਡ ‘ਉੜਮ ਟਾਂਡਾ’ ਵਿਖੇ ਆਪਣੇ ਗੁਰੂ ਬਾਬਾ ਸ਼ਾਮ ਸਿੰਘ ਜੀ ਕੋਲ ਰਹਿਣ ਲੱਗ ਪਏ। ਉੱਥੇ ਕੁਝ ਚਿਰ ਸੇਵਾ ਭਗਤੀ ਕਰਨ ਤੋਂ ਬਾਅਦ ਬਾਬਾ ਜੀ ਮੋਗੇ ਤੋਂ 8 ਕਿਲੋਮੀਟਰ ਦੂਰ ਪਿੰਡ ਤੋਂ ਬਾਹਰ-ਬਾਹਰ ਆਪਣੇ ਖੇਤਾਂ ਵਿਚ ਇਕਾਂਤ ਵਿਚ ਰਹਿਣ ਲੱਗ ਪਏ। ਇੱਥੇ ਬਾਬਾ ਜੀ ਨੇ ਕਾਫੀ ਸਮਾਂ ਭਗਤੀ ਕੀਤੀ। ਉਸ ਤੋਂ ਬਾਅਦ ਬਾਬਾ ਜੀ ਨੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣੀ ਸ਼ੁਰੂ ਕੀਤੀ। ਆਪ ਜੀ ਨੂੰ ਦੇਸੀ ਦਵਾਈਆਂ ਦਾ ਪੂਰਨ ਗਿਆਨ ਸੀ ਇਸ ਲਈ ਆਪ ਜੀ ਆਪਣੇ ਹੱਥੀਂ ਦਵਾਈ ਬਣਾ ਕੇ ਮੁਫਤ ਦਵਾਈ ਦੇਣ ਲੱਗ ਪਏ।

BHAWANDEEP (2)

1972 ਈ. ਨੂੰ ਬਾਬਾ ਜੀ ਨੂੰ ਸਰਬ-ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ। ਬਾਬਾ ਜੀ ਨੇ ਆਪਣੇ ਕਾਰਜ ਕਾਲ ਦੌਰਾਨ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ। ਬਾਬਾ ਜੀ ਨੇ ਆਪਣੀ ਜ਼ਮੀਨ ਵਿਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਥੇ ਹੀ ਆਪ ਜੀ ਨੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਕੁਝ ਸਮੇਂ ਬਾਅਦ ਆਪਣੀ ਜ਼ਮੀਨ ਵਿਚ ਹੀ ਸਰਕਾਰੀ ਸਕੂਲ ਦਾ ਨਿਰਮਾਣ ਕਰਵਾ ਦਿੱਤਾ। ਬਾਬਾ ਜੀ ਆਪ ਦੇਸੀ ਦਵਾਈ ਦਿੰਦੇ ਰਹੇ ਅਤੇ ਨਾਲ ਹੀ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਬਣਵਾ ਦਿੱਤੀ। ਹੁਣ ਇਹ ਡਿਸਪੈਂਸਰੀ ਸੰਤ ਬਾਬਾ ਨੰਦ ਸਿੰਘ ਜੀ ਆਯੂਰਵੈਦਿਕ ਡਿਸਪੈਂਸਰੀ ਸੰਤ ਬਾਬਾ ਨੰਦ ਸਿੰਘ ਜੀ ਆਯੂਰਵੈਦਿਕ ਡਿਸਪੈਂਸਰੀ ਹੇਠ ਚੱਲ ਰਹੀ ਹੈ। ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪਸ਼ੂਆਂ ਦਾ ਹਸਪਤਾਲ ਬਣਵਾਇਆ। ਇਸ ਤੋਂ ਇਲਾਵਾ ਮੁਸਲਮਾਨ ਫਕੀਰ ਬਾਬਾ ਦਾਮੂੰ ਸ਼ਾਹ ਜੀ ਦੀ ਮਜਾਰ ਤੇ ਬਿਲਡੰਗ ਦਾ ਨਿਰਮਾਣ ਕਰਵਾਇਆ। ਬਾਬਾ ਦਾਮੂੰ ਸ਼ਾਹ ਜੀ ਦੇ ਮੇਲੇ ਦੇ ਜਨਮ ਦਾਤਾ ਵੀ ਬਾਬਾ ਨੰਦ ਸਿੰਘ ਜੀ ਹੀ ਹਨ। ਇੱਥੋਂ ਪਤਾ ਲੱਗਦਾ ਹੈ ਕਿ ਬਾਬਾ ਜੀ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸਨ। ਬਾਬਾ ਜੀ ਨੇ ਸਮੂੰਹ ਸੰਗਤਾਂ ਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਬਾਬਾ ਜੀ ਦਾ ਉਪਦੇਸ਼ ਸੀ ਕਿ ਹਰ ਪ੍ਰਾਣੀ ਆਪਣੇ ਧਰਮ ਵਿਚ ਪੱਕਾ ਹੋਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ।

ਬਾਬਾ ਜੀ ਨੇ ਝੂਠੇ ਪਾਖੰਡਵਾਦ ਨੂੰ ਤਿਆਗ ਕੇ ਪਰਮਾਤਮਾਂ ਦਾ ਨਾਮ ਸਿਮਰਨ, ਸੱਚੀ ਕਿਰਤ ਕਰਕੇ ਨੇਕੀ ਦੇ ਰਸਤੇ ਤੇ ਚੱਲਣ ਦਾ ਉਪਦੇਸ਼ ਦਿੱਤਾ। ਬਾਬਾ ਜੀ ਅਨੁਸਾਰ ”ਨਿਸ਼ਚੈ ਕਰ ਆਪਣੀ ਜੀਤ ਕਰੋ” ਦਾ ਵਾਕ ਕਾਮਯਾਬੀ ਦਾ ਪ੍ਰਤੀਕ ਹੈ। ਬਾਬਾ ਜੀ ਫਰਮਾਉਂਦੇ ਹਨ ਕਿ ਆਦਮੀ ਕਦੇ ਵੀ ਆਪਣੀ ਸੋਚ ਤੋਂ ਉਪਰ ਨਹੀਂ ਉੱਠ ਸਕਦਾ, ਇਸ ਲਈ ਹਮੇਸ਼ਾ ਅਗਾਂਹ ਵਧੂ ਸੋਚ ਦੇ ਧਾਰਨੀ ਹੋਣਾ ਚਾਹੀਦਾ ਹੈ।

ਅਖਵਾਉਣ ਨੂੰ ਤਾਂ ਸੰਤ ਬਾਬੇ ਬਹੁਤ ਅਖਵਾਈ ਜਾਂਦੇ ਹਨ ਪਰ ”ਸੰਤ ਕਾ ਮਾਰਗ ਧਰਮ ਕੀ ਪੋੜੀ, ਕੋ ਵਡਭਾਗੀ ਪਾਏ” ਇਸ ਮਾਰਗ ਨੂੰ ਕੋਈ ਕਰਮਾ ਵਾਲਾ ਹੀ ਪ੍ਰਾਪਤ ਕਰ ਸਕਦਾ ਹੈ ਇਸ ਮਾਰਗ ਤੇ ਚੱਲਣ ਵਾਲੇ ਮਹਾਨ ਗੁਰੂ ਸੰਤ ਬਾਬਾ ਨੰਦ ਸਿੰਘ ਜੀ ਨੂੰ ਜੇਕਰ 20ਵੀਂ ਸਦੀ ਦੇ ਉੱਘੇ ਸਮਾਜ ਸੇਵਕ ਵੀ ਕਿਹਾ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਅਪ੍ਰੈਲ 1989 ਨੂੰ ਬਾਬਾ ਜੀ ਦੇ ਦਿਲ ਦੀ ਧੜਕਣ ਜ਼ਿਆਦਾ ਘੱਟ ਜਾਣ ਕਾਰਨ ‘ਪੇਸ ਮੇਕਰ’ ਦੀ ਵਰਤੋਂ ਕਰਨੀ ਪਈ। ‘ਪੇਸ ਮੇਕਰ’ ਦੇ ਜਰੀਏ ਬਾਬਾ ਜੀ 11 ਸਾਲ ਹਰ ਸਰੀਰਕ ਤੌਰ ਤੇ ਲੋਕ ਸੇਵਾ ਵਿਚ ਲਗਾ ਗਏ। ਬਾਬਾ ਜੀ ਦੀ ਰਹਿਮਤ ਸਦਕਾ ਅਨੇਕਾਂ ਲੋਕਾਂ ਦੇ ਕਾਰਜ ਰਾਸ ਹੋਏ ਅਤੇ ਹੁੰਦੇ ਰਹਿਣਗੇ।

ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ। ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ

ਸਰੀਰਕ ਤੌਰ ਤੇ ਬਾਬਾ ਜੀ 10 ਅਪ੍ਰੈਲ 2000 ਨੂੰ 11.30 ਵਜੇ ਬ੍ਰਹਮ ਜੋਤ ਵਿਚ ਮਿਲ ਗਏ। ਕਈ ਮਹਾਂਪੁਰਖਾਂ ਦੀ ਹਾਜ਼ਰੀ ਵਿਚ 11 ਅਪ੍ਰੈਲ ਨੂੰ ਬਾਬਾ ਨੰਦ ਸਿੰਘ ਜੀ ਦਾ ਪਾਕ-ਪਵਿੱਤਰ ਸਰੀਰ ਪੂਰੀ ਸ਼ਰਧਾ ਅਤੇ ਸਨਮਾਨ ਨਾਲ ਅਗਨੀ ਭੇਂਟ ਕਰ ਦਿੱਤਾ ਗਿਆ।

-ਭਵਨਦੀਪ ਸਿੰਘ ਪੁਰਬਾ

Leave a Reply

Your email address will not be published. Required fields are marked *