ਟਰੱਸਟ ਬਾਰੇ

Facebookmail

‘ਮਹਿਕ ਵਤਨ ਦੀ ਟਰੱਸਟ’ ਵਿੱਚ ਥੋੜੀ ਪੂੰਜੀ ਲਗਾਓ ਤੇ ਵਧੇਰੇ ਲਾਭ ਪਾਓ।

ਪਹਿਲਾਂ ‘ਮਹਿਕ ਵਤਨ ਦੀ’ ਦੋ-ਮਹੀਨੇ ਬਾਅਦ ਛਪਦਾ ਸੀ ਜਨਵਰੀ 2016 ਵਿੱਚ ‘ਮਹਿਕ ਵਤਨ ਦੀ ਲਾਈਵ’ ਅਸੀਂ ਮਾਸਿਕ ਕਰ ਦਿੱਤਾ। ਨਾਲ ਦੀ ਨਾਲ ਇਸ ਦੀ ਵੈਬ ਸਾਈਟ ਲਾਚ ਕੀਤੀ ਗਈ। ‘ਮਹਿਕ ਵਤਨ ਦੀ ਲਾਈਵ’ ਦੀ ਨਿਰੰਤਰ ਪ੍ਰਕਾਸ਼ਨਾ ਲਈ ਟਰੱਸਟ ਦਾ ਗਠਨ ਕੀਤਾ ਗਿਆ ਹੈ। ਚਾਹੇ ਹਾਲੇ ‘ਮਹਿਕ ਵਤਨ ਦੀ ਲਾਈਵ’ ਨਿੱਜੀ ਚੱਲ ਰਿਹਾ ਹੈ ਪਰ ਟਰੱਸਟ ਦੇ ਸਿਧਾਤ ਮੁਤਾਬਕ ਟਰੱਸਟ ਦੀ ਮੈਂਬਰਸਿਪ ਕੀਤੀ ਜਾ ਰਹੀ ਹੈ ਅਤੇ ਟਰੱਸਟੀਆਂ ਨੂੰ ਉਨ੍ਹਾ ਦੀਆਂ ਸਾਰੀਆਂ ਸੇਵਾਵਾ ਅਤੇ ਅਧਿਕਾਰ ਮੁਹੱਇਆ ਕੀਤੀਆ ਜਾਦੀਆ ਹਨ। ਮੈਨੂੰ ਬਹੁੱਤ ਸਮੇਂ ਤੋਂ ਕਈ ਵਿਅਕਤੀਆਂ ਤੇ ਪੱਤਰਕਾਰਾਂ ਤੋਂ ਸਾਂਝਗਿਰੀ ‘ਚ ‘ਮਹਿਕ ਵਤਨ ਦੀ’ ਦੀ ਚਲਾਉਣ ਦੀਆਂ ਔਫਰਾਂ ਆਉਦੀਆਂ ਰਹੀਆ ਹਨ ਅਤੇ ਆਂ ਰਹੀਆਂ ਹਨ। ਪਰ ਮੈਨੂੰ ਡਰ ਸੀ ਕਿ ਮੈਂ ਕਿਸੇ ਗਲਤ ਕਲਮਾਂ ਵਾਲਿਆਂ ਨਾਲ ਜੁੜ ਕੇ ਆਪਣੀ ਮਿਹਨਤ ਅਤੇ ‘ਮਹਿਕ ਵਤਨ ਦੀ’ ਦਾ ਅਕਸ ਖਰਾਬ ਨਾ ਕਰ ਲਵਾਂ। ਨਾਲੇ ਮੈਂ ਕਿਸੇ ਬੰਧਸ਼ ਵਿੱਚ ਪੇਪਰ ਨਹੀਂ ਕੱਢ ਸਕਦਾ ਸੀ। ਇਸ ਲਈ ਹੁਣ ਮੈਂ ਖੁਦ ‘ਮਹਿਕ ਵਤਨ ਦੀ ਲਾਈਵ’ ਨੂੰ ਵਧੀਆਂ ਟਰੱਸਟੀਆਂ ਦੇ ਸਾਥ ਨਾਲ ਆਪਣੀ ਦੇਖ ਰੇਖ ਹੇਠ ਚਲਾ ਰਿਹਾ ਹਾਂ। ‘ਮਹਿਕ ਵਤਨ ਦੀ ਲਾਈਵ’ ਅਜਿਹਾ ਮਾਸਿਕ ਪੇਪਰ ਜਿਸ ਵਿੱਚ ਹਰ ਪਹਿਲੂ ਦੀ ਗੱਲ ਹੈ। ਅਸੀਂ ਪਹਿਲਾਂ ਵੀ ਆਪਣੇ ਪੇਪਰ ‘ਮਹਿਕ ਵਤਨ ਦੀ ਲਾਈਵ’ ਵਿੱਚ ਹਰ ਵਿਸ਼ੇ ਦੇ ਵੱਖਰੇ ਵੱਖਰੇ ਕਾਲਮ ਬਣਾਏ ਹੋਏ ਹਨ ਪਰ ਸਫਿਆਂ ਦੀ ਗਿਣਤੀ ਸੀਮਤ ਹੋਣ ਕਾਰਨ ਅਜੇ ਕਈ ਕਾਲਮ ਰਹਿੰਦੇ ਹਨ। ਅਸੀਂ ਚਾਹੁੰਦੇ ਹਾਂ ਵੱਡੇ ਆਕਾਰ ਦਾ ਘੱਟੋ-ਘੱਟ 50 ਸਫਿਆਂ ਦਾ ਸੰਪੂਰਨ ਪੇਪਰ।
ਇਸ ਲਈ ਮੈ ਇਸ ਵਕਤ ਸਭ ਨੂੰ ‘ਮਹਿਕ ਵਤਨ ਦੀ’ ਟਰੱਸਟ ਦੇ ਨਾਲ ਜੁੜਨ ਦਾ ਖੁੱਲਾ ਸੱਦਾ ਦੇ ਰਿਹਾ ਹਾਂ। ਅਸੀਂ ਆਪਣੇ ਮਕਸਦ ਦੀ ਪੂਰਤੀ ਲਈ ਕਿਸੇ ਤੇ ਨਿਰਭਰ ਹੋ ਕੇ ਨਹੀਂ ਰਹਿਣਾ ਹੈ। ਵੇਸੈ ਵੀ ਅਸੀਂ ਜਿਆਦਾ ਵਿਅਕਤੀਆਂ ਨੂੰ ਆਪਣੇ ਨਾਲ ਨਹੀਂ ਜੋੜਣਾ ਚਾਹੁੰਦੇ ਜਿਸ ਕਾਰਨ ਅਸੀਂ ਕਿਸੇ ਬੰਧਸ ਵਿੱਚ ਬੱਝ ਜਾਈਏ। ਅਸੀਂ ਸਿਰਫ ਉਨੇ ਹੀ ਵਿਅਕਤੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ ਜਿਨ੍ਹਾ ਨਾਲ ਸਾਡਾ ਬੱਜਟ ਪੂਰਾ ਹੋ ਜਾਵੇ। ਇਸ ਲਈ ਅਸੀਂ ਇਸ ਵਕਤ ਆਪ ਸਭ ਨੂੰ ‘ਮਹਿਕ ਵਤਨ ਦੀ ਲਾਈਵ’ ਪੇਪਰ ਨਾਲ ਜੁੜਨ ਦਾ ਖੁਲ੍ਹਾ ਸੱਦਾ ਦਿੰਦੇ ਹਾਂ। ਸਾਡੇ ਨਾਲ ਜੁੜ ਕੇ ‘ਮਹਿਕ ਵਤਨ ਦੀ ਲਾਈਵ’ ਰਾਹੀਂ ਆਪਣੇ ਮਿਸ਼ਨ ਨੂੰ, ਆਪਣੇ ਵਿਚਾਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੇਠੈ ਪਾਠਕਾਂ ਤੇ ਸਿੱਖ ਸੰਗਤਾਂ ਨਾਲ ਸਾਂਝਾ ਕਰੋ। ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਨ ਦੇ ਚਾਹਵਾਨ ਸਾਡੇ ਨਾਲ ਜੁੜ ਕੇ ਆਪਣਾ ਨਾਮ ਸਥਾਪਤ ਕਰੋ ਅਤੇ ‘ਮਹਿਕ ਵਤਨ ਦੀ ਲਾਈਵ’ ਵਿੱਚ ਆਪਣੇ ਇਸ਼ਤਿਹਾਰ ਦੇ ਕੇ ਆਪਣੇ ਕਾਰੋਬਾਰ ਨੂੰ ਵਧਾਓ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰੋ।
‘ਮਹਿਕ ਵਤਨ ਦੀ’ ਸਿਰਫ ਕਮਾਈ ਦਾ ਸਾਧਨ ਨਹੀਂ ਸਗੋਂ ਸਾਹਿਤਕ ਪ੍ਰਫੂਲਤਾ, ਵਧੀਆ ਪੱਤਰਕਾਰੀ ਕਰਨ, ਧਰਮ ਤੇ ਵਿਰਸੇ ਦੀ ਪ੍ਰਫੁਲਤਾ ਕਰਨ ਦੇ ਮਿਸ਼ਨ ਨੂੰ ਲੈ ਕੇ ਚੱਲਿਆ ਹੈ। ‘ਮਹਿਕ ਵਤਨ ਦੀ’ ਨੇ ਪੰਜਾਬ ਵਿੱਚ ਵਧੀਆ ਕੁਆਲਟੀ ਅਤੇ ਵੱਖਰੇ ਵੱਡੇ ਸਾਈਜ ਕਾਰਨ ਆਪਣੀ ਵੱਖਰੀ ਪਛਾਣ ਬਣਾਈ ਹੈ। ਕੁੱਝ ਪਾਠਕਾਂ, ਲੇਖਕਾਂ ਤੇ ਪੱਤਰਕਾਰਾਂ ਨੇ ‘ਮਹਿਕ ਵਤਨ ਦੀ’ ਨੂੰ ਪੰਦਰਵਾੜਾ ਅਖਬਾਰ ਚਲਾਉਣ ਬਾਰੇ ਸਹਿਮਤੀ ਪ੍ਰਗਟਾਈ ਸੀ। ਅਸੀਂ ਕੁਝ ਪਾਠਕਾਂ ਦੀ ਰਾਇ ਅਨੁਸਾਰ ‘ਮਹਿਕ ਵਤਨ ਦੀ’ ਨੂੰ ਹਫਤਾਵਾਰੀ (ਵੀਕਲੀ) ਅਖਬਾਰ ਚਲਾਉਣ ਦਾ ਵਿਚਾਰ ਬਣਾ ਲਿਆ ਸੀ। ਜੇਕਰ ‘ਮਹਿਕ ਵਤਨ ਦੀ’ ਦਾ ਬੱਜਟ ਉਨ੍ਹਾ ਹੀ ਰਹੇ ਤਾਂ ਵੀ ‘ਮਹਿਕ ਵਤਨ ਦੀ’ ਨੂੰ ਮਹੀਨੇ ਵਿੱਚ ੪ ਵਾਰ ਛਾਪਣਾ ਪੈਣਾ ਸੀ ਇਸ ਲਈ ਸਾਡਾ ਬੱਜਟ ੪ ਗੁਣਾ ਵੱਧ ਜਾਣਾ ਸੀ। ਪਰ ਫੇਰ ਵੀ ਅਸੀਂ ‘ਮਹਿਕ ਵਤਨ ਦੀ’ ਨੂੰ ਵੱਡੇ ਅਕਾਰ ਦਾ ਪੰਦਰਵਾੜਾ ਅਖਬਾਰ ਚਲਾਉਣ ਬਾਰੇ ਵੀ ਵਿਚਾਰ ਬਣਾ ਲਿਆ ਸੀ। ੧੨ ਸਫਿਆ ਦਾ ਰੰਗਦਾਰ ਅਖਬਾਰ। ਜਿਸ ਵਿੱਚ ਲੋਕਲ ਖਬਰਾਂ, ਰਾਸ਼ਟਰੀ ਖਬਰਾਂ ਅਤੇ ਅੰਤਰ-ਰਾਸਟਰੀ ਖਬਰਾਂ ਤੋਂ ਇਲਾਵਾ ਧਰਮ ਤੇ ਵਿਰਸਾ, ਪੰਜਾਬੀ ਵਿਰਸਾ, ਸਿਆਸੀ ਸੱਥ, ਕੌਮਾਂਤਰੀ ਮੰਚ, ਫਿਲਮ ਐਂਡ ਸੰਗੀਤ, ਘਰ-ਪਰਿਵਾਰ, ਖੇਡ ਜਗਤ, ਬੱਚਿਆਂ ਦੀ ਦੁਨੀਆਂ ਤੇ ਪੰਜਾਬੀ ਸਾਹਿਤ ਮੁੱਖ ਕਾਲਮ ਸਾਮਿਲ ਕਰਨੇ ਸਨ।
ਪਰ ਸਾਡੇ ਨਾਲ ਸਬੰਧਤ ਕੁਝ ਮਹਾਪੁਰਖਾਂ (ਜੋ ਕਈ ਸਾਲਾ ਤੋਂ ਸਾਡੇ ਨਾਲ ਜੁੜੇ ਹੋਏ ਹਨ) ਨਾਲ ਅਸੀਂ ਇਸ ਬਾਰੇ ਵਿਚਾਰ ਕੀਤੀ ਤਾ ਉਨ੍ਹਾ ਨੇ ‘ਮਹਿਕ ਵਤਨ ਦੀ’ ਨੂੰ ਵੱਡੇ ਅਕਾਰ ਦਾ ਪੰਦਰਵਾੜਾ ਅਖਬਾਰ ਕਰਨ ਦੀ ਬਜਾਏ ਇਸ ਅਕਾਰ ਦੇ ਮੈਗਜੀਨ ਜੋ ਮੋਜੂਦਾ ਸਮੇਂ ਵਿੱਚ ਚੱਲ ਰਿਹਾ ਹੈ ਇਸ ਆਕਾਰ ਦੇ ‘ਮਹਿਕ ਵਤਨ ਦੀ’ ਪੇਪਰ ਨੂੰ ਮਾਸਿਕ ਚਲਾਉਣ ਬਾਰੇ ਹੀ ਸਹਿਮਤੀ ਪ੍ਰਗਟਾਈ। ਇਸ ਲਈ ਅਸੀਂ ਆਨਲਾਈਨ ਸਰਵੇ ਅਤੇ ਮੈਗਜੀਨ ਰਾਹੀਂ ਸਰਵੇ ਕੀਤਾ ਤਾਂ ਜਿਆਦਾ ਪਾਠਕਾਂ, ਪੱਤਰਕਾਰਾਂ ਅਤੇ ਲੇਖਕਾਂ ਨੇ ਮੋਜੂਦਾ ਸਮੇਂ ਵਿੱਚ ਚੱਲ ਰਹੇ ‘ਮਹਿਕ ਵਤਨ ਦੀ’ ਦੇ ਸਾਈਜ ਬਾਰੇ ਹੀ ਸਹਿਮਤੀ ਪ੍ਰਗਟਾਈ। ਮਾਹਿਰਾਂ ਅਨੁਸਾਰ ਵੀ ਮੈਗਜੀਨ ਦੀ ਵੱਖਰੇ ਵੱਡੇ ਆਕਾਰ ਕਰਕੇ ਹੀ ਵੱਖਰੀ ਪਛਾਣ ਹੈ। ਅਸੀਂ ਵੀ ਦੁਬਾਰਾ ਸੋਚ ਵਿਚਾਰ ਕਰਕੇ ਇਹ ਫੈਸਲਾ ਲਿਆ ਕਿ ਅਸੀਂ ਇਸ ਤਰ੍ਹਾ ਨਹੀਂ ਕਰਨਾ ਕਿ ਅੱਜ ਅਖਬਾਰ ਸ਼ੁਰੂ ਕਰ ਲਈਏ ਤੇ ਦੋ ਮਹੀਨੇ ਬਾਅਦ ਅਖਬਾਰ ਬੰਦ ਕਰ ਦੇਈਏ ਜਾਂ ਵੀਕਲੀ ਅਖਬਾਰ ਦੋ-ਤਿੰਨ ਮਹੀਨੇ ਬਾਅਦ ਛਾਪੀਏ। ਅਸੀਂ ਜੋ ਵੀ ਕਰਨਾ ਹੈ ਪੱਕੇ ਪੈਰੀਂ ਕਰਨਾ ਹੈ। ਇਸ ਲਈ ਅਸੀਂ ਲਗਾਤਾਰ ਮਾਸਿਕ ‘ਮਹਿਕ ਵਤਨ ਦੀ ਲਾਈਵ’ ਚਲਾਉਣਾ ਦਾ ਫੈਸਲਾ ਹੀ ਅੰਤਿਮ ਫੈਸਲਾ ਬਣਾਇਆ। ਲਗਾਤਾਰ ਮਾਸਿਕ ‘ਮਹਿਕ ਵਤਨ ਦੀ ਲਾਈਵ’ ਚਲਾਉਣ ਲਈ ਟਰੱਸਟ ਦੇ ਗਠਨ ਦੀ ਜਰੂਰਤ ਹੈ।
‘ਮਹਿਕ ਵਤਨ ਦੀ ਲਾਈਵ’ ਪੇਪਰ ਨੂੰ ਨਿਰੰਤਰ ਚੱਲਦਾ ਰੱਖਣ ਤੋਂ ਇਲਾਵਾ ਵਧੀਆ ਪੁਸਤਕਾਂ ਦੀ ਛਪਾਈ, ਪੁਸਤਕਾਂ ਪਬਲਿਸ਼ ਕਰਨੀਆਂ, ਸਾਹਿਤਕ ਤੇ ਪੰਜਾਬੀ ਕਾਨਫਰੰਸਾਂ ਰਾਹੀਂ ਸਾਹਿਤ ਤੇ ਭਾਸ਼ਾ ਦੀ ਪ੍ਰਫੁਲਤਾ ਵਿੱਚ ਯੋਗਦਾਨ, ‘ਮਹਿਕ ਵਤਨ ਦੀ’ ਵੱਲੋਂ ਪੰਜਾਬੀ ਸਾਹਿਤ, ਧਰਮ ਅਤੇ ਭਾਸਾ ਦੀ ਪ੍ਰਫੁਲਤਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ‘ਮਹਿਕ ਵਤਨ ਦੀ ਐਵਾਰਡ’ (ਮੋਜੂਦਾ ਸਮੇਂ ਵਿੱਚ ‘ਮਹਿਕ ਵਤਨ ਦੀ ਐਵਾਰਡ’ ਦਿੱਤਾ ਵੀ ਜਾ ਰਿਹਾ ਹੈ ਇਸ ਦਾ ਪੱਧਰ ਉਚਾ ਕਰਨ ਦੀ ਲੋੜ ਹੈ।) ਆਦਿ ਬਹੁਤ ਅਜਿਹੇ ਕਾਰਜ ਹਨ ਜਿਹੜੇ ‘ਮਹਿਕ ਵਤਨ ਦੀ’ ਦੇ ਨਾਮ ਤੇ ਕੀਤੇ ਜਾ ਰਹੇ ਹਨ। ਇਹ ਸਭ ਕੁੱਝ ਟਰੱਸਟ ਦੇ ਗਠਨ ਨਾਲ ਹੀ ਸੰਭਵ ਹੈ।
ਟਰੱਸਟ ਦੇ ਸੰਪੂਰਨ ਗਠਨ ਲਈ ਸਾਨੂੰ ਉਨ੍ਹਾ ਯੋਗ ਟਰੱਸਟੀਆ ਦੀ ਜਰੂਰਤ ਹੈ ਜਿਹੜੇ ਸਾਨੂੰ ਮਾਇਕ ਸਹਾਇਤਾ ਦੇ ਸਕਨ ਅਤੇ ਨਾਲ ਨਿਪੁੱਨ, ਕੁਸ਼ਲ ਪ੍ਰਬੰਧਕ ਤੇ ਸਾਥ ਨਿਭਾਉਣ ਵਾਲੇ ਹੋਣ ਅਤੇ ਜਿਨ੍ਹਾਂ ਵਿਅਕਤੀਆਂ ਤੇ ਅਸੀਂ ਪੂਰਨ ਵਿਸ਼ਵਾਸ਼ ਕਰ ਸਕੀਏ। ਇਸ ਤੋਂ ਇਲਾਵਾ ਸਾਨੂੰ ਡੁਨੇਸ਼ਨ ਦੇਣ ਵਾਲੇ ਵਿਅਕਤੀ ਵੀ ਚਾਹੀਦੇ ਹਨ ਜਿਨਾਂ ਦੇ ਸਹਿਯੋਗ ਨਾਲ ਸਾਡਾ ਬੱਜਟ ਪੂਰਾ ਹੋਵੇਗਾ।
ਅਸੀਂ ਟਰੱਸਟ ਵਿੱਚ ਮੁੱਖ ਤੌਰ ਤੇ ਸ੍ਰਪਰਸਤ ਮੈਂਬਰ ਲੈ ਰਹੇ ਹਾਂ। ਟਰੱਸਟ ਦੇ ਅਹੁਦੇਦਾਰ ਅਤੇ ‘ਮਹਿਕ ਵਤਨ ਦੀ’ ਪੇਪਰ ਦੇ ਸੰਪਾਦਕੀ ਮੰਡਲ ਵਿੱਚ ਵੀ ਉਹ ਵਿਅਕਤੀ ਲਏ ਜਾਦੇ ਹਨ ਜਿਹੜੇ ਟਰੱਸਟ ਦੇ ਸ੍ਰਪਰਸਤ ਮੈਂਬਰ ਹੁੰਦੋ ਹਨ। ਸ੍ਰਪਰਸਤ ਮੈਂਬਰ ਵੱਖ-ਵੱਖ ਕਾਲਮਾਂ ਦੇ ਇੰਚਾਰਜ (ਸਹਿ-ਸੰਪਾਦਕ) ਹੁੰਦੇ ਹਨ ਜਿਵੇ ਕਿ ਲੋਕਲ ਖਬਰਾਂ (ਨਿਊਜ ਐਡੀਟਰ-੧), ਰਾਸ਼ਟਰੀ ਖਬਰਾਂ (ਨਿਊਜ ਐਡੀਟਰ-2), ਅੰਤਰ-ਰਾਸਟਰੀ ਖਬਰਾਂ (ਨਿਊਜ ਐਡੀਟਰ-2), ਧਰਮ ਤੇ ਵਿਰਸਾ (ਧਾਰਮਿਕ ਸੰਪਾਦਕ), ਪੰਜਾਬੀ ਵਿਰਸਾ (ਸੱਭਿਆਚਾਰਕ ਸੰਪਾਦਕ), ਸਿਆਸੀ ਸੱਥ (ਰਾਜਨੀਤਿਕ ਸੰਪਾਦਕ), ਕੌਮਾਂਤਰੀ ਮੰਚ (ਵਿਦੇਸ਼ੀ ਸੰਪਾਦਕ), ਫਿਲਮ ਐਂਡ ਸੰਗੀਤ (ਫਿਲਮੀ ਸੰਪਾਦਕ), ਘਰ-ਪਰਿਵਾਰ (ਘਰ-ਪਰਿਵਾਰ ਸੰਪਾਦਕ), ਖੇਡ ਜਗਤ (ਖੇਡ ਸੰਪਾਦਕ), ਬੱਚਿਆਂ ਦੀ ਦੁਨੀਆਂ ਤੇ ਪੰਜਾਬੀ ਸਾਹਿਤ (ਸਾਹਿਤਕ ਸੰਪਾਦਕ)। ਇਨ੍ਹਾ ਕਾਲਮਾਂ ਵਿਚਲੇ ਸਾਰੇ ਮੈਟਰ ਦੀ ਚੋਣ ਕਾਲਮ ਦੇ ਇੰਚਾਰਜ (ਸਹਿ-ਸੰਪਾਦਕ) ਵੱਲੋਂ ਖੁਦ ਕੀਤੀ ਜਾ ਸਕਿਆ ਕਰੇਗੀ।
ਸ੍ਰਪਰਸਤ ਮੈਂਬਰ ਤੋਂ ਬਾਅਦ ਐਡਜਿਕਟਿਵ ਮੈਂਬਰ ਹੁੰਦੇ ਹਨ। ਕੁਝ ਖਾਸ ਕਾਰਨਾਂ ਕਰਕੇ ਐਡਜਿਕਟਿਵ ਮੈਂਬਰਾਂ ਵਿੱਚੋ ਵੀ ਕਿਸੇ ਮੈਂਬਰ ਨੂੰ ਕਿਸੇ ਕਾਲਮ ਦਾ ਇੰਚਾਰਜ (ਸਹਿ-ਸੰਪਾਦਕ) ਨਿਯੁਕਤ ਕੀਤਾ ਜਾ ਸਕਦਾ ਹੈ ਪਰ ਇਹ ਜਰੂਰੀ ਨਹੀਂ ਹੁੰਦਾ। ਜਿਲ੍ਹਾ ਇੰਚਾਰਜ ਸਿਰਫ ਐਡਜਿਕਟਿਵ ਮੈਂਬਰ ਨੂੰ ਹੀ ਨਿਯੁਕਤ ਕੀਤਾ ਜਾਦਾ ਹੈ। ਐਡਜਿਕਟਿਵ ਮੈਂਬਰ ਅਤੇ ਸ੍ਰਪਰਸਤ ਮੈਂਬਰ ਇਹ ਅਧਿਕਾਰ ਰੱਖਣਗੇ ਕਿ ਉਹ ਆਪਣੇ ਥੱਲੇ ਜਿਨ੍ਹੇ ਮਰਜੀ ਸਲਾਨਾ ਮੈਂਬਰ, ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਲੈਣ।
(ਨੋਟ: ਸਾਰੇ ਮੈਂਬਰ, ਪੱਤਰਕਾਰ ਤੇ ਪ੍ਰਤੀਨਿਧ ਮੁੱਖ ਸੰਪਾਦਕ ਦੀ ਮਨਜੂਰੀ ਨਾਲ ਲਾਏ ਜਾਦੇ ਹਨ ਅਤੇ ਉਨ੍ਹਾ ਦਾ ਰਿਕਾਰਡ ‘ਮਹਿਕ ਵਤਨ ਦੀ ਲਾਈਵ’ ਪੇਪਰ ਦੇ ਮੁੱਖ ਦਫਤਰ ਵਿੱਚ ਹੁੰਦਾ ਹੈ ਅਤੇ ਉਨ੍ਹਾ ਦੇ ਅਧਿਕਾਰਤ ਆਈ ਕਾਰਡ ਅਤੇ ਅਥੋਰਟੀ ਲੈਟਰ ਸ੍ਰਪਰਸਤ / ਮੁੱਖ ਸੰਪਾਦਕ ਵੱਲੋਂ ਹੀ ਜਾਰੀ ਕੀਤੇ ਜਾਦੇ ਹਨ।)
‘ਮਹਿਕ ਵਤਨ ਦੀ’ ਟਰੱਸਟੀਆਂ ਨੂੰ ਕੀ ਫਾਇਦਾ ਹੁੰਦਾ ਹੈ?
‘ਮਹਿਕ ਵਤਨ ਦੀ’ ਟਰੱਸਟ ਦੀ ਮੈਂਬਰਸਿਪ ਲੈਣ ਦਾ ਤੁਹਾਨੂੰ ਮਾਇਕ ਫਾਇਦਾ ਤਾਂ ਇਹ ਹੈ ਕਿ ‘ਮਹਿਕ ਵਤਨ ਦੀ ਟਰੱਸਟ’ ਦੀ ਮੈਂਬਰਸਿਪ ਲੈ ਕੇ ਤੁਸੀਂ ਆਪਣੀ ਕੁੱਝ ਰਕਮ ਲਗਾ ਕੇ ਪੱਕੇ ਤੌਰ ਤੇ ‘ਮਹਿਕ ਵਤਨ ਦੀ’ ਟਰੱਸਟ ਦੇ ਮੈਂਬਰ ਬਣ ਸਕਦੇ ਹੋ। ਜੇਕਰ ਤੁਸੀਂ ਪੱਤਰਕਾਰੀ ਦੇ ਖੇਤਰ ਨੂੰ ਚੁਨਣਾ ਹੈ ਤਾਂ ਟਰੱਸਟ ਦੀ ਮੈਂਬਰਸਿਪ ਲੈ ਕੇ ਤੁਹਾਨੂੰ ਕੋਈ ਵੀ ਟਾਰਗੇਟ ਪੂਰਾ ਨਹੀਂ ਕਰਨਾ ਪਵੇਗਾ। ਸਗੋਂ ਪਹਿਲੇ ਦਿਨ ਤੋਂ ਹੀ ਤੁਸੀਂ ਆਮ ਨਾਲੋ ਜਿਆਦਾ ਕਮਿਸ਼ਨ ਲੈ ਕੇ ਜਿਆਦਾ ਕਮਾਈ ਕਰ ਸਕਦੇ ਹੋ।
ਸ੍ਰਪਰਸਤ ਮੈਂਬਰ ਪਹਿਲੇ ਦਿਨ ਤੋਂ ਹੀ ਆਪਣੇ ਦੁਆਰਾ ਇਕੱਠੇ ਕੀਤੇ ਇਸ਼ਤਿਹਾਰ ਅਤੇ ਹੋਰ ਚੰਦੇ ਵਿਚੋਂ 50% ਰਕਮ ਖੁਦ ਲੈਣ ਦੇ ਹੱਕਦਾਰ ਹੁੰਦੇ ਹਨ। ਇਸ ਵਾਸਤੇ ਸ੍ਰਪਰਸਤ ਮੈਂਬਰ ਆਪਣੇ ਥੱਲੇ ਜਿਨ੍ਹੇ ਮਰਜੀ ਸਲਾਨਾ ਮੈਬਰ, ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਸਕਦੇ ਹਨ।
ਸ੍ਰਪਰਸਤ ਮੈਂਬਰ ਤੋਂ ਬਾਅਦ ਐਡਜਿਕਟਿਵ ਮੈਂਬਰ ਆਪਣੇ ਦੁਆਰਾ ਇਕੱਠੇ ਕੀਤੇ ਇਸ਼ਤਿਹਾਰ ਅਤੇ ਹੋਰ ਚੰਦੇ ਵਿਚੋਂ ਪਹਿਲੇ ਦਿਨ ਤੋਂ ਹੀ 25% ਰਕਮ ਖੁਦ ਲੈਣ ਦੇ ਹੱਕਦਾਰ ਹੁੰਦੇ ਹਨ। ਉਨ੍ਹਾ ਨੂੰ ਵੀ ਇਹ ਖਾਸ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਥੱਲੇ ਜਿਨ੍ਹੇ ਮਰਜੀ ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਸਕਦੇ ਹਨ। ‘ਮਹਿਕ ਵਤਨ ਦੀ’ ਪੇਪਰ ਦੇ ਜਿਲ੍ਹਾ ਇੰਚਾਰਜ ਵੀ ਸਿਰਫ ਉਹੀ ਵਿਅਕਤੀ ਬਣਾਏ ਜਾਦੇ ਹਨ ਜਿਹੜੇ ਟਰੱਸਟ ਦੇ ਐਡਜਿਕਟਿਵ ਮੈਂਬਰ ਹੁੰਦੇ ਹਨ।
ਇਸ ਤੋਂ ਇਲਾਵਾ ਟਰੱਸਟ ਦੇ ਸ੍ਰਪਰਸਤ ਮੈਂਬਰ ਜੇਕਰ ਆਪਣਾ ਕੋਈ ਨਿੱਜੀ ਇਸ਼ਤਿਹਾਰ ਲਗਵਾਉਦੇ ਹਨ ਤਾਂ ਉਨ੍ਹਾ ਨੂੰ ਕੁਟੇਸ਼ਨ ਵਿੱਚ ਦਿੱਤੇ ਗਏ ਰੇਟਾਂ ਅਨੁਸਾਰ ਸਿਰਫ ੨੫% ਕੀਮਤ ਅਦਾ ਕਰਨੀ ਪੈਦੀ ਹੈ। ਇਸੇ ਤਰ੍ਹਾਂ ਟਰੱਸਟ ਦੇ ਐਡਜਿਕਟਿਵ ਮੈਂਬਰ ਜੇਕਰ ਆਪਣਾ ਕੋਈ ਨਿੱਜੀ ਇਸ਼ਤਿਹਾਰ ਲਗਵਾਉਦੇ ਹਨ ਤਾਂ ਉਨ੍ਹਾ ਨੂੰ ਕੁਟੇਸ਼ਨ ਵਿੱਚ ਦਿੱਤੇ ਗਏ ਰੇਟਾਂ ਅਨੁਸਾਰ ਸਿਰਫ 50% ਕੀਮਤ ਅਦਾ ਕਰਨੀ ਪੈਦੀ ਹੈ।
‘ਮਹਿਕ ਵਤਨ ਦੀ’ ਟਰੱਸਟ ਦੀ ਮੈਂਬਰਸਿਪ ਕਿਵੇਂ? : ਅਸੀਂ ‘ਮਹਿਕ ਵਤਨ ਦੀ ਟਰੱਸਟ’ ਦੇ ਮੈਂਬਰ ਜਿਆਦਾ ਨਹੀਂ ਬਣਾਉਣੇ ਹਨ ਸਿਰਫ ਉਨ੍ਹੇ ਹੀ ਮੈਂਬਰ ਟਰੱਸਟ ਵਿੱਚ ਲੈਣੇ ਹਨ ਜਿਨ੍ਹੇ ਸੂਝਵਾਨ ਵਿਅਕਤੀਆਂ ਨਾਲ ਅਸੀਂ ਟਰੱਸਟ ਦੇ ਕੰਮ ਵਧੀਆ ਤਰੀਕੇ ਨਾਲ ਚਲਾ ਸਕੀਏ। ਜਿਨ੍ਹਾ ਅਸੀਂ ਟੀਚਾ ਮਿਥਿਆ ਹੈ ਉਨ੍ਹਾ ਟਾਰਗਟ ਪੂਰਾ ਕਰ ਕੇ ਅਸੀਂ ਟਰੱਸਟ ਦੀ ਮੈਂਬਰਸਿਪ ਬੰਦ ਕਰ ਦੇਣੀ ਹੈ। ‘ਮਹਿਕ ਵਤਨ ਦੀ’ ਟਰੱਸਟ ਦੇ ਮੈਂਬਰ ਬਣਨ ਲਈ ਤੁਸੀਂ ਸਿਰਫ ਹੇਠ ਦਿੱਤਾ ਇੱਕ ਫਾਰਮ ਭਰਨਾ ਹੈ ਜਿਸ ਵਿੱਚ ਤੁਹਾਡੀ ਸਾਰੀ ਡਿਟੇਲ ਹੈ। ਉਸ ਫਾਰਮ ਦੇ ਨਾਲ ਇੱਕ ਰਿਹਾਇਸ਼ ਪਰੂਫ (ਅਡੈਂਟੀਫਿਕੇਸ਼ਨ) ਤੇ ਪੈਨ ਕਾਰਡ ਜਾ ਆਧਾਰ ਕਾਰਡ ਦੀ ਅਟੈਸਟਡ ਫੋਟੋ ਕਾਪੀ ਅਤੇ ਤੁਹਾਡੀਆਂ ੩ ਪਾਸਪੋਰਟ ਸਾਈਜ ਫੋਟੋ ਚਾਹੀਦੀਆਂ ਹਨ। ਉਪਰੋਕਤ ਦਸਤਾਵੇਜ ਅਤੇ ਮੈਂਬਰਸ਼ਿਪ ਫੀਸ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਵਿੱਚ ਜਮਾ ਹੋਣ ਸਾਰ ਤੁਹਾਡਾ ਮੈਂਬਰਸ਼ਿਪ ਦਾ ਸਰਟੀਫਿਕੇਟ ਤੁਹਾਨੂੰ ਜਾਰੀ ਕਰ ਦਿੱਤੀ ਜਾਵੇਗਾ।
ਫੀਸ: ਸ੍ਰਪਰਸਤ ਮੈਂਬਰ ਦੀ ਮੈਬਰਸ਼ਿੱਪ ਫੀਸ ਇੱਕ ਲੱਖ ਰੁਪਏ (1,00,000/-) ਜਾਂ ਉਹ ਦੋ ਲੱਖ ਰੁਪਏ ਦੇ ਇਸ਼ਤਿਹਾਰ ਵੀ ਦਵਾ ਸਕਦੇ ਹਨ। ਇਸੇ ਤਰ੍ਹਾਂ ਐਡਜਿਕਟਿਵ ਮੈਂਬਰ ਦੀ ਮੈਬਰਸ਼ਿੱਪ ਫੀਸ ਪੰਜਾਹ ਹਜਾਰ ਰੁਪਏ (0,50,000/-) ਜਾਂ ਉਹ ਇੱਕ ਲੱਖ ਰੁਪਏ ਦੇ ਇਸ਼ਤਿਹਾਰ ਵੀ ਦਵਾ ਸਕਦੇ ਹਨ।
ਸਕਿਉਰਟੀ: ਕਿਸੇ ਕਾਰਨ ਟਰੱਸਟ ਦਾ ਗਠਨ ਨਹੀਂ ਵੀ ਹੁੰਦਾ ਤਾਂ ਵੀ ਮੈਬਰਸ਼ਿਪ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਘਾਟਾ ਨਹੀਂ ਹੋਵੇਗਾ। ਪਹਿਲੇ ਦਿਨ ਤੋਂ ਹੀ ਉਸ ਵਿਅਕਤੀ ਨੂੰ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਉਸੇ ਤਰ੍ਹਾ ਜਾਰੀ ਰਹਿਣਗੀਆਂ। ਪੱਤਰਕਾਰੀ ਕਰਨ ਤੇ ਕੋਈ ਟਾਰਗਟ ਪੂਰਾ ਨਹੀਂ ਕਰਨਾ ਪਵੇਗਾ। ਸ੍ਰਪਰਸਤ ਮੈਂਬਰ ਪਹਿਲੇ ਦਿਨ ਤੋਂ ਹੀ ੫੦% ਰਕਮ ਖੁਦ ਲੈਣ ਦੇ ਹੱਕਦਾਰ ਹੋਣਗੇ। ਉਹ ਆਪਣੇ ਥੱਲੇ ਜਿਨ੍ਹੇ ਮਰਜੀ ਸਲਾਨਾ ਮੈਂਬਰ, ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਸਕਣਗੇ। ਆਪਣੇ ਨਿੱਜੀ ਇਸ਼ਤਿਹਾਰ ਵਾਸਤੇ ਉਨ੍ਹਾ ਨੂੰ ਕੁਟੇਸ਼ਨ ਵਿੱਚ ਦਿੱਤੇ ਗਏ ਰੇਟਾਂ ਅਨੁਸਾਰ ਸਿਰਫ ੨੫% ਕੀਮਤ ਹੀ ਅਦਾ ਕਰਨੀ ਪਵੇਗੀ।
ਇਸੇ ਤਰ੍ਹਾਂ ਐਡਜਿਕਟਿਵ ਮੈਂਬਰ ਆਪਣੇ ਦੁਆਰਾ ਇਕੱਠੇ ਕੀਤੇ ਇਸ਼ਤਿਹਾਰ ਅਤੇ ਹੋਰ ਚੰਦੇ ਵਿਚੋਂ ਪਹਿਲੇ ਦਿਨ ਤੋਂ ਹੀ 25% ਰਕਮ ਖੁਦ ਲੈਣ ਦੇ ਹੱਕਦਾਰ ਹੋਣਗੇ। ਉਨ੍ਹਾ ਨੂੰ ਵੀ ਇਹ ਖਾਸ ਅਧਿਕਾਰ ਹੋਵੇਗਾ ਕਿ ਉਹ ਆਪਣੇ ਥੱਲੇ ਜਿਨ੍ਹੇ ਮਰਜੀ ਪੱਤਰਕਾਰ ਤੇ ਪ੍ਰਤੀਨਿਧ ਨਿਯੁਕਤ ਕਰ ਸਕਦੇ ਹਨ। ‘ਮਹਿਕ ਵਤਨ ਦੀ’ ਪੇਪਰ ਦੇ ਜਿਲ੍ਹਾ ਇੰਚਾਰਜ ਵੀ ਸਿਰਫ ਉਹੀ ਵਿਅਕਤੀ ਬਣਾਏ ਜਾਣਗੇ ਜਿਹੜੇ ਟਰੱਸਟ ਦੇ ਐਡਜਿਕਟਿਵ ਮੈਂਬਰ ਹੋਣਗੇ। ਨਿੱਜੀ ਇਸ਼ਤਿਹਾਰ ਵਾਸਤੇ ਉਨ੍ਹਾ ਨੂੰ ਕੁਟੇਸ਼ਨ ਵਿੱਚ ਦਿੱਤੇ ਗਏ ਰੇਟਾਂ ਅਨੁਸਾਰ ਸਿਰਫ 50% ਕੀਮਤ ਅਦਾ ਕਰਨੀ ਪਵੇਗੀ।

‘ਮਹਿਕ ਵਤਨ ਦੀ’ ਟਰੱਸਟ ਦਾ ਸਿਧਾਂਤ
‘ਮਹਿਕ ਵਤਨ ਦੀ ਟਰੱਸਟ’ ਦੇ ਮੈਂਬਰ ਬਣਨ ਦੇ ਚਾਹਵਾਨ ਵਿਅਕਤੀ ਟਰੱਸਟ ਦਾ ਸਿਧਤਾ ਅਤੇ ਮੈਂਬਰਸਿਪ ਫਾਰਮ ਸਾਡੇ ਕੋਲੋ ਮੰਗਵਾ ਸਕਦੇ ਹਨ।

ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਭਵਨਦੀਪ ਸਿੰਘ ਪੁਰਬਾ

 (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’)
ਹੈਲਪ ਲਾਈਨ: 0 9988 92 9988

Leave a Reply

Your email address will not be published. Required fields are marked *