ਮਾਲਵਾ :

Facebookmail
ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਲੁਧਿਆਣਾ, ਖੰਨਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ।

Malwa News

   ———————————————————–

ਗਿੱਲ ਰੌਂਤਾ ਦੀ ਪੁਸਤਕ “ਹੈਲੋ ਮੈ ਲਹੌਰ ਤੋਂ ਬੋਲਦਾਂ” ਬਾਰਾਂ ਦਿਨਾਂ ਵਿੱਚ ਦਸ ਹਜ਼ਾਰ ਛਪੀ 

 ਨਿਹਾਲ ਸਿੰਘ ਵਾਲਾ / 25 ਅਪ੍ਰੈਲ 2024/ ਰਾਜਵਿੰਦਰ ਰੌਂਤਾ

              ਪ੍ਰਸਿੱਧ ਗੀਤਕਾਰ ਤੇ ਗਾਇਕ ਫਿਲਮ ਲੇਖਕ ਗਿੱਲ ਰੌਂਤਾ ਨੇ ਪੰਜਾਬੀ ਸਾਹਿਤ ਵਿੱਚ ਪੰਜਾਬੀ ਪੁਸਤਕ, “ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਲਿਖ ਕੇ ਸਹਿਤ ਜਗਤ ਵਿੱਚ ਸ਼ਾਨਦਾਰ ਮਾਰਕਾ ਮਾਰਿਆ ਹੈ। ਪ੍ਰਿੰਟ ਵੈਲ ਵੱਲੋਂ ਛਾਪੀ ਅਤੇ ਗਿੱਲ ਰੌਤਾ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਗਈ ਇਹ ਪੁਸਤਕ ਹੱਥੋ ਹੱਥ ਵਿਕ ਰਹੀ ਹੈ ਜੋ ਕਿ ਪੰਜਾਬੀ ਸਾਹਿਤਕਾਰਾਂ ਲਈ ਸ਼ੁਭ ਸ਼ਗਨ ਮੰਨੀ ਜਾ ਸਕਦੀ ਹੈ। ਗੁਰਵਿੰਦਰ ਸਿੰਘ ਗਿੱਲ ਰੌਤਾ ਦੇ ਨਾਮ ਹੇਠ ਛਾਪੀ ਇਹ ਪੁਸਤਕ ‘ਹੈਲੋ ਮੈਂ ਲਾਹੌਰ ਤੋਂ ਬੋਲਦਾ’ 12 ਦਿਨਾਂ ਵਿੱਚ ਦਸ ਹਜ਼ਾਰ ਕਾਪੀ ਛਪਣਾ, ਚੌਥਾ ਐਡੀਸ਼ਨ ਆਉਣਾ, ਨੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ । ਪੁਸਤਕ ਜਗਤ ਨਾਲ ਜੁੜੀਆਂ ਕੁਝ ਸਖਸ਼ੀਅਤਾਂ ਨੇ ਦੱਸਿਆ ਕਿ ਅਸੀਂ ਤਾਂ ਜਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਸਫ਼ਰਨਾਮਾ ਰੂਪੀ ਪੁਸਤਕ ਗਰਮ ਗਰਮ ਪਕੌੜਿਆਂ ਵਾਂਗ ਵਿਕੇ। ਗਿੱਲ ਰੌਂਤਾ ਨੇ ਇੱਕ ਨਵੀਂ ਪਿਰਤ ਪਾਈ ਹੈ ਕਿ ਉਸ ਨੇ ਇਹ ਪੁਸਤਕ ਮੁਫਤ ਵੰਡਣ ਦੀ ਬਜਾਏ ਪੁਸਤਕ ਪ੍ਰਦਰਸ਼ਨੀਆਂ, ਬੁੱਕ ਸੈਲਰਾਂ, ਦੁਕਾਨਾਂ ਰਾਹੀਂ ਵੇਚੀ ਹੈ। ਪੰਜਾਬ ਦੇ ਮੁੱਖ ਪੁਸਤਕ ਵਿਕਰੇਤਾ ਹੀ ਨਹੀਂ ਪੰਜਾਬ ਦੇ ਬਾਹਰ ਵੀ ਕਿਤਾਬ ਦੀ ਮੰਗ ਹੈ। ਗਿੱਲ ਰੌਤਾ ਦਾ ਆਖਣਾ ਹੈ ਕਿ ਸਾਹਿਤਕਾਰ ਪਹਿਲਾਂ ਹੀ ਤੰਗੀਆਂ ਤਰੁਸੀਆਂ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਕਿਤਾਬ ਛਾਪਦਾ ਹੈ। ਫਿਰ ਉਹ ਲੋਕਾਂ ਨੂੰ ਮੁਫਤ ਵੰਡਦਾ ਹੈ। ਕਿਤਾਬ ਮੁਫਤ ਲੈਣਾ ਵੀ ਵਧੀਆ ਗੁਣ ਨਹੀਂ। ਉਸ ਨੇ ਕਿਹਾ ਕਿ ਸਮਾਜ ਵਿੱਚ ਹਰ ਚੀਜ਼ ਮੁੱਲ ਮਿਲਦੀ ਹੈ, ਕੋਈ ਚੀਜ਼ ਵੀ ਮੁਫਤ ਨਹੀਂ ਮਿਲਦੀ। ਉਸਨੇ ਕਿਹਾ ਕਿ ਮੇਰੇ ਦੋਸਤਾਂ ਨੇ ਵੀ ਮੈਥੋਂ ਕਿਤਾਬਾਂ ਖਰੀਦ ਕੇ ਅੱਗੇ ਵੇਚੀਆਂ ਹਨ ਤੇ ਮੈਨੂੰ ਪੂਰੇ ਪੈਸੇ ਦਿੱਤੇ ਹਨ । ਇਹ ਵੀ ਪਤਾ ਲੱਗਾ ਹੈ ਪੁਸਤਕ ਵਿਕਰੇਤਾ ਨੂੰ ਸੌ ਸੌ ਕਿਤਾਬ ਇਕੱਠੀ ਦਿੱਤੀ ਜਾ ਰਹੀ ਹੈ ਅਤੇ ਹੱਥੋ ਹੱਥ ਵਿਕ ਰਹੀ ਹੈ। ਜਿਸ ਤੋਂ ਪੰਜਾਬੀ ਸ਼ਾਇਰਾਂ, ਪੰਜਾਬੀ ਕਵੀਆਂ ਨੂੰ ਇੱਕ ਸੁਨੇਹਾ ਲੈਣ ਦੀ ਲੋੜ ਹੈ ਕਿ ਉਹ ਕਿਤਾਬਾਂ ਮੁਫ਼ਤ ਦੇਣ ਦੀ ਬਜਾਏ ਕਿਸੇ ਵੀ ਤਰੀਕੇ ਨਾਲ ਆਪਣੀਆਂ ਕਿਤਾਬਾਂ ਮੁੱਲ ਵੇਚਣ।

            ਇਹ ਵੀ ਖਾਸ ਗੱਲ ਹੈ ਕਿ ਗਿੱਲ ਰੌਂਤਾ ਪ੍ਰਸਿੱਧ ਗੀਤਕਾਰ ਹੈ ਉਸਦਾ ਸਰੋਤਾ ਵਰਗ ਹੈ। ਉਸਨੇ ਪੰਜਾਬੀ ਫਿਲਮਾਂ ਲਿਖੀਆਂ ਉਸ ਦਾ ਦਾ ਦਰਸ਼ਕ ਵਰਗ ਹੋਰ ਬਣਿਆ। ਉਹ ਗੀਤ ਵੀ ਗਾਉਂਦਾ ਹੈ। ਸੋਸ਼ਲ ਮੀਡੀਆ ਤੇ ਉਸਦੇ ਲੱਖਾਂ ਚ ਪ੍ਰਸੰਸ਼ਕ ਹਨ। ਪਰ ਪੁਸਤਕ ਨਾਲ ਜੋੜਨਾ ਇਕ ਵੱਡੀ ਪ੍ਰਾਪਤੀ ਹੈ। ਜੋ ਕਿ ਨਵੀਂ ਲੀਹ ਵੀ ਹੈ। ਗਿੱਲ ਦੀ ਇਸ ਕਿਤਾਬ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਪਾਠਕਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ ।  12 ਅਪ੍ਰੈਲ ਤੋਂ 23 ਅਪ੍ਰੈਲ ਤੱਕ ਦਸ ਹਜ਼ਾਰ ਪੁਸਤਕ ਛਪਣਾ ਬਹੁਤ ਵੱਡੀ ਮਾਣ ਮੱਤੀ ਪ੍ਰਾਪਤੀ ਹੈ। ਲੇਖਕਾਂ ਲਈ ਵੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਕਿਤਾਬ ਹੋਰ ਵੀ ਕਈ ਹਜ਼ਾਰ ਵਿਕਣ ਦੀ ਆਸ ਹੈ। ਇਸੇ ਪਿਰਤ ਨੂੰ ਅੱਗੇ ਤੋਰਦਿਆਂ ਹੋਇਆਂ ਪੰਜਾਬੀ, ਕਵੀਆਂ, ਸ਼ਾਇਰਾਂ ਨੂੰ ਆਪਣੀਆਂ ਕਵਿਤਾਵਾਂ, ਗੀਤਾਂ ,ਗਜ਼ਲਾਂ ,ਨਾਵਲ, ਲੇਖਾਂ ਆਦਿ ਦੀਆਂ ਪੁਸਤਕਾਂ ਨੂੰ ਮੁਫਤ ਵੰਡਣ ਦੀ ਬਜਾਏ ਮੁੱਲ ਵੇਚਣ ਦਾ ਰੁਝਾਨ ਪੈਦਾ ਕਰਨਾ ਚਾਹੀਦਾ ਹੈ ਅਤੇ ਪੜ੍ਹਨ ਵਾਲਿਆਂ ਨੂੰ ਵੀ ਕਿਤਾਬਾਂ ਮੁੱਲ ਖਰੀਦਣੀਆਂ ਚਾਹੀਦੀਆਂ ਹਨ ਤਾਂ ਜੋ ਨਵੇਂ ਸਾਹਿਤਕਾਰ, ਕਵੀ ਹੋਰ ਲਿਖਣ ਵੱਲ ਰੁਚਿੱਤ ਹੋਣ ਤੇ ਪੰਜਾਬੀ ਮਾਂ ਬੋਲੀ ਹੋਰ ਵਧੇ ਫੁਲੇ।

———————————————————–

ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਵਿੱਚ ਮਨਾਇਆ ਗਿਆ ਧਰਤੀ ਦਿਵਸ

ਨਿਹਾਲ ਸਿੰਘ ਵਾਲਾ / 24 ਅਪ੍ਰੈਲ 2024/ ਰਾਜਵਿੰਦਰ ਰੌਂਤਾ

                 ਹਰ ਸਾਲ 22 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ ਧਰਤੀ ਦਿਵਸ ਮਨਾਉਂਦੇ ਹਨ। ਧਰਤੀ ਦਿਵਸ ਨੂੰ ਲੋਕਾਂ ਨੂੰ ਧਰਤੀ ਅਤੇ ਇਸ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਅਮਰੀਕੀ ਸੈਨੇਟਰ ਗੇਰਾਲਡ ਨੈਲਸਨ ਨੇ 1970 ਵਿੱਚ ਕੀਤੀ ਸੀ। ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ (ਮੋਗਾ) ਵਿੱਚ ਵੀ ਧਰਤੀ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਿਰਨਾ ਰਾਣੀ ਨੇ ਵਿਦਿਆਰਥੀਆ ਨੂੰ ਦੱਸਿਆ ਕਿ ਸਾਡਾ ਵਾਤਾਵਰਨ ਖ਼ਤਰੇ ਵਿੱਚ ਹੈ। ਸਾਨੂੰ ਸਾਡੀ ਧਰਤੀ ਤੇ ਵਾਤਾਵਰਨ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਇਹ ਵੀ ਕਿਹਾ ਕਿ ਇਸ ਦਿਨ ਲੋਕ ਧਰਤੀ ਦੁਆਰਾ ਦਿੱਤੀਆਂ ਗਈਆਂ ਚੀਜ਼ਾਂ ਲਈ ਧਰਤੀ ਦਾ ਧੰਨਵਾਦ ਕਰਦੇ ਹਨ ਅਤੇ ਕੁਦਰਤ ਨੂੰ ਬਚਾਉਣ ਦਾ ਪ੍ਰਣ ਲੈਂਦੇ ਹਨ। ਇੱਕ ਸੰਦੇਸ਼ ਵੀ ਦਿੱਤਾ ਕਿ ਸਾਨੂੰ ਧਰਤੀ ਦੀ ਰਾਖੀ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਅਤੇ ਇਸ ਦਿਸ਼ਾ ਵਿੱਚ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮਕਸਦ ਨਾਲ ਧਰਤੀ ਦਿਵਸ ਦੇ ਮੌਕੇ ‘ਤੇ ਤੁਸੀਂ ਆਪਣੇ ਦੋਸਤਾਂ ਅਤੇ ਪਿਆਰਿਆਂ ਨੂੰ ਕੁਦਰਤ ਪ੍ਰਤੀ ਚੇਤੰਨ ਵਾਲ ਪੇਪਰ ਭੇਜ ਕੇ ਧਰਤੀ ਦਿਵਸ ਦੀ ਵਧਾਈ ਦੇ ਸਕਦੇ ਹੋ।

            ਬੱਚਿਆ ਨੇ ਇਸ ਮੌਕੇ ਪੌਦੇ ਲਗਾਏ। ਲੇਖ ਤੇ ਡਰਾਇੰਗ ਮੁਕਾਬਲੇ ਵਿੱਚ ਹਿੱਸਾ ਲਿਆ। ਧਰਤੀ ਦਿਵਸ ਸੰਬੰਧੀ ਭਾਸ਼ਣ ਪੇਸ਼ ਕੀਤੇ ਗਏ। ਸਾਇੰਸ ਅਧਿਆਪਕ ਸਾਹਿਬਾਨਾਂ ਦੁਆਰਾ ਧਰਤੀ ਦੀ ਸੰਭਾਲ ਅਤੇ ਵਾਤਾਵਰਨ ਦੀ ਸੰਭਾਲਣ ਦਾ ਗਿਆਨ ਵਿਦਿਆਰਥੀਆ ਨੂੰ ਦਿੱਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਸ਼੍ਰੀ ਜਗਜੀਤ ਸਿੰਘ ਅਤੇ ਪੁਨੀਤ ਕੌਰ ਵੀ ਹਾਜ਼ਰ ਸਨ। ਉਨ੍ਹਾਂ ਦੁਆਰਾ ਨਵੇਂ ਪੌਦੇ ਲਗਾਏ ਗਏ।

———————————————————–

ਕੈਲਗਰੀ ਇੰਟਰਨੈਸ਼ਨਲ ਕ੍ਰਿਕਟ ਕਮੇਟੀ ਵੱਲੋਂ ਲੇਥਰ ਬਾਲ ਟੂਰਨਾਮੈਂਟ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ / 21 ਅਪ੍ਰੈਲ 2024/ ਰਾਜਵਿੰਦਰ ਰੌਂਤਾ

               ਰੌਂਤਾ ਵਿਖੇ ਕੈਲਗਰੀ ਇੰਟਰਨੈਸ਼ਨਲ ਕ੍ਰਿਕਟ ਕਮੇਟੀ ਵੱਲੋਂ ਲੇਥਰ ਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ 18 ਓਪਨ ਦੀਆਂ ਨੇ ਟੀਮਾਂ ਨੇ ਹਿੱਸਾ ਲਿਆ।  40 ਸਾਲਾਂ ਦੇ ਖਿਡਾਰੀਆਂ ਦੀਆਂ ਛੇ ਟੀਮਾਂ ਦੇ ਜੌਹਰ ਵੀ ਵੇਖਣ ਯੋਗ ਸੀ। ਓਪਨ ਵਿੱਚ ਗੜੀ ਸੰਗਰ ਨੇ 51,000 ਰੁਪਏ ਨਾਲ ਪਹਿਲਾ ਇਨਾਮ ਜਿੱਤਿਆ। ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਲਵਲਾ ਨੇ ਜਿੱਤੀ। ਦੂਜਾ 41,000 ਰੁਪਏ ਦਾ ਇਨਾਮ ਮਾਲੂਕਾ ਨੇ ਜਿੱਤਿਆ।  40 ਸਾਲਾ ਮੈਚ ਵਿਚ ਪਹਿਲਾ ਸਥਾਨ ਨਥਾਣਾ ਨੇ 12,000 ਦੇ ਇਨਾਮ ਨਾਲ ਜਿੱਤਿਆ। ਦੂਜਾ ਸਥਾਨ ਰੌਂਤਾ ਬੀ ਨੇ 9,000 ਰੁਪਏ ਦੀ ਰਾਸ਼ੀ ਨਾਲ ਜਿੱਤਿਆ। ਤਿੱਖੜ ਗਰਮੀ ਵਿਚ ਦਰਸ਼ਕਾਂ ਨੇ ਟੂਰਨਾਮੈਂਟ ਦਾ ਅਨੰਦ ਮਾਣਿਆ।

            ਇਸ ਟੂਰਨਾਮੈਟ ਵਿੱਚ ਪ੍ਰਸਿੱਧ ਗੀਤਕਾਰ ਗਾਇਕ ਗਿੱਲ ਰੌਂਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਟੂਰਨਾਮੈਂਟ ਵਿਚ ਹੋਰ ਅਹਿਮ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਕਮੇਟੀ ਮੈਂਬਰ ਬਲਜੀਤ ਗਰੇਵਾਲ, ਨੇਕੀ ਮੱਲ੍ਹੀ, ਸੁਖ ਪੁਲਿਸੀਆਂ, ਰਾਮ ਮਹਿਤਾ, ਗੋਲਡੀ ਮਹਿਤਾ, ਹੈਪੀ ਮਹਿਤਾ, ਸੰਦੀਪ ਮਹਿਤਾ, ਵਿੱਕੀ ਮਹਿਤਾ, ਜਗਦੀਪ ਧਾਲੀਵਾਲ, ਮਹਿੰਦਰ ਏ ਐੱਸ ਆਈ ਆਦਿ ਹਾਜਰ ਸਨ। 

———————————————————–

ਖਾਲਸਾ ਪੰਥ ਸਾਜਨਾ ਨੂੰ ਸਮਰਪਿਤ ਦਸਤਾਰ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ

ਬਾਘਾ ਪੁਰਾਣਾ / 18 ਅਪ੍ਰੈਲ 2024/ ਰਾਜਿੰਦਰ ਸਿੰਘ ਕੋਟਲਾ

               ਖਾਲਸਾ ਪੰਥ ਸਾਜਨਾ ਦਿਵਸ ਵਿਸਾਖੀ ਦਿਹਾੜੇ ਤੇ ਪਿੰਡ ਵਾਂਦਰ ਮੋਗਾ ਵਿਖੇ ਧਾਰਮਿਕ ਦੀਵਾਨ ਅਤੇ ਦਸਤਾਰ ਮੁਕਾਬਲੇ ਅਤੇ ਗਤਕਾ ਮੁਕਾਬਲੇ ਕਰਵਾਏ ਗਏ। ਭਾਈ ਰਣਜੀਤ ਸਿੰਘ ਵਾਂਦਰ ਦੀ ਅਗਵਾਈ ਵਿੱਚ ਵੱਲੋਂ ਸਤਿਕਾਰ ਕਮੇਟੀ ਵਾਂਦਰ ਪ੍ਰਧਾਨ ਅਨਮੋਲ ਸਿੰਘ, ਜਸਵਿੰਦਰ ਸਿੰਘ ਜੱਸੀ ਕਨੇਡਾ, ਡਾਕਟਰ ਸੁਖਦੀਪ ਸਿੰਘ, ਮਨਪ੍ਰੀਤ ਸਿੰਘ ਪੀਤਾ, ਰੇਸ਼ਮ ਸਿੰਘ ਖਾਲਸਾ, ਪੱਪੀ ਸਿੰਘ ਖਾਲਸਾ, ਬਲਵਿੰਦਰ ਸਿੰਘ ਬਾਗੀ, ਖਾਲਸਾ ਹੈਡ ਗ੍ਰੰਥੀ ਪ੍ਰਦੀਪ ਸਿੰਘ, ਜਥੇਦਾਰ ਹਰਿਮੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸਾਖੀ ਦਿਹਾੜੇ ਤੇ ਹੈਡ ਕੁਆਰਟਰ ਵਾਂਦਰ ਵਿਖੇ ਪਹਿਲਾਂ ਧਾਰਮਿਕ ਦੀਵਾਨ ਸਜਾਏ। ਭਾਈ ਭੋਲਾ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ, ਫਿਰ ਦਸਤਾਰ ਮੁਕਾਬਲੇ ਦਸਤਾਰ-ਏ-ਤਾਜ ਕੋਠਾ ਗੁਰੂ ਵੱਲੋਂ ਦਸਤਾਰ ਕੋਚ ਪ੍ਰੀਤਮ ਸਿੰਘ ਪ੍ਰਿੰਸ ਨੇ ਪਹਿਲੇ ਦੂਜੇ ਤੀਜੇ ਨੰਬਰ ਤੇ ਸੋਹਣੀ ਦਸਤਾਰ ਸਜਾਉਣ ਵਾਲੇ ਨੌਜਵਾਨ ਸਿਨੀਅਰ ਪਹਿਲੇ ਨੰਬਰ ਤੇ ਦਵਿੰਦਰ ਸਿੰਘ ਬਾਘਾ ਪੁਰਾਣਾ ਦੂਜੇ ਨੰਬਰ ਤੇ ਜਸਕਰਨ ਸਿੰਘ ਫਤਿਹਗੜ੍ਹ ਸਾਹਿਬ ਤੀਜੇ ਨੰਬਰ ਤੇ ਮਨਿੰਦਰ ਸਿੰਘ ਚਕਰ ਚੌਥੇ ਤੇ ਸੁਖਚੈਨ ਸਿੰਘ ਵਾਂਦਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸੇ ਤਰ੍ਹਾਂ ਜੁਨੀਅਰ ਛੋਟੇ ਬੱਚੇ ਪਹਿਲੇ ਤੇ ਮਨਦੀਪ ਸਿੰਘ, ਦੂਜੇ ਨੰਬਰ ਤੇ ਧਰਮਪ੍ਰੀਤ ਸਿੰਘ,  ਤੀਜੇ ਨੰਬਰ ਤੇ ਧਰਨਜੋਤ ਸਿੰਘ, ਗੁਰਸਰਨ ਸਿੰਘ ਵਾਂਦਰ ਅਤੇ ਪਵਨ ਸਿੰਘ ਲੰਭਵਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਗਤਕਾ ਦੇ ਜੋਹਰ ਵਿਖਾਏ ਗਏ। ਗੱਤਕਾ ਟੀਮਾਂ ਢੁੱਡੀ ਕੇ ਅਤੇ ਬੰਬੀਹਾ ਭਾਈ ਅਤੇ ਵਾਂਦਰ ਪਿੰਡ ਦੀਆਂ ਟੀਮਾਂ ਨੇ ਗੱਤਕੇ ਦਾ ਪ੍ਰਦਰਸ਼ਨ ਕੀਤਾ ਅਤੇ ਗਤਕਾ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ, ਜਸਵਿੰਦਰ ਸਿੰਘ ਜੱਸੀ ਅਤੇ ਡਾਕਟਰ ਸੁਖਦੀਪ ਸਿੰਘ ਸੀਪਾ ਨੇ ਕੀਤਾ।

            ਇਸ ਸਮੇਂ ਦਵਿੰਦਰ ਸਿੰਘ ਹਰੀਏਵਾਲਾ, ਹਰਪਾਲ ਸਿੰਘ ਕੁੱਸਾ ਸਿਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਾਬਾ ਬਲਜਿੰਦਰ ਸਿੰਘ ਲੱਛਾ, ਸਤਿਕਾਰ ਕਮੇਟੀ ਦੇ ਸੇਵਾਦਾਰ ਰਸਪ੍ਰੀਤ ਸਿੰਘ, ਰਾਮਾ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਨੋਨੂ, ਕਾਲਾ ਸਿੰਘ ਖਰਗੋਸ਼, ਰਾਮਾ ਸਿੰਘ ਕਹੀ ਵਾਲਾ, ਕਾਲਾ ਸਿੰਘ ਖਾਲਸਾ, ਜੈਲ ਸਿੰਘ, ਸੱਤਾ ਸਿੰਘ, ਲਵੀ ਸਿੰਘ, ਨੀਲਾ ਸਿੰਘ ਸਾਊਂਡ ਵਾਲਾ, ਚਰਨਜੀਤ ਸਿੰਘ ਪ੍ਰਧਾਨ, ਉੱਤਮ ਸਿੰਘ ਟੈਂਟ ਵਾਲਾ, ਅੰਗਰੇਜ਼ ਸਿੰਘ ਗੋਰਾ ਅਤੇ ਹੋਰ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।

———————————————————–

ਚੰਦ ਪੁਰਾਣਾ ਵਿਖੇ ਖਾਲਸਾ ਪੰਥ ਦਾ ਸਾਜਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਗੁਰੂ ਸਾਹਿਬ ਵੱਲੋਂ ਸਾਜੇ ਖਾਲਸੇ ਦੇ ਮਨੋਰਥ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੀਏ -ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ

ਬਾਘਾ ਪੁਰਾਣਾ / 13 ਅਪ੍ਰੈਲ 2024/ ਭਵਨਦੀਪ ਸਿੰਘ ਪੁਰਬਾ

               ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਜਿੱਥੇ ਹਰ ਦਿਨ ਤਿਉਹਾਰ ਗੁਰਮਤਿ ਅਨੁਸਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਖਾਲਸਾ ਪੰਥ ਦਾ ਸਾਜਨਾ ਦਿਵਸ ਵੀ ਬੜੀ ਧੂਮ ਧਾਮ ਦੇ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਈ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰੱਬੀ ਬਾਣੀ ਦਾ ਕੀਰਤਨ ਭਾਈ ਕਮਲਜੀਤ ਸਿੰਘ ਜੀ ਆਲਮਾਲਾ, ਭਾਈ ਜਸਪਾਲ ਸਿੰਘ ਜੀ ਲੱਲਿਆ ਵਾਲੇ ਅਤੇ ਪ੍ਰਸਿੱਧ ਕਵੀਸ਼ਰੀ ਜਥਾ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਅਤੇ ਕਵੀਸ਼ਰ ਜੱਥਾ ਭਾਈ ਸਿੰਘ ਤਰਸੇਮ ਸਿੰਘ ਫਤਿਹਗੜ੍ਹ ਪੰਜਤੂਰ ਵਾਲਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

             ਉਪਰੰਤ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਵੈਮਾਣ ਨਾਲ ਜਿਊਣ ਦਾ ਰਾਹ ਦਿਖਾਇਆ। ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਵੱਲੋਂ ਸਾਜੇ ਖਾਲਸੇ ਦੇ ਮਨੋਰਥ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੀਏ। ਇਸ ਮੌਕੇ ਉਨ੍ਹਾਂ ਸਮੁੱਚੀ ਕੌਮ ਨੂੰ ਖਾਲਸਾ ਸਾਜਣਾ ਦਿਵਸ ਦੀ ਵਧਾਈ ਵੀ ਦਿੱਤੀ।ਉਨ੍ਹਾਂ ਕਿਹਾ 13 ਅਪ੍ਰੈਲ ਵਾਲੇ ਦਿਨ ਹੀ ਜਲ੍ਹਿਆਵਾਲੇ ਬਾਗ਼ ਵਿੱਚ ਜਨਰਲ ਅਡਵਾਇਡਰ ਦੇ ਹੁਕਮ ਤੇ ਨਿਹੱਥੇ ਲੋਕਾਂ ਤੇ ਅੰਨੇ੍ਹਵਾਹ ਗੋਲੀ ਚਲਾਈ ਗਈ ਤੇ ਦੁਖਦਾਈ ਇਤਿਹਾਸਕ ਕਾਂਡ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਅਨੇਕਾਂ ਹੀ ਹੋਰ ਕਈ ਘਟਨਾਵਾਂ ਹਨ ਜੋ ਇਸੇ ਦਿਨ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ ਇਨ੍ਹਾਂ ਦਿਹਾੜਿਆਂ ਨੂੰ ਚੜ੍ਹਦੀਕਲਾ ‘ਚ ਮਨਾਉਣਾ ਚਾਹੀਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਦੀ ਸੇਧ ਵਿਚ ਦਸਵੇਂ ਪਾਤਿਸ਼ਾਹ ਜੀ ਨੇ ਖਾਲਸਾ ਸਾਜਨਾ ਨਾਲ ਲਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਅਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ। ਉਨ੍ਹਾਂ ਨੇ ਏਕਤਾ, ਸਮਾਨਤਾ ਅਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ। ਸਿੱਖ ਇਤਿਹਾਸ ਵਿਚ ਦਰਜ ਸਿੱਖ ਸੂਰਮਗਤੀ ਦੀਆਂ ਅਨੇਕਾਂ ਮਿਸਾਲਾਂ ਇਸ ਗੱਲ ਦੀ ਤਸਦੀਕ ਹਨ।

          ਇਸ ਮੌਕੇ ਭਾਈ ਬਿੱਲੂ ਸਿੰਘ ਚੰਦਪੁਰਾਣਾ, ਭਾਈ ਚਮਕੌਰ ਸਿੰਘ ਚੰਦਪੁਰਾਨਾ, ਧਰਮ ਸਿੰਘ ਕਾਲੇ ਕੇ, ਅਜਮੇਰ ਸਿੰਘ, ਨਛੱਤਰ ਸਿੰਘ, ਆਦ ਹਾਜ਼ਰ ਸਨ। ਸਟੇਜ ਦੀ ਸੇਵਾ ਦਰਸ਼ਨ ਸਿੰਘ ਡਰੋਲੀ ਭਾਈ ਨੇ ਨਿਭਾਈ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤਿਆ।

———————————————————–

ਗੀਤਕਾਰ ਤੇ ਫਿਲਮ ਲੇਖਕ ਗਿੱਲ ਰੌਂਤਾ ਨੂੰ ਸਵੀਪ ਆਇਕਨ ਬਣਾਇਆ 

ਨਿਹਾਲ ਸਿੰਘ ਵਾਲਾ / 3 ਅਪ੍ਰੈਲ 2024/ ਰਾਜਵਿੰਦਰ ਰੌਂਤਾ

             ਲੋਕ ਸਭਾ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਵੋਟਿੰਗ ਕਰਵਾਉਣ ਦੇ ਮਨਸ਼ੇ ਨਾਲ ਮੁੱਖ ਚੋਣ ਕਮਿਸ਼ਨ ਪੰਜਾਬ ਨੇ ਪ੍ਰਸਿੱਧ ਗੀਤਕਾਰ ਤੇ ਪੰਜਾਬੀ ਫਿਲਮ ਲੇਖਕ ਗਿੱਲ ਰੌਂਤਾ ਨੂੰ ਸਵੀਪ ਆਇਕਾਨ ਵਜੋਂ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਗੀਤਕਾਰ ਗਿੱਲ ਰੌਂਤਾ ਚੋਟੀ ਦੇ ਗੀਤਕਾਰਾਂ ਵਿੱਚ ਸ਼ੁਮਾਰ ਹੈ ਉਸਦੇ ਲਿਖੇ ਗੀਤ ਹਿੱਟ ਗਾਇਕਾਂ ਦੀ ਆਵਾਜ਼ ਵਿੱਚ ਬੇਹੱਦ ਮਕਬੂਲ ਹੋਏ ਹਨ। ਉਸਦੇ ਗੀਤਾਂ ਦੀ ਖਾਸੀਅਤ ਹੈ ਕਿ ਮਿੱਟੀ ਨਾਲ ਜੁੜੇ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਤਰਜ਼ਮਾਨੀ ਕਰਦੇ ਲੋਕਾਂ ਦੀ ਜ਼ੁਬਾਨ ਤੇ ਚੜ੍ਹਨ ਵਾਲੇ ਗੀਤ ਹੁੰਦੇ ਹਨ। ਉਹ ਖੁਦ ਗਾਇਕ ਤੇ ਫਿਲਮ ਲੇਖਕ ਵੀ ਹੈ। ਡੀ.ਸੀ. ਮੋਗਾ ਕੁਲਵੰਤ ਸਿੰਘ ਨੇ ਗਿੱਲ ਰੌਂਤਾ ਨੂੰ ਅਪਣੇ ਦਫ਼ਤਰ ਬੁਲਾ ਕੇ ਨਿਯੁਕਤੀ ਦੀ ਮੁਬਾਰਕ ਦਿੰਦਿਆਂ ਇੱਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਉਸ ਦੀ ਭੂਮਿਕਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਜਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਵੀ ਗਿੱਲ ਰੌਂਤਾ ਨੂੰ ਮੁਬਾਰਕ ਦਿੱਤੀ।

            ਗਿੱਲ ਰੌਂਤਾ ਨੇ ਆਪਣੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੁੱਖ ਚੋਣ ਕਮਿਸ਼ਨ ਦਾ ਧੰਨਵਾਦੀ ਹੈ ਅਤੇ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਹੋਇਆ ਨੌਜਵਾਨਾਂ ਤੇ ਆਮ ਲੋਕਾਂ ਨੂੰ ਵੋਟ ਬਣਾਉਣ ਅਤੇ ਆਪਣੇ ਮੱਤਦਾਨ ਦੀ ਵਰਤੋਂ ਬਾਰੇ ਪ੍ਰੇਰਤ ਕਰੇਗਾ ਤਾਂ ਕਿ 70 ਪ੍ਰਤੀਸ਼ਤ ਤੋਂ ਜਿਆਦਾ ਮਤਦਾਨ ਹੋ ਸਕੇ। ਇਸ ਸਮੇਂ ਡਾਕਟਰ ਰਾਜਵੀਰ ਸਿੰਘ, ਬਲਜੀਤ ਗਰੇਵਾਲ, ਨੇਕੀ ਮੱਲ੍ਹੀ, ਰਾਜੂ ਬੱਬਰ, ਕਾਲੂ ਮਾਨ ਆਦਿ ਮੌਜੂਦ ਸਨ।

 ———————————————————–

ਕਿੱਤਾ ਮੁਖੀ ਸਿਖਲਾਈ ਕੇਂਦਰ ਨੂੰ ਸਿਲਾਈ ਮਸ਼ੀਨ ਅਤੇ ਨਕਦ ਰਾਸ਼ੀ ਦਾਨ 

ਦੋਲਤਪੁਰਾ ਨੀਵਾਂ/ 13 ਮਾਰਚ 2024/ ਮਵਦੀਲਾ ਬਿਓਰੋ 

             ਸਰਕਾਰੀ ਪ੍ਰਾਇਮਰੀ ਸਕੂਲ ਥੱਮਣਵਾਲਾ ਵਿਖੇ ਸੈਂਟਰ ਹੈੱਡ ਟੀਚਰ ਅਤੇ ਪਿੰਡ ਦੌਲਤਪੁਰਾ ਨੀਵਾਂ ਨਿਵਾਸੀ ਬਲਕਰਨ ਸਿੰਘ ਨੇ ਪਿੰਡ ਵਿੱਚ ਵਿਦਿਆਰਥੀ ਭਲਾਈ ਗਰੁੱਪ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਅਤੇ ਬਿਊਟੀਸ਼ੀਅਨ ਕੋਰਸਾਂ ਦੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿਚ ਪਹੁੰਚ ਕੇ 6,000/- ਰੁ: ਲਾਗਤ ਦੀ ਪੈਰਾਂ ਵਾਲੀ ਸਿਲਾਈ ਮਸ਼ੀਨ ਅਤੇ 3,100 ਰੁਪਏ ਨਕਦ ਦਾਨ ਦਿੱਤੇ। ਇਹ ਸੇਵਾ ਉਨ੍ਹਾਂ ਦੇ ਆਸਟ੍ਰੇਲੀਆ ਰਹਿੰਦੇ ਪੁੱਤਰ ਹਰਮਨਦੀਪ ਸਿੰਘ ਬਰਾੜ, ਪੁੱਤਰੀ ਸੁਖਮਨਦੀਪ ਕੌਰ ਬਰਾੜ ਅਤੇ ਨੂੰਹ ਰਮਨਦੀਪ ਕੌਰ ਬਰਾੜ ਨੇ ਆਪਣੀ ਨੇਕ ਕਮਾਈ ਵਿੱਚੋਂ ਕਰਵਾਈ ਹੈ। ਇਸ ਮੌਕੇ ਵਿਦਿਆਰਥੀ ਭਲਾਈ ਗਰੁੱਪ ਦੇ ਸੰਚਾਲਕ ਪ੍ਰੋ. ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਡਾ. ਕੇਵਲ ਸਿੰਘ, ਨਰਿੰਦਰਪਾਲ ਉੱਪਲ, ਮੈਡਮ ਬਲਜਿੰਦਰ ਕੌਰ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ। ਪ੍ਰੋ. ਬਲਵਿੰਦਰ ਸਿੰਘ ਨੇ ਇਸ ਭਲਾਈ ਕਾਰਜ ਲਈ ਬਲਕਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਿਲਾਈ ਮਸ਼ੀਨ ਵਿਦਿਆਰਥਣਾਂ ਦੀ ਸਿਖਲਾਈ ‘ਚ ਬਹੁਤ ਸਹਾਈ ਹੋਵੇਗੀ ਅਤੇ ਰਾਸ਼ੀ ਨੂੰ ਕਿੱਤਾ ਮੁਖੀ ਸਿਖਲਾਈ ਕੇਂਦਰ ਦੀ ਬਿਹਤਰੀ ਲਈ ਹੀ ਵਰਤਿਆ ਜਾਵੇਗਾ। ਉਨ੍ਹਾਂ ਨੇ ਹੋਰ ਵੀ ਦਾਨੀ ਸੱਜਣਾਂ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ।

            ਵਿਦਿਆਰਥੀ ਭਲਾਈ ਗੁਰੱਪ ਦੇ ਭੁਪਿੰਦਰ ਸਿੰਘ ਗਰੇਵਾਲ, ਪ੍ਰੇਮ ਪੁਰੀ, ਨਰਿੰਦਰਪਾਲ ਉੱਪਲ, ਬੂਟਾ ਸਿੰਘ ਦੌਲਤਪੁਰਾ, ਅੰਗ੍ਰੇਜ਼ ਸਿੰਘ ਸਮਰਾ, ਬੰਤ ਸਿੰਘ ਮਾਸਟਰ, ਡਾ. ਕੇਵਲ ਸਿੰਘ, ਰਾਜ ਕੁਮਾਰ ਰਾਜਾ, ਗੁਲਸ਼ਨ ਗਾਬਾ, ਮਾਸਟਰ ਤੀਰਥ ਸਿੰਘ, ਅੰਗ੍ਰੇਜ਼ ਸਿੰਘ ਐਡਵੋਕੇਟ, ਰਮੇਸ਼ ਕੁਮਾਰ ਲੂੰਬਾ, ਪ੍ਰਿੰ. ਸੁਖਦੇਵ ਸਿੰਘ, ਸਾਧੂ ਸਿੰਘ, ਗੁਰਮੀਤ ਸਿੰਘ, ਪ੍ਰੀਤਮ ਸਿੰਘ, ਗੁਰਨਾਦ ਸਿੰਘ ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ।

———————————————————–

ਅੰਤਰਰਾਸ਼ਟਰੀ ਪਹਿਲਵਾਨ ਨਵਜੋਤ ਦਾ ਪਿੰਡ ਪਹੁੰਚਣ ‘ਤੇ ਨਿੱਘਾ ਸਵਾਗਤ

ਪਹਿਲਵਾਨ ਲੜਕੀਆਂ ਲਈ ਸਰਕਾਰ ਨੌਕਰੀਆਂ ਤੇ ਵਜੀਫ਼ੇ ਵਿੱਚ ਵਾਧਾ ਕਰੇ – ਗੁਰਪ੍ਰਤਾਪ 

ਧੂੜਕੋਟ ਰਣਸੀਂਹ/ 10 ਮਾਰਚ 2024/ ਰਾਜਵਿੰਦਰ ਰੌਂਤਾ

                  ਅੰਤਰਰਾਸ਼ਟਰੀ ਪਹਿਲਵਾਨ ਨਵਜੋਤ ਕੌਰ ਦਾ ਬੀਐਸਐਫ ਦੀ ਟ੍ਰੇਨਿੰਗ ਪੂਰੀ ਹੋਣ ਪਿੱਛੋਂ ਪਿੰਡ ਪੁੱਜਣ ਤੇ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਦੇ ਪ੍ਰਧਾਨ ਡਾਕਟਰ ਹਰਗੁਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ ਧੂੜਕੋਟ ਰਣਸੀਂਹ ਦੀ ਨਵਜੋਤ ਕੌਰ ਹਲਕਾ ਨਿਹਾਲ ਸਿੰਘ ਵਾਲਾ ਆਪਣੀ ਕੁਸ਼ਤੀ ਖੇਡ ਪ੍ਰਤੀਭਾ ਦੇ ਦਮ ਤੇ ਬੀ ਐੱਸ ਐੱਫ ਵਿਚ ਸਿਲੇਕਟ ਹੋਣ ਵਾਲੀ ਅਖਾੜੇ ਦੀ ਹੋਣਹਾਰ ਖਿਡਾਰਣ ਪਹਿਲਵਾਨ ਨਵਜੋਤ ਕੌਰ ਪੁੱਤਰੀ ਸ਼ਿੰਦਰ ਸਿੰਘ ਦੇ ਆਪਣੀ ਮੁੱਢਲੀ ਟ੍ਰੇਨਿੰਗ ਪੂਰੀ ਕਰਕੇ ਆਪਣੇ ਪਿੰਡ ਧੂੜਕੋਟ ਰਣਸੀਂਹ ਆਈ ਹੈ।
ਨਵਜੋਤ ਕੌਰ ਸੀਮਾ ਸੁਰੱਖਸਾ ਬਲ ਦੇ ਰੋਹਤਕ, ਹਰਿਆਣਾ ਅਤੇ ਹਿਮਾਚਲ ਦੇ ਟ੍ਰੇਨਿੰਗ ਕੈਂਪਾਂ ਵਿੱਚ ਸਫ਼ਲਤਾਪੂਰਵਕ ਸਮਾਪਿਤ ਕੀਤੀ ਹੈ। ਪਿੰਡ ਛੁੱਟੀ ਤੇ ਆਉਂਣ ਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਪਿੰਡ ਦੇ ਪਤਵੰਤੇ ਸੱਜਣਾਂ, ਖੇਡ ਪ੍ਰੇਮੀਆਂ, ਅਗਾਂਹਵਾਧੂ, ਸਾਥੀਆਂ ਅਤੇ ਇਲਾਕੇ ਭਰ ਦੇ ਸਮਾਜ ਸੇਵੀ ਕਲੱਬਾਂ ਨਾਲ ਜੁੜੇ ਵੀਰਾਂ ਵੱਲੋਂ ਪਹਿਲਵਾਨ ਨਵਜੋਤ ਕੌਰ ਅਤੇ ਉਸਦੇ ਸਮੁੱਚੇ ਪਰਿਵਾਰ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਅਤੇ ਸਨਮਾਨ ਚਿੰਨ ਭੇਟਾ ਕੀਤਾ ਗਿਆ। ਉਹ ਅੰਤਰਰਾਸ਼ਟਰੀ ਪੱਧਰ ਤੱਕ ਕਈ ਤਮਗੇ ਜਿੱਤ ਚੁੱਕੀ ਹੈ।

                   ਮਨਜੀਤ ਸਿੰਘ ਬਿਲਾਸਪੁਰ ਹਲਕਾ ਐੱਮ.ਐੱਲ.ਏ ਨਿਹਾਲ ਸਿੰਘ ਵਾਲਾ, ਕਰਨਲ ਜਗਤਾਰ ਸਿੰਘ ਮੁਲਤਾਨੀ ਚੰਡੀਗੜ੍ਹ, ਨਵੀਨ ਤਾਇਲ ਰਾਮਪੁਰਾਫੂਲ, ਸੁਖਪਾਲ ਸਿੰਘ ਘੋਲੀਆ (ਪ੍ਰਧਾਨ ਅਲਾਇੰਸ ਇੰਟਰਨੈਸ਼ਨਲ ਕਲੱਬ), ਡਾਕਟਰ ਗੁਰਮੇਲ ਸਿੰਘ ਮਾਛੀਕੇ (ਸੂਬਾ ਮੀਤ ਪ੍ਰਧਾਨ ਡਾਕਟਰ ਐਸੋਸ਼ੀਏਸ਼ਨ ਪੰਜਾਬ), ਹਰੀਸ਼ ਮੰਗਲਾ (ਪ੍ਰਧਾਨ ਲਾਇਨਜ਼ ਕਲੱਬ ਬੱਧਨੀ ਕਲਾਂ) ਨੇ ਵੀ ਪਹਿਲਵਾਨ ਨਵਜੋਤ ਕੌਰ ਅਤੇ ਕੋਚ ਜਗਦੀਪ ਸਿੰਘ (ਜੱਗੂ ਕੋਚ) ਜੀ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਅਖਾੜੇ ਦੇ ਪਰਧਾਨ ਡਾਕਟਰ ਹਰਗੁਰਪਰਤਾਪ ਸਿੰਘ ਨੇ ਸਮੇਂ ਸਮੇਂ ਤੇ ਅਖਾੜੇ ਦੀ ਹੌਂਸਲਾ ਅਫ਼ਜਾਈ ਕਰਨ ਵਾਲ਼ੇ ਸ਼ੁਭਚਿੰਤਕਾਂ ਖਾਸ ਕਰਕੇ ਸਰਦਾਰ ਹਰਚੰਦ ਸਿੰਘ ਜੀ ਵਿਕਰਾਜ ਪੈਲੇਸ ਵਾਲ਼ੇ, ਜੈਲਾ ਧੂੜਕੋਟ, ਪਹਿਲਵਾਨ ਬਸੰਤ ਸਿੰਘ ਸੈਦੋਕੇ, ਪਹਿਲਵਾਨ ਰੂਪ ਸਿੰਘ ਸੈਦੋਕੇ, ਪਹਿਲਵਾਨ ਜਗਦੇਵ ਸਿੰਘ ਕੈਨੇਡਾ, ਪ੍ਰਿੰਸੀਪਲ ਰਵਿੰਦਰ ਸਿੰਘ ਧੂੜਕੋਟ, ਅੰਤਰਰਾਸ਼ਟਰੀ ਕੋਚ ਹਰਭਜਨ ਸਿੰਘ ਨੰਗਲ, ਗੁਰਪ੍ਰੀਤ ਸਿੰਘ ਦੀਦਾਰੇ ਵਾਲਾ, ਪਹਿਲਵਾਨ ਅਮਰਜੀਤ ਸਿੰਘ ਗੋਦ ਪਹਿਲਵਾਨ (ਸਰਪਰਸਤ ਮੋਗਾ ਕੁਸਤੀ ਸੰਸਥਾ), ਡਾਕਟਰ ਫ਼ਕੀਰ ਮੁਹੰਮਦ ਜੀ, ਡਾਕਟਰ ਗੁਰਸ਼ਵਿੰਦਰ ਸਿੰਘ ਜੀ, ਡਾਕਟਰ ਸ਼ਿਵਦੇਵ ਸਿੰਘ, ਜਗਸੀਰ ਸਿੰਘ ਢੁੱਡੀਕੇ (ਕਿਰਤੀ ਕਿਸਾਨ ਯੂਨੀਅਨ) ਦਾ ਅਖਾੜੇ ਲਈ ਸਹਿਯੋਗ ਦਿੰਦੇ ਰਹਿਣ ਤੇ ਵਿਸ਼ੇਸ਼ ਧੰਨਵਾਦ ਕੀਤਾ।

            ਅਖਾੜੇ ਦੇ ਪ੍ਰਧਾਨ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਸਭ ਆਏ ਹੋਏ ਵੀਰਾਂ ਦਾ ਧੰਨਵਾਦ ਕਰਦਿਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਪਹਿਲਵਾਨ ਨਵਜੋਤ ਕੌਰ ਦੀ ਮੇਹਨਤ ਦ੍ਰਿੜਤਾ ਤੇ ਸਿਰੜ ਤੋਂ ਪ੍ਰੇਰਨਾ ਲੈਣ ਦੀ ਗੱਲ ਕਹੀ। ਉਹਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਮਾਤਾ ਪਿਤਾ ਨੂੰ ਆਪਣੀਆਂ ਬੇਟੀਆਂ ਨੂੰ ਖੇਡਣ ਅਤੇ ਪੜ੍ਹਨ ਦੇ ਪੂਰੇ ਪੂਰੇ ਮੌਕੇ ਮਹੁੱਇਆ ਕਰਵਾਉਣੇ ਚਾਹੀਦੇ ਹਨ। ਪਰਿਵਾਰਾਂ ਅੰਦਰ ਵਿਗਿਆਨ ਵਾਦੀ ਮਾਹੌਲ ਸਿਰਜਣਾ ਚਾਹੀਦਾ ਹੈ। ਤਰਕਵਾਦੀ ਤੇ ਵਿਗਿਆਨ ਪੱਖੀ ਸਿੱਖਿਆ ਤੇ ਖੇਡ-ਨੀਤੀ ਅਤੇ ਮਾਹੌਲ ਪੰਜਾਬ ਦਾ ਲਗਭਗ ਹਰ ਮਸਲਾ ਹੱਲ ਕਰ ਸਕਦਾ ਹੈ। ਸਰਕਾਰ ਕੌਮੀ, ਕੌਮਾਂਤਰੀ ਖਿਡਾਰੀਆਂ ਲਈ ਵਜ਼ੀਫਾ ਤੇ ਨੌਕਰੀਆਂ ਦਾ ਪ੍ਰਬੰਧ ਕਰੇ।

———————————————————–

ਮਾਤਾ ਗੁਰਚਰਨ ਕੌਰ ਲੰਗੇਆਣਾ ਨੂੰ ਸੰਤਾਂ ਮਹਾਂ ਪੁਰਸਾਂ, ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ

ਬਾਘਾ ਪੁਰਾਣਾ/ 10 ਮਾਰਚ 2024/ ਰਾਜਿੰਦਰ ਸਿੰਘ ਕੋਟਲਾ

              ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਪੁਰਾਣਾ ਦੀ ਸੁਪਤਨੀ ਬਾਬਾ ਸਾਧੂ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਲੰਗੇਆਣਾ ਪੁਰਾਣਾ, ਬਾਬਾ ਗੁਰਦਿਆਲ ਸਿੰਘ ਜੀ,ਬਾਬਾ ਦਲਜੀਤ ਸਿੰਘ ਜੀ ਟਰਾਂਟੋ ਭਾਈ ਅਮਰਜੀਤ ਸਿੰਘ ਲਾਂਗਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪਰਧਾਨ ਭਾਈ ਰਣਜੀਤ ਸਿੰਘ ਜੀ ਲੰਗੇਆਣਾ ਦੇ ਸਤਿਕਾਰ ਯੋਗ ਦਾਦੀ ਜੀ ਮਾਤਾ ਗੁਰਚਰਨ ਕੌਰ ਜੀ ਲੰਗੇਆਣਾ ਦੇ ਦਸਹਿਰੇ ਨੂੰ ਮੁੱਖ ਰੱਖਦਿਆਂ ਸ੍ਰੀ ਸਹਿਜ ਪਾਠ ਦੇ ਭੋਗ ਦੀਵਾਨ ਹਾਲ ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਲੰਗੇਆਣਾ ਪੁਰਾਣਾ ਵਿਖੇ ਪਾਏ ਗਏ। ਭਾਈ ਅੰਮਿ੍ਤਪਾਲ ਸਿੰਘ ਜੀ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਤ ਅਮੀਰ ਸਿੰਘ ਜਵੱਦੀ ਟਕਸਾਲ ਨੇ ਗੁਰਬਾਣੀ ਕਥਾ ਰਾਹੀਂ ਮਾਤਾ ਜੀ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਸਤਿਕਾਰ ਯੋਗ ਮਾਤਾ ਗੁਰਚਰਨ ਕੌਰ ਜੀ ਬਹੁਤ ਵੱਡੇ ਭਾਗਾਂ ਵਾਲੇ ਸਨ। ਮਾਤਾ ਜੀ ਹਮੇਸਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਸੁਭਾਅ ਮਿੱਠ ਬੋਲੜਾ ਸੀ ਅਤੇ ਮਾਤਾ ਜੀ ਨੇ ਵੀ ਹਜਾਰਾਂ ਪੁਰਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਿਥੇ ਅੱਜ ਬਾਬਾ ਸਾਧੂ ਸਿੰਘ ਜੀ, ਬਾਬਾ ਦਲਜੀਤ ਸਿੰਘ ਜੀ ਅਤੇ ਪੋਤਰੇ ਭਾਈ ਰਣਜੀਤ ਸਿੰਘ ਜੀ ਜੋ ਅੱਜ ਦੇਸ ਵਿਦੇਸਾਂ ਦੇ ਗੁਰੂਘਰਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਬਾਬਾ ਗੁਰਦਿਆਲ ਸਿੰਘ ਜੀ ਜੋ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਹੈਡ ਗ੍ਰੰਥੀ ਵੱਜੋਂ ਅਤੇ ਭਾਈ ਅਮਰਜੀਤ ਸਿੰਘ ਜੀ ਲੰਗਰ ਦੇ ਵਿੱਚ ਬੜੀ ਨਿਮਰਤਾ ਨਾਲ ਸੇਵਾਵਾਂ ਨਿਭਾ ਰਹੇ ਹਨ। ਸੱਚ ਖੰਡ ਵਾਸੀ ਸੰਤ ਪਰਤਾਪ ਸਿੰਘ ਜੀ ਅਤੇ ਬਾਬਾ ਜੀ ਦੀ ਸੁਪਤਨੀ ਗੁਰਚਰਨ ਕੌਰ ਜੀ ਵੱਲੋਂ ਕੀਤੀ ਸੱਚੀ ਸੁੱਚੀ ਅਤੇ ਨੇਕ ਕਮਾਈ ਦੀ ਅਗਵਾਈ ਅੱਜ ਦਾ ਸੰਗਤ ਰੂਪੀ ਠਾਠਾਂ ਮਾਰਦਾ ਇਕੱਠ ਭਰ ਰਿਹਾ ਹੈ। ਮਾਤਾ ਗੁਰਚਰਨ ਕੌਰ ਜੀ ਰੱਬੀ ਰੂਹ ਸੀ ਜਿੰਨਾਂ ਅੰਤਿਮ ਸਮੇਂ ਤੋਂ ਪਹਿਲਾ ਹੀ ਸਾਰੇ ਬਸਤਰ ਅਤੇ ਕਕਾਰ ਲੈ ਕੇ ਰੱਖੇ ਸਨ ਜੋ ਅੰਤਿਮ ਸਮੇਂ ਆਵਦੇ ਕੰਮ ਆ ਜਾਣ, ਮਾਤਾ ਜੀ ਲੁਧਿਆਣੇ ਹਸਪਤਾਲ ਵਿੱਚ ਹੱਸਦਿਆਂ ਹੱਸਦਿਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਜੇ ਸਨ।

            ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਜੀ ਦਮਦਮੀ ਟਕਸਾਲ ਜੋਗੇਵਾਲਾ, ਸਿੰਘ ਸਾਹਿਬ ਜੱਥੇਦਾਰ ਜਸਵੀਰ ਸਿੰਘ ਰੋਡੇ, ਬਾਬਾ ਰਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ, ਜੂਝਾਰੂ ਭਾਈ ਨਰੈਣ ਸਿੰਘ ਚੌੜਾ, ਬਾਬ ਹਰਜਿੰਦਰ ਸਿੰਘ ਮਟੀਲੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸਰ ਸਿੰਘ ਜੀ ਰੋਡੇ, ਬਾਬਾ ਸੁਰਜੀਤ ਸਿੰਘ ਸੋਧੀ ਦਾ ਜੱਥਾ, ਭਾਈ ਅਮਰਜੀਤ ਸਿੰਘ ਲਧਾਈਕੇ, ਬਾਬਾ ਅਵਤਾਰ ਸਿੰਘ ਜੀ ਸਾਧਾਂਞਾਲੇ, ਬਾਬ ਸੁਰਜੀਤ ਸਿੰਘ ਮਹਿਰੋਂ, ਸੰਤ ਅਵਤਾਰ ਸਿੰਘ ਜੀ ਬੱਧਨੀ ਕਲਾਂ, ਸੰਤ ਕਰਨੈਲ ਸਿੰਘ ਜੀ ਹਜੂਰ ਸਾਹਿਬ ਵਾਲੇ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਸੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ ਜੱਥੇ ਸਮੇਤ, ਸੰਤ ਸੁਰਜੀਤ ਸਿੰਘ ਜੀ ਸੋਧੀ ਲਧਾਈ ਕੇ ਦਾ ਜੱਥਾ, ਗਿ: ਸੁਖਜੀਤ ਸਿੰਘ ਰਾਜਿਆਣਾ, ਸ਼ਹੀਦ ਭਾਈ ਜਗਜੀਤ ਸਿੰਘ ਜੀ ਰੋਡੇ ਦੇ ਸਪੁੱਤਰ ਜਸਵੰਤ ਸਿੰਘ ਰੋਡੇ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਗੁਰਨਾਮ ਸਿੰਘ ਜੀ, ਸੰਤ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਦਲੇਰ ਸਿੰਘ ਜੀ ਵੱਲੋਂ ਜੱਥਾ, ਗਿ:ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਜਨਮ ਅਸਥਾਨ ਗੁ: ਸੰਤ ਖਾਲਸਾ ਰੋਡੇ, ਭਾਈ ਜਸਪਾਲ ਸਿੰਘ, ਭਾਈ ਪਿੱਪਲ ਸਿੰਘ, ਭਾਈ ਗੁਰਨੇਕ ਸਿੰਘ ਸੰਗਰੂਰ, ਭਾਈ ਜਗਰੂਪ ਸਿੰਘ ਕਵਿਸ਼ਰ, ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਿਰਦਾਰ ਜਸਪਾਲ ਸਿੰਘ ਹੇਰਾਂ ਵੱਲੋਂ ਰਾਜਿੰਦਰ ਸਿੰਘ ਕੋਟਲਾਰਾਹੀਂ ਸੋਕ ਸੰਦੇਸ,  ਅਮਰਜੀਤ ਸਿੰਘ ਖਾਲਸਾ ਆਰਤੀਆਂ, ਪਰਧਾਨ ਜਗਰੂਪ ਸਿੰਘ ਲੰਗੇਆਣਾ, ਮੈਂਬਰ ਜਗਰੂਪ ਸਿੰਘ, ਭਾਈ ਗੁਰਮੀਤ ਸਿੰਘ ਯੂਕੇ, ਭਾਈ ਗੁਰਜੰਟ ਸਿੰਘ ਹਮੀਦੀ, ਗਿ: ਗੁਰਨਾਮ ਸਿੰਘ, ਗਿ: ਪਵਨ ਸਿੰਘ, ਭਾਈ ਸੁਖਦੇਵ ਸਿੰਘ ਗਿ: ਕਰਨਵੀਰ ਸਿੰਘ ਦਮਦਮਾ ਸਾਹਿਬ, ਭੈਣ ਬਲਜੀਤ ਕੌਰ ਮੀਆਂਪੁਰ, ਭੈਣ ਅਮਰਜੀਤ ਕੌਰ ਗੁਰਮਤਿ ਵਿਦਿਆਲਾ ਦਮਦਮਾ ਸਾਹਿਬ ਜੀ, ਭਰਾ ਮਾਨ ਸਿੰਘ ਬੀਬੀ ਮਨਜੀਤ ਕੌਰ, ਭਾਈ ਗੁਰਦੇਵ ਸਿੰਘ ਸੀਰਾ, ਜਗਸੀਰ ਸਿੰਘ ਸੀਰਾ, ਜੈਲਦਾਰ ਸਾਧੂ ਸਿੰਘ, ਬਾਬਾ ਬੂਟਾ ਸਿੰਘ, ਮਾਘ ਸਿੰਘ,ਕਰਤਾਰ ਸਿੰਘ, ਭਾਈ ਜਗਤਾਰ ਸਿੰਘ ਲੰਗੇਆਣਾ, ਹਰਜੀਤ ਸਿੰਘ ਲੰਗੇਆਣਾ, ਗਿਆਨੀ ਹਰਜਿੰਦਰ ਸਿੰਘ, ਅਖਾੜਾ ਜਗਦੇਵ ਸਿੰਘ ਕੋਚ ਅਮਰੀਕਾ, ਭਾਈ ਇਕਬਾਲ ਸਿੰਘ ਅਮਰੀਕਾ, ਗੁਰਮੀਤ ਸਿੰਘ ਅਮਰੀਕਾ, ਸੰਜੇ ਯੂਕੇ, ਸਹੀਦ ਭਾਈ ਜਗਜੀਤ ਸਿੰਘ ਰੋਡ ਦੇ ਪੁੱਤਰ ਅਜਮੇਰ ਸਿੰਘ ਰੋਡੇ, ਗਿ: ਗੁਰਨੇਕ ਸਿੰਘ, ਬੇਅੰਤ ਸਿੰਘ ਰੋਡੇ, ਜਗਸੀਰ ਸਿੰਘ ਐਮ ਸੀ, ਕੁਲਵੀਰ ਸਿੰਘ ਅਮਰੀਕਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸਰਦਾਰ ਭਵਨਦੀਪ ਸਿੰਘ ਪੁਰਬਾ ਵੱਲੋਂ ਭਾਈ ਕੋਟਲਾ ਰਾਹੀਂ ਸੋਕ ਸੰਦੇਸ, ਗਿ: ਸਤਨਾਮ ਸਿੰਘ ਖਡੂਰ ਸਾਹਿਬ, ਭਾਈ ਗੁਰਮੀਤ ਸਿੰਘ, ਭਾਈ ਜਗਤਾਰ ਸਿੰਘ ਰੋਡੇ, ਭਾਈ ਬਲਵਿੰਦਰ ਸਿੰਘ ਰੋਡੇ ਫੈਡਰੇਸਨ ਫੈਡਰੇਸ਼ਨ, ਸਰਪੰਚ ਸੁਖਦੇਵ ਸਿੰਘ, ਮੈਬਰ ਜਗਸੀਰ ਸਿੰਘ , ਪਰਧਾਨ ਮਲਕੀਤ ਸਿੰਘ ਲੰਗੇਆਨਾ, ਸੰਤ ਮਹਾਪੁਰਖ, ਰਿਸਤੇਦਾਰਾਂ ਅਤੇ ਗੁਰੂ ਨਾਨਕ ਸੇਵਾ ਸੰਗਤਾਂ ਨੇ ਹਜਾਰਾਂ ਦੀ ਗਿਣਤੀ ਸੰਗਤਾਂ ਨੇ ਹਾਜ਼ੀਆਂ ਭਰੀਆਂ।

———————————————————–

ਚੰਦ ਪੁਰਾਣਾ ਵਿਖੇ 17 ਮਾਰਚ ਨੂੰ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਸ਼ੁਰੂ

ਬਾਘਾ ਪੁਰਾਣਾ/ 08 ਮਾਰਚ 2024/ ਭਵਨਦੀਪ ਸਿੰਘ ਪੁਰਬਾ

               ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਇਸ ਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਪ੍ਰਬੰਧਾਂ ਹੇਠ ਸਲਾਨਾ ਸ਼ਹੀਦੀ ਜੋੜ ਮੇਲਾ ਬਹੁਤ ਹੀ ਵੱਡੇ ਪੱਧਰ ਤੇ ਅਤੇ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਜੋ 17 ਮਾਰਚ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਅੱਜ ਸਮਾਗਮ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ 25 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ ਕੀਤੀ ਗਈ ਹੈ ਜਿਸ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ। ਉਪਰੰਤ ਦੂਸਰੀ ਲੜੀ ਦੇ 25 ਸ਼੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾਵੇਗੀ ਇਹ ਲੜੀ 16 ਮਾਰਚ ਤੱਕ ਨਿਰੰਤਰ ਚੱਲੇਗੀ। ਬਾਬਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਮਾਗਮ ਸਬੰਧੀ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਛਬੀਲਾਂ, ਗੁਰੂ ਕੇ ਲੰਗਰ ਵੀ ਲਾਏ ਜਾਣਗੇ। ਜਿਸ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸੇਵਾ ਕਰਨ ਵਾਲੇ ਸੇਵਾਦਾਰ ਵੱਖ-ਵੱਖ ਪਿੰਡਾਂ ਤੋਂ ਆਉਣੇ ਸ਼ੁਰੂ ਹੋ ਚੁੱਕੇ ਹਨ।

            ਬਾਬਾ ਜੀ ਨੇ ਦੱਸਿਆ ਕਿ ਸਾਰੇ ਪ੍ਰਬੰਧ ਕੀਤੇ ਗਏ ਹਨ। ਗੁਰੂ ਘਰ ਨੂੰ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਬਾਬਾ ਜੀ ਨੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਆਓ ਇਸ ਸਲਾਨਾ ਸਮਾਗਮ ਵਿੱਚ ਪਹੁੰਚ ਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਈਏ। ਅੱਜ ਦੇ ਇਸ ਪ੍ਰੋਗਰਾਮ ਮੌਕੇ ਪਹਿਲਾਂ ਦੀ ਲੜੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਡਰੋਲੀ ਭਾਈ, ਅਮਰਜੀਤ ਸਿੰਘ ਸਿੰਘਾਂਵਾਲਾ, ਸ਼ੇਰ ਸਿੰਘ, ਬਰਾੜ ਚਮਕੌਰ ਸਿੰਘ ਚੰਦ ਪੁਰਾਣਾ, ਸੂਬੇਦਾਰ ਚਰਨ ਸਿੰਘ, ਨਛੱਤਰ ਸਿੰਘ ਕੈਨੇਡਾ, ਅਜਮੇਰ ਸਿੰਘ, ਧਰਮ ਸਿੰਘ ਕਾਲੇਕੇ, ਗਿਆਨੀ ਗੁਰਦੀਪ ਸਿੰਘ ਲੰਗੇਆਣਾ, ਹੈਡ ਗ੍ਰੰਥੀ ਬਾਬਾ ਸੁੱਚਾ ਸਿੰਘ ਜੀ, ਜਸਕਰਨ ਸਿੰਘ ਚੜਿੱਕ, ਬਿੱਲੂ ਸਿੰਘ, ਸਰਪੰਚ ਹਰਬੰਸ ਸਿੰਘ ਚੰਦਪੁਰਾਣਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

———————————————————–

ਮਾਤਾ ਗੁਰਚਰਨ ਕੌਰ ਲੰਗੇਆਣਾ ਪੁਰਾਣਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁ: ਹਰਗੋਬਿੰਦ ਸਰ ਸਾਹਿਬ ਵਿਖੇ ਅੱਜ 8 ਮਾਰਚ ਦਿਨ ਸ਼ੁਕਰਵਾਰ ਨੂੰ  

ਬਾਘਾਪੁਰਾਣਾ / 07 ਮਾਰਚ  2024/ ਰਾਜਿੰਦਰ ਸਿੰਘ ਕੋਟਲਾ

              ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਪੁਰਾਣਾ ਦੀ ਸੁਪਤਨੀ ਬਾਬਾ ਸਾਧੂ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਲੰਗੇਆਣਾ ਪੁਰਾਣਾ, ਬਾਬਾ ਗੁਰਦਿਆਲ ਸਿੰਘ ਜੀ,ਬਾਬਾ ਦਲਜੀਤ ਸਿੰਘ ਜੀ ਟਰਾਂਟੋ ਭਾਈ ਅਮਰਜੀਤ ਸਿੰਘ ਲਾਂਗਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪਰਧਾਨ ਭਾਈ ਰਣਜੀਤ ਸਿੰਘ ਜੀ ਲੰਗੇਆਣਾ ਦੇ ਸਤਿਕਾਰ ਯੋਗ ਦਾਦੀ ਜੀ ਮਾਤਾ ਗੁਰਚਰਨ ਕੌਰ ਜੀ ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਮਾਤਾ ਜੀ ਦੀ ਰੂਹ ਦੀ ਸਾਂਤੀ ਲਈ ਪਰਕਾਸ਼ ਕੀਤੇ ਗਏ ਸਾਹਿਜ ਪਾਠ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 8 ਮਾਰਚ ਦਿਨ ਸ਼ੁਕਰਵਾਰ ਨੂੰ 11 ਤੋਂ 1 ਵਜੇ ਹੋਵੇਗੀ। ਇਸ ਮੌਕੇ ਉਚ ਕੋਟੀ ਦੇ ਰਾਗੀ ਜੱਥੇ ਅਤੇ ਕਥਾ ਵਾਚਿਕ ਅਤੇ ਸੰਤ ਮਹਾਂਪੁਰਖ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

              ਇਸ ਮੌਕੇ ਬਾਬਾ ਸਾਧੂ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ, ਹੈਡ ਗ੍ਰੰਥੀ ਬਾਬਾ ਗੁਰਦਿਆਲ ਸਿੰਘ ਜੀ, ਬਾਬਾ ਦਲਜੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਲੰਗੇਆਣਾ ਨੇ ਸੰਤ ਮਹਾਪੁਰਸ਼ਾ, ਸੰਗਤਾਂ ਅਤੇ ਸਮੂਹ ਰਿਸਤੇਦਾਰਾਂ ਅਤੇ ਸੰਗਤਾਂ ਨੂੰ ਮਾਤਾ ਜੀ ਦੇ ਭੋਗ ਤੇ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਪਿੰਡ ਲੰਗੇਆਣਾ ਪੁਰਾਣਾ ਮੁੱਦਕੀ ਰੋਡ ਜਿਲਾ ਮੋਗਾ ਵਿਖੇ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ।

———————————————————–

ਸੰਤ ਬਾਬਾ ਗੁਰਮੇਲ ਸਿੰਘ 16ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਜਾਹੋ ਜਲਾਲ ਨਾਲ ਸਮਾਪਤ 

ਬਾਘਾਪੁਰਾਣਾ / 02 ਮਾਰਚ  2024/ ਰਾਜਿੰਦਰ ਸਿੰਘ ਕੋਟਲਾ, ਸੁਰਿੰਦਰ ਕੌਰ ਕੋਟਲਾ

              ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਦੀ ਯਾਦ ਨੂੰ ਸਪਰਪਿਤ 16ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਐਨ.ਆਰ.ਅਈ. ਵੀਰਾਂ ਅਤੇ ਵਾਸੀਆਂ ਦੇ ਸਹਿਯੋਗ ਸੰਤ ਬਾਬਾ ਗੁਰਮੇਲ ਸਿੰਘ ਜੀ ਸਟੇਡੀਅਮ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕਟਰੀ ਕੁਲਵੰਤ ਸਿੰਘ ਦੱਸਿਆ ਕਿ ਕਬੱਡੀ 55 ਕਿੱਲੋ ‘ਚ ਪਹਿਲਾ ਸਥਾਨ ਮਾੜੀ ਮੁਸਤਫਾ ਅਤੇ ਦੂਜਾ ਸਥਾਨ ਬਾਘਾਪੁਰਾਣਾ ਦੀ ਟੀਮ ਨੇ ਪ੍ਰਾਪਤ ਕਰਕੇ ਕ੍ਰਮਵਾਰ 7100 ਅਤੇ 5100 ਰੁਪਏ ਦਾ ਨਗਦ ਇਨਾਮ ਪ ਕੀਤਾ।ਇਸ ਤੋਂ ਇਲਾਵਾ ਕਬੱਡੀ ਓਪਨ ‘ਚ ਪਹਿਲਾ ਇਨਾਮ ਡਰੋਲੀ ਭਾਈ ਦੀ ਟੀਮ ਨੇ 1 ਲੱਖ ਰੁਪਏ ਨਾਲ ਜਿੱਤਿਆ ਅਤੇ ਦੂਜਾ ਸਥਾਨ ਗੱਗੜਾ ਦੀ ਟੀਮ ਨੇ 75000 ਰੁਪਏ ਜਿੱਤ ਕੇ ਹਾਸਿਲ ਕੀਤਾ। ਇਸ ਮੌਕੇ ਖੇਡ ਪ੍ਰਬੰਧਕ ਕਮੇਟੀ ਬਾਘਾਪੁਰਾਣਾ ਨੇ ਬੈਸਟ ਰੇਡਰ ਸਾਬਾ ਕੀਤੀ ਅਫਗਾਨਾ 21000 ਰੁਪਏ ਅਤੇ ਬੈਸਟ ਜਾਫੀ ਹੈਪੀ ਕੜਿਆਲ ਨੂੰ 21000 ਰੁਪਏ ਦੀ ਨਗਦ ਰਾਸ਼ੀ ਨਾ ਸਨਮਾਨਿਤ ਕੀਤਾ। ਇਥੇ ਜਿਕਰਯੋਗ ਹੈ ਕਿ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਕਬੱਡੀ ਖਿਡਾਰੀਆਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਗੁਰਸੇਵਕ ਸਿੰਘ ਯੂ ਕੇ. ਦਵਿੰਦਰ ਸਿੰਘ ਬਰਾੜ, ਜਸਮੇਲ ਸਿੰਘ ਫੌਜੀ, ਜਸਵੰਤ ਦਾਸ ਕੈਨੇਡਾ ਨੇ ਕਬੱਡੀ ਖਿਡਾਰੀਆਂ ਦੇ ਹੌਸਲਾ ਅਫਜਾਈ ਲਈ ਵੱਡੀ ਨਗਦ ਧਨ ਰਾਸ਼ੀ ਦਿੱਤੀ ਅਤੇ ਪ੍ਰਵੇਸ਼ ਮਹਿਤਾ ਵੱਲੋਂ ਇਕ ਕਬੱਡੀ ਖਿਡਾਰੀ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਗਿਆ।

             ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਧਾਲੀਵਾਲ ਪ੍ਰਬੰਧਕ ਕਮੇਟੀ, ਪ੍ਰਧਾਨ ਸੁਖਮੰਦਰ ਸਿੰਘ, ਗੁਰਜੰਟ ਸਿੰਘ ਯੂ.ਕੇ, ਸੈਕਟਰੀ ਸਿੰਘ, ਮਾਨਾ ਬਰਾੜ, ਜਥੇਦਾਰ ਗੁਰਜੰਟ ਸਿੰਘ, ਡਿਪਟੀ ਦਲਬੀਰ ਸਿੰਘ ਬਾਘਾਪੁਰਾਣਾ, ਬਿੰਦਰ ਨੈਸਲੇ, ਜਗਸੀਰ ਸਿੰਘ ਸੀਰਾ ਡੇਅਰੀ ਵਾਲਾ, ਅਮਰਜੀਤ ਸਿੰਘ, ਇਕਬਾਲ ਸਿੰਘ, ਖਜਾਨਚੀ ਰਣਜੀਤ ਸਿੰਘ ਰਾਜਾ, ਬਲਵੰਤ ਸਿੰਘ ਚੀਮਾ, ਜਗਰੂਪ ਸਿੰਘ, ਜਸਵੰਤ ਸਿੰਘ ਧੀਰਾ, ਸੀਰਾ ਡੇਅਰੀਵਾਲਾ, ਰਣਜੀਤ ਸਿੰਘ ਟੀਟੂ, ਧਰਮਿੰਦਰ ਸਿੰਘ ਰੱਖਰਾ, ਗਗਨ ਚੱਢਾ, ਮਨਚੰਦਾ, ਬੱਬੀ, ਨਿਰਭੈ ਸਿੰਘ, ਸਰਪੰਚ ਤੇਜਾ ਸਿੰਘ, ਅੰਮ੍ਰਿਤ ਸਿੰਘ ਚੀਮਾ, ਬਿੱਲੂ ਚੀਮਾ, ਬਾਬਾ ਰੇਸ਼ਮ ਸਿੰਘ ਗੰਗਾਨਗਰ ਆਦਿ ਤੋਂ ਇਲਾਵਾ ਖੇਡ ਪ੍ਰਬੰਧਕ ਕਮੇਟੀ ਮੈਂਬਰ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ‘ਚ ਹਾਜ਼ਰ ਸਨ।

———————————————————–

ਮਾਤਾ ਬਲਵਿੰਦਰ ਕੌਰ ਨੂੰ ਰਾਜਸੀ, ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ 

ਸਮਾਲਸਰ / 02 ਮਾਰਚ  2024/ ਰਾਜਿੰਦਰ ਸਿੰਘ ਕੋਟਲਾ, ਸੁਰਿੰਦਰ ਕੌਰ ਕੋਟਲਾ

                ਸਵ: ਮਾਤਾ ਬਲਵਿੰਦਰ ਕੌਰ ਧਰਮ ਪਤਨੀ ਸਵ: ਡਾ ਗੁਰਚਰਨ ਸਿੰਘ (ਪ੍ਰਧਾਨ ਪੈਰਾ ਮੈਡੀਕਲ ਯੂਨੀਅਨ ਸਿਹਤ ਵਿਭਾਗ ਪੰਜਾਬ) ਜੋ ਬੀਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਜੈਤਿਆਣਾ ਬਾਜਾਖਾਨਾ ਰੋਡ ਜੈਤੋ ਵਿਖੇ ਹੋਈ। ਉੱਘੇ ਸਮਾਜ ਸੇਵੀ ਡਾ. ਬਲਰਾਜ ਸਿੰਘ ਰਾਜੂ ਅਤੇ ਬਲਜੀਤ ਸਿੰਘ ਰੈਪੀ ਦੇ ਸਤਿਕਾਰਤ ਮਾਤਾ ਸਰਦਾਰਨੀ ਬਲਵਿੰਦਰ ਕੌਰ ਧਰਮ ਪਤਨੀ ਸਵ ਡਾ. ਗੁਰਚਰਨ ਸਿੰਘ ਨਮਿੱਤ ਪਾਠ ਦਾ ਭੋਗ ਉਪਰੰਤ ਭਾਈ ਮਨਪ੍ਰੀਤ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਨਾਮਵਰ ਸ਼ਖਸ਼ੀਅਤਾਂ ਵਿਚ ਮਹਿੰਦਰਪਾਲ ਲੂੰਬਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ, ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਾਘਾਪੁਰਾਣਾ, ਸਾਬਕਾ ਮਾਨਵ ਸੇਵਾ ਫਾਉਂਡੇਸ਼ਨ ਪੰਜਾਬ ਵੱਲੋ ਜਰਨਲ ਸੈਕਟਰੀ ਡਾ. ਦਿਦਾਰ ਸਿੰਘ ਮੁਕਤਸਰ ਸਾਹਿਬ, ਮਾਨਵ ਸੇਵਾ ਫਾਉਂਡੇਸ਼ਨ ਸੂਬਾ ਚੈਅਰਮੈਨ ਜਗਦੇਵ ਸਿੰਘ ਚਾਹਲ ਬਰਗਾੜੀ, ਸਰਪੰਚ ਅੰਗਰੇਜ਼ ਸਿੰਘ ਭਲਵਾਨ, ਇੰਮਪੂਰਮੈਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਅਤੇ ਹੋਰ ਆਗੂਆਂ ਵੱਲੋਂ ਮਾਤਾ ਬਲਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਲਾਕ ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਰਾਜਾ ਸਮਾਲਸਰ ਨੇ ਬਾਖੂਬੀ ਨਿਭਾਈ।

            ਇਸ ਮੌਕੇ ਭੋਲਾ ਸਿੰਘ ਬਰਾੜ ਐਨ.ਆਰ.ਆਈ., ਫੂਲਾ ਸਿੰਘ ਬਰਾੜ , ਸਾਬਕਾ ਸਰਪੰਚ ਗੁਰਬਚਨ ਸਿੰਘ ਬਰਾੜ , ਕੋਪਾਰਿਟਵ ਸੋਸਾਇਟੀ ਪ੍ਰਧਾਨ ਹਰਬੰਸ ਸਿੰਘ ਸਮਾਲਸਰ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਭਲਵਾਨ, ਸਰਪੰਚ ਅਮਨਦੀਪ ਸਿੰਘ, ਸਰਪੰਚ ਗੁਰਦੇਵ ਸਿੰਘ ਬਰਾੜ ਕੋਠੇ ਸੰਗਤਸਰ, ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ, ਯੂਨੀਕ ਸਕੂਲ ਸੇਖਾ ਰੋਡ ਸਮਾਲਸਰ, ਸਾਬਕਾ ਸਰਪੰਚ ਗੁਰਦੇਵ ਸਿੰਘ ਬਰਾੜ, ਇੰਦਰਜੀਤ ਸਿੰਘ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ, ਮੈਡੀਕਲ ਪੈ੍ਕਟੀਸਨਰ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ, ਜ਼ਿਲਾ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ ਫਰੀਦਕੋਟ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸਮਾਲਸਰ, ਸਾਬਕਾ ਐਮ.ਸੀ. ਰਛਪਾਲ ਸਿੰਘ ਜੈਤੋ, ਐਸ ਐਮ ਓ ਡਾ ਸੀਮਾ ਗੁਪਤਾ ਸਿਵਲ ਹਸਪਤਾਲ ਭਗਤਾਂ ਭਾਈ ਸਮੂੰਹ ਸਟਾਫ, ਡਾ. ਰਾਜੀਵ ਗਰਗ, ਡਾ. ਨਰਿੰਦਰ ਗਰੋਵਰ ਰਾਮਪੁਰਾ ਫੂਲ, ਸੁਖਦੇਵ ਸਿੰਘ ਸੋਢੀ, ਡਾ. ਰਾਜਨ ਸਿੰਗਲਾ ਮਾਨਵ ਸੇਵਾ ਫਾਉਂਡੇਸ਼ਨ ਪੰਜਾਬ, ਕੋਟਕਪੂਰਾ, ਡਾ ਸੋਨੂ ਗਰਗ ਕੋਟਕਪੂਰਾ, ਡਾ ਰੋਹਿਤਾਸ ਸਿੰਗਲਾ ਕੋਟਕਪੂਰਾ, ਪੈ੍ਸ ਵੱਲੋਂ ਗੁਰਜੰਟ ਕਲਸੀ, ਇਕਬਾਲ ਸਿੰਘ, ਭੁਪਿੰਦਰ ਸਮਾਲਸਰ, ਇਲੈਕਟੋ੍ਰਹੋਮਿਉਪੈਥੀ ਐਸੋਸੀਏਸ਼ਨ ਪੰਜਾਬ ਡਾ. ਰੋਬਿਨ ਜੈਤੋ, ਡਾ  ਜਗਸੀਰ ਸ਼ਰਮਾ ਭਗਤਾਂ ਭਾਈ, ਸਾਬਕਾ ਸਰਪੰਚ ਸੋਹਣ ਸਿੰਘ ਸਮਾਲਸਰ ਪੈ੍ਗਮਾ ਹਸਪਤਾਲ ਬਠਿੰਡਾ, ਜਸਵੰਤ ਸਿੰਘ ਕੋਟਕਪੂਰਾ, ਵਾਤਾਵਰਨ ਪ੍ਰੇਮੀ ਭਿੰਦਰ ਜੈਤੋ, ਰੂਰਲ ਐਨ.ਜੀ.ਓ. ਕਲੱਬਜ਼ ਮੋਗਾ, ਸਰਬੱਤ ਦਾ ਭਲਾ ਟਰੱਸਟ ਮੋਗਾ, ਸਮਾਲਸਰ ਸਮਾਜ ਸੇਵਾ ਸੰਮਤੀ ਦੀ ਸਮੂਹ ਟੀਮ, ਇਲਾਕੇ ਭਰ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਆਗੂਆਂ ਨੇ ਮਾਤਾ ਬਲਵਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। 

———————————————————–

ਮਾਤਾ ਗੁਰਚਰਨ ਕੌਰ ਲੰਗੇਆਣਾ ਪੁਰਾਣਾ ਨੂੰ ਸੰਤਾਂ ਮਹਾਂ ਪੁਰਸਾਂ ਅਤੇ ਹਜਾਰਾਂ ਦੀ ਗਿਣਤੀ ਵਿੱਚ ਨਮ ਅੱਖਾ ਨਾਲ ਦਿੱਤੀ ਅੰਤਿਮ ਵਿਦਾਇਗੀ 

ਬਾਘਾਪੁਰਾਣਾ / 02 ਮਾਰਚ  2024/ ਰਾਜਿੰਦਰ ਸਿੰਘ ਕੋਟਲਾ

                  ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਪੁਰਾਣਾ ਦੀ ਸੁਪਤਨੀ ਬਾਬਾ ਸਾਧੂ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਲੰਗੇਆਣਾ ਪੁਰਾਣਾ, ਬਾਬਾ ਗੁਰਦਿਆਲ ਸਿੰਘ ਜੀ, ਬਾਬਾ ਦਲਜੀਤ ਸਿੰਘ ਜੀ ਟਰਾਂਟੋ ਭਾਈ ਅਮਰਜੀਤ ਸਿੰਘ ਲਾਂਗਰੀ, ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪਰਧਾਨ ਭਾਈ ਰਣਜੀਤ ਸਿੰਘ ਜੀ ਲੰਗੇਆਣਾ ਦੇ ਸਤਿਕਾਰ ਯੋਗ ਦਾਦੀ ਜੀ ਮਾਤਾ ਗੁਰਚਰਨ ਕੌਰ ਜੀ ਸਰੀਰ ਛੱਡ ਗਏ ਸਨ, ਜਿੰਨਾ ਦਾ ਅੰਤਿਮ ਸੰਸਕਾਰ ਲੰਗੇਆਣਾ ਪੁਰਾਣਾ ਵਿਖੇ ਗੁਰ ਮਰਿਯਾਦਾ ਅਨੁਸਾਰ ਕੀਤਾ ਰਾਤ ਦਿਨ ਭਾਈ ਕਿ੍ਸਨ ਸਿੰਘ ਜੈਮਲ ਵਾਲਾ ਦੇ ਰਾਗੀ ਜੱਥੇ ਅਤੇ ਹੋਰ ਰਾਗੀ ਜਥਿਆਂ ਨੇ ਵੈਰਾਗ ਮਈ ਕੀਰਤਨ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਾਤਾ ਗੁਰਚਰਨ ਕੌਰ ਜੀ ਦਾ ਅੰਗੀਠਾ ਬਾਬਾ ਸਾਧੂ ਸਿੰਘ ਜੀ ਦੇ ਅੱਜ ਵਿਦੇਸ ਤੋਂ ਆਉਣ ਤੇ ਸੰਭਾਲਿਆ ਜਾਵੇਗਾ। ਇਸ ਮੌਕੇ ਦਮਦਮੀ ਟਕਸਾਲ ਦੇ ਬਾਰਵੇਂ ਮੁੱਖੀ ਸੰਤ ਗੁਰਬਚਨ ਸਿੰਘ ਜੀ ਦੇ ਪੋਤਰੇ ਸੰਤ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਨੇ ਕਿਹਾ ਸਤਿਕਾਰ ਯੋਗ ਮਾਤਾ ਗੁਰਚਰਨ ਕੌਰ ਜੀ ਨਾਮ ਸਿਮਰਨ ਕਰਨ ਵਾਲੀ ਰੱਬੀ ਰੂਹ ਸੀ ਅਤੇ ਹਸਮੁੱਖ ਸੁਭਾ ਦੇ ਮਾਲਕ ਸਨ ਜਿੰਨਾ ਦੇ ਜਾਣ ਨਾਲ ਪਰਿਵਾਰ, ਨਗਰ ਅਤੇ ਦਮਦਮੀ ਟਕਸਾਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।

            ਇਸ ਮੌਕੇ ਸੰਤ ਕਰਨੈਲ ਸਿੰਘ ਜੀ ਹਜੂਰ ਸਾਹਿਬ ਵਾਲੇ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਸੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ ਜੱਥੇ ਸਮੇਤ, ਸੰਤ ਸੁਰਜੀਤ ਸਿੰਘ ਜੀ ਸੋਧੀ ਲਧਾਈ ਕੇ ਦਾ ਜੱਥਾ, ਗਿ:ਸੁਖਜੀਤ ਸਿੰਘ ਰਾਜਿਆਣਾ, ਸ਼ਹੀਦ ਭਾਈ ਜਗਜੀਤ ਸਿੰਘ ਜੀ ਰੋਡੇ ਦੇ ਸਪੁੱਤਰ ਜਸਵੰਤ ਸਿੰਘ ਰੋਡੇ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਗੁਰਨਾਮ ਸਿੰਘ ਜੀ, ਸੰਤ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਦਲੇਰ ਸਿੰਘ ਜੀ ਵੱਲੋਂ ਜੱਥਾ, ਗਿ: ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਜਨਮ ਅਸਥਾਨ ਗੁ: ਸੰਤ ਖਾਲਸਾ ਰੋਡੇ, ਭਾਈ ਜਸਪਾਲ ਸਿੰਘ, ਭਾਈ ਪਿੱਪਲ ਸਿੰਘ, ਭਾਈ ਗੁਰਨੇਕ ਸਿੰਘ ਸੰਗਰੂਰ, ਭਾਈ ਜਗਰੂਪ ਸਿੰਘ ਕਵਿਸ਼ਰ, ਅਮਰਜੀਤ ਸਿੰਘ ਖਾਲਸਾ ਆਰਤੀਆਂ, ਪਰਧਾਨ ਜਗਰੂਪ ਸਿੰਘ ਲੰਗੇਆਣਾ, ਮੈਂਬਰ ਜਗਰੂਪ ਸਿੰਘ, ਭਾਈ ਗੁਰਮੀਤ ਸਿੰਘ ਯੂਕੇ, ਭਾਈ ਗੁਰਜੰਟ ਸਿੰਘ ਹਮੀਦੀ, ਗਿ: ਗੁਰਨਾਮ ਸਿੰਘ, ਗਿ: ਪਵਨ ਸਿੰਘ, ਭਾਈ ਸੁਖਦੇਵ ਸਿੰਘ, ਗਿ: ਕਰਨਵੀਰ ਸਿੰਘ ਦਮਦਮਾ ਸਾਹਿਬ, ਭੈਣ ਬਲਜੀਤ ਕੌਰ ਮੀਆਂਪੁਰ, ਭੈਣ ਅਮਰਜੀਤ ਕੌਰ ਗੁਰਮਤਿ ਵਿਦਿਆਲਾ ਦਮਦਮਾ ਸਾਹਿਬ ਜੀ, ਭਰਾ ਮਾਨ ਸਿੰਘ ਬੀਬੀ ਮਨਜੀਤ ਕੌਰ, ਭਾਈ ਗੁਰਦੇਵ ਸਿੰਘ ਸੀਰਾ, ਜਗਸੀਰ ਸਿੰਘ ਸੀਰਾ, ਜੈਲਦਾਰ ਸਾਧੂ ਸਿੰਘ, ਬਾਬਾ ਬੂਟਾ ਸਿੰਘ, ਮਾਘ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ ਲੰਗੇਆਣਾ, ਗੁਰਮੀਤ ਸਿੰਘ, ਭਾਈ ਜਗਤਾਰ ਸਿੰਘ ਰੋਡੇ, ਭਾਈ ਬਲਵਿੰਦਰ ਸਿੰਘ ਬੁਲਾਰਾ ਫੈਡਰੇਸ਼ਨ, ਸਰਪੰਚ ਸੁਖਦੇਵ ਸਿੰਘ, ਮੈਬਰ ਜਗਸੀਰ ਸਿੰਘ, ਸੰਤ ਮਹਾਪੁਰਖ, ਰਿਸਤੇਦਾਰਾਂ ਅਤੇ ਗੁਰੂ ਨਾਨਕ ਸੇਵਾ ਸੰਗਤਾਂ ਨੇ ਹਜਾਰਾਂ ਦੀ ਗਿਣਤੀ ਸੰਗਤਾਂ ਅੰਤਿਮ ਵਿਦਾਇਗੀ ਦਿੱਤੀ।

———————————————————–

ਪੱਤੋ ਹੀਰਾ ਸਿੰਘ ਕਬੱਡੀ ਕੱਪ ਜਾਹੋ ਜਲਾਲ ਨਾਲ ਸੰਪੰਨ 

 ਪੱਤੋ ਹੀਰਾ ਸਿੰਘ / 25 ਫਰਵਰੀ  2024/ ਰਾਜਵਿੰਦਰ ਰੌਂਤਾ

                   ਆਜ਼ਾਦ ਸਪੋਰਟਸ ਤੇ ਵੈਲਫੇਅਰ ਕਲੱਬ ਪੱਤੋ ਹੀਰਾ ਸਿੰਘ ਵਲੋਂ ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਤਿੰਨ ਰੋਜ਼ਾ ਕਬੱਡੀ ਕੱਪ ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਕਰਵਾਇਆ ਗਿਆ! ਜਾਣਕਾਰੀ ਦਿੰਦਿਆਂ ਲੇਖਕ ਬੱਬੀ ਪੱਤੋ ਨੇ ਦੱਸਿਆ ਕਿ ਕਬੱਡੀ ਕੱਪ ਦਾ ਉਦਘਾਟਨ ਬਾਬਾ ਰਾਮਨਾਥ ਦਰਵੇਸ਼ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ! ਵਜ਼ਨੀ ਕਬੱਡੀ 32 ਕਿਲੋ ਵਿੱਚ ਪਹਿਲਾਂ ਸਥਾਨ ਰਾਮੂੰਵਾਲਾ ਦੂਜਾ ਸਥਾਨ ਰਾਮਗੜ੍ਹ ਨੇ ਪ੍ਰਾਪਤ ਕੀਤਾ, ਕਬੱਡੀ 42 ਕਿਲੋ ‘ਚ ਖਿਆਲੀ ਪਿੰਡ ਦੀ ਟੀਮ ਨੇ ਮੇਜ਼ਬਾਨ ਪੱਤੋ ਹੀਰਾ ਸਿੰਘ ਦੀ ਟੀਮ ਨੂੰ ਚਿੱਤ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ,ਮੇਨਬਾਨ ਟੀਮ ਨੂੰ ਦੂਜੇ ਸਥਾਨ ਤੇ ਸਬਰ ਕਰਨਾ ਪਿਆ। ਕਬੱਡੀ 50 ਕਿਲੋ ਵਿੱਚ ਰੌਂਤਾ ਫਸਟ ਤੇ ਧਰਮਕੋਟ ਸੈਕਿੰਡ, ਕਬੱਡੀ 75 ਕਿਲੋ ਵਿੱਚ ਦੀਵਾਨੇ ਤੇ ਰਾਮਪੁਰਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ‘ਤੇ ਰਹੇ! ਕਬੱਡੀ ਪਿੰਡ ਵਾਰ ਓਪਨ ਦੇ ਗਹਿਗੱਚ ਮੁਕਾਬਲਿਆਂ ਵਿੱਚ ਮਾਣੂੰਕੇ ਗਿੱਲ ਜੇਤੂ ਤੇ ਉਪ ਜੇਤੂ ਉੱਗੋਕੇ ਪਿੰਡ ਦੀ ਟੀਮ ਰਹੀ। ਕਬੱਡੀ ਕੱਪ ਦੇ ਨਿਰਨਾਇਕ ਦਿਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਦਿਲਕਸ਼ ਮੁਕਾਬਲਿਆਂ ਵਿੱਚ ਬੇ ਆਫ ਪਲੈਨਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਟਰਾਂਟੋ ਪੰਜਾਬੀ ਕਬੱਡੀ ਕਲੱਬ ਨਕੋਦਰ ਨੂੰ ਹਰਾਕੇ ਪੱਤੋ ਹੀਰਾ ਸਿੰਘ ਕਬੱਡੀ ਕੱਪ ਆਪਣੇ ਨਾਮ ਕੀਤਾ ਤੇ ਨਕੋਦਰ ਕਲੱਬ ਕਬੱਡੀ ਕੱਪ ਦੀ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਬਣੀ। ਜੇਤੂ ਟੀਮ ਨੂੰ ਢਾਈ ਲੱਖ ਰੁਪਏ ਤੇ ਉਪ ਜੇਤੂ ਨੂੰ ਦੋ ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ, ਬੈਸਟ ਰੇਡਰ ਰਵੀ ਕੈਲਰਮ ਤੇ ਬੈਸਟ ਜਾਫੀ ਕਾਲਾ ਮਾਹਲਾ ਨੂੰ ਬੁਲਟ ਮੋਟਰਸਾਈਕਲ ਵਿਅਕਤੀਗਤ ਇਨਾਮ ਵਜੋਂ ਦਿੱਤੇ ਗਏ! ਮਾਲਵੇ ਦੇ ਇਸ ਵੱਡੇ ਖੇਡ ਮੇਲੇ ‘ਚ ਜਿੱਥੇ ਨਾਮੀਂ ਕਬੱਡੀ ਧੁਨੰਤਰਾਂ ਨੇ ਸ਼ਿਰਕਤ ਕੀਤੀ। ਉਥੇ ਫਾਈਨਲ ਮੈਚ ਸ਼ਾਮ ਨੂੰ ਸਾਢੇ ਛੇ ਵਜੇ ਵੇਲੇ ਨਾਲ ਹੋਣ ਕਰਕੇ ਕਬੱਡੀ ਪ੍ਰੇਮੀਆਂ ਵਲੋਂ ਇਸ ਖੇਡ ਮੇਲੇ ਦੀ ਕਾਫ਼ੀ ਸਲਾਘਾ ਕੀਤੀ ਜਾ ਰਹੀ ਆ। ਟੀਮਾਂ ਨੂੰ ਇਨਾਮਾਂ ਦੀ ਵੰਡ ਪਰਮਜੀਤ ਸਿੰਘ ਸੰਧੂ ਡੀ ਐਸ ਪੀ ਨਿਹਾਲ ਸਿੰਘ ਵਾਲਾ,ਐਸ ਆਈ ਅਮਰਜੀਤ ਸਿੰਘ ਐਸ ਐਚ ਓ ਥਾਣਾ ਨਿਹਾਲ ਸਿੰਘ ਵਾਲਾ, ਸ੍ਰੀ ਖਣਮੁੱਖ ਭਾਰਤੀ ਪੱਤੋ ਆਦਿ ਨੇ ਕੀਤੀ! ਕਬੱਡੀ ਕੱਪ ਦੀ ਕੁਮੈਟੇਟਰੀ ਉਸਤਾਦ ਮੱਖਣ ਅਲੀ, ਅਮਨ ਲੋਪੋ, ਅਮਰੀਕ ਖੋਸਾ ਕੋਟਲਾ ਤੇ ਸੁਖਰਾਜ ਰੋਡੇ ਵਲੋਂ ਸ਼ੇਅਰੋ ਸ਼ਾਇਰੀ ਅੰਦਾਜ਼ ਬਾਖੂਬੀ ਕੀਤੀ ਗਈ।

            ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਸੁੱਖ ਬਰਾੜ ਕੈਨੇਡਾ, ਗੁਰਭੇਜ ਵਾਂਦਰ ਯੂ ਐਸ ਏ, ਰੀਡਰ ਸਰਬਨ ਸਿੰਘ, ਥਾਣੇਦਰ ਕੇਵਲ ਸਿੰਘ, ਹਰਜੀਤ ਸਿੰਘ ਮੁੱਖ ਮੁਨਸ਼ੀ ਬੱਧਨੀ ਕਲਾਂ, ਨਾਜ਼ਰ ਸਹੋਤਾ, ਗੁਰਲਾਲ ਮਾਣੂੰਕੇ, ਟੋਨਾ ਬਾਰੇ ਵਾਲਾ, ਟੋਨੀ ਸੰਧੂ, ਸੁਖਵਿੰਦਰ ਸਿੰਘ ਭਿੱਲਾ, ਕੁਲਜੀਤ ਸਿੰਘ ਪੱਪੂ, ਨਿਰਭੈ ਸਿੰਘ ਖਾਲਸਾ, ਨੰਨੂੰ ਪੱਤੋ, ਸੁਖਮੰਦਰ ਸਿੰਘ ਪੰਚ, ਬੱਬੂ ਪੱਤੋ ਪੰਚ, ਕਮਲਜੀਤ ਸਿੰਘ ਜੇ. ਈ, ਕੁਲਵੰਤ ਗਰੇਵਾਲ, ਲਖਵਿੰਦਰ ਬਰਾੜ, ਬੂਟਾ ਸਿੰਘ ਭਲਵਾਨ, ਸੋਨੀ ਕਬੱਡੀ ਖਿਡਾਰੀ, ਸੁੱਖਾ ਕਬੱਡੀ ਖਿਡਾਰੀ, ਭੋਲੂ ਬਰਾੜ, ਜੱਸੀ ਬਰਾੜ, ਜਿੰਦਰ ਢਿੱਲੋਂ, ਚਮਕੌਰ ਪੱਤੋ, ਵਿੱਕੀ ਬਰਾੜ, ਹਰਦੀਪ ਬਾਠ, ਮਾਸਟਰ ਮੱਲ ਸਿੰਘ, ਜਸਵੀਰ ਬਰਾੜ, ਹਰਦੀਪ ਨੰਗਲ, ਰਾਹੁਲ ਸ਼ਰਮਾ ਆਦਿ ਤੋਂ ਇਲਾਵਾ ਇਲਾਕਾ ਭਰ ਦੇ ਪੰਚ, ਸਰਪੰਚ, ਮੋਹਤਬਰ ਵਿਅਕਤੀ ਅਤੇ ਕਬੱਡੀ ਪ੍ਰੇਮੀ ਵੱਡੀ ਗਿਣਤੀ ਵਿਚ ਹਾਜਰ ਸਨ।

———————————————————–

ਮਾ. ਹਰਪ੍ਰੀਤ ਸਿੰਘ ਦਾ ਸਿੱਖਿਆ ਮੰਤਰੀ ਵਲੋਂ ਸਨਮਾਨ, ਪਿੰਡ ਵਲੋਂ ਮੁਬਾਰਕਵਾਦ

ਬਧਨੀ ਕਲਾਂ / 25 ਫਰਵਰੀ  2024/ ਰਾਜਵਿੰਦਰ ਰੌਂਤਾ

                 ਸਰਕਾਰੀ ਪ੍ਰਾਇਮਰੀ ਸਕੂਲ ਰਾਊਕੇ ਕਲਾਂ ਅੱਜ ਕਲ੍ਹ ਚਰਚਾ ਵਿੱਚ ਹੈ ਪਿੰਡ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੇ ਰਾਹ ਤੇ ਹੈ। ਇਸ ਦਾ ਸਿਹਰਾ ਸਕੂਲ ਮੁਖੀ ਹਰਪ੍ਰੀਤ ਸਿੰਘ ਸਿਰ ਜਾਂਦਾ ਹੈ। ਉਹਨਾਂ ਨੂੰ ਪਿਛਲੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਸਨਮਾਨਤ ਕੀਤਾ ਗਿਆ ਸੀ। ਇਹ ਸਨਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿਛਲੇ ਸਾਲ 2023-24 ਵਿੱਚ ਸਭ ਤੋਂ ਵੱਧ ਬੱਚਿਆਂ ਦਾ ਦਾਖਲਾ ਕਰਨ ਤੇ ਸਰਕਾਰੀ ਸਕੂਲ ਰਾਊਕੇ ਕਲਾਂ ਦੇ ਸਕੂਲ ਮੁਖੀ ਹਰਪ੍ਰੀਤ ਸਿੰਘ ਨੂੰ ਆਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਵਿੱਚ ਦਿੱਤਾ ਸੀ। ਜਿਕਰਯੋਗ ਹੈ ਕਿ ਪਿਛਲੇ ਸਾਲ ਇਸ ਸਕੂਲ ਦੇ ਮਿਹਨਤੀ ਅਧਿਆਪਕ ਸਾਹਿਬਾਨ ਨੇ ਪਿੰਡ ਦੇ ਹਰ ਘਰ ਪਹੁੰਚ ਕਰ ਕੇ ਮੋਗਾ ਜ਼ਿਲ੍ਹੇ ਵਿੱਚੋਂ ਦਾਖ਼ਲਾ ਕਰਨ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਸੀ। ਸਨਮਾਨ ਦੇਣ ਸਮੇਂ ਸਿੱਖਿਆ ਮੰਤਰੀ ਸਾਹਿਬ ਜੀ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਵੀ ਕੀਤੀ ਸੀ।

          ਬੀਪੀਈਓ ਦੇਵੀ ਪ੍ਰਸ਼ਾਦ, ਸੀਐਚਟੀ ਸੁਖਵਿੰਦਰਜੀਤ ਕੌਰ ਅਤੇ ਪਿੰਡ ਦੇ ਮੋਹਤਬਰਾਂ ਨੇ ਵੀ ਸਕੂਲ ਮੁਖੀ ਹਰਪ੍ਰੀਤ ਸਿੰਘ ਅਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ। ਸਕੁਲ ਮੁਖੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਮੈਨੂੰ ਮੇਰੇ ਮਿਹਨਤੀ ਸਟਾਫ਼ ਸੰਦੀਪ ਕੁਮਾਰ, ਯਾਦਵਿੰਦਰ ਸਿੰਘ, ਮੰਗਲ ਸਿੰਘ, ਨਵਪ੍ਰੀਤ ਕੌਰ, ਹਰਮਨਦੀਪ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ ਅਤੇ ਮਿੱਡ ਡੇ ਮੀਲ ਵਰਕਰਾਂ ਦੇ ਕਰਕੇ ਮਿਲਿਆ ਹੈ।

———————————————————–

ਬੀ.ਆਰ.ਸੀ.ਕਾਨਵੈਂਟ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ 

ਨਿਹਾਲ ਸਿੰਘ ਵਾਲਾ / 25 ਫਰਵਰੀ  2024/ ਰਾਜਵਿੰਦਰ ਰੌਂਤਾ

              ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਵਿੱਚ ਗਿਆਰਵੀਂ ਜਮਾਤ ਵੱਲੋਂ ਬਾਰਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੀ ਸਟੇਜ ਦਾ ਸੰਚਾਲਨ ਕੀਤਾ। ਬੱਚਿਆਂ ਨੇ ਇਸ ਮੌਕੇ ਡਾਂਸ, ਭੰਗੜਾ ਤੇ ਗੀਤਾਂ ਦੀ ਪੇਸ਼ਕਾਰੀ ਬਹੁਤ ਸੋਹਣੇ ਢੰਗ ਨਾਲ ਕੀਤੀ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫ਼ੇ ਦਿੱਤੇ ਗਏ। ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਵੁਕਤਾ ਨਾਲ ਅਧਿਆਪਕ ਸਹਿਬਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾ ਉਨ੍ਹਾਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀਸਕੂਲ ਵਿੱਚ ਬਿਤਾਏ ਪੂਰੇ ਸਮੇਂ ਨੂੰ ਯਾਦ ਕਰਕੇ ਆਪਣੇ ਜਜ਼ਬਾਤ ਸਾਂਝੇ ਕੀਤੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਰਾਣੀ ਨੇ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ਬੋਰਡ ਦੇ ਪੇਪਰ ਧਿਆਨ ਨਾਲ ਕਰਕੇ ਚੰਗੇ ਅੰਕ ਪ੍ਰਾਪਤ ਕਰਕੇ, ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰਨਾ।

            ਇਸ ਮੌਕੇ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿੱਚ ਸਕੂਲ ਦੀ ਅਹਿਮ ਭੂਮਿਕਾ ਹੁੰਦੀ ਹੈ। ਇੱਥੇ ਆ ਕੇ ਹੀ ਬੱਚੇ ਸਮਾਜ ਵਿੱਚ ਵਿਚਰਨ ਦਾ ਢੰਗ ਸਿੱਖਦੇ ਹਨ। ਸਕੂਲ ਵਿੱਚ ਉਨ੍ਹਾਂ ਦੀਆਂ ਅਨੇਕਾਂ ਯਾਦਾਂ ਜੁੜੀਆਂ ਹੁੰਦੀਆਂ ਹਨ। ਜ਼ਿੰਦਗੀ ਦੇ ਕਾਫੀ ਸਾਲ ਉਨ੍ਹਾਂ ਨੇ ਇੱਥੇ ਹੀ ਬਿਤਾਏ ਹੁੰਦੇ ਹਨ। ਬਾਰਵੀਂ ਕਲਾਸ ਪਾਸ ਕਰਨ ਤੋਂ ਬਾਅਦ ਬੱਚੇ ਅਲੱਗ-ਅਲੱਗ ਕੋਰਸਾਂ ਵਿੱਚ ਦਾਖਲਾ ਲੈ ਲੈਂਦੇ ਹਨ।ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਹਨ। ਸਕੂਲ ਵਿੱਚ ਉਹਨਾਂ ਦਾ ਆਖ਼ਰੀ ਸਾਲ ਹੋਣ ਤੇ ਗਿਆਰਵੀਂ ਜਮਾਤ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇ ਕੇ ਵਿਦਾ ਕਰਦੀ ਹੈ। ਇਸ ਸਮੇਂ ਪੁਨੀਤ ਕੌਰ ਅਤੇ ਅਮਨਜੀਤ ਕੌਰ ਤੇ ਸਟਾਫ਼ ਮੌਜੂਦ ਸਨ। ਉਨ੍ਹਾਂ ਨੇ ਵੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

———————————————————–

ਭਗਤ ਰਵਿਦਾਸ ਦਿਹਾੜੇ ਨੂੰ ਸਮਰਪਿਤ ਪੁਸਤਕ ਮੇਲਾ ਲਗਾਇਆ 

ਅਜ ਦੀ ਜਵਾਨੀ ਨੂੰ ਸਾਹਿਤ ਨਾਲ ਜੋੜਨ ਦੀ ਲੋੜ – ਡਾਕਟਰ ਸੁਖਵਿੰਦਰ ਸਿੰਘ

ਨਿਹਾਲ ਸਿੰਘ ਵਾਲਾ / 24 ਫਰਵਰੀ  2024/ ਰਾਜਵਿੰਦਰ ਰੌਂਤਾ

              ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤੂਪੁਰਾ ਸਾਹਿਬ ਵਿਖੇ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਵਿਖੇ ਗੁਰੂ ਰਵਿਦਾਸ ਜੀ ਦੇ 647 ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਆ ਗਿਆ। ਪਾਠਾਂ ਦੇ ਭੋਗ ਪਾਏ ਗਏ ਅਤੇ ਊਧਮ ਸਿੰਘ ਵੈੱਲਫੇਅਰ ਕਲੱਬ ਅਤੇ ਪਿੰਡ ਤਖਤੂਪਰਾ ਦੇ ਨੌਜਵਾਨਾਂ ਵੱਲੋਂ ਪੁਸਤਕ ਮੇਲਾ ਲਗਵਾਇਆ ਗਿਆ। ਪੁਸਤਕ ਮੇਲਾ ਪ੍ਰਦਰਸ਼ਨੀ ਦਾ ਉਦਘਾਟਨ ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਕੀਤਾ ਉਹਨਾਂ ਆਯੋਜਕਾਂ ਨੂੰ ਮੁਬਾਰਕ ਦਿੰਦਿਆ ਕਿਹਾ ਕਿ ਅੱਜ ਦੀ ਜਵਾਨੀ ਨੂੰ ਉਸਾਰੂ ਸਾਹਿਤ ਨਾਲ ਜੋੜਨ ਦੀ ਲੋੜ ਹੈ। ਆਪਣੇ ਵਿਰਸੇ ਪਿਛੋਕੜ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ , ਕਾਗਰਸ ਪਾਰਟੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਸ੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਣੂਕੇ, ਪ੍ਰਧਾਨ ਜਗਦੀਪ ਸਿੰਘ ਗਟਰ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਖਾਲਸਾ ਸੋਹਣ ਸਿੰਘ ਰੌਤਾ, ਮਾਸਟਰ ਸੁਰਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਸਾਮਲ ਹੋਏ ਅਤੇ ਭਗਤ ਗੁਰੂ ਰਵਿਦਾਸ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਲਈ ਕਿਹਾ ਅਤੇ ਪੁਸਤਕ ਪ੍ਰਦਰਸ਼ਨੀ ਨੂੰ ਚੰਗੇਰਾ ਉਦਮ ਦੱਸਿਆ।

          ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਕ ਸੈਂਟਰ ਵਲੋਂ ਪਰਮਜੀਤ ਸਿੰਘ ਦੀਵਾਨਾ ਨੇ ਪੁਸਤਕ ਪ੍ਰਦਰਸ਼ਨੀ ਲਗਾਈ । ਨੌਜਵਾਨਾਂ ਤੇ ਬਜ਼ੁਰਗਾਂ ਪੁਸਤਕਾਂ ਵਿਚ ਕਾਫੀ ਦਿਲਚਸਪੀ ਦਿਖਾਈ। ਸਾਹਿਤਕਾਰ ਸਾਦਿਕ ਤਖਤੂਪੁਰਾ ਤੇ ਸਾਹਿਤ ਪ੍ਰੇਮੀ ਹੌਲਦਾਰ ਗਗਨ ਤਖਤੂਪੁਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਾਹਿਤ ਨਾਲ ਜੋੜਨ ਸਾਲ ਵਿੱਚ ਦੋ ਪ੍ਰੋਗਰਾਮ ਕੀਤੇ ਜਾਂਦੇ ਹਨ ਇਕ ਲਾਇਬ੍ਰੇਰੀ ਵੀ ਬਣਾਈ ਜਾਵੇਗੀ। ਕਲੱਬ ਦੇ ਪ੍ਰਧਾਨ ਸ਼ੰਕਰ ਦਾਸ ਨੇ ਭਗਤ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਦੀ ਅੱਜ ਦੇ ਜੀਵਨ ਵਿਚ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਸਮੇਂ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ, ਪ੍ਰੇਮ ਸਿੰਘ, ਸੋਨੂੰ, ਲੱਭਾ ਤੇ ਅਮਨਦੀਪ ਨੂੰ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ।

        ਇਸ ਸਮੇਂ ਕਲੱਬ ਮੈਂਬਰ ਸੰਸਾਰ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਅਮਨਦੀਪ ਸਿੰਘ, ਗੁਰਸੰਗਤ ਸਿੰਘ, ਡਾ. ਮੰਗਲਜੀਤ ਸਿੰਘ, ਜਗਦੀਪ ਸਿੰਘ ਨਿਊਜ਼ੀਲੈਂਡ, ਸਾਹਿਤ ਕਾਰ ਸਾਦਿਕ ਤਖਤੂਪੁਰੀ ਆਸਟਰੇਲੀਆ, ਸੋਨੂੰ ਦਿਓਲ, ਮਹਿੰਦਰਪਾਲ ਸਿੰਘ, ਤਰਲੋਚਨ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ ਜੇ ਈ, ਕਾ. ਜੁਗਿੰਦਰ ਸਿੰਘ, ਗੀਤਕਾਰ ਭੱਟੀ ਤਖਤੂਪੁਰਾ ਆਦਿ ਪਤਵੰਤੇ ਹਾਜਰ ਸਨ।

———————————————————–

ਸਾਨੂੰ ਮਾਂ ਬੋਲੀ ਪ੍ਰਤੀ ਸੁਹਿਰਦ ਰਹਿਣਾ ਚਾਹੀਦਾ – ਡਾਕਟਰ ਤੇਜਿੰਦਰਪਾਲ ਨਿਹਾਲ ਸਿੰਘ ਵਾਲਾ

ਨਿਹਾਲ ਸਿੰਘ ਵਾਲਾ / 22 ਫਰਵਰੀ  2024/ ਸਰਗਮ ਰੌਂਤਾ

              ਸਾਨੂੰ ਆਪਣੀ ਮਾਂ ਬੋਲੀ ਨੂੰ ਭੁੱਲਣਾ ਨਹੀਂ ਚਾਹੀਦਾ, ਹੋਰ ਬੋਲੀਆਂ ਸਿੱਖਣਾ,ਬੋਲਣ ਦੀ ਮੁਹਾਰਤ ਹੋਣਾ ਬੁਰਾ ਨਹੀਂ ਚੰਗੀ ਗੱਲ ਹੈ। ਪਰ ਮਾਂ ਬੋਲੀ ਵਾਲਾ ਸਤਿਕਾਰ ਹੋਰ ਭਾਸ਼ਾ ਨੂੰ ਨਹੀਂ ਮਿਲਣਾ ਚਾਹੀਦਾ। ਅਸੀ ਮਾਂ ਬੋਲੀ ਮਾਤ ਭਾਸ਼ਾ ਜ਼ਰੀਏ ਜਿਹੜੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਕਿਸੇ ਹੋਰ ਬੋਲੀ ਭਾਸ਼ਾ ਵਿਚ ਨਹੀਂ। ਸਾਨੂੰ ਆਪਣੇ ਕਿੱਤੇ ਪੇਸ਼ੇ ਵਿਚ ਵੀ ਮਾਂ ਬੋਲੀ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ। ਇਹ ਵਿਚਾਰ ਡਾਕਟਰ ਤੇਜਿੰਦਰ ਪਾਲ ਤੇ ਡਾਕਟਰ ਹਰਜੋਤ ਪਾਲ ਨੇ ਗਲਬਾਤ ਦੌਰਾਨ ਪ੍ਰਗਟਾਏ।

          ਇਸ ਸਮੇਂ ਲੇਖਕ ਪੱਤਰਕਾਰ ਰਾਜਵਿੰਦਰ ਰੌਂਤਾ ਨੇ ਮਾਂ ਬੋਲੀ ਮਾਤ ਭਾਸ਼ਾ ਦੀ ਮਹੱਤਤਾ ਤੇ ਪਿਛੋਕੜ ਬਾਰੇ ਵਿਚਾਰ ਰੱਖੇ ਅਤੇ ਮਾਂ ਬੋਲੀ ਪ੍ਰਤੀ ਸੁਹਿਰਦ ਡਾਕਟਰ ਜੋੜੀ ਦਾ ਸੰਸਥਾ ਵੱਲੋਂ ਸਨਮਾਨ ਕੀਤਾ।

———————————————————–

ਮਾਂ ਬੋਲੀ ਕਰਕੇ ਹੀ ਸਾਡਾ ਨਾਮ ਤੇ ਪਹਿਚਾਣ ਬਣਦੀ ਹੈ -ਗਿੱਲ ਰੌਂਤਾ

ਨਿਹਾਲ ਸਿੰਘ ਵਾਲਾ / 21 ਫਰਵਰੀ  2024/ ਰਾਜਵਿੰਦਰ ਰੌਂਤਾ

               ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸਬੰਧ ਵਿੱਚ ਇਲਾਕੇ ਦੇ ਵਿੱਚ ਮਾਂ ਬੋਲੀ ਅਪਣਾਉਣ ਹਿਤ ਸਮਾਗਮ ਕੀਤੇ ਗਏ। ਪਿੰਡ ਰੌਂਤਾ ਵਿਖੇ ਚਰਚਿਤ ਗੀਤਕਾਰ ਗਿੱਲ ਰੌਂਤਾ ਨੇ ਮਾਂ ਬੋਲੀ ਪ੍ਰਤੀ ਸਨੇਹ ਅਪੱਣਤ ਤੇ ਵਫ਼ਾਦਾਰੀ ਕਰਨ ਲਈ ਆਖਿਆ। ਮਾਂ ਬੋਲੀ ਪੰਜਾਬੀ ਤੇ ਮਾਤ ਭਾਸ਼ਾ ਪੰਜਾਬੀ ਦੇ ਨਾਲ ਹੀ ਸਾਡੀ ਪਹਿਚਾਣ ਹੈ ਅਸੀਂ ਪੰਜਾਬੀ ਹਾਂ ਸਾਨੂੰ ਭਾਸ਼ਾ ਅਤੇ ਬੋਲੀ ਪ੍ਰਤੀ ਸੁਹਿਰਦ ਰਹਿਣਾ ਚਾਹੀਦਾ ਹੈ। ਅਸੀ ਜੋ ਵੀ ਹਾਂ ਮਾਂ ਬੋਲੀ ਕਰਕੇ ਹਾਂ। ਸਾਡੀ ਇਸੇ ਭਾਸ਼ਾ ਬੋਲੀ ਸ਼ਬਦ ਗੀਤਾਂ ਨਾਲ ਪਹਿਚਾਣ ਸ਼ਾਨ ਬਣੀ ਹੈ। ਸਾਹਿਤਕਾਰ ਗੁਰਮੇਲ ਬੌਡੇ, ਡਾਕਟਰ ਸੁਖਵਿੰਦਰ ਸਿੰਘ ਨੇ ਨਿਹਾਲ ਸਿੰਘ ਵਾਲਾ ਵਿਖੇ ਪੰਜਾਬੀ ਮਾਤ ਭਾਸ਼ਾ ਦਿਵਸ ਸਬੰਧੀ ਬੋਲਦਿਆਂ ਵਿੱਚ ਕਿਹਾ ਕਿ ਅੱਜ ਦੇ ਦਿਨ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਾਂ ਬੋਲੀ ਬੰਗਲਾ ਲਈ ਸੰਘਰਸ਼ ਸ਼ੁਰੂ ਕੀਤਾ ਅਤੇ ਜਾਨਾਂ ਵਾਰ ਕੇ ਕੁਰਬਾਨੀ ਵੀ ਦਿੱਤੀ। ਅੱਜ ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਕੇ ਸਾਨੂੰ ਮਾਤ ਭਾਸ਼ਾ ਪ੍ਰਤੀ ਬਣਦੀ ਭੂਮਿਕਾ ਨਿਭਾਉਣ ਦੀ ਲੋੜ ਹੈ।

             ਇਸ ਸਮੇਂ ਸ਼ਾਇਰ ਗੁਰਦਾਸ ਰੀਣ, ਵਕੀਲ ਜੁਪਿੰਦਰ ਸਿੰਘ ਸਿੱਧੂ, ਸੁਖਦੇਵ ਭੋਲਾ, ਪਰਸ਼ੋਤਮ ਪੱਤੋਂ, ਸੁੱਖੀ ਸ਼ਾਂਤ, ਬੱਬੀ ਪੱਤੋਂ, ਡਾ ਰਾਜਵੀਰ ਰੌਂਤਾ, ਰੌਂਤਾ ਬਲਜੀਤ, ਗਗਨ ਤਖਤੂਪੁਰਾ ਨੇ ਕਿਹਾ ਕਿ ਆਪਣੇ ਆਪ, ਘਰ, ਪਰਿਵਾਰ ਅਤੇ ਦੋਸਤਾਂ ਤੋਂ ਪੰਜਾਬੀ ਮਾਂ ਬੋਲੀ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ। ਸਾਨੂੰ ਮਾਂ ਬੋਲੀ ਤੇ ਭਾਸ਼ਾ ਨੂੰ ਲਿਖਣ, ਪੜ੍ਹਨ ਵਿੱਚ ਮਾਣ ਹੋਣਾ ਚਾਹੀਦਾ ਹੈ। ਦੁਨੀਆਂ ਵਿੱਚ ਸਤਿਕਾਰੀ ਜਾਣ ਵਾਲੀ ਪੰਜਾਬੀ ਨੂੰ ਆਪਣੇ ਘਰੋਂ ਹੋਰ ਸਤਿਕਾਰ ਮਿਲਣ ਦੀ ਲੋੜ ਹੈ।

———————————————————–

ਅੱਠ ਸੰਤ ਮਹਾਪੁਰਖਾਂ ਦੀ ਯਾਦ ‘ਚ ਮਹਿਮੇਸ਼ਾਹੀ ਵਿਖੇ ਸੰਤ ਸਮਾਗਮ ਕਰਵਾਇਆ

ਬਾਘਾਪੁਰਾਣਾ / 18 ਫਰਵਰੀ  2024/ ਰਾਜਿੰਦਰ ਸਿੰਘ ਕੋਟਲਾ

              ਵੱਡਾ ਡੇਰਾ ਨਿਰਮਲਾ ਮਹਿਮੇਸ਼ਾਹੀ ਪੰਜਗਰਾਈ ਕਲਾਂ ਵਿਖੇ ਸ੍ਰੀ ਮਾਨ 108 ਸੰਤ ਬਾਬਾ ਮਲੂਕ ਸਿੰਘ ਜੀ ਗੋਦੜੀਏ, ਸੰਤ ਅਤਰ ਸਿੰਘ ਜੀ, ਸੰਤ ਬਾਬਾ ਤਰਲੋਕ ਸਿੰਘ ਜੀ, ਸੰਤ ਬਾਬਾ ਕਿਸ਼ਨ ਸਿੰਘ ਜੀ ਵਿਰੱਕਤ, ਸੰਤ ਬਾਬਾ ਮਾਹਣਾ ਸਿੰਘ ਜੀ, ਸੰਤ ਬਾਬਾ ਨਾਜਰ ਸਿੰਘ ਜੀ, ਸੰਤ ਬਾਬਾ ਨਛੱਤਰ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਮੁਖੀਏ ਅਤੇ ਸਮੂਹ ਮਹਾਂਪੁਰਸ਼ਾ ਦੀ ਯਾਦ ਵਿੱਚ ਸਲਾਨਾ ਸੰਤ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਭਾਈਰੂਪਾ ਸੰਤ ਬਾਬਾ ਬਲੌਰ ਸਿੰਘ ਦੀ ਦੇਖ ਰੇਖ ਵਿੱਚ ਐਨ ਆਈ ਵੀਰਾਂ, ਨਗਰ ਨਿਵਾਸੀ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਧਾ ਭਾਵਨਾ ਨਾਲ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਤੇ ਸੁਖਮਨੀ ਸਾਹਿਬ ਪਾਠਾਂ ਦੀ ਚਲ ਰਹੀ ਲੜੀ ਦੇ ਭੋਗ ਪਾਏ ਗਏ ਅਤੇ ਸੰਤ ਬਾਬਾ ਜਸਵੀਰ ਸਿੰਘ ਲੋਪੋ, ਸੰਤ ਬਾਬਾ ਰਾਜਵਿੰਦਰ ਸਿੰਘ ਘਰਾਂਗਣਾ ਅਤੇ ਬਾਬਾ ਕੁਲਦੀਪ ਸਿੰਘ ਡਿੱਖ ਦੇ ਰਾਗੀਆਂ ਜੱਥਿਆਂ ਨੇ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ।ਜਿਥੇ ਦੇਸ ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋਈਆਂ। ਇਸ ਮੌਕੇ ਸੀ੍ ਮਹੰਤ ਰੇਸ਼ਮ ਸਿੰਘ ਜੀ ਨਿਰਮਲਾ ਪੰਚਾਇਤੀ ਅਖਾੜਾ ਹਰਿਦੁਆਰ ਨੇ ਸੰਗਤਾਂ ਪਰ ਬਚਨ ਕਰਦਿਆਂ ਕਿਹਾ ਕਿ ਸਾਨੂੰ ਸਮਾਜਿਕ ਬੁਰਾਈਆਂ ਅਤੇ ਨਸੇ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਗ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਕਿਰਤ ਕਰੋ ਅਤੇ ਨਾਮ ਜਪੋ ਤੇ ਪਹਿਰਾ ਦੇਣ ਵਾਲਾ ਪੁਰਾਣੀ ਕਦੇ ਜਿੰਦਗੀ ਵਿੱਚ ਦੁਖੀ ਨਹੀਂ ਹੋਵੇਗਾ। ਉਨਾਂ ਖਾਸ ਕਰਕੇ ਗਲਤੀਆਂ ਕਰ ਰਹੀ ਬੀਬੀਆਂ ਨੂੰ ਕਿਹਾ ਭਰੂਣ ਹੱਤਿਆ ਕਰਨੀ ਧੀਆਂ ਨੂੰ ਕੁੱਖ ਵਿੱਚ ਮਾਰਨਾ ਬਹੁਤ ਵੱਡਾ ਪਾਪ ਹੈ ਅਜਿਹਾ ਪਾਪ ਕਰਨ ਵਾਲਿਆਂ ਨੂੰ ਪਰਮਾਤਮਾ ਕਦੇ ਮੁਆਫ ਨਹੀਂ ਕਰਦਾ। ਇਸ ਲਈ ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਲੋਕ ਇਸੇ ਤਰ੍ਹਾਂ ਕੁੱਖਾਂ ਵਿੱਚ ਜੰਮਨ ਤੋਂ ਪਹਿਲਾਂ ਅਸੀਂ ਧੀਆਂ ਨੂੰ ਮਾਰਦੇ ਰਹੇ ਤਾਂ ਸੋਚੋ ਸੰਗਤ ਜੀ ਅਸੀਂ ਆਪਣੇ ਮੁੰਡਿਆਂ ਦਾ ਕੀਹਦੇ ਨਾਲ ਵਿਆਹ ਕਰਾਂਗੇ। ਸੰਤਾਂ ਨੇ ਡੇਰੇ ਦੇ ਮੁੱਖ ਸੇਵਾਦਾਰ ਦੀ ਸੰਤ ਬਾਬਾ ਚਮਕੌਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਜਿਸ ਸੇਵਾ ਭਾਵਨਾ ਨੂੰ ਲੈ ਅਸੀਂ ਇਸ ਨਿਰਮਲਾ ਡੇਰਾ ਮਹਿਮੇਂ ਸ਼ਾਹੀ ਪੰਜਗਰਾਈ ਕਲਾਂ ਦੀ ਸੰਤ ਚਮਕੌਰ ਸਿੰਘ ਭਾਈਰੂਪਾ ਸੇਵਾ ਸੌਪੀ ਸੀ ਉਸ ਸੇਵਾ ਵਿੱਚ ਬਾਬਾ ਭਾਈਰੂਪਾ ਖਰੇ ਉਤਰ ਰਹੇ। ਜਿਸ ਦੀ ਨਿਰਮਲਾ ਪੰਚਾਇਤੀ ਅਖਾੜਾ ਹਰਿਦੁਆਰ ਅਤੇ ਸਮੂਹ ਨਿਰਮਲਾ ਭੇਖ ਵੱਲੋਂ ਲੱਖ ਲੱ ਵਧਾਈਆਂ ਦਿੰਦੇ ਹਾਂ। ਇਸ ਮੌਕੇ ਮਹੰਤ ਕਮਲਜੀਤ ਸਿੰਘ ਸਾਸ਼ਤਰੀ ਅਤੇ ਹੋਰ ਸੰਤਾਂ ਮਹਾਪੁਰਸ਼ਾਂ ਨੇ ਵੀ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਅਤੇ ਨਿਰਮਲਾ ਵੱਡਾ ਡੇਰਾ ਮਹਿਮੇਂ ਸ਼ਾਹੀ ਪੰਜਗਰਾਈ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਜੀ ਭਾਈਰੁੂਪਾ ਨੇ ਆਰਤੀ ਅਨੰਦ ਸਾਹਿਬ ਦਾ ਪਾਠ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਜੋੜੀ ਕੀਤੀ। ਗੁਰੂ ਸਾਹਿਬ ਜੀ ਦੇ ਹੁਕਮਨਾਮੇ ਉਪਰੰਤ ਸੰਤ ਬਾਬਾ ਚਮਕੌਰ ਸਿੰਘ ਜੀ ਭਾਈਰੁੂਪਾ ਨੇ ਸੰਤ ਸਮਾਗਮ ਵਿੱਚ ਆਏ ਹੋਏ ਸੰਤ ਮਹਾਂਪੁਰਸ਼ਾਂ, ਸੰਗਤਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਤ ਸਮਾਗਮ ਵਿੱਚ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਲੋਈਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਗੁਰੂ ਕੇ ਲੰਗਰਾਂ ਵਿੱਚ, ਲੱਡੂ, ਬਰਫੀ, ਗਜਰੇਲਾ, ਕੇਲੇ, ਸੰਤਰੇ, ਜਲੇਬੀਆਂ, ਪਕੌੜੇ ਅਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।

            ਸਮਾਗਮ ਦੌਰਾਨ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਭਰਵੀ ਸ਼ਮੂਲੀਅਤ ਕੀਤੀ ਉੱਥੇ ਹੀ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਸ਼੍ਰੀ ਮਹੰਤ ਸੰਤ ਬਾਬਾ ਰੇਸ਼ਮ ਸਿੰਘ ਜੀ ਨਿਰਮਲਾ, ਪੰਚਾਇਤੀ ਅਖਾੜਾ ਹਰਿਦੁਆਰ, ਮਹੰਤ ਬਾਬਾ ਹਾਕਮ ਸਿੰਘ ਜੀ, ਮਹੰਤ ਜਗਤਾਰ ਸਿੰਘ ਜੀ, ਮਹੰਤ ਚਮਕੌਰ ਸਿੰਘ ਜੀ ਪ੍ਰਧਾਨ, ਮਹੰਤ ਕ੍ਰਿਸ਼ਨਦਾਸ ਜੀ ਪੂਹਲਾ, ਅਮਨਦੀਪ ਸਿੰਘ ਉਗੋਕੇ, ਕ੍ਰਿਸ਼ਨ ਦਾਸ ਜੀ ਹੰਡਿਆਇਆ, ਮਹੰਤ ਜਤਿੰਦਰ ਸਿੰਘ ਜੀ ਲੋਹਗੜ੍ਹ, ਸੰਤ ਸੁਖਵਿੰਦਰ ਸਿੰਘ, ਮਹੰਤ ਗੁਪਾਲ ਸਿੰਘ ਜੀ ਕੁਠਾਰੀ, ਬਾਬਾ ਗੁਰਪ੍ਰੀਤ ਸਿੰਘ ਪੰਜਗਰਾਂਈ, ਮਹੰਤ ਅਮਰੀਕ ਸਿੰਘ ਅੰਮ੍ਰਿਤਸਰ, ਸੰਤ ਬਾਬਾ ਅਮਨਦੀਪ ਸਿੰਘ ਜਲੰਧਰ, ਮਹੰਤ ਸੁੰਦਰਦਾਸ ਪੰਜਗਰਾਈ, ਮਹੰਤ ਵਿਕਰਮਜੀਤ ਸਿੰਘ ਚੀਮਾਂ, ਮਹੰਤ ਦੇਵਾਨੰਦ ਕਲਿਆਣ ਸੁੱਖਾ, ਮਹੰਤ ਸੁਖਚੈਨ ਸਿੰਘ, ਭਾਈ ਕੁਲਦੀਪ ਸਿੰਘ, ਮਹੰਤ ਜਸਪਾਲ ਸਿੰਘ, ਮਹੰਤ ਇੰਦਰਜੀਤ ਸਿੰਘ, ਮਹੰਤ ਗਰੀਬਦਾਸ, ਭਾਈ ਸਤਨਾਮ ਸਿੰਘ ਰੱਤਾਖੇੜਾ, ਸੰਤ ਮੋਹਨਦਾਸ ਜੀ ਬਰਗਾੜੀ, ਮਹੰਤ ਗੁਰਸੇਵਕ ਸਿੰਘ ਢਿਲਵਾ, ਮਹੰਤ ਹੈਪੀ ਬਾਵਾ ਜੀ, ਸੰਤ ਗੁਰਸ਼ਨਜੀਤ ਸਿੰਘ ਸੇਖਵਾਂ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਜਗਰੂਪ ਸਿੰਘ ਬੁੱਗਰ, ਮਹੰਤ ਗੁਰਮੁੱਖ ਸਿੰਘ ਲੋਪੋ, ਸੰਤ ਮਹਾਵੀਰ ਸਿੰਘ ਤਾਜੇਵਾਲ ਹੁਸ਼ਿਆਰਪੁਰ, ਸੰਤ ਬਲਜਿੰਦਰ ਸਿੰਘ ਕਾਂਉਕੇ, ਭਾਈ ਗੁਰਸੇਵਕ ਸਿੰਘ ਮੱਲਕੇ, ਪੰਥਕ ਆਗੂ ਰਣਜੀਤ ਸਿੰਘ ਵਾਂਦਰ, ਬਾਗੀ ਸਿੰਘ ਮਹਿੰਗੇ ਵਾਂਦਰ, ਦਲਜੀਤ ਸਿੰਘ, ਸੁਖਪਰੀਤ ਕੌਰ ਕੋਟਲਾ, ਦਲਜੀਤ ਸਿੰਘ ਥਰਾਜ, ਗੁਰਦੀਪ ਸਿੰਘ ਬਠਿੰਡਾ, ਸੂਬੇਦਾਰ ਬਲਦੇਵ ਸਿੰਘ ਜਿਲਾ ਪ੍ਰਧਾਨ ਅੰਬੇਦਕਰ ਮਿਸ਼ਨ ਮੋਗਾ, ਭੋਲਾ ਸਿੰਘ ਸਮਾਧਭਾਈ, ਕਰਨਲ ਬਾਬੂ ਸਿੰਘ ਮੋਗਾ, ਪ੍ਰਿੰਸੀਪਲ ਸੁਰਜੀਤ ਸਿੰਘ ਦੌਧਰ, ਲਾਡੀ ਸਿੰਘ, ਜਸਨਪਰੀਤ ਸਿੰਘ ਥਰਾਜ , ਭਾਈ ਬਲਜਿੰਦਰ ਸਿੰਘ ਗੋਰਾ ਸਿੰਘ ਖੁਖਰਾਣਾ, ਰਾਜਿੰਦਰ ਸਿੰਘ ਖਾਲਸਾ, ਰਾਜਵੀਰ ਸਿੰਘ ਭਲੂਰ, ਨਗਰ ਪੰਚਾਇਤ ਆਦਿ ਤੋਂ ਇਲਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੇ ਧਾਰਮਿਕ, ਸਮਾਜਿਕ, ਰਾਜਨੀਤਕ ਆਗੂ ਸਾਹਿਬਬਾਨ ਅਤੇ ਸੰਗਤਾਂ ਹਜਾਰਾਂ ਦੀ ਗਿਣਤੀ ਵਿੱਚ ਹਾਜਰ ਸਨ।

———————————————————–

ਸ਼ਹੀਦ ਬਾਬਾ ਤੇਗਾ ਸਿੰਘ ਜੀ ਬਿਰਧ ਆਸ਼ਰਮ ਚੰਦ ਪੁਰਾਣਾ ‘ਚ ਬਜ਼ੁਰਗਾਂ ਨੂੰ ਗਰਮ ਕੱਪੜੇ ਅਤੇ ਬੂਟ ਵੰਡੇ ਗਏ 

ਬਜ਼ੁਰਗਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ -ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ

ਬਾਘਾ ਪੁਰਾਣਾ / 04 ਫਰਵਰੀ 2024/ ਭਵਨਦੀਪ ਸਿੰਘ ਪੁਰਬਾ

                 ਮਾਲਵੇ ਦਾ ਪ੍ਰਸਿੱਧ ਬੇ-ਸਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਿਤ ਹੋ ਰਿਹਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਬਿਰਧ ਆਸ਼ਰਮ ਚੰਦ ਪੁਰਾਣਾ ਜਿੱਥੇ ਬਹੁਤ ਸਾਰੇ ਬਜ਼ੁਰਗ ਆਪਣੀ ਜ਼ਿੰਦਗੀ ਦੇ ਅਖੀਰ ਵਾਲੇ ਪਲ ਬਤੀਤ ਕਰ ਰਹੇ ਹਨ। ਇਹ ਬਿਰਧ ਆਸ਼ਰਮ ਸੇਵਾ ਦੇ ਪੁੰਜ ਸਮਾਜ ਸੇਵੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਬਣਾਇਆ ਗਿਆ ਸੀ ਜਿੱਥੇ ਸਮੇਂ-ਸਮੇਂ ਬਜ਼ੁਰਗਾਂ ਦਾ ਸਤਿਕਾਰ ਕਰਦੇ ਹੋਏ ਕਈ ਸਮਾਜ ਸੇਵੀ ਬਜ਼ੁਰਗਾਂ ਵਾਸਤੇ ਫਲ, ਮਿਠਾਈਆਂ, ਕੱਪੜੇ ਦੇਣ ਵਾਸਤੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਰੁਪਿੰਦਰ ਸਿੰਘ ਧਾਲੀਵਾਲ ਸਰਪੰਚ ਤਲਵੰਡੀ ਭੰਗਏਰਈਆ, ਜਗਤਾਰ ਸਿੰਘ ਚੂਹੜਚੱਕ ਅਤੇ ਸੁਖਦੇਵ ਰਾਜ ਨੇ ਗਰਮ ਕੱਪੜੇ ਕੋਟੀਆਂ, ਬੂਟ ਆਦਿ ਬਜ਼ੁਰਗਾਂ ਨੂੰ ਵੰਡੇ। ਇਸ ਮੌਕੇ ਆਸ਼ਰਮ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਵੀ ਕੀਤੀ।

            ਬਾਬਾ ਜੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਸਾਨੂੰ ਉਹਨਾਂ ਵੱਲੋਂ ਅਸੀਸ ਮਿਲਦੀ ਹੈ ਜੋ ਸਾਨੂੰ ਭਵਸਾਗਰ ਪਾਰ ਕਰਾ ਸਕਦੀ ਹੈ। ਬਜ਼ੁਰਗਾਂ ਦੀ ਸੇਵਾ ਇੱਕ ਉੱਤਮ ਸੇਵਾ ਹੈ। ਜਿਸ ਦੇ ਘਰ ਬਿਰਧ ਮਾਤਾ ਹਨ ਉਹ ਘਰ ਸਵਰਗ ਦੀ ਨਿਆਈ ਹੈ। ਇਸ ਮੌਕੇ ਬਾਬਾ ਜੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਰੁਪਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ। ਬਾਬਾ ਜੀ ਵੱਲੋਂ ਕੀਤਾ ਇਹ ਕਾਰਜ ਬਹੁਤ ਸਲਾਘਾਯੋਗ ਹੈ। ਸਾਡੇ ਜਿਲ੍ਹੇ ਅੰਦਰ ਇਹ ਆਸ਼ਰਮ ਆਪਣੀ ਵੱਖਰੀ ਹੀ ਪਹਿਚਾਣ ਰੱਖਦਾ ਹੈ ਜਿੱਥੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਨਾ ਆਸ਼ਰਮ ਦੇ ਨਾਂ ਤੇ ਕੋਈ ਉਗਰਾਹੀ ਕੀਤੀ ਜਾਂਦੀ ਹੈ। ਇਹ ਜੋ ਕਾਰਜ ਹਨ ਇਹ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦੇ ਹਨ। ਅੱਜ ਅਸੀਂ ਇੱਥੇ ਪਹੁੰਚ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ।

———————————————————–

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਚੰਦ ਪੁਰਾਣਾ ਪਹੁੰਚਣ ‘ਤੇ ਬਾਬਾ ਗੁਰਦੀਪ ਸਿੰਘ ਜੀ ਨੇ ਕੀਤਾ ਸਵਾਗਤ

ਕਿਹਾ – ਇਸ ਸਥਾਨ ਤੇ ਪਹੁੰਚ ਕੇ ਆਤਮਿਕ ਸਕੂਨ ਮਿਲਿਆ

ਬਾਘਾ ਪੁਰਾਣਾ / 01 ਫਰਵਰੀ 2024/ ਭਵਨਦੀਪ ਸਿੰਘ ਪੁਰਬਾ

               ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਜਿਨਾਂ ਦਾ ਸਵਾਗਤ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਰਦਿਆਂ ਕਿਹਾ ਕਿ ਸਾਨੂੰ ਅੱਜ ਖੁਸ਼ੀ ਮਹਿਸੂਸ ਹੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹਨ। ਉਹਨਾਂ ਨੇ ਕਿਹਾ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਆਪਣੀ ਕਾਰਜ ਪ੍ਰਣਾਲੀ ਨੂੰ ਹੋਰ ਵੀ ਬਿਹਤਰ ਬਣਾਉਗੇ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਾਲਵੇ ਦਾ ਇਹ ਪਵਿੱਤਰ ਅਤੇ ਇਤਿਹਾਸਿਕ ਸਥਾਨ ਮਨੁੱਖਤਾ ਦੇ ਭਲੇ ਦੇ ਲਈ ਆਏ ਦਿਨ ਕਾਰਜ ਕਰ ਰਿਹਾ ਹੈ ਇਸ ਸਥਾਨ ਨੇ ਜਿੱਥੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਸਿੱਖੀ ਦੇ ਪ੍ਰਚਾਰ ਦੀ ਬਹੁਤ ਜਰੂਰਤ ਹੈ ਜੋ ਬਾਬਾ ਗੁਰਦੀਪ ਸਿੰਘ ਬਖੂਬੀ ਦੇ ਨਾਲ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਕਿਹਾ ਕਿ ਇਹ ਸਥਾਨ ਮਨੁੱਖਤਾ ਦੇ ਭਲੇ ਦਾ ਕੇਂਦਰ ਬਣ ਚੁੱਕਾ ਹੈ ਜਿੱਥੇ ਬਿਰਧ ਆਸ਼ਰਮ ਬਣਿਆ ਹੋਇਆ ਹੈ ਇਸ ਆਸ਼ਰਮ ਦੇ ਵਿੱਚ ਬਜ਼ੁਰਗਾਂ ਨੂੰ ਘਰ ਵਾਂਗ ਹੀ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਇਥੋਂ ਤੱਕ ਕਿ ਇਸ ਸਥਾਨ ਤੇ ਹਰ ਸਾਲ ਲੋੜਵੰਦਾਂ ਦੇ ਵਿਆਹ ਹੁੰਦੇ ਹਨ ਅਤੇ ਪੁਰਾਤਨ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਬਾਬਾ ਗੁਰਦੀਪ ਸਿੰਘ ਵੱਲੋਂ ਵਿਸ਼ੇਸ਼ ਕਦਮ ਪੁੱਟੇ ਜਾਂਦੇ ਹਨ।

            ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਥਾਨ ਦੀ ਮਹਿਮਾ ਬਹੁਤ ਸੁਣੀ ਸੀ ਪਰ ਅੱਜ ਆ ਕੇ ਦੇਖਿਆ ਤਾਂ ਮਨ ਨੂੰ ਆਤਮਿਕ ਸੰਤੁਸ਼ਟੀ ਮਿਲੀ ਹੈ ਕਿ ਜਿਸ ਸਥਾਨ ਤੇ ਆਏ ਦਿਨ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਨਤਮਸਤਕ ਹੁੰਦੀਆਂ ਹਨ ਅਤੇ ਖੁਸੀਆਂ ਪ੍ਰਾਪਤ ਕਰਦੀਆਂ ਹਨ ਤਾਂ ਇਸ ਸਥਾਨ ਤੇ ਅਸੀਂ ਕਿਉਂ ਨਾ ਜਾ ਕੇ ਆਸ਼ੀਰਵਾਦ ਲਈਏ। ਉਹਨਾਂ ਨੇ ਕਿਹਾ ਕਿ ਪੁਰਾਤਨ ਵਿਰਸੇ ਨੂੰ ਦਰਸਾਉਂਦਾ ਹੋਇਆ ਅਜਾਇਬ ਘਰ ਵੀ ਖਿੱਚ ਦਾ ਕੇਂਦਰ ਹੈ ਜਿਸ ਨਾਲ ਅਜੋਕੀ ਪੀੜੀ ਨੂੰ ਆਪਣੀ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਹੈ।

———————————————————–

ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੇ ਵਿੱਚ ਮਾਘੀ ਦੇ ਪਵਿੱਤਰ ਦਿਹਾੜੇ ਤੇ ਲੱਗੀਆਂ ਰੌਣਕਾਂ

ਪਰਮੇਸ਼ਰ ਆਪਣੇ ਪਿਆਰਿਆਂ ਦੀ ਟੁੱਟੀ ਗੰਢਣ ਅਤੇ ਗੁਨਾਹ ਬਖਸ਼ਣਹਾਰ ਹੈ -ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ

ਬਾਘਾ ਪੁਰਾਣਾ / 15 ਜਨਵਰੀ 2024/  ਭਵਨਦੀਪ ਸਿੰਘ ਪੁਰਬਾ

              ਮਾਲਵੇ ਦੇ ਪ੍ਰਸਿੱਧ ਪਵਿੱਤਰ ਅਤੇ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗ਼ਲ ਸਾਮਰਾਜ ਖ਼ਿਲਾਫ਼ ਆਖ਼ਰੀ ਤੇ ਨਿਰਣਾਇਕ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਚਾਲੀ ਸਿੰਘਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ।

             ਇਹ ਸਮਾਗਮ ਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਦੇ ਉਦਮ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਗੀ, ਭਾਈ ਇਕਬਾਲ ਸਿੰਘ ਦੀ ਲੰਗੇਆਣ ਵਾਲੇ, ਕਵੀਸ਼ਰ ਭਾਈ ਗੁਰਬਚਨ ਸਿੰਘ ਸ਼ੇਰਪੁਰੀ ਆਦਿ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਸਜੇ ਧਾਰਮਿਕ ਦੀਵਾਨਾਂ ਵਿੱਚ ਪ੍ਰਵਚਨ ਕਰਦਿਆਂ ਬਾਬਾ ਗੁਰਦੀਪ ਸਿੰਘ ਜੀ ਨੇ ਆਖਿਆ ਕਿ ਚਾਲੀ ਮੁਕਤਿਆਂ ਨੇ, ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ ‘ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।ਉਨ੍ਹਾਂ ਆਖਿਆ ਕਿ ਪ੍ਰੇਮ ਨਾਲ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਪਰਮਾਤਮਾ ਸਭ ਜੀਵਾਂ ਨੂੰ ਬਖਸ਼ਣਹਾਰ ਹੈ ਟੁੱਟੀ ਗੰਢਣ ਵਾਲਾ ਹੈ ਅੱਜ ਇਸ ਮਾਤ ਲੋਕ ਤੇ ਜੀਵ ਨੂੰ ਉਸ ਦੇ ਦਰ ਅੱਗੇ ਨਤਮਸਤਕ ਹੋਣ ਦੀ ਲੋੜ ਹੈ ਪਰਮਾਤਮਾ ਉਸ ਦੇ ਸਾਰੇ ਗੁਨਾਹ ਬਖ਼ਸ਼ ਦਿੰਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਦੀ ਬਾਣੀ ਜੀਵ ਦੇ ਸਾਰੇ ਬੰਧਨ ਕੱਟ ਦਿੰਦੀ ਹੈ ਆਓ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਿਮਰ ਕੇ ਲੋਕ ਅਤੇ ਪ੍ਰਲੋਕ ਨੂੰ ਸਫਲ ਕਰੀਏ । ਸਮਾਗਮ ਦੌਰਾਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਈਆਂ ਸੰਗਤਾਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਠੰਡ ਦੇ ਬਾਵਜੂਦ ਵੀ ਸੰਗਤਾਂ ਵਿੱਚ ਇਹਨਾਂ ਉਤਸ਼ਾਹ ਸੀ ਕਿ ਸੰਗਤਾਂ ਨੇ ਲੰਬੀ ਕਤਾਰ ਵਿੱਚ ਖੜ ਕੇ ਮੱਥਾ ਟੇਕਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਗੁਰੂ ਦੇ ਨਾਲ ਆਪਣੀ ਪ੍ਰੀਤ ਗੰਢੀ ਰੱਖੀ।

           ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ, ਨੰਦ ਸਿੰਘ ਬਰਾੜ, ਸਰਪੰਚ ਮੇਜਰ ਸਿੰਘ ਗਿੱਲ, ਨਿਰਮਲ ਸਿੰਘ ਡੇਰੀ ਵਾਲਾ ਚੰਦ ਪੁਰਾਣਾ, ਚਮਕੌਰ ਸਿੰਘ ਚੰਦ ਪੁਰਾਣਾ, ਬਿੱਲੂ ਸਿੰਘ ਧਰਮ ਸਿੰਘ,ਭਜਨ ਸਿੰਘ, ਰਜਿੰਦਰ ਸਿੰਘ ਕਾਲੇਕੇ, ਜੀਤਾ ਸਿੰਘ ਨੰਬਰਦਾਰ ਜਨੇਰ, ਜਸਕਰਨ ਸਿੰਘ,ਬਿੰਦਰ ਸਿੰਘ ਬੀੜ ਵਾਲੇ,ਕਾਕਾ ਸਿੰਘ ਕਨੇਡਾ ਸਮੇਤ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਹੋਈਆਂ। ਸਮਾਗਮ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।

          ————————————————————— 

 

           

————————————————————— 

 ————————————————————— 

ਮੈਡਮ ਅਨੀਤਾ ਦਰਸ਼ੀ (ਐਡੀਸ਼ਨਲ ਡਿਪਟੀ ਕਮਿਸ਼ਨਰ) ਨੇ ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਕਟਾਈ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ  

ਲੜਕੀਆਂ ਨੂੰ ਆਪਣੇ ਪੈਰਾ  ਤੇ ਖੜੇ ਹੋਣਾ ਚਾਹੀਦਾ ਹੈ  -ਮੈਡਮ ਅਨੀਤਾ ਦਰਸ਼ੀ

 ਮੋਗਾ/ ਸਤੰਬਰ 2023 / ਮਵਦੀਲਾ ਬਿਓਰੋ

              ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡਣ ਲਈ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਵੱਲੋਂ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਖਜਾਨਚੀ ਗੋਕਲ ਚੰਦ ਬੁੱਘੀਪੁਰਾ ਅਤੇ ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।

      ਮੈਡਮ ਅਨੀਤਾ ਦਰਸ਼ੀ ਜੀ ਨੇ ਰੀਬਨ ਕੱਟ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਿਲਾਈ ਵਿਦਿਆਰਥਣਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧਾ ਪੇਸ਼ ਕੀਤਾ ਗਿਆ। ਉਪਰੰਤ ਮੈਡਮ ਅਨੀਤਾ ਦਰਸ਼ੀ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਦੇ ਸਿਲਾਈ ਕਟਾਈ ਦਾ ਕੋਰਸ ਪੂਰਾ ਕਰਕੇ ਪਾਸ ਹੋਈਆ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਬੋਲਦਿਆ ਮੈਡਮ ਅਨੀਤਾ ਦਰਸ਼ੀ ਜੀ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਪੈਰਾ  ਤੇ ਖੜੇ੍ ਹੋਣਾ ਚਾਹੀਦਾ ਹੈ ਤਾਂ ਹੀ ਉਸ ਸਮਾਜ ਵਿੱਚ ਉੱਚਾ ਰੁਤਬਾ ਹਾਸਿਲ ਕਰ ਸਕਦੀਆਂ ਹਨ।   ਇਸ ਮੌਕੇ ਮੈਡਮ ਅਨੀਤਾ ਦਰਸ਼ੀ ਨੂੰ ਵਿਦਿਆਰਥਣਾ ਅਤੇ ਪ੍ਰਬੰਧਕਾਂ ਨੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ। ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਗਤੀਵਿਧੀਆਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

        ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਸੋਨੀਆ ਗਾਬਾ ਦੇ ਪਤੀ ਗੁਲਸ਼ਨ ਗਾਬਾ ਜੀ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਪੰਚ ਭੁਪਿੰਦਰ ਸਿੰਘ (ਜਿਲ੍ਹਾ ਪ੍ਰਧਾਨ: ਬੀ.ਕੇ.ਯੂ. ਲੱਖੋਵਾਲ), ਸਟੇਟ ਐਵਾਰਡੀ ਸੁਖਦੇਵ ਸਿੰਘ, ਪੰਚ ਧੀਰਜ ਕੁਮਾਰ ਚਾਵਲਾ, ਪੰਚ ਦਰਸ਼ਨ ਸਿੰਘ, ਸਾਬਕਾ ਪੰਚ ਅੰਗਰੇਜ ਸਿੰਘ, ਡਾ ਕੇਵਲ ਸਿੰਘ, ਨਰਿੰਦਰਪਾਲ, ਪ੍ਰੇਮ ਲਾਲ ਪੁਰੀ, ਗੁਰਨਾਖ ਸਿੰਘ, ਜਸਵਿੰਦਰ ਸਿੰਘ, ਹੀਰਾ ਸਿੰਘ ਕਾਹਨ ਸਿੰਘ ਵਾਲਾ, ਮਾ. ਬੰਤ ਸਿੰਘ, ਸਿਲਾਈ ਕਟਾਈ ਮੈਡਮ ਬਲਜਿੰਦਰ ਕੌਰ, ਬਿਊਟੀਸ਼ਨ ਮੈਡਮ ਬਲਜਿੰਦਰ ਕੌਰ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।

————————————————————— 

ਸਬਰੰਗ ਵੈਲਫੇਅਰ ਕਲੱਬ ਵੱਲੋਂ ਪਿੰਡ ਬੁੱਘੀਪੁਰਾ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਹੋਇਆ 35 ਯੂਨਿਟ ਖੁਨਦਾਨ

ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ -ਨਰੇਸ਼ ਚਾਵਲਾ

ਮੋਗਾ/ ਸਤੰਬਰ 2023 / ਭਵਨਦੀਪ ਸਿੰਘ ਪੁਰਬਾ

            ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਵੱਲੋਂ ਸਮਾਜ ਸੇਵੀ ਸ਼੍ਰੀ ਗੋਕਲ ਚੰਦ ਜੀ ਦੀ ਸ੍ਰਪਰਸਤੀ ਹੇਠ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਪਿੰਡ ਵਿੱਚ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਪੰਜ ਅੋਰਤਾਂ ਸਮੇਤ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਯੋਗਦਾਨ ਪਾਇਆ। ਇਸ ਕੈਂਪ ਵਿੱਚ ਸ਼੍ਰੀ ਨਰੇਸ਼ ਕੁਮਾਰ ਚਾਵਲਾ (ਜੋਆਇੰਟ ਸੈਕਟਰੀ: ਆਮ ਆਦਮੀ ਪਾਰਟੀ ਪੰਜਾਬ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆ ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਮੈਂ 47 ਵਾਰ ਖੁਨ ਦਾਨ ਕਰ ਚੁੱਕਾ ਹਾਂ। ਮੇਰਾ ਤਿੰਨ ਮਹੀਨੇ ਦਾ ਰਿਮਾਇਡਰ ਲੱਗਿਆ ਹੋਇਆ ਹੈ ਅਤੇ ਮੈਨੂੰ ਹਰ ਵਾਰ ਖੂਨਦਾਨ ਕਰਨ ਵਿੱਚ ਵੱਖਰੀ ਸੰਤੁਸਟੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ।

            ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸਾਮਿਲ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਖੂਨਦਾਨੀਆਂ ਦੇ ਬੈਚ ਲਗਾ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਖੂਨਦਾਨੀਆਂ ਅਤੇ ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਦੇ ਮੈਂਬਰਾਂ ਤੋਂ ਇਲਾਵਾ ਰੂਰਲ ਐੱਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸ. ਮੁਖਤਿਆਰ ਸਿੰਘ, ਛੈਬਰ ਸਿੰਘ, ਸੁਖਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਹਰਜੰਗ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਗੁਰਿੰਦਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ ਬਲਾਕ-1, ਰਮੇਸ ਖੋਖਰ, ਦਰਸ਼ਨ ਸਿੰਘ ਗਿੱਲ, ਰਵੀ ਚਾਵਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।

————————————————————— 

ਉਘੇ ਸਮਾਜ ਸੇਵੀ ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਚਮਕੌਰ ਸਿੰਘ ਸੰਘਾ ਦਾ ਕਨੈਡਾ ਦੀ ਵਾਪਸੀ ਤੋ ਬਾਅਦ ਪਿੰਡ ਪਹੁੰਚਣ ਤੇ ਨਿਘਾ ਸਵਾਗਤ

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ

              ਉੱਘੇ ਸਮਾਜ ਸੇਵੀ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਨ.ਆਰ.ਆਈ ਸ. ਚਮਕੌਰ ਸਿੰਘ ਸੰਘਾ ਦਾ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਦੱਸਿਆ ਕਿ ਤਿੰਨ ਵਾਰ ਫ਼ੱਕਰ ਬਾਬਾ ਦਾਮੂ ਸ਼ਾਹ ਜੀ ਦੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਉੱਘੇ ਸਮਾਜ ਸੇਵਕ ਸ. ਚਮਕੌਰ ਸਿੰਘ ਸੰਘਾ ਆਪਣੀ ਧਰਮ ਪਤਨੀ ਸ੍ਰੀ ਮਤੀ ਮਨਜੀਤ ਕੌਰ ਸਮੇਤ ਕਈ ਸਾਲਾ ਬਾਅਦ ਕੈਨੇਡਾ ਤੋਂ ਵਾਪਿਸ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚੇ ਹਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਨਗਰ ਨਿਵਾਸੀ ਨੇ ਵੱਡਾ ਇਕੱਠ ਕਰਕੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ।

            ਇਸ ਮੌਕੇ ਸ. ਚਮਕੌਰ ਸਿੰਘ ਸੰਘਾ ਦਾ ਸਵਾਗਤ ਕਰਨ ਲਈ ਗੁਰਮੀਤ ਸਿੰਘ ਸੰਘਾ, ਪ੍ਰੀਤਮ ਸਿੰਘ ਰਾਜ ਗਿੱਲ, ਅੰਬੀ ਔਗੜ, ਨਵਤੇਜਪਾਲ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਪਿੰਦਾ, ਜਗਸੀਰ ਸਿੰਘ ਖੀਰਾ, ਗੁਰਮੀਤ ਸਿੰਘ ਗਿੱਲ, ਮੈਂਬਰ ਬਲਾਕ ਸੰਮਤੀ ਬੂਟਾ ਸਿੰਘ, ਹਰਚਰਨਪ੍ਰੀਤ ਸਿੰਘ, ਗੁਰਦਿੱਤ ਸਿੰਘ, ਬਲਬੀਰ ਸਿੰਘ, ਬਾਬੂ ਸਿੰਘ, ਬਲਰਾਜ ਸਿੰਘ ਬਾਜਾ, ਬਚਿੱਤਰ ਸਿੰਘ, ਲਛਮਣ ਸਿੰਘ, ਕਮਲ ਸਿੰਘ, ਰੈਟੂ ਸਿੰਘ, ਸੇਵਾ ਸਿੰਘ, ਮੁਖਤਿਆਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ ਕੇਦੀ, ਜੁਗਰਾਜ ਸਿੰਘ ਰਾਜੂ, ਗੁਰਸੇਵਕ ਸਿੰਘ ਮਠਾੜੂ, ਗੁਰਨਾਮ ਸਿੰਘ ਜੌਹਲ, ਨੀਲਾ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਡਾਕਟਰ ਅਮਰਦੀਪ, ਕੁਲਦੀਪ ਸਿੰਘ, ਦਵਿੰਦਰ ਸਿੰਘ ਦੀਪੂ, ਕਰਨੈਲ ਸਿੰਘ, ਜੀਤ ਸਿੰਘ, ਕਾਕਾ ਸਿੰਘ, ਹਰਜੀਵਨ ਸਿੰਘ ਜੀਵਾ, ਮੱਲ ਸਿੰਘ, ਮੈਂਬਰ ਦੇਵ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਮੰਨਾ, ਕੁਲਵਿੰਦਰ ਸਿੰਘ ਕਾਲਾ, ਬਲਵੀਰ ਸਿੰਘ, ਚਮਕੌਰ ਸਿੰਘ ਕੌਰਾ, ਬੰਸੀ ਸਿੰਘ, ਦਿਲਬਾਗ ਸਿੰਘ, ਮਿਸਤਰੀ ਬੂਟਾ ਸਿੰਘ, ਸਾਹਬ ਸਿੰਘ ਮੈਂਬਰ, ਸਵਰਨ ਸਿੰਘ ਭੋਦੂ, ਜੀਤਾ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।

 ————————————————————— 

ਮੋਗਾ ਜ਼ਿਲ੍ਹੇ ਦੇ ਹਰਜੀਤ ਸਿੰਘ (ਰਾਕੇਟ ਵਿਗਿਆਨੀ ਇਸਰੋ) ਦਾ ਚੰਦ੍ਰਯਾਨ -3 ਪੋ੍ਜੈਕਟ ਵਿੱਚ ਉੱਘਾ ਯੋਗਦਾਨ

ਨਿਹਾਲ ਸਿੰਘ ਵਾਲਾ / ਅਗਸਤ 2023/ ਰਾਜਵਿੰਦਰ ਰੌਂਤਾ

              ਕੇਰਲਾ ਦੀ ਰਾਜਧਾਨੀ ਤਿ੍ਵਿੰਦਰਮ ਵਿੱਚ ਇਸਰੋ ਦੇ ਮੁੱਖ ਕੇਂਦਰ ਵਿਖੇ ਤਾਇਨਾਤ ਮੋਗਾ ਨਿਵਾਸੀ ਹਰਜੀਤ ਸਿੰਘ ਰਾਕੇਟ ਵਿਗਿਆਨੀ ਦਾ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਸਫਲਤਾ ਪੂਰਵਕ ਨੇਪਰੇ ਚਾੜੇ ਪੋ੍ਜੈਕਟ ਚੰਦ੍ਰਯਾਨ 3 ਵਿੱਚ ਉੱਘਾ ਯੋਗਦਾਨ ਰਿਹਾ ਹੈ। ਮੁੱਖ ਡਿਜ਼ਾਈਨ ਇੰਜਨੀਅਰ ਵਜੋਂ ਪਹਿਲੇ ਪੋ੍ਜੈਕਟਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਸਾਲ 2017 ਵਿੱਚ ਟੀਮ ਐਕਸੀਲੈਂਸ ਐਵਾਰਡ ਨਾਲ ਤੇ ਸਾਲ 2018 ਵਿੱਚ ਯੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਸਾਲ 2021 ਦੌਰਾਨ ਇਸਰੋ ਨੇ ਹਰਜੀਤ ਸਿੰਘ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤਾ ਹੈ। ਦਸਮੇਸ਼ ਨਗਰ ਮੋਗਾ ਵਾਸੀ ਸੁਰਿੰਦਰ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਤੇ ਸੀ੍ਮਤੀ ਗੁਰਸ਼ਰਨ ਕੌਰ ਸੇਵਾ ਮੁਕਤ ਅਧਿਆਪਕਾ ਦੇ ਇਸ ਹੋਣਹਾਰ ਬੇਟੇ ਵੱਲੋਂ ਇਸ ਵਾਰ ਵੀ ਪਹਿਲਾਂ ਵਾਂਗ ਤਨਦੇਹੀ ਨਾਲ ਪਾਏ ਯੋਗਦਾਨ ਉੱਪਰ ਮੋਗਾ ਸ਼ਹਿਰ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਨੂੰ ਫ਼ਖਰ ਹੈ ਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਅਗਲੇ ਪੋ੍ਜੈਕਟਾਂ ਦੌਰਾਨ ਇਸੇ ਤਰ੍ਹਾਂ ਯਤਨਸ਼ੀਲ ਰਹੇਗਾ। ਹਰਜੀਤ ਸਿੰਘ ਦੇ ਜੱਦੀ ਪਿੰਡ ਮੀਨੀਆਂ ਵਿੱਚ ਵੀ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਨੇ ਕਿਹਾ ਕਿ ਵਿਗਿਆਨ ਨੇ ਚੰਦ ਤੇ ਪਹੁੰਚ ਕੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਾਡੀ ਟੀਮ ਵਰਕ ਦੀ ਘਾਲਣਾ ਤੇ ਲਗਾਤਾਰ ਮਿਹਨਤ ਦਾ ਸਿੱਟਾ ਹੈ।ਉਹਨਾਂ ਵਿਗਿਆਨਕ ਵਿਚਾਰਧਾਰਾ ਅਪਣਾਉਣ ਅਤੇ ਬਚਿਆਂ ਨੂੰ ਸਾਇੰਸ ਵਿਸ਼ੇ ਵਿੱਚ ਨਿੱਠ ਕੇ ਪੜ੍ਹਾਈ ਕਰਨ ਲਈ ਕਿਹਾ ਕਿ ਵਿਗਿਆਨਕ ਨਿਪੁੰਨਤਾ ਵਿੱਚ ਤਰੱਕੀ ਦੇ ਸੋਮੇ ਹੀ ਸੋਮੇ ਹਨ।

          ਪਿੰਡ ਮੀਨੀਆਂ ਦੇ ਗੁਰਸੇਵਕ ਸਿੰਘ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ, ਉਜਾਗਰ ਸਿੰਘ ਸੇਵਾ ਮੁਕਤ ਸਾਇੰਸ ਮਾਸਟਰ, ਭਜਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਤੇ ਜਗਸੀਰ ਸਿੰਘ ਮੌਜੂਦਾ ਸਰਪੰਚ, ਹਰਿੰਦਰ ਸਿੰਘ ਨੌਜਵਾਨ ਅਧਿਆਪਕ ਨੇ ਮੁਬਾਰਕ ਬਾਦ ਦਿੱਤੀ।

————————————————————— 

ਦਸਮੇਸ਼ ਸੇਵਾ ਕਲੱਬ ਖੁਖਰਾਣਾ ਵੱਲੋਂ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਰਾਸਤੇ ਦੀ ਕੀਤੀ ਗਈ ਸਫਾਈ

ਖੁਖਰਾਣਾ (ਮੋਗਾ)/ ਅਗਸਤ 2023/ ਭਵਨਦੀਪ ਸਿੰਘ ਪੁਰਬਾ 

            ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਦੀ ਸ੍ਰਪਰਸਤੀ ਹੇਠ ਦਸਮੇਸ਼ ਸੇਵਾ ਕਲੱਬ ਪਿੰਡ ਖੁਖਰਾਣਾ ਵੱਲੋਂ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਸੰਤ ਬਾਬਾ ਹੀਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਾਸਤੇ ਤੇ ਲੱਗੇ ਦਰਖਤਾਂ ਦੀ ਕਾਟ-ਸ਼ਾਟ ਕਰਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਗਈ। ਦਸਮੇਸ਼ ਸੇਵਾ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਂਦੇ ਰਾਸਤੇ ਵਿੱਚ ਦਰੱਖਤ ਬਹੁੱਤ ਉਚੇ ਹੋ ਗਏ ਸਨ ਜਿਸ ਕਾਰਨ ਅਕਸਰ ਬਿਜਲੀ ਦੀ ਤਾਰਾ ਉਨ੍ਹਾਂ ਵਿੱਚ ਫਸ ਜਾਦੀਆਂ ਸਨ ਅਤੇ ਟੁੱਟ ਜਾਦੀਆਂ ਸਨ। ਜਿਸ ਨਾਲ ਬਿਜਲੀ ਬੰਦ ਹੋ ਜਾਦੀ ਸੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਅੱਜ ਦਸਮੇਸ਼ ਸੇਵਾ ਕਲੱਬ ਖੁਖਰਾਣਾ ਦੇ ਮੈਬਰਾਂ ਨੇ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਦੇ ਰਾਸਤੇ ਵਿੱਚ ਲੱਗੇ ਦਰਖਤਾਂ ਨੂੰ ਸ਼ਾਗ ਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਹੈ। ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਸਾਡੇ ਐਨ.ਆਰ.ਆਈ ਵੀਰ ਸੁਖਜਿੰਦਰ ਸਿੰਘ ਕੈਨੇਡਾ, ਪਵਿੱਤਰ ਸਿੰਘ ਕੈਨੇਡਾ, ਮਨਦੀਪ ਸਿੰਘ ਮਨੀਲਾ, ਤੇਜਿੰਦਰ ਸੇਖੋ, ਨਿੱਕਾ ਮਨੀਲਾ, ਗੋਰਾ ਮਨੀਲਾ, ਦਲਜੀਤ ਮਲੇਸ਼ੀਆ, ਜਸਵਿੰਦਰ ਮਨੀਲਾ, ਸਤਨਾਮ ਅਸਟ੍ਰੇਲੀਆ, ਹਿੰਮਤ ਅਸਟ੍ਰੇਲੀਆ, ਭਿੰਦਾ ਮਨੀਲਾ,  ਹਰਮਿਲਾਪ ਮਨੀਲਾ, ਸੀਪੂ ਕੈਨੇਡਾ ਆਦਿ ਵੀਰਾਂ ਵੱਲੋਂ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

          ਇਸ ਮੌਕੇ ਮੀਤ ਪ੍ਰਧਾਨ ਦਰਸ਼ਨ ਸਿੰਘ, ਖਜਾਨਚੀ ਡਾ. ਬੇਅੰਤ ਸਿੰਘ ਸੇਖੋ, ਸੈਕਟਰੀ ਸਤਨਾਮ ਸਿੰਘ, ਮਨਪ੍ਰੀਤ ਸਿੰਘ ਸੇਖੋਂ, ਸਾਧੂ ਸਿੰਘ ਧਾਲੀਵਾਲ, ਹੈਪੀ ਸੇਖੋਂ, ਗੋਲਾ ਸੇਖੋਂ, ਨਿਹਾਲੀ ਧਾਲੀਵਾਲ, ਸੁਖਦੇਵ ਧਾਲੀਵਾਲ, ਮਲਕੀਤ ਜੋਹਲ, ਸੁਖਵੰਤ ਸੇਖੋਂ, ਹਰਪ੍ਰੀਤ ਸੇਖੋਂ, ਪਿੰਦਰ ਸੇਖੋਂ, ਸੇਮਾ ਸੇਖੋ, ਪੁਸ਼ਵਿੰਦਰ ਸੇਖੋਂ, ਦਵਿੰਦਰ ਸੇਖੋਂ, ਗਿਆਨੀ ਹਰਦੀਪ ਸਿੰਘ, ਮੋਹਣਾ ਸੇਖੋਂ, ਡਾ. ਮਨੀ, ਮਾਸਟਰ ਕੁਲਦੀਪ ਸਿੰਘ, ਖੁਸ਼ ਗਿੱਲ, ਜੀਤ ਧਾਲੀਵਾਲ, ਬੰਤ ਸੇਖੋਂ, ਕਰਨ ਪੁਰਬਾ, ਵਰਿੰਦਰ ਪੁਰਬਾ, ਮਣੂ ਪੁਰਬਾ, ਜੀਤ ਮੈਂਬਰ, ਨੇਕੀ ਪੁਰਬਾ, ਗਾਗੂ ਸੇਖੋਂ, ਸੁਖਦੀਪ ਧਾਲੀਵਾਲ, ਪੀਤਾ ਸੇਖੋਂ, ਮਾਸਟਰ ਮਨਪ੍ਰੀਤ ਸਿੰਘ, ਰਣਧੀਰ ਸੇਖੋਂ, ਹਰਮਨ ਸੇਖੋਂ, ਗੁਰਨਾਮ ਸਿੱਧੂ, ਜਿੰਦਰ ਸੇਖੋਂ, ਪਿੰਦਾ ਸੇਖੋਂ, ਜੱਗਾ ਕੈਨੇਡਾ, ਬਲਰਾਜ ਸੇਖੋਂ, ਬਲਜੀਤ ਸੇਖੋਂ, ਬਾਬੂ ਸੇਖੋਂ, ਗਿਆਨੀ ਹਰਪ੍ਰੀਤ ਸਿੰਘ ਸੇਖੋਂ, ਸ਼ਮਸ਼ੇਰ ਸਿੰਘ ਧਾਲੀਵਾਲ, ਨਿਰਭੈਅ ਸੇਖੋ, ਗੁਰਤੇਜ ਧਾਲੀਵਾਲ, ਸੁਖਦੇਵ ਧਾਲੀਵਾਲ, ਕਿੰਦਾ ਪੁਰਬਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

————————————————————— 

 ਸਰਬੱਤ ਦਾ ਭਲਾ ਮੋਗਾ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹਰੇ ਚਾਰੇ ਦੀਆਂ 300 ਗੱਠਾਂ ਦਿੱਤੀਆਂ 

ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

          ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਆਪਣੇ ਕੀਤੇ ਗਏ ਐਲਾਨ ਮੁਤਾਬਿਕ ਜਿੱਥੇ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਲਈ ਰਾਸ਼ਨ ਪਾਣੀ, ਦਵਾਈਆਂ, ਤਰਪਾਲਾਂ, ਮੱਛਰ ਦਾਨੀਆਂ, ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੁਣ ਹੜਾਂ ਦੇ ਕਾਰਨ ਡਿੱਗੇ ਜਾਂ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਦੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਸੱਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਹਾਲੇ ਵੀ ਇਨ੍ਹਾਂ ਪਿੰਡਾਂ ਵਿੱਚ ਹਰੇ ਚਾਰੇ, ਤੂੜੀ, ਫੀਡ ਅਤੇ ਡੀਜ਼ਲ ਆਦਿ ਦੀ ਜਰੂਰਤ ਹੈ ਕਿਉਂਕਿ ਕੁਦਰਤੀ ਕਰੋਪੀ ਕਾਰਨ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਇਨ੍ਹਾਂ ਪਿੰਡਾਂ ਨੂੰ ਮੁੜ ਲੀਹ ਤੇ ਪਰਤਣ ਲਈ ਹਾਲੇ ਤਿੰਨ ਮਹੀਨੇ ਤੋਂ ਜਿਆਦਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਅੱਜ ਟਰੱਸਟ ਵੱਲੋਂ ਮੱਕੀ ਦੇ ਆਚਾਰ ਦੀਆਂ 300 ਗੱਠਾਂ ਪਿੰਡ ਦੌਲੇਵਾਲਾ ਕਲਾਂ, ਮੰਦਰ ਕਲਾਂ, ਸੰਘੇੜਾ, ਕੰਬੋ ਖੁਰਦ ਅਤੇ ਕਲਾਂ, ਮਦਾਰਪੁਰ ਅਤੇ ਸ਼ੇਰੇਵਾਲਾ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ ਤੇ ਅੱਗੇ ਵੀ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਦੇ ਇੰਤਜਾਮ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਸੰਘੇੜਾ ਵਿੱਚ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਅਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਉਨ੍ਹਾਂ ਦੇ ਟਰੱਸਟ ਦੀ ਟੀਮ ਵੱਲੋਂ ਫਾਰਮ ਭਰੇ ਗਏ।

          ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਅਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆਂ, ਐਨ ਜੀ ਓ ਮੈਬਰ ਹਰਭਜਨ ਸਿੰਘ ਬਹੋਨਾ, ਬਲਾਕ ਕੋਟ ਈਸੇ ਖਾਂ ਦੇ ਪ੍ਰਧਾਨ ਜਗਤਾਰ ਸਿੰਘ ਜਾਨੀਆਂ, ਜਿਲ੍ਹਾ ਜਥੇਬੰਦਕ ਸਕੱਤਰ ਰਾਮ ਸਿੰਘ ਜਾਨੀਆਂ, ਸੁਖਬੀਰ ਸਿੰਘ ਮੰਦਰ ਨੇ ਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਕਿਸਾਨ ਆਗੂ ਦਵਿੰਦਰ ਸਿੰਘ ਭੈਣੀ, ਸਤਨਾਮ ਸਿੰਘ ਸ਼ੇਰੇਵਾਲਾ, ਸੁਖਬੀਰ ਸਿੰਘ ਮੰਦਰ, ਅਰਸ਼ਦੀਪ ਸਿੰਘ ਜੈਤੋ, ਦਲਜੀਤ ਸਿੰਘ ਮਦਾਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਸਰਪੰਚ, ਲਾਭਪਾਤਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।

  ————————————————————— 

ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਹੋਏ ਨਤਮਸਤਕ 

ਖੁਖਰਾਣਾ (ਮੋਗਾ) /ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਨਵ ਨਿਯੁਕਤ ਸ੍ਰੋਮਣੀ ਅਕਾਲੀ ਦਲ (ਅ) ਫਤਹਿ ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ (ਮੋਗਾ) ਵਿਖੇ ਪਹੁੰਚੇ। ਸਭ ਤੋ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਉਸ ਤੋਂ ਉਪਰੰਤ ਜਥੇਦਾਰ ਕਾਹਨ ਸਿੰਘ ਵਾਲਾ ਨੇ ਹਲਕੇ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨਾਲ ਮੁਲਾਕਾਤ ਕੀਤੀ। ਮੌਜੂਦਾ ਅਤੇ ਆਉਣ ਵਾਲੇ ਸਮੇਂ ‘ਚ ਪੰਥਕ ਹਲਾਤਾਂ ਤੇ ਖੁਲ ਕੇ ਵੀਚਾਰ ਚਰਚਾ ਕੀਤੀ। ਬੀਜੇਪੀ ਦੀ ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਸੌਦਾ ਸਾਧ ਨੂੰ ਵਾਰ ਵਾਰ ਪੇਰੌਲ ਦਿੱਤੇ ਜਾਣ ਉੱਪਰ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸ੍ਰੋਮਣੀ ਅਕਾਲੀ ਦਲ (ਫਤਹਿ) ਦਾ ਪ੍ਰਧਾਨ ਬਣਨ ਤੋ ਬਾਅਦ ਪਹਿਲੀ ਵਾਰ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਪਹੁੰਚੇ। ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਬਾ ਰੇਸ਼ਮ ਸਿੰਘ ਖੁਖਰਾਣਾ ਨਾਲ ਮੇਰਾ ਬਹੁਤ ਸਨੇਹ ਹੈ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਜਿੱਥੇ ਧਾਰਮਿਕ ਸ਼ਖਸੀਅਤ ਹਨ। ਉੱਥੇ ਪੰਥਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਦੇ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਹੀ ਪੰਥਕ ਸ਼ਖਸ਼ੀਅਤਾਂ ਨਾਲ ਦਿਲੋ ਪਿਆਰ ਕਰਦੇ ਹਨ।

        ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਫਤਹਿ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਜੀਓ ਆਇਆਂ ਨੂੰ ਕਿਹਾ। ਜਥੇਦਾਰ ਜੀ ਦੇ ਨਾਲ ਪ੍ਰਵਾਰਕ ਮੈਂਬਰ ਵੀ ਹਾਜ਼ਰ ਸਨ।

——————————————————————— 

ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰ ਸੇਵਾ ਆਰੰਭ

ਮੋਗਾ/ ਮਵਦੀਲਾ ਬਿਓਰੋ

            ਧੰਨ ਧੰਨ ਸੰਤ ਬਾਬਾ ਹੀਰਾ ਸਿੰਘ ਜੀ ਅਤੇ ਉਨ੍ਹਾਂ ਦੇ ਸੇਵਾਦਾਰ ਬਾਬਾ ਹਾਕਮ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰਸੇਵਾ ਬੀਤੇ ਦਿਨੀ ਆਰੰਭ ਕਰ ਦਿੱਤੀ ਗਈ ਹੈ।

           ਜਿਕਰਯੋਗ ਹੈ ਕਿ ਇਸ ਪਵਿੱਤਰ ਅਸਥਾਨ ਦੀ ਪੁਰਾਣੀ ਇਮਾਰਤ ਜਿਸ ਉਪਰ ‘ਸੰਤ ਨਿਵਾਸ 1985’ ਉਕਰਿਆ ਹੋਇਆ ਹੈ ਇਸ ਤਕਰੀਬਨ 37 ਸਾਲ ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਹੈ ਜਿਸ ਦੇ ਨਵੀਨੀਕਰਨ ਲਈ ਐਨ.ਆਰ.ਆਈ ਸੇਵਾਦਾਰ ਦੇ ਸਹਿਯੋਗ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਸੇਵਾਦਾਰ ਨੇ ਇਸ ਕਾਰਸੇਵਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਦੀ ਕਾਰਸੇਵਾ ਆਰੰਭ ਹੋ ਗਈ ਹੈ ਜਿਵੇ-ਜਿਵੇ ਸੇਵਾ ਇਕੱਠੀ ਹੋਵੇਗੀ, ਉਵੇ-ਉਵੇ ਕਾਰ ਸੇਵਾ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਹੀਰਾ ਸਿੰਘ ਜੀ ਦੀ ਪੁਰਾਤਨ ਯਾਦਗਾਰ ਨੂੰ ਵੀ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇਗਾ। ਸੇਵਾਦਾਰਾ ਵੱਲੋਂ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਦੀ ਸ਼ੁਰੂ ਹੋਈ ਇਸ ਕਾਰ ਸੇਵਾ ਲਈ ਸਮੂੰਹ ਸਾਧ ਸੰਗਤ ਨੂੰ ਇਸ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।

        ਇਸ ਮੌਕੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ, ਭਾਈ ਹਰਬੰਸ ਸਿੰਘ, ਭਾਈ ਹਰਪਾਲ ਸਿੰਘ, ਪੰਚ ਜੀਤ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਮਿਸਤਰੀ ਬੂਟਾ ਸਿੰਘ ਕਾਲੀਏ ਵਾਲਾ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਬਿਜਲੀਵਾਲਾ, ਮਾਸਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਆਦਿ ਮੁੱਖ ਤੌਰ ਤੇ ਹਾਜਰ ਸਨ।

———————————————————————     

 

 

 

Leave a Reply

Your email address will not be published. Required fields are marked *