ਪੰਜਾਬ ਖਬਰਨਾਮਾ

Facebookmail

 ——————————————————————— 

ਵਿਸਾਖੀ ਨੂੰ ਸਮਰਪਿਤ ਸੋਢੀ ਚੈਰੀਟੇਬਲ ਐਂਡ ਵੇਲਫ਼ੇਅਰ ਸੁਸਾਇਟੀ ਵੱਲੋਂ ਦੌਧਰ ਵਿਖੇ  ਖੂਨਦਾਨ ਕੈਪ ਲਗਾਇਆ 

ਮੋਗਾ/ 13 ਅਪ੍ਰੈਲ 2024 / ਮਵਦੀਲਾ ਬਿਓਰੋ

             ਸੋਢੀ ਚੈਰੀਟੇਬਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਅਤੇ ਖਾਲਸਾ ਪੰਥ ਸਿਰਜਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈੰਪ ਲਗਾਇਆ ਗਿਆ । ਇਹ ਕੈਪ ਗੁਰੂਦਵਾਰਾ ਸਾਹਿਬ (ਪਹਿਲੀ ਅਤੇ ਛੇਵੀਂ ਪਾਤਸ਼ਾਹੀ) ਤਖਾਣਵੱਧ- ਮਦੋਕੇ ਰੋਡ, ਪਿੰਡ ਦੌਧਰ ਵਿਖੇ ਲਗਾਇਆ ਗਿਆ। ਇਸ ਵਿੱਚ 45 ਦਾਨੀਆਂ ਨੇ ਖੂਨਦਾਨ ਕੀਤਾ। ਇਸ ਸੰਸਥਾ ਦੇ ਸਕੱਤਰ ਪੀ. ਐਸ. ਸੋਢੀ ਸਾਹਿਬ ਦਾ ਮੰਨਣਾ ਹੈ ਕਿ ਖੂਨਦਾਨ ਕਰਨ ਨਾਲ ਦੂਜੇ ਵਿਅਕਤੀ ਨੂੰ ਜੀਵਨਦਾਨ ਮਿਲ ਸਕਦਾ ਹੈ। ਇੰਝ ਸਾਡਾ ਸ਼ਰੀਰ ਵੀ ਸਿਹਤਮੰਦ ਰਹਿੰਦਾ ਹੈ। ਇਸ ਲਈ ਸਾਨੂੰ ਸਭ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਇਹ ਕੈਪ ਬਲੱਡ ਸੇਵਾ ਸੁਸਾਇਟੀ (ਮੋਗਾ), ਗੁਰੂ ਨਾਨਕ ਮਿਸ਼ਨ ਹੈਲਥ ਐਂਡ ਵੇਲਫ਼ੇਅਰ ਸੁਸਾਇਟੀ (ਦੌਧਰ) ਅਤੇ ਬਲੱਡ ਸੈਂਟਰ ਆੱਫ ਆੱਰਥੋਨੋਵਾ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਖੂਨਦਾਨ ਕਰਨ ਵਾਲੇ ਸਾਰੇ ਡੋਨਰਾਂ ਨੂੰ ਰਿਫਰੈਸ਼ਮੈਂਟ ਦੇ ਨਾਲ ਸਰਟੀਫਿਕੇਟ ਅਤੇ ਟਰੋਫੀ ਦਿੱਤੀ ਗਈ । ਫੀਮੇਲ ਡੋਨਰਾਂ ਦਾ ਖੂਨ ਦਾਨ ਕਰਨ ਤੋਂ ਪਹਿਲਾਂ ਐਚ.ਬੀ. ਵੀ ਚੈੱਕ ਕੀਤਾ ਗਿਆ ।

            ਇਸ ਕੈਂਪ ਵਿੱਚ ਡਾ. ਸੁਰਜੀਤ ਸਿੰਘ, ਮਹਿੰਦਰਪਾਲ ਲੂੰਬਾ, ਮੇਜਰ ਸਿੰਘ ਸਿੱਧੂ, ਹਰਜੀਤ ਸਿੰਘ ਖਾਲਸਾ, ਕਰਨੈਲ ਸਿੰਘ ਸਿੱਧੂ, ਚਮਕੌਰ ਸਿੰਘ, ਮਲਕੀਅਤ ਸਿੰਘ, ਗੁਲਜਾਰ ਸਿੰਘ, ਸਰਪੰਚ ਸ. ਲਖਵੀਰ ਸਿੰਘ ਸਿੱਧੂ, ਕੁਲਦੀਪ ਸਿੰਘ ਦੌਧਰ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਕਰਨੈਲ ਸਿੰਘ ਖਾਲਸਾ,  ਸ਼੍ਰੀਮਾਨ ਪੀ. ਐਸ. ਸੋਢੀ, ਸ਼੍ਰੀਮਤੀ ਪਰਮਿੰਦਰ ਕੌਰ, ਚਮਕੌਰ ਸਿੰਘ, ਅਰਸ਼ਦੀਪ ਸਿੰਘ, ਕੁਲਦੀਪ ਕੌਰ, ਤ੍ਰਿਸ਼ੀਕਾ ਸਿੰਘ, ਰਾਜਨ ਬਾਂਸਲ ਨੇ ਖਾਸ ਸ਼ਿਰਕਤ ਕੀਤੀ। 

 ——————————————————————— 

ਕਮਲਜੀਤ ਸਿੰਘ ਪੁਰਬਾ ਨੂੰ ਸੰਤਾਂ ਮਹਾਂਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਂਜਲੀਆਂ ਕੀਤੀਆਂ ਭੇਂਟ

 ਮੋਗਾ/ 26 ਮਾਰਚ 2024/ ਮਵਦੀਲਾ ਬਿਓਰੋ

             ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਮੈਨੇਜਮੈਂਟ ਦੇ ਮੈਂਬਰ ਕਮਲਜੀਤ ਸਿੰਘ ਪੁਰਬਾ ਜੋ ਦਿਨੀ ਬੇ-ਵਕਤੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸੰਤਾਂ ਮਹਾਪੁਰਖਾਂ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਰਧਾਜਲੀਆਂ ਭੇਂਟ ਕੀਤੀਆਂ। ਰਿਸ਼ਤੇਦਾਰਾ, ਸਾਕ ਸਬੰਧੀਆਂ ਤੇ ਸੱਜਣਾ ਮਿੱਤਰਾਂ ਨੇ ਬਾਪੂ ਸਰਦਾਰ ਗੁਰਮੇਲ ਸਿੰਘ ਪੁਰਬਾ, ਮਾਤਾ ਕਰਮਜੀਤ ਕੌਰ, ਵੀਰ ਭਵਨਦੀਪ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਭਾਗਵੰਤੀ ਪੁਰਬਾ, ਅਮਨਦੀਪ ਕੌਰ ਤੇ ਸਮੁੱਚੇ ਪੁਰਬਾ ਤੇ ਬੇਦੀ ਪ੍ਰੀਵਾਰ ਨਾਲ ਗਹਿਰਾ ਦੁੱਖ, ਹਮਦਰਦੀ ਅਤੇ ਅਫਸੋਸ ਪ੍ਰਗਟ ਕੀਤਾ। ਭੋਗ ਉਪਰੰਤ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਟੇਜ ਤੋਂ ਆਏ ਹੋਏ ਮਹਿਮਾਨਾ ਅਤੇ ਪਤਵੰਤੇ ਸੱਜਣਾ ਦੀ ਹਾਜਰੀ ਲਵਾਈ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਸਾਰਿਆ ਦਾ ਧੰਨਵਾਦ ਕੀਤਾ।

            ਕਮਲਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ‘ਮਹਿਕ ਵਤਨ ਦੀ ਬਿਓਰੋ’ ਦੇ ਸਟਾਫ, ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ ਮੋਗਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਜਿਲ੍ਹਾ ਮੋਗਾ, ਸਮਾਜ ਸੇਵਾ ਸੋਸਾਇਟੀ ਮੋਗਾ, ਸੰਤ ਬਾਬਾ ਨੰਦ ਸਿੰਘ ਜੀ ਸੇਵਾ ਸੋਸਾਇਟੀ ਲੋਹਾਰਾ, ਸ਼ੋ੍ਰਮਣੀ ਰਾਗੀ ਗ੍ਰੰਥੀ ਸਭਾ ਮੋਗਾ, ਸ਼੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ, ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਮੋਗਾ, ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ, ਕਾਨਪੁਰੀਆ ਆਟੋ ਇਲੈਕਰ੍ਰੀਸ਼ਨ ਸਰਵਿਸ ਵੱਲੋਂ ਸ਼ੋਕ ਮਤੇ ਭੇਜ ਕੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਜਸਵੀਰ ਸਿੰਘ ਜੀ ਲੋਹਾਰਾ, ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ, ਬਾਬਾ ਸੋਢੀ ਜੀ, ਜਸਵਿੰਦਰ ਸਿੰਘ ਟਿੰਡਵਾ, ਹਰਜਿੰਦਰ ਸਿੰਘ ਬੱਡੂਵਾਲੀਆ, ਬਲਜਿੰਦਰ ਸਿੰਘ ਖੁਖਰਾਣਾ, ਹਰਪ੍ਰੀਤ ਸਿੰਘ ਖੁਖਰਾਣਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ, ਟਰੱਸਟ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਸਮੂੰਹ ਸਰਾਫ ਯੂਨਾਇੰਟਡ ਇੰਡੀਆਂ ਵੱਲੋਂ ਮੁਨਛੀ ਰਾਮ, ਅਸ਼ਵਨੀ ਸ਼ਰਮਾਂ, ਸੁਰਜੀਤ ਸਿੰਘ, ਮਿੱਤਲ ਜੀਰਾ, ਨੈਸਲੇ ਦੇ ਸਟਾਫ ਸਮੇਤ ਗੁਰਤੇਜ ਸਿੰਘ ਨੈਸਲੇ, ਅਮਨਦੀਪ ਸਿੰਘ ਨੈਸਲੇ, ਜਸਕੀਰਤ ਸਿੰਘ ਨੈਸਲੇ, ਜੰਗੀਰ ਸਿੰਘ ਖੋਖਰ, ਅਮਨਪ੍ਰੀਤ ਸਿੰਘ ਰਖਰਾ, ਫਿਲਮ ਅਦਾਕਾਰ ਮਨਿੰਦਰ ਮੋਗਾ, ਡਾਕਟਰ ਬਲਜੀਤ ਸਿੰਘ, ਗੋਲੂ ਕਾਲੇਕੇ, ਕੁਲਦੀਪ ਸਿੰਘ ਆਹਲੂਵਾਲੀਆ ਸਾਬਕਾਂ ਕੋਸਲਰ, ਪੱਤਰਕਾਰ ਅਮਜਦ ਖਾਨ, ਪੱਤਰਕਾਰ ਕੁਲਵਿੰਦਰ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਕੋਟਲਾ, ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਕਮਲਜੀਤ ਸਿੰਘ ਬੁੱਘੀਪੁਰਾ, ਜਗਤਾਰ ਸਿੰਘ ਜਾਨੀਆ, ਰਾਮ ਸਿੰਘ ਜਾਨੀਆ, ਮਹਿੰਦਰਪਾਲ ਲੂੰਬਾ, ਸਰਪੰਚ ਹਰਭਜਨ ਸਿੰਘ ਬਹੋਨਾ, ਡਾ. ਰਵੀਨੰਦਨ ਸ਼ਰਮਾਂ, ਕੁਲਦੀਪ ਸਿੰਘ ਬੱਸੀਆ ਸਾਬਕਾ ਪ੍ਰਧਾਨ ਨਾਮਦੇਵ ਭਵਨ, ਡਾ. ਸਰਜੀਤ ਸਿੰਘ ਦੋਧਰ, ਡਾ. ਸਰਬਜੀਤ ਕੌਰ ਬਰਾੜ, ਮੈਡਮ ਸਰਬਜੀਤ ਕੌਰ ਮਾਹਲਾ, ਸਰੂਪ ਸਿੰਘ, ਮੈਡਮ ਜਸਵੀਰ ਕੌਰ ਚੁਗਾਵਾ, ਮੈਡਮ ਸੁਖਵਿੰਦਰ ਕੌਰ, ਮੈਡਮ ਅਮਨਪ੍ਰੀਤ ਕੌਰ ਆਦਿ ਵੱਲੋਂ ਹਾਜਰ ਹੋ ਕੇ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆ।

            ਅਫਸੋੋਸ ਦੀ ਗੱਲ ਹੈ ਕਿ ਕਮਲਜੀਤ ਸਿੰਘ ਪੁਰਬਾ ਦੀ ਇਸ ਕਹਿਰ ਦੀ ਮੌਤ ਤੇ ਮੋਜੂਦਾ ਸਰਕਾਰ ਆਮ ਅਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ ਜਾਂ ਆਗੂ ਹਾਜਿਰ ਨਹੀਂ ਹੋਇਆ, ਨਾ ਹੀ ਕਿਸੇ ਵੱਲੋਂ ਕੋਈ ਸ਼ੋਕ ਸੰਦੇਸ ਜਾਂ ਸ਼ੋਕ ਮਤਾ ਪਹੁੰਚਿਆ।

——————————————————————— 

ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ 17 ਮਾਰਚ 2024 ਦਿਨ ਐਤਵਾਰ ਨੂੰ

8 ਮਾਰਚ ਨੂੰ ਹੋਵੇਗੀ 101 ਸ਼੍ਰੀ ਅਖੰਡ ਪਾਠਾ ਦੀ ਲੜੀ ਆਰੰਭ -ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ

ਬਾਘਾ ਪੁਰਾਣਾ/ 02 ਮਾਰਚ 2024/ ਭਵਨਦੀਪ ਸਿੰਘ 

               ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ) ਚੰਦ ਪੁਰਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਸਮਾਗਮ ਸਬੰਧੀ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 17 ਮਾਰਚ 2024 ਦਿਨ ਐਤਵਾਰ ਨੂੰ ਸਲਾਨਾ ਸ਼ਹੀਦੀ ਜੋੜ ਮੇਲਾ ਅਤੇ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਬਹੁੱਤ ਹੀ ਵੱਡੇ ਪੱਧਰ ਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਬਾਬਾ ਜੀ ਨੇ ਦੱਸਿਆ ਕਿ 08 ਮਾਰਚ ਨੂੰ 101 ਸ਼੍ਰੀ ਅਖੰਡ ਪਾਠਾ ਦੀ ਪਹਿਲੀ ਲੜੀ ਆਰੰਭ ਕੀਤੀ ਜਾਵੇਗੀ ਅਤੇ ਇਸ ਸਮਾਗਮ ਸਬੰਧੀ ਤਿਆਰੀਆ ਜੋਰਾ-ਸ਼ੋਰਾ ਨਾਲ ਸੇਵਾਦਾਰਾਂ ਵੱਲੋਂ ਕੀਤੀਆ ਜਾ ਰਹੀਆਂ ਹਨ ਅਤੇ ਗੁਰੂਘਰ ਨੂੰ ਰੰਗ ਰੋਗਨ ਕਰਕੇ ਸਜਾਇਆ ਜਾ ਰਿਹਾ ਹੈ। ਬਹੁੱਤ ਹੀ ਵਧੀਆ ਤਰੀਕੇ ਨਾਲ ਲੜੀਆ ਲਗਾਈਆਂ ਜਾ ਰਹੀਆਂ ਹਨ।

            ਬਾਬਾ ਜੀ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਪ ਮੁਹਾਰੇ ਪਹੁੰਚ ਰਹੀਆ ਹਨ। ਸੇਵਾ ਕਰਨ ਵਾਲੇ ਨੌ-ਜਵਾਨ ਵੀ ਵੱਖ-ਵੱਖ ਪਿੰਡਾਂ ਤੋਂ ਪਹੁੰਚਨੇ ਸ਼ੁਰੂ ਹੋ ਗਏ ਹਨ। ਸੰਗਤਾਂ ਦੀਆਂ ਗੱਡੀਆਂ ਵਾਸਤੇ 20 ਏਕੜ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਸਬੰਧ ਵਿੱਚ ਬੇਨਤੀ ਕਰਦਿਆ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ 17 ਮਾਰਚ ਦਿਨ ਐਤਵਾਰ ਨੂੰ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਪ੍ਰਸਿੱਧ ਕਥਾ ਵਾਚਕ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਭਾਈ ਇਕਬਾਲ ਸਿੰਘ ਜੀ ਲੰਗੇਆਣਾ ਸਮੇਤ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਖ ਤੇ ਨਕੋਦਰ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਸੰਗਤਾਂ ਨੂੰ ਨਿਹਾਲ ਕਰਨਗੇ। ਬਾਬਾ ਜੀ ਵੱਲੋਂ ਸਮੂੰਹ ਸੰਗਤਾਂ ਨੂੰ ਇਸ ਸਲਾਨਾ ਸਮਾਗਮ ਵਿੱਚ ਹਾਜਰ ਹੋਣ ਲਈ ਸੱਦਾ ਦਿੱਤਾ ਗਿਆ ਹੈ।

——————————————————————— 

ਹਰਵਿੰਦਰ ਚੰਡੀਗੜ੍ਹ ਦੀ ਕਿਤਾਬ ‘ਹਿੰਦੀ ਸੇ ਪੰਜਾਬੀ ਸੀਖੇਂ’ ਸ਼੍ਰੀ ਰਾਮ ਅਰਸ਼, ਮਨਮੋਹਨ ਸਿੰਘ ਦਾਊਂ ਤੇ ਸਾਥੀਆਂ ਵੱਲੋਂ ਲੋਕ ਅਰਪਣ

ਚੰਡੀਗੜ੍ਹ / 27 ਫਰਬਰੀ 2024/ ਰਾਜਵਿੰਦਰ ਰੌਂਤਾ

                ਵਿਸ਼ਵ ਮਾਤ ਭਾਸ਼ਾ ਦਿਵਸ ਉਪਰੰਤ ਲਗਾਤਾਰ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਚੰਡੀਗੜ੍ਹ ਖੇਤਰ ਦੇ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਰਵਿੰਦਰ ਚੰਡੀਗੜ੍ਹ ਵੱਲੋਂ ਹਿੰਦੀ ਮਾਧਿਅਮ ਰਾਹੀਂ ਪੰਜਾਬੀ ਸਿਖਾਉਣ ਲਈ ਲਿਖੀ ਕਿਤਾਬ ‘ਹਿੰਦੀ ਸੇ ਪੰਜਾਬੀ ਸੀਖੇਂ’ ਲੋਕ ਅਰਪਣ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਉੱਘੇ ਸ਼ਾਇਰ ਸ੍ਰੀ ਰਾਮ ਅਰਸ਼ ਵੱਲੋਂ ਕੀਤੀ ਗਈ ਅਤੇ ਸ੍ਰੀ ਮਨਮੋਹਨ ਸਿੰਘ ਸਿੰਘ ਦਾਊਂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸ੍ਰੀ ਰਾਮ ਅਰਸ਼ ਜੀ ਨੇ ਕਿਹਾ ਕਿ ਪੰਜਾਬੀ ਸਭ ਤੋਂ ਵੱਧ ਪਰਵਾਸ ਕਰਨ ਵਾਲੀ ਕੌਮ ਹੈ ਅਤੇ ਇਸ ਸਮੇਂ ਪੰਜਾਬੀ ਵਿਸ਼ਵ ਦੇ ਕਰੀਬ ਹਰ ਮੁਲਕ ਅਤੇ ਦੇਸ ਦੇ ਹਰ ਸੂਬੇ ਵਿੱਚ ਵੱਸਦੇ ਹਨ। ਇਹ ਕਿਤਾਬ ਲੇਖਕ ਹਰਵਿੰਦਰ ਚੰਡੀਗੜ੍ਹ ਵੱਲੋਂ ਪੰਜਾਬੀ ਦੀ ਅਸਲ ਅਤੇ ਅਮਲੀ ਰੂਪ ਵਿੱਚ ਕੀਤੀ ਗਈ ਐਸੀ ਸੇਵਾ ਹੈ ਜੋ ਭਰਪੂਰ ਸ਼ਲਾਘਾ ਦੇ ਕਾਬਲ ਹੈ। ਉਹਨਾਂ ਕਿਹਾ ਕਿ ਸਾਨੂੰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਮੂਲ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਅੰਗਰੇਜ਼ੀ ਰਾਹੀਂ ਪੰਜਾਬੀ ਸਿਖਾਉਣ ਵਾਲੀ ਮਿਆਰੀ ਸਮੱਗਰੀ ਵੀ ਤਿਆਰ ਕਰਨੀ ਚਾਹੀਦੀ ਹੈ। ਪੰਜਾਬੀ ਦੇ ਨਾਮਵਰ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਪਰਵਾਸ ਕਰ ਕੇ ਗਏ ਪੰਜਾਬੀਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਮੀਲਪੱਥਰ ਸਾਬਤ ਹੋਵੇਗੀ ਕਿਉਂਕਿ ਭਾਰਤ ਦੇ ਬਾਕੀ ਸੂਬਿਆਂ ਵਿੱਚ ਵੱਸ ਰਹੇ ਪੰਜਾਬੀ ਮੂਲ ਦੇ ਕਰੀਬ ਸਾਰੇ ਹੀ ਲੋਕ ਹਿੰਦੀ ਜਾਣਦੇ ਹਨ ਅਤੇ ਇਸ ਰਾਹੀਂ ਬੜੀ ਅਸਾਨੀ ਨਾਲ ਪੰਜਾਬੀ ਸਿੱਖ਼ ਸਕਦੇ ਹਨ।ਪ੍ਰਸਿੱਧ ਪੰਜਾਬੀ ਮੈਗਜ਼ੀਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਇਹ ਹਰਵਿੰਦਰ ਸਿੰਘ ਚੰਡੀਗੜ੍ਹ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੀਤਾ ਗਿਆ ਇੱਕ ਅਹਿਮ ਅਤੇ ਅਤਿ ਜ਼ਰੂਰੀ ਉਪਰਾਲਾ ਹੈ ਅਤੇ ਸਾਨੂੰ ਵੱਖ਼ ਵੱਖ਼ ਸੰਸਥਾਵਾਂ ਰਾਹੀਂ ਇਹ ਕਿਤਾਬ ਉਹਨਾਂ ਖਿਤਿਆਂ ਤੱਕ ਭੇਜਣ ਲਈ ਚਾਰਾਜੋਈ ਕਰਨੀ ਚਾਹੀਦੀ ਹੈ ਜਿੱਥੇ ਵੀ ਪੰਜਾਬੀ ਮੂਲ ਦੇ ਲੋਕ ਵੱਸਦੇ ਹਨ ਤਾਂ ਜੋ ਮਾਤ ਭਾਸ਼ਾ ਅਤੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੇ ਪੰਜਾਬੀਆਂ ਨੂੰ ਇਸ ਨਾਲ ਜੋੜਿਆ ਜਾ ਸਕੇ। ਪਰਵਾਸ ਉਚੇਰੀ ਸਿੱਖਿਆ ਅਤੇ ਅਧਿਆਪਨ ਨਾਲ ਲੰਮਾ ਸਮਾਂ ਜੁੜੇ ਰਹੇ ਸ੍ਰੀ ਸ਼ਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਮੂਲ ਦੇ ਜੋ ਲੋਕ ਵੱਖ਼ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਵੱਸਦੇ ਹਨ ਲਗਪਗ ਉਹ ਸਾਰੇ ਹੀ ਹਿੰਦੀ ਜਾਣਦੇ ਹੁੰਦੇ ਹਨ ਅਤੇ ਉਹਨਾਂ ਲਈ ਇਸ ਕਿਤਾਬ ਰਾਹੀਂ ਪੰਜਾਬੀ ਸਿੱਖਣੀ ਬਹੁਤ ਅਸਾਨ ਹੋਵੇਗੀ।ਲੇਖਕ ਅਤੇ ਅਧਿਆਪਕ ਸ੍ਰੀ ਸਵੈਰਾਜ ਸੰਧੂ ਨੇ ਇਸ ਕਿਤਾਬ ਨੂੰ ਸਮੇਂ ਦੀ ਲੋੜ ਪੂਰੀ ਕਰਨ ਵਾਲਾ ਅਹਿਮ ਕਦਮ ਦੱਸਿਆ ਅਤੇ ਇਸ ਨੂੰ ਭਾਰਤ ਦੇ ਸਾਰੇ ਉਹਨਾਂ ਖੇਤਰਾਂ ਤੱਕ ਭੇਜਣ ਦਾ ਸੁਝਾਓ ਦਿੱਤਾ ਜਿੱਥੇ ਵੀ ਪੰਜਾਬੀ ਵੱਸਦੇ ਹਨ। ਇਸ ਪੁਸਤਕ ਦੇ ਲੇਖਕ ਹਰਵਿੰਦਰ ਚੰਡੀਗੜ੍ਹ ਨੇ ਇਸ ਕਿਤਾਬ ਨੂੰ ਲਿਖਣ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਦੀ ਕਰੀਬ ਇੱਕ ਕਰੋੜ ਵੱਸੋਂ ਪੰਜਾਬ ਤੋਂ ਬਾਹਰ ਦੂਜਿਆਂ ਸੂਬਿਆਂ ਵਿੱਚ ਹੈ ਅਤੇ ਉਹਨਾਂ ਨੂੰ ਆਪਣੀ ਮਾਤ ਅਤੇ ਵਿਰਾਸਤੀ ਭਾਸ਼ਾ ਨਾਲ ਜੋੜਨ ਲਈ ਇਹ ਕਿਤਾਬ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ। ਹਿੰਦੀ ਅਤੇ ਪੰਜਾਬੀ ਆਪਸ ਵਿੱਚ ਮਿਲਦੀਆਂ ਜੁਲਦੀਆਂ ਭਾਸ਼ਾਵਾਂ ਹਨ ਇਸ ਲਈ ਹਿੰਦੀ ਜਾਣਨ ਵਾਲੇ ਲਈ ਬੜੀ ਅਸਾਨੀ ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਮਾਤ ਭਾਸ਼ਾ ਤੋਂ ਵਿਛੁੰਨੇ ਕਿਸੇ ਮਨੁੱਖ ਲਈ ਉਸਦੀ ਮਾਤ ਭਾਸ਼ਾ ਨਾਲ ਜੋੜਨਾ ਮਾਂ ਤੋਂ ਵਿੱਛੜੇ ਕਿਸੇ ਬੱਚੇ ਨੂੰ ਉਸਦੀ ਮਾਂ ਨਾਲ ਮਿਲਾਉਣ ਵਰਗਾ ਕਾਰਜ ਹੁੰਦਾ ਹੈ, ਇਸੇ ਭਵਨਾ ਨਾਲ ਇਹ ਕਿਤਾਬ ਲਿਖੀ ਗਈ ਹਨ ।

            ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦੀਪਕ ਸ਼ਰਮਾ ਚਰਨਾਥਲ, ਡਾ. ਨਿਰਮਲ ਸਿੰਘ ਬਾਸੀ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦਰ ਪਾਲ ਸਿੰਘ, ਡਾ. ਗੁਰਮੀਤ ਸਿੰਘ ਸਿੰਗਲ, ਰਮਨ ਸੰਧੂ, ਰਾਜਵਿੰਦਰ ਕੌਰ ਸੰਧੂ, ਡਾ. ਦਵਿੰਦਰ ਸਿੰਘ ਵਾਛਲ, ਡਾ. ਗੁਰਮੀਤ ਸਿੰਘ ਬੈਦਵਾਨ ਸਿੰਘ, ਡਾ.ਸਵਰਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

——————————————————————— 

ਸੰਤ ਬਾਬਾ ਜਗਦੀਸ਼ ਦਾਸ ਜੀ (ਉੱਚੇ ਡੇਰੇ) ਖੋਸਿਆ ਵਾਲੇ ਪ੍ਰਲੋਕ ਗਮਨ ਕਰ ਗਏ

ਮੋਗਾ/ 30 ਜਨਵਰੀ 2024/ ਭਵਨਦੀਪ ਸਿੰਘ

             ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਧਾਰਮਿਕ ਸਖਸ਼ੀਅਤ ਸੰਤ ਬਾਬਾ ਜਗਦੀਸ਼ ਦਾਸ ਜੀ ਅੱਜ ਸਵੇਰੇ ਪ੍ਰਲੋਕ ਗਮਨ ਕਰ ਗਏ ਹਨ। ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਉੱਚਾ ਡੇਰਾ ਬਾਬਾ ਵੀਰਮਦਾਸ ਜੀ ਖੋਸਾ ਕੋਟਲਾ ਵਿਖੇ ਕਰ ਸਕਦੀਆਂ ਹਨ। ਸੰਤ ਬਾਬਾ ਜਗਦੀਸ਼ ਦਾਸ ਜੀ ਦਾ ਸੰਸਕਾਰ ਅੱਜ 30 ਜਨਵਰੀ 2024 ਨੂੰ ਤਕਰੀਬਨ ਦੁਪਿਹਰ 2:00 ਵਜੇ ਪਿੰਡ ਖੋਸਾ ਰਣਧੀਰ (ਜਿਲ੍ਹਾ ਮੋਗਾ) ਵਿਖੇ ਕੀਤਾ।

          ‘ਮਹਿਕ ਵਤਨ ਦੀ ਲਾਈਵ’ ਬਿਓਰੋ ਸੰਤ ਬਾਬਾ ਜਗਦੀਸ਼ ਦਾਸ ਜੀ ਦੇ ਪ੍ਰਲੋਕ ਗਮਨ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆਂ ਉਨ੍ਹਾਂ ਨੂੰ ਦਿਲੀ ਸ਼ਰਧਾਜਲੀ ਅਰਪਣ ਕਰਦਾ ਹੈ।

 ——————————————————————— 

ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਪ੍ਰੋਗਰਾਮ ‘ਧੀਆਂ ਦੀ ਲੋਹੜੀ’ 

ਧੀਆਂ ਦੀ ਲੋਹੜੀ’ ਪ੍ਰੌਗਰਾਮ ਵਿੱਚ ਧਾਰਮਿਕ, ਰਾਜਨੀਤਿਕ ਸਖਸੀਅਤਾਂ, ਪ੍ਰਸਾਸ਼ਨ ਦੇ ਉੱਚ ਅਧਿਕਾਰੀ ਅਤੇ ਫਿਲਮ ਸਟਾਰਾ ਨੇ ਵੀ ਕੀਤੀ ਸਮੂਲੀਅਤ   

ਬਿਲਾਸਪੁਰ/ ਜਨਵਰੀ 2023/ ਭਵਨਦੀਪ ਸਿੰਘ ਪੁਰਬਾ

              ਇਲਾਕੇ ਦੀ ਪ੍ਰਸਿੱਧ ਸੰਸਥਾਂ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਦੀ ਯੋਗ ਅਗਵਾਹੀ ਹੇਠ ਹੋਇਆ ਲੋਹੜੀ ਦਾ ਪ੍ਰੋਗਰਾਮ ‘ਧੀਆਂ ਦੀ ਲੋਹੜੀ’ ਬਹੁੱਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਧਾਰਮਿਕ ਸਖਸੀਅਤਾਂ ਤੋ ਇਲਾਵਾ ਪ੍ਰਸਾਸ਼ਨ ਦੇ ਉੱਚ ਅਧਿਕਾਰੀ, ਰਾਜਨੀਤਿਕ ਸਖਸੀਅਤਾਂ ਅਤੇ ਫਿਲਮ ਸਟਾਰਾ ਨੇ ਵੀ ਸਮੂਲੀਅਤ ਕੀਤੀ।

            ਸੁਆਮੀ ਜਗਰਾਜ ਸਿੰਘ ਲੋਪੋ ਯੋਗ ਅਗਵਾਹੀ ਅਤੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਜੀ ਦੇ ਯੋਗ ਪ੍ਰਬੰਧਾਂ ਹੇਠ ਹੋਏ ਇਸ ਬਹੁੱਤ ਵੱਡੇ ਪੱਧਰ ਦੇ ਪੋ੍ਰਗਰਾਮ ‘ਧੀਆਂ ਦੀ ਲੋਹੜੀ’ ਦਾ ਉਦਘਾਟਨ ਸੁਆਮੀ ਜਗਰਾਜ ਸਿੰਘ ਜੀ ਲੋਪੋ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ੳੇੁਘੇ ਫਿਲਮ ਸਟਾਰ ਹੌਬੀ ਧਾਲੀਵਾਲ ਨੇ ਰੀਬਨ ਕੱਟ ਕੇ ਕੀਤਾ। ਉਸ ਤੋਂ ਬਾਅਦ ਪੂਰੇ ਰਸਮਾਂ ਰਿਵਾਜਾਂ ਨਾਲ ਲੋਹੜੀ ਬਾਲੀ ਗਈ ਅਤੇ ਹਾਜਰ ਸਾਰੇ ਹੀ ਲੋਕਾਂ ਨੂੰ ਧੀਆਂ ਦੀ ਲੋਹੜੀ ਵੰਡੀ ਗਈ। ਇਸ ਪ੍ਰੋਗਰਾਮ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ ਐਸ.ਡੀ.ਐਮ ਧਰਮਕੋਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਉਪਰੋਕਤ ਮਹਿਮਾਨਾ ਨੇ 51 ਅਜਿਹੇ ਮਾਪਿਆਂ ਨੂੰ ਤੋਹਫੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਦੇ ਘਰ ਪਿਛਲੇ ਸਾਲ ਦੌਰਾਨ ਧੀਆਂ ਨੇ ਜਨਮ ਲਿਆ ਹੈ ਅਤੇ ਉਨ੍ਹਾਂ ਮਾਪਿਆਂ ਨੇ ਧੀਆਂ ਦੇ ਵੀ ਪੁੱਤਰਾਂ ਵਾਗ ਲਾਡ ਲਡਾਏ ਹਨ।

              ਸਾਰੇ ਸਮਾਗਮ ਵਿੱਚ ਚਾਹ, ਪਕੋੜੇ ਅਤੇ ਗੁਰੂ ਘਰ ਦੇ ਲੰਗਰ ਚੱਲਦੇ ਰਹੇ। ਸਮਾਗਮ ਵਿੱਚ ਬੱਚਿਆਂ ਵੱਲੋ ਗਿੱਧਾਂ, ਭੰਗੜਾਂ, ਸੰਮੀ, ਨਾਟਕ ਅਤੇ ਸੱਭਿਆਚਾਰਕ ਗੀਤਾ ਤੇ ਗਿੱਧੇ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਟੇਜ ਤੋਂ ਬੋਲਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਫਿਲਮ ਸਟਾਰ ਹੌਬੀ ਧਾਲੀਵਾਲ, ਏ.ਡੀ.ਸੀ. ਮੈਡਮ ਅਨੀਤਾ ਦਰਸ਼ੀ ਅਤੇ ਮੈਡਮ ਚਾਰੂ ਮਿਤਾ (ਐਸ.ਡੀ.ਐਮ ਧਰਮਕੋਟ) ਨੇ ਕਿਹਾ ਕਿ ਭਰੂਨ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਹੁਣ ਸਾਨੂੰ ਲੜਕੀਆਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦਵਾਉਣ ਦੇ ਵੱਡੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਨੂੰ ਮਾਇਕ ਤੌਰ ਤੇ ਆਤਮ ਨਿਰਭਰ ਬਣਾਉਣਾ ਸਾਡੀ ਜੁੰਮੇਵਾਰੀ ਹੈ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਰਿਟਾਇਡ ਐਸ.ਪੀ. ਸ. ਮੁਖਤਿਆਰ ਸਿੰਘ, ਟਿੱਕਾ ਸਿੱਧੂ ਲੁਧਿਆਣਾ, ਹਰਜੀਤ ਸਿੰਘ ਸਰਪੰਚ ਲੋਪੋ, ਸ. ਜੋਗਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਅਮਰੀਕ ਸਿੰਘ ਲੋਪੋ, ਤੀਰਥ ਸਿੰਘ ਲੋਪੋ, ਜੱਥੇਦਾਰ ਬਲਦੇਵ ਸਿੰਘ, ਸੁਖਦੀਪ ਸਿੰਘ ਸਿੱਧੂ, ਪ੍ਰਿੰਸੀਪਲ ਬਲਜਿੰਦਰ ਸਿੰਘ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਅਜੀਤ ਸਿੰਘ ਬਾਬੇ ਕਾ, ਮਨਜੀਤ ਕੌਰ ਸਿੱਧੂ, ਮੇਹਰ ਸਿੰਘ ਕ੍ਰਿਸ਼ਨਪੁਰਾ ਗੁਰਿੰਦਰਦੀਪ ਕੌਰ ਸਿੱਧੂ, ਭਗਵਾਨ ਸਿੰਘ ਕਿਸ਼ਨਪੁਰਾ, ਕਹਿਰੂ ਸਿੰਘ ਰਸੂਲਪੁਰ ਆਦਿ, ਸਕੂੱਲ ਦਾ ਸਟਾਫ, ਵਿਦਿਆਰਥੀ ਅਤੇ ਸੇਵਾਦਾਰ ਹਾਜ਼ਰ ਸਨ।

——————————————————————— 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੰਦ ਪੁਰਾਣਾ ਵਿੱਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ 

ਸ੍ਰੀ ਅਖੰਡ ਪਾਠਾਂ ਦੇ ਭੋਗਾਂ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਗੁਰਦੀਪ ਸਿੰਘ ਜੀ ਬਖੂਹੇਵਾਲੇ  

ਬਾਘਾ ਪੁਰਾਣਾ/ ਜਨਵਰੀ 2024/ ਭਵਨਦੀਪ ਸਿੰਘ ਪੁਰਬਾ

                ਮਾਲਵੇ ਦੇ ਪ੍ਰਸਿੱਧ ਨਗਰ ਚੰਦ ਪੁਰਾਣਾ ਦੇ ਗੁਰਦੁਆਰਾ ਬਾਬਾ ਪ੍ਰੇਮ ਦਾਸ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਮੂੰਹ ਨਗਰ ਨਿਵਾਸੀਆਂ, ਨੌਜਵਾਨਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜੀ ਪਾਲਕੀ ਅੱਗੇ ਫੱੁਲਾਂ ਦੀ ਵਰਖਾ, ਝਾੜੂ ਲਾਉਂਦੀਆਂ ਬੀਬੀਆਂ ਗੁਰੂ ਜਸ ਗਾਉਦਿਆਂ ਪੈਦਲ ਚੱਲ ਰਹੀਆਂ ਸਨ। ਰਾਗੀ ਤੇ ਕਵੀਸ਼ਰੀ ਜੱਥੇ ਸਾਰਾ ਦਿਨ ਗੁਰਬਾਣੀ ਕੀਰਤਨ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਸਨ ਅਤੇ ਨਗਰ ਕੀਰਤਨ ਪਿੰਡ ‘ਚ ਵੱਖ-ਵੱਖ ਥਾਵਾਂ ਤੇ ਪੜਾਅ ਕਰਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਤੇ ਪਹੁੰਚਿਆ ਜਿੱਥੇ ਬਾਬਾ ਗੁਰਦੀਪ ਸਿੰਘ ਜੀ ਨੇ ਸਤਿਕਾਰਯੋਗ ਪੰਜ ਪਿਆਰਿਆਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆ ਆਖਿਆ ਤੇ ਸੰਗਤਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ। ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਪ੍ਰੇਮ ਦਾਸ ਵਿਖੇ ਸਮਾਪਤ ਹੋਇਆ।

            ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਦੂਸਰੇ ਦਿਨ ਪਾਏ ਗਏ ਭੋਗਾਂ ਸਮੇਂ ਰੱਬੀ ਬਾਣੀ ਦਾ ਕੀਰਤਨ ਹੋਇਆਂ। ਇਸ ਮੌਕੇ ਪਿੰਡ ਦੇ ਜੰਮਪਲ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਵੀ ਹਾਜ਼ਰ ਹੋਏ। ਇਸ ਮੌਕੇ ਸਮਾਪਤੀ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨੇ ਦੀ ਧਰਤੀ ਤੇ ਅਵਤਾਰ ਧਾਰਿਆ ਅਤੇ ਸੰਗਤਾਂ ਨੂੰ ਬਾਣੀ ਤੇ ਬਾਣੀ ਨਾਲ ਜੋੜਿਆ, ਜ਼ੁਲਮ ਦਾ ਡੱਟ ਕੇ ਟਾਕਰਾ ਕੀਤਾ ਤੇ 14 ਜੰਗਾਂ ਲੜੀਆਂ। ਸਾਰੀਆਂ ਜੀ ਜੰਗਾ ਵਿੱਚ ਜਿੱਤ ਪ੍ਰਾਪਤ ਕੀਤੀ। ਗੁਰੂ ਸਾਹਿਬ ਨੇ ਧਰਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਅੱਜ ਸਾਨੂੰ ਇਤਿਹਾਸ ਤੋਂ ਜਾਣੂ ਹੋ ਕੇ ਗੁਰੂ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ

              ਇਨ੍ਹਾਂ ਸਮਾਗਮਾਂ ਮੌਕੇ ਪਿੰਡ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਡਿਊਟੀਆਂ ਨਿਭਾਈਆਂ ਤੇ ਪਿੰਡ ਵਾਸੀਆਂ ਨੇ ਤਨ ਮਨ ਨਾਲ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਜਲੇਬੀਆਂ ਦੇ ਲੰਗਰ ਲਾਏ। ਇਸ ਮੌਕੇ ਬਾਬਾ ਗੁਰਦੀਪ ਸਿੰਘ ਜੀ ਨੇ ਗੁਰੂ ਘਰ ਦੀ ਸੇਵਾ ਲਈ ਇਕ ਲੱਖ ਰੁਪਏ ਸੇਵਾ ਵਜੋਂ ਦੇਣ ਦਾ ਐਲਾਨ ਕੀਤਾ ਤੇ ਜਲਦੀ ਹੀ ਗੇਟ ਬਣਾਉਣ ਲਈ ਕਿਹਾ। ਪਿੰਡ ਵਾਸੀਆਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਸਰੋਪਾ ਤੇ ਕੰਬਲ ਨਾਲ ਸਨਮਾਨਿਤ ਕੀਤਾ।

            ਇਸ ਮੌਕੇ ਸਰਪੰਚ ਹਰਬੰਸ ਸਿੰਘ, ਪ੍ਰਧਾਨ ਨਛੱਤਰ ਸਿੰਘ ਛੱਤਾ, ਮਾਸਟਰ ਬਲਦੇਵ ਸਿੰਘ, ਸੁਖਮੰਦਰ ਸਿੰਘ, ਭਿੰਦਾ ਸਿੰਘ ਮੈਂਬਰ, ਗਿਆਨ ਦਾਸ, ਚਮਕੌਰ ਸਿੰਘ, ਠਾਣਾ ਸਿੰਘ ਮੈਂਬਰ, ਸੂਬੇਦਾਰ ਮਹਿੰਦਰ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ, ਜੈਬ ਸਿੰਘ, ਲੈਲੂ ਸਿੰਘ, ਸ਼ੇਰ ਸਿੰਘ, ਬਸੰਤ ਸਿੰਘ, ਬਿਟਾ ਸਿੰਘ, ਪ੍ਰਿਤਪਾਲ ਸਿੰਘ, ਹੰਦਰੀ ਸਿੰਘ, ਹਰਦੇਵ ਸਿੰਘ, ਬਿੱਲੂ ਸਿੰਘ, ਸ਼ੀਰੂ ਸਿੰਘ, ਬਾਬਾ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ।

    ——————————————————————— 

ਹੁਣ ਬਾਦਲਕਿਆਂ ਦਾ ਪਾਪ ਦਾ ਘੜਾ ਭਰ ਚੁੱਕਾ ਹੈ, ਇਹ ਹੁਣ ਡੁੱਬੇਗਾ ਹੀ ਡੁੱਬੇਗਾ -ਪੰਥਕ ਸਿੱਖ ਆਗੂ 

ਮੋਗਾ / ਜਨਵਰੀ 2024/ ਭਵਨਦੀਪ ਸਿੰਘ ਪੁਰਬਾ

            ਅੱਜ ਜੋ ਬਾਦਲ ਕੇ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕਉਕੇ ਨੂੰ ਸ਼ਹੀਦ ਕਰਨ ਵਾਲੇ ਅਫਸਰਾਂ ਦੇ ਖਿਲਾਫ ਏ.ਡੀ.ਜੀ.ਪੀ. ਤਿਵਾੜੀ ਦੀ ਲੀਕ ਹੋਈ ਰਿਪੋਟ ਨੂੰ ਅਧਾਰ ਬਣਾਕੇ ਕਾਰਵਾਈ ਕਰਵਾਉਣ ਦਾ ਡਰਾਮਾ ਕਰ ਰਹੇ ਨੇ ਇਹਨਾਂ ਦੀ ਆਪਣੀ ਤਿੰਨ ਵਾਰ ਸਰਕਾਰ ਪੰਜਾਬ ਉੱਪਰ ਰਾਜ ਕਰਦੀ ਰਹੀ ਹੈ ਉਸ ਸਮੇਂ ਕਾਰਵਾਈ ਕਿਓ ਨਾ ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਜਥੇਦਾਰ ਅਮਰੀਕ ਸਿੰਘ ਅਜਨਾਲਾ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਬਾਬਾ ਚਮਕੌਰ ਸਿੰਘ ਭਾਈ ਰੂਪਾ ਭਾਈ ਮੇਜਰ ਸਿੰਘ ਪੰਡੋਰੀ ਪੰਥਕ ਆਗੂ ਰਣਜੀਤ ਸਿੰਘ ਵਾਦਰ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਇਹ ਲੋਕ ਜਦੋ ਸਤਾ ਚੋ ਬਾਹਰ ਹੁੰਦੇ ਨੇ ਫਿਰ ਇਹਨਾਂ ਨੂੰ ਪੰਥਕ ਮੁੱਦੇ ਯਾਦ ਆ ਜਾਂਦੇ ਨੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਧੱਕੇ ਵੀ ਯਾਦ ਆ ਜਾਂਦੇ ਨੇ ਪਰ ਜਦੋਂ ਕੇਂਦਰ ਦੀ ਬੀਜੇਪੀ ਨਾਲ ਰਲਕੇ ਤੀਹ ਸਾਲ ਰਾਜ ਭਾਗ ਦਾ ਅਨੰਦ ਮਾਣਿਆਂ। ਉਸ ਮੌਕੇ ਨਾ ਕੇਂਦਰ ਦਾ ਸਿੱਖ ਵਿਰੋਧੀ ਚੇਹਰਾ ਦਿਸਿਆ, ਨਾ ਹੀ ਬੰਦੀ ਸਿੰਘਾਂ ਦੀ ਪੀੜਾ ਮਹਿਸੂਸ ਹੋਈ, ਨਾ ਪਿਛਲੇ ਕਈ ਸਾਲਾਂ ਤੋਂ ਫਾਂਸੀ ਵਾਲੀ ਕਾਲ ਕੋਠੜੀ ਬੈਠਾ ਭਾਈ ਬਲਵੰਤ ਸਿੰਘ ਰਾਜੋਆਣਾ ਦਿਸਿਆ, ਨਾ ਹੀ ਏਡੀਜੀਪੀ ਤਿਵਾੜੀ ਦੀ ਰਿਪੋਟ ਪੜਨ ਦਾ ਸਮਾਂ ਮਿਲਿਆ, ਜਥੇਦਾਰ ਗੁਰਦੇਵ ਸਿੰਘ ਜੀ ਕਉਕੇ ਨੂੰ ਸ਼ਹੀਦ ਕਰਨ ਵਾਲੇ ਮੁੱਖ ਦੋਸ਼ੀ SSP ਜਗਰਾਓ ਸਵਰਨ ਸਿੰਘ ਘੋਟਨਾ ਵਰਗੇ ਬੁੱਚੜ ਅਫ਼ਸਰਾਂ ਦਾ ਨਾਮ ਸਪੱਸਟ ਰਿਪੋਟ ‘ਚ ਲਿਖਿਆ ਹੋਣ ਦੇ ਵਾਵਜੂਦ ਵੀ ਬਾਦਲਾਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀ ਕੀਤੀ। ਉਸ ਸਮੇਂ ਤਾਂ ਰਾਜਭਾਗ ‘ਚ ਗ਼ਲਤਾਨ ਹੋਏ ਬਾਦਲਕਿਆਂ ਨੂੰ ਨਾ ਪੰਜਾਬ ਦੇ ਪਾਣੀਆਂ ਦੀ, ਨਾ ਚੰਡੀਗੜ ਲੈਣ ਕੋਈ ਸੁੱਧ ਬੁੱਧ ਰਹੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਤਿਵਾੜੀ ਵਾਲੀ ਸਿੱਟ ਵੀ ਬਾਦਲ ਸਰਕਾਰ ਨੇ ਬਣਾਈ ਸੀ। ਬਰਗਾੜੀ ਕਾਂਡ ਮੌਕੇ ਵੀ ਜਸਟਿਸ ਜੋਰਾ ਸਿੰਘ ਕਮਿਸ਼ਨ ਵੀ ਬਾਦਲ ਸਰਕਾਰ ਨੇ ਬਣਾਇਆ ਸੀ। ਦੋਨਾਂ ਦੀਆਂ ਰਿਪੋਟਾਂ ਵੀ ਇਹਨਾਂ ਦੀ ਸਰਕਾਰ ਹੁੰਦਿਆਂ ਹੀ ਆ ਗਇਆਂ ਸਨ। ਪਰ ਹਸ਼ਰ ਦੋਨਾਂ ਦਾ ਇੱਕੋ ਜਿਹਾ ਹੋਇਆ। ਕਾਰਵਾਈ ਦੋਨਾਂ ਤੇ ਹੀ ਨਹੀਂ ਕੀਤੀ। ਹੁਣ ਕਿਹੜੇ ਮੂੰਹ ਨਾਲ ਇਹ ਅਖੌਤੀ ਪੰਥਕ ਇਹ ਮੁੱਦੇ ਚੁੱਕ ਰਹੇ ਹਨ। ਤੀਹ ਸਾਲ ਬਾਅਦ ਜਥੇਦਾਰ ਕਉਕੇ ਨਾਲ ਮੋਹ ਜਾਗਿਆ। ਹੁਣ ਅਕਾਲ ਤਖ਼ਤ ਸਾਹਿਬ ਸ਼ਹੀਦੀ ਦਿਹਾੜਾ ਮਨਾਉਣ ਦਾ ਡਰਾਮਾ ਕਰਕੇ ਕੌਮ ਦੇ ਅੱਖੀਂ ਘੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਬਾਦਲ ਕੇ ਕਦੇ ਵੀ ਸਫਲ ਨਹੀ ਹੋਣਗੇ। ਹੁਣ ਪਾਪਾਂ ਦਾ ਘੜਾ ਭਰ ਚੁੱਕਾ ਹੈ। ਇਹ ਹੁਣ ਡੁੱਬੇਗਾ ਹੀ ਡੁੱਬੇਗਾ।

            ਪੰਥਕ ਸਿੱਖ ਆਗੂਆਂ ਨੇ ਅੱਗੇ ਕਿਹਾ ਸਿੱਖ ਸੰਗਤਾਂ ਇਹਨਾਂ ਤੋਂ ਸੁਚੇਤ ਰਹਿਣ। ਦੂਸਰੇ ਪਾਸੇ ਅਸੀ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਹੁੰਦੇ ਹਾਂ ਕਿ ਜਿੰਨਾਂ ਜਿੰਨਾਂ ਲੋਕਾਂ ਦੇ ਨਾਮ ਤਿਵਾੜੀ ਰਿਪੋਟ ‘ਚ ਆਏ ਹਨ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਜਿਹੜੇ ਜਿਹੜੇ ਜਿਊਂਦੇ ਹਨ ਉਹਨਾਂ ਤੇ ਐਫ ਆਈ ਆਰ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਪਾਸਪੋਰਟ ਜ਼ਬਤ ਕੀਤੇ ਜਾਣ। ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਉਕੇ ਨੂੰ ਭਗੌੜਾ ਲਿਸਟ ਚੋ ਬਾਹਰ ਕੱਢਿਆ ਜਾਵੇ। ਇਸ ਮੌਕੇ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਗਿਆਨੀ ਪ੍ਰਮਿੰਦਰ ਸਿੰਘ. ਗਿਆਨੀ ਅਮਰੀਕ ਸਿੰਘ ਜ਼ੀਰਾ, ਗਿਆਨੀ ਰਾਜਵਿੰਦਰ ਸਿੰਘ, ਭਾਈ ਕੁਲਵੰਤ ਸਿੰਘ ਗਾਦੜੀਵਾਲਾ ਹਾਜ਼ਰ ਸਨ।

 ——————————————————————— 

ਗੁਰਦੁਆਰਾ ਚੰਦ ਪੁਰਾਣਾ ‘ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੁੰਨਿਆਂ ਦਾ ਦਿਹਾੜਾ ਮਨਾਇਆ 

ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਰੱਖੋ ਤੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂ ਕਰਵਾਓ -ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ

 ਬਾਘਾ ਪੁਰਾਣਾ / ਦਸੰਬਰ 2023/ ਭਵਨਦੀਪ ਸਿੰਘ ਪੁਰਬਾ

               ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੁੰਨਿਆਂ ਦਾ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰ ਮਨਾਇਆ ਗਿਆ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸਜੇ ਧਾਰਮਿਕ ਦੀਵਾਨ ਦੇ ਵਿੱਚ ਰਾਗੀ ਜਥਿਆਂ ਨੇ ਗੁਰੂ ਜਸ ਸਰਵਣ ਕਰਵਾਇਆ।ਉਪਰੰਤ ਰੱਬੀ ਬਾਣੀ ਦਾ ਕੀਰਤਨ ਭਾਈ ਕਮਲਜੀਤ ਸਿੰਘ ਜੀ ਆਲਮ ਵਾਲਾ, ਭਾਈ ਜਸਪਾਲ ਸਿੰਘ ਜੀ ਲੱਲਿਆ ਵਾਲੇ, ਭਾਈ ਗੁਰਮੁਖ ਸਿੰਘ ਬਹੋਨਾ ਤੇ ਕਵੀਸ਼ਰੀ ਜੱਥਾ ਭਾਈ ਵੀਰਭਾਨ ਸਿੰਘ ਮਾਲਵਾ ਸਮੇਤ ਜਥਿਆਂ ਨੇ ਸਤਿਗੁਰਾਂ ਦਾ ਜਸ ਗਾਇਨ ਕੀਤਾ। ਸਟੇਜ ਦੀ ਸੇਵਾ ਦਰਸ਼ਨ ਸਿੰਘ ਡਰੋਲੀ ਭਾਈ ਨੇ ਨਿਭਾਈ। 

                ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਚਾਨਣਾਂ ਪਾਇਆ ਅਤੇ ਆਖਿਆ ਕਿ ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ ਤੇ ਭਾਗਾਂ ਵਾਲੀਆਂ ਸੰਗਤਾਂ ਹਨ ਜੋ ਇਨ੍ਹਾਂ ਫਰਜਾਂ ਦੀ ਪੂਰਤੀ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਜੇ ਦਸ਼ਮੇਸ਼ ਪਿਤਾ ਜੀ ਆਪਣਾ ਸਰਬੰਸ ਨਾ ਵਾਰਦੇ ਆ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ ਤੇ ਅੱਜ ਅਸੀਂ ਗੁਲਾਮੀ ਭਰੀ ਜ਼ਿੰਦਗੀ ਜੀਅ ਰਹੇ ਹੁੰਦੇ। ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਰੇ ਧਰਮਾਂ ਵਾਲਿਆਂ ਨੂੰ ਧਾਰਮਿਕ ਆਜ਼ਾਦੀ ਦਿਵਾਈ।ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਸੌਮਾਂ ਹੈ ਅਤੇ ਇਸ ਤੋਂ ਸੇਧ ਲੈ ਕੇ ਅਸੀਂ ਮਨੁੱਖ ਦੇ ਭਲੇ ਲਈ ਕੰਮ ਕਰ ਸਕਦੇ ਹਾਂ। ਉਨਾਂ ਕਿਹਾ ਕਿ ਕਿਸ ਤਰ੍ਹਾਂ ਉਨਾਂ ਨੇ ਛੋਟੀ ਉਮਰੇ ਹੀ ਆਪਣੇ ਸ਼ਹਾਦਤ ਦੇ ਕੇ ਕੌਮ ਦੀ ਰੱਖਿਆ ਕੀਤੀ ਅਤੇ ਧਰਮ ਨੂੰ ਨਹੀਂ ਛੱਡਿਆ। ਸਾਕਾ ਸਰਹਿੰਦ’ ਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਕੋਈ ਮੌਤ ‘ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ’ ਜਾਂ ‘ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ’ ਤਾਂ ਮੌਤ ਨੂੰ ਤੇ ਉਮਰ ਨੂੰ ਮਾਪਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਉਹਨਾਂ ਆਖਿਆ ਕਿ ਅੱਜ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਆਪਣੇ ਛੋਟੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਉਹਨਾਂ ਦਾ ਇਤਿਹਾਸ ਸਰਵਣ ਕਰਵਾਉਣ।

            ਇਸ ਮੌਕੇ ਤੇ ਹਾਜ਼ਰ ਭਾਈ ਧਰਮ ਸਿੰਘ ਕਾਲੇ ਕੇ, ਬਿੱਲੂ ਸਿੰਘ ਚੰਦ ਪੁਰਾਣਾ, ਡਾਕਟਰ ਅਵਤਾਰ ਸਿੰਘ, ਸੁੱਖਾ ਸਿੰਘ ਮੋਗਾ, ਅਜਮੇਰ ਸਿੰਘ ਦਵਿੰਦਰ ਸਿੰਘ ਹੈਡ ਗ੍ਰੰਥੀ ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।

——————————————————————— 

ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ 

ਮੋਗਾ / ਨਵੰਬਰ 2023/ ਭਵਨਦੀਪ ਸਿੰਘ ਪੁਰਬਾ

               ਧਰਮ ਅਤੇ ਵਿਰਸੇ ਦਾ ਗਿਆਨ ਵੰਡਣ ਵਾਲੇ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਦੀ 52 ਵੀਂ ਸਾਲਾਨਾ ਬਰਸ਼ੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ। ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਧਾਰਮਿਕ ਦੀਵਾਨ ਸਜਿਆ। ਜਿਸ ਕਵੀਸ਼ਰ ਭਾਈ ਗੁਰਬਚਨ ਸਿੰਘ ਸ਼ੇਰਪੂਰੀ ਨੇ ਬਾਬਾ ਹੀਰਾ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਗੁਰ ਇਤਿਹਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

            ਬਰਸ਼ੀ ਸਮਾਗਮ ਵਿੱਚ ਬਾਬਾ ਜਸਵੀਰ ਸਿੰਘ ਜੀ ਲੋਹਾਰੇ ਵਾਲੇ ਅਤੇ ਬਾਬਾ ਮਲੂਕ ਸਿੰਘ ਜੀ ਖੁਖਰਾਣੇ ਵਾਲੇ ਮੁੱਖ ਤੌਰ ਤੇ ਹਾਜਰ ਹੋਏ। ਬਰਸ਼ੀ ਸਬੰਧੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਵਿਖੇ ਆਰੰਭਤਾ ਦੇ ਪਹਿਲੇ ਦੋ ਦਿਨਾ ਦੋਰਾਨ ਹੋਏ ਬਾਣੀ ਦੇ ਪ੍ਰਵਾਹ ਵਿੱਚ ਸੰਗਤਾ ਨੇ ਵਿਸ਼ੇਸ਼ ਉਤਸ਼ਾਹ ਵਿਖਾਇਆ। ਬਰਸ਼ੀ ਦੇ ਭੋਗ ਉਪਰੰਤ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਹਾਜਰ ਹੋਏ ਸੰਤਾਂ ਮਹਾਪੁਰਖਾਂ ਦਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਸਥਾਨ ਦੀਆਂ ਪ੍ਰਬੰਧਕ ਬੀਬੀਆਂ ਨੂੰ ਗੁਰੂਘਰ ਵੱਲੋਂ ਸ਼ਾਲਾ (ਦੁਪੱਟਿਆਂ) ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਰਸ਼ੀ ਸਮਾਗਮਾਂ ਦੌਰਾਨ ਲੜੀਆ, ਪਾਰਕਿੰਗ ਦਾ ਸੁਚੱਜਾ ਪ੍ਰਬੰਧ, ਵੱਖ-ਵੱਖ ਪ੍ਰਕਾਰ ਦੇ ਸਜੇ ਸਮਾਨ ਦੀਆਂ ਦੁਕਾਨਾ ਅਤੇ ਬੱਚਿਆਂ ਦੇ ਝੂਲੇ ਆਦਿ ਦਾ ਮਨਮੋਹਕ ਦ੍ਰਿਸ਼ ਵੇਖਣਯੋਗ ਸੀ।

              ਇਸ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਪੀਤਾ, ਸੁਖਵਿੰਦਰ ਸਿੰਘ, ਜੀਤਾ ਸਿੰਘ ਮੈਂਬਰ, ਜਗਤਾਰ ਸਿੰਘ ਤਾਰਾ, ਜਗਸੀਰ ਸਿੰਘ, ਮਨਵੀਰ ਸਿੰਘ ਨੈਸਲੇ, ਅਮਨਜੋਤ ਸਿੰਘ ਜੋਤੀ, ਰਣਵੀਰ ਸਿੰਘ ਨੇਕੀ, ਵਿਕਰਮ ਸਿੰਘ ਵਿੱਕੀ, ਹਰਬੰਸ ਸਿੰਘ, ਹਰਪਾਲ ਸਿੰਘ, ਸ. ਗੁਰਮੇਲ ਸਿੰਘ ਪੁਰਬਾ (ਰਿਟਾ. ਏ.ਏ.ਓ. ਯੂਨਾਇਟਡ ਇੰਡਿਆਂ), ਅਮਰਜੀਤ ਸਿੰਘ ਖੁਖਰਾਣਾ ਆਦਿ ਨੇ ਵਿਸ਼ੇਸ਼ ਨਿਭਾਈ ।

——————————————————————— 

ਡਾ. ਐਸ ਪੀ ਸਿੰਘ ਉਬਰਾਏ ਵੱਲੋਂ ਮਹਿਕ ਵਤਨ ਦੀ ਗਰੁੱਪ ਦੀ ਡਾਇਰੀ ਦਾ ਦੂਜਾ ਐਡੀਸ਼ਨ ਲੋਕ ਅਰਪਣ

ਮੈਨੂੰ ਮਾਣ ਹੈ ਕਿ ਮੈਂ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ -ਭਵਨਦੀਪ

ਮੋਗਾ/ ਨਵੰਬਰ 2023/ ਮਵਦੀਲਾ ਬਿਓਰੋ

                 ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਆਪਣੇ ਨਿੱਜੀ ਦਫਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀ ਸਲਾਨਾ ਡਾਇਰੀ 2024 ਦਾ ਦੂਜਾ ਐਡੀਸ਼ਨ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਆਪਣੇ ਕਰ ਕਮਲਾ ਨਾਲ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਲਾਨਾ ਡਾਇਰੀ ਦਾ ਪਹਿਲਾ ਐਡੀਸ਼ਨ ਦੀਵਾਲੀ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਅਤੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਰੀਲੀਜ ਕੀਤਾ ਗਿਆ ਸੀ। ਡਾਇਰੀ ਦਾ ਦੂਸਰਾ ਨਵੇਂ ਸਾਲ ਦਾ ਐਡੀਸ਼ਨ ਉਬਰਾਏ ਸਾਹਿਬ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਮੌਕੇ ਭਵਨਦੀਪ ਵੱਲੋਂ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨਾਲ ‘ਮਹਿਕ ਵਤਨ ਦੀ ਲਾਈਵ’ ਮੈਗਜੀਨ, ਆਨਲਾਈਨ ਅਖਬਾਰ ਅਤੇ ਵੈੱਬ ਟੀ.ਵੀ. ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਓਬਰਾਏ ਸਾਹਿਬ ਦੇ ਟਰੱਸਟ ਦਾ ਜਿਲ੍ਹਾ ਪ੍ਰੈਸ ਸਕੱਤਰ ਹਾਂ।

              ਇਸ ਮੌਕੇ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਅਤੇ ਟਰੱਸਟ ਦੀ ਮੋਗਾ ਜਿਲ੍ਹੇ ਦੀ ਇਕਾਈ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆ, ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆ, ਹਰਭਜਨ ਸਿੰਘ ਗਗੜਾ, ਦਰਸ਼ਨ ਸਿੰਘ ਲੋਪੋ, ਗੁਰਸੇਵਕ ਸਿੰਘ ਸੰਨਿਆਸੀ, ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ ਆਦਿ ਮੁੱਖ ਤੌਰ ਤੇ ਹਾਜਰ ਸਨ।

 

ਮਹਿਕ ਵਤਨ ਦੀ ਲਾਈਵ ਬਿਓਰੋ ਦੀ ਸਾਲਾਨਾ ਡਾਇਰੀ 2024 ਰੀਲੀਜ ਕਰਦੇ ਹੋਏ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਉਨ੍ਹਾਂ ਦੇ ਨਾਲ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਟਰੱਸਟੀ ਮੈਂਬਰ।

—————————————————————  

ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੋਟ-ਈਸੇ-ਖਾਂ ਵਿਖੇ ਸੰਨੀ ਓਬਰਾਏ ਕਲੀਨਿਕਲ ਲੈਬ ਦਾ ਉਦਘਾਟਨ

31 ਦਸੰਬਰ ਤੱਕ ਸਾਡੀਆ 100 ਲਬਾਟਰੀਆਂ ਖੁੱਲ੍ਹ ਜਾਣਗੀਆ -ਡਾ. ਐਸ.ਪੀ. ਸਿੰਘ ਉਬਰਾਏ  

 ਕੋਟ-ਈਸੇ-ਖਾਂ (ਮੋਗਾ)/ ਨਵੰਬਰ 2023/ ਮਵਦੀਲਾ ਬਿਓਰੋ

          ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਕੋਟ-ਈਸੇ-ਖਾਂ ਵਿਖੇ ਖੋਲੀ ਗਈ ਸੰਨੀ ਓਬਰਾਏ ਕਲੀਨੀਕਲ ਲੈਬ ਦਾ ਉਦਘਾਟਨ ਉੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਤੇ ਟਰੱਸਟੀ ਸ. ਜਗਤਾਰ ਸਿੰਘ ਜਾਨੀਆ ਦੀ ਦੇਖ-ਰੇਖ ਹੇਠ ਤਿਆਰ ਹੋਈ ਸੰਨੀ ਓਬਰਾਏ ਕਲੀਨੀਕਲ ਲੈਬ ਦਾ ਉਦਘਾਟਨ ਦਾ ਪ੍ਰਭਾਵਸ਼ਾਲੀ ਸਮਾਰੋਹ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਇਆ।

            ਇਸ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਕੋਟ-ਈਸੇ-ਖਾਂ ਪਹੁੱਚਣ ਤੇ ਟਰੱਸਟ ਦੀ ਮੋਗਾ ਜਿਲ੍ਹਾ ਇਕਾਈ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦੇ ਅਹੁੱਦੇਦਾਰਾ ਵੱਲੋਂ ਭਰਵਾ ਸੁਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੇ ਨਾਲ ਡਾ. ਦਲਜੀਤ ਸਿੰਘ ਗਿੱਲ (ਸਲਾਹਕਾਰ, ਸਿਹਤ ਸੇਵਾਵਾਂ), ਡਾ. ਬੇਦੀ ਜੀ, ਕੁਲਦੀਪ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ। ਇਸ ਲੈਬ ਦੇ ਉਦਘਾਟਨ ਕਰਨ ਮੌਕੇ ਬੋਲਦਿਆ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਨੇ ਦੱਸਿਆ ਕਿ ਲੋਕਾਂ ਨੂੰ ਸਸਤੀ ਸਿਹਤ ਸਹੂਲਤ ਲੈਬ ਟੈਸਟ ਦੇਣ ਦੇ ਮਕਸਦ ਨਾਲ ਅਸੀਂ ਸਭ ਤੋਂ ਪਹਿਲਾ ਪਟਿਆਲਾ ਅਤੇ ਸੰਗਰੂਰ ਵਿਖੇ ਦੋ ਲਬਾਟਰੀਆਂ ਖੋਲੀਆਂ ਗਈਆ ਸੀ। ਇਸੇ ਤਹਿਤ ਅੱਜ ਕੋਟ-ਈਸੇ-ਖਾਂ ਵਿਖੇ ਖੋਲੀ ਗਈ ਲਬਾਰਟੀ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 31 ਦਸੰਬਰ 2023 ਤੱਕ ਸਾਡੀਆਂ 100 ਲਬਾਟਰੀਆਂ ਖੁੱਲ ਜਾਣਗੀਆ। ਉਬਰਾਏ ਸਾਹਿਬ ਨੇ ਲਬਾਟਰੀ ਵਾਸਤੇ ਬਿਨ੍ਹਾਂ ਕਿਰਾਏ ਤੋਂ ਆਪਣੀ ਜਗ੍ਹਾ ਦੇਣ ਲਈ ਸੁਸ਼ੀਲ ਕੁਮਾਰ ਅਰੋੜਾ ਦਾ ਧੰਨਵਾਦ ਕੀਤਾ।

            ਇਸ ਸਮਾਗਮ ਵਿੱਚ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਟਰੱਸਟੀ ਸ. ਹਰਭਿੰਦਰ ਸਿੰਘ ਜਾਨੀਆ, ਬਲਾਕ ਪ੍ਰਧਾਨ ਤੇ ਟਰੱਸਟੀ ਸ. ਜਗਤਾਰ ਸਿੰਘ ਜਾਨੀਆ, ਟਰੱਸਟ ਦੇ ਖਜਾਨਚੀ ਗੋਕਲ ਚੰਦ ਬੁੱਘੀਪੁਰਾ, ਸਾਬਕਾ ਚੇਅਰਮੈਨ ਸ. ਗੁਰਬਚਨ ਸਿੰਘ ਗਗੜਾ, ਐਨ.ਆਰ.ਆਈ. ਸ. ਹਰਭਜਨ ਸਿੰਘ ਗਗੜਾ, ਟਰੱਸਟੀ ਸ. ਦਰਸ਼ਨ ਸਿੰਘ ਲੋਪੋ, ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਕਤਨਾ (ਪ੍ਰਧਾਨ ਫਿਰੋਜਪੁਰ ਇਕਾਈ), ਅਮਰਜੀਤ ਕੌਰ (ਉੱਪ ਪ੍ਰਧਾਨ ਫਿਰੋਜਪੁਰ ਇਕਾਈ), ਰਾਮ ਸਿੰਘ ਜਾਨੀਆ, ਗੁਰਚਰਨ ਸਿੰਘ ਕਾਕਾ, ਮਹਿੰਦਰਪਾਲ ਲੂੰਬਾ, ਜਸਵਿੰਦਰ ਸਿੰਘ ਰਖਰਾ, ਡਾ. ਸਰਜੀਤ ਸਿੰਘ ਰਾਮਗੜ੍ਹ, ਦਵਿੰਦਰ ਸਿੰਘ ਤਲਵੰਡੀ ਨੋ-ਬਹਾਰ, ਗੁਰਪ੍ਰੀਤ ਸਿੰਘ ਮਾਨ, ਕਰਨਪਾਲ ਭੁੱਲਰ, ਹਰਵਿੰਦਰ ਸੰਧੂ ਸਟਾਫ ਮੈਂਬਰ ਅਮਨਦੀਪ ਸਿੰਘ ਅਤੇ ਮੈਡਮ ਸੋਨੀਆ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————  

ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਪੰਥਕ ਜਥੇਬੰਦੀਆਂ ਅਤੇ ਸੰਤ ਸਮਾਜ ਕੱਢਿਆ ਵਿਸਾਲ ਰੋਸ ਮਾਰਚ

ਜਿਹੜੇ ਵੀ ਆਗੂ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਣਾ ਚਾਹੁੰਦੇ ਹਨ ਉਹ ਪੰਜਾਹ-ਪੰਜਾਹ ਹਜਾਰ ਵੋਟਾ ਬਣਾਓ -ਬਾਬਾ ਰੇਸ਼ਮ ਸਿੰਘ ਖੁਖਰਾਣਾ 

ਮੋਗਾ/  ਨਵੰਬਰ 2023/ ਭਵਨਦੀਪ ਸਿੰਘ ਪੁਰਬਾ, ਰਾਜਿੰਦਰ ਸਿੰਘ ਕੋਟਲਾ

              ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਮੋਗਾ ਵਿਖੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਪੰਥਕ ਜੱਥੇਬੰਦੀਆਂ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਵਿਸਾਲ ਰੋਸ ਮਾਰਚ ਕੱਢਿਆ। ਇਸ ਸਬੰਧ ਵਿੱਚ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਇਕੱਤਰ ਹੋਈਆਂ ਉਪਰੋਕਤ ਜੱਥੇਬੰਦੀਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿਕਰ ਕੀਤਾ ਕਿ ਜਾਲਮ ਕਾਂਗਰਸ ਦੀ ਕੇਂਦਰੀ ਸਰਕਾਰ ਸਮੇਂ ਨਵੰਬਰ 1984 ਵਿੱਚ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਸ਼ਰੇਆਮ ਸਿੱਖਾਂ ਨੂੰ ਘਰਾਂ ‘ਚੋਂ ਕੱਢ ਕੇ ਗਲਾਂ ਵਿੱਚ ਸੜਦੇ ਟਾਇਰ ਪਾ ਕੇ ਸਾੜਿਆ ਗਿਆ, ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ, ਸਿੱਖਾਂ ਦੀਆਂ ਦੁਕਾਨਾਂ ਘਰ ਸਾੜ ਦਿੱਤੇ ਗਏ, ਪ੍ਰਾਪਰਟੀਆਂ ਨੱਪ ਲਈਆਂ ਗਈਆ, 39 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਿਲਆ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਬਰੀ ਕਰ ਦਿੱਤਾ ਗਿਆ, ਜਗਦੀਸ਼ ਟਾਈਟਲ ਵਰਗਿਆਂ ਸਿੱਖ ਕੌਮ ਦੀ ਨਸਲ ਕੁਸ਼ੀ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਆ ਜਦਕਿ ਸਿੱਖ ਨੌਜਵਾਨ ਜਿਹੜੇ ਸਜਾਵਾਂ ਪਰ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਜਾਣ ਬੁਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ। 

            ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਬਾਰੇ ਜਿਕਰ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨੇ ਕਿਹਾ ਕਿ ਸੀਟਾ ਲੈਣ ਨੂੰ ਬਹੁੱਤ ਤਿਆਰ ਬੈਠੇ ਹਨ ਪਰ ਵੋਟਾ ਨਹੀਂ ਹਨ। ਜਿਹੜੇ ਵੀ ਆਗੂ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਣਾ ਚਾਹੁੰਦੇ ਹਨ ਉਹ ਪੰਜਾਹ-ਪੰਜਾਹ ਹਜਾਰ ਵੋਟਾ ਬਣਾਓ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਹੱਕ ਦੀਆਂ ਵੋਟਾ ਹੀ ਨਾ ਹੋਈਆਂ ਤਾਂ ਤੁਸੀਂ ਚੋਣਾਂ ਲੜ ਕੇ ਵੀ ਕੀ ਕਰੋਗੇ। ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਪ੍ਰਸਿਧ ਵਿਦਵਾਨ ਭਾਈ ਬਲਦੇਵ ਸਿੰਘ ਸਰਸਾ, ਜਗਤਾਰ ਸਿੰਘ ਰਾਜੇਆਣਾ (ਜਿਲ੍ਹਾ ਪ੍ਰਧਾਨ ਸੰਯੁਕਤ ਅਕਾਲੀ ਦਲ), ਭਾਈ ਬਲਰਾਜ ਸਿੰਘ ਜਿਲ੍ਹਾ ਪ੍ਰਧਾਨ, ਜੱਥੇਦਾਰ ਬੂਟਾ ਸਿੰਘ ਰਣਸੀਂਹ ਕੇ (ਪ੍ਰਧਾਨ: ਕਿਰਤੀ ਅਕਾਲੀ ਦਲ) ਅਦਿ ਹਾਜਰ ਹੋਰ ਬੁਲਾਰਿਆ ਨੇ ਕਿਹਾ ਕਿ ਇਹ ਚੌਣਾ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਿਆ ਹੋ ਕੇ ਲੜਨੀਆਂ ਚਾਹੀਦੀਆਂ ਹਨ ਤਾਂ ਜੋ ਕਿ ਸ਼੍ਰੋਮਣੀ ਕਮੇਟੀ ਨੂੰ ਇੱਕ ਪਰਿਵਾਰ ਦੀ ਗਲਬ ਵਿੱਚ ਯਾਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਦੀਆਂ ਅਤੇ ਲੋਕ ਸਭਾ ਦੀਆਂ ਵੋਟਾਂ ਆਂਗਣਵਾੜੀ ਟੀਚਰਾਂ ਰਾਹੀਂ ਬੀ.ਐਲ.ਓ. ਲਾ ਕੇ ਬਣਾਉਂਦੇ ਹਨ ਉਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵੀ ਸਰਕਾਰ ਆਪ ਬਣਵਾਵੇ। ਇਸ ਮੌਕੇ ਬੋਲਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਰੋਡੇ ਨੇ ਕਿਹਾ ਕਿ ਸਾਨੂੰ ਪੜਚੋਲ ਕਰਕੇ ਆਨੰਦਪੁਰ ਸਾਹਿਬ ਦੇ ਮਤੇ ਤੇ ਲੜਾਈ ਲੜਨੀ ਚਾਹੀਦੀ ਆ ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਸਨ ਜਿਉਂ ਦੀਆਂ ਤਿਉਂ ਲੜਕ ਰਹੀਆਂ ਹਨ।

            ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਿਆ ਵੱਲੋਂ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਭਾਈ ਅਮਰਦੀਪ ਸਿੰਘ ਜਿਲ੍ਹਾ ਪ੍ਰਧਾਨ ਜਲੰਧਰ, ਭਾਈ ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਭਾਈ ਗੁਰਮੀਤ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਭਾਈ ਰਾਜਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ, ਭਾਈ ਰੇਸ਼ਮ ਸਿੰਘ ਜਿਲ੍ਹਾ ਪ੍ਰਧਾਨ ਮੋਗਾ, ਧਰਮਿੰਦਰ ਸਿੰਘ ਜੈਤੋ ਜਿਲਾ ਪ੍ਰਧਾਨ ਫਰੀਦਕੋਟ, ਭਾਈ ਕੁਲਦੀਪ ਸਿੰਘ ਖਾਲਸਾ ਮਾਲਵਾ, ਸੂਬਾ ਸਿੰਘ ਸਿਦਕੀ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਭਾਈ ਰਾਜਾ ਸਿੰਘ ਖੁਖਰਾਣਾ, ਭਾਈ ਸੁਖਰਾਜ ਸਿੰਘ ਨਿਆਮੀ ਵਾਲਾ, ਰਾਜਿੰਦਰ ਸਿੰਘ ਖਾਲਸਾ, ਅਮਰਿੰਦਰ ਸਿੰਘ ਫਰੀਦਕੋਟ, ਭਾਈ ਅਮਰੀਕ ਸਿੰਘ ਕੱਚਰਭੰਨ, ਭਾਈ ਬਲਦੇਵ ਸਿੰਘ ਗਗੜਾ, ਬਲਜੀਤ ਸਿੰਘ ਨਵਾਂ ਕਿਲਾ, ਬਲਜੀਤ ਸਿੰਘ ਨਵਾਂ ਕਿਲਾ, ਹਰਪ੍ਰੀਤ ਸਿੰਘ ਕੋਟਕਪੂਰਾ, ਕੁਲਵਿੰਦਰ ਸਿੰਘ ਜੰਗ, ਭਾਈ ਗੁਰਮੀਤ ਸਿੰਘ ਹਕੂਮਤ ਸਿੰਘ ਵਾਲਾ ਆਦਿ ਹੋਰ ਕਈ ਆਗੂ ਹਾਜ਼ਰ ਸਨ।

—————————————————————  

ਪੰਜਾਬ ਦਾ ਮਹੌਲ ਖਰਾਬ ਕਰਨ ਵਾਲੇ ਸਾਧ ਬਾਬਾ ਬਾਗੇਸ਼ਵਰ ਨੂੰ ਗਿ੍ਫ਼ਤਾਰ ਕਰਕੇ ਜੇਲ ਸੁਟਿਆ ਜਾਵੇ  -ਜੱਥੇ. ਅਜਨਾਲਾ, ਸੰਤ ਜੋਗੇਵਾਲ, ਸੰਤ ਖੁਖਰਾਣਾ 

ਖੁਖਰਾਣਾ (ਮੋਗਾ)/ ਅਕਤੂਬਰ 2023/ ਭਵਨਦੀਪ ਸਿੰਘ ਪੁਰਬਾ

              ਪੰਜਾਬ ਦਾ ਮਹੌਲ ਖਰਾਬ ਕਰਨ ਦੀ ਨੀਤੀ ਦੇ ਨਾਲ ਪੰਜਾਬ ‘ਚ ਬੇਲਗਾਮ ਘੋੜਾ ਧਰਮਿੰਦਰ ਸ਼ਾਸਤਰੀ ਨਾ ਦਾ ਸਾਧ (ਬਾਬਾ ਬਾਗੇਸ਼ਵਰ ਧਾਮ) ਇੱਕ ਨੀਤੀ ਤਹਿਤ ਅੱਗ ਉੱਗਲ ਰਿਹਾ ਹੈ ਭਾਵੇਂ ਅਸੀ ਇਸਾਈਆਂ ਦਾ ਪ੍ਰਚਾਰ ਕਰਨ ਵਾਲਿਆਂ ਦੇ ਢੰਗ ਤਰੀਕਿਆਂ ਤੋਂ ਵੀ ਖੁਸ ਨਹੀ ਜਿਸ ਤਰਾਂ ਉਹ ਲਾਲਚ ਅਤੇ ਗੁੰਮਰਾਹ ਕੁੰਨ ਤਰੀਕਿਆਂ ਨਾਲ ਧਰਮ ਤਬਦੀਲੀ ਕਰਵਾਉਂਦੇ ਨੇ। ਪਰ ਬਾਬਾ ਬਾਗੇਸ਼ਵਰ ਧਾਮ ਜਿਸ ਤਰਾਂ ਪੰਜਾਬ ਚ ਆ ਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦਾ ਅਤੇ ਇਸਾਈਆਂ ਨੂੰ ਪੰਜਾਬ ਚੋਂ ਕੱਢਣ ਦੀਆਂ ਧਮਕੀਆਂ ਸ਼ਰੇਆਮ ਦੇ ਰਿਹਾ, ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ, ਜੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਅਤੇ ਪੰਜਾਬ ਨੂੰ ਲਾਬੂ ਲਾਉਣ ਤੋਂ ਰੋਕਿਆ ਜਾਵੇ। ਇਹਨਾਂ ਵਿਚਾਰਾਂ ਪ੍ਰਗਟਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

              ਉਹਨਾਂ ਅੱਗੇ ਕਿਹਾ ਕੇ ਇਸ ਦੇ ਸਾਰੇ ਪ੍ਰੋਗਾਮ ਤੁਰੰਤ ਕੈਸਲ ਕੀਤੇ ਜਾਣ। ਅੱਗੇ ਤੋਂ ਪੰਜਾਬ ‘ਚ ਐਟਰੀ ਬੰਦ ਕੀਤੀ ਜਾਵੇ। ਜੇ ਇਹ ਕਦਮ ਸਰਕਾਰਾਂ ਨੇ ਨਾ ਚੁੱਕਿਆ ਤਾਂ ਅਸੀ ਹਮ ਖ਼ਿਆਲ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਨੂੰ ਰੋਕਾਂਗੇ। ਐਸੇ ਢੰਗ ਨਾਲ ਰੋਕਾਂਗੇ ਕਿ ਅੱਗੇ ਲਈ ਵਾਸਤੇ ਪੰਜਾਬ ਵੱਲ ਆਉਣ ਤੋਂ ਪਹਿਲਾਂ ਸੌ ਵਾਰ ਸੋਚੇਗਾ। ਜਿਸ ਦੀ ਜ਼ੁੰਮੇਵਾਰੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਹ ਸਭ ਕੁਝ ਹੋਣ ਤੋ ਪਹਿਲਾਂ ਹੀ ਸਰਕਾਰ ਨੂੰ ਮੌਕਾ ਸੰਭਾਲ ਲੈਣਾ ਚਾਹੀਦੈ ਹੈ ਕਿਓ ਕਿ ਇਸ ਦਾ ਖ਼ਮਿਆਜ਼ਾ ਉੱਨੀ ਸੌ ਅਠੱਤਰ ‘ਚ ਵਾਪਰੇ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਨੇ ਬਹੁਤ ਵੱਡੀ ਪੱਧਰ ਤੇ ਭੁਗਤਿਆ ਹੈ। ਉਹ ਵੀ ਬਾਦਲ ਦੀ ਅਕਾਲੀ ਸਰਕਾਰ ਦੀ ਅਣਗਹਿਲੀ ਕਾਰਣ ਸਰਕਾਰਾਂ ਨੂੰ ਅਜਿਹੇ ਹਲਾਤ ਪੈਦਾ ਹੋਣ ਤੋ ਪਹਿਲਾਂ ਹੀ ਧਿਆਨ ਦੇਣਾ ਚਾਹੀਦੈ ਅਜਿਹੇ ਵਿਵਾਦਿਤ ਤੇ ਸ਼ਰਾਰਤੀ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਦੀ ਹੈ। ਇਹ ਸਭ ਕੁਝ ਚੌਵੀ ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਮਹੌਲ ਤਿਆਰ ਕੀਤਾ ਜਾ ਰਿਹਾ ਹੈ ਬੀਜੇਪੀ ਦੀ ਵਿਭਾਜਨ ਨੀਤੀ ਦੇ ਤਹਿਤ।

          ਇਸ ਮੌਕੇ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਗਿਆਨੀ ਪ੍ਰਮਿੰਦਰ ਸਿੰਘ ਮੋਗਾ, ਗਿਆਨੀ ਅਮਰੀਕ ਸਿੰਘ ਜ਼ੀਰਾ, ਭਾਈ ਕੁਲਵੰਤ ਸਿੰਘ ਗਾਦੜੀਵਾਲਾ, ਭਾਈ ਮੇਜਰ ਸਿੰਘ ਪੰਡੋਰੀ, ਭਾਈ ਪ੍ਰਗਟ ਸਿੰਘ ਟਕਸਾਲੀ ਆਦਿ ਹਾਜ਼ਰ ਸਨ।

   —————————————————————  

Breaking News

 —————————————————————

ਦੋ ਧਿਰਾਂ ਦੀ ਸਿਆਸੀ ਲੜਾਈ ਵਿੱਚ ਪਿੰਡ ਖੋਸਾ ਕੋਟਲਾ (ਮੋਗਾ) ਦੇ ਸਰਪੰਚ ਵੀਰ ਸਿੰਘ ਸਮੇਤ ਦੋ ਦੀ ਹੋਈ ਮੌਤ

ਮੋਗਾ/ ਅਕਤੂਬਰ 2023/ ਭਵਨਦੀਪ, ਖੋਸਾ

             ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਖੋਸਾ ਕੋਟਲਾ (ਮੋਗਾ) ਵਿੱਚ ਦੋ ਸਿਆਸੀ ਧਿਰਾਂ ਦੀ ਲੜਾਈ ਵਿੱਚ ਗੋਲੀ ਚੱਲੀ। ਜਿਸ ਵਿੱਚ ਪਿੰਡ ਦੇ ਮੋਜੂਦਾ ਸਰਪੰਚ ਸ. ਵੀਰ ਸਿੰਘ ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਨਾਲ ਹੀ ਹੋਰ ਵਿਅਕਤੀ ਰਣਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ।

             ਜਾਣਕਾਰੀ ਮੁਤਾਬਕ ਇਨ੍ਹਾਂ ਦੋ ਸਿਆਸੀ ਧਿਰਾ ਦੇ ਵਿਅਕਤੀਆ ਵਿੱਚ ਕਾਫੀ ਲੰਮੇ ਸਮੇਂ ਤੋਂ ਘਹਿਸ ਖਹਿਸ ਚੱਲ ਰਹੀ ਸੀ। ਵਟਸਐਪ ਗਰੁੱਪਾਂ ਵਿੱਚ ਇਨ੍ਹਾਂ ਦੀ ਆਮ ਹੀ ਬਹਿਸ ਹੁੰਦੀ ਰਹਿੰਦੀ ਸੀ। ਅੱਜ ਤੜਕ ਸਾਰ ਉਕਤ ਵਿਅਕਤੀ ਟਾਈਮ ਬੰਨ ਕੇ ਖੋਸਾ ਕੋਟਲਾ ਤੋਂ ਕੋਟ-ਈਸੇ-ਖਾਂ ਰੋਡ ਤੇ ਆਮਣੋ ਸਾਹਮਣੇ ਲੜੇ ਅਤੇ ਗੋਲੀਆਂ ਚੱਲਣ ਨਾਲ ਸਰਪੰਚ ਵੀਰ ਸਿੰਘ ਖੋਸਾ ਕੋਟਲਾ, ਰਣਜੀਤ ਸਿੰਘ ਪੁੱਤਰ ਮੇਜਰ ਸਿੰਘ ਦੀ ਮੋਤ ਹੋ ਗਈ ਹੈ।

—————————————————————

ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਨਾਮਦੇਵ ਭਵਨ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ 

ਮੋਗਾ / ਅਕਤੂਬਰ 2023/ ਮਵਦੀਲਾ ਬਿਓਰੋ

            ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਜੱਜ ਬਣੀ ਮੋਗਾ ਸ਼ਹਿਰ ਦੀ ਬੇਟੀ ਆਗਿਆਪਾਲ ਕੌਰ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕਮੇਟੀ ਵੱਲੋਂ ਬੋਲਦਿਆਂ ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ ਨੇ ਕਿਹਾ ਕਿ ਸਾਨੂੰ ਬਹੁੱਤ ਮਾਣ ਹੈ ਕਿ ਸਾਡੀ ਬਰਾਦਰੀ ਦੀ ਬੇਟੀ ਨੇ ਜੱਜ ਬਣਕੇ ਸਾਰੀ ਬਰਾਦਰੀ ਦਾ ਨਾਮ ਰੌਸ਼ਨ ਕੀਤਾ ਹੈ।

          ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਜੱਜ ਆਗਿਆਪਾਲ ਕੌਰ ਨੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਦੀ ਹਜੂਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਜੀ ਨੂੰ ਅਰਦਾਸ ਕੀਤੀ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਜੋ ਅਹੁੱਦਾ ਉਸ ਨੂੰ ਪ੍ਰਾਪਤ ਹੋਇਆ ਹੈ ਉਸ ਨੂੰ ਉਹ ਨਿਰਸਵਾਰਥ ਨਿਭਾਉਣ ਦਾ ਬਲ ਸਖਸ਼ਣ। ਇਸ ਮੌਕੇ ਮੈਡਮ ਆਗਿਆਪਾਲ ਕੌਰ ਦੇ ਨਾਲ ਉਨ੍ਹਾਂ ਦੇ ਪਿਤਾ ਸ. ਹਰਮੀਤ ਸਿੰਘ ਰਤਨ, ਮਾਤਾ ਸ਼੍ਰੀ ਮਤੀ ਕੁਲਦੀਪ ਕੌਰ, ਅਵਤਾਰ ਸਿੰਘ ਕੈਂਥ ਕਾਉਕੇ ਕਲਾਂ, ਡਾ. ਸੁਰਜੀਤ ਸਿੰਘ ਪੁਰਬਾ, ਡਾ. ਕੁਲਤਾਰ ਸਿੰਘ ਅਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਮੁੱਖ ਤੌਰ ਤੇ ਹਾਜਿਰ ਹੋਏ।

          ਗੁਰਦੁਆਰਾ ਨਾਮਦੇਵ ਭਵਨ ਮੋਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ, ਸੀਨੀ. ਮੀਤ ਪ੍ਰਧਾਨ ਸ. ਸਰੂਪ ਸਿੰਘ, ਚੇਅਰਮੈਨ ਅਵਤਾਰ ਸਿੰਘ ਵਹਿਣੀਵਾਲ, ਅਵਤਾਰ ਸਿੰਘ ਸੱਪਲ, ਜਰਨਲ ਸਕੱਤਰ ਕੁਲਵੰਤ ਸਿੰਘ ਨੈਸਲੇ, ਸਕੱਤਰ ਹਰਜਿੰਦਰ ਸਿੰਘ ਨੈਸਲੇ, ਸੁਖਦੇਵ ਸਿੰਘ ਪੁਰਬਾ, ਖਜਾਨਚੀ ਹਰਪ੍ਰੀਤ ਸਿੰਘ ਨਿਜਰ, ਅਵਤਾਰ ਸਿੰਘ ਕਰੀਰ, ਕਮਲਜੀਤ ਸਿੰਘ ਬਿੱਟੂ, ਜਗਪ੍ਰੀਤ ਸਿੰਘ ਨੈਸਲੇ, ਲਖਵੀਰ ਸਿੰਘ ਬਾਬਾ, ਜੋਰਾ ਸਿੰਘ ਜੱਸਲ ਆਦਿ ਵੱਲੋਂ ਆਗਿਆਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ।

—————————————————————

ਬੇਅਦਬੀ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਢ ਇਨਸਾਫ਼ ਲੈਣ ਲਈ ਕੱਢਿਆ ਵਿਸਾਲ ਰੋਸ ਮਾਰਚ

ਦੋਸੀਆਂ ਨੂੰ ਸਜਾ ਦਿਵਾਉਣ ਤੱਕ ਸਾਡਾ ਸੰਘਰਸ ਜਾਰੀ ਰਹੇਗਾ -ਜਥੇ ਅਜਨਾਲਾ, ਸੰਤ ਜੋਗੇਵਾਲਾ, ਸੰਤ ਖੁਖਰਾਣਾ, ਬਾਬਾ ਭਾਈਰੂਪਾ, ਕਾਹਨ ਸਿੰਘ ਵਾਲਾ 

ਮੋਗਾ / ਅਕਤੂਬਰ 2023/ ਭਵਨਦੀਪ ਸਿੰਘ ਪੁਰਬਾ, ਰਾਜਿੰਦਰ ਸਿੰਘ ਕੋਟਲਾ

              ਅਸੀ ਬੜੇ ਹੀ ਭਰੇ ਮਨ ਦੇ ਨਾਲ ਏਥੇ ਬਰਗਾੜੀ ਦੀ ਧਰਤੀ ਤੇ ਇਕੱਤਰ ਹੋਏ ਹਾਂ ਜੋ ਗਿਆਰਾਂ ਤੇ ਬਾਰਾਂ ਅਕਤੂਬਰ ਦੀ ਸਾਂਝੀ ਰਾਤ ਨੂੰ 2015 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਚ ਖਿਲਾਰੇ ਗਏ ਸਨ। ਜਿਸ ਦਾ ਇਨਸਾਫ਼ ਅਜੇ ਤੱਕ ਸਾਨੂੰ ਨਹੀਂ ਮਿਲਿਆ।115 ਅੰਗ ਜੋ ਖਿਲਾਰੇ ਗਏ ਸਨ ਉਹ ਮਿਲੇ ,ਪਰ ਦੂਸਰੇ ਬਚੇ ਅੰਗ ਕਿੱਥੇ ਗਏ ਉਹਨਾਂ ਦਾ ਥਹੁ ਪਤਾ ਲਗਾਉਣ ਲਈ ਜੋ ਦੋ ਸਿੰਘ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਸ਼ਹੀਦ ਕੀਤੇ ਸਨ ਉਹਨਾਂ ਦੇ ਕਾਤਲ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਜੋ ਸ੍ਰੋਮਣੀ ਕਮੇਟੀ ਵੱਲੋਂ 328 ਸਰੂਪ ਗਾਇਬ ਕੀਤੇ ਸਨ।ਉਹਨਾਂ ਦਾ ਥਹੁ ਪਤਾ ਲਾਉਣ ਲਈ ਅਤੇ ਕਲਿਆਣ ਦਾ ਮਸਲਾ ਹੱਲ ਕਰਵਾਉਣ ਵਾਸਤੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਵਿਸ਼ਾਲ ਰੋਸ ਮਾਰਚ ਅੱਜ 12 ਅਕਤੂਬਰ ਨੂੰ ਕੱਢਿਆ ਗਿਆ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ ਵੱਖ ਪਿੰਡਾਂ ਚ ਸੰਗਤਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ ਭਾਈਰੂਪਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਬਾਬਾ ਮੇਜਰ ਸਿੰਘ ਪੰਡੋਰੀ, ਜੱਥੇਦਾਰ ਸੁਖਵਿੰਦਰ ਸਿੰਘ ਪਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ, ਪੰਥਕ ਆਗੂ ਰਣਜੀਤ ਸਿੰਘ ਵਾਂਦਰ ਨੇ ਕੀਤਾ।

              ਉਹਨਾਂ ਕਿਹਾ ਕਿ ਸਾਨੂੰ ਜਿਨ੍ਹਾਂ ਚਿਰ ਇਨਸਾਫ਼ ਨਾ ਮਿਲਿਆ ਉਨਾਂ ਚਿਰ ਅਸੀ ਚੈਨ ਨਾਲ ਨਾ ਬੈਠਾਂਗੇ ਨਾ ਸਰਕਾਰਾਂ ਨੂੰ ਬੈਠਣ ਦਿਆਂਗੇ। ਆਪਣੀ ਸਮਰੱਥਾ ਮੁਤਾਬਕ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਇਹਨਾਂ ਮੁੱਦਿਆਂ ਤੇ ਰਾਜਨੀਤੀ ਬਹੁਤ ਹੋ ਚੁੱਕੀ ਹੈ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਭਾਈ ਅਮਰੀਕ ਸਿੰਘ ਜੀ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਅੱਗੇ ਸਪੱਸਟ ਕੀਤਾ ਕਿ ਸਾਡਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ, ਸਿੱਖ ਹਿੱਤਾਂ ਵਾਸਤੇ ਅਸੀ ਪਹਿਲਾਂ ਵੀ ਲੜਦੇ ਰਹੇ ਹਾਂ ਹੁਣ ਵੀ ਲੜ ਰਹੇ ਹਾਂ ਅੱਗੇ ਵਾਸਤੇ ਵੀ ਲੜਦੇ ਰਹਾਂਗੇ ਸਰਕਾਰ ਭਾਵੇ ਕਿਸੇ ਦੀ ਹੋਵੇ।ਅਸੀ ਪਹਿਲਾਂ ਰੋਸ ਮਾਰਚ 6 ਸਤੰਬਰ ਨੂੰ ਧਨੌਲਾ ਤੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਰੱਖਿਆ ਸੀ। ਜੋ ਸਾਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਕੋਲ ਜ਼ਬਰਦਸਤੀ ਪੁਲੀਸ ਫੋਰਸਾਂ ਲਾ ਕੇ ਰੋਕ ਲਿਆ ਗਿਆ ਅੱਗੇ ਨਹੀ ਜਾਣ ਦਿੱਤਾ ਗਿਆ। ਅਸੀ ਅਜਿਹੀਆਂ ਕਾਰਵਾਈਆਂ ਤੋਂ ਡਰਨ ਤੇ ਘਬਰਾਉਣ ਵਾਲੇ ਨਹੀਂ। ਅਸੀ ਜਬਰ ਦਾ ਮੁਕਾਬਲਾ ਸਰਬ ਨਾਲ ਵੀ ਕਰਨਾ ਜਾਣਦੇ ਹਾਂ। ਪਰ ਜੇ ਸਾਡੇ ਨਾਲ ਇਸੇ ਤਰਾਂ ਧੱਕੇਸ਼ਾਹੀ ਜਾਰੀ ਰੱਖੀ ਤਾਂ ਤਲਵਾਰ ਚੱਕਣ ਤੋਂ ਵੀ ਗਰੇਜ ਨਹੀ ਕਰਾਂਗੇ। ਇਹਨਾਂ ਧਾਰਮਿਕ ਮੁੱਦਿਆਂ ਤੇ ਜਿਨਾਂ ਲੋਕਾਂ ਨੇ ਰਾਜਨੀਤੀ ਕੀਤੀ ਹੈ ਉਹਨਾਂ ਦਾ ਹਸ਼ਰ ਸਭ ਦੇ ਸਾਹਮਣੇ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਏ ਬਰਗਾੜੀ ਚ ਅੰਗ ਖਿਲਾਰੇ ਪਰ ਬਾਦਲ ਸਰਕਾਰ ਅਸਲ ਦੋਸ਼ੀਆਂ ਨੂੰ ਬਚਾਉਣ ਤੋਂ ਇਲਾਵਾ ਬਿਨਾਂ ਮੰਗਿਆਂ ਮੁਆਫ਼ੀਆਂ ਦੁਵਾਉਣ ਤੇ ਲੱਗੀ ਰਹੀ। ਫਿਰ ਕੈਪਟਨ ਦੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀ ਇਨਸਾਫ਼ ਦਿਆਂਗੇ। ਇਹ ਵੀ ਕਿਹਾ ਸੀ ਕਿ ਬਰਗਾੜੀ ਦੀਆਂ ਪੈੜਾਂ ਬਾਦਲ ਦੀ ਕੋਠੀ ਵੱਲ ਜਾਂਦੀਆਂ ਨੇ ਪਰ ਸਾਢੇ ਚਾਰ ਸਾਲ ਉਹਨੇ ਵੀ ਰੱਜ ਕੇ ਰਾਜਨੀਤੀ ਕੀਤੀ। ਅੱਜ ਇਹਨਾਂ ਮੁੱਦਿਆਂ ਤੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਦਾ ਕੀ ਹਾਲ ਹੈ ਓਹ ਅੱਜ ਸਭ ਦੇ ਸਾਹਮਣੇ ਹੈ। ਇਸ ਲਈ ਅਸੀ ਮੌਜੂਦਾ ਸਰਕਾਰ ਨੂੰ ਇਹ ਕਹਿਣਾ ਚਹੁੰਦੇ ਹਾਂ ਕਿ ਤੁਸੀ ਵੀ ਵਾਅਦਾ ਕੀਤਾ ਸੀ ਕਿ ਬੇਅਦਬੀ ਕਰਨ ਵਾਾਲਿਆਂ ਅਤੇ ਸੰਗਤਾਂ ਤੇ ਗੋਲੀ ਚਲਾਉਣ ਵਾਲੇ ਅਤੇ ਦੋ ਸਿੰਘਾਂ ਭਾਈ ਗੁਰਜੀਤ ਸਿੰਘ ਸਰਾਵਾਂ ਭਾਈ ਕ੍ਰਿਸਨਭਗਵਾਨ ਸਿੰਘ ਨੂੰ ਸ਼ਹੀਦ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਸਜਾਵਾਂ ਦਿਆਂਗੇ। ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸ ਵਾਸਤੇ ਅਸੀ ਤੁਹਾਨੂੰ ਯਾਦ ਕਰਵਾਉਣ ਦਾ ਜਤਨ ਕਰ ਰਹੇ ਹਾਂ ਕਿ ਇਹਨਾਂ ਮੁੱਦਿਆਂ ਤੋਂ ਪਾਸਾ ਵੱਟ ਤੁਹਾਨੂੰ ਵੀ ਨਹੀਂ ਲੰਘਣ ਦਿਆਂਗੇ। ਨਵੀਂ ਸਰਕਾਰ ਤੋਂ ਲੋਕਾਂ ਨੂੰ ਬਹੁਤ ਹੀ ਆਸਾਂ ੳਮੀਦਾਂ ਸਨ। ਤੁਸੀ ਆਪਣੇ ਵਾਅਦੇ ਮੁਤਾਬਕ ਇਹਨਾਂ ਮਸਲਿਆਂ ਨੂੰ ਹੱਲ ਕਰੋ।

              ਇਹ ਮਾਰਚ ਪਿੰਡ ਬਰਗਾੜੀ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਤੋਂ 10ਵਜੇ ਅਰੰਭ ਹੋ ਕੇ ਬੁਰਜ ਜਵਾਹਰ ਸਿੰਘ ਵਾਲਾ, ਸਾਹੋਕੇ, ਮੱਲਕੇ ਅਤੇ ਪੰਜਗਰਾਈ ਹੁੰਦਾ ਹੋਇਆ ਕੋਟਕਪੂਰਾ ਚੌਕ ਚ ਸਮਾਪਤ ਹੋਇਆ। ਇੱਥੇ ਇਹ ਵਰਨਣਯੋਗ ਹੈ ਕਿ ਇਸ ਮਾਰਚ ਵਿੱਚ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਚ ਸ਼ਮੁੂਲੀਅਤ ਕੀਤੀ ਅਤੇ ਸੈਂਕੜੇ ਗੱਡੀਆਂ ਦਾ ਕਾਫ਼ਲਾ ਪ੍ਰਬੰਧਕਾਂ ਦੇ ਨਾਲ ਚੱਲ ਰਿਹਾ ਸੀ। ਸਾਰੇ ਪਿੰਡਾਂ ਚ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਬਾਬਾ ਮਹਿੰਦਰ ਸਿੰਘ ਜਨੇਰ ,ਬਾਬਾ ਬਚਿੱਤਰ ਸਿੰਘ ਭੜਾਣਾ, ਗਿਆਨੀ ਜਸਵਿੰਦਰ ਸਿੰਘ ਜੀ ਜੋਗੇਵਾਲਾ, ਗਿ: ਹਰਪ੍ਰੀਤ ਸਿੰਘ ਜੋਗੇਵਾਲਾ,ਬਾਬਾ ਸਤਨਾਮ ਸਿੰਘ ਮੋਗਾ, ਪੰਥਕ ਆਗੂ ਜਸਵਿੰਦਰ ਸਿੰਘ ਸਹੋਕੇ,ਭਾਈ ਗੁਰਸੇਵਕ ਸਿੰਘ ਫ਼ੌਜੀ ਮੱਲਕੇ, ਪੰਥਕ ਆਗੂ ਰਣਜੀਤ ਸਿੰਘ ਵਾਂਦਰ, ਗਿਆਨੀ ਪ੍ਰਮਿੰਦਰ ਸਿੰਘ ਮੋਗਾ, ਸਰਪੰਚ ਜਗਤਾਰ ਸਿੰਘ ਲਹੁਕੇ ਖੁਰਦ ,ਗਿਆਨੀ ਅਮਰੀਕ ਸਿੰਘ ਕੱਚਰਭੰਨ, ਬਾਬਾ ਦਰਸ਼ਨ ਸਿੰਘ ਟਿੰਡਵਾਂ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਕੁਲਵੰਤ ਸਿੰਘ ਗਾਦੜੀਵਾਲਾ, ਸਰਪੰਚ ਹਰੀ ਸਿੰਘ, ਬਾਬਾ ਪਰਮਜੀਤ ਸਿੰਘ ਕੱਚਰਭੰਨ, ਸੰਤ ਗਰੀਬਦਾਸ ,ਮਹੰਤ ਕੰਮਲਜੀਤ ਸਿੰਘ ਜੀ ਸ਼ਾਸਤਰੀ, ਮਹੰਤ ਦੀਪਕ ਸਿੰਘ ਜੀ ਦੌਧਰ, ਬਾਬਾ ਮੋਹਨ ਦਾਸ ਬਰਗਾੜੀ, ਬਾਬਾ ਹਰਗੋਬਿੰਦ ਸਿੰਘ ਕੋਰੇਵਾਲਾ, ਜੱਥੇਦਾਰ ਮਹਿੰਦਰ ਸਿੰਘ ਵੱਡਾ ਘਰ, ਪਰਧਾਨ ਵੱਡਾ ਘਰ, ਭਾਈ ਹਰਪ੍ਰੀਤ ਸਿੰਘ ਖੁਖਰਾਣਾ, ਗੁਰਮੀਤ ਸਿੰਘ ਹਕੂਮਤ ਵਾਲਾ, ਕੁਲਵੰਤ ਸਿੰਘ ਖਾਲਸਾ, ਸਿੰਦਰਪਾਲ ਸਿੰਘ ਰਾਜਿਆਣਾ, ਬਾਬਾ ਬਲਜਿੰਦਰ ਸਿੰਘ ਲੱਛਾ ਦਿਆਲਪੁਰਾ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

—————————————————————

ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਵਿਸ਼ਾਲ ਰੋਸ ਮਾਰਚ 12 ਅਕਤੂਬਰ ਨੂੰ -ਸਿੱਖ ਆਗੂ

ਮੋਗਾ / ਅਕਤੂਬਰ 2023 /ਭਵਨਦੀਪ ਸਿੰਘ ਪੁਰਬਾ

              ਅਸੀ ਸੰਸਾਰ ਭਰ ਚ ਬੈਠੇ ਸਿੱਖਾਂ ਪੰਥਕ ਜਥੇਬੰਦੀਆਂ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਜੋ ਗਿਆਰਾਂ ਤੇ ਬਾਰਾਂ ਅਕਤੂਰ ਦੀ ਸਾਂਝੀ ਰਾਤ ਨੂੰ 2015 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਦੀ ਗਲੀਆਂ ਚ ਖਿਲਾਰੇ ਸਨ। ਜਿਸ ਦਾ ਇਨਸਾਫ਼ ਅਜੇ ਤੱਕ ਸਾਨੂੰ ਨਹੀਂ ਮਿਲਿਆ।115 ਅੰਗ ਜੋ ਖਿਲਾਰੇ ਗਏ ਸਨ ਉਹ ਮਿਲੇ, ਪਰ ਦੂਸਰੇ ਬਚੇ ਅੰਗ ਕਿੱਥੇ ਗਏ ਉਹਨਾਂ ਦਾ ਥਹੁ ਪਤਾ ਲਗਾਉਣ ਲਈ। ਜੋ ਦੋ ਸਿੰਘ ਉਸ ਸਮੇ ਦੀ ਅਕਾਲੀ ਸਰਕਾਰ ਨੇ ਸ਼ਹੀਦ ਕੀਤੇ ਸਨ ਉਹਨਾਂ ਦੇ ਕਾਤਲ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਲਈ। ਜੋ ਸ੍ਰੋਮਣੀ ਕਮੇਟੀ ਵੱਲੋਂ 328 ਸਰੂਪ ਗਾਇਬ ਕੀਤੇ ਸਨ। ਉਹਨਾਂ ਦਾ ਥਹੁ ਪਤਾ ਲਾਉਣ ਲਈ ਅਤੇ ਕਲਿਆਣ ਦਾ ਮਸਲਾ ਹੱਲ ਕਰਵਾਉਣ ਵਾਸਤੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਵਿਸ਼ਾਲ ਰੋਸ ਮਾਰਚ 12 ਅਕਤੂਬਰ ਨੂੰ ਕੱਢਿਆ ਜਾ ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਮੇਜਰ ਸਿੰਘ ਪੰਡੋਰੀ ਨੇ ਕੀਤਾ।

             ਉਹਨਾਂ ਅੱਗੇ ਕਿਹਾ ਕਿ ਅਸੀ ਜਿਨ੍ਹਾਂ ਚਿਰ ਇਨਸਾਫ਼ ਨਾ ਮਿਲਿਆ ਉਨਾਂ ਚਿਰ ਚੈਨ ਨਾਲ ਨਾ ਬੈਠਾਂਗੇ ਨਾ ਸਰਕਾਰਾਂ ਨੂੰ ਬੈਠਣ ਦਿਆਂਗੇ। ਆਪਣੀ ਸਮਰੱਥਾ ਮੁਤਾਬਕ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਇਹਨਾਂ ਮੁੱਦਿਆਂ ਤੇ ਰਾਜਨੀਤੀ ਬਹੁਤ ਹੋ ਚੁੱਕੀ ਹੈ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਈ ਅਮਰੀਕ ਸਿੰਘ ਜੀ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਅੱਗੇ ਦੱਸਿਆ ਕਿ ਅਸੀ ਪਹਿਲਾ ਰੋਸ ਮਾਰਚ 6 ਸਤੰਬਰ ਨੂੰ ਧਨੌਲਾ ਤੋ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਰੱਖਿਆ ਸੀ ਜੋ ਸਾਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਕੋਲ ਜ਼ਬਰਦਸਤੀ ਪੁਲੀਸ ਫੋਰਸਾਂ ਲਾਕੇ ਰੋਕ ਲਿਆ ਗਿਆ, ਅੱਗੇ ਨਹੀ ਜਾਣ ਦਿੱਤਾ ਗਿਆ। ਅਸੀ ਅਜਿਹੀਆਂ ਕਾਰਵਾਈਆਂ ਤੋਂ ਡਰਨ ਤੇ ਘਬਰਾਉਣ ਵਾਲੇ ਨਹੀਂ। ਅਸੀ ਜਬਰ ਦਾ ਮੁਕਾਬਲਾ ਸਰਬ ਨਾਲ ਵੀ ਕਰਨਾ ਜਾਣਦੇ ਹਾਂ। ਪਰ ਜੇ ਸਾਡੇ ਨਾਲ ਇਸੇ ਤਰਾਂ ਧੱਕੇਸ਼ਾਹੀ ਜਾਰੀ ਰੱਖੀ ਤਾਂ ਤਲਵਾਰ ਚੱਕਣ ਤੋ ਵੀ ਗਰੇਜ ਨਹੀ ਕਰਾਂਗੇ। ਇਹਨਾਂ ਧਾਰਮਿਕ ਮੁੱਦਿਆਂ ਤੇ ਜਿਨਾਂ ਲੋਕਾਂ ਨੇ ਰਾਜਨੀਤੀ ਕੀਤੀ ਹੈ ਉਹਨਾਂ ਦਾ ਹਸ਼ਰ ਸਭ ਦੇ ਸਾਮਣੇ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਏ ਬਰਗਾੜੀ ਚ ਅੰਗ ਖਿਲਾਰੇ ਪਰ ਬਾਦਲ ਸਰਕਾਰ ਅਸਲ ਦੋਸ਼ੀਆਂ ਨੂੰ ਬਚਾਉਣ ਤੋ ਇਲਾਵਾ ਬਿਨਾਂ ਮੰਗਿਆਂ ਮੁਆਫ਼ੀਆਂ ਦੁਵਾਉਣ ਤੇ ਲੱਗੀ ਰਹੀ। ਫਿਰ ਕੈਪਟਨ ਦੀ ਕਾਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀ ਇਨਸਾਫ਼ ਦਿਆਂਗੇ। ਇਹ ਵੀ ਕਿਹਾ ਸੀ ਕਿ ਬਰਗਾੜੀ ਦੀਆਂ ਪੈੜਾਂ ਬਾਦਲ ਦੀ ਕੋਠੀ ਵੱਲ ਜਾਂਦੀਆਂ ਨੇ ਪਰ ਸਾਢੇ ਚਾਰ ਸਾਲ ਉਹਨੇ ਵੀ ਰੱਜ ਕੇ ਰਾਜਨੀਤੀ ਕੀਤੀ। ਅੱਜ ਇਹਨਾਂ ਮੁਦਿਆਂ ਤੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਦਾ ਕੀ ਹਾਲ ਹੈ। ਸਭ ਦੇ ਸਾਮਣੇ ਹੈ। ਇਸ ਲਈ ਅਸੀ ਮੌਜੂਦਾ ਸਰਕਾਰ ਨੂੰ ਇਹ ਕਹਿਣਾ ਚਹੁੰਦੇ ਹਾਂ। ਕਿ ਤੁਸੀ ਵੀ ਵਾਅਦਾ ਕੀਤਾ ਸੀ ਕਿ ਬੇਅਦਬੀ ਕਰਨ ਵਾਾਲਿਆਂ ਅਤੇ ਸੰਗਤਾਂ ਤੇ ਗੋਲੀ ਚਲਾਉਣ ਵਾਲੇ ਅਤੇ ਦੋ ਸਿੰਘਾਂ ਭਾਈ ਗੁਰਜੀਤ ਸਿੰਘ ਸਰਾਵਾਂ ਭਾਈ ਕ੍ਰਿਸਨਭਗਵਾਨ ਸਿੰਘ ਨੂੰ ਸ਼ਹੀਦ ਕਰਨ ਵਾਲੇ ਪੁਲੀਸ ਅਫਸਰਾਂ ਨੂੰ ਸਜਾਵਾਂ ਦਿਆਂਗੇ। ਪਰ ਹਾਲੇ ਤੱਕ ਕੁਝ ਨਹੀ ਹੋਇਆ। ਇਸ ਵਾਸਤੇ ਅਸੀ ਤੁਹਾਨੂੰ ਯਾਦ ਕਰਵਾਉਣ ਦਾ ਜਤਨ ਕਰ ਰਹੇ ਕਿ ਇਹਨਾਂ ਮੁਦਿਆਂ ਤੋ ਪਾਸਾ ਵੱਟ ਤੁਹਾਨੂੰ ਵੀ ਨਹੀਂ ਲੰਘਣ ਦਿਆਗੇ। ਨਵੀਂ ਸਰਕਾਰ ਤੋਂ ਲੋਕਾਂ ਨੂੰ ਬਹੁਤ ਹੀ ਆਸਾਂ ੳਮੀਦਾਂ ਸਨ। ਤੁਸੀ ਆਪਣੇ ਵਾਅਦੇ ਮੁਤਾਬਕ ਇਹਨਾਂ ਮਸਲਿਆਂ ਨੂੰ ਹੱਲ ਕਰੋ।

          ਰੋਸ ਮਾਰਚ ਦੇ ਰੂਟ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮਾਰਚ ਪਿੰਡ ਬਰਗਾੜੀ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਤੋਂ 10ਵਜੇ ਅਰੰਭ ਹੋ ਕੇ ਬੁਰਜ ਜਵਾਹਰ ਸਿੰਘ ਵਾਲਾ ਸਾਹੋ ਕੇ ਮੱਲਕੇ ਪੰਜਗਰਾਈ ਹੁੰਦਾ ਹੋਇਆ ਕੋਟਕਪੂਰਾ ਚੌਕ ਚ ਸਮਾਪਤ ਹੋਵੇਗਾ। ਇਸ ਮੌਕੇ  ਗਿਆਨੀ ਜਸਵਿੰਦਰ ਸਿੰਘ ਜੀ ਜੋਗੇਵਾਲਾ ਗਿ ਹਰਪ੍ਰੀਤ ਸਿੰਘ ਪੰਥਕ ਆਗੂ ਰਣਜੀਤ ਸਿੰਘ ਵਾਂਦਰ ਗਿਆਨੀ ਪ੍ਰਮਿੰਦਰ ਸਿੰਘ ਮੋਗਾ ਹਾਜ਼ਰ ਸਨ।

—————————————————————

ਜੇ ਤੁਹਾਡੇ ਫੋਨ ਤੇ ਵੀ ਆਇਆ ਹੈ ਇਹ ਮੈਸਿਜ! ਤਾਂ ਧਿਆਨ ਨਾਲ ਪੜੋ ਇਸ ਖਬਰ ਨੂੰ …

ਮੋਗਾ /  ਸਤੰਬਰ 2023/ਭਵਨਦੀਪ ਸਿੰਘ ਪੁਰਬਾ

              ਅੱਜ ਸ਼ੁੱਕਰਵਾਰ ਦੁਪਹਿਰ ਤੋਂ ਕੁੱਝ ਮੋਬਾਇਲ ਫੋਨਾ ਤੇ ਇਸ ਤਰ੍ਹਾਂ ਦੇ ਐਮਰਜੈਂਸੀ ਅਲਰਟ ਮੈਸੇਜ ਆ ਰਹੇ ਹਨ। ਇਸ ਮੈਸਿਜ ਨੂੰ ਵੇਖ ਕੇ ਬਹੁੱਤ ਲੋਕ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਸੁਣਾਈ ਦਿੰਦੀ ਹੈ।

            ਅੱਜ ਪੂਰਨਮਾਸ਼ੀ ਦੇ ਮੌਕੇ ਗੁਰਦੁਆਰਾ ਸਾਹਿਬ ਪਾਠ ਦੇ ਭੋਗ ਉਪਰੰਤ 2-3 ਫੋਨਾ ਤੇ ਅਜਿਹੀ ਰਿੰਗਟੋਨ ਨਾਲ ਮੈਸਿਜ ਤਾਂ ਸੰਗਤਾਂ ਵਿੱਚ ਖਲਬਲੀ ਜਿਹੀ ਮੱਚ ਗਈ। ਵੇਖਦੇ ਹੀ ਵੇਖਦੇ ਅਜਿਹਾ ਮੈਸਿਜ ਮੇਰੇ ਫੋਨ ਤੇ ਵੀ ਆਇਆ ਤਾਂ ਮੈਂ ਤੁਰੰਤ ਇਸ ਬਾਰੇ ਇੰਟਰਨੈੱਟ ਤੇ ਸਰਚ ਕੀਤਾ ਅਤੇ ਟੈਲੀਕਾਮ ਦਾ ਕੰਮ ਕਰਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਬਾਰੇ ਵਿਚਾਰ ਕੀਤਾ ਤਾਂ ਪਤਾ ਲੱਗਾ ਕਿ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।ਇਹ ਐਮਰਜੈਂਸੀ ਅਲਰਟ ਮੈਸਿਜ ਹਨ।

ਕਿਉ ਆ ਰਹੇ ਹਨ ਇਹ ਮੈਸਿਜ:

            ਜੇਕਰ ਤੁਹਾਡੇ ਮੋਬਾਇਲ ਫੋਨ ਤੇ ਵੀ ਅੱਜ ਇਹ ਮੈਸਿਜ ਆਇਆ ਹੈ ਤਾਂ ਘਬਰਾਓ ਨਾ। ਇਹ ਐਮਰਜੈਂਸੀ ਅਲਰਟ ਮੈਸਿਜ ਸਰਕਾਰ ਵੱਲੋਂ ਭੇਜੇ ਜਾ ਰਹੇ ਹਨ, ਕਿਉਕਿ ਸਰਕਾਰ ਬ੍ਰਾਡਕਾਸਟ ਅਲਰਟ ਸਿਸਟਮ ਦੀ ਟੈਸਟਿੰਗ ਕਰ ਰਹੀ ਹੈ। ਐਨ.ਡੀ.ਐਮ.ਏ. (ਦੂਰਸੰਚਾਰ ਵਿਭਾਗ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ) ਦੇ ਸਹਿਯੋਗ ਨਾਲ ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਦੀ ਜਾਂਚ ਕਰ ਰਹੀ ਹੈ। ਇਸ ਮੈਸੇਜ ਵਿੱਚ ਲਿਿਖਆ ਵੀ ਗਿਆ ਹੈ ਕਿ ਇਹ ਐੱਨ.ਡੀ.ਐੱਮ.ਏ ਦੀ ਐਮਰਜੈਂਸੀ ਚਿਤਾਵਨੀ ਪ੍ਰਣਾਲੀ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਦੀ ਵਰਤੋਂ ਕਰਕੇ ਭੇਜਿਆ ਗਿਆ ਇੱਕ ਨਮੂਨਾ ਟੈਸਟ ਸੁਨੇਹਾ ਹੈ। ਇਸ ਲਈ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।

          ਇਸ ਮੈਸਿਜ ਦੇ ਆਉਣ ਤੇ ਇੱਕ ਵੱਖਰੀ ਜਿਹੀ ਖਤਰਨਾਕ ਆਵਾਜ ਵਾਲੀ ਰਿੰਗਟੋਨ ਹੋਣ ਕਾਰਨ ਵਿਅਕਤੀ (ਮੋਬਾਇਲ ਫੋਨਧਾਰਕ) ਇੱਕ ਵਾਰ ਘਬਰਾ ਜਾਂਦਾ ਹੈ ਪਰ ਇਸ ਮੈਸਿਜ ਨੂੰ ਧਿਆਨ ਨੂੰ ਪੜੀਏ ਤਾਂ ਇਹ ਸਪਸਟ ਹੋ ਜਾਂਦਾ ਹੈ ਹੈ ਕਿ ਇਸ ਮੈਸਿਜ ਦੇ ਆਉਣ ਤੇ ਘਬਰਾਉਣ ਜਾਂ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

—————————————————————

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੱਲ ਰਹੀ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਪਹੁੰਚਣ ਤੇ ਭਰਵਾ ਸਵਾਗਤ

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਹਾਜਿਰ 

ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

                ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰੁਚਾਉਣ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜ ਦਿਨਾ ਜਾਗਰੂਕਤਾ ਬੱਸ ਰੈਲੀ ਦਾ ਮੋਗਾ ਵਿਖੇ ਪਹੁੰਚਣ ਤੇ ‘ਮਹਿਕ ਵਤਨ ਦੀ ਫਾਉਡੇਸ਼ਨ ਸੋਸਾਇਟੀ’, ਅਦਾਰਾ ਲੋਹਮਣੀ, ਵੱਖ-ਵੱਖ ਸਾਹਿਤਕ ਸਭਾਵਾ ਅਤੇ ਲੇਖਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੀਨੀਅਰ ਮੀਤ ਜਨਰਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਪਹੰੁਚਾਉਣ ਲਈ ਸੰਸਥਾ ਵੱਲੋਂ ਇੱਕ ਬੱਸ ਰੈਲੀ 23 ਸਤੰਬਰ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਇਹ ਰੈਲੀ ਅੱਜ ਡੀ.ਐਮ. ਕਾਲਜ ਮੋਗਾ ਵਿਖੇ ਪਹੁੰਚੀ ਹੈ। ਇਥੇ ਚਾਹ ਪਾਣੀ ਦੇ ਪ੍ਰੋਗਰਾਮ ਦੇ ਨਾਲ-ਨਾਲ ਤਕਰੀਬਨ ਦੋ ਘੰਟੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬੁਲਾਰਿਆ ਨੇ ਆਪਣੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦ ਕਿ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਬਲਦੇਵ ਸਿੰਘ ਸੜਕਨਾਮਾ (ਪ੍ਰਧਾਨ: ਲੋਕ ਸਾਹਿਤ ਅਕਾਦਮੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਮੈ ਖੁਦ ਇਸ ਲਈ ਕਈ ਉਪਰਾਲੇ ਕਰ ਰਿਹਾ ਹਾਂ। ਜਲਦੀ ਹੀ ਬਾਘਾਪੁਰਾਣਾ ਬੱਸ ਸਟੈਡ ਤੇ ਵਿਸ਼ਾਲ ਲਾਈਬ੍ਰੇਰੀ ਦੀ ਸਥਾਪਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਤਾ ਲਈ ਕੀ ਕੀਤਾ ਜਾਵੇ ਮੈਨੂੰ ਇਸ ਬਾਰੇ ਰਾਇ ਦਿਓ, ਮੈਂ ਦੱਸ ਗੁਣਾ ਵੱਧ ਕੇ ਇਸ ਤੇ ਕੰਮ ਕਰਾਗਾ।

               ਇਸ ਸਮਾਗਮ ਮੌਕੇ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਏਕਮਜੋਤ ਸਿੰਘ ਪੁਰਬਾ, ਸਾਹਿਤਕਾਰ ਡਾ. ਸੁਰਜੀਤ ਸਿੰਘ ਦੌਧਰ, ਲੇਖਕ ਡਾ. ਸਰਬਜੀਤ ਕੌਰ ਬਰਾੜ, ਸ. ਬਲਵਿੰਦਰ ਸਿੰਘ ਦੌਲਤਪੁਰਾ ਨੇ ਪੁਸਤਕਾਂ ਦਾ ਸੈਟ ਭੇਟ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਅਦਾਰਾ ‘ਲੋਹਮਣੀ’ ਵੱਲੋਂ ਮੈਡਮ ਕਰਮਜੀਤ ਕੌਰ ਲੰਡੇਕੇ, ਗੁਰਮੀਤ ਸਿੰਘ ਖੋਖਰ, ਪ੍ਰੋ: ਸੁਰਜੀਤ ਸਿੰਘ ਕਾਉਂਕੇ (ਪ੍ਰਧਾਨ: ਲਿਖਾਰੀ ਸਭਾ ਮੋਗਾ), ਸ. ਗਿਆਨ ਸਿੰਘ (ਰਿਟਾ. ਡੀ.ਪੀ.ਆਰ.ਓ.) ਨੇ ਲੋਹਮਣੀ ਮੈਗਜੀਨ ਦੀਆਂ ਕਾਪੀਆ ਭੇਂਟ ਕੀਤੀਆ।

            ਇਸ ਰੈਲੀ ਦੇ ਨਾਲ ਹਾਜਿਰ ਹੋਏ ਸਭਾ ਦੇ ਕੌਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ, ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਜਰਨਲ ਸਕੱਤਰ ਮੈਡਮ ਹਰਜੀਤ ਕੌਰ ਗਿੱਲ, ਜਿਲ੍ਹਾ ਮੋਗਾ ਦੀ ਪ੍ਰਧਾਨ ਏਲੀਨਾ ਧੀਮਾਨ, ਮੀਤ ਪ੍ਰਧਾਨ ਪ੍ਰਵੀਨ ਸੰਧੂ, ਜਰਨਲ ਸਕੱਤਰ ਕੰਵਲਜੀਤ ਸਿੰਘ ਲੱਕੀ, ਸੁਖਵਿੰਦਰ ਕੌਰ ਆਹੀ ਪਟਿਆਲਾ, ਸਤਨਾਮ ਸਿੰਘ ਪ੍ਰਧਾਨ ਮਹਿਤਪੁਰ, ਕੁਲਦੀਪ ਸਿੰਘ, ਮਨਜੀਤ ਕੌਰ ਮੀਤ (ਰਿਟਾ. ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਮੁਹਾਲੀ), ਲਖਵਿੰਦਰ ਲੱਖਾ (ਸਲੇਮਪੁਰੀ), ਸੋਹਣ ਸਿਮੰਘ ਗੇਦੂ (ਜਿਲ੍ਹਾ ਪ੍ਰਧਾਨ ਹੈਰਦਾਬਾਦ), ਰਾਜਦੀਪ ਕੌਰ (ਜਰਨਲ ਸਕੱਤਰ) ਆਦਿ ਨੂੰ ਮੋਗਾ ਵਾਸੀਆ ਨੇ ਸਿਰੋਪਾਓ, ਲੋਈਆ, ਪੁਸਤਕਾਂ ਅਤੇ ਬੁੱਕੇ ਆਦਿ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਲੇਖਕ ਬਬਲੀ ਮੋਗਾ, ਆਦੇਸ਼ ਇੰਦਰ ਸਿੰਘ ਸਹਿਗਲ, ਗੁਰਦੇਵ ਸਿੰਘ ਦਰਦੀ ਚੜਿੱਕ, ਅਮਰਜੀਤ ਸਿੰਘ ਰਖਰਾ, ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਲਾਡਾ, ਹਰਪ੍ਰੀਤ ਸਿੰਘ ਹੈਪੀ, ਪਵਨ ਪੁਰਬਾ ਬਾਘਾ ਪੁਰਾਣਾ ਆਦਿ ਮੁੱਖ ਤੌਰ ਤੇ ਹਾਜਰ ਸਨ।

—————————————————————

ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ

 

            ਮੋਗਾ / ਸਤੰਬਰ 2023/ ਮਵਦੀਲਾ ਬਿਓਰੋ

ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਨਾਲ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਮੋਗਾ ਇਕਾਈ ਦੀ ਜਿਲ੍ਹਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਦੀ ਸ੍ਰਪਰਸਤੀ ਹੇਠ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ ਸ਼ਾਨੋ ਸ਼ੌਕਤ ਨਾਲ ਸਪੰਨ ਹੋਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਰੱਖੇ ਗਏ ਵਿਰਾਸਤੀ ਸਮਾਨ ਬਾਰੇ ਪੁਛੇ ਗਏ ਪ੍ਰਸ਼ਨ ਉੱਤਰਾਂ ਨੇ ਸਾਰੇ ਪੰਡਾਲ ਵਿੱਚ ਵਿਰਸੇ ਦੀ ਮਹਿਕ ਖਿਲਾਰ ਦਿੱਤੀ। ਇਸ ਪ੍ਰੋਗਰਾਮ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ,ਹਰਪ੍ਰੀਤ ਸਿੰਘ ਹੈਪੀ ਅਤੇ ਸੋਨੀ ਮੋਗਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਦੀ ਸੇਵਾ ਵਿਜੇਤਾ ਭਾਰਦਵਾਜ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਪ੍ਰਸਾਰਨ ਵੀਡੀਓ ਅਤੇ ਫੋਟੋਗ੍ਰਾਫੀ ਵਿੱਚ ਬਾਲ ਨਾਟਕ ਕਲਾਕਾਰ ਉਮੰਗਦੀਪ ਕੌਰ ਪੁਰਬਾ ਅਤੇ ਏਕਮਜੋਤ ਸਿੰਘ ਪੁਰਬਾ ਨੇ ਵਿਸ਼ੇਸ ਸੇਵਾ ਨਿਭਾਈ।

‘ਸ਼ੋਕਣ ਵਿਰਸੇ ਦੀ’ ਪ੍ਰੋਗਰਾਮ ਵਿੱਚ ਮੈਡਮ ਮਾਲਵਿਕਾ ਸੂਦ (ਸੀਨੀ. ਮੀਤ ਪ੍ਰਧਾਨ: ਪੰਜਾਬ ਪ੍ਰਦੇਸ ਕਾਗਰਸ ਜਿਲ੍ਹਾ ਮੋਗਾ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਜਿਨ੍ਹਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਜਦ ਕਿ ਇਸ ਮੌਕੇ ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਸ. ਬਲਜੀਤ ਸਿੰਘ ਚਾਨੀ (ਮੇਅਰ: ਮਿਉਂਸੀਪਲ ਕਾਰਪੋਰੇਸ਼ਨ, ਮੋਗਾ), ਮੈਡਮ ਭਾਗਵੰਤੀ ਪੁਰਬਾ (ਉੱਪ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਦੀਪਕ ਕੌੜਾ (ਐਮ.ਡੀ. ਐਕਸਪਰਟ ਇੰਮੀਗ੍ਰੇਸ਼ਨ, ਮੋਗਾ), ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਮੈਡਮ ਭਾਵਨਾ ਬਾਸਲ (ਪ੍ਰਧਾਨ: ਅਗਰਵਾਲ ਸਭਾ ਵੂਮੈਨ ਸੈਲ, ਮੋਗਾ), ਮੈਡਮ ਜੋਤੀ ਸੂਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ।

ਇਸ ਮੌਕੇ ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਦੀ ਪੰਜਾਬ ਟੀਮ ਦੇ ਚੇਅਰਮੈਨ ਗੁਰਵੇਲ ਕੋਹਾਲਵੀ, ਸ੍ਰਪਰਸਤ ਡਾ. ਗੁਰਚਰਨ ਕੌਰ ਕੋਚਰ ਸ੍ਰਪਰਸਤ ਡਾ. ਹਰੀ ਸਿੰਘ ਜਾਚਕ, ਰੁਪਿੰਦਰ ਕੌਰ ਸੰਧੂ ਕੋਹਾਲਵੀ (ਐਮ.ਡੀ.), ਸਰਪ੍ਰਸਤ ਡਾ. ਗੁਰਚਰਨ ਕੌਰ, ਡਾ ਆਤਮਾਂ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਡਾ. ਰਾਕੇਸ਼ ਤਿਲਕ ਰਾਜ ਸਲਾਹਕਾਰ, ਮੀਤ ਪ੍ਰਧਾਨ ਮਨਦੀਪ ਭਦੋੜ, ਉੱਪ ਪ੍ਰਧਾਨ ਮਨਦੀਪ ਕੌਰ ਮੋਗਾ, ਜਰਨਲ ਸਕੱਤਰ ਅਰਸ਼ਪ੍ਰੀਤ ਕੌਰ ਸਰੋੋਆ ਆਦਿ ਮੁੱਖ ਤੌਰ ਤੇ ਹਾਜਰ ਹੋਏ। ਇਸ ਪ੍ਰੋਗਰਾਮ ਵਿੱਚ ਸਾਰੇ ਪੰਜਾਬ ਤੋਂ ਪਹੁੰਚੀਆਂ ਕਵਿਤਰੀਆਂ ਕਰਮਜੀਤ ਕੌਰ ਲੰਡੇਕੇ, ਸੋਨੀਆ ਸਿਮਰ, ਹਰਜਿੰਦਰ ਕੌਰ ਗਿੱਲ, ਜਸਵਿੰਦਰ ਕੌਰ ਜੱਸੀ, ਨਿਰਮਲ ਕੌਰ ਨਿੰਮੀ, ਜੋਤੀ ਸ਼ਰਮਾ, ਅੰਜਨਾ ਮੈਨਨ, ਜਸਪ੍ਰੀਤ ਕੌਰ ਬੱਬੂ, ਨਿਕਤਾ ਖੁਰਾਣਾ, ਪ੍ਰਿਆ ਗਰਗ, ਕਿਰਨਦੀਪ ਕੌਰ ਦੇਹੜਕਾ, ਸੁਖਪ੍ਰੀਤ ਕੌਰ ਡਾਲਾ, ਰਣਜੀਤ ਕੌਰ ਡਾਲਾ, ਅਮਰਜੀਤ ਕੌਰ ਡਾਲਾ, ਵੀਰਪਾਲ ਕੌਰ ਬਠਿੰਡਾ, ਮਨਿੰਦਰ ਕੌਰ ਬੇਦੀ, ਪਰਮ ਪ੍ਰੀਤ ਕੌਰ ਬਠਿੰਡਾ, ਨਿੰਦਰਜੀਤ ਕੌਰ, ਹਰਲੀਨ ਕੌਰ, ਰਜਨੀ ਮੋਗਾ, ਈਲੀਨਾ ਧੀਮਾਨ, ਹਰਜੀਤ ਕੌਰ ਗਿੱਲ, ਗੁਰਵਿੰਦਰ ਕੌਰ ਗਿੱਲ, ਪਰਮਿੰਦਰ ਕੌਰ ਮੋਗਾ, ਅੰਜਨਾ ਮੈਡਮ, ਗੁਰਵਿੰਦਰ ਕੌਰ ਗਿੱਲ ਬੱਧਣੀ ਆਦਿ ਨੇ ਆਪਣੀਆਂ-ਆਪਣੀਆਂ ਕਵਿਤਾਵਾਂ, ਟੱਪੇ, ਬੋਲੀਆਂ, ਗੀਤ ਆਦਿ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਰਾਜ ਕੁਮਾਰ ਖੁਰਾਣਾ, ਸਰਵਨ ਸਿੰਘ ਡਾਲਾ, ਉਪਿੰਦਰ ਸਿੰਘ, ਹਰਦਿਆਲ ਸਿੰਘ, ਜਗਦੀਪ ਸਿੰਘ, ਚਰਨ ਸਿੰਘ ਭਦੋੜ ਅਤੇ ਬਾਲ ਕਲਾਕਾਰ ਹਰਪਿੰਦਰ ਕੌਰ ਤੇ ਸੁਖਦੀਪ ਕੌਰ ਨੇ ਵੀ ਆਪਣੀ ਹਾਜਰੀ ਲਵਾਈ। ਇਸ ਮੌਕੇ ਗੀਤਕਾਰ ਰਣਜੀਤ ਸਿੰਘ ਸਿੰਘਾਵਾਲਾ ਅਤੇ ਸੂਫੀ ਗਾਇਕ ਸੰਜੀਵ ਸੂਫੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਨ ਪ੍ਰੈਮੀ ਨੀਲਮ ਰਾਣੀ ਅਤੇ ਪਰਵ ਬਾਂਸਲ ਵੱਲੋਂ ਆਏ ਹੋਏ ਮਹਿਮਾਨਾ ਨੂੰ ਬੂਟੇ ਵੰਡੇ ਗਏ।

—————————————————————

ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਕੇਰ ਵਾਲੀ ਖੂਹੀ ਕੜਿਆਲ ਦਾ ਸਲਾਨਾ ਸੱਤ ਰੋਜਾ ਸੰਤ ਸਮਾਗਮ ਸਪੰਨ

 

ਮੋਗਾ / ਸਤੰਬਰ 2023/ ਭਵਨਦੀਪ ਸਿੰਘ ਪੁਰਬਾ

              ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਕੜਿਆਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਲਾਨਾ ਸੱਤ ਰੋਜਾ ਮਹਾਨ ਸੰਤ ਸਮਾਗਮ ਮੋਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਦੀ ਸ੍ਰਪਰਸਤੀ ਹੇਠ ਸਪੰਨ ਹੋਇਆਂ। ਇਸ ਸਬੰਧੀ ਜਾਣਕਾਰੀ ਦਿੰਦਿਆ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਤਪ ਅਸਥਾਨ ਸੰਤ ਬਾਬਾ ਪਾਲਾ ਸਿੰਘ ਜੀ ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਕੜਿਆਲ ਵਿਖੇ ਇਸ ਸੱਤ ਰੋਜਾ ਸੰਤ ਸਮਾਗਮ ਦੀ ਸਮਾਪਤੀ ਤੇ ਵਿਸ਼ਾਲ ਧਾਰਮਿਕ ਦੀਵਾਨ ਸਜਿਆ। ਸੱਤ ਰੋਜਾ ਸਮਾਗਮਾਂ ਵਿੱਚ ਹਰ ਰੋਜ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਪ੍ਰਸਿੱਧ ਕਥਾ ਵਾਚਕ ਅਤੇ ਮਹਾਪੁਰਖਾ ਨੇ ਆਪਣੇ ਪ੍ਰਵਚਨਾ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ।

          ਸੱਤ ਦਿਨਾ ਦੇ ਰਾਤ ਦੇ ਦੀਵਾਨਾ ਦੀ ਸੰਪੂਰਨਤਾ ਤੇ ਸੁਭਾ 10 ਵਜੇ ਸਪਤਾਹਿਕ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਹਾਜਰ ਹੋਈ। ਭੋਗ ਉਪਰੰਤ ਧਾਰਮਿਕ ਦੀਵਾਨ ਸਜੇ ਜਿਸ ਵਿੱਚ ਢਾਡੀ ਗਿਆਨੀ ਮਲਕੀਤ ਸਿੰਘ ਪੰਖੇਰੂ, ਬਾਬਾ ਹਰਵਿੰਦਰ ਸਿੰਘ ਜੀ ਰੌਲੀ ਵਾਲੇ, ਸੰਤ ਬਾਬਾ ਮੰਗਾ ਸਿੰਘ ਜੀ ਹਜੂਰ ਸਾਹਿਬ ਵਾਲੇ, ਸੰਤ ਬਾਬਾ ਸਿਵਰਾਓ ਜੀ ਧਰਮਕੋਟ, ਸੰਤ ਬਾਬਾ ਅਮਰਜੀਤ ਸਿੰਘ ਹੀ ਧਰਮਕੋਟ ਨਾਨਕਸਰ ਸਮੇਤ ਅਨੇਕਾ ਹੋਰ ਸੰਤਾ ਮਹਾਪੁਰਖਾ ਨੇ ਸੰਗਤਾ ਨੂੰ ਆਪਣੇ ਪ੍ਰਵਚਨਾ ਦੁਆਰਾ ਨਿਹਾਲ ਕੀਤਾ। ਸਟੇਜ ਦੀ ਸੇਵਾ ਜੱਥੇਦਾਰ ਕੁਲਵਿੰਦਰ ਸਿੰਘ ਧਰਮਕੋਟ ਵਾਲਿਆ ਨੇ ਨਿਭਾਈ। ਚਾਹ, ਜਲੇਬੀਆਂ, ਠੰਡੇ ਮਿੱਠੇ ਜਲ ਦੀਆਂ ਛਬੀਲਾ ਅਤੇ ਗੁਰੂ ਘਰ ਦੇ ਅਟੁੱਟ ਲੰਗਰ ਚੱਲਦੇ ਰਹੇ। ਅੰਤ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਪਵਨਦੀਪ ਸਿੰਘ ਜੀ ਨੇ ਆਏ ਹੋਏ ਸੰਤਾ ਮਹਾਪੁਰਖਾਂ ਨੂੰ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

—————————————————————

ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਬੈਰੀਕੇਟ ਲਗਾ ਕੇ ਮਸਤੂਆਣਾ ਸਾਹਿਬ ਵਿਖੇ ਰੋਕਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ -ਅਜਨਾਲਾ, ਖੁਖਰਾਣਾ, ਜੋਗੇਵਾਲਾ

ਧਨੌਲਾ  (ਬਰਨਾਲਾ) / ਸਤੰਬਰ 2023/ ਭਵਨਦੀਪ ਸਿੰਘ ਪੁਰਬਾ

                ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਚ ਗੁਰਦੁਆਰਾ ਪਾਤਸ਼ਾਹੀ ਨੌਵੀ ਨੇੜੇ ਦਾਣਾ ਮੰਡੀ ਧਨੌਲਾ ਤੋ ਤਕਰੀਬਨ 150 ਗੱਡੀਆਂ ਦੇ ਕਾਫ਼ਲੇ ਨਾਲ ਰੋਸ਼ ਮਾਰਚ ਦੇ ਰੂਪ ਚ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਵੱਲ ਨੂੰ ਰਵਾਨਾ ਹੋਇਆ। ਰੋਸ਼ ਮਾਰਚ ਦਾ ਮੁੱਖ ਕਾਰਣ ਤਿੰਨ ਮੁੱਦੇ ਸਨ ਜਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਤੋ ਚੋਰੀ ਹੋਏ ਸਫਰੀ ਸਰੂਪ। ਬੁਰਜ ਜਵਾਹਰ ਸਿੰਘਵਾਲਾ ਤੋ ਚੋਰੀ ਹੋਏ ਸਰੂਪ ਜਿਸ ਦੇ 115 ਅੰਗ ਬਰਗਾੜੀ ਚ ਖਲਾਰੇ ਗਏ। ਬਾਕੀ ਬਚਦੇ ਅੰਗ ਕਿੱਥੇ ਗਏ ? ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਚੋ ਚੋਰੀ ਹੋਏ 328 ਸਰੂਪਾਂ ਦਾ ਥੁਹ ਪਤਾ ਲਾਉਣਾ।

         

                ਇਸ ਮਾਰਚ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ, ਗਿ ਹਰਪ੍ਰੀਤ ਸਿੰਘ ਜੋਗੇਵਾਲਾ, ਭਾਈ ਮੇਜਰ ਸਿੰਘ, ਸ੍ਰ ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ। ਕਿਓਕਿ ਪਿਛਲੇ ਸਾਲ ਦੋ ਜੁਲਾਈ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਮਿਲੇ ਸਨ। ਕਲਿਆਣ ਮਾਮਲੇ ‘ਚ ਇੱਕ ਸਿੱਟ ਦਾ ਗਠਨ ਆਈ ਜੀ ਛੀਨਾਂ ਦੀ ਅਗਵਾਈ ‘ਚ ਕੀਤਾ ਗਿਆ ਸੀ। ਜਿਸ ਨੇ ਤਿੰਨ ਮਹੀਨੇ ਦਾ ਟਾਈਮ ਦਿੱਤਾ ਸੀ। ਪਰ ਤੇਰਾਂ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਜਿਓ ਦਾ ਤਿਓਂ ਹੀ ਖੜਾ ਹੈ। ਜਿਸ ਨੂੰ ਪੁਲੀਸ ਅਤੇ ਸੰਗਤਾਂ ਦੋਸੀ ਮੰਨਦੀਆਂ ਹਨ। ਬਾਬੇ ਗੋਰੇ ਨੂੰ ਪਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀ ਕੀਤਾ। ਸਗੋ ਜ਼ਮਾਨਤ ਲੈਣ ਚ ਮੱਦਤ ਕੀਤੀ। ਅਹਿਜੇ ਮਸਲਿਆਂ ਤੇ ਮਿੱਟੀ ਪਾਉਣ ਦੀ ਇਜਾਜ਼ਤ ਹਰਗਿਜ ਨਹੀ ਦਿੱਤੀ ਜਾ ਸਕਦੀ। ਅਸੀ ਸਰਕਾਰ ਨੂੰ ਦੱਸ ਦੇਣਾ ਚਹੰਦੇ ਹਾਂ ਕਿ ਇਹਨਾਂ ਹੀ ਮੁਦਿਆਂ ਨੇ ਬਾਦਲ ਕੈਪਟਨ ਚੰਨੀ ਸਰਕਾਰਾਂ ਦਾ ਬੇੜਾ ਗ਼ਰਕ ਕੀਤਾ ਸੀ। ਜੇ ਤੁਸੀ ਵੀ ਲਾਰੇਲੱਪੇ ਵਾਲੀ ਨੀਤੀ ਅਪਣਾਈ ਤਾਂ ਤੁਹਾਡਾ ਹਾਲ ਵੀ ਉਹਨਾਂ ਵਰਗਾ ਹੀ ਹੋਵੇਗਾ। ਇਸ ਕਰਕੇ ਸਾਨੂੰ ਅੱਜ ਫਿਰ ਸੁੱਤੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕੱਢਣ ਵਾਸਤੇ ਮਜਬੂਰ ਹੋਣਾ ਪਿਆ। ਜੇ ਫਿਰ ਵੀ ਸਰਕਾਰ ਦੀ ਅੱਖ ਨਾ ਖੁੱਲੀ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅਸੀ ਸਚਾਈ ਨੂੰ ਸਾਮ੍ਹਣੇ ਲਿਉਣ ਵਸਤੇ ਕੋਈ ਕਸਰ ਬਾਕੀ ਨਹੀ ਛੱਡਾਂਗੇ। ਸਰਕਾਰ ਨੂੰ ਇਹਨਾਂ ਅਹਿਮ ਮੁੱਦਿਆਂ ਤੋਂ ਭੱਜਣ ਨਹੀ ਦੇਵਾਂਗੇ।  ਜਿਕਰਯੋਗ ਹੈ ਕਿ ਇਸ ਮਾਰਚ ‘ਚ ਪੂਰਾ ਚੜ੍ਹਦੀ ਕਲਾ ਦਾ ਆਲਮ ਵੇਖਿਆ ਗਿਆ। ਸਾਰੀਆਂ ਗੱਡੀਆਂ ਉੱਪਰ ਕਾਲੇ ਤੇ ਕੇਸਰੀ ਝੰਡੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਅਪੀਲ ਕਰਦੇ ਸਟਿੱਕਰ ਲੱਗੇ ਹੋਏ ਸਨ। ਸਾਰੀਆਂ ਗੱਡੀਆਂ ਇੱਕ ਲਾਈਨ ‘ਚ ਚੱਲ ਰਹੀਆਂ ਸਨ। ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਜਿੰਨਾਂ ਵਿੱਚ ਦਮਦਮੀ ਟਕਸਾਲ ਸਤਿਕਾਰ ਕਮੇਟੀਆਂ ਦੇ ਸਿੰਘ ਨਿਰਮਲੇ ਉਦਾਸੀ ਸੰਪਰਦਾਵਾਂ ਦੇ ਮਹਾਂਪੁਰਸ ਪੰਥ ਦਰਦੀ ਪੰਥਕ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

          ਇਸ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਭਾਈ ਓਅੰਕਾਰ ਸਿੰਘ ਭਦੌੜ, ਮਹੰਤ ਕਮਲਜੀਤ ਸਿੰਘ ਸ਼ਾਸਤਰੀ ਸੁਖਾਨੰਦ, ਮਹੰਤ ਦੀਪਕ ਸਿੰਘ ਦੌਧਰ, ਮਹੰਤ ਚਰਨਜੀਤ ਸਿੰਘ ਬੱਧਨੀ, ਬਾਬਾ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ, ਸ੍ਰ ਊਧਮ ਸਿੰਘ ਕਲਕੱਤਾ, ਭਾਈ ਅਮਰੀਕ ਸਿੰਘ ਜ਼ੀਰਾ, ਕੁਲਵੰਤ ਸਿੰਘ ਗਾਦੜੀਵਾਲਾ, ਗਿ. ਪ੍ਰਮਿੰਦਰ ਸਿੰਘ ਦਮਦਮੀ ਟਕਸਾਲ, ਗਿ ਰਾਜਵਿੰਦਰ ਸਿੰਘ ਖ਼ਾਲਸਾ, ਪੰਥਕ ਆਗੂ ਰਣਜੀਤ ਸਿੰਘ ਵਾਂਦਰ, ਪ੍ਰਗਟ ਸਿੰਘ ਮਖੂ, ਸੁਖਚੈਨ ਸਿੰਘ ਅਤਲਾ, ਸਰਪੰਚ ਜਗਤਾਰ ਸਿੰਘ ਲਹੁਕੇ ਪਿੰਡ ਮਨਾਵਾਂ ਆਦਿ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਨਾਨਕਨਾਮ ਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।

 —————————————————————

ਮਹਿੰਦਰਪਾਲ ਲੂੰਬਾ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤੀ ਕਲੀਨ ਚਿਟ

ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 

ਮੋਗਾ / ਅਗਸਤ 2023/ ਭਵਨਦੀਪ ਸਿੰਘ ਪੁਰਬਾ

                 ਬੀਤੇ ਦਿਨੀਂ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਸਮਾਜ ਸੇਵੀ ਅਤੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਵੱਲੋਂ ਲਗਾਏ ਗਏ ਸਨ, ਉਸ ਸਬੰਧੀ ਅੱਜ ਮਹਿੰਰਪਾਲ ਲੂੰਬਾ ਨੇ ਸੋਸ਼ਲ ਮੀਡਿਆ ਤੇ ਆਪਣੀ ਪੋਸਟ ਨੂੰ ਵਾਇਰਲ ਕਰਦੇ ਹੋਏ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਕਲੀਮ ਚਿਟ ਦੇ ਦਿੱਤੀ ਹੈ। ਜਿਸ ਵਿਚ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਜੋ ਮੇਰੇ ਵਲੋਂ ਪਿਛਲੇ ਦਿਨੀਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਜੋ ਏ.ਸੀ. ਸਬੰਧੀ ਇਲਜਾਮ ਲਗਾਏ ਗਏ ਸਨ, ਉਸ ਸਬੰਧੀ ਮੇਰੀਆਂ ਗਲਤ ਫਹਿੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਹਿਰ ਦੇ ਮੋਹਤਬਰਾਂ ਵੱਲੋਂ ਦੂਰ ਕਰਵਾ ਦਿੱਤੀਆ ਗਈਆ ਹਨ। ਇਹ ਸਭ ਉਸ ਝੂਠੇ ਨੈਗੇਟਿਵ ਦਾ ਹਿੱਸਾ ਸੀ, ਜੋ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਵੱਲੋਂ ਆਪਣੀ ਕੁਰੱਪਸ਼ਨ ਨੂੰ ਜਾਰੀ ਰੱਖਣ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਸਿਰਜਿਆ ਗਿਆ ਸੀ। ਇਸ ਗੱਲ ਤੇ ਵੀ ਸਹਿਮਤੀ ਬਣੀ ਕਿ ਐਸ.ਐਮ.ਓ. ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਵੱਡੇ ਪੱਧਰ ਤੇ ਕੁੱਰਪਸ਼ਨ ਕੀਤੀ ਗਈ ਹੈ। ਇਸ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਅਪੀਲ ਕੀਤੀ ਕਿ ਜਨਵਰੀ 2021 ਤੋਂ ਲੈ ਕੇ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਸ ਮੌਕੇ ਹੈਲਥ ਵਰਕਰ ਮਹਿੰਦਰ ਪਾਲ ਲੂੰਬਾ ਨੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆ ਨਾਲ ਮੀਟਿੰਗ ਵਿਚ ਹਲਕਾ ਵਿਧਾਇਕ ਨੂੰ ਕਲੀਨ ਚਿਟ ਦੇ ਦਿੱਤੀ ਹੈ।

          ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਉਹਨਾਂ ਕਿਹਾ ਕਿ ਜੋ ਮਹਿੰਦਰਪਾਲ ਲੂੰਬਾ ਵਲੋਂ ਸਿਵਲ ਹਸਪਤਾਲ ਮੋਗਾ ਵਿੱਚ ਹੋਈ ਕੁੱਰਪਸ਼ਨ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਉਸਨੂੰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ, ਮੁਲਾਜ਼ਮਾਂ ਦੀ ਮੰਗਾਂ ਤੇ ਉਹਨਾਂ ਦੀਆ ਸਮੱਸਿਆਵਾਂ ਨੂੰ ਹਲ ਕਰਨਾ ਹੀ ਉਹਨਾਂ ਦਾ ਮੁੱਖ ਟੀਚਾ ਹੈ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਲੋਕਾਂ ਦੇ ਮਸਲੇ ਹਲ ਲਈ ਉਹਨਾਂ ਦੇ ਦਫਤਰ ਅਤੇ ਘਰ ਹਮੇਸ਼ਾ ਲਈ ਖੁੱਲੇ ਹਨ।

—————————————————————

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਖਿਡਾਰੀਆਂ ਦਾ ਮੋਗਾ ਪਹੁੰਚਣ ਤੇ ਭਰਵਾਂ ਸਵਾਗਤ 

ਮੋਗਾ/ ਅਗਸਤ 2023/ ਮਵਦੀਲਾ ਬਿਓਰੋ

ਗਵਾਹਟੀ (ਆਸਾਮ) ਵਿਖੇ ਹੋਈ ਸੱਤਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਗੱਤਕਾ ਟੀਮ ਵਿੱਚ ਖੇਡਦਿਆਂ ਮੋਗਾ ਤੇ ਪਿੰਡ ਡਾਲਾ ਦੇ ਖਿਡਾਰੀਆਂ ਨੇ 18 ਪ੍ਰਾਂਤਾ ਦੀਆਂ ਟੀਮਾਂ ਵਿੱਚੋਂ 4 ਗੋਲਡ ਮੈਂਡਲ ਅਤੇ 2 ਸਿਲਵਰ ਮੈਡਲ ਪ੍ਰਾਪਤ ਕਰਕੇ ਮੋਗਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਮੀਰੀ ਪੀਰੀ ਗੱਤਕਾ ਆਖਾੜਾ ਮੋਗਾ ਤੇ ਸਿੱਖ ਫੁਲਵਾੜੀ ਵਿਕਾਸ ਗੁਰਮਤਿ ਕੇਂਦਰ ਡਾਲਾ ਦੇ ਇਨ੍ਹਾਂ ਖਿਡਾਰੀਆਂ ਧਰਮਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਰਾ ਨੇ ਸੋਟੀ ਟੀਮ (ਈਵੈਂਟ ਅੰਡਰ -19) ਵਿੱਚ ਗੋਲਡ ਮੈਂਡਲ ਪ੍ਰਾਪਤ ਕੀਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਮੋਗਾ ਨੇ ਵਿਅਕਤੀਗਤ ਪ੍ਰਦਰਸ਼ਨ ਤੇ ਸੋਟੀ ਈਵੈਂਟ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ।

          ਮੋਗਾ ਵਿਖੇ ਪਹੁੰਚ ਤੇ ਇਨ੍ਹਾਂ ਜੇਤੂ ਖਿਡਾਰੀਆਂ ਦਾ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਭਰਵਾਂ ਸਵਾਗਤ ਕੀਤਾ ਗਿਆ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਚੌਂਕ ਕੋਟਕਪੂਰਾ ਬਾਈਪਾਸ ਤੋਂ ਲੈ ਕੇ ਗੁਰਦੁਆਰਾ ਨਾਮਦੇਵ ਭਵਨ ਤੱਕ ਢੋਲ ਦੇ ਨਾਲ ਭਰਮੇ ਇਕੱਠ ਵਿੱਚ ਨਤਮਸਤਕ ਹੋਣ ਲਈ ਲਿਜਾਇਆ ਗਿਆ। ਰਾਸਤੇ ਵਿੱਚ ਮਾਈਕਰੋ ਗਲੋਬਲ ਵੱਲੋਂ ਸ. ਚਰਨਜੀਤ ਸਿੰਘ ਝੰਡੇਆਣਾ ਨੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਖਿਡਾਰੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਸੁਕਰਾਨੇ ਦੀ ਅਰਦਾਸ ਕੀਤੀ ਗਈ। ਉਪਰੰਤ ਲੱਡੂ ਵੰਡੇ ਗਏ ਕੋਲਡ ਡਰਿੰਕ ਦੀ ਛਬੀਲ ਲਗਾਈ ਗਈ। ਗੁਰਦੁਆਰਾ ਸਾਹਿਬ ਦੇ ਇਸ ਸਮਾਗਮ ਵਿੱਚ ‘ਮਹਿਕ ਵਤਨ ਦੀ ਫਾਉਡੇਸ਼ਨ’ ਦੇ ਚੇਅਰਮੈਨ ਸ. ਭਵਨਦੀਪ ਸਿੰਘ ਪੁਰਬਾ, ਸਮਾਜ ਸੇਵਾ ਸੁਸਾਇਟੀ ਮੋਗਾ ਦੇ ਚੇਅਰਮੈਨ ਸ. ਗੁਰਸੇਵਕ ਸਿੰਘ ਸੰਨਿਆਸੀ, ਮਾਈਕਰੋ ਗਲੋਬਲ ਤੋਂ ਸ. ਚਰਨਜੀਤ ਸਿੰਘ ਝੰਡੇਆਣਾ, ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੋਤ ਸਿੰਘ ਖਾਲਸਾ, ਕੁਲਦੀਪ ਸਿੰਘ ਕਲਸੀ, ਸਰਬਜੀਤ ਸਿੰਘ ਰੌਲੀ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਮੂੰਡੇ, ਦਿਆਲ ਸਿੰਘ, ਗੁਰਪ੍ਰੀਤ ਸਿੰਘ ਕੰਬੋ, ਪ੍ਰਧਾਨ ਰਵਿੰਦਰ ਸਿੰਘ, ਹਰਦਿਆਲ ਸਿੰਘ, ਰਹਿਤਪ੍ਰੀਤ ਸਿੰਘ, ਗੁਰਜੰਟ ਸਿੰਘ, ਨਵਕਰਨ ਸਿੰਘ, ਹਰਸ਼ਪ੍ਰੀਤ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਡਾਲਾ, ਮਹਿੰਦਰ ਸਿੰਘ, ਪਰਮਵੀਰ ਸਿੰਘ ਗੋਰਾ, ਜਸਲੀਨ ਸਿੰਘ, ਚਰਨਪ੍ਰੀਤ ਸਿੰਘ, ਗੁਰਬਾਜ ਸਿੰਘ, ਬਲਜਿੰਦਰ ਸਿੰਘ, ਪਵਨਦੀਪ ਸਿੰਘ, ਵਰਿੰਦਰ ਸਿੰਘ ਆਦਿ ਨੇ ਮੁੱਖ ਤੌਰ ਤੇ ਸਮੂਲੀਅਤ ਕਰਕੇ ਖਿਡਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

            ਇਸ ਸਮਾਗਮ ਉਪਰੰਤ ਇਨ੍ਹਾਂ ਖਿਡਾਰੀਆਂ ਨੂੰ ਮੀਰੀ ਪੀਰੀ ਗੱਤਕਾ ਆਖਾੜਾ ਮੋਗਾ ਤੇ ਸਿੱਖ ਫੁਲਵਾੜੀ ਵਿਕਾਸ ਗੁਰਮਤਿ ਕੇਂਦਰ ਡਾਲਾ ਵੱਲੋਂ ਭਰਵੇ ਇਕੱਠ ਵਿੱਚ ਆਪਣੇ ਪਿੰਡ ਡਾਲਾ ਵਿਖੇ ਲਿਜਾਇਆ ਗਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦਾ ਭਰਵਾ ਸਵਾਗਤ ਕਰਦੇ ਹੋਏ ਸਿਰਪਾਓ, ਸਨਮਾਨ ਚਿੰਨ ਅਤੇ ਨਕਦ ਰਾਸ਼ੀ ਦੇ ਕੇ ਸਮਨਾਨਿਤ ਕਰਦੇ ਹੋਏ ਪਿੰਡ ਵਿੱਚ ਚੱਕਰ ਲਗਾਇਆ ਗਿਆ। ਦੇਰ ਰਾਤ ਤੱਕ ਸਾਰੇ ਪਿੰਡ ਵਿੱਚ ਖੁਸ਼ੀ ਦਾ ਮਾਹੋਲ ਬਣਿਆ ਰਿਹਾ।

ਵੀਡੀਓ ਵੇਖਣ ਲਈ ਕਲਿੱਕ ਕਰੋ

————————————————————— 

 ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆਉਣ ਲਈ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੂੰ ਲਿੱਖਿਆ ਪੱਤਰ   

ਇਸ ਸਬੰਧ ਵਿੱਚ ਜਲਦ ਹੀ ਵਫਦ ਰੇਲਵੇ ਮੰਤਰੀ ਨੂੰ ਮਿਲੇਗਾ -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ਅਗਸਤ 2023 / ਭਵਨਦੀਪ ਸਿੰਘ ਪੁਰਬਾ

              ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਅੰਮਿ੍ਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆ ਕੇ ਉਹਨਾਂ ਦਾ ਉਦਘਾਟਨ ਕੀਤਾ ਸੀ। ਇਸ ਯੋਜਨਾ ਦੇ ਚੱਲਦੇ 30 ਰੇਲਵੇ ਸਟੇਸਨ ਬਣਾਏ ਜਾਣੇ ਸਨ, ਜਿਨ੍ਹਾਂ ਵਿਚ ਮੋਗਾ ਵੀ ਸ਼ਾਮਲ ਸੀ। ਪਰ ਸਿਆਸੀ ਦਖਲ ਅੰਦਾਜੀ ਦੇ ਚੱਲਦਿਆ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਬਾਹਰ ਕੱਢਿਆ ਗਿਆ। ਇਸਦੇ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਰੋਸ਼ ਦੀ ਲਹਿਰ ਹੈ। ਜਿਸਦੇ ਚੱਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੱਤਰ ਲਿਖਿਆ ਅਤੇ ਉਹਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਲਿਆਉਣ ਦੀ ਮੰਗ ਕੀਤੀ। 

           ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦੀ ਅਗਵਈ ਹੇਠ ਇਕ ਵਫਦ ਭਾਰਤ ਦੇ ਰੇਲਵੇ ਮੰਤਰੀ ਨੂੰ ਮਿਲੇਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਨੇ ਮੋਗਾ ਸ਼ਹਿਰ ਨੂੰ ਵਿਕਾਸ ਪੱਖੋ ਪਿਛਾੜ ਕੇ ਰੱਖ ਦਿਤਾ ਹੈ। ਉਹਨਾਂ ਕਿਹਾ ਕਿ ਮੋਗਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਗਈ ਹੈ ਅਤੇ ਮੋਗਾ ਵਿਖੇ ਕਈ ਇੰਡਸਟਰੀ ਅਤੇ ਕਈ ਵਪਾਰ ਦੇ ਕਾਰੋਬਾਰ ਹਨ ਅਤੇ ਮੋਗਾ ਵਿਖੇ ਰੋਜ਼ਾਨਾ ਲੱਗਦੀਆ ਕਣਕ, ਝੋਨੇ ਦੀ ਸਪੈਸ਼ਲਾਂ ਕਾਰਨ ਮੋਗਾ ਰੇਲਵੇ ਸਟੇਸ਼ਨ ਦੀ ਆਮਦਨੀ ਘੱਟ ਨਹੀਂ ਹੈ। ਪਰ ਬੀਤੇ ਦਿਨੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਦਾ ਨਾਮ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਭਾਰੀ ਰੋਸ਼ ਪਾਇਆ ਗਿਆ।

          ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਸ਼ਹੀਦਾਂ ਦੀ ਧਰਤੀ ਹੈ ਅਤੇ ਉਹ ਕੇਂਦਰ ਦੀ ਮੋਦੀ ਸਰਕਾਰ ਤੇ ਰੇਲਵੇ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿਚ ਲਿਆਂਦਾ ਜਾਵੇ ਤਾਂ ਜੋ ਮੋਗਾ ਰੇਲਵੇ ਸਟੇਸ਼ਨ ਨੂੰ ਵਧੀਆ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਹੋ ਸਕਣ।

————————————————————— 

Breaking News…

ਮੋਗੇ ਵਿਖੇ ਵਾਪਰਿਆ ਭਿਆਨਕ ਹਾਦਸਾ, ਤੇਜ ਰਫਤਾਰ ਟਰੱਕ ਨਾਲ ਟਕਰਾਈਆਂ ਦੋ ਸਕੂਲ ਵੈਨਾ

 ਬੱਚਿਆ ਦਾ ਹਾਲਚਾਲ ਜਾਣਨ ਲਈ ਵਿਧਾਇਕ ਦੇ ਪਤੀ ਡਾ. ਰਾਕੇਸ਼ ਅਰੋੜਾ ਮੌਕੇ ਤੇ ਸਿਵਲ ਹਸਪਤਾਲ ਪੁੱਜੇ

ਮੋਗਾ/  ਅਗਸਤ 2023/ ਭਵਨਦੀਪ ਸਿੰਘ ਪੁਰਬਾ  

              ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ਦੇ ਉਪਰ ਤੇਜ ਰਫਤਾਰ ਟਰੱਕ ਨਾਲ ਦੋ ਸਕੂਲ ਵੈਨਾ ਟਕਰਾਅ ਗਈਆਂ ਜਿਸ ਕਾਰਨ ਤਕਰੀਬਨ 26 ਬੱਚੇ ਜ਼ਖ਼ਮੀ ਹੋ ਗਏ ਉਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਇਹ ਦੋਨੋ ਸਕੂਲ ਵੈਨਾ ਇਕੋ ਹੀ ਸਕੂਲ ਦੀਆਂ ਸਨ। ਇਹ ਸਕੂਲ ਦੀਆਂ ਬੱਸਾਂ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਸਨ। ਇਸ ਦੌਰਾਨ ਹੀ ਇਹ ਭਿਆਨਕ ਹਾਦਸਾ ਵਾਪਰਿਆ। ਸਾਹਮਣੇ ਤੋਂ ਆ ਰਹੇ ਇੱਕ ਤੇਜ ਰਫਤਾਰ ਟਰੱਕ ਨਾਲ ਇੰਨ੍ਹਾਂ ਬੱਸਾਂ ਦੀ ਸਿੱਧੀ ਟੱਕਰ ਹੋ ਗਈ। ਜ਼ਖ਼ਮੀ ਬੱਚਿਆ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

            ਪਿੰਡ ਮਹਿਣਾ ਕੋਲ ਸਕੂਲ ਵੈਨ ਤੇ ਟੱਰਕ ਵਿਚ ਹੋਈ ਇਸ ਟੱਕਰ ਦੇ ਚੱਲਦਿਆ ਜ਼ਖਮੀ ਹੋਏ ਸਕੂਲੀ ਬੱਚਿਆ ਦਾ ਹਾਲਚਾਲ ਜਾਣਨ ਲਈ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਸਿਵਲ ਹਸਪਤਾਲ ਪੁੱਜੇ। ਇਸ ਮੌਕੇ ਤੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਹਾਜ਼ਰ ਸਨ। ਡਾ. ਰਾਕੇਸ਼ ਅਰੋੜਾ ਨੇ ਬੱਚਿਆ ਦਾ ਹਾਲਚਾਲ ਜਾਣਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬੱਚਿਆ ਨੂੰ ਮੁੱਢਲੀ ਇਲਾਜ਼ ਵਿਚ ਕਿਸੇ ਵੀ ਕਿਸਮ ਦੀ ਕਮੀ ਨਾ ਰਹਿਣ ਲਈ ਕਿਹਾ।

          ‘ਮਹਿਕ ਵਤਨ ਦੀ ਲਾਈਵ’ ਬਿਓਰੋ ਜਖਮੀ ਬੱਚਿਆਂ ਦੀ ਤੰਦਰੁਸ਼ਤੀ ਲਈ ਪ੍ਰਮਾਤਮਾਂ ਅੱਗੇ ਅਰਦਾਸ ਕਰਦਾ ਹੈ। ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਸਟਾਫ ਅਤੇ ਸਮਾਜ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਰਸੇਵਕ ਸਿੰਘ ਸੰਨਿਆਸੀ, ਪ੍ਰਧਾਨ ਡਾ. ਰਵੀਨੰਦਨ ਸ਼ਰਮਾ ਅਤੇ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਇਸ ਘਟਨਾ ਦੇ ਦੋਸ਼ਿਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਅਤੇ ਅੱਗੇ ਵਾਸਤੇ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਵੈਨਾਂ ਵੱਲੋਂ ਉਚੇਚੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

————————————————————— 

ਜੇਕਰ ਮਹਿੰਦਰਪਾਲ ਲੂੰਬਾ ਵੱਡਾ ਸਮਾਜ ਸੇਵੀ ਹੈ ਤਾਂ ਆਪਣਾ ਨਿੱਜੀ ਲਾਹਾ ਛੱਡ ਕੇ ਆਪਣੀ ਡਿਉਟੀ ਵਾਲੇ ਸਟੇਸਨ ਤੇ ਹੜ੍ਹ ਪੀੜਤਾ ਦੀ ਸਹਾਇਤਾ ਕਿਉਂ ਨਹੀਂ ਕਰਦਾ -ਕੌਂਸਲਰ ਕਾਨਪੁਰੀਆ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਦਾ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਉਸ ਨੂੰ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਦਿਖਾਈ ਨਹੀਂ ਦੇ ਰਹੇ। ਜਿਸ ਜਗ੍ਹਾ ਤੇ ਮਹਿੰਦਰਪਾਲ ਲੂੰਬਾ ਦੀ ਬਦਲੀ ਹੋਈ ਹੈ ਉਹ ਸਾਰਾ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਜੇਕਰ ਮਹਿੰਦਰਪਾਲ ਲੂੰਬਾ ਏਡਾ ਵੱਡਾ ਸਮਾਜ ਸੇਵੀ ਹੈ ਤਾਂ ਉਹ ਪਟਿਆਲੇ ਦੇ ਜਿਸ ਇਲਾਕੇ ਵਿੱਚ ਗਿਆ ਹੈ ਬਦਲੀ ਤੋਂ ਬਾਅਦ ਉਥੇ ਦੇ ਲੋਕਾਂ ਦੀ ਸੇਵਾ ਕਰੇ ਜੋ ਹੜਾਂ ਦੀ ਮਾਰ ਹੇਠ ਆਏ ਹੋਏ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਵਾਰਡ ਨੰਬਰ 6 ਦੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੇ ਹਨ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੇ ਹਨ ਪਰ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਅਖਵਾਉਣ ਵਾਲਾ ਅਖੌਤੀ ਸਮਾਜ ਸੇਵਕ ਸਾਰੀ ਐਨ.ਜੀ.ਓ. ਦੇ ਵਲੰਟੀਅਰਾ ਨੂੰ ਆਪਣੇ ਨਿੱਜੀ ਸਵਾਰਥ ਆਪਣੀ ਬਦਲੀ ਰਕਵਾਉਣ ਲਈ ਵਰਤ ਰਿਹਾ ਹੈ।

         ਕਾਨਪੁਰੀਆ ਨੇ ਕਿਹਾ ਕਿ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤੇ ਤੋਂ ਜਿਆਦਾ ਸਮਾਂ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਇਸ ਰੂਰਲ ਐਨ.ਜੀ.ਓ. ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ ਅਤੇ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੇ ਵਲੰਟੀਅਰਾ ਦੀਆਂ ਡਿਉਟੀਆਂ ਐਮ.ਐਲ.ਏ. ਮੈਡਮ ਅਮਨਦੀਪ ਕੌਰ ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ।

          ਕੌਂਸਲਰ ਅਰਵਿੰਦਰ ਸਿੰਘ ਉਨ੍ਹਾਂ ਕਿਹਾ ਕਿ ਜੇਕਰ ਮਹਿੰਦਰਪਾਲ ਲੂੰਬਾ ਨੇ ਸਿਆਸਤ ਹੀ ਕਰਨੀ ਹੈ ਤਾਂ ਉਹ ਐਨ.ਜੀ.ਓ. ਤੋਂ ਅਸਤੀਫਾ ਦੇ ਕੇ ਆਪਣੀ ਲੜਾਈ ਲੜੇ ਅਤੇ ਰੂਰਲ ਐਨ.ਜੀ.ਓ. ਨੂੰ ਆਪਣੇ ਫਰਜ ਨਿਭਾਉਣ ਦੇਵੇ। ਮਹਿੰਦਰਪਾਲ ਲੂੰਬਾ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਦੇ ਟਰੱਸਟ ਦਾ ਪ੍ਰਧਾਨ ਬਣ ਕੇ ਉਨ੍ਹਾਂ ਦੀ ਸਵੀ ਵੀ ਖਰਾਬ ਕਰ ਰਿਹਾ ਹੈ।

————————————————————— 

ਨਿੱਜੀ ਸਵਾਰਥ ਲਈ ਰੂਰਲ ਐਨ.ਜੀ.ਓ. ਮੋਗਾ ਆਪਣੇ ਅਸਲੀ ਫਰਜ ਭੁੱਲੀ –ਬਲਜਿੰਦਰ ਸਿੰਘ ਖੁਖਰਾਣਾ

ਡਾ. ਐਸ ਪੀ ਸਿੰਘ ਓਬਰਾਏ ਸਵਾਰਥੀ ਲੋਕਾਂ ਨੂੰ ਪਾਸੇ ਕਰਕੇ ਜੁੰਮੇਵਾਰ ਵਿਅਕਤੀ ਨੂੰ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ

 ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ

            ਕਹਿੰਦੇ ਹਨ ਕਿ ਸੱਤਾ ਦਾ ਹੰਕਾਰ ਬੰਦੇ ਦੇ ਸਿਰ ਚੜ੍ਹ ਬੋਲਦਾ ਹੈ ਤਾਂ ਉਹ ਆਪਣੇ ਫਰਜ ਭੁੱਲ ਜਾਂਦਾ ਹੈ। ਜਿਥੇ ਇਸ ਖੇਡ ਵਿੱਚ ਰਾਜਨੀਤਿਕ ਲੋਕ ਹਿਸਾ ਬਣਦੇ ਸਨ ਅੱਜ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਵਰਗੀਆ ਸੰਸਥਾਵਾਂ ਵੀ ਇਸ ਤੋਂ ਬਚ ਨਹੀਂ ਸਕੀਆਂ। ਇਸ ਦੀ ਜਿਉਦੀ ਜਾਗਦੀ ਮਿਸਾਲ ਹੈ ਮੋਗਾ ਵਿੱਚ ਮਹਿੰਦਰਪਾਲ ਲੂੰਬਾ ਅਤੇ ਐਮ.ਐਲ.ਏ. ਅਮਨਦੀਪ ਕੌਰ ਦੀ ਆਪਸੀ ਰੰਜਿਸ ਦੀ ਕਹਾਣੀ ਹੈ। ਜੇ ਕੋਈ ਭਿ੍ਰਸਚਾਰ ਦਾ ਮਸਲਾ ਸੀ। ਤਾ ਲੂੰਬਾ ਦੱਸ ਸਾਲ ਤੋ ਮੋਗੇ ਹੀ ਡਿਊਟੀ ਕਰ ਰਿਹਾ ਹੈ। ਤਾ ਉਸ ਵਖਤ ਤਾ ਕੋਈ ਵੀ ਮਸਲਾ ਇਸ ਨੇ ਉਠਿਆ ਨਹੀ। ਬਦਲੀ ਹੋ ਜਾਣ ਤੋ ਬਾਆਦ ਇਹ ਮਸਲੇ ਕਿਉ ਯਾਦ ਆਏ। ਸਿਆਸੀ ਲੋਕ ਤਾ ਸਿਆਸਤ ਕਰਦੇ ਦੇਖੇ ਨੇ। ਪਰ ਇਹ ਪਹਿਲੀ ਵਾਰ ਵੇਖਿਆ ਹੈ। ਇਕ ਸਰਕਾਰੀ ਮੁਲਾਜ਼ਮ ਸਮਾਜ ਸੇਵਾ ਦੇ ਨਾਮ ਉੱਪਰ ਸਿਆਸਤ ਕਰ ਰਿਹਾ ਹੈ। ਅਤੇ ਲੋਕਾ ਦੇ ਵਿੱਚ ਨਫਰਤ ਦੀ ਭਾਵਨਾ ਪੈਦਾ ਕਰਕੇ। ਆਪਸੀ ਝਗੜੇ ਕਰਵਾ ਰਿਹਾ ਹੈ। ਜਿਕਰਯੋਗ ਹੈ ਕਿ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਅਜਿਹੀ ਨਾਮਵਰ ਸੰਸਥਾ ਹੈ ਜੇਕਰ ਉਸ ਦੇ ਕੰਮਾਂ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਨਾ ਹੋਵੇ ਤਾਂ ਸ਼ਬਦ ਵੀ ਘੱਟ ਪੈ ਜਾਣਗੇ। ਵੱਖ-ਵੱਖ ਪ੍ਰਧਾਨਾ ਦੀ ਪ੍ਰਧਾਨਗੀ ਵਿੱਚ ਇਸ ਸੰਸਥਾ ਨੇ ਲਾ-ਜਵਾਜ ਕਾਰਜ ਕੀਤੇ ਹਨ। ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਵਰਗੇ ਮਹਾਨ ਦਾਨੀਆਂ ਦੀ ਸਤਰ ਸਾਇਆ ਹੇਠ ਚੱਲ ਰਹੀ ਇਸ ਸੰਸਥਾਂ ਦੇ ਅੱਜ ਦੇ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਤੇ ਆਪਣਾ ਨਿੱਜੀ ਲਾਹਾ ਇੰਨ੍ਹਾ ਭਾਰੂ ਪੈ ਗਿਆ ਹੈ ਕਿ ਅੱਜ ਦੀ ਤਾਰੀਖ ਵਿੱਚ ਹੜ੍ਹਾਂ ਵਿੱਚ ਰੁੜ ਰਹੇ ਲੋਕ ਵੀ ਉਸ ਨੂੰ ਦਿਖਾਈ ਨਹੀਂ ਦੇ ਰਹੇ। ਸਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਮੋਗਾ ਦੇ ਨਾਲ ਲੱਗਦੇ ਪਿੰਡ ਹੜ੍ਹਾ ਵਿੱਚ ਡੁੱਬ ਰਹੇ ਹਨ ਪਰ ਮਹਿੰਦਰਪਾਲ ਲੂੰਬਾ ਆਪਣੇ ਨਿੱਜੀ ਸਵਾਰਥ ਲਈ ਆਪਣੀ ਬਦਲੀ ਰੱਦ ਕਰਵਾਉਣ ਲਈ ਆਪਣੀ ਐਨ.ਜੀ.ਓ. ਦੀਆਂ ਡਿਉਟੀਆਂ ਐਮ.ਐਲ.ਏ. ਦਾ ਪੁਤਲਾ ਫੂਕਨ ਤੇ ਲਗਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੋਗਾ ਦੇ ਜੁਆਇਟ ਸਕੱਤਰ ਬਲਜਿੰਦਰ ਸਿੰਘ ‘ਗੋਰਾ’ ਖੁਖਰਾਣਾ ਅਤੇ ਗੁਰਵੰਤ ਸਿੰਘ ਸੋਸਣ ਯੂਥ ਪ੍ਰਧਾਨ ਹਲਕਾ ਮੋਗਾ ਦਿਹਾਤੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ।

          ਬਲਜਿੰਦਰ ਸਿੰਘ ਖੁਖਰਾਣਾ ਨੇ ਕਿਹਾ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤਾਂ ਆਪਣੇ ਫਰਜ ਨਿਭਾਉਦੇ ਹੋਏ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਆਪਣੇ ਵਲੰਟੀਅਰਜ ਦੀਆਂ ਡਿਊਟੀਆ ਲਗਾ ਰਹੀ ਹੈ ਅਤੇ ਆਪਣੇ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਕੇ ਉਨ੍ਹਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰਤ ਦਾ ਸਮਾਨ ਭੇਜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੜ੍ਹ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਇਸ ਐਨ.ਜੀ.ਓ. ਨੇ ਰਾਸ਼ਨ ਅਤੇ ਤੂੜੀ ਦੀਆਂ ਅਨੇਕਾ ਟਰਾਲੀਆਂ ਹੜ੍ਹ ਪ੍ਰਭਾਵਤ ਲੋਕਾਂ ਲਈ ਇਕੱਠੀਆਂ ਕਰ ਕੇ ਭੇਜੀਆ ਸਨ ਅਤੇ ਇਸੇ ਐਨ.ਜੀ.ਓ. ਦੇ ਮੈਂਬਰਾਂ ਅਤੇ ਵਲੰਟੀਅਰਜ ਨੇ ਖੁਦ ਹਾਜਰ ਹੋ ਕੇ ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਕੀਤੀ ਸੀ ਪਰ ਅੱਜ ਹੜ੍ਹ ਆਏ ਨੂੰ ਤਕਰੀਬਨ ਇੱਕ ਹਫਤਾ ਬੀਤ ਗਿਆ ਹੈ ਪਰ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਅਜੇ ਤੱਕ ਕੋਈ ਵੀ ਪ੍ਰੋਗਰਾਮ ਉਲੀਕਿਆ ਵੀ ਨਹੀਂ ਗਿਆ ਹੈ ਕਿਉਂਕਿ ਮਹਿੰਦਰਪਾਲ ਲੂੰਬਾ ਦਾ ਪੂਰਾ ਧਿਆਨ ਸਿਰਫ ਐਮ.ਐਲ.ਏ. ਅਮਨਦੀਪ ਕੌਰ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ।

          ਬਲਜਿੰਦਰ ਸਿੰਘ ਖੁਖਰਾਣਾ ਨੇ ਉੱਘੇ ਸਮਾਜ ਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਨੂੰ ਬੇਨਤੀ ਹੈ ਕਿ ਵਕਤ ਦੀ ਨਿਜਾਕਤ ਨੂੰ ਵੇਖਦੇ ਹੋਏ ਮਹਿੰਦਰਪਾਲ ਲੂੰਬਾ ਵਰਗੇ ਸਵਾਰਥੀ ਲੋਕ, ਜਿਹੜੇ ਆਪਣੇ ਨਿਜੀ ਸਵਾਰਥ ਲਈ ਐਨ.ਜੀ.ਓ. ਦਾ ਨਾਮ ਵਰਤਦੇ ਹਨ ਅਤੇ ਆਪਣੇ ਅਸਲੀ ਫਰਜ ਭੁੱਲ ਗਏ ਹਨ ਉਨ੍ਹਾਂ ਨੂੰ ਆਪਣੇ ਸਰਬੱਤ ਦਾ ਭਲਾ ਟਰੱਸਟ ਤੋਂ ਪਾਸੇ ਕੀਤਾ ਜਾਵੇ ਅਤੇ ਉਸ ਦੀ ਜਗ੍ਹਾਂ ਕਿਸੇ ਜੁੰਮੇਵਾਰ ਵਿਅਕਤੀ ਨੂੰ ਇਸ ਟਰੱਸਟ ਦਾ ਪ੍ਰਧਾਨ ਨਿਯੁਕਤ ਕਰਨ ਤਾਂ ਜੋ ਉਨ੍ਹਾਂ ਦੀ ਐਨ.ਜੀ.ਓ. ਵਗੈਰਾ ਤੇ ਕੋਈ ਦਾਗ ਨਾ ਲੱਗੇ ਅਤੇ ਉਨ੍ਹਾਂ ਨਾਲ ਜੂੜੇ ਐਨ.ਜੀ.ਓ. ਵਲੰਟੀਅਰਜ ਆਪਣੇ ਅਸਲੀ ਫਰਜ ਨਿਭਾ ਸਕਣ। ਇਸ ਸਮੇ ਸੁੱਖਾ ਸਾਫੂਵਾਲਾ, ਸੁੱਖਾ ਡਰੋਲੀ, ਅਮਨਦੀਪ ਚੋਟੀਆਂ, ਗੋਰਾ ਰੱਤੀਆਂ, ਕੇਵਲ ਸਾਫੂਵਾਲਾ, ਨਿਸ਼ਾਨ ਦੋਲਤਪੁਰਾ, ਸੁਰਿੰਦਰ ਦੋਲਤਪੁਰਾ, ਸੁੱਖ ਦੋਲਤਪੁਰਾ, ਹਰਨੇਕ ਸਿੰਘ, ਕੁਲਦੀਪ ਸਿੰਘ, ਪੀਤਾ ਸੇਖੋ, ਬੇਅੰਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।

————————————————————— 

‘ਮਾਨਵ ਏਕਤਾਂ ਦਿਵਸ’ ਮੌਕੇ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਮੋਗਾ/ ਅਪ੍ਰੈਲ 2023/ ਭਾਗਵੰਤੀ

             ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਮੋਗਾ ਵੱਲੋਂ ‘ਮਾਨਵ ਏਕਤਾ ਦਿਵਸ ਮੌਕੇ’ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਵਧੀਆਂ ਸੇਵਾਵਾ ਨਿਭਾਉਦਿਆ ਹੋਇਆ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਤੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅਧਿਅਤਾਮਿਕਤਾ ਨਾਲ ਜੁੜੇ ਪ੍ਰਸਿੱਧ ਲੇਖਕ ਮਾਸਟਰ ਆਤਮਾ ਸਿੰਘ ਚੜਿੱਕ ਦੀ ਪੁਸਤਕ ‘ਬੇਰੰਗੇ ਦੇ ਰੰਗ’ ਜੋ ਪਿਛਲੇ ਦਿਨੀ ਰੀਲੀਜ ਹੋਈ ਹੈ ਜਿਸ ਨੂੰ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੁਸਤਕ ਦੀ ਚਰਚਾ ਕੀਤੀ ਗਈ।

          ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜੋਨਲ ਇੰਚਾਰਜ ਸ਼੍ਰੀ ਵੀਰ ਚੰਦ ਲੂਥਰਾ ਅਤੇ ਮੋਗਾ ਦੇ ਮੇਅਰ ਨਿਤਿਕਾ ਭੱਲਾ ਵੱਲੋਂ ਹੋਰ ਵੱਖ-ਵੱਖ ਸ਼ਖਸੀਅਤਾਂ ਨੂੰ ਵੀ ਵੱਖ-ਵੱਖ ਸੇਵਾਵਾ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੋਂ ਉਪਰੋਕਤ ਤੋਂ ਇਲਾਵਾ ਮੋਗਾ ਬ੍ਰਾਂਚ ਦੇ ਸੰਯੋਜਕ ਰਾਕੇਸ਼ ਕੁਮਾਰ ਲੱਕੀ, ਮੇਅਰ ਨਿਿਤਕਾ ਭੱਲਾ ਦੇ ਪਤੀ ਦੀਪਕ ਭੱਲਾ, ਪ੍ਰਸਿੱਧ ਲੇਖਕ ਮਾ. ਆਤਮਾ ਸਿੰਘ ਚੜਿੱਕ, ਕਮਲਜੀਤ ਸਿੰਘ ਬੁੱਘੀਪੁਰਾ, ਡਾ. ਅਰਸ਼ਦੀਪ ਸਿੰਘ, ਸਰਬੱਤ ਦਾ ਭਲਾ ਟਰੱਸਟ ਮੋਗਾ ਜਿਲ੍ਹਾ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ, ਰੂਰਲ ਐਨ.ਜੀ.ਓ. ਦੇ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਆਦਿ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਦੇ ਵਲੰਟੀਅਰ ਮੁੱਖ ਤੌਰ ਤੇ ਹਾਜਰ ਸਨ।

—————————————————————— 

ਸ਼੍ਰੀ ਦਰਬਾਰ ਸਾਹਿਬ ਅਸਥਾ ਦਾ ਕੇਂਦਰ ਹੈ, ਇਹ ਕੋਈ ਖੇਡ ਸਟੇਡੀਅਮ ਨਹੀ ਜਿਥੇ ਕੋਈ ਜਿਹੜਾ ਮਰਜੀ ਝੰਡਾ ਫੜ ਕੇ ਆ ਜਾਏ -ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ    

ਮਾਮਲਾ ਇੱਕ ਬੀਬੀ ਵੱਲੋਂ ਆਪਣੇ ਚੇਹਰੇ ਉੱਪਰ ਤਿਰੰਗੇ ਦਾ ਨਿਸ਼ਾਨ ਛਾਪ ਕੇ ਦਰਬਾਰ ਸਾਹਿਬ ਅੰਦਰ ਦਾਖਲ ਦਾਖਲ ਹੋਣ ਦਾ !

ਖੁਖਰਾਣਾ (ਮੋਗਾ) / ਅਪ੍ਰੈਲ 2023 / ਭਵਨਦੀਪ ਸਿੰਘ ਪੁਰਬਾ

          ਇੱਕ ਬੀਬੀ ਜੋ ਆਪਣੇ ਚੇਹਰੇ ਉੱਪਰ ਤਿਰੰਗੇ ਦਾ ਨਿਸ਼ਾਨ ਛਾਪ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਣਾ ਚਹੁੰਦੀ ਸੀ। ਇੱਕ ਗੁਰਸਿੱਖ ਸੇਵਾਦਾਰ ਨੇ ਰੋਕ ਦਿੱਤਾ। ਉਸ ਨੇ ਸਹੀ ਕੀਤਾ ਹੈ। ਇਸ ਵਿਚ ਮੁਆਫੀ ਮੰਗਣ ਵਾਲੀ ਕੋਈ ਗੱਲ ਨਹੀਂ ਹੈ। ਸੇਵਾਦਾਰ ਵਲੋ ਬਹੁਤ ਵਧੀਆ ਕੰਮ ਕੀਤਾ ਗਿਆ। ਕੱਲ ਨੂੰ ਇਹ ਲੋਕ ਤਿਰੰਗੇ ਹੱਥਾਂ ਚ ਫੜਕੇ ਆਉਣਗੇ। ਬਿਲਕੁਲ ਸਹੀ ਕੀਤਾ ਸੇਵਾਦਾਰ ਨੇ। ਅਸੀ ਤਾਂ ਸੇਵਾਦਾਰ ਦੀ ਤਾਰੀਫ ਕਰਦੇ ਹਾਂ। ਇਹਨਾਂ ਸਬਦਾਂ ਦਾ ਪ੍ਰਗਟਾਵਾ ਧਾਰਮਿਕ ਪੰਥਕ ਸ਼ਖ਼ਸੀਅਤਾਂ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਬਾਬਾ ਬਲਦੇਵ ਸਿੰਘ ਜੀ ਜੋਗਵਾਲਾ ਸ੍ਰ ਪਰਮਜੀਤ ਸਿੰਘ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਲੜਕੀ ਨੂੰ ਪਹਿਰੇਦਾਰ ਵਲੋਂ ਰੋਕ ਕੇ ਮਰਯਾਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅਸਥਾ ਦਾ ਕੇਂਦਰ ਹੈ, ਇਹ ਕੋਈ ਖੇਡ ਸਟੇਡੀਅਮ ਨਹੀ ਜਿਥੇ ਕੋਈ ਜਿਹੜਾ ਮਰਜੀ ਝੰਡਾ ਫੜ ਕੇ ਆ ਜਾਏ। ਉਨ੍ਹਾਂ ਕਿਹਾ ਕਿ ਅਸੀ ਮੰਨਦੇ ਹਾਂ ਇਹ ਰੱਬ ਦਾ ਘਰ ਹੈ ਇੱਥੇ ਕੋਈ ਵੀ ਆ ਸਕਦਾ ਹੈ। ਪਰ ਇਥੋ ਦੀ ਮਾਨ ਮਰਯਾਦਾ ਦਾ ਪਾਲਣ ਹਰੇਕ ਮਨੁੱਖ ਦਾ ਫਰਜ ਬਣਦਾ ਹੈ। ਭਾਵੇ ਉਹ ਸਿੱਖ ਹੋਵੇ ਹਾਂ ਹੋਰ ਕਿਸੇ ਧਰਮ ਨਾਲ ਸਬੰਧ ਰੱਖਦਾ ਹੋਵੇ।

          ਬੀਤੇ ਦਿਨੀਂ ਇਕ ਸ਼ਰਧਾਲੂ ਲੜਕੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਪਹਿਰੇਦਾਰ ਵਿਚਕਾਰ ਹੋਈ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਪਣੇ ਸੇਵਾਦਾਰ ਦੇ ਹੱਕ ‘ਚ ਡੱਟ ਕੇ ਖੜਨਾ ਚਾਹੀਦੈ। ਮੁਆਫ਼ੀ ਮੰਗਣ ਵਰਗੀਆਂ ਕੈਰਤਾ ਭਰੀਆਂ ਘਟੀਆ ਗੱਲਾਂ ਕਰਕੇ ਆਪਣੀ ਕਮਜ਼ੋਰੀ ਜ਼ਾਹਰ ਨਹੀ ਕਰਨੀ ਚਾਹੀਦੀ। ਜੇ ਸ਼੍ਰੋਮਣੀ ਕਮੇਟੀ ਨੇ ਕਿਸੇ ਦੇ ਦਬਾ ਥੱਲੇ ਆਕੇ ਸੇਵਾਦਾਰ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਅਸੀ ਡੱਟ ਕੇ ਵਿਰੋਧ ਕਰਾਂਗੇ। ਕੁਝ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਲੋਕ ਮਹਿਜ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜ੍ਹਤ ਅਤੇ ਬੇਬੁਨਿਆਦ ਟਿੱਪਣੀਆਂ ਕਰਨ ਲੱਗੇ ਹੋਏ ਨੇ ਜੋ ਕੇ ਠੀਕ ਨਹੀਂ। ਹਾਲੀਆ ਵਾਪਰੀ ਘਟਨਾ ਵਿਚ ਇਕ ਲੜਕੀ ਨੂੰ ਪਹਿਰੇਦਾਰ ਵਲੋਂ ਮਰਯਾਦਾ ਦੇ ਪਾਲਣ ਲਈ ਕਿਹਾ ਗਿਆ ਸੀ ਜੋ ਕੇ ਹਰੇਕ ਗੁਰਸਿੱਖ ਦਾ ਫਰਜ ਬਣਦਾ ਹੈ। ਉਸ ਦੀ ਤਾਂ ਇਹ ਜ਼ਿੰਮੇਵਾਰੀ ਹੈ। ਪਰੰਤੂ ਫ਼ਿਰ ਵੀ ਮਾਮਲੇ ਨੂੰ ਕੁਝ ਲੋਕ ਜਾਣਬੁਝ ਕੇ ਗਲਤ ਦਿਸ਼ਾ ਵਿਚ ਵਧਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਭਾਈ ਮੇਜਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ ਗਿਆਨੀ ਅਮ੍ਰੀਕ ਸਿੰਘ ਜੀਰਾ ਗਿਆਨੀ ਜਸਵਿੰਦਰ ਸਿੰਘ ਟਿੰਡਵਾਂ ਭਾਈ ਰਣਜੀਤ ਸਿੰਘ ਵਾਂਦਰ ਗਿਆਨੀ ਗੁਰਵਿੰਦਰ ਸਿੰਘ ਡੇਮਰੂ ਕੁਲਵੰਤ ਸਿੰਘ ਗਾਦੜੀ ਵਾਲਾ ਆਦਿ ਸ਼ਖ਼ਸੀਅਤਾਂ ਹਾਜਰ ਸਨ।

—————————————————————— 

ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦਾ ਤਿੰਨ ਦਿਨਾਂ ਸਲਾਨਾ ਬਰਸ਼ੀ ਸਮਾਗਮ ਸੰਪੰਨ   

ਮੋਗਾ/ ਅਪ੍ਰੈਲ 2023/ ਮਵਦੀਲਾ ਬਿਓਰੋ

          ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦਾ ਤਿੰਨ ਦਿਨ੍ਹਾਂ ਸਲਾਨਾ ਬਰਸ਼ੀ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਬਾਬਾ ਜਸਵੀਰ ਸਿੰਘ ਜੀ ਦੀ ਸ੍ਰਪਰਸਤੀ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਹਿਕ ਵਤਨ ਦੀ ਫਾਉਡੇਸ਼ਨ’ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆਂ ਦੀ ਸਲਾਨਾ ਬਰਸ਼ੀ ਦੇ ਸਬੰਧ ਵਿੱਚ ਉਨ੍ਹਾਂ ਦੇ ਤਪ ਅਸਥਾਨ ਅਤੇ ਅੰਗੀਠਾ ਸਾਹਿਬ ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਲੋਹਾਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜਸਵੀਰ ਸਿੰਘ ਜੀ ਦੀ ਸ੍ਰਪਰਸਤੀ ਵਿੱਚ ਧਾਰਮਿਕ ਦੀਵਾਨ ਹੋਇਆਂ ਜਿਸ ਵਿੱਚ 10 ਦੇ ਕਰੀਬ ਪ੍ਰਸਿੱਧ ਰਾਗੀ ਜੱਥਿਆਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਜੀਰਾ ਅਤੇ ਕਈ ਕਵੀਸ਼ਰ ਤੇ ਧਾਰਮਿਕ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਭਾਈ ਬਲਜਿੰਦਰ ਸਿੰਘ ਖੁਖਰਾਣਾ, ਬਾਬਾ ਮਹਿੰਦਰ ਸਿੰਘ ਜੀ ਜਨੇਰ, ਬਾਬਾ ਜਗਤਾਰ ਸਿੰਘ ਜੀ ਵਰੇ, ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਆਦਿ ਨੇ ਮੁੱਖ ਤੌਰ ਤੇ ਹਾਜਰ ਕੇ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।

      ਤਿੰਨ ਦਿਨਾਂ ਬਰਸ਼ੀ ਸਮਾਗਮ ਦੌਰਾਨ ਭਵਨਦੀਪ ਸਿੰਘ ਪੁਰਬਾ, ਸ. ਗੁਰਮੇਲ ਸਿੰਘ ਪੁਰਬਾ, ਸ. ਬਲਦੇਵ ਸਿੰਘ ਆਜਾਦ, ਦਵਿੰਦਰ ਸਿੰਘ ਪੱਪੂ ਬੁੱਟਰ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਸੁਖਦੇਵ ਸਿੰਘ ਬਰਾੜ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਹਰਦੀਪ ਸਿੰਘ ‘ਦੀਪੂ’ ਬੇਦੀ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ ਲੋਹਾਰਾ, ਭਾਗਵੰਤੀ ਪੁਰਬਾ, ਅਮਨਦੀਪ ਕੌਰ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਕਮਲਜੀਤ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਚੰਦਨਪ੍ਰੀਤ ਕੌਰ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਡਾ. ਅਰਸ਼ਦੀਪ ਸਿੰਘ, ਕੌਂਸਲਰ ਕੁਲਦੀਪ ਸਿੰਘ, ਸੰਗੀਤ ਕਮਾਲ, ਲਵਦੀਪ ਗਰੋਵਰ, ਹਰਮੀਤ ਸਿੰਘ, ਸੰਦੀਪ ਸਿੰਘ, ਰੋਬਿਨ ਸਿੰਘ, ਸਤਵੀਰ ਕੌਰ, ਬਲਵਿੰਦਰ ਕੌਰ, ਰੇਣੂ, ਮੋਨਟੀ ਪੁਰਬਾ, ਤੋਤਾ ਸਿੰਘ ਆਦਿ ਸੇਵਾਦਾਰ ਨੇ ਵਿਸ਼ੇਸ਼ ਸੇਵਾ ਨਿਭਾਈ।

——————————————————————

 ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਉੱਤਰੀ ਖੇਤਰ ਦੇ ਪਟਿਆਲਾ ਮੁੱਖ ਦਫਤਰ ਵਿਖੇ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਰੀਲੀਜ

ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ ਹਨ –ਭਵਨਦੀਪ ਸਿੰਘ ਪੁਰਬਾ

ਪਟਿਆਲਾ/  ਮਵਦੀਲਾ ਬਿਓਰੋ

            ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ‘ਹਰ ਘਰ ਤਰੰਗਾ’ ਕੰਪੇਨ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸਾਰੇ ਜਿਲ੍ਹਿਆ ਦੇ ਕੋਆਡੀਨੇਟਰ ਅਤੇ ਇਸ ਕੰਪੇਨ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰਜ ਦੇ ਸਨਮਾਨ ਲਈ 15 ਅਗਸਤ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਮੁੱਖ ਦਫਤਰ ਪਟਿਆਲਾ ਵਿਖੇ ਇਕ ਖਾਸ ਸਮਾਗਮ ਹੋਇਆ।

          ਇਸ ਸਮਾਗਮ ਮੌਕੇ ਮੋਗਾ ਜਿਲੇ੍ ਦੀ ‘ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ’ ਅਤੇ ਮੋਗਾ ਦੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੀਆਂ ਗਤੀਵਿਧੀਆਂ ਦੀਆਂ ਝਲਕਾਂ ਨੂੰ ਪੇਸ਼ ਕਰਦਾ ‘ਮਹਿਕ ਵਤਨ ਦੀ’ ਗਰੁੱਪ ਦਾ ਸੋਵੀਨਰ ਨੋਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸ੍ਰੀ ਰਾਵਿੰਦਰ ਸ਼ਰਮਾ ਵੱਲੋਂ ਰੀਲੀਜ ਕੀਤਾ ਗਿਆ। ਇਸ ਸਮਾਗਮ ਵਿੱਚ ਸੋਵੀਨਰ ਰੀਲੀਜ ਕਰਨ ਮੌਕੇ ਮਹਿਕ ਵਤਨ ਦੀ ਗਰੁੱਪ ਦੇ ਚੇਅਰਮੈਨ ਅਤੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ, ਮੋਗਾ ਜਿਲ੍ਹੇ ਦੇ ਕੋਆਡੀਨੇਟਰ ਮਨਿੰਦਰ ਮੋਗਾ, ਗਾਇਕ ਜਸ ਸਿੱਧੂ, ਪ੍ਰੋਫੇਸਰ ਮੇਜਰ ਸਿੰਘ ਚੱਠਾ, ਜਸਵਿੰਦਰ ਸਿੰਘ ਮਿੰਟਾ ਆਦਿ ਮੁੱਖ ਤੌਰ ਤੇ ਹਾਜਰ ਸਨ।

        ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਸੋਵੀਨਰ ਵਿੱਚ ‘ਮਹਿਕ ਵਤਨ ਦੀ ਗਰੁੱਪ’ ਦੀਆਂ ਗਤੀਵਿਧੀਆਂ ਦੀ ਝਲਕਾਂ, ਸਹਿਯੋਗੀ ਸੱਜਣਾ ਮਿੱਤਰਾਂ ਦੀ ਕਾਰਗੁਜਾਰੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਲਾਕ-ਡੌਨ ਹੋ ਜਾਣ ਕਾਰਨ ਇਹ ਸੋਵੀਨਰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਿਆ ਸੀ। ਹੁਣ ਮਾਸਿਕ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦੇ ਨਾਲ-ਨਾਲ ਗਰੁੱਪ ਦੇ ਇਹ ਸਲਾਨਾ ਸੋਵੀਨਰ ਦੀ ਪ੍ਰਕਾਸ਼ਨਾ ਜਾਰੀ ਰਹੇਗੀ।

——————————————————————— 

ਸਾਹਿਤ ਸਭਾ ਜੀਰਾ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ਼ ਸਨਮਾਨ

ਜੀਰਾ/ ਮਨਮੋਹਨ ਸਿੰਘ ਚੀਮਾ

        ਬੀਤੇ ਦਿਨੀ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਦੂਸਰੀ ਪੁਸਤਕ ‘ਜਿੰਦਗੀ ਦੇ ਰੰਗ’ ਲੋਕ ਅਰਪਨ ਮੌਕੇ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੂੰ ਸਾਹਿਤ ਸਭਾ ਜ਼ੀਰਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਹਾਜਰ ਹੋਏ ਏਕਤਾ ਪ੍ਰੇਟਿੰਗ ਪ੍ਰੈਸ ਦੇ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਹਿਜਾਦਾ ਨੂੰ ਵੀ ਲੇਖਿਕਾ ਹਰਜੀਤ ਕੌਰ ਗਿੱਲ ਅਤੇ ਸਾਹਿਤ ਸਭਾ ਜੀਰਾ ਵੱਲੋਂ ਜੀ ਆਇਆ ਆਖਦੇ ਹੋਏ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ।

        ਸਨਮਾਨਿਤ ਕਰਨ ਸਮੇਂ ਇਸ ਸਮਾਗਮ ਵਿੱਚ ਮੋਜੂਦ ਤਕਰੀਬਨ 50 ਸਾਹਿਤਕਾਰਾ ਅਤੇ ਸੱਜਣਾ ਮਿੱਤਰਾਂ ਸਮੇਤ ਅਮਰਜੀਤ ਸਿੰਘ ਸਨੇਰਵੀ, ਕਰਮਜੀਤ ਕੌਰ ਮਾਣਕ, ਸਾਹਿਤਕਾਰ ਕਰਮਜੀਤ ਕੌਰ ਲੰਡੇਕੇ, ਲੇਖਿਕਾ ਹਰਜੀਤ ਕੌਰ ਗਿੱਲ, ਭਵਨਦੀਪ ਸਿੰਘ ਪੁਰਬਾ, ਸੁਖਵਿੰਦਰ ਸਿੰਘ ਸ਼ਹਿਜਾਦਾ, ਪ੍ਰਸਿੱਧ ਲੇਖਕ ਅਸ਼ੋਕ ਚਟਾਨੀ, ਲੇਖਿਕਾ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ, ਸੋਨੀਆ ਸਿਮਰ ਆਦਿ ਸਟੇਜ ਤੇ ਹਾਜਰ ਸਨ। ਭਵਨਦੀਪ ਸਿੰਘ ਪੁਰਬਾ ਨੇ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਜਨਮ ਦਿਨ ਅਤੇ ਪੁਸਤਕ ਰੀਲੀਜ ਹੋਣ ਦੀ ਮੁਬਾਰਕਬਾਦ ਦਿੱੱਤੀ ਅਤੇ ਹਰਜੀਤ ਕੌਰ ਗਿੱਲ ਵੱਲੋਂ ਇਨ੍ਹਾਂ ਮਾਨ ਸਨਮਾਨ ਦਿੱਤੇ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

———————————————————————

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਹੋਇਆ ਛੇ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ

ਇਸ ਅਸਥਾਨ ਤੋਂ ਹਮੇਸ਼ਾ ਹੀ ਪੱਤਰਕਾਰਾਂ ਨੂੰ ਵਿਸ਼ੇਸ ਮਾਨ ਸਨਮਾਨ ਮਿਲਿਆ ਹੈ -ਭਵਨਦੀਪ ਸਿੰਘ ਪੁਰਬਾ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਇਸ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੇ ਵੇਲੇ ਤੋਂ ਹੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਮਾਨ ਸਨਮਾਨ ਮਿਲਦਾ ਆ ਰਿਹਾ ਹੈ। ਉਸੇ ਤਰ੍ਹਾਂ ਇਸ ਅਸਥਾਨ ਦੇ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਵੀ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ ਤੌਰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਪੱਤਰਕਾਰਾ ਦੇ ਹੋਏ ਵਿਸ਼ੇਸ਼ ਸਨਮਾਨ ਦੌਰਾਨ ਕੀਤਾ।

              ਜਿਕਰ ਯੋਗ ਹੈ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਇੱਕ ਖਾਸ ਪ੍ਰੋਗਰਾਮ ਦੌਰਾਨ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਪੀਟੀਸੀ ਪੰਜਾਬੀ ਦੇ ਸਰਬਜੀਤ ਰੌਲੀ, ਜਗਬਾਣੀ ਦੇ ਅਕੁੰਸ਼ ਅਗਰਵਾਲ ਤੇ ਅਜੇ ਅਗਰਵਾਲ, ਨਵਾਂ ਜਮਾਨਾ ਦੇ ਮਨੀ ਸਿੰਗਲਾ ਅਤੇ ਪੰਜਾਬ 10 ਨਿਊਜ ਦੇ ਪਰਗਟ ਸਿੰਘ ਰਾਜੇਆਣਾ ਨੂੰ ਮੋਜੂਦਾ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਵੱਲੋਂ ਸਿਰੋਪਾਓ ਅਤੇ ਖਾਸ ਸਨਮਾਨ ਚਿੰਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

——————————————————————— 

 ਠੱਗਾਂ ਦਾ ਦਬ-ਦਬਾ ਜਾਰੀ 

ਧੜੱਲੇ ਨਾਲ ਮਾਰਦੇ ਨੇ ਮੋਬਾਈਲ ਰਾਹੀਂ ਠੱਗੀਆਂ 

 ਪ੍ਰਸਾਸ਼ਨ ਚੁੱਪ ? ਕਿਉਂਕਿ ਉਨ੍ਹਾਂ ਕੋਲ ਸ਼ਿਕਾਇਤਾਂ ਨਹੀਂ ਪੁੱਜਦੀਆਂ ! ਹੁਣ ਨਵੇਂ ਤਰੀਕੇ ਨਾਲ ਠੱਗਣ ਲਈ ਫੋਨ ਕਾਲ 

ਮੋਗਾ, ਚੰਡੀਗੜ੍ਹ / ਸ਼ਿੰਦਰ ਸਿੰਘ ਭੁਪਾਲ

       ਕਹਾਵਤ ਹੈ ਕਿ ਦੁਨੀਆਂ ਠੱਗਣ ਵੱਲੋਂ ਪਈ ਹੈ, ਜਿੰਨੀ ਮਰਜ਼ੀ ਲੁੱਟ ਲਵੋ। ਦੁਨੀਆਂ ਦੋ-ਚਾਰ ਦਿਨ ਰੌਲਾ ਪਾ ਕੇ ਚੁੱਪ ਕਰ ਜਾਂਦੀ ਹੈ। ਇਹ ਕਹਾਵਤ ਅੱਜ ਵੀ ਸੱਚ ਹੋ ਰਹੀ ਹੈ। ਏਸ ਕਹਾਵਤ ਦਾ ਫਾਇਦਾ ਚੁੱਕਦੇ ਹਨ ਮੋਬਾਇਲ ਫੋਨ ਕਰ ਕੇ ਠੱਗੀਆਂ ਮਾਰਨ ਵਾਲੇ ਠੱਗ। ਕਾਫੀ ਦੇਰ ਤੋਂ ਆਮ ਲੋਕਾਂ ਨੂੰ ਮਰਦ ਦੀ ਆਵਾਜ਼ ਵਿਚ ਫੋਨ ਆ ਰਹੇ ਹਨ ਕਿ ਉਹ ਵਿਦੇਸ਼ ਤੋਂ ਬੋਲ ਰਿਹਾ ਹੈ। ਯਾਦ ਕਰੋ ਕਿ ਮੈਂ ਕੌਣ ਹਾਂ। ਕਾਫੀ ਗੱਲਬਾਤ ਉਪਰੰਤ ਠੱਗ ਝਾਂਸਾ ਦੇ ਕੇ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣ ਲਈ ਬੈਂਕ ਖਾਤੇ ਅਤੇ ਅਧਾਰ ਨੰਬਰ ਦੀ ਮੰਗ ਕਰਦਾ ਹੈ। ਪੈਸੇ ਦੇ ਲਾਲਚ ਵਿੱਚ ਆ ਕੇ ਕਈ ਭੋਲੇ ਭਾਲੇ ਲੋਕ OTP ਦੱਸ ਕੇ ਆਪਣੇ ਆਪਣੇ ਬੈਂਕ ਖਾਤੇ ਖਾਲੀ ਕਰਵਾ ਚੁੱਕੇ ਹਨ।

          ਹੁਣ ਉਪਰੋਕਤ ਗੱਲਬਾਤ ਠੱਗ ਔਰਤ ਨੇ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਵੀ ਮਰਦ ਠੱਗਾਂ ਵਾਂਗ ਝਾਂਸਾ ਦੇ ਕੇ ਠੱਗੀਆਂ ਮਾਰ ਰਹੀ ਹੈ। ਏਥੇ ਹੀ ਬੱਸ ਨਹੀਂ, ਹੁਣ ਮੋਬਾਈਲ ਠੱਗਾਂ ਨੇ ਪੁਰਾਣਾ ਢੰਗ ਛੱਡ ਕੇ ਨਵਾਂ ਢੰਗ ਸ਼ੁਰੂ ਕਰ ਦਿੱਤਾ ਹੈ ।ਹੁਣ ਉਹ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਤੋਂ CID ਇੰਸਪੈਕਟਰ ਬੋਲ ਰਿਹਾ ਹੈ। ਤੁਹਾਡੇ ਘਰ ਦੀ ਇਕ ਇਸਤਰੀ ਦੀ ਇਕ ਕੇਸ ਵਿੱਚ ਸ਼ਮੂਲੀਅਤ ਪਾਈ ਗਈ ਹੈ ਅਤੇ ਪੁਲਿਸ ਪਾਰਟੀ ਇਸ ਕੇਸ ਸਬੰਧੀ ਤੁਹਾਡੇ ਘਰ ਆ ਕੇ ਪੰਚਾਇਤ ਜਾਂ ਮੋਹਤਬਰਾਂ ਦੇ ਸਾਹਮਣੇ ਗੱਲ ਬਾਤ ਕਰਨੀ ਚਾਹੁੰਦੀ ਹੈ। ਬੱਸ ਕਈ ਨਰਮ ਦਿਲ ਵਿਅਕਤੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਭੇਜ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਆਮ ਲੋਕਾਂ ਵਿੱਚ ਬਦਨਾਮੀ ਨਾ ਹੋ ਜਾਵੇ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਘੁੰਮ ਰਹੀਆਂ ਹਨ। ਇਸ ਖਬਰ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਭੋਲੇ ਭਾਲੇ ਲੋਕ ਸਾਈਬਰ ਠੱਗੀਆਂ ਤੋਂ ਬਚ ਸਕਣ ਅਤੇ ਠੱਗਾਂ ਤੋਂ ਗੁਮਰਾਹ ਨਾ ਹੋ ਸਕਣ।

——————————————————————— 

ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਕੀਤਾ ਭੇਂਟ 

‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ -ਭਵਨਦੀਪ ਸਿੰਘ ਪੁਰਬਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ    

           ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਰਗਰਮ ਸੰਸਥਾਵਾਂ ਦੀ ਸਾਂਝੀ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦਾ ਵਿਸਾਖੀ ਅੰਕ ਭੇਂਟ ਕੀਤਾ ਗਿਆ।

          ਇਸ ਮੌਕੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਹਰਚਰਨ ਸਿੰਘ ਨੂੰ ਮੈਗਜੀਨ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਪਿਛਲੇ 21 ਸਾਲਾ ਤੋਂ ਚੱਲ ਰਿਹਾ ਹੈ। ਜਿਸ ਰਾਹੀ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਣ ਲਈ ਅਹਿਮ ਯਤਨ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਦੇ ਨਾਲ-ਨਾਲ ਸੋਸ਼ਲ ਗਤੀਵਿਧੀਆਂ, ਵਿਿਦਅਕ ਸਿੱਖਿਆ, ਸੰਪਾਦਕੀ ਲੇਖ, ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਕੌਮੰਤਰੀ ਮੰਚ, ਫਿਲਮ ਐਂਡ ਸੰਗੀਤ, ਸਿਆਸੀ ਸੱਥ, ਘਰ ਪਰਿਵਾਰ, ਸਿਿਖਆ ਸੰਸਾਰ, ਬਾਲ ਵਾੜੀ, ਖੇਡ ਜਗਤ, ਅਦਿ ਇਸ ਮੈਗਜੀਨ ਦੇ ਖਾਸ ਕਾਲਮ ਹਨ। ਉਨ੍ਹਾਂ ਦੱਸਿਆ ਕਿ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਮੈਗਜੀਨ ਦੇ ਨਾਲ-ਨਾਲ ਰੋਜਾਨਾ ਆਨਲਾਈਨ ਅਖਬਾਰ ਅਤੇ ਟੀ.ਵੀ. ਚੈਨਲ ਵੀ ਚੱਲ ਰਿਹਾ ਹੈ। ਜਿਸ ਰਾਹੀ ਨੌ-ਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।

        ਇਸ ਮੌਕੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸਹਿ ਸੰਪਾਦਕ ਇਕਬਾਲ ਸਿੰਘ ਖੋਸਾ, ਕੋਸ਼ਲਰ ਗੁਰਪ੍ਰੀਤ ਸਿੰਘ ਸੱਚਦੇਵਾ, ਹਰਭਜਨ ਸਿੰਘ ਬਹੋਨਾ, ਮੈਡਮ ਬੇਅੰਤ ਕੌਰ ਗਿੱਲ, ਡਾ. ਸਰਬਜੀਤ ਕੌਰ ਬਰਾੜ, ਦਰਸ਼ਨ ਸਿੰਘ ਵਿਰਦੀ, ਪ੍ਰੋਮਿਲਾ ਕੁਮਾਰੀ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ, ਕੁਲਦੀਪ ਸਿੰਘ ਕਲਸੀ, ਮੀਨਾ ਸ਼ਰਮਾ, ਅਨੂ ਗੁਲਾਟੀ, ਡਾ. ਵਰਿੰਦਰ ਕੌਰ, ਭਾਵਨਾ ਬਾਂਸਲ, ਭਵਦੀਪ ਕੋਹਲੀ, ਪ੍ਰੋਮਿਲਾ ਮੈਨਰਾਏ, ਐਡਵੋਕੇਟ ਦਿਨੇਸ਼ ਗਰਗ, ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਰਾਜਦੀਪ ਸਿੰਘ ਤੋਂ ਇਲਾਵਾ ਹੋਰ ਐਨ.ਜੀ.ਓ. ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜਰ ਸਨ।

——————————————————————— 

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਵਿਸਾਖੀ ਅੰਕ ਲੋਕ ਅਰਪਣ

ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ  -ਡਾ. ਅਮਨਦੀਪ ਕੌਰ ਅਰੋੜਾ

ਮੋਗਾ / ‘ਮਹਿਕ ਵਤਨ ਦੀ ਲਾਈਵ’ ਬਿਓਰੋ  

            ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਹੋਟਲ ਨੂਰ ਮਹਿਲ ਮੋਗਾ ਵਿਖੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਨੂੰ ਲੋਕ ਅਰਪਣ ਕੀਤਾ।

           ਇਸ ਸਬੰਧੀ ਗੱਲ-ਬਾਤ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਿਹਾ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਪੰਜਾਬੀ ਵਿਰਾਸਤ ਨੂੰ ਪ੍ਰਫੁਲਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਸਾਨੂੰ ਪੰਜਾਬੀ ਵਿਰਸੇ ਨਾਲ ਜੋੜ ਰਿਹਾ ਹੈ। ਉਨ੍ਹਾਂ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਾਰੀ ਟੀਮ ਨੂੰ ਵਿਸਾਖੀ ਵਿਸ਼ੇਸ ਅੰਕ ਰੀਲੀਜ ਹੋਣ ਦੀ ਵਧਾਈ ਦਿੱਤੀ।

        ਇਸ ਮੌਕੇ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਅਹੁੱਦੇਦਾਰਾਂ ਅਤੇ ਵੱਖ-ਵੱਖ ਐਨ.ਜੀ.ਓ. ਤੋਂ ਪਹੁੰਚੀਆਂ ਮਹਿਲਾਵਾਂ ਸਮੇਤ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨਾਲ ਸਬੰਧਤ ਭਵਨਦੀਪ ਸਿੰਘ ਪੁਰਬਾ, ਮਹਿੰਦਰਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਮੈਡਮ ਬੇਅੰਤ ਕੌਰ ਗਿੱਲ, ਡਾ. ਸ਼ਰਬਜੀਤ ਕੌਰ ਬਰਾੜ, ਡਾ. ਵਰਿੰਦਰ ਕੌਰ, ਗੁਰਸੇਵਕ ਸਿੰਘ ਸੰਨਿਆਸੀ, ਦਰਸ਼ਨ ਸਿੰਘ ਵਿਰਦੀ, ਜਸਵੰਤ ਸਿੰਘ ਪੁਰਾਣੇਵਾਲਾ, ਅਮਰਜੀਤ ਸਿੰਘ ਜੱਸਲ, ਨਰਿੰਦਰਪਾਲ ਸਿੰਘ ਸਹਾਰਨ, ਮੈਡਮ ਪ੍ਰੋਮਿਲਾ, ਕੁਲਦੀਪ ਸਿੰਘ ਕਲਸੀ, ਕ੍ਰਿਸ਼ਨ ਸੂਦ, ਪਰਮਜੋਤ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।

#ਆਮ_ਆਦਮੀ_ਪਾਰਟੀ, #DrAmandeepKaurArora, #PunjabNewGovernment, #Aamaadmipartypunjab, #BhagwantMann, #AAPPunjab,  #GovtOfPunjab, #BhagwantMann, #MehakWatanDiLive, #BhawandeepSinghPurba, #ArvindKejriwal, #KultarSinghSandhwan,  #LatestNews#PunjabiNews, #NewsUpdate,

———————————————————————

‘ਮਹਿਕ ਵਤਨ ਦੀ’ ਵੱਲੋਂ ਪ੍ਰਕਾਸ਼ਿਤ ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਲੋਕ-ਅਰਪਣ

ਬਾਘਾ ਪੁਰਾਣਾ/ ਮਵਦੀਲਾ ਬਿਓਰੋ

               ‘ਮਹਿਕ ਵਤਨ ਦੀ ਲਾਈਵ’ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਬਾਬੇ ਸ਼ਹੀਦਾਂ ਚੰਦ ਪੁਰਾਣਾ ਦੀ ਸਾਲਾਨਾ ਜੰਤਰੀ 2022 ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ) ਚੰਦਪੁਰਾਣਾ ਵਿਖੇ ਸੰਗਤਾਂ ਦੀ ਮੋਜੂਦਗੀ ਵਿੱਚ ਲੋਕ-ਅਰਪਣ ਕੀਤੀ ਗਈ। ਇਹ ਜੰਤਰੀ ਦੀ ਪ੍ਰਕਾਸ਼ਨਾ ਸਬੰਧੀ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਜੰਤਰੀ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੇ ਸੰਖੇਪ ਇਤਿਹਾਸ ਅਤੇ ਮੋਜੂਦਾ ਮਹਾਪੁਰਸ਼ ਸਮਾਜ ਸੇਵੀ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਤੋਂ ਇਲਾਵਾ ਮੱਸਿਆ, ਪੁੰਨਿਆ, ਸੰਗਰਾਂਦ ਦਸਵੀਂ ਅਤੇ ਹੋਰ ਖਾਸ ਦਿਨ ਤਿਉਹਾਰਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

              ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਅਸਥਾਨ ਦੀ ਇਹ ਪੰਜਵੀਂ ਜੰਤਰੀ ਹੈ ਜੋ ‘ਮਹਿਕ ਵਤਨ ਦੀ ਲਾਈਵ’ ਬਿਓਰੋ ਨੂੰ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਭਵਨਦੀਪ ਸਿੰਘ ਪੁਰਬਾ ਨੇ ਬਾਬਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਸਾਨੂੰ ਇਹ ਜੋ ਸੇਵਾ ਬਖਸ਼ੀ ਹੈ ਇਸ ਲਈ ਅਸੀਂ ਬਾਬਾ ਜੀ ਦੇ ਬਹੁੱਤ-ਬਹੁੱਤ ਧੰਨਵਾਦੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਹਮੇਸ਼ਾਂ ਇਸ ਅਸਥਾਨ ਨਾਲ ਸਬੰਧਤ ਅਜਿਹੀਆਂ ਸੇਵਾਵਾਂ ਨਿਭਾਉਂਦੇ ਰਹਾਂਗੇ।

———————————————————————

ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ ਮੌਕੇ ਚੰਗੇ ਸੰਦੇਸ਼ ਦੇਣ ਵਾਲੀਆਂ ਕਾਪੀਆਂ ਵੰਡੀਆਂ ਗਈਆਂ

ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਚੰਗੇ ਸੰਦੇਸ਼ ਪਹੁੰਚਾਉਣਾ ਹੈ –ਭਵਨਦੀਪ ਸਿੰਘ ਪੁਰਬਾ

ਮੋਗਾ / ਮਵਦੀਲਾ ਬਿਓਰੋ

                ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਖੁਖਰਾਣੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੂਸਰੇ ਦਿਨ ਰਾਤ ਨੂੰ ਹਾਜ਼ਰ ਹੋਏ ਬੱਚਿਆਂ ਨੂੰ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਅਤੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਵੱਲੋਂ ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣ, ਕੈਂਸਰ ਦੀ ਬੀਮਾਰੀ ਤੋਂ ਬਚਾਉਣ, ਪਾਣੀ ਦੀ ਸਹੀ ਵਰਤੋਂ ਕਰਨ ਅਤੇ ਟਰੈਫਿਕ ਨਿਯਮਾਂ ਦੀ ਵਰਤੋਂ ਕਰਨ ਆਦਿ ਚੰਗੇ ਸੰਦੇਸ਼ ਦੇਣ ਵਾਲੀਆਂ ਤਕਰੀਬਨ 100 ਕਾਪੀਆ ਵੰਡਿਆਂ ਗਈਆਂ।

              ਇਸ ਮੌਕੇ ਗੱਲਬਾਤ ਕਰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਮੋਗਾ ਦੇ ਜਿਲ੍ਹਾਂ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਹ ਕਾਪੀਆਂ ਭਾਈ ਘਨ੍ਹੱਈਆ ਕੈਂਸਰ ਰੋੋਕ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਰਾਹੀਂ ਬੱਚਿਆਂ ਨੂੰ ਚੰਗੀ ਸਿੱਖਿਆਂ ਦੇਣ ਲਈ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਕਾਪੀਆਂ ਨਹੀਂ ਹਨ ਜਾਂ ਇਨ੍ਹਾਂ ਕਾਪੀਆਂ ਨਾਲ ਬੱਚਿਆਂ ਦੇ ਸਾਰੇ ਵਿਸ਼ਿਆਂ ਦੀ ਜਰੂਰਤ ਪੂਰੀ ਹੋ ਜਾਵੇਗੀ ਬਲਕਿ ਇਹ ਕਾਪੀਆਂ ਬੱਚਿਆਂ ਨੂੰ ਦੇਣ ਦਾ ਮਤਲਬ ਬੱਚਿਆਂ ਤੱਕ ਵਾਤਾਵਰਣ ਦੀ ਸੁੱਧਤਾਂ ਲਈ ਰੁੱਖ ਲਗਾਉਣ, ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੇ੍ਰਿਤ ਕਰਨ, ਪਾਣੀ ਦੀ ਕੀਮਤ ਨੂੰ ਸਮਝਾਉਣ, ਪਾਣੀ ਦੀ ਸਹੀ ਵਰਤੋ ਕਰਨ ਅਤੇ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਅਤੇ ਹੋਰ ਕਈ ਚੰਗੇ ਸੰਦੇਸ਼ ਬੱਚਿਆਂ ਤੱਕ ਪਹੁੰਚਾਉਣਾ ਹੈ।

            ਇਨ੍ਹਾਂ ਪ੍ਰੋਗਰਾਮਾ ਦੌਰਾਨ ਜਗਤਾਰ ਸਿੰਘ ਤਾਰਾ, ਗੁਰਮੇਲ ਸਿੰਘ ਪੁਰਬਾ, ਹਰਪ੍ਰੀਤ ਸਿੰਘ ਪੀਤਾ, ਹਰਪ੍ਰੀਤ ਸਿੰਘ ਪੁਰਬਾ, ਸੁਖਮੰਦਰ ਸਿੰਘ, ਜਗਸ਼ੀਰ ਸਿੰਘ, ਹਰਮਨ ਸਿੰਘ, ਸੁਖਜੀਤ ਸਿੰਘ ਵਿੱਕੀ, ਅਮਨਜੋਤ ਸਿੰਘ ਯੋਤੀ, ਹਰਨੇਕ ਸਿੰਘ ਨੇਕੀ, ਕਿੰਦਰ ਸਿੰਘ, ਰਵਿੰਦਰ ਸਿੰਘ ਕਾਲਾ, ਪਰਦੀਪ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਵਿੱਕੀ ਪੁਰਬਾ, ਮਨਪ੍ਰੀਤ ਸਿੰਘ ਮੰਨੂ, ਮਨਪ੍ਰੀਤ ਸਿੰਘ ਮੰਨਾ, ਜਸਪ੍ਰੀਤ ਸਿੰਘ ਜੱਸਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

———————————————————————

Breaking News…