———————–—————————————————–
ਕੈਨੇਡਾ ਵਿੱਚ ਲਿਬਰਲ ਪਾਰਟੀ ਚੌਥੀ ਵਾਰ ਸੱਤਾ ਸੰਭਾਲ ਰਹੀ ਹੈ, ‘ਮਾਰਕ ਕਾਰਨੀ’ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ
ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਨੇ ਵੀ ਮਾਰੀਆਂ ਮੱਲਾਂ
ਜਲੰਧਰ / 30 ਅਪ੍ਰੈਲ 2025/ ਭਵਨਦੀਪ ਸਿੰਘ ਪੁਰਬਾ
ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟ ਚੋਣ ਨਤੀਜਿਆਂ ਵਿੱਚੋ ਜਿੱਤ ਪ੍ਰਾਪਤ ਕਰਕੇ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਆਪਣੀ ਸਰਕਾਰ ਬਣਾ ਰਹੀ ਹੈ। ਕੁੱਲ 343 ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ ਵਿੱਚ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਜਦਕਿ ਬਹੁਮਤ ਵਾਸਤੇ 172 ਸੀਟਾਂ ਚਾਹੀਦੀਆਂ ਸਨ। ਘੱਟ ਗਿਣਤੀ ਸਰਕਾਰ ਨੂੰ ਸਰਕਾਰ ਬਣਾਉਣ ਲਈ ਬਲੌਕ ਕਿਊਬੈਕਵਾ ਜਾਂ ਐਨ.ਡੀ.ਪੀ. ਦੇ ਸਾਥ ਦੀ ਜ਼ਰੂਰਤ ਹੋਵੇਗੀ। ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਨਾਲ ਵਿਰੋਧੀ ਧਿਰ ਵਿੱਚ ਬੈਠਣਾ ਪਵੇਗਾ। ਕੈਨੇਡੀਅਨ ਚੋਣਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਵਿਰੋਧੀ ਧਿਰ ਵਜੋਂ ਚੋਣ ਲੜ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਆਗੂ ਚੋਣ ਹਾਰ ਗਏ। ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਨੇ ਵੀ ਵੱਡੀਆ ਮੱਲਾਂ ਮਾਰਦਿਆਂ 20 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਪਾਰਲੀਮਾਨੀ ਹਲਕੇ ਤੋਂ ਹਾਰ ਕਬੂਲ ਕਰਦਿਆਂ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਗਮੀਤ ਸਿੰਘ ਪਿਛਲੀਆਂ ਕਈ ਚੋਣਾਂ ਵਿੱਚ ਆਪਣੇ ਆਪ ਨੂੰ ਕਿੰਗਮੇਕਰ ਵਜੋਂ ਦੇਖ ਰਹੇ ਸਨ, ਪਰ ਇਸ ਵਾਰ ਉਹਨਾ ਦੇ ਸੁਪਨੇ ਟੁੱਟ ਗਏ ਹਨ ਕਿਉਂਕਿ ਉਹ ਆਪਣੀ ਹੀ ਸੀਟ ਹਾਰ ਗਏ ਹਨ। ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੈਂਟਰਲ ਸੀਟ ਤੋਂ ਚੋਣ ਲੜੀ ਜਿੱਥੇ ਉਸ ਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਹਰਾਇਆ। ਜਗਮੀਤ ਸਿੰਘ ਨੂੰ ਸਿਰਫ਼ 27.3 ਪ੍ਰਤੀਸ਼ਤ ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਹਾਰੇ ਹੋਏ ਉਮੀਦਵਾਰ ਵੇਡ ਚਾਂਗ ਨੂੰ 40 ਪ੍ਰਤੀਸ਼ਤ ਤੋਂ ਵੱਧ ਵੋਟਾਂ ਮਿਲੀਆਂ। ਜਗਮੀਤ ਸਿੰਘ ਆਪਣੇ ਸੰਸਦੀ ਹਲਕੇ ਵਿੱਚ ਤੀਜੇ ਸਥਾਨ ‘ਤੇ ਆਏ ਹਨ। ਉਨ੍ਹਾਂ ਨੇ ਨਤੀਜਿਆਂ ਤੋਂ ਤੁਰੰਤ ਬਾਅਦ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਦਿੱਤੀ।
ਜਗਮੀਤ ਸਿੰਘ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਉਦਾਰਵਾਦੀਆਂ ਨੂੰ ਸਤਾ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਨਤੀਜਿਆਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਲਿਬਰਲ ਪਾਰਟੀ ਫਿਰ ਤੋਂ ਸੱਤਾ ਵਿੱਚ ਰਹੇਗੀ ਪਰ ਪ੍ਰਧਾਨ ਮੰਤਰੀ ‘ਮਾਰਕ ਕਾਰਨੀ’ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਧਮਕੀਆਂ ਅਤੇ ਵਪਾਰ ਯੁੱਧ ਨੇ ਲਿਬਰਲ ਪਾਰਟੀ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੈਨੇਡੀਅਨ ਵੋਟਰਾ ਨੂੰ ਲੱਗਾ ਕਿ ਜਸਟਿਨ ਟਰੂਡੋ ਹੁਣ ਪ੍ਰਭਾਵਸ਼ਾਲੀ ਨਹੀਂ ਰਹੇ। ਇਹੀ ਕਾਰਨ ਹੈ ਕਿ ‘ਮਾਰਕ ਕਾਰਨੀ’ ਦੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਸੱਤਾ ਸੰਭਾਲ ਰਹੇ ‘ਮਾਰਕ ਕਾਰਨੀ’ ਨੇ ਸਭ ਨੂੰ ਨਾਲ ਲੈ ਕੇ ਤੁਰਨ ਦਾ ਐਲਾਨ ਕੀਤਾ।
ਬਣਨ ਜਾ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ‘ਮਾਰਕ ਕਾਰਨੀ’ ਨੇ ਕਿਹਾ ਕਿ ਅਮਰੀਕਾ ਸਾਡੀ ਧਰਤੀ ’ਤੇ ਕਾਬਜ਼ ਹੋਣਾ ਚਾਹੰਦਾ ਹੈ ਉਹ ਕੁਦਰਤੀ ਵਸੀਲਿਆਂ ਦਾ ਮਾਲਕ ਬਣਨਾ ਚਾਹੁੰਦਾਂ ਹੈ ਪਰ ਇਹ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ। ‘ਮਾਰਕ ਕਾਰਨੀ’ ਨੇ ਕਿਹਾ ਕਿ ਆਉਣ ਵਾਲੇ ਦਿਨ ਚੁਣੌਤੀਆਂ ਭਰੇ ਹੋ ਸਕਦੇ ਹਨ ਪਰ ਉਨ੍ਹਾਂ ਦੀ ਸਰਕਾਰ ਮੁਲਕ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਵੱਲ ਕੇਂਦਰਤ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਆਹਮੋ ਸਾਹਮਣੇ ਗੱਲਬਾਤ ਕਰਨਗੇ ਤਾਂ ਜੋ ਦੋਹਾਂ ਮੁਲਕਾਂ ਵੱਲੋਂ ਭਵਿੱਖ ਦੇ ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਵਿਚਾਰਿਆ ਜਾਵੇ।
———————–—————————————————–
ਕੈਨੇਡਾ ਮੈਂਬਰ ਆਫ ਪਾਰਲੀਮੈਂਟ ਦੀਆਂ ਵੋਟਾਂ ਵਿੱਚ ਮੋਗੇ ਵਾਲਿਆਂ ਦੀ ਹੋਈ ਬੱਲੇ ਬੱਲੇ -ਭਵਨਦੀਪ ਸਿੰਘ ਪੁਰਬਾ
ਜਲੰਧਰ/ 30 ਅਪ੍ਰੈਲ 2025/ ਸੁਖਜੀਤ ਸਿੰਘ ਵਾਲੀਆ
ਪੰਜਾਬ ਦੀ ਧੁੰਨੀ ਵਿੱਚ ਵੱਸਦੇ ਮਸ਼ਹੂਰ ਸ਼ਹਿਰ ਮੋਗੇ ਜੋ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕੋਈ ਵੀ ਮੁਹਿੰਮ ਹੋਵੇ ਉਸ ਦੀ ਸ਼ੁਰੂਆਤ ਜਿਆਦਾਤਰ ਮੋਗਾ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ। ਮੋਗਾ ਹਮੇਸ਼ਾ ਸਿਆਸਤ ਦਾ ਗੜ੍ਹ ਰਿਹਾ ਹੈ। ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਆਪਣੀਆਂ ਵੱਡੀਆਂ ਰੈਲੀਆਂ ਮੋਗਾ ਜਿਲ੍ਹੇ ਵਿੱਚ ਹੀ ਰੱਖਦੀਆਂ ਆਈਆਂ ਹਨ। ਪੰਜਾਬ ਤੋਂ ਬਾਅਦ ਕੈਨੇਡਾ ਦੀ ਸਿਆਸਤ ਵੇਖੀਏ ਤਾਂ ਬੀਤੇ ਦਿਨੀ ਕੈਨੇਡਾ ਵਿੱਚ ਵੀ ਮੈਂਬਰ ਆਫ ਪਾਰਲੀਮੈਂਟ ਦੀਆਂ ਵੋਟਾ ਵਿੱਚ ਮੋਗੇ ਵਾਲਿਆਂ ਦੀ ਬੱਲੇ-ਬੱਲੇ ਹੋਈ ਪਈ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ’ ਗਰੁੱਪ ਦੇ ਚੀਫ ਸ. ਭਵਨਦੀਪ ਸਿੰਘ ਪੁਰਬਾ ਨੇ ਆਪਣੇ ਨਿੱਜੀ ਦਫਤਰ ਵਿੱਚ ਕੀਤਾ।
ਭਵਨਦੀਪ ਸਿੰਘ ਪੁਰਬਾ ਨੇ ਗੱਲ-ਬਾਤ ਸਾਂਝੀ ਕਰਦਿਆ ਕਿਹਾ ਕਿ ਕੈਨੇਡਾ ਦੀ ਸਿਆਸਤ ਵਿੱਚ ਸਭ ਤੋਂ ਪਹਿਲੇ ਨਾਮਾ ਦਾ ਜਿਕਰ ਕਰੀਏ ਤਾਂ ਮੋਗਾ ਜਿਲ੍ਹੇ ਦੇ ਪਿੰਡ ਚੁੱਘੇ ਦੇ ਸ. ਗੁਰਬਖਸ਼ ਸਿੰਘ ਮੱਲ੍ਹੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਦਾ ਹੈ ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਅੱਜ ਦੀ ਗੱਲ ਕਰੀਏ ਤਾਂ ਕੈਨੇਡਾ ਦੀਆਂ ਮੈਂਬਰ ਆਫ ਪਾਰਲੀਮੈਂਟ ਦੀਆਂ ਵੋਟਾ ਵਿੱਚ ਵੱਖ-ਵੱਖ ਪਾਰਟੀਆਂ ਦੇ 20 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੰਡੇ ਹਨ ਜਿੰਨ੍ਹਾਂ ਵਿੱਚ ਮੋਗੇ ਜਿਲ੍ਹੇ ਨਾਲ ਸਬੰਧਤ ਚਾਰ ਵਿਅਕਤੀ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਹਨ। ਜਿਨ੍ਹਾਂ ਵਿੱਚ ਮੋਗੇ ਸ਼ਹਿਰ ਦੇ ਹਾਕਮ ਕਾ ਅਗਵਾੜ ਦੇ ਸ. ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਹਨ। ਦੂਸਰੇ ਪਿੰਡ ਪੁਰਾਣੇਵਾਲਾ ਦੇ ਜੰਮਪਲ ਪਰਮ ਗਿੱਲ ਓਨਟਾਰੀਓ ਸੂਬੇ ਤੋਂ ਕੰਸਰਵੇਟਿਵ ਪਾਰਟੀ ਦੇ ਮਿਲਟਨ ਈਸਟ-ਹਾਲਟਨ ਤੋਂ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ। ਤੀਸਰੇ ਮੋਗੇ ਨੇੜਲੇ ਪਿੰਡ ਬੁੱਕਣਵਾਲਾ ਦੇ ਸੁਖਮਨ ਗਿੱਲ ਐਬਟਸਫੋਰਡ ਤੋ ਮੈਂਬਰ ਆਫ ਪਾਰਲੀਮੈਂਟ ਬਣੇ ਹਨ ਇਸੇ ਤਰ੍ਹਾਂ ਮੋਗੇ ਜਿਲ੍ਹੇ ਦੇ ਹਲਕਾ ਬਾਘਾਪੁਰਾਣਾ ਨਾਲ ਸਬੰਧਤ ਸਾਡੀ ਭੈਣ ਅਮਨਦੀਪ ਕੌਰ ਸੋਢੀ ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਜੋ ਲਿਬਰਲ ਪਾਰਟੀ ਦੇ ਉਮੀਦਵਾਰ ਹਨ।
ਉਪਰੋਕਤ ਪੰਜਾਬੀਆਂ ਦੀ ਜਿੱਤ ਤੇ ਮੋਗਾ ਜਿਲੇ੍ਹ ਵਿੱਚ ਖੁਸ਼ੀ ਦੀ ਲਹਿਰ ਹੈ। ਮੋਗੇ ਜਿਲ੍ਹੇ ਦੇ ਚਾਰ ਵਿਅਕਤੀ ਦੇ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣ ਤੇ ਭਵਨਦੀਪ ਸਿੰਘ ਪੁਰਬਾ ਸਮੇਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ ਮੁੱਖ ਸੰਪਾਦਕ ਮੈਡਮ ਭਾਗਵੰਤੀ, ਮਹਿਕ ਵਤਨ ਦੀ ਫਾਉਡੇਸ਼ਨ ਦੇ ਚੇਅਰਮੈਨ ਬਾਬਾ ਜਸਵੀਰ ਸਿੰਘ ਲੋਹਾਰਾ, ਡਾਇਰੈਕਟਰ ਸਰਬਜੀਤ ਕੌਰ ਲੋਹਾਰਾ, ਸੀਨੀ. ਮੀਤ ਪ੍ਰਧਾਨ ਇਕਬਾਲ ਸਿੰਘ ਖੋਸਾ ਕੈਨੇਡਾ, ਮੀਤ ਪ੍ਰਧਾਨ ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਮਨਮੋਹਨ ਸਿੰਘ ਚੀਮਾ, ਰਾਜਿੰਦਰ ਸਿੰਘ ਖੋਸਾ, ਅਮਨਦੀਪ ਕੌਰ ਬੇਦੀ, ਰੂਰਲ ਐਨ.ਜੀ.ਓ. ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਗੋਕਲਚੰਦ ਬੁੱਘੀਪੁਰਾ, ਸੀਨੀ ਟਰੱਸਟੀ ਹਰਜਿੰਦਰ ਸਿੰਘ ਚੁਗਾਵਾਂ, ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆ, ਰਾਮ ਸਿੰਘ ਜਾਨੀਆ, ਅਮਨਪ੍ਰੀਤ ਸਿੰਘ ਰੱਖਰਾ, ਗੁਰਸ਼ਰਨ ਸਿੰਘ ਰਖਰਾ, ਬਲਸ਼ਰਨ ਸਿੰਘ ਨੈਸਲੇ, ਜਗਤਾਰ ਸਿੰਘ ਪਰਮਿਲ, ਹਰਕੀਰਤ ਬੇਦੀ, ਗੁਰਕੀਰਤ ਸਿੰਘ ਬੇਦੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਖਾਣਾ, ਅਵਤਾਰ ਸਿੰਘ ਘੋਲੀਆ, ਕਰਮਜੀਤ ਕੌਰ ਘੋਲੀਆ, ਦਵਿੰਦਰਜੀਤ ਸਿੰਘ ਗਿੱਲ, ਰਣਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੋਪੋ, ਡਾ. ਸਰਬਜੀਤ ਕੌਰ ਬਰਾੜ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਡਾ. ਰਵੀਨੰਦਨ ਸ਼ਰਮਾ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ, ਹਰਜਿੰਦਰ ਘੋਲੀਆ, ਕੁੱਕੂ ਬਰਾੜ ਕੈਨੇਡਾ, ਮਨਦੀਪ ਸਿੰਘ ਗਿੱਲ ਆਦਿ ਨੇ ਚੁਣੇ ਗਏ ਮੈਂਬਰ ਆਫ ਪਾਰਲੀਮੈਂਟਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਦੀ ਚੜ੍ਹਦੀ ਕਲਾ ਅਤੇ ਬੇਹਤਰੀ ਲਈ ਕੰਮ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
———————–—————————————————–
ਪਾਕਿਸਤਾਨ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਸਾਰੇ ਦੁਵੱਲੇ ਸਮਝੌਤਿਆਂ ਨੂੰ ਕੀਤਾ ਮੁਅਤਲ
ਪਾਕਿਸਤਾਨ ਨੇ ਸਿਰਫ ਸਿੱਖ ਸੰਗਤ ਨੂੰ ਛੱਡ ਕੇ ਸਾਰੇ ਭਾਰਤੀ ਨਾਗਰਿਕਾਂ ਨੂੰ 48 ਘੰਟਿਆਂ ਦੇ ਵਿੱਚ ਆਪਣੀ ਮੁਲਕ ਭਾਰਤ ਵਾਪਸ ਜਾਣ ਦਾ ਹੁਕਮ ਦਿੱਤਾ
ਮੋਗਾ/ 27 ਅਪ੍ਰੈਲ 2025/ ਭਵਨਦੀਪ ਸਿੰਘ ਪੁਰਬਾ/ ਵੈੱਬ ਡੈਸਕ
ਇੰਟਰਨੈੱਟ ਅਤੇ ਮੀਡੀਆਂ ਸਰੋਤਾਂ ਅਨੁਸਾਰ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅਤਲ ਕਰ ਦਿੱਤਾ ਹੈ। 1972 ਦਾ ਸ਼ਿਮਲਾ ਸਮਝੌਤਾ ਵੀ ਰੱਦ ਕਰ ਦਿੱਤਾ ਗਿਆ। ਇਹ ਫੈਸਲੇ ਪਾਕਿਸਤਾਨ ਦੀ ਕੌਮੀ ਸੁਰੱਖਿਆ ਕਮੇਟੀ ਵਿੱਚ ਲਏ ਹਨ। ਇਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹ ਬਹਾਦਰ ਸ਼ਰੀਫ ਨੇ ਕੀਤੀ ਹੈ। ਜਿਕਰ ਯੋਗ ਹੈ ਕਿ ਦੋ ਕੁ ਦਿਨ ਪਹਿਲਾਂ ਪਹਿਲਗਾਮ ਵਿੱਚ ਹੋਏ ਕਤਲੇਆਮ ਦੇ ਅਧਾਰ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਸਮੇਤ ਪੰਜ ਵੱਡੇ ਫੈਸਲੇ ਲਏ ਸਨ। ਪਾਕਿਸਤਾਨ ਨੇ ਹੁਣ ਕਿਹਾ ਕਿ ਜੇ ਭਾਰਤ ਸਿੰਧੂ ਜਲ ਸੰਧੀ ਨੂੰ ਰੋਕਦਾ ਤਾਂ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਪਾਕਿਸਤਾਨ ਨੇ ਵੀ ਸਾਰਕ ਐਸ ਵੀ ਅਧੀਨ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਭਾਰਤ ਨੇ ਵੀ ਅਜਿਹਾ ਕੀਤਾ ਸੀ।
ਪਾਕਿਸਤਾਨ ਨੇ ਸਿਰਫ ਸਿੱਖ ਸੰਗਤ ਨੂੰ ਛੱਡ ਕੇ ਸਾਰੇ ਭਾਰਤੀ ਨਾਗਰਿਕਾਂ ਨੂੰ 48 ਘੰਟਿਆਂ ਦੇ ਵਿੱਚ ਆਪਣੀ ਮੁਲਕ ਭਾਰਤ ਵਾਪਸ ਜਾਣ ਦਾ ਹੁਕਮ ਦਿੱਤਾ ਹੈ। ਪਾਕਿਸਤਾਨ ਨੇ ਭਾਰਤ ਨਾਲ ਹਰ ਤਰ੍ਹਾਂ ਦਾ ਵਪਾਰ ਵੀ ਰੋਕ ਦਿੱਤਾ ਹੈ ਚਾਹੇ ਉਹ ਅਟਾਰੀ ਵਾਗਾ ਸਰਹੰਦ ਰਾਹੀਂ ਹੁੰਦਾ ਹੋਵੇ ਚਾਹੇ ਗੁਜਰਾਤ ਦੇ ਰਾਹੀਂ ਹੁੰਦਾ ਹੋਵੇ, ਹਰ ਤਰ੍ਹਾਂ ਦਾ ਵਪਾਰ ਤੇ ਰੋਕ ਲਗਾ ਦਿੱਤੀ ਹੈ। ਵਾਗਾ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਏਅਰਲਾਈਨਾਂ ਦੇ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
——–—————————————————–
ਸਿਡਨੀ ਦੇ 37ਵੇਂ ਸਿੱਖ ਮੇਲੇ ਨੇ ਦਿਲਾਂ ਤੇ ਛੱਡੀਆਂ ਯਾਦਾਂ
ਸਮੁੰਹ ਮੈਲਬੌਰਨ ਨਿਵਾਸੀਆਂ ਵਲੋਂ ਮੈਲਬੋਰਨ ਵਿਖੇ ਕਰਵਾਇਆ ਜਾਵੇਗਾ ਸਿੱਖ ਮੇਲਾ -ਕੁਲਪ੍ਰੀਤਪਾਲ ਲੋਪੋ
ਸਿਡਨੀ / 27 ਅਪ੍ਰੈਲ 2025/ ਰਾਜਵਿੰਦਰ ਰੌਂਤਾ
ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪੰਜਾਬੀ ਪਿਆਰਿਆਂ ਨੇ ਮਾਂ ਬੋਲੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਦੀ ਝਲਕ ਸਿਡਨੀ ਦਾ ਤਿੰਨ ਰੋਜਾ ਮੇਲਾ ਕਰਵਾਇਆ। ਇਸ 37 ਵੇਂ ਸਿੱਖ ਮੇਲੇ ਵਿੱਚ ਸਿਰਫ ਸਿਡਨੀ ਹੀ ਨਹੀਂ ਆਸਟਰੇਲੀਆ ਦੇ ਅਤੇ ਹੋਰ ਦੇਸ਼ਾਂ ਤੋਂ ਵੀ ਮਿੱਤਰ ਪਿਆਰੇ ਤੇ ਪੰਜਾਬੀ ਪ੍ਰੇਮੀ ਪੁੱਜੇ। ਕੁਲਪ੍ਰੀਤਪਾਲ ਸਿੰਘ ਲੋਪੋ ਪ੍ਰਧਾਨ ਮੈਲਬਰਨ ਵਾਸੀ ਨੇ ਦੱਸਿਆ ਕਿ ਅਸੀਂ ਵੀ 850 ਕਿਲੋਮੀਟਰ ਦੂਰ ਸਿਡਨੀ ਵਿਖੇ 37 ਵੀਆ ਸਿੱਖ ਗੇਮਾਂ ਦੇ ਮੇਲੇ ਤੇ ਪਰਵਾਰਾਂ ਸਮੇਤ ਹਾਜ਼ਰੀ ਭਰੀ ਹੈ। ਇਸ ਮੇਲੇ ਵਿੱਚ ਕਬੱਡੀ, ਅਥਲੈਟਿਕਸ, ਫੁੱਟਬਾਲ, ਹਾਕੀ ਦੇ ਮੈਚ ਦਿਲ ਟੁੰਬਵੇਂ ਸਨ। ਹਰ ਗਰਾਉਂਡ ਚ ਭਰਵਾਂ ਇਕੱਠ ਸੀ ਬੱਚੇ ਬੁੱਢੇ ਜਵਾਨ ਬੀਬੀਆਂ ਭੈਣਾਂ ਦੇ ਅੰਦਰ ਵੀ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਹਰ ਰੰਗ ਹਾਜਰ ਸੀ।ਸਭ ਨੂੰ ਆਪਣੀ ਜਵਾਨੀ ਤੇ ਬਚਪਨ ਯਾਦ ਆ ਰਿਹਾ ਸੀ। ਨਾਲ ਹੀ ਪਿੰਡ ਦੀ ਮਿੱਟੀ ਦੀ ਮਹਿਕ, ਟੂਰਨਾਮੈਂਟ ਖੇਡਾਂ, ਪਿੰਡ ਦੇ ਗਰਾਊਂਡ ਤੇ ਵਿਛੜੇ ਯਾਦ ਆ ਰਹੇ ਸਨ। ਜਿਕਰਯੋਗ ਸੀ ਕਿ ਤਿੰਨ ਦਿਨ ਦੇ ਇਸ ਮੇਲੇ ‘ਚ ਪੁਰਾਣੇਂ ਵੀਹ ਇੱਕੀ ਸਾਲ ਦੇ ਵਿੱਛੜੇ ਪੁਰਾਣੇ ਦੋਸਤ ਮਿੱਤਰ ਵੀ ਮਿਲੇ। ਸੱਚ ਮੁੱਚ ਹੀ ਮੇਲਾ ਵਿਛੜਿਆਂ ਨੂੰ ਮਿਲਾਉਣ ਵਾਲਾ ਹੋ ਨਿਬੜਿਆ।
ਸਾਰੇ ਮੇਲੇ ਵਿੱਚੋਂ ਪੰਜਾਬੀ ਸੱਥ ਸਟਾਲ ਨੇਂ ਹਰ ਇੱਕ ਦਾ ਧਿਆਨ ਆਪਣੇਂ ਵੱਲ ਖਿੱਚਿਆ। ਜੋ ਬਹੁੱਤ ਸ਼ਲਾਘਾਯੋਗ ਉੱਦਮ ਸੀ। ਮੈਲਬਰਨ ਤੋਂ 850 ਕਿਲੋਮੀਟਰ ਸਿਡਨੀ ਵਿਖੇ 37 ਵੀਆਂ ਸਿੱਖ ਗੇਮਾਂ ਦੇ ਮੇਲੇ ਤੇ ਗਏ ਸਤਨਾਮ ਸਿੰਘ ਲੋਪੋਂ, ਸਤਨਾਮ ਸਿੱਧੂ ਡੱਲਾ, ਸੋਨੀ ਖੀਰਨੀਆਂ, ਹੈਪੀ ਦੁੱਲਮਾਂ, ਸੁਖਦੀਪ ਸਿੰਘ ਚਮਕੌਰ ਸਾਹਿਬ, ਬਿਨੇਂਇੰਦਰਪਾਲ ਸਿੰਘ, ਮਨਰਾਜ ਸਿੰਘ ਵਿਰਕ ਆਦਿ ਨੇ ਦੱਸਿਆ ਕਿ ਮੇਲਾ ਮਨ ਮਸਤਕ ਤੇ ਯਾਦਾਂ ਛਡ ਗਿਆ ਹੈ। ਪ੍ਰਧਾਨ ਕੁਲਪ੍ਰੀਤ ਸਿੰਘ ਲੋਪੋ ਨੇ ਕਿਹਾ ਕਿ ਅਸੀਂ ਵੀ ਮੈਲਬੋਰਨ ‘ਚ ਇਹ ਮੇਲਾ ਕਰਵਾਵਾਂਗੇ।
——–—————————————————–
Old News
———————–—————————————————–
ਮਾਲਟਨ ਗੁਰੂਘਰ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ
ਮਿਸ਼ੀਸਾਗਾ/ September 2018/ ਭਵਨਦੀਪ ਸਿੰਘ ਪੁਰਬਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਮਾਲਟਨ ਗੁਰੂਘਰ ਤੋਂ ਆਰੰਭ ਹੋ ਕੇ ਡਿਕਸੀ ਤੋਂ ਵਾਪਸ ਹੁੰਦਾ ਹੋਇਆ ਮੁੜ ਮਾਲਟਨ ਗੁਰੂਘਰ ਵਿਖੇ ਪਰਤਿਆ। ਇਸ ਨਗਰ ਕੀਰਤਨ ਵਿੱਚ ਲੱਖਾ ਦੀ ਗਿਣਤੀ ਵਿੱਚ ਸਿੱਖ ਸੰਗਤਾ ਨੇ ਗੁਰੂਘਰ ਦੀ ਹਾਜਰੀ ਭਰੀ। ਗੁਰੂਘਰ ਵਿਖੇ ਸੇਵਾਦਾਰਾ ਵੱਲੋਂ ਸੰਗਤਾ ਲਈ ਚਾਹ ਪਕੋੜੇ, ਜਲੇਬੀਆ, ਲੱਡੂ, ਪੂਰੀਆਂ, ਪੀਜੇ, ਆਈਸਕ੍ਰੀਮ ਆਦਿ ਦੇ ਵਿਸ਼ਾਲ ਲੰਗਰ ਲਗਾਏ ਗਏ ਸਨ। ਇਸ ਤੋਂ ਇਲਾਵਾ ਬੱਚਿਆ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਲਿਟਰੇਚਰ, ਧਾਰਮਿਕ ਸੀ.ਡੀਜ, ਵਿਰਸੇ ਨਾਲ ਸਬੰਧਤ ਟੀ-ਸਰਟਾ, ਪਗੜੀਆ ਆਦਿ ਦੀਆਂ ਸਟਾਲਾ ਲਗਾਈਆ ਗਈਆਂ, ਜਿਥੇ ਵਾਜਵ ਰੇਟਾ ਤੇ ਸਾਰਾ ਸਮਾਨ ਮੁਹੱਈਆਂ ਕੀਤਾ ਗਿਆ ਸੀ। ਸਿਟੀ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਵਿਸ਼ੇਸ ਤੌਰ ਤੇ ਡਿਉਟੀਆਂ ਲਗਾਈਆ ਗਈਆ। ਪੁਲਿਸ ਨੇ ਟੇਫਿਕ ਨੂੰ ਕੰਟਰੋਲ ਕਰਦੇ ਹੋਏ ਤਨਦੇਹੀ ਨਾਲ ਆਪਣੀ ਸੇਵਾ ਨਿਭਾਈ।
ਨਗਰ ਕੀਰਤਨ ਦੀ ਸਮਾਪਤੀ ਤੇ ਮਾਲਟਨ ਗੁਰੂਘਰ ਵਿਖੇ ਧਾਰਮਿਕ ਦੀਵਾਨ ਸਜਿਆ। ਨਗਰ ਕੀਰਤਨ ਦੀ ਰਵਾਨਗੀ ਮਗਰੋ ਵੀ ਸਾਰਾ ਦਿਨ ਕੀਰਤਨ ਦੇ ਪ੍ਰਵਾਹ ਚਲਦੇ ਰਹੇ। ਇਸ ਸਾਰੇ ਧਾਰਮਿਕ ਸਮਾਗਮ ਦੌਰਾਨ ਲੱਖਾ ਸੰਗਤਾ ਨੇ ਇਨ੍ਹਾ ਸਮਾਗਮਾ ਵਿੱਚ ਹਾਜਰ ਹੋ ਕੇ ਗੁਰੂਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ।
————————————-
‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਮਿਸੀਸਾਗਾ ਵਿਖੇ ਰੀਲੀਜ
ਬਰੈਂਪਟਨ/ 19 ਅਗਸਤ 2016 / (ਨਿਊਜ਼ ਸਰਵਿਸ) :
ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਅੰਤਰ-ਰਾਸਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਏਅਰਪੋਰਟ ਬੁਖਾਰਾ ਰੇਸਟੋਰੈਟ ਮਿਸੀਸਾਗਾ ਵਿਖੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾ ਦੀ ਹਾਜਰੀ ਵਿੱਚ ਰਿਲੀਜ ਕੀਤਾ ਗਿਆ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਰਿਲੀਜ ਸਮਾਰੋਹ ਤੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ‘ਪ੍ਰਵਾਸੀ ਮੀਡੀਆ ਗਰੁੱਪ ਦੇ ਪ੍ਰਧਾਨ ਰਾਜਿੰਦਰ ਸੈਣੀ ਅਤੇ ਜਰਨਲਿਸਟ ਸਤਪਾਲ ਜੌਹਲ ਹਾਜਰ ਹੋਏ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੀ ਸ਼ੁਰੂਆਤ ਕਰਨ ਲਈ ਇਸ ਪੇਪਰ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੋਰ ਤੇ ਪੰਜਾਬ ਤੋਂ ਕੈਨੇਡਾ ਪਹੁੰਚ। ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੁਆਰਾ ਉਲੀਕਿਆਂ ਗਿਆ ਇਹ ਸਮਾਰੋਹ ‘ਪ੍ਰਵਾਸੀ ਮੀਡੀਆਂ ਗਰੁੱਪ’ ਦੇ ਪ੍ਰਧਾਨ ਰਾਜਿੰਦਰ ਸੈਣੀ ਦੀ ਸ੍ਰਪਰਸਤੀ ਹੇਠ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪ੍ਰਿਸੀਪਲ ਸਰਵਣ ਸਿੰਘ ਨੇ ਅਖਬਾਰਾਂ ਅਤੇ ਮੈਗਜੀਨ ਦੀ ਪ੍ਰਕਾਸਨਾ ਵਿੱਚ ਆ ਰਹੀਆ ਮੁਸਕਿਲਾ ਦਾ ਵਰਨਣ ਕੀਤਾ ਅਤੇ ਉਨ੍ਹਾ ਇਸ ਪੇਪਰ ਦੇ ਪੰਜਾਬ ਵਿੱਚ ਸੋਲਾ ਸਾਲ ਪੂਰੇ ਹੋਣ ਤੇ ਇਸ ਦੀ ਸਲਾਘਾ ਕਰਦਿਆਂ ਉਨ੍ਹਾ ਨੇ ਇਸ ਪੇਪਰ ਦੇ ਸੰਚਾਲਕਾ ਨੂੰ ਵਧਾਈ ਦਿੱਤੀ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਸਿਧ ਲੇਖਕ ਸ. ਵਰਿਆਮ ਸਿੰਘ ਸੰਧੂ ਨੇ ਵੀ ਪੇਪਰ ਦੀ ਪ੍ਰਕਾਸ਼ਨਾ ਵਿੱਚ ਆ ਰਹੀਆਂ ਮੁਸਕਲਾ ਦਾ ਆਪਣੇ ਲਹਿਜੇ ਵਿੱਚ ਬਿਆਨ ਕੀਤਾ ਅਤੇ ਇਸ ਪੇਪਰ ਦੇ ਸੰਚਾਲਕਾ ਨੂੰ ਇਸ ਸਲਾਘਾਯੋਗ ਕਦਮ ਦੀ ਵਧਾਈ ਦਿੱਤੀ। ਇਸ ਮੰਕੇ ਬੋਲਦਿਆਂ ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਸਮਾਜ ਵਿੱਚ ਮੀਡੀਆ ਦਾ ਬਹੁੱਤ ਵੱਡਾ ਰੋਲ ਹੈ ਮੀਡੀਆ ਸਾਡੀ ਆਵਾਜ ਲੋਕਾ ਤੱਕ ਪਹੁੰਚਾਉਦਾ ਹੈ ਅਤੇ ਲੋਕਾ ਦੀਆਂ ਸਮੱਸਿਆਵਾ ਮੀਡੀਆ ਰਾਹੀਂ ਹੀ ਸਾਡੇ ਕੋਲ ਪਹੁੰਚਦੀਆਂ ਹਨ। ਉਨ੍ਹਾ ਨੇ ਵੀ ਪੇਪਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕੈਨੇਡਾ ਐਡੀਸ਼ਨ ਦੇ ਸੰਪਾਦਕ ਸ. ਭਜਨ ਸਿੰਘ ਬਾਂਹਬਾਂ ਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਿਟੀ ਕੋਸਲ ਬਰੈਂਪਟਨ ਵੱਲੋਂ ਮਾਣ ਪੱਤਰ ਭੇਟ ਕੀਤਾ। ਅਜੀਤ ਪੇਪਰ ਦੇ ਜਰਨਲਿਸਟ ਸਤਪਾਲ ਜੌਹਲ ਨੇ ਕਈ ਨਾਮਵਰ ਅਖਬਾਰਾ ਦੀ ਮਿਸਾਲ ਦੇ ਕੇ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਕੈਨੇਡਾ ਐਡੀਸ਼ਨ ਦੇ ਸ਼ੁਰੂਆਤ ਦੀ ਸਲਾਘਾ ਕੀਤੀ ਤੇ ਭਵਿੱਖ ਵਿੱਚ ਇਸ ਪੇਪਰ ਦੀ ਪੂਰਨ ਕਾਮਯਾਬੀ ਚੱਲਣ ਦੀ ਹੋਸਲਾ ਅਫਜਾਈ ਕੀਤੀ। ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਨੇ ‘ਮਹਿਕ ਵਤਨ ਦੀ ਲਾਈਵ’ ਦੇ ਕੈਨੇਡਾ ਐਡੀਸ਼ਨ ਦੀ ਸੂਰੁਆਤ ਕਰਨ ਲਈ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਕੈਨੇਡਾ ਪਹੁੰਚਣ ਲਈ ਜੀ ਆਇਆਂ ਆਖਿਆ ਅਤੇ ‘ਮਹਿਕ ਵਤਨ ਦੀ ਮੀਡੀਆ ਗਰੁੱਪ’ ਦੇ ਪ੍ਰਧਾਨ ਸ. ਭਜਨ ਸਿੰਘ ਬਾਂਹਬਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆਂ। ਅਖੀਰ ਵਿੱਚ ਮਹਿਕ ਵਤਨ ਦੀ ਮੀਡੀਆ ਗਰੁੱਪ ਦੇ ਪ੍ਰਧਾਨ ਨੇ ਆਏ ਹੋਏ ਮਹਿਮਾਣਾ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਸਮਾਗਮ ਵਿੱਚ ਪ੍ਰਿਸੀਪਲ ਸਰਵਣ ਸਿੰਘ, ਸ. ਵਰਿਆਮ ਸਿੰਘ ਸੰਧੂ, ਰਾਜਿੰਦਰ ਸੈਣੀ (ਪ੍ਰਧਾਨ ਪ੍ਰਵਾਸੀ ਮੀਡੀਆ ਗਰੁੱਪ), ਜਰਨਲਿਸਟ ਸਤਪਾਲ ਜੌਹਲ (ਅਦਾਰਾ ਰੋਜਾਨਾ ਅਜੀਤ), ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ ਕੌਸਲਰ ਗੁਰਪ੍ਰੀਤ ਸਿੰਘ ਢਿਲੋਂ, ਸੰਦੀਪ ਬਰਾੜ (ਦੇਸੀ ਰੰਗ ਰੇਡੀਓ), ਪੂਰਨ ਸਿੰਘ ਪਾਂਧੀ, ਮਲੂਕ ਸਿੰਘ ਕਾਹਲੋਂ (ਸਿੱਖ ਸਪੋਕਸਮੈਨ), ਗੁਰਪਾਲ ਸਰੋਏ (ਦਿਲ ਆਪਣਾ ਪੰਜਾਬੀ ਰੇਡੀਓ), ਜਸਵਿੰਦਰ ਖੋਸਾ (ਮਹਿਫਲ ਮੀਡੀਆ), ਬੌਬ ਦੁਸਾਝ (ਸਾਂਝਾ ਪੰਜਾਬ ਟੀ.ਵੀ.), ਗੀਤਕਾਰ ਮੱਖਣ ਬਰਾੜ, ਗਗਨ ਖਹਿਰਾ (ਰਿਏਲਟਰ), ਰਾਜੀਵ ਦੱਤਾ (ਬਰੋਕਰ), ਤੇਜਿੰਦਰਪਾਲ ਸੂਰਾ (ਪੀ.ਐਚ.ਡੀ ਟਰੇਡਰਜ), ਗਗਨਜੀਤ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕੰਡਾ, ਕੁੰਤਲ ਪਾਠਕ, ਹਰਦੀਪ ਬਰਿਆਰ, ਹਰਵਿੰਦਰ ਨਿਝੱਰ, ਲਵਪ੍ਰੀਤ ਸਿੰਘ ਬਾਂਹਬਾ, ਹਰਮਨ ਸਿੰਘ, ਹਰਪੁਨੀਤ ਸਿੰਘ, ਜਸ਼ਨਦੀਪ ਸਿੰਘ ਆਦਿ ਮੁੱਖ ਤੋਰ ਤੇ ਹਾਜਰ ਸਨ।
————————————-
ਬਾਂਹਬਾ ਪ੍ਰੀਵਾਰ ਵੱਲੋਂ ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦਾ ਟੋਰਾਟੋ ਏਅਰਪੋਰਟ ਤੇ ਨਿਘਾ ਸੁਵਾਗਤ
ਟੋਰਾਟੋ / 13 ਜਲਾਈ 2016/ ਮਵਦੀਲਾ ਬਿਓਰੋ
ਪੰਜਾਬੀ ਜਰਨਲਿਸਟ ਅਤੇ ਅੰਤਰ-ਰਾਸਟਰੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਬੀਤੇ ਦਿਨੀ ‘ਮਹਿਕ ਵਤਨ ਦੀ ਲਾਈਵ’ ਪੇਪਰ ਦੀ ਪ੍ਰਮੋਸ਼ਨ ਵਾਸਤੇ ਕੈਨੇਡਾ ਦੇ ਟੂਰ ਲਈ ਆਏ ਜਿਨ੍ਹਾ ਦਾ ਟੋਰਾਟੋ (ਕੇਨੈਡਾ) ਪਹੁੰਚਣ ਤੇ ਸ. ਭਜਨ ਸਿੰਘ ਬਾਂਹਬਾ ਅਤੇ ਪੂਰੇ ਪ੍ਰੀਵਾਰ ਵੱਲੋਂ ਨਿਘਾ ਸਵਾਗਤ ਕੀਤਾ ਗਿਆ।
ਜਿਕਰ ਯੋਗ ਹੈ ਕਿ ਨੋਜਵਾਨ ਲੇਖਕ ਭਵਨਦੀਪ ਸਿੰਘ ਪੁਰਬਾ ਪਿਛਲੇ ਤਕਰੀਬਨ 16 ਸਾਲਾ ਤੋਂ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਜਰੀਏ ਪੰਜਾਬੀ ਵਿਰਸੇ, ਪੰਜਾਬੀ ਸਾਹਿਤ ਅਤੇ ਧਾਰਮਿਕ ਖੇਤਰ ਵਿੱਚ ਵਿਸ਼ੇਸ਼ ਸੇਵਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਸਾਹਿਤਕ ਅਤੇ ਧਾਰਮਿਕ ਪੰਜ ਪੁਸਤਕਾ ਪਾਠਕਾ ਦੀ ਝੋਲੀ ਪਾ ਚੁੱਕਾ ਹੈ। ਸਾਹਿਤ ਦੇ ਖੇਤਰ ਤੋਂ ਇਲਾਵਾ ਭਵਨਦੀਪ ਸਿੰਘ ਪੁਰਬਾ ਸਮਾਜ ਸੇਵਾ ਵਿੱਚ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਭਵਨਦੀਪ ਸਿੰਘ ਪੁਰਬਾ ਦੇ ਕੇਨੈਡਾ ਪਹੁੰਚਣ ਤੇ ਸਵਾਗਤ ਕਰਨ ਵਾਲਿਆਂ ਵਿੱਚ ਸ. ਭਜਨ ਸਿੰਘ ਬਾਂਹਬਾ, ਮੈਡਮ ਹਰਪ੍ਰੀਤ ਕੌਰ ਬਾਂਹਬਾ, ਹਰਮਨਦੀਪ ਸਿੰਘ ਬਾਂਹਬਾ, ਹਰਪੁਨੀਤ ਸਿੰਘ ਬਾਂਹਬਾ, ਲਵਪ੍ਰੀਤ ਸਿੰਘ ਬਾਂਹਬਾ, ਹੈਰੀ ਬਾਂਹਬਾ ਆਦਿ ਮੁੱਖ ਤੌਰ ਤੇ ਹਾਜਰ ਸਨ।