ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਲੁਧਿਆਣਾ, ਖੰਨਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ।
Malwa News
———————————————————-
ਡਾ. ਉਬਰਾਏ ਨੇ ਅੱਗ ਤੋਂ ਪ੍ਰਭਾਵਿਤ ਬੇਵਸ ਕਿਸਾਨਾਂ ਦੀ ਫੜੀ ਬਾਂਹ, 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਦੇ ਵੰਡੇ ਚੈੱਕ
ਕਿਸਾਨ ਨੇ ਦੇਸ਼ ਦੀ ਰੀੜ੍ਹ ਦੀ ਹੱਡੀ, ਹਰ ਮੁਸ਼ਕਿਲ ‘ਚ ਦੇਵਾਂਗੇ ਸਾਥ -ਡਾ. ਉਬਰਾਏ
ਜੀਰਾ / 30 ਅਪ੍ਰੈਲ 2025 / ਭਵਨਦੀਪ ਸਿੰਘ
ਬਿਨ੍ਹਾਂ ਕਿਸੇ ਕੋਲੋਂ ਇੱਕ ਵੀ ਰੁਪਈਆ ਇਕੱਠਾ ਕੀਤਿਆਂ ਆਪਣੀ ਨੇਕ ਕਮਾਈ ‘ਚੋਂ ਹਰ ਸਾਲ ਕਰੋੜਾਂ ਹੀ ਰੁਪਏ ਲੋੜਵੰਦ ਲੋਕਾਂ ਲਈ ਦਾਨ ਕਰਨ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਇੱਕ ਵਾਰ ਮੁੜ ਨਿਵੇਕਲੀ ਪਹਿਲਕਦਮੀ ਕਰਦਿਆਂ ਪਿਛਲੇ ਦਿਨੀਂ ਜੀਰਾ ਨੇੜਲੇ ਤਿੰਨ ਪਿੰਡਾਂ ਅੰਦਰ ਕਣਕ ਦੀ ਫ਼ਸਲ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਆਪਣੀ ਨਿੱਜੀ ਕਮਾਈ ‘ਚ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ। ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਐੱਮ.ਐੱਲ.ਏ. ਨਰੇਸ਼ ਕਟਾਰੀਆ ਤੇ ਡਾ. ਕਮਲ ਬਾਗੀ ਦੀ ਮੌਜ਼ੂਦਗੀ ਵਿਚ ਪ੍ਰਭਾਵਿਤ ਕਿਸਾਨਾਂ ਨੂੰ ਉਕਤ ਰਾਸ਼ੀ ਦੇ ਚੈੱਕ ਤੇ ਹੌਸਲਾ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ ਮਾਨਵਤਾ ਦੇ ਮਸੀਹਾ ਡਾ. ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਨੇੜਲੇ ਪਿੰਡ ਬਸਤੀ ਹਾਜੀ ਵਾਲੀ, ਬਸਤੀ ਗਾਮੇ ਵਾਲੀ ਤੇ ਪਿੰਡ ਮਲਸੀਆਂ ਕਲਾਂ ਦੇ ਵੱਖ-ਵੱਖ ਕਿਸਾਨਾਂ ਦੀ ਕਰੀਬ 110 ਏਕੜ ਕਣਕ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਸੀ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਫਿਰੋਜ਼ਪੁਰ ਟੀਮ ਦੀ ਪ੍ਰਧਾਨ ਅਮਰਜੀਤ ਕੌਰ ਛਾਬੜਾ ਰਾਹੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਮੰਦਭਾਗੀ ਘਟਨਾ ਬਾਰੇ ਧਿਆਨ ‘ਚ ਲਿਆਉਣ ਉਪਰੰਤ ਉਹ ਅੱਜ ਜਿੱਥੇ ਪੀੜਤ ਕਿਸਾਨਾਂ ਦਾ ਦੁੱਖ ਵੰਡਾਉਣ ਲਈ ਪਹੁੰਚੇ ਹਨ ਉੱਥੇ ਹੀ ਉਨਾਂ ਆਪਣੀ ਟਰੱਸਟ ਵੱਲੋਂ ਇੱਕ ਜਾਂ ਦੋ ਏਕੜ ਤੱਕ ਨੁਕਸਾਨੀ ਫ਼ਸਲ ਵਾਲੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਜਦ ਕਿ ਵੱਧ ਏਕੜ ਵਾਲੇ ਪ੍ਰਭਾਵਿਤ ਕਿਸਾਨਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ 20 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਅੱਗ ਦੀ ਲਪੇਟ ‘ਚ ਆ ਕੇ ਆਪਣੀ ਜਾਨ ਗਵਾਉਣ ਵਾਲੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਅਰਜਨ ਪੁੱਤਰ ਜਗਤਾਰ ਸਿੰਘ ਤੇ ਕਰਨਪਾਲ ਪੁੱਤਰ ਕਮਲਜੀਤ ਸਿੰਘ ਵਾਸੀ ਜ਼ੀਰਾ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਵੱਲੋਂ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਤੋਂ ਇਲਾਵਾ 5-5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੀੜਤ ਕਿਸਾਨਾਂ ਤੇ ਨਿਰਭਰ ਪਿੰਡ ਦੇ ਗ੍ਰੰਥੀ ਸਿੰਘ ਨੂੰ ਵੀ 10 ਹਜ਼ਾਰ ਰੁਪਏ ਦੀ ਮਦਦ ਦਾ ਚੈੱਕ ਦਿੱਤਾ ਗਿਆ ਹੈ। ਡਾ.ਉਬਰਾਏ ਨੇ ਇਹ ਵੀ ਕਿਹਾ ਕਿ ਸਾਡੇ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਔਖੀ ਘੜੀ ਵੇਲੇ ਇਨ੍ਹਾਂ ਦੀ ਬਾਂਹ ਫੜੀਏ। ਇਸ ਦੌਰਾਨ ਮੌਜ਼ੂਦ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਵੱਡੇ ਉਪਰਾਲੇ ਲਈ ਡਾ.ਉਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ਼ ਜ਼ੀਰਾ ਬਲਵਿੰਦਰ ਕੌਰ ਲਹੁਕੇ, ਜਸਪ੍ਰੀਤ ਕੌਰ ਇੰਚਾਰਜ ਤਲਵੰਡੀ ਭਾਈ, ਮਹਾਂਵੀਰ ਸਿੰਘ ਕਿਰਨ ਪੇਂਟਰ, ਰਮਿੰਦਰ ਸਿੰਘ ਬਿੱਟਾ, ਹਰਪਾਲ ਸਿੰਘ ਮੱਖੂ, ਦਰਸ਼ਨ ਸਿੰਘ ਕਿਸਾਨ ਯੂਨੀਅਨ ਕਾਦੀਆਂ, ਰਜਿੰਦਰ ਸਿੰਘ ਬੱਬੂ, ਗੁਰਪ੍ਰੀਤ ਸਿੰਘ ਗੋਰਾ ਸਮੇਤ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।
———————————————————-
ਬਰਿੰਦਰ ਸ਼ਰਮਾ ਮਧੇ ਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਦਾ ਕੋਆਰਡੀਨੇਟਰ ਲਗਾਇਆ
ਨਿਹਾਲ ਸਿੰਘ ਵਾਲਾ / 30 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਆਮ ਆਦਮੀ ਪਾਰਟੀ ਵੱਲੋਂ ਆਰੰਭੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਵਿਧਾਨ ਸਭਾ ਹਲਕਾ ਪੱਧਰ ਤੇ ਨਸ਼ਾ ਮੁਕਤੀ ਮੋਰਚਾ ਕੁਆਰਡੀਨੇਟਰ ਲਗਾਏ ਗਏ ਹਨ। ਨਿਹਾਲ ਸਿੰਘ ਵਾਲਾ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਰਗਰਮ ਕਾਰਕੁਨ ਬਰਿੰਦਰ ਸ਼ਰਮਾ ਮਧੇ ਕੇ ਨੂੰ ਯੁੱਧ ਨਸ਼ਾ ਵਿਰੁੱਧ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਕੋਆਰਡੀਨੇਟਰ ਲਗਾਇਆ ਗਿਆ ਹੈ। ਬਰਿੰਦਰ ਸ਼ਰਮਾ ਮਧੇ ਕੇ ਨੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦਾ ਧੰਨਵਾਦ ਕੀਤਾ ਹੈ ।
ਬਰਿੰਦਰ ਸ਼ਰਮਾ ਮਧੇ ਕੇ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਤਹਿਤ ਨਸ਼ਾ ਮੁਕਤੀ ਮੋਰਚਾ ਵਿੱਚ ਕੋਆਰਡੀਨੇਟਰ ਵਜੋਂ ਓਹ ਹੋਰ ਵੀ ਸਮਰਪਣ ਨਾਲ ਆਪਣੀਆਂ ਸੇਵਾਵਾਂ ਦੇਣਗੇਕਿ ਪੰਜਾਬ ਨਸ਼ਾ ਮੁਕਤ ਹੋ ਸਕੇ।
———————————————————-
ਸੇਵਾ ਮੁਕਤੀ ਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਇੰਸਪੈਕਟਰ ਇਕਬਾਲ ਹੁਸੈਨ ਦਾ ਸਨਮਾਨ
ਨਿਹਾਲ ਸਿੰਘ ਵਾਲਾ / 30 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਪੁਲੀਸ ਇੰਸਪੈਕਟਰ ਇਕਬਾਲ ਹੁਸੈਨ ਆਪਣੇ ਮਹਿਕਮੇ ਤੋਂ ਸੇਵਾ ਮੁਕਤ ਹੋ ਗਏ ਹਨ। ਉਹਨਾਂ ਨੂੰ ਜਿਲ੍ਹਾ ਪੁਲੀਸ ਮੁਖੀ ਸ਼੍ਰੀ ਅਜੈ ਗਾਂਧੀ ਵਲੋਂ ਸਨਮਾਨਤ ਕੀਤਾ ਗਿਆ। ਸ਼੍ਰੀ ਅਜੈ ਗਾਂਧੀ ਨੇ ਉਹਨਾਂ ਦੀਆਂ ਨਿੱਡਰ ਇਮਾਨਦਾਰ ਤੇ ਸਮਰਪਿਤ ਪੁਲਸ ਸੇਵਾ ਦੀ ਸ਼ਲਾਘਾ ਕੀਤੀ।ਇਸ ਸਮੇਂ ਐੱਸ ਪੀ ਸ਼੍ਰੀ ਮੰਡ ਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ। ਇਕਬਾਲ ਹੁਸੈਨ ਨੂੰ ਕਲ੍ਹ ਥਾਣਾ ਫ਼ਤਹਿਗੜ੍ਹ ਪੰਜਤੂਰ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਸੀ।ਜਿੱਥੇ ਉਹ ਡਿਊਟੀ ਨਿਭਾ ਰਹੇ ਸਨ। ਇਕਬਾਲ ਹੁਸੈਨ ਪੰਜਾਬ ਪੁਲੀਸ ਵਿੱਚ ਕਾਬਲ ਤੇ ਨਾਮੀ ਅਧਿਕਾਰੀ ਵਜੋਂ ਗਿਣੇ ਜਾਂਦੇ ਹਨ।ਮੁਸਲਿਮ ਭਾਈਚਾਰੇ ਵਿੱਚ ਘੋਲੀਆ ਕਲਾਂ ਵਿੱਚ ਜਨਮੇ ਇਕਬਾਲ ਹੁਸੈਨ ਦਾ ਦੋਸਤੀ ਦਾ ਦਾਇਰਾ ਵੀ ਵਿਸ਼ਾਲ ਹੈ। ਨਾਮੀ ਥਾਣਿਆਂ ਵਿੱਚ ਡਿਊਟੀ ਨਿਭਾਉਣ ਵਾਲੇ ਇਕਬਾਲ ਹੁਸੈਨ ਦਾ ਗੁਰਬਾਣੀ ਵਿੱਚ ਅਥਾਹ ਵਿਸ਼ਵਾਸ਼ ਹੈ। ਇਕਬਾਲ ਹੁਸੈਨ 1988 ਵਿੱਚ ਭਰਤੀ ਹੋਏ . 1992 ਚ ਹੌਲਦਾਰ , 2013 ਚ ਏਐਸਈ ਫੇਰ ਸਬ ਇੰਸਪੈਕਟਰ ਬਣੇ। ਸੀਆਈਏ ਇੰਚਾਰਜ ਜਗਰਾਉਂ, ਡਰਗ ਇੰਚਾਰਜ ਜਗਰਾਓ, ਐਸਐਚਓ ਬਾਜਾ ਖਾਨਾ, ਮਹਿਣਾ, ਧਰਮਕੋਟ, ਮੋਗਾ ਸਿਟੀ ਟੂ, ਫਤਿਹਗੜ੍ਹ ਪੰਜਤੂਰ ਆਦਿ ਵਿੱਚ ਆਪਣੀਆਂ ਸ਼ਾਨਦਾਰ ਤੇ ਨਿਧੜਕ ਸੇਵਾਵਾਂ ਦਿੱਤੀਆਂ। ਉਦੋਂ ਦੇ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਦੇ ਮਾਮਲੇ ਵਿੱਚ ਇਹਨਾਂ ਨੂੰ ਸਿੱਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਆਪ ਨੂੰ ਖੱਟੜਾ ਸਾਹਿਬ ਦਾ ਮੋਹ ਪਿਆਰ ਅਸ਼ੀਰਵਾਦ ਮਿਲਿਆ ਉਥੇ ਪੁਲੀਸ ਵਿਭਾਗ ਵਿੱਚ ਮਾਣ ਸਨਮਾਨ ਮਿਲਿਆ। ਮਹਿਕਮੇ ਵੱਲੋਂ ਸਬ ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ ਮਿਲੀ। ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਬਤੌਰ ਥਾਣਾ ਮੁਖੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਇੰਸਪੈਕਟਰ ਇਕਬਾਲ ਹੁਸੈਨ ਦੀ ਸੇਵਾ ਮੁਕਤੀ ਤੇ ਮਹਿਕਮੇ ਵੱਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਸੀ।
ਬੁਲਾਰਿਆਂ ਨੇ ਕਿਹਾ ਕਿ ਇੰਸਪੈਕਟਰ ਇਕਬਾਲ ਹੁਸੈਨ ਨੇ ਆਪਣੀ ਡਿਊਟੀ ਬੇਹਦ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਨਿਭਾਈ ਤੇ ਥਾਣੇ ਪੁੱਜਣ ਵਾਲੇ ਹਰ ਆਗੂ, ਵਿਅਕਤੀ ਦਾ ਹਮੇਸ਼ਾ ਸਤਿਕਾਰ ਕਾਇਮ ਰੱਖਿਆ। ਉਹਨਾਂ ਦੀ ਅਗਲੇਰੀ ਜ਼ਿੰਦਗੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇੰਸਪੈਕਟਰ ਇਕਬਾਲ ਹੁਸੈਨ ਨੇ ਧੰਨਵਾਦ ਕਰਦਿਆਂ ਕਿਹਾ ਡਿਊਟੀ ਦੌਰਾਨ ਮਿਲੇ ਪਿਆਰ ਸਤਿਕਾਰ ਚੰਗੀਆਂ ਰੂਹਾਂ ਨੂੰ ਸਦਾ ਯਾਦ ਰੱਖਣਗੇ।
———————————————————-
ਗੀਤਕਾਰ ਗਿੱਲ ਰੌਤਾ ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ
ਨਿਹਾਲ ਸਿੰਘ ਵਾਲਾ / 28 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਪ੍ਰਸਿੱਧ ਗੀਤਕਾਰ, ਫਿਲਮ ਲੇਖਕ ਅਤੇ ‘ਹੈਲੋ! ਮੈਂ ਲਾਹੌਰ ਤੋਂ ਬੋਲਦਾਂ’ ਪੁਸਤਕ ਨਾਲ ਸਾਹਿਤਕਾਰ ਤੌਰ ਤੇ ਪ੍ਰਸਿੱਧੀ ਪ੍ਰਾਪਤ ਮੋਹ ਖੋਰੀ ਸ਼ਖਸ਼ੀਅਤ ਗਿੱਲ ਰੌਤਾ ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਨਵੇਂ ਨਵੇਂ ਡੈਡੀ ਬਣੇ ਗਿੱਲ ਰੌਂਤਾ ਅਤੇ ਮਾਤਾ ਰਛਪਾਲ ਕੌਰ ਜੀ ਨੂੰ ਗਿੱਲ ਦੇ ਦੋਸਤਾਂ, ਮਿੱਤਰਾਂ ਪ੍ਰਸ਼ੰਸਕਾਂ ਅਤੇ ਸਹਿਤ ਕਲਾ ਨਾਲ ਜੁੜੀਆਂ ਸ਼ਖਸ਼ੀਅਤਾਂ ਗੁਰਭਜਨ ਗਿੱਲ, ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰ, ਪੂਰਨ ਸਿੰਘ ਧਾਲੀਵਾਲ, ਕਮਲ ਰਣਸੀਂਹ, ਜੌਨ੍ਹੀਂ ਮਾਰੁਲੇ, ਰਾਜਵਿੰਦਰ ਰੌਂਤਾ, ਰੌਂਤਾ ਬਲਜੀਤ, ਡਾਕਟਰ ਰਾਜਵੀਰ ਸਿੰਘ ਰੌਂਤਾ, ਲਵਲੀ ਤੂਰ, ਗੱਗੂ ਧੂੜਕੋਟ, ਮਨਿੰਦਰ ਮੋਗਾ, ਸੁਖਜਿੰਦਰ ਲੋਪੋ ਆਦਿ ਗਾਇਕਾਂ ਗੀਤਕਾਰਾਂ ਕਲਾ ਪ੍ਰੇਮੀਆਂ ਨੇ ਮੁਬਾਰਕਬਾਦ ਦਿੱਤੀ ਹੈ।
ਗਿੱਲ ਰੌਂਤਾ ਨੇ ਸਭਨਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਾਂ ਪੁੱਤ ਦੋਨੋ ਤੰਦਰੁਸਤ ਹਨ ।
———————————————————-
ਲੋਕ ਸੰਗਰਾਮ ਮੋਰਚਾ ਮਜ਼ਦੂਰ ਦਿਹਾੜਾ ਮਨਾਏਗਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮੀ ਕਰੇਗਾ
ਬਾਘਾਪੁਰਾਣਾ / 26 ਅਪ੍ਰੈਲ 2025 / ਰਾਜਿੰਦਰ ਸਿੰਘ ਕੋਟਲਾ
ਲੋਕ ਸੰਗਰਾਮ ਮੋਰਚਾ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਮੋਗਾ ਵਿਖੇ ਲੋਕ ਸੰਗਰਾਮ ਮੋਰਚਾ, ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਸਤੰਤਰਤਾ ਸੈਲਾਨੀ ਹਾਲ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਕੀਤੇ ਕਾਰਜਾਂ ਦਾ ਲੇਖਾ ਜੋਖਾ ਕੀਤਾ ਅਤੇ ਰਹੀਆਂ ਕਮੀਆਂ ਨੂੰ ਭਵਿੱਖ ਦੇ ਵਿੱਚ ਦੂਰ ਕਰਨ ਦਾ ਤਹਿ ਕੀਤਾ। ਮੀਟਿੰਗ ਨੇ ਭਵਿੱਖ ਦੇ ਅਗਲੇ ਕਾਰਜ ਵੀ ਕੱਢੇ। ਜਿਸ ਮੁਤਾਬਕ “ਕੌਮੀ ਇਨਸਾਫ ਮੋਰਚੇ” ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਮੋਹਾਲੀ ਵਿਖੇ ਲੰਮੇ ਚਿਰ ਤੋਂ ਮੋਰਚਾ ਚਲਾਇਆ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚਾ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਸ਼ਾਮਿਲ ਹੋਣ ਨਾਲ ਹੋਰ ਮਜਬੂਤ ਹੋਇਆ ਹੈ। ਲੋਕ ਸੰਗਰਾਮ ਮੋਰਚਾ ਵੀ ਬੰਦੀ ਸਿੰਘਾ ਸਮੇਤ ਹੋਰਨਾ ਸਿਆਸੀ ਕੈਦੀਆਂ ਦੀ ਰਿਹਾਈ ਲਈ, ਉਹਨਾਂ ਨਾਲ ਮਿਲ ਕੇ ਆਵਾਜ਼ ਉਠਾਵੇਗਾ। ਕੌਮੀ ਇਨਸਾਫ ਮੋਰਚੇ ਨੇ ਤੈਅ ਕੀਤਾ ਹੈ ਕਿ ਮਈ ਦੇ ਪਹਿਲੇ ਹਫਤੇ ਤਹਿਸੀਲ ਪੱਧਰ ਉੱਤੇ ਕਿਸੇ ਇੱਕ ਗੁਰਦੁਆਰੇ ਦੇ ਵਿੱਚ ਹੈਡ ਕੁਆਰਟਰ ਉਸਾਰ ਕੇ ਹਫਤਾ ਭਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਅਤੇ 15 ਮਈ ਨੂੰ ਤਹਿਸੀਲ ਦੇ ਵਿੱਚ ਵੱਡੇ ਮਾਰਚ ਕੀਤੇ ਜਾਣਗੇ। ਲੋਕ ਸੰਗਰਾਮ ਮੋਰਚਾ ਮੋਗਾ, ਰਾਮਪੁਰਾ, ਬਠਿੰਡਾ, ਜੀਰਾ, ਪਟਿਆਲਾ ਅਤੇ ਗੁਰਦਾਸਪੁਰ ਵਿੱਚ ਇਹਨਾਂ ਮਾਰਚਾਂ ਵਿੱਚ ਸ਼ਮੂਲੀਅਤ ਕਰੇਗਾ।
ਲੋਕ ਸੰਗਰਾਮ ਮੋਰਚਾ ਹਮ ਖਿਆਲ ਜਥੇਬੰਦੀਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕ੍ਰਾਂਤੀਕਾਰੀ ਈ ਰਿਕਸ਼ਾ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸਹਿਯੋਗ ਨਾਲ ਨੇਚਰ ਪਾਰਕ ਮੋਗਾ ਵਿਖੇ ਪਹਿਲੀ ਮਈ ਨੂੰ 11 ਵਜੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਅਰਪਣ ਕਰੇਗਾ। ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
———————————————————-
ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਅਤੇ ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ
ਡਾ. ਐਸ ਪੀ ਸਿੰਘ ਉਬਰਾਏ ਲੋੜਵੰਦਾਂ ਦੇ ਮਸੀਹਾ ਹਨ -ਪ੍ਰਧਾਨ: ਗੁਰਪ੍ਰੀਤ ਸਿੰਘ
ਜੀਰਾ / 25 ਅਪ੍ਰੈਲ 2025 / ਭਵਨਦੀਪ ਸਿੰਘ
ਸਮਾਜ ਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੀਰਾ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਸਿਲਾਈ ਸੈਂਟਰ ਦਾ ਛੇਵਾਂ ਸੈਸ਼ਨ ਪੂਰਾ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਜੀਰਾ ਇਲਾਕੇ ਨਾਲ ਸਬੰਧਿਤ 18 ਜਰੂਰਤ ਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਹ ਚੈਕ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਜੱਜ, ਅਸ਼ੋਕ ਕੁਮਾਰ, ਸੰਸਥਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ ਸਮੇਤ ਹੋਰ ਮੈਂਬਰਾਂ ਵੱਲੋਂ ਵੰਡੇ ਗਏ।
ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਲੈਬ ਇੰਚਾਰਜ ਜੀਰਾ ਜਗਸੀਰ ਸਿੰਘ ਜ਼ੀਰਾ ਅਤੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ ਲੋਹਕੇ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ. ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ। ਜਿਨ੍ਹਾਂ ਵਿੱਚ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਇੱਕ ਲੱਖ 37 ਹਜ਼ਾਰ ਰੁਪਏ ਦੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ, ਮੈਡੀਕਲ ਸਹਾਇਤਾ, ਅੱਖਾਂ ਦੇ ਕੈਂਪ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ।
ਇਸ ਮੋਕੇ ਅਸ਼ੋਕ ਕੁਮਾਰ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਲੈਬ ਇੰਚਾਰਜ ਜਗਸੀਰ ਸਿੰਘ ਜੀਰਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜੀਰਾ ਬਲਵਿੰਦਰ ਕੌਰ ਲਹੁਕੇ, ਟੀਚਰ ਪਰਮਜੀਤ ਕੌਰ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।
———————————————————-
ਨੈਸ਼ਨਲ ਪੱਧਰ ਐਥਲੈਟਿਕਸ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਸਿਮਰਨ ਕੌਰ ਯੁਵਾ ਪੀੜ੍ਹੀ ਲਈ ਬਣੀ ਆਦਰਸ਼ -ਡਾ ਸਰਬਜੀਤ ਕੌਰ ਬਰਾੜ
ਧਰਮਕੋਟ / 22 ਅਪ੍ਰੈਲ 2025 / ਭਵਨਦੀਪ ਸਿੰਘ
ਅਜੋਕੇ ਸਮੇਂ ਵਿੱਚ ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਨੌਜੁਆਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ, ਉੱਥੇ ਹੀ ਪੰਜਾਬ ਦੇ ਮਿਹਨਤੀ ਅਤੇ ਲਗਨ ਵਾਲੇ ਖਿਡਾਰੀ ਆਪਣਾ ਪਸੀਨਾ ਖੇਡਾਂ ਵਿੱਚ ਬਹਾ ਕੇ ਇਤਿਹਾਸ ਵੀ ਸਿਰਜ ਰਹੇ ਹਨ। ਇਸ ਇਤਿਹਾਸ ਸਿਰਜਣ ਦੀ ਕੜੀ ਵਿੱਚ ਹੋਣਹਾਰ ਖਿਡਾਰਣ ਸਿਮਰਨ ਕੌਰ ਪੁੱਤਰੀ ਸਾਰਜ ਸਿੰਘ ਪਿੰਡ ਖੰਬੇ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੇ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ, ਕੋਚ ਅਤੇ ਮਾਪਿਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਮਰਨ ਕੌਰ ਨੇ ਹੈਦਰਾਬਾਦ ਵਿੱਚ ਕਰਵਾਏ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚ ਭਾਗ ਲਿਆ ਸੀ ਜਿੱਥੇ ਪੂਰੇ ਭਾਰਤ ਦੇ ਉੱਨੀ ਰਾਜਾਂ ਤੋਂ ਤਕਰੀਬਨ ਦੋ ਸੌ ਖਿਡਾਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਸਨ। ਸਿਮਰਨ ਕੌਰ ਨੇ ਲੰਮੀ ਛਾਲ ਵਿੱਚੋਂ ਗੋਲਡ ਮੈਡਲ,ਸਪ੍ਰਿੰਟ ਦੌੜ ਵਿੱਚੋਂ ਸਿਲਵਰ ਮੈਡਲ ਅਤੇ ਸ਼ਟਲ ਦੌੜ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਆਪਣੇ ਕੋਚ ਅਧਿਆਪਕ ਮਨਪ੍ਰੀਤ ਕੌਰ ਦਾ ਮਾਣ ਵਧਾਇਆ। ਇਹ ਖਿਡਾਰਨ ਸ਼ਹੀਦ ਜੀਉਣ ਸਿੰਘ ਸਰਕਾਰੀ ਹਾਈ ਸਕੂਲ ਰਾਉਵਾਲ ਮੇਲਕ ਕੰਗਾਂ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਜੇਤੂ ਖਿਡਾਰਣ ਨੂੰ ਸਕੂਲ ਦੇ ਮੁੱਖ ਅਧਿਆਪਕ ਸੁਖਦੇਵ ਸਿੰਘ ਨੇ ਹਰ ਸੰਭਵ ਸਹਿਯੋਗ ਕਰਕੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ ਅਤੇ ਜਿੱਤ ਕੇ ਆਉਣ ਤੋਂ ਬਾਅਦ ਮੁਬਾਰਕਾਂ ਦਿੱਤੀਆਂ । ਉਨ੍ਹਾਂ ਅੱਗੇ ਤੋਂ ਲਗਾਤਾਰ ਸਖ਼ਤ ਮਿਹਨਤ ਕਰਨ ਦਾ ਆਸ਼ੀਰਵਾਦ ਵੀ ਦਿੱਤਾ।
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਟੀਮ ਮੈਂਬਰ ਗੁਰਦੀਪ ਸਿੰਘ ਚੀਮਾ ਨੂੰ ਸੋਨਾ ਟੀਵੀ ਧਰਮਕੋਟ ਉੱਪਰ ਦਿਖਾਈ ਗਈ ਖ਼ਬਰ ਦੇ ਜ਼ਰੀਏ ਸਿਮਰਨ ਕੌਰ ਦੇ ਜੇਤੂ ਹੋਣ ਦਾ ਪਤਾ ਲੱਗਾ ਅਤੇ ਉਨ੍ਹਾਂ ਨੇ ਰਾਬਤਾ ਕਾਇਮ ਕਰਕੇ ਖਿਡਾਰਨ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਸਿਮਰਨ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਹੌਸਲਾ ਅਫ਼ਜ਼ਾਈ ਲਈ ਨਗਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਡਾਕਟਰ ਸਾਹਿਬ ਨੇ ਕਿਹਾ ਕਿ ਸਿਮਰਨ ਕੌਰ ਸਾਰੀ ਯੁਵਾ ਪੀੜ੍ਹੀ ਵਾਸਤੇ ਇੱਕ ਆਦਰਸ਼ ਹੈ ਅਤੇ ਬਾਕੀ ਖਿਡਾਰੀ ਵੀ ਇਹਨਾਂ ਤੋਂ ਸਿੱਖਿਆ ਲੈਕੇ ਨਸ਼ਿਆਂ ਵਰਗੇ ਇਨਸਾਨ ਮਾਰੂ ਜਿੰਨ ਤੋਂ ਛੁਟਕਾਰਾ ਪਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਭਾ ਖਿਡਾਰੀਆਂ ਦੇ ਉਥਾਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਡਾਕਟਰ ਸਾਹਿਬ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਐਹੋ ਜਿਹੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਕਰਕੇ ਅਸੀਂ ਸਮਾਜ ਵਿੱਚ ਖੁਸ਼ਨੁਮਾ ਮਾਹੌਲ ਬਣਾ ਸਕਦੇ ਹਾਂ। ਸਨਮਾਨ ਚਿੰਨ੍ਹ ਭੇਂਟ ਕਰਦੇ ਸਮੇਂ ਸਭਾ ਦੇ ਮੈਂਬਰ ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ ਹਰਪ੍ਰੀਤ ਸ਼ਾਇਰ ਲਾਲੀ ਕਰਤਾਰਪੁਰੀ ਅਤੇ ਨੇਕ ਖੋਸਿਆਂ ਵਾਲਾ ਵੀ ਮੌਜੂਦ ਰਹੇ।
———————————————————-
ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਨੇ ਬੱਚਿਆ ਦੀ ਸਵੈ ਰੱਖਿਆ ਲਈ ਅਯੋਜਿਤ ਕੀਤਾ ਕੈਂਪ
ਨਿਹਾਲ ਸਿੰਘ ਵਾਲਾ / 22 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਭਾਰਤ ਸਮਾਜ ਵਿੱਚ ਦਿਨੋ-ਦਿਨ ਵਿੱਚ ਬੱਚਿਆਂ ਪ੍ਰਤੀ ਜ਼ੁਲਮ ਵਧਦੇ ਜਾ ਰਹੇ ਹਨ। ਬੱਚਿਆਂ ਉਪਰ ਹੋ ਰਹੇ ਅੱਤਿਆਚਾਰਾਂ ਦੀਆਂ ਖਬਰਾਂ ਹਰ ਰੋਜ ਵਾਂਗ ਆਉਂਦੀਆ ਹਨ। ਛੋਟੀਆਂ ਬੱਚੀਆਂ ਨਾਲ ਗਲਤ ਹੋ ਰਿਹਾ ਹੈ ਅਤੇ ਬੱਚਿਆ ਨੂੰ ਚੁੱਕ ਕੇ ਵੀ ਵੇਚਿਆ ਜਾ ਰਿਹਾ ਹੈ। ਪਰ ਉਹ ਆਪਣੀ ਰਖਵਾਲੀ ਆਪ ਨਹੀਂ ਕਰ ਸਕਦੇ। ਇਸ ਲਈ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਨੇ ਬੱਚਿਆਂ ਲਈ ਸਵੈ ਰੱਖਿਆ ਕੈਂਪ ਆਯੋਜਤ ਕੀਤਾ ਗਿਆ। ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਵਿੱਚ ਲਗਾਏ ਗਏ ਕੈਂਪ ਵਿਚ ਬੱਚਿਆ ਨੂੰ ਮਾਰਸ਼ਲ ਆਰਟ, ਕਰਾਟੇ ਸਿਖਾਉਣ ਸਮੇਂ ਸੰਸਥਾ ਦੇ ਚੈਅਰਮੈਨ ਲਾਭ ਸਿੰਘ ਖੋਖਰ ਨੇ ਦੱਸਿਆ ਕਿ ਸਵੈ ਰੱਖਿਆ ਈਵੈਂਟ ਸਿਖਾਉਣ ਲਈ ਇੱਕ ਯੋਗ ਅਧਿਆਪਕ ਦੀ ਨਿਯੁਕਤੀ ਕੀਤੀ ਗਈ। ਜੋ ਬੱਚਿਆ ਨੂੰ ਸਿਖਲਾਈ ਦੇ ਕੇ ਆਪਣੀ ਸਵੈ ਰੱਖਿਆ ਕਰਨ ਦੇ ਸਮਰੱਥ ਬਣਾਵੇਗਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਿਰਨਾ ਰਾਣੀ ਨੇ ਕਿਹਾ ਕਿ ਹਰ ਬੱਚੇ ਅੰਦਰ ਆਪਣੀ ਸੁਰੱਖਿਆ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। lਖਾਸ ਕਰਕੇ ਬੱਚੀਆਂ ਲਈ ਇਹ ਸਿੱਖਿਆ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਵਿਦਿਆਰਥੀਆ ਨੂੰ ਇਹ ਸਿਖਲਾਈ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।
———————————————————-
ਕਲੇਰ ਸੰਸਥਾਵਾਂ ‘ਚ ਪੜ੍ਹਦੇ ਬੱਚਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
ਨਿਹਾਲ ਸਿੰਘ ਵਾਲਾ / 22 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਪਿਛਲੇ ਤਿੰਨ ਚਾਰ ਦਿਨ ਤੋਂ ਲਗਤਾਰ ਖੇਤਾਂ ’ਚ ਕਣਕ, ਟਾਂਗਰ ਨੂੰ ਅੱਗਾਂ ਲੱਗ ਰਹੀਆਂ, ਇਸ ਵਾਰੀ ਅੱਗ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਹਨਾ ਘਟਨਾਵਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਲੇਰ ਇੰਟਨੈਸ਼ਨਲ ਸਕੂਲ ਸਮਾਧ ਭਾਈ ਦੇ ਚੇਅਰਮੈਨ ਤੇ ਸਫ਼ਲ ਕਿਸਾਨ ਕੁਲਵੰਤ ਸਿੰਘ ਮਲੂਕਾ ਨੇ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਹਿਲਾਂ ਪੰਜ ਫੁੱਟ ਸਾਈਡਾਂ ਤੋਂ ਹੱਥੀ ਵੱਢੀ ਜਾਵੇ। ਤੁੜੀ ਬਣਾਉਣ ਵਾਲੇ ਕਿਸਾਨ ਵੀ ਜਲਦਬਾਜੀ ਨਾ ਕਰਨ ਮਸੀਨਰੀ ਦੇ ਸਪਾਰਕ ਕਾਰਨ ਵੀ ਅੱਗ ਲੱਗ ਸਕਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੋ ਵਿਦਿਆਰਥੀ ਉਨ੍ਹਾਂ ਦੀ ਸੰਸਥਾ ਵਿਚ ਬੱਚੇ ਪੜ੍ਹਦੇ ਹਨ ਜੇਕਰ ਖ਼ੁਦਾ ਨਾ ਖਾਸਤਾ ਉਨ੍ਹਾਂ ਦੀ ਫਸਲ ਦਾ ਅੱਗ ਆਦਿ ਨਾਲ ਨੁਕਸਾਨ ਹੁੰਦਾ ਹੈ ਤਾਂ ਸਕੂਲ ਵੱਲੋਂ ਉਨ੍ਹਾਂ ਨੂੰ ਫੀਸ ਵਿਚੋਂ 5 ਹਜ਼ਾਰ ਰੁਪਏ ਮੁਆਫ਼ ਕੀਤੇ ਜਾਣਗੇ।
ਉਨ੍ਹਾਂ ਆਖਿਆ ਕਿ ਉਹ ਆਪ ਇਕ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਬਿਨਾਂ ਗਿਰਦਾਵਰੀ ਕੀਤੇ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਟੂਰਨਾਮੈਂਟ ਕਮੇਟੀਆਂ ਨੂੰ ਹੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਦੇ ਇਕ-ਇਕ ਪਾਣੀ ਵਾਲ ਟੈਂਕਰ ਜ਼ਰੂਰ ਬਣਵਾਉਣ। ਮਲੂਕਾ ਨੇ ਕਿਹਾ ਕਿ ਉਹ ਕਿਸਾਨ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।
———————————————————-
ਪਛੜੀਆਂ ਸ਼੍ਰੇਣੀਆਂ ਦੇ ਇਕਜੁਟਤਾ ਲਈ ਸੈਮੀਨਾਰ
ਮੰਡਲ ਕਮਿਸ਼ਨ ਨੂੰ ਪੰਜਾਬ ਵਿੱਚ ਲਾਗੂ ਕਰੇ ਪੰਜਾਬ ਸਰਕਾਰ -ਡਾ ਦੀਪ
ਨਿਹਾਲ ਸਿੰਘ ਵਾਲਾ / 22 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਮੁਕੰਦ ਸਿੰਘ ਪੰਜਾਬ ਪ੍ਰਧਾਨ ਰਾਸ਼ਟਰੀ ਪਿਛੜੇ ਵਰਗ ਮੋਰਚਾ ਦੀ ਪ੍ਰਧਾਨਗੀ ਹੇਠ ਪਿਛੜੇ ਤੇ ਹੁਨਰਮੰਦ ਵਰਗਾਂ ਦੀ ਮੀਟਿੰਗ ਸਥਾਨਿਕ “ਦੀਪ ਹਸਪਤਾਲ” ਵਿਖੇ ਹੋਈ। ਪ੍ਰਧਾਨ ਮੁਕੰਦ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਪਿੱਛੜੇ ਵਰਗ ਜਾਂ ਹੁਨਰਮੰਦ,ਕਾਰੀਗਰ ਵਰਗ ਜਿਸ ਵਿਚ ਤਰਖਾਣ, ਲੋਹਾਰ, ਦਰਜ਼ੀ ਸਿੱਖ, ਪ੍ਰਜਾਪਤ, ਸੈਣ ਭਾਈ,ਮਹਿਰਾ ਸਿੱਖ ਭਾਈਚਾਰੇ ਆਉਂਦੇ ਹਨ ਜਿਹਨਾਂ ਦੇ ਹੱਕਾਂ ਅਧਿਕਾਰਾਂ ਤੇ ਵੱਖੋ- ਵੱਖਰੀਆਂ ਸਰਕਾਰਾਂ ਪਿਛਲੇ 75 ਸਾਲਾਂ ਤੋਂ ਡਾਕੇ ਮਾਰ ਰਹੀਆਂ ਹਨ।ਉਹਨਾਂ ਕਿਹਾ ਕਿ ਮੰਡਲ ਕਮਿਸ਼ਨ ਇਨ੍ਹਾਂ ਭਾਈਚਰਿਆਂ ਦੇ ਹੱਕ- ਹਕੂਕ ਦੀ ਗੱਲ ਕਰਦਾ ਹੈ। ਪਰ ਉਸਨੂੰ ਪੰਜਾਬ ਵਿੱਚ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਜਦਕਿ ਬਾਕੀ ਸਾਰੇ ਭਾਰਤ ਵਿੱਚ “ਜਾਤ ਅਧਾਰਿਤ ਜਨ-ਸੰਖਿਆਂ ਗਿਣਤੀ” ਦਾ ਮਸਲਾ ਵੱਡੀ ਪੱਧਰ ਤੇ ਵਿਚਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਇੱਥੋ ਤੱਕ ਕਿ ਕਰਨਾਟਕ, ਤਾਮਿਲਨਾਡੂ, ਤਿੰਲਗਾਨਾ ਤੇ ਬਿਹਾਰ ਵਰਗੇ ਸੂਬਿਆਂ ਵਿੱਚ ਇਸ ਤੇ ਵੱਡੀ ਪੱਧਰ ਤੇ ਅਮਲ ਵੀ ਹੋ ਰਿਹਾ ਹੈ। ਪਰ ਪੰਜਾਬ ਵਿੱਚ ਇਨ੍ਹਾਂ ਹੁਨਰਮੰਦ ਭਾਈਚਾਰਿਆਂ ਦੀ ਇੱਜ਼ਤ-ਪੁਗਤ ਅਤੇ ਹੱਕ ਅਧਿਕਾਰਾਂ ਦੀ ਸਨਮਾਨਜਨਕ ਬਹਾਲੀ ਲਈ ਸਰਕਾਰਾਂ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਉਲਟਾ ਇਨ੍ਹਾਂ ਭਾਈਚਾਰਿਆਂ ਨੂੰ ਉਲਝਾ ਕੇ, ਇਨ੍ਹਾਂ ਦੇ ਪ੍ਰਮੁੱਖ ਮੁੱਦਿਆਂ ਤੋਂ ਭਟਕਾਉਣ ਲਈ, ਭਰਮਜਾਲ ਖੜੇ ਕੀਤੇ ਜਾ ਰਹੇ ਹਨ। ਬੁਹਜਨ ਮੁਕਤੀ ਪਾਰਟੀ ਦੇ ਸੂਬਾ ਯੂਥ ਪ੍ਰਧਾਨ ਦੀਪ ਸ਼ੇਰਗਿੱਲ ਨੇ ਕਿਹਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ ਕੋਈ ਜਾਤੀਵਾਦੀ, ਮਨੂੰਵਾਦੀ ਅਜੰਡਾ ਨਹੀਂ ਹੈ। ਬਲਕਿ ਇਹ ਸਾਡੇ ਮਹਾਨ ਰਹਿਬਰਾਂ ਤੇ ਮਹਾਪੁਰਸ਼ਾਂ ਦੀ ਲਿੱਖੀ ਅਤੇ ਕਹੀ ਗਈ ਗੱਲ ਨੂੰ ਪ੍ਰੈਕਟੀਕਲ ਰੂਪ ਵਿੱਚ ਜ਼ਮੀਨੀ ਧਰਾਤਲ ਤੇ ਲਾਗੂ ਕਰਨ ਦੀ ਹੀ ਨੀਤੀ ਹੈ। “ਦੀਪ ਹਸਪਤਾਲ” ਦੇ ਮਾਲਕ ਤੇ ਸੰਚਾਲਕ ਡਾ. ਹਰਗੁਰਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਬੀ.ਸੀ. ਭਾਈਚਾਰੇ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ 5% ਦੀ ਰਜ਼ਿਰਵੇਸ਼ਨ ਨੂੰ ਵਧਾ ਕੇ ਹਕੀਕੀ ਰੂਪ ਵਿੱਚ 27% ਕੀਤਾ ਜਾਵੇ। ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਡਾ. ਮਨਪ੍ਰੀਤ ਸਿੰਘ ਦੀਦਾਰੇ ਵਾਲਾ ਨੇ ਆਪਣੇ ਵਿਚਾਰ ਦਿੰਦਿਆਂ ਹੋਕਾ ਦਿੱਤਾ ਕਿ ਸਮੁੱਚੇ ਬੈਕਵਰਡ-ਭਾਈਚਾਰੇ ਸਣੇ ਤਰਖਾਣ, ਲੋਹਾਰ, ਦਰਜ਼ੀ, ਸੈਣ, ਪ੍ਰਜਾਪਤ, ਮਹਿਰਾ ਸਿੱਖ, ਸਵਰਨਕਾਰ ਭਾਈਚਾਰੇ ਸਣੇ ਹੋਰਨਾਂ ਦੇ ਇੱਕ- ਜੁੱਟ ਹੋ ਕਿ ਆਪਣੀ ਹੱਕ ਅਧਿਕਾਰ ਦੀ 27% ਰਜ਼ਿਰਵੇਸ਼ਨ, ਓ.ਬੀ.ਸੀ. ਕਮਿਸ਼ਨ ਅਤੇ ਹੋਰ ਆਰਥਿਕ, ਰਾਜਨੀਤਿਕ ਤੇ ਸਮਾਜਿਕ ਮੰਗਾ ਮਸਲਿਆਂ ਵਾਸਤੇ, ਸੰਘਰਸ਼ਰਤ ਹੋਣ ਅਤੇ ਸੰਘਰਸ਼ ਸ਼ੀਲ ਤਬਕਿਆਂ ਦਾ ਤਨੋ- ਮਨੋ- ਧਨੋ, ਹਰ ਪੱਖ ਤੋਂ ਸਾਥ ਦੇਣ ।
ਸਾਗਰ ਸਿੰਘ ਬਰਨਾਲਾ ਨੇ ਸਮੁੱਚੇ ਪਿਛੜੇ ਸਮਾਜ ਨੂੰ ਸੈਮੀਨਾਰਾਂ, ਰੈਲੀਆਂ, ਧਰਨੇ, ਮੁਜ਼ਾਹਰੇ ਅਤੇ ਹੋਰ ਸੰਵਿਧਾਨਿਕ ਤਰੀਕਿਆਂ ਰਾਹੀਂ ਆਪਣੀ ਗੱਲ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਣ ਦੀ ਪਹੁੰਚ ਅਪਣਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਹਰਪ੍ਰੀਤ ਸਿੰਘ ਰਾਮਪੁਰਾ ਫੂਲ, ਮਨਪ੍ਰੀਤ ਸਿੰਘ ਮਾਣੂੰਕੇ, ਗੁਰਚਰਨ ਸਿੰਘ ਪੱਤੋਂ, ਗੁਰਾਦਿੱਤਾ ਸਿੰਘ ਮੁਕਤਸਰ, ਹਰਜਿੰਦਰ ਸਿੰਘ ਦੋਦਾ, ਜਲੌਰ ਸਿੰਘ ਨਿਹਾਲ ਸਿੰਘ ਵਾਲਾ, ਨਿਰਮਲ ਸਿੰਘ ਰਣਸੀਂਹ ਕਲਾਂ, ਗੁਰਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਸਤਨਾਮ ਸਿੰਘ ਮਾਛੀਕੇ ਵੀ ਹਾਜਰ ਸਨ।
———————————————————-
ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ
ਤਲਵੰਡੀ ਭਾਈ / 20 ਅਪ੍ਰੈਲ 2025 / ਭਵਨਦੀਪ ਸਿੰਘ
ਸਮਾਜ ਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਭਾਈ ਵਿੱਚ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 15 ਜਰੂਰਤ ਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ ਅਤੇ ਇੰਚਾਰਜ ਤਲਵੰਡੀ ਭਾਈ ਮੈਡਮ ਜਸਪ੍ਰੀਤ ਕੌਰ ਵੱਲੋਂ ਵੰਡੇ ਗਏ। ਸੰਸਥਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਜਰਨਲ ਸਕੱਤਰ ਪਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ। ਜਿਨ੍ਹਾਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 1 ਲੱਖ 34 ਹਜ਼ਾਰ ਰੁਪਏ ਦੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ, ਅੱਖਾਂ ਦੇ ਫਰੀ ਕੈਂਪ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ,ਮੈਡੀਕਲ ਸਹਾਇਤਾ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ।
ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਇੰਚਾਰਜ ਤਲਵੰਡੀ ਭਾਈ ਮੈਡਮ ਜਸਪ੍ਰੀਤ ਕੌਰ, ਮੈਂਬਰ ਮਹਾਂਵੀਰ ਸਿੰਘ (ਕਿਰਨ ਪੇਂਟਰ), ਪ੍ਰੇਮ ਮਨਚੰਦਾ ਹਾਜ਼ਰ ਸਨ।
———————————————————-
ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਵੱਲੋਂ ਸਲਾਨਾ ਖੂਨਦਾਨ ਕੈਂਪ ਵਿੱਚ 170 ਯੂਨਿਟ ਖੂਨਦਾਨ
ਮੋਗਾ / 16 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਇਲੈਕਟ੍ਰੋਹੋਮਿਉਪੈਥੀ ਦੇ ਪਿਤਾਮਾ ਮਹਾਤਮਾ ਕਾਉਂਟ ਸੀਜਰ ਮੈਟੀ ਜੀ ਦੀ 129ਵੀਂ ਬਰਸੀ ਦੇ ਮੌਕੇ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 170 ਯੂਨਿਟ ਖੂਨਦਾਨੀਆਂ ਵੱਲੋ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਮੋਗਾ ਨਗਰ ਨਿਗਮ ਦੇ ਮੇਅਰ ਸ ਬਲਜੀਤ ਸਿੰਘ ਚਾਨੀ ਵੱਲੋ ਕੀਤਾ ਗਿਆ। ਇਸ ਸਮੇਂ ਐਸੋਸੀਏਸ਼ਨ ਦੇ ਅਹੁਦੇਦਾਰਾ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਵੱਲੋਂ ਦੱਸਿਆ ਕਿ ਇਹ ਕੈਂਪ ਹਰ ਸਾਲ ਇਲੈਕਟ੍ਰੋਹੋਮਿਓਪੈਥੀ ਦੇ ਖੋਜ ਕਰਤਾ ਕਾਊਂਟ ਸੀਜ਼ਰ ਮੈਟੀ ਦੀ ਬਰਸ਼ੀ ਤੇ ਲਗਾਇਆ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਡਾ. ਜਗਮੋਹਣ ਸਿੰਘ ਧੂੜਕੋਟ, ਕੋਰ ਕਮੇਟੀ ਮੈਂਬਰ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਜੀਤ ਸਿੰਘ ਗਿੱਲ, ਡਾ. ਕਮਲਜੀਤ ਕੌਰ ਸੇਖੋਂ, ਪ੍ਰੈਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ, ਜਗਦੀਪ ਬਰਾੜ ਜੈਮਲਵਾਲੀਆ, ਗੁਰਵਿੰਦਰ ਸਿੰਘ ਡਾਲਾ, ਅਮਨ ਰੱਖੜਾ, ਕਮਲਜੀਤ ਸਿੰਘ ਮੈਹਰੋ, ਡਾ. ਜਸਵੀਰ ਸ਼ਰਮਾ ਭਗਤਾਭਾਈ, ਡਾ. ਰੋਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਸਮਸ਼ੇਰ ਸਿੰਘ ਸਿੱਧੂ, ਡਾ. ਲਵਪ੍ਰੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਨਵਦੀਪ ਕੌਰ, ਡਾ. ਸੁਰੇਸ਼ ਕਟਾਰੀਆ, ਡਾ. ਸੰਜੀਵ ਜੁਨੇਜਾ, ਅਜੇ, ਅਰੁਣ ਕੁਮਾਰ ਸ਼ਰਮਾ, ਗੁਰਦਿੱਤ ਸਿੰਘ, ਗੁਰਵਿੰਦਰ ਕੌਰ, ਰਿਤਿਕ, ਵਕੀਲ ਦਿਨੇਸ਼ ਗਰਗ ,ਖਾਲਸਾ ਸੇਵਾ ਸੁਸਾਇਟੀ ਪਰਮਜੀਤ ਸਿੰਘ ਆਦਿ ਮੈਂਬਰ ਮੋਜੂਦ ਸਨ।
———————————————————-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸਾਖੀ ਅਤੇ ਡਾ. ਓਬਰਾਏ ਦਾ ਜਨਮ ਦਿਨ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ
ਮਖੂ / 13 ਅਪ੍ਰੈਲ 2025 / ਭਵਨਦੀਪ ਸਿੰਘ
ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਅਤੇ ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਉਬਰਾਏ ਦਾ ਜਨਮ ਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਤੇਰਾ ਤੇਰਾ ਹੱਟੀ ਮਖੂ ਵਿਖੇ ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਫਲ ਵੰਡ ਕੇ ਮਨਾਇਆ ਗਿਆ। ਡਾ. ਓਬਰਾਏ ਦਾ ਜਨਮ ਦਿਨ ਹਰ ਸਾਲ ਟੀਮ ਵੱਲੋਂ ਸੇਵਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਕਿਹਾ ਗਿਆ ਕਿ ਡਾਕਟਰ ਓਬਰਾਏ ਲੋੜਵੰਦਾਂ ਲਈ ਮਸੀਹਾ ਵੱਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕੋ ਮਕਸਦ ਹੈ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਲੋੜਵੰਦ ਦੀ ਮੱਦਦ ਕਰਨਾ ਡਾ. ਓਬਰਾਏ ਵੱਲੋਂ ਜ਼ਿਲ੍ਹੇ ਅੰਦਰ ਬਹੁਤ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਡਾ ਓਬਰਾਏ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਅੰਦਰ 1 ਲੱਖ 34 ਹਜ਼ਾਰ ਦੇ ਚੈੱਕ ਹਰ ਮਹੀਨੇ ਜ਼ਿਲ੍ਹੇ ਅੰਦਰ ਵੰਡੇ ਜਾਂਦੇ ਹਨ, ਪੰਜ ਆਧੁਨਿਕ ਲੈਬੋਰਟਰੀਆਂ ਖੋਲੀਆਂ ਗਈਆ ਹਨ, ਫਿਜ਼ਿਓਥਰੈਪੀ ਸੈਂਟਰ, ਫਰੀ ਸਿਲਾਈ ਸੈਂਟਰ, ਫਰੀ ਕੰਪਿਊਟਰ ਸੈਂਟਰ, ਐਂਬੂਲੈਂਸ ਸੇਵਾ, ਸਕੂਲਾਂ ਵਿੱਚ ਆਰ ਓ ਸਿਸਟਮ, ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਅਨੇਕਾਂ ਹੀ ਹੋਰ ਸੇਵਾਵਾਂ ਚੱਲ ਰਹੀਆ ਹਨ। ਪੂਰੀ ਟੀਮ ਵੱਲੋਂ ਅਤੇ ਆਏ ਹੋਏ ਪਰਿਵਾਰਾਂ ਵੱਲੋਂ ਡਾ. ਓਬਰਾਏ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਉਹਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਕੰਪਿਊਟਰ ਟੀਚਰ ਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਲਾਡਾ,ਪਰਮਜੀਤ ਕੌਰ, ਜਤਿੰਦਰ ਕੌਰ, ਰਛਪਾਲ ਸਿੰਘ ਹਾਜ਼ਰ ਸਨ।
———————————————————-
ਪਿੰਡ ਰੌਤਾ ਵਿਖੇ ਵਿਸਾਖੀ ਦਾ ਮੇਲਾ ਮਨਾਇਆ ਗਿਆ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਪਿੰਡ ਰੌਂਤਾ ਵਿਖੇ ਮਹੰਤ ਗੁਰਬੰਤ ਦਾਸ ਦੀ ਅਗਵਾਈ ਅਤੇ ਮਹੰਤ ਬਲਦੇਵ ਪ੍ਰਕਾਸ਼ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਵਿਸਾਖੀ ਦਾ ਮੇਲਾ ਮਨਾਇਆ ਗਿਆ। ਭਾਈ ਅੰਮ੍ਰਤੀਆ,ਸੰਤ ਸੁਚੇਤ ਮੁਨੀ ਜੀ ਦੇ ਸਥਾਨਾਂ ਤੇ ਸ਼ਰਧਾਲੂ ਨਤਮਸਤਕ ਹੋਏ। ਸਮਾਗਮ ਵਿੱਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਮਨਦੀਪ ਸਿੰਘ ਬਰਾੜ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਬਰਿੰਦਰ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਗੁਰਵਿੰਦਰ ਸਿੰਘ ਡਾਲਾ ਪ੍ਰਧਾਨ ਐਸਸੀ ਵਿੰਗ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪੁਰਾਤਨ ਸਮੇਂ ਤੋਂ ਮਨਾਈ ਜਾ ਰਹੀ ਵਿਸਾਖੀ ਸਮੇਂ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਮੇਲੇ ਦਾ ਆਨੰਦ ਮਾਣਿਆ ਲੰਗਰ ਦੀ ਸੇਵਾ ਸੁਨੀਲ ਕੁਮਾਰ ਗੁਪਤਾ (ਗਾਂਧੀ) ਮੋਗਾ, ਅੰਮ੍ਰਿਤ ਕੁਮਾਰ ਗੁਪਤਾ ਨੇ ਨਿਭਾਈ।
ਇਸ ਸਮਾਗਮ ਵਿੱਚ ਮਹੰਤ ਚਮਕੌਰ ਸਿੰਘ ਪੰਜਗਰਾਈ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਸੁੰਦਰ ਦਾਸ ਗਊਸ਼ਾਲਾ ਪੰਜ ਗਰਾਈ, ਮਹੰਤ ਗੁਰਸੇਵਕ ਦਾਸ ਢਿੱਲਵਾਂ, ਮਹੰਤ ਜਸਪਾਲ ਸਿੰਘ ਮਨਸੂਰ ਦੇਵਾ, ਮਹੰਤ ਨਿਰਮਲ ਦਾਸ ਢੈਪਈ, ਮਹੰਤ ਰਾਮ ਮਨੀ ਜੀ ਹਰੀਏਵਾਲਾ, ਮਹੰਤ ਅੰਮ੍ਰਿਤ ਮੁਨੀ ਜੀ ਖੋਸਾ ਰਣਧੀਰ, ਮਹੰਤ ਜਗਰਾਜ ਸਿੰਘ ਚੱਕ ਮਿਰਜੇ ਵਾਲਾ, ਮਹੰਤ ਨਿਰਮਲ ਦਾਸ ਜੀ ਜੰਗੀਆਣਾ, ਮਹੰਤ ਸ਼ੁੱਧ ਮੁਨੀ ਜੀ ਚੂਹੜ ਚੱਕ, ਮਹੰਤ ਸੁਖਪ੍ਰੀਤ ਸਿੰਘ ਜੀ ਰਾਜੇਆਣਾ, ਮਹੰਤ ਪ੍ਰੀਤਮ ਸਿੰਘ ਜੀ ਵੈਦ ਆਦਮਪੁਰਾ, ਮਹੰਤ ਮਨੀ ਦਾਸ ਜੀ, ਭੋਲਾ ਨਾਥ ਰੌਂਤਾ, ਬਾਬਾ ਝੰਡੂ ਦਾਸ ਸਮਾਧ ਭਾਈ ਗਊਸ਼ਾਲਾ, ਮਹੰਤ ਸਾਧੂ ਰਾਮ ਦੀ ਜਲਾਲ ਵਾਲੇ, ਮਹੰਤ ਬਿੰਦਰ ਦਾਸ ਜੀ ਭੰਮੇ ਕਲਾਂ, ਮਹੰਤ ਸਰਬਜੀਤ ਸਿੰਘ ਆਦਮਪੁਰਾ ਅਤੇ ਗਊਸ਼ਾਲਾ ਸਿੰਘਾਂ ਵਾਲਾ ਤੇ ਹੋਰ ਸ਼ਰਧਾਲੂ ਤੇ ਮਹਾਂਪੁਰਸ਼ ਅਤੇ ਆਪ ਆਗੂ ਹਰਮੇਲ ਸਿੰਘ ਲੱਬੀ ਰੌਤਾ, ਦਰਸ਼ਨ ਸਿੰਘ ਪੰਚ, ਮਨਦੀਪ ਸਿੰਘ ਮਾਨ ਇਕਾਈ ਪ੍ਰਧਾਨ, ਲਖਮਿੰਦਰ ਸਿੰਘ ਮੱਲੀ ਸ਼ਿੰਦੁ ਆਦਿ ਪਤਵੰਤੇ ਤੇ ਸੇਵਾਦਾਰ ਵੀ ਹਾਜ਼ਰ ਹੋਏ।
———————————————————-
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮੱਖ ਸੇਵਾ ਭਲਾਈ ਸੰਸਥਾ ਵੱਲੋਂ ਤੀਸਰਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮਿਤੀ 14 ਅਪ੍ਰੈਲ ਦਿਨ ਸੋਮਵਾਰ ਨੂੰ
ਮੋਗਾ / 13 ਅਪ੍ਰੈਲ 2025 / ਹਰਜਿੰਦਰ ਸਿੰਘ ਬੱਡੂਵਾਲੀਆ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮੱਖ ਸੇਵਾ ਭਲਾਈ ਸੰਸਥਾ ਵੱਲੋਂ ਤੀਸਰਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮਿਤੀ 14 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਵਿਸ਼ਵਕਰਮਾ ਭਵਨ (ਨੇੜੇ ਲੱਡੂ ਦਾ ਆਰਾ, ਸਾਈਧਾਮ ਮੰਦਰ) ਕੋਟਕਪੂਰਾ ਬਾਈਪਾਸ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ (ਲੁਧਿਆਣਾ) ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ। ਚਿੱਟੇ ਮੋਤੀਆਂ ਵਾਲੇ ਮਰੀਜ਼ ਦੇ ਅਪਰੇਸ਼ਨ ਬਿਲਕੁਲ ਫ੍ਰੀ ਕੀਤੇ ਜਾਣਗੇ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਮਰੀਜ਼ ਨੂੰ ਕੈਂਪ ਤੋਂ ਹਸਪਤਾਲ ਅਤੇ ਅਪਰੇਸ਼ਨ ਤੋਂ ਬਾਅਦ ਹਸਪਤਾਲ ਤੋਂ ਲੈਕੇ ਆਉਣ ਦੀ ਸੁਵਿਧਾ ਸੰਸਥਾ ਵੱਲੋਂ ਨਿਭਾਈ ਜਾਵੇਗੀ। ਪ੍ਰਬੰਧਕ ਨੇ ਆਖਿਆਂ ਕਿ ਮਰੀਜ਼ ਕੇਸ਼ੀ ਇਸ਼ਨਾਨ ਕਰਕੇ ਅਤੇ ਆਪਣੇ ਅਧਾਰ ਕਾਰਡ ਦੀ ਕਾਪੀ ਜ਼ਰੂਰ ਨਾਲ ਲੈਕੇ ਆਉਣ। ਪ੍ਰਬੰਧਕ ਨੇ ਦੱਸਿਆ ਕਿ ਗੁਰਮੱਖ ਸੇਵਾ ਭਲਾਈ ਸੰਸਥਾ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਧਾਰਮਿਕ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਹਰੇਕ ਐਤਵਾਰ ਨੂੰ ਬਾਬਾ ਬੁੱਢਾ ਜੀ ਸਾਹਿਬ ਦੇ ਅਸਥਾਨ ਤੇ ਲੰਗਰਾ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।
ਇਸ ਕੈਂਪ ਦਾ ਪੋਸਟਰ ਜਾਰੀ ਕਰਨ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਦੇਵ ਸਿੰਘ ਚਾਨਾ, ਜਨਰਲ ਸਕੱਤਰ ਭਾਈ ਗੁਰਪ੍ਰੀਤ ਸਿੰਘ ਚੀਮਾ, ਸੀਨੀਅਰ ਮੈਂਬਰ ਭਾਈ ਸੁਖਦੇਵ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ ਬਿੱਟੂ ਘੜੀ ਸਾਜ ਅਤੇ ਸੰਗਤਾਂ ਹਾਜ਼ਰ ਸਨ।
———————————————————-
ਗੁਰਦੁਆਰਾ ਸ੍ਰੀ ਸ਼ਾਂਤਸਰ ਸਾਹਿਬ ਜੀ ਦੀ ਨਵੀਂ ਕਮੇਟੀ ਦੀ ਚੋਣ
ਮੋਗਾ / 13 ਅਪ੍ਰੈਲ 2025 / ਹਰਜਿੰਦਰ ਸਿੰਘ ਬੱਡੂਵਾਲੀਆ
ਗੁਰਦੁਆਰਾ ਸ੍ਰੀ ਸ਼ਾਂਤਸਰ ਸਾਹਿਬ ਜੀ ਮਾਤਾ ਹਰ ਕੌਰ ਜੀ, ਗਰਚਾ ਸਟਰੀਟ ਜੀ ਟੀ ਰੋਡ ਮੋਗਾ ਦੀ ਨਵੀਂ ਇਮਾਰਤ ਬਣਾਉਣ ਤੋਂ ਬਾਅਦ ਨਵੀਂ ਕਮੇਟੀ ਦੀ ਚੋਣ ਸੰਤ ਬਾਬਾ ਭੋਲਾ ਸਿੰਘ ਜੀ ਪਿੰਡ ਬੱਡੂਵਾਲ ਦੀ ਸਰਪ੍ਰਸਤੀ ਹੇਠ ਹੋਈ। ਜਿਸ ਵਿਚ ਸਰਪ੍ਰਸਤ ਕਮਲਜੀਤ ਸਿੰਘ (ਸੰਤ ਬਾਬਾ ਭੋਲਾ ਸਿੰਘ ਜੀ ਪਿੰਡ ਬੱਡੂਵਾਲ), ਪ੍ਰਧਾਨ ਸੁਰਿੰਦਰਜੀਤ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਸੈਕਟਰੀ ਰਛਪਾਲ ਸਿੰਘ, ਖਜਾਨਚੀ ਯਸ਼ਪਾਲ ਸਿੰਘ, ਮੈਂਬਰ ਜਸਵਿੰਦਰ ਸਿੰਘ ਚੁਣੇ ਗਏ।
ਸੰਤ ਬਾਬਾ ਭੋਲਾ ਸਿੰਘ ਜੀ ਪਿੰਡ ਬੱਡੂਵਾਲ ਵਾਲਿਆਂ ਨੇ ਕਮੇਟੀ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਅਤੇ ਚੁਣੇ ਗਏ ਮੈਂਬਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
———————————————————-
ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਵਿੱਚ ਮਨਾਇਆ ਵਿਸਾਖੀ ਦਾ ਮੇਲਾ
ਮੋਗਾ / 13 ਅਪ੍ਰੈਲ 2025 / ਹਰਜਿੰਦਰ ਸਿੰਘ ਬੱਡੂਵਾਲੀਆ
ਬੀ.ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ (ਮੋਗਾ) ਵਿੱਚ ਵਿਸਾਖੀ ਦਾ ਮੇਲਾ ਮਨਾਇਆ ਗਿਆ। ਛੋਟੇ-ਛੋਟੇ ਬੱਚਿਆ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਸਨ, ਜਿਹੜੇ ਬੜੇ ਪਿਆਰੇ ਲੱਗਦੇ ਸਨ। ਵਿਦਿਆਰਥੀਆ ਦੁਆਰਾ ਪੰਜਾਬ ਦਾ ਲੋਕ ਨਾਚ ਭੰਗੜਾ, ਗੀਤ ਅਤੇ ਕਵਿਤਾਵਾ ਪੇਸ਼ ਕੀਤੀਆ ਗਈਆ। ਸਕੂਲ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਕਿਰਨਾ ਰਾਣੀ ਨੇ ਵਿਦਿਆਰਥੀਆ ਨੂੰ ਵਿਸਾਖੀ ਦੇ ਮੇਲੇ ਦੀ ਮਹੱਤਤਾ ਦੱਸਦੇ ਹੋਏ ਕਿਹਾ, ਅੱਜ ਦੇ ਦਿਨ ਸਿੱਖਾ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਕਿਸਾਨ ਆਪਣੀ ਫਸਲ ਪੱਕਣ ਦੀ ਖੁਸ਼ੀ ਵਿੱਚ ਇਸ ਮੇਲੇ ਦਾ ਆਯੋਜਨ ਕਰਦੇ ਹਨ। ਇਸ ਲਈ ਸਾਨੂੰ ਵੀ ਆਪਣਾ ਵਿਰਸਾ ਤੇ ਸਭਿਆਚਾਰ ਸੰਭਾਲਣਾ ਚਾਹੀਦਾ ਹੈ।
ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਅਤੇ ਸ਼ਜਗਜੀਤ ਸਿੰਘ ਨੇ ਵੀ ਬੱਚਿਆ ਨੂੰ ਵਿਸਾਖੀ ਦੇ ਮੇਲੇ ਦੀਆਂ ਵਧਾਈਆ ਦਿੱਤੀਆ ਅਤੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ। ਅਸਲ ਵਿੱਚ ਭਾਰਤ ਦੇਸ਼ ਨੂੰ ਮੇਲੇ ਤੇ ਤਿਉਹਾਰਾ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਭਾਰਤ ਦੇਸ਼ ਦਾ ਪੰਜਾਬ ਰਾਜ ਗੁਰੂਆਂ-ਪੀਰਾਂ ਮੇਲਿਆਂ ਤੇ ਤਿਉਹਾਰਾਂ ਕਰਕੇ ਦੁਨੀਆਂ ਵਿੱਚ ਪ੍ਰਸਿੱਧ ਹੈ। ਪੰਜਾਬ ਦਾ ਪ੍ਰਸਿੱਧ ਮੇਲਾ ਵਿਸਾਖੀ ਦਾ ਮੇਲਾ ਹੈ। ਜੋ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਨੂੰ ਆਪਣੇ ਤਿਉਹਾਰ ਅਤੇ ਮੇਲੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ। ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।
———————————————————-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲਾ ਪ੍ਰਧਾਨ ਨੂੰ ਸਦਮਾ, ਪਿਤਾ ਦੀ ਮੌਤ
ਸ੍ਰੀ ਮੁਕਤਸਰ ਸਾਹਿਬ / 09 ਅਪ੍ਰੈਲ 2025 / ਭਵਨਦੀਪ ਸਿੰਘ
ਸਰਬੱਤ ਦਾ ਭਲਾ ਚੈਰੀਟੇਬਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਜੀ ਸ ਹਰਨੇਕ ਸਿੰਘ ਚਹਿਲ ਦੀ ਅਚਾਨਕ ਮੋਤ ਹੋ ਗਈ।
ਇਸ ਮੋਕੇ ਉਨ੍ਹਾਂ ਨਾਲ ਡਾਕਟਰ ਐਸ ਪੀ ਸਿੰਘ ਓਬਰਾਏ, ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ, ਸੁਖਜਿੰਦਰ ਸਿੰਘ ਅਮ੍ਰਿਤਸਰ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ, ਅਮਰਜੀਤ ਕੌਰ ਛਾਬੜਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਫਿਰੋਜ਼ਪੁਰ, ਨਿਰੰਜਨ ਸਿੰਘ ਰੱਖੜਾ ਪ੍ਰਧਾਨ ਆਲ ਇੰਡੀਆ ਟਾਕ ਕਸ਼ੱਤਰੀ ਸਭਾ, ਮਿੰਕਲ ਬਜਾਜ ਸਪੋਕਸਮੈਨ ਭਾਰਤੀ ਜਨਤਾ ਪਾਰਟੀ ਪੰਜਾਬ, ਭਰਪੂਰ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਫ਼ਰੀਦਕੋਟ, ਤਰਸੇਮ ਸਿੰਘ ਜੋਧਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਤਰਨਤਾਰਨ ਸ਼੍ਰੀ ਗੋਕਲ ਚੰਦ ਪ੍ਰਧਾਨ ਜ਼ਿਲ੍ਹਾ ਮੋਗਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਮਾਤਮਾ ਨੂੰ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਦੇਣ ਲਈ ਅਰਦਾਸ ਕੀਤੀ ਗਈ।
———————————————————-
ਸੰਤ ਭਜਨ ਸਿੰਘ ਜੀ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਸੰਤ ਬਾਬਾ ਭਜਨ ਸਿੰਘ ਜੀ ਨਾਨਕਸਰ ਪਟਿਆਲੇ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠਾਂ ਦੇ ਭੋਗ ਪਾਏ ਗਏ । ਉਪਰੰਤ ਨਗਰ ਕੀਰਤਨ ਪਿੰਡ ਰੌਂਤਾ ਵਿੱਚ ਕੱਢਿਆ ਗਿਆ। ਇਹ ਨਗਰ ਕੀਰਤਨ ਮਾਤਾ ਕਰਤਾਰ ਕੌਰ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਨਾਨਕਸਰ ਬਰਨਾਲੇ ਵਾਲਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਇਸ ਮੌਕੇ ਜਥੇਦਾਰ ਗਿਆਨੀ ਅਮਰਜੀਤ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਤੇ ਅਵਤਾਰ ਸਿੰਘ ਸਿੰਘਾਪੁਰ, ਬੀਬੀ ਜਗੀਰ ਕੌਰ ਮਲੇਸ਼ੀਆ ਵਿਸ਼ੇਸ਼ ਤੌਰ ਤੇ ਪਹੁੰਚੇ।
ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਪਿੰਡ ਤੇ ਦੇਸ਼ ਵਿਦੇਸ਼ ਦੀ ਸੰਗਤ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਨਾਨਕਸਰ ਠਾਠ ਅਮਰੀਕਾ ਦੇ ਬਾਬਾ ਬਲਰਾਜ ਸਿੰਘ ਨੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ।
———————————————————-
ਕਲੇਰ ਸਕੂਲ ਦੇ ਬੱਚਿਆਂ ਨੇ ਇੰਡੀਅਨ ਟੈਲੇਂਟ ਓਲੰਪੀਆਡ ਅੰਗਰੇਜ਼ੀ, ਗਣਿਤ, ਈਵੀਐਸ ਅਤੇ ਡਰਾਇੰਗ ਵਿੱਚ ਸੋਨੇ, ਚਾਂਦੀ ਤੇ ਕਾਂਸੇ ਦੇ ਤਮਗ਼ੇ ਜਿੱਤੇ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਮਾਤਾ ਬਲਵਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ 103 ਬੱਚਿਆਂ ਨੇ ਪਹਿਲੀ ਵਾਰ ਇੰਡੀਅਨ ਟੈਲੇਂਟ ਓਲੰਪੀਆਡ 2024-25 ਵੱਲੋਂ ਕਰਵਾਏ ਗਏ ਲਿਟਲ ਚੈਂਪ ਓਲੰਪੀਆਡ ਵਿੱਚ ਹਿੱਸਾ ਲਿਆ ਸੀ। ਜਿਸ ਦਾ ਨਤੀਜਾ 9-4-25 ਨੂੰ ਘੋਸ਼ਿਤ ਕੀਤਾ ਗਿਆ। ਜਿਨ੍ਹਾਂ ਵਿੱਚ 88 ਬੱਚਿਆਂ ਨੇ ਸੋਨੇ ਦੇ ਤਮਗ਼ੇ,4 ਬੱਚਿਆਂ ਨੇ ਚਾਂਦੀ ਦੇ ਤਮਗ਼ੇ ਤੇ 4 ਬੱਚਿਆਂ ਨੇ ਕਾਂਸੇ ਦੇ ਤਮਗ਼ੇ ਹਾਸਲ ਕਰਕੇ ਆਪਣੇ ਕਲੇਰ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀ ਕਾਂਤ ਅਤੇ ਕਿੰਡਰਗਾਰਟਨ ਕੁਆਰਡੀਨੇਟਰ ਮੋਨਿਕਾ ਚਾਲਾਨਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਤਮਗ਼ੇ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਬੱਚਿਆਂ ਦੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਸਕੂਲ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਦੱਸਿਆ ਕਿ ਇਹ ਓਲੰਪੀਆਡ ਚਾਰ ਵਿਸ਼ਿਆਂ ਅੰਗਰੇਜ਼ੀ, ਗਣਿਤ, ਈਵੀਐਸ ਅਤੇ ਡਰਾਇੰਗ ਵਿੱਚ ਲਿਆ ਗਿਆ ਸੀ। ਇਸ ਵਿੱਚ ਸਭ ਤੋਂ ਛੋਟੇ ਸਿਖਿਆਰਥੀਆਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਇੱਕ ਵਿਲੱਖਣ ਮੌਕਾ ਦਿੱਤਾ ਜਾਂਦਾ ਹੈ। ਇਸ ਓਲੰਪੀਆਡ ਦਾ ਉਦੇਸ਼ ਕਿੰਡਰਗਾਰਟਨ ਨਰਸਰੀ, ਐਲ.ਕੇ ਜੀ ਅਤੇ ਯੂ.ਕੇ ਜੀ ਵਿੱਚ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਬੌਧਿਕ ਯੋਗਤਾਵਾਂ ਨੂੰ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੀਆਂ ਪ੍ਰੀਖਿਆਵਾਂ ਰਾਹੀਂ ਨਿਖਾਰਨਾ ਹੁੰਦਾ ਹੈ। ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਸਾਰੇ ਕੁਆਰਡੀਨੇਟਰਜ਼, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
———————————————————-
ਸਵੈਜੀਵਨੀ ਪੁਸਤਕ “ਹੱਕ ਸੱਚ ਦਾ ਸੰਗਰਾਮ” ਲੋਕ ਅਰਪਣ ਅਤੇ ਲਾਲ ਸਿੰਘ ਢਿੱਲੋਂ ਦਾ ਸਨਮਾਨ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਮੁਲਾਜ਼ਮ ਲਹਿਰ ਦੇ ਬਹੁਤ ਹੀ ਪ੍ਰਸਿੱਧ ਆਗੂ ਲਾਲ ਸਿੰਘ ਢਿੱਲੋ (ਤਖਾਣਵੱਧ) ਵੱਲੋਂ ਲਿਖੀ ਹੋਈ ਸਵੈਜੀਵਨੀ “ਹੱਕ ਸੱਚ ਦਾ ਸੰਗਰਾਮ” ਲੋਕ ਅਰਪਣ ਕਰਨ ਤੇ ਉਸ ਉੱਪਰ ਵਿਚਾਰ ਚਰਚਾ ਕਰਨ ਲਈ ਗੁਰੂ ਨਾਨਕ ਕਾਲਜ ਮੋਗਾ ਵਿਖੇ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਮਹਿੰਦਰ ਸਾਥੀ ਯਾਦਗਾਰੀ ਮੰਚ ਚ ਵੱਲੋਂ ਕਰਵਾਏ ਇਸ ਸਮਾਗਮ ‘ਚ ਪ੍ਰਸਿੱਧ ਚਿੰਤਕ ਅਤੇ ਸਿਰਜਣਾ ਮੈਗਜੀਨ ਦੇ ਸੰਪਾਦਕ ਡਾਕਟਰ ਰਘਵੀਰ ਸਿੰਘ ਸਿਰਜਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਵਿਅੰਗਕਾਰ ਕੀ ਐਲ ਗਰਗ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਪ੍ਰਿੰਸੀਪਲ ਗੁਰੂ ਨਾਨਕ ਕਾਲਜ ਮੋਗਾ ਸ਼੍ਰੀਮਤੀ ਜਤਿੰਦਰ ਕੌਰ, ਪ੍ਰਸਿੱਧ ਕਵਿਤਰੀ ਸੁਰਜੀਤ ਕੌਰ ਟਰਾਂਟੋ (ਕਨੇਡਾ) ਅਤੇ ਪ੍ਰਸਿੱਧ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ, ਲਾਲ ਸਿੰਘ ਢਿੱਲੋ ਦੀ ਭੈਣ ਸ਼੍ਰੀਮਤੀ ਗਿਆਨ ਕੌਰ, ਉਹਨਾਂ ਦੀ ਬੇਟੀ ਡਾਕਟਰ ਕਮਲਜੀਤ ਕੌਰ ਢਿੱਲੋਂ ਮੀਤ ਪ੍ਰਧਾਨ ਕੁੱਲ ਹਿੰਦ ਮਹਿਲਾ ਫੈਡਰੇਸ਼ਨ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ, ਰਣਜੀਤ ਸਰਾਂਵਾਲੀ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ, ਜਸਵਿੰਦਰ ਸੋਨੀ, ਸਿਮਰਜੀਤ ਸਿੰਮੀ,ਸੀਨੀਅਰ ਮੀਤ ਪ੍ਰਧਾਨ ਨਵਨੀਤ ਸੇਖਾ, ਅਤੇ ਹੋਰ ਹਾਜ਼ਰ ਸਾਹਿਤਕਾਰਾਂ ਵੱਲੋਂ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਰਘਬੀਰ ਸਿੰਘ ਸਿਰਜਣਾ ਨੇ ਲਾਲ ਸਿੰਘ ਢਿੱਲੋ ਦੇ ਜੀਵਨ ਨੂੰ ਨੌਜਵਾਨ ਪੀੜੀ ਲਈ ਪ੍ਰੇਰਨਾ ਦਾ ਸਰੋਤ ਆਖਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਜੀਵਨ ਵਿੱਚ ਤੰਗੀਆਂ ਤੁਰਸੀਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਲਾਲ ਸਿੰਘ ਢਿੱਲੋ ਨੇ ਸੰਘਰਸ਼ ਕੀਤਾ ਹੈ ਉਹ ਸੱਚ ਮੁੱਚ ਕਾਬਲੇ ਤਾਰੀਫ਼ ਹੈ। ਮੰਚ ਸੰਚਾਲਕ ਗੁਰਮੀਤ ਕੜਿਆਲਵੀ ਨੇ ਲਾਲ ਸਿੰਘ ਢਿੱਲੋ ਨੂੰ ਨਿੱਕੇ ਯੁੱਧਾਂ ਦਾ ਵੱਡਾ ਜੇਤੂ ਕਰਾਰ ਦਿੱਤਾ। ਪੈਨਸ਼ਨਰ ਯੂਨੀਅਨ ਦੇ ਆਗੂ ਸੁਰਿੰਦਰ ਰਾਮ ਕੁੱਸਾ ਨੇ ਲਾਲ ਸਿੰਘ ਢਿੱਲੋ ਨੂੰ ਜੁਝਾਰੂ ਤੇ ਕਰਮਸ਼ੀਲ ਆਗੂ ਕਿਹਾ। ਸ਼ਾਇਰ ਸੁਰਜੀਤ ਜੱਜ ਅਤੇ ਨਾਟਕਕਾਰ ਹੀਰਾ ਸਿੰਘ ਰੰਧਾਵਾ (ਕਨੇਡਾ) ਨੇ ਕਿਹਾ ਲਾਲ ਸਿੰਘ ਢਿੱਲੋ ਨੇ ਖੁਦ ਹੀ ਬਲਕਿ ਸਾਰੇ ਪਰਿਵਾਰ ਨੂੰ ਹੀ ਲੋਕ ਪੱਖੀ ਲਹਿਰਾਂ ਦਾ ਸਾਥੀ ਬਣਾਇਆ। ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਸਿੱਧੂ ਅਤੇ ਬਲਵੀਰ ਜੰਡੂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੱਤਰਕਾਰਾਂ, ਲੇਖਕਾਂ, ਸੱਚ ਬੋਲਣ ਵਾਲਿਆਂ ਅਤੇ ਲੋਕ ਪੱਖੀ ਆਗੂਆਂ ਉਪਰ ਚਾਰ ਚੁਫੇਰਿਓਂ ਹਮਲੇ ਹੋ ਰਹੇ ਹਨ। ਅਜਿਹੇ ਸਮੇਂ ਵਿੱਚ ਨਿਧੜਕ ਆਗੂ ਲਾਲ ਸਿੰਘ ਢਿੱਲੋ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਪ੍ਰਿੰਸਪਲ ਜਤਿੰਦਰ ਕੌਰ ਨੇ ਕਾਲਜ ਵੱਲੋਂ ਸਾਰਿਆਂ ਨੂੰ ਜੀ ਆਇਆ ਆਖਿਆ। ਜਸਵੀਰ ਕਲਸੀ ਕਹਾਣੀਕਾਰ, ਰਮੇਸ਼ ਯਾਦਵ ਪ੍ਰਧਾਨ ਫੋਕਲੋਰ ਰੀਸਰਚ ਅਕੈਡਮੀ ਪੰਜਾਬ ਨੇ ਲਾਲ ਸਿੰਘ ਢਿੱਲੋਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੁਰਜੀਤ ਕੌਰ ਟਰਾਂਟੋ ਨੇ ਕਿਹਾ ਕਿ ਕਮਲਜੀਤ ਢਿੱਲੋ ਵੀ ਆਪਣੇ ਪਿਤਾ ਵਾਂਗ ਹੱਕ ਸੱਚ ਦੇ ਰਾਹ ਦੀ ਪਾਂਧੀ ਹੈ। ਰਣਜੀਤ ਸਰਾਵਾਲੀ ਨੇ ਗਜ਼ਲਾਂ ਦੇ ਖੂਬਸੂਰਤ ਸ਼ੇਅਰ ਕਹੇ। ਕੰਵਲਜੀਤ ਕੌਰ ਢਿੱਲੋਂ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਪੁਸਤਕ ਦੇ ਹੋਂਦ ‘ਚ ਆਉਣ ਦੀ ਗਾਥਾ ਬਿਆਨ ਕੀਤੀ। ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ, ਕਿਸਾਨ ਸਭਾ ਧਰਮਕੋਟ ਅਤੇ ਹੋਰ ਜਥੇਬੰਦੀਆਂ ਵੱਲੋਂ ਲਾਲ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਸਿੱਧ ਲੇਖਕ ਭੁਪਿੰਦਰ ਸੰਧੂ ਅੰਮ੍ਰਿਤਸਰ, ਪਿੰਡ ਤਖਾਣਵੱਧ ਦੇ ਸਰਪੰਚ ਇੰਦਰਜੀਤ ਸਿੰਘ, ਸਮੁੱਚੀ ਪੰਚਾਇਤ, ਤਖਾਣਵੱਧ ਖੁਰਦ ਦੇ ਸਰਪੰਚ ਖੁਸ਼ਮੀਤ ਕੌਰ, ਬਲਜੀਤ ਕੌਰ ਰੰਧਾਵਾ (ਕਨੇਡਾ) ਕਰਮਵੀਰ ਬੱਧਨੀ, ਪਰਸ਼ੋਤਮ ਪੱਤੋ, ਕਿਸਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਨੱਢਾ ਕੱਟਿਆਂਵਾਲੀ, ਇਸਤਰੀ ਸਭਾ ਆਗੂ ਸਮਿਤਰਾ, ਸੁਦੇਸ਼ ਕੁਮਾਰੀ, ਵਿਜੇ ਕੁਮਾਰ ਮਿੱਤਲ ਸ਼ੇਰ ਜੰਗ ਫਾਊਂਡੇਸ਼ਨ, ਡਾਕਟਰ ਪ੍ਰੀਤਮ ਸਿੰਘ ਤਖਾਣਵੱਧ, ਪ੍ਰੋਫੈਸਰ ਸਲੇਖਾ, ਪ੍ਰੋਫੈਸਰ ਅਮੀਰ ਸੁਲਤਾਨਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਹਰਜੀਤ ਕੌਰ ਸੰਧੂ, ਕਾਮਰੇਡ ਸੁਖਦੇਵ ਸਿੰਘ ਧੂੜਕੋਟ, ਕਾਮਰੇਡ ਵੀਰ ਸਿੰਘ, ਸ਼ਿਵ ਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ, ਜਸਵਿੰਦਰ ਸਿੰਘ ਜਨਰਲ ਸਕੱਤਰ, ਆਤਮਾ ਸਿੰਘ ਚੜਿੱਕ ਗ਼ਜ਼ਲਗੋ, ਹਾਕਮ ਸਿੰਘ ਧਾਲੀਵਾਲ, ਗਿਆਨ ਸਿੰਘ ਡੀ ਪੀ ਆਰ ਓ, ਗੁਲਾਬ ਸਿੰਘ ਮਨਾਵਾਂ, ਦਰਸ਼ਨ ਸਿੰਘ ਭੁੱਲਰ, ਬਲਕਰਨਜੀਤ ਕੌਰ ਪੁਤਰੀ ਲਾਲ ਸਿੰਘ ਢਿੱਲੋਂ, ਹਰਨੇਕ ਸਿੰਘ ਨੇਕ, ਮਾਹਲਾ ਸਿੰਘ, ਕਾਮਰੇਡ ਗੁਰਮੇਲ ਸਿੰਘ ਰੱਜੀਵਾਲਾ, ਡਾਕਟਰ ਨਵਦੀਪ ਜੌੜਾ, ਹਰਭਿੰਦਰ ਸਿੰਘ ਲਿਖਾਰੀ ਸਭਾ ਪੀਰ ਮੁਹੰਮਦ, ਕੁਲਵੰਤ ਸਿੰਘ ਧਾਲੀਵਾਲ, ਬਲਕਾਰ ਸਹੋਤਾ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਅਵਤਾਰ ਕਮਾਲ, ਜਗੀਰ ਖੋਖਰ, ਪ੍ਰਸਿੱਧ ਲੇਖਕ ਸਵ: ਤੇਰਾ ਸਿੰਘ ਚੰਨ ਜੀ ਦੇ ਸਪੁੱਤਰ ਦਿਲਦਾਰ ਸਿੰਘ, ਚਮਕੌਰ ਸਿੰਘ ਸਰਾਂ, ਐਡਵੋਕੇਟ ਮੀਨਾ ਸ਼ਰਮਾ, ਸ਼ਸ਼ੀ ਸ਼ਰਮਾ, ਅਮਰਜੀਤ ਸਨੇਰ੍ਹਵੀ, ਤਖਾਣਵੱਧ ਸਕੂਲ ਦੇ ਪ੍ਰਿੰਸੀਪਲ ਰਿਸ਼ੀ ਮਨਚੰਦਾ, ਮਨਦੀਪ ਕੁੰਦੀ ਤਖਤੂਪੁਰਾ, ਬੱਬਲੀ ਮੋਗਾ, ਬਲਦੇਵ ਸਿੰਘ ਕੋਕਰੀ ਬੁੱਟਰਾਂ, ਆਸ਼ਾ ਚੌਧਰੀ, ਡਾਕਟਰ ਇੰਦਰਬੀਰ ਸਿੰਘ ਗਿੱਲ, ਜਗਵਿੰਦਰ ਸਿੰਘ ਮੁਕੰਦਪੁਰ, ਗਿਆਨ ਕੌਰ ਲੰਢੇਕੇ ਸਮੇਤ ਅਨੇਕਾਂ ਮੁਲਾਜ਼ਮ ਆਗੂ, ਸਾਹਿਤਕਾਰ ਤੇ ਪੈਨਸ਼ਨਰ ਯੂਨੀਅਨ ਦੇ ਆਗੂ ਮੌਜੂਦ ਸਨ। ਸਵੈਜੀਵਨੀਕਾਰ ਲਾਲ ਸਿੰਘ ਤਖਾਣਵੱਧ ਨੇ ਆਪਣੇ ਸੰਘਰਸ਼ਮਈ ਦੌਰ ਦੇ ਸਾਥੀਆਂ ਹਰਨੇਕ ਸਿੰਘ ਨੇਕ ਅਤੇ ਮਾਹਲਾ ਸਿੰਘ ਨੂੰ ਪੁਸਤਕਾਂ ਭੇਟ ਕੀਤੀਆਂ।
———————————————————-
“ਬਲਕਾਰਾ’ ਨਾਵਲ ਗਿੱਲ ਰੌਤਾ ਨੇ ਕੀਤਾ ਜਾਰੀ, ਪਾਠਕਾਂ ਨੂੰ ਕਿਤਾਬਾਂ ਖਰੀਦ ਕੇ ਪੜ੍ਹਨ ਦੀ ਸਲਾਹ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਭਵਨਦੀਪ ਸਿੰਘ
ਪਿੰਡ ਰੌਂਤਾ ਵਿਖੇ ਉੱਘੇ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ ਆਪਣੇ ਵੱਡੇ ਵੀਰ ਲੇਖਕ ਰੌਂਤਾ ਬਲਜੀਤ ਦਾ ਨਾਵਲ “ਬਲਕਾਰਾ ‘ ਜਾਰੀ ਕੀਤਾ। ਉਹਨਾਂ ਨਾਲ ਲੇਖਕ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਵੀ ਮੌਜੂਦ ਸਨ। ਗੀਤਕਾਰ ਤੇ ਲੇਖਕ ਗਿੱਲ ਰੌਂਤਾ ਨੇ ਰੌਂਤਾ ਬਲਜੀਤ ਨੂੰ ਨਵੇਂ ਨਾਵਲ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੌਂਤਾ ਬਲਜੀਤ ਦੀ ਪਹਿਲਾਂ ਕਾਵਿ ਪੁਸਤਕ , ਮਿੱਟੀ ਦੇ ਪੁੱਤ ‘ ਵੀ ਛਪੀ ਸੀ ਹੁਣ ਉਸਦੀ ਦੂਜੀ ਪੁਸਤਕ ਨਾਵਲ ‘ਬਲਕਾਰਾ’ ਨਾਵਲ ਆਇਆ ਹੈ। ਇਹ ਨਾਵਲ 80 ਤੋਂ ਬਾਅਦ ਦੇ ਉਸ ਕਾਲੇ ਦੌਰ ਦੀ ਤਰਜਮਾਨੀ ਕਰਦਾ ਨਾਵਲ ਹੈ। ਉਮੀਦ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਵੇਗਾ । ਉਹਨਾਂ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਤੇ ਖਰੀਦਣ ਦੀ ਵੀ ਸਲਾਹ ਦਿੱਤੀ।
ਲੇਖਕ ਪਤਰਕਾਰ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਰੌਂਤਾ ਬਲਜੀਤ ਹੋਣਹਾਰ ਕਵੀ ਤੇ ਲੇਖਕ ਹੈ ਉਸ ਦਾ ਇਹ ਨਾਵਲ ਬਲਕਾਰਾ ਨਵੀਂ ਪੀੜੀ ਦੇ ਨੌਜਵਾਨਾਂ ਨੂੰ 84 ਦੇ ਦੁਖਾਂਤ ਅਤੇ ਉਸ ਸਮੇਂ ਦੇ ਦੌਰ ਬਾਰੇ ਭਰਪੂਰ ਖੁਲਾਸੇ ਕਰੇਗਾ। ਇਸ ਨਾਵਲ ਨੂੰ ਪੰਜਾਬੀ ਕਵੀ ਪਬਲੀਕੇਸ਼ਨਜ਼ ਨੇ ਛਾਪਿਆ ਹੈ। ਰਾਜ ਕਾਕੜਾ ਪ੍ਰਸਿੱਧ ਗੀਤਕਾਰ, ਗੁਲਾਬ ਸਿੱਧੂ ਗ਼ਾਇਕ, ਜੀ ਖਾਨ ਗ਼ਾਇਕ, ਰਾਜੂ ਗਿੱਲ, ਗੁਰਜੀਤ ਗਰੇਵਾਲ, ਡਾਕਟਰ ਰਾਜਵੀਰ ਸਿੰਘ ਰੌਂਤਾ, ਡਾਕਟਰ ਰਜਿੰਦਰ ਸਿੰਘ ਰੌਂਤਾ, ਜਗਰਾਜ ਜੱਸੀ, ਸੀਰਾ ਗਰੇਵਾਲ ਆਦਿ ਨੇ ਬਲਜੀਤ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ ਹੈ।
———————————————————-
ਜੈ ਹੋ ਰੰਗਮੰਚ ਵੱਲੋਂ ਪਿੰਡ ਬੁਰਜ ਹਮੀਰਾ ਦੇ “ਪਹਿਲਾ ਨਾਟਕ ਮੇਲਾ”
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ “ਪਹਿਲਾ ਨਾਟਕ ਮੇਲਾ” ਪਿੰਡ ਬੁਰਜ ਹਮੀਰਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੁਰਜ ਹਮੀਰਾ ਦੇ ਸਹਿਯੋਗ ਨਾਲ ਔਰਤ ਤੇ ਕਿਸਾਨ ਆਗੂ ਨਰਿੰਦਰ ਕੌਰ ਬੁਰਜ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਸਮਾਜ ਨੂੰ ਸੇਧ ਦਿੰਦੇ ਅਤੇ ਕੁਰੀਤੀਆਂ ਤੇ ਚੋਟ ਕਰਦੇ ਨਾਟਕ, ਕੋਰੀਓਗ੍ਰਾਫੀਆ ਪੇਸ਼ ਕੀਤੇ ਗਏ। ਇਸ ਮੌਕੇ ਟੀਮ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਵੱਲੋਂ ਦੋ ਨਾਟਕ ਬਾਗਾਂ ਦਾ ਰਾਖਾ ਅਤੇ ਸੁਲਗਦੀ ਧਰਤੀ ਦੀ ਪੇਸ਼ਕਾਰੀ ਕੀਤੀ ਗਈ। ਜਿਕਰ ਯੋਗ ਹੈ ਕਿ ਇਹ ਟੀਮ ਸਮਾਜ ਦੀ ਬਿਹਤਰੀ ਲਈ ਲਗਾਤਾਰ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰ ਰਹੀ ਹੈ। ਨਾਟਕ ਬਾਗਾਂ ਦਾ ਰਾਖਾ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਉੱਤੇ ਆਧਾਰਿਤ ਹੈ ਜੋ ਦੱਬੇ ਕੁਚਲੇ ਆਮ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ,ਬਾਲ ਮਜਦੂਰੀ ਅਤੇ ਜਾਤੀ ਵਿਤਕਰਿਆਂ ਉੱਤੇ ਚੋਟ ਕਰਦਾ ਹੈ , ਇਸ ਕਹਾਣੀ ਨੂੰ ਨਾਟਕਬੰਧ ਸੈਮੂਅਲ ਜੋਨ ਵੱਲੋਂ ਕੀਤਾ ਗਿਆ ਅਤੇ ਨਿਰਦੇਸ਼ਨਾ ਸੁਖਦੇਵ ਲੱਧੜ ਦੀ ਰਹੀ।ਏਸ ਨਾਟਕ ਦੇ ਵਿੱਚ ਵੱਖ ਵੱਖ ਪਾਤਰ ਨਿਭਾਏ ਸਨੀ ਕੁਮਾਰ, ਆਸ਼ੂ ਨਈਅਰ, ਸੁਖਦੇਵ ਲੱਧੜ, ਸੁਖਰਾਜ ਸਿੰਘ ਅਤੇ ਰਮਨਜੀਤ ਕੌਰ ਨੇ। ਦੂਜਾ ਨਾਟਕ ਸੁਲਗਦੀ ਧਰਤੀ ਦੇ ਲੇਖਕ ਬਲਰਾਜ ਸਾਗਰ ਨੇ ਤੇ ਇਹ ਨਾਟਕ ਮੌਜੂਦਾ ਹਾਲਾਤਾਂ ਦੀ ਗੱਲ ਕਰਦਾ ਨਸ਼ੇ, ਭਰੂਣ ਹੱਤਿਆ, ਨਿਘਰਦੀ ਕਿਸਾਨੀ ਤੇ ਚੋਟ ਕਰਦਾ। ਇਸ ਨਾਟਕ ਦੇ ਨਿਰਦੇਸ਼ਕ ਸੁਖਦੇਵ ਲੱਧੜ ਹਨ ਤੇ ਏਸ ਨਾਟਕ ਵਿੱਚ ਪਾਤਰ ਨਿਭਾਉਣ ਵਾਲੇ ਕਲਾਕਾਰ ਆਸ਼ੂ ਨਈਅਰ, ਸੁਖਦੇਵ ਲੱਧੜ, ਸਨੀ ਕੁਮਾਰ, ਰਮਨਜੀਤ ਕੌਰ ਅਤੇ ਸਮਰੀਨ ਕੌਰ ਸਨ।
ਸਾਊਡ ਸਿਸਟਮ ਦੀ ਜੁੰਮੇਵਾਰ ਗੁਰਪ੍ਰੀਤ ਗਿੱਲ (ਗੁਪਤਾ ਸਾਊਡ) ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਇਹ ਦੋਵੇਂ ਨਾਟਕ ਬੜੇ ਧਿਆਨ ਨਾਲ ਵੇਖੇ। ਆਪਣੇ ਭਾਸ਼ਣ ਵਿੱਚ ਨਰਿੰਦਰ ਕੌਰ ਬੁਰਜ ਨੇ ਕਿਹਾ ਕਿ ਸਮਾਜ ਲਈ ਸਾਡੇ ਫਰਜਾਂ ਨੂੰ ਨਿਭਾਉਣ ਲਈ ਅਜਿਹੇ ਪ੍ਰੋਗਰਾਮ ਪਿੰਡ ਵਿੱਚ ਅੱਗੇ ਤੋਂ ਵੱਡੇ ਪੱਧਰ ਉੱਤੇ ਕੀਤੇ ਜਾਣਗੇ। ਨਾਟਕਾਂ ਦੀ ਪੇਸ਼ਕਾਰੀ ਉਪਰੰਤ ਟੀਮ ਨੂੰ ਸਨਮਾਨਿਤ ਕੀਤਾ ਗਿਆ।
———————————————————-
ਗਲੋਬਲ ਫਲਾਇਅਰਜ਼ ਨੇ ਲਵਾਇਆ ਹਰਜਿੰਦਰ ਕੌਰ ਦਾ ਯੂਕੇ ਦਾ ਵਿਜਟਰ ਵੀਜ਼ਾ
ਨਿਹਾਲ ਸਿੰਘ ਵਾਲਾ / 09 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਗਲੋਬਲ ਫਲਾਇਰਜ਼ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ (ਮਿੰਨੀ ਬੱਸ ਸਟੈਂਡ ਲੋਪੋ ਰੋਡ ਬੱਧਨੀ ਕਲਾਂ) ਵਿਖੇ ਵੱਲੋ ਲਗਾਤਾਰ ਵਿਦੇਸ਼ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ , ਉਥੇ ਹੀ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਵੀਜ਼ਾ ਅਤੇ ਵਿਜ਼ਿਟਰ ਵੀਜ਼ੇ ‘ਚ ਮੁਹਾਰਤ ਹਾਸਿਲ ਕਰ ਚੁੱਕੀ ਇਸ ਸੰਸਥਾ ਵੱਲੋਂ ਹਰਜਿੰਦਰ ਕੌਰ ਪਤਨੀ ਪਰਮਜੀਤ ਸਿੰਘ ਪਿੰਡ ਮੱਲੇਆਣਾ, ਜਿਲਾ ਮੋਗਾ ਦਾ ਯੂਕੇ ਦਾ ਵਿਜਟਰ ਵੀਜ਼ਾ ਲਗਵਾਇਆ ਗਿਆ ਹੈ। ਗਲੋਬਲ ਫਲਾਇਅਰਜ਼ ਦੇ ਚੇਅਰਮੈਨ ਰਜਤ ਪਲਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਕਾਨੂੰਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਫਾਇਲਾਂ ਤਿਆਰ ਕਰਕੇ ਹੀ ਕਨੇਡਾ, ਯੂ.ਕੇ. , ਅਸਟ੍ਰੇਲੀਆ ਜਾਣ ਲਈ ਅੰਬੈਸੀ ਕੋਲ ਕੇਸ ਅਪਲਾਈ ਕੀਤਾ ਜਾਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਐਮ ਡੀ ਰਜਤ ਪਲਤਾ ਜੀ ਨੇ ਦੱਸਿਆ ਕਿ ਹਰਜਿੰਦਰ ਕੌਰ ਦਾ ਵੀਜ਼ਾ ਸਿਰਫ ਅੱਠ ਦਿਨਾਂ ਦੇ ਵਿੱਚ ਲਗਵਾਇਆ ਗਿਆ। ਜੇਕਰ ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰ ਸਕਦੇ ਹੋ।
ਇਸ ਮੌਕੇ ਹਰਜਿੰਦਰ ਕੌਰ ਅਤੇ ਉਸ ਦੇ ਪਰਿਵਾਰ ਨਾਲ ਖੁਸ਼ੀ ਜਾਹਰ ਕਰਦਿਆਂ ਐਮ ਡੀ ਰਜਤ ਪਲਤਾ ਨੇ ਪੂਰੇ ਸਟਾਫ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
———————————————————-
ਭਾਈ ਕੁਲਦੀਪ ਸਿੰਘ ਰੌਂਤਾ ਨੇ ਗੁਰਮਿਤ ਨਾਲ ਜੋੜਿਆ
ਸਾਨੂੰ ਸਿੱਖੀ ਸੇਵਕੀ ਨਾਲ ਜੁੜ ਕੇ ਹੀ ਦਾਤਾਂ ਮਿਲਦੀਆਂ ਹਨ ਅਤੇ ਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੀਏ -ਭਾਈ ਕੁਲਦੀਪ ਸਿੰਘ
ਨਿਹਾਲ ਸਿੰਘ ਵਾਲਾ / 03 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਪਿੰਡ ਰੌਤਾ ਦੇ ਧਰਮਸ਼ਾਲਾ ਦੱਗੋ ਕੀ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਭੋਗ ਪਾਏ ਗਏ। ਇਸ ਸਮੇ ਪ੍ਰਸਿੱਧ ਕੀਰਤਨੀਏ ਭਾਈ ਕੁਲਦੀਪ ਸਿੰਘ ਰੌਂਤਾ ਨੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਅਤੇ ਸੰਗਤਾਂ ਨੇ ਰਸਭਿਨਾਂ ਕੀਰਤਨ ਸਰਵਣ ਕੀਤਾ। ਵਿਸ਼ੇਸ਼ ਸਨਮਾਨ ਪ੍ਰਾਪਤ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਿੱਖੀ ਸੇਵਕੀ ਨਾਲ ਜੁੜ ਕੇ ਹੀ ਦਾਤਾਂ ਮਿਲਦੀਆਂ ਹਨ ਅਤੇ ਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੀਏ। ਪੱਤਰਕਾਰ ਡਾਕਟਰ ਰਾਜਵਿੰਦਰ ਰੌਂਤਾ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਸਮੇਂ ਪਿੰਡ ਦੇ ਪਤਵੰਤੇ ਅਤੇ ਪਿੰਡ ਵਾਸੀ ਮੌਜੂਦ ਸਨ। ਗੁਰ ਕਾ ਲੰਗਰ ਅਤੁੱਟ ਵਰਤਿਆ।
ਬੀਬੀ ਅਮਨਦੀਪ ਕੌਰ ਸਪਤਨੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਮਨਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਬਰਿੰਦਰ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਸਰਪੰਚ ਗੁਰਸੇਵਕ ਸਿੰਘ, ਡਾਕਟਰ ਰਾਜਵੀਰ ਸਿੰਘ ਰੌਂਤਾ ਆਦਿ ਨੇ ਸੰਬੋਧਨ ਕਰਦਿਆਂ ਅਖੰਡ ਪਾਠ ਕਰਾਉਣ ਵਾਲੇ ਨੌਜਵਾਨਾਂ ਅਤੇ ਸਮੁੱਚੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।
———————————————————-
ਸਮਾਲਸਰ ਦੀ ਕਾਵਿ-ਪੁਸਤਕ “ਜ਼ਿੰਦਗੀ ਦੇ ਪਰਛਾਵੇਂ” ਨੂੰ ਏਕਮ ਨਜ਼ਮ ਪੁਰਸਕਾਰ
ਨਿਹਾਲ ਸਿੰਘ ਵਾਲਾ / 02 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਏਕਮ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਪਿੱਛਲੇ ਦਿਨੀਂ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਏਕਮ ਨਜ਼ਮ ਪੁਰਸਕਾਰ ਲਈ ਜ਼ਿੰਦਗੀ ਦੇ ਪਰਛਾਵੇੰ ਕਾਵਿ-ਪੁਸਤਕ ਨੂੰ ਚੁਣਿਆ ਗਿਆ। ਜਿਕਰਯੋਗ ਹੈ ਕਿ ਚਰਚਿਤ ਕਾਵਿ-ਪੁਸਤਕ ਜ਼ਿੰਦਗੀ ਦੇ ਪਰਛਾਵੇਂ ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਸੱਤਵਾਂ ਏਕਮ ਨਜ਼ਮ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਏਕਮ ਗ਼ਜ਼ਲ ਪੁਰਸਕਾਰ ਗੁਰਦੀਪ ਸਿੰਘ ਸੈਣੀ ਦੇ ਗ਼ਜ਼ਲ ਸੰਗ੍ਰਹਿ ਨੂੰ ਮਿਲੇਗਾ। ਇਹ ਪੁਰਸਕਾਰ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਭਾਈ ਵੀਰ ਸਿੰਘ ਨਿਵਾਸ ਅਸਥਾਨ (ਲਾਰੈਂਸ ਰੋਡ) ਅੰਮ੍ਰਿਤਸਰ ਵਿਖੇ ਏਕਮ ਸਾਹਿਤ ਮੰਚ ਵੱਲੋਂ ਕੀਤੇ ਜਾ ਰਹੇ ਆਪਣੇ ਸਲਾਨਾ ਸਮਾਗਮ ਦੌਰਾਨ ਦਿੱਤੇ ਜਾਣਗੇ।
ਜਸਵੰਤ ਗਿੱਲ ਸਮਾਲਸਰ ਉੱਘਾ ਤੇ ਲੋਕ ਪੱਖੀ ਕਵੀ ਹੈ। ਵਿਦੇਸ਼ ਰਹਿ ਕੇ ਮਿੱਟੀ ਦੇ ਲੋਕਾਂ ਨਾਲ ਜੁੜਿਆ ਹੈ ਅਤੇ ਬਰਾਬਰਤਾ ਦੇ ਸਮਾਜ ਸਿਰਜਣ ਲਈ ਪ੍ਰਤੀਬੱਧ ਸ਼ਾਇਰ ਹੈ। ਡਾ ਜਸਪਾਲ ਜੀਤ, ਸੁਤੰਤਰ ਰਾਏ, ਰਾਜਵਿੰਦਰ ਰੌਂਤਾ, ਪਰਸ਼ੋਤਮ ਪੱਤੋਂ, ਬੱਬੀ ਪੱਤੋਂ, ਗੁਰਦੀਪ ਲੋਪੋ, ਚਰਨਜੀਤ ਸਮਾਲਸਰ, ਭੋਲਾ ਲੰਡੇ, ਸਾਧੂ ਰਾਮ ਲੰਗੇਆਣਾ, ਮੁਕੰਦ ਕਮਲ ਆਦਿ ਨੇ ਮੁਬਾਰਕ ਬਾਦ ਦਿੱਤੀ ਹੈ।
———————————————————-
ਗਲੋਬਲ ਫਲਾਇਅਰਜ਼ ਨੇ ਲਵਾਇਆ ਗੁਰਜੀਤ ਸਿੰਘ ਦਾ ਯੂਕੇ ਵਿੱਚ ਬੈਠਿਆਂ ਕੈਨੇਡਾ ਦਾ ਵਿਜਟਰ ਵੀਜ਼ਾ
ਬਧਨੀ ਕਲਾਂ / 02 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਗਲੋਬਲ ਫਲਾਇਰਜ਼ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਮਿੰਨੀ ਬੱਸ ਸਟੈਂਡ ਲੋਪੋ ਰੋਡ ਬੱਧਨੀ ਕਲਾਂ (ਮੋਗਾ) ਲਗਾਤਾਰ ਵਿਦੇਸ਼ ਵਿੱਚ ਪੜਾਈ ਕਰਨ ਵਾਲੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ , ਜੋਕਿ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਵੀਜ਼ਾ ਅਤੇ ਵਿਜ਼ਿਟਰ ਵੀਜ਼ੇ ‘ਚ ਮੁਹਾਰਤ ਹਾਸਿਲ ਕਰ ਚੁੱਕੀ। ਇਸ ਸੰਸਥਾ ਵੱਲੋਂ ਗੁਰਜੀਤ ਸਿੰਘ ਸਪੁੱਤਰ ਭਰਪੂਰ ਸਿੰਘ ਪਿੰਡ ਸੰਧੂ ਕਲਾਂ ਜਿਲਾ ਬਰਨਾਲਾ ਦਾ ਕੈਨੇਡਾ ਦਾ ਵਿਜਟਰ ਵੀਜ਼ਾ ਲਗਵਾਇਆ ਗਿਆ। ਗਲੋਬਲ ਫਲਾਇਅਰਜ਼ ਦੇ ਚੇਅਰਮੈਨ ਰਜਤ ਪਲਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਕਾਨੂੰਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਫਾਇਲਾਂ ਤਿਆਰ ਕਰਕੇ ਹੀ ਕਨੇਡਾ, ਯੂ.ਕੇ, ਅਸਟ੍ਰੇਲੀਆ ਜਾਣ ਲਈ ਅੰਬੈਸੀ ਕੋਲ ਕੇਸ ਅਪਲਾਈ ਕੀਤਾ ਜਾਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਐਮ ਡੀ ਰਜਤ ਪਲਤਾ ਨੇ ਦੱਸਿਆ ਯੂਕੇ ਵਿੱਚ ਬੈਠਿਆਂ ਹੀ ਗੁਰਜੀਤ ਸਿੰਘ ਦਾ ਕੈਨੇਡਾ ਦਾ ਵਿਜਿਟਰ ਵੀਜ਼ਾ ਲਗਾਇਆ ਇਸ ਮੌਕੇ ਗੁਰਜੀਤ ਸਿੰਘ ਅਤੇ ਉਸਦੀ ਪਰਿਵਾਰ ਨਾਲ ਖੁਸ਼ੀ ਜਾਹਿਰ ਕਰਦੇ ਐਮ ਡੀ ਰਜਤ ਪਲਤਾ ਜੀ ਨੇ ਦੱਸਿਆ ਕਿ ਗੁਰਜੀਤ ਸਿੰਘ ਨਾਲ ਸਾਡੀ ਫੋਨ ਤੇ ਹੀ ਗੱਲ ਹੁੰਦੀ ਸੀ ਅਤੇ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੰਸਥਾ ਵਿੱਚ ਆਉਣ ਦੀ ਲੋੜ ਨਹੀਂ ਪਈ। ਜੇਕਰ ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰ ਸਕਦੇ ਹੋ।
ਇਸ ਮੌਕੇ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਖੁਸ਼ੀ ਜਾਹਰ ਕਰਦਿਆਂ ਐਮ ਡੀ ਰਜਤ ਪਲਤਾ ਨੇ ਪੂਰੇ ਸਟਾਫ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
———————————————————-
ਸਰਕਲ ਸਮਾਲਸਰ ਦੀ ਮਹੀਨਾਵਾਰ ਮੀਟਿੰਗ ਹੋਈ
ਨਿਹਾਲ ਸਿੰਘ ਵਾਲਾ / 02 ਅਪ੍ਰੈਲ 2025 / ਰਾਜਵਿੰਦਰ ਰੌਂਤਾ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਸਰਕਲ ਸਮਾਲਸਰ ਦੀ ਮੀਟਿੰਗ ਵਿਸ਼ਵ ਕਰਮਾ ਧਰਮਸ਼ਾਲਾ ਵਿਚ ਹੋਈ। ਮੀਟਿੰਗ ਡਾਕਟਰ ਪਰਧਾਨ ਗੁਰਚਰਨ ਸਿੰਘ ਸਾਹੋ ਕੇ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋ ਪਹਿਲਾ ਵਿੱਛੜੀਆਂ ਰੂਹਾਂ ਦੇ ਦਿਹਾਂਤ ਤੇ 2 ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਡਾਕਟਰ ਪ੍ਰਧਾਨ ਗੁਰਚਰਨ ਸਿੰਘ ਨੇ ਡਾਕਟਰ ਸਾਥੀਆ ਨੂੰ ਨਸ਼ਾ ਰਹਿਤ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ ਗਿਆ।
ਮੀਟਿੰਗ ਵਿੱਚ ਡਾਕਟਰ ਗੁਰਮੇਲ ਸਿੰਘ ਮਾਛੀ ਕੇ ਪੰਜਾਬ ਜਰਨਲ ਸਕੱਤਰ ਬਲਾਕ ਪ੍ਰਧਾਨ ਗੁਰਮੇਲ ਸਿੰਘ ਅਤੇ ਸੇਵਾ ਸੰਮਤੀ ਡਾਕਟਰ ਬਲਰਾਜ ਸਿੰਘ ਸਮਾਲਸਰ ਆਪਣੇ ਸਾਥੀਆ ਸਮੇਤ ਹਾਜ਼ਰ ਹੋਏ। ਮੀਟਿੰਗ ਵਿੱਚ ਹਾਜ਼ਰ ਡਾਕਟਰ ਅਵਤਾਰ ਸਿੰਘ ਸੇਖਾ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ ਸੇਖਾ, ਸਿੰਦਰਪਾਲ ਸਿੰਘ ਮਲਕੇ, ਗੁਰਜੀਤ ਸਿੰਘ ਸਾਹੋਕੇ, ਗੁਰਤੇਜ ਸਿੰਘ ਚੀਦਾ, ਜਸਵਿੰਦਰ ਸਿੰਘ ਭਲੂਰ, ਜਸਪ੍ਰੀਤ ਸਿੰਘ ਮੌੜ, ਸੋਮਨਾਥ ਸੇਖਾਖੁਰਦ, ਹਰਪ੍ਰੀਤ ਸਿੰਘ ਭਲੂਰ, ਯੋਗਰਾਜ ਸਿੰਘ ਸੇਖਾ, ਗੁਰਪ੍ਰੀਤ ਸਿੰਘ ਮਲਕੇ, ਗੁਰਪਿਆਰ ਸਿੰਘ ਮਲਕੇ ਜਿਲਾ ਕਮੇਟੀ ਮੈਂਬਰ, ਕੁਲਦੀਪ ਸਿੰਘ ਲੰਡੇ, ਨਿਰਮਲ ਸਿੰਘ ਰੇਡੇ, ਅਤੇ ਬਠਿੰਡੇ ਤੋ ਗੋਲਡ ਮੈਡੀਕਾ ਹਸਪਤਾਲ ਵਲੋ ਆਏ ਹੋਏ ਡਾਕਟਰਾ ਨੇ ਆਪਣੇ ਹਸਪਤਾਲ ਵਿੱਚ ਹੋ ਰਹੇ ਇਲਾਜ ਅਤੇ ਬਿਮਾਰੀਆ ਦੇ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ।
———————————————————-
ਸਰਬੱਤ ਦਾ ਭਲਾ ਟਰੱਸਟ ਵੱਲੋ 85 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ
ਮੱਖੂ / 31 ਮਾਰਚ 2025/ ਭਵਨਦੀਪ ਸਿੰਘ
ਪੂਰੀ ਦੁਨੀਆਂ ਵਿੱਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਮੱਖੂ ਇਲਾਕੇ ਨਾਲ ਸਬੰਧਿਤ 85 ਜਰੂਰਤਮੰਦ, ਵਿਧਵਾਵਾਂ ਅਤੇ ਅੰਗਹੀਣ ਅਤੇ ਲੋੜਵੰਦ ਪਰਿਵਾਰਾਂ ਨੂੰ 65 ਹਜ਼ਾਰ ਪੰਜ ਸੋ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵਿਸ਼ੇਸ਼ ਤੌਰ ਤੇ ਪਹੁੰਚੇ ਸ ਇਕਬਾਲ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ, ਸ ਸੁਖਦੇਵ ਸਿੰਘ ਵਿੰਝੋ ਕੇ ਕਾਬਲ ਸਿੰਘ ਚੇਅਰਮੈਨ ਬੂਟੇ ਵਾਲਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਵੰਡੇ ਗਏ। ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਮੈਂਬਰ ਮਹਾਂਵੀਰ ਸਿੰਘ ਕਿਰਨ ਪੇਂਟਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ. ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਾਰਜ ਬਿਨਾਂ ਕਿਸੇ ਤੋਂ ਮੱਦਦ ਲਏ ਬਗੈਰ ਆਪਣੀ ਕਿਰਤ ਕਮਾਈ ਵਿੱਚੋਂ ਲਗਾਤਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਅੰਦਰ 175 ਮਹੀਨਾਵਾਰ ਪੈਨਸ਼ਨਾਂ, ਪੰਜ ਅਧੁਨਿਕ ਸਹੂਲਤਾਂ ਵਾਲੀਆਂ ਮੈਡੀਕਲ ਲੈਬੋਰਟਰੀਆਂ, ਇੱਕ ਫਿਜ਼ੀਓਥਰੈਪੀ ਸੈਂਟਰ, ਅੱਖਾਂ ਦੇ ਫਰੀ ਚੈੱਕਅਪ ਕੈਂਪ, ਫਰੀ ਡਾਇਲਸਿਸ ਕਿੱਟਾਂ, ਐਂਬੂਲੈਂਸ, ਕੰਪਿਊਟਰ ਸੈਂਟਰ ਅਤੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ, ਸਕੂਲਾ ਵਿੱਚ ਵਿਦਿਆਰਥੀਆਂ ਦੇ ਲਈ ਸਾਫ਼ ਪਾਣੀ ਪੀਣ ਲਈ ਆਰ ਓ ਇਹ ਸੇਵਾਵਾਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਹਨ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸ. ਇਕਬਾਲ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਮੱਖੂ, ਸੁਖਦੇਵ ਸਿੰਘ ਵਿੰਝੋ ਕੇ, ਕਾਬਲ ਸਿੰਘ ਚੇਅਰਮੈਨ ਬੂਟੇ ਵਾਲਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕਿਰਨ ਪੇਂਟਰ ਅਤੇ ਮਨਪ੍ਰੀਤ ਸਿੰਘ ਰਮਨਜੋਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
———————————————————-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਕਾਰੀ ਹਾਈ ਸਕੂਲ ਝੋਕ ਹਰੀਹਰ ਨੂੰ ਕੀਤਾ ਆਰ ਓ ਸਿਸਟਮ ਭੇਂਟ
ਓਬਰਾਏ ਵੱਲੋਂ ਸਕੂਲ ਦੀ ਲਾਇਬ੍ਰੇਰੀ ਲਈ ਵਿਦਿਆਰਥੀਆਂ ਲਈ 400 ਕਿਤਾਬਾਂ ਭੇਂਟ ਕੀਤੀਆਂ ਗਈਆਂ
ਫਿਰੋਜਪੁਰ / 31 ਮਾਰਚ 2025/ ਭਵਨਦੀਪ ਸਿੰਘ
ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਦੇ ਅਨੇਕਾਂ ਕਾਰਜ ਜਾਰੀ ਹਨ।ਇਸ ਲੜੀ ਤਹਿਤ ਡਾਕਟਰ ਐਸ ਪੀ ਸਿੰਘ ਓਬਰਾਏ ਅਤੇ ਸ. ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਸਰਕਾਰੀ ਹਾਈ ਸਕੂਲ ਵਾਲਾ ਝੋਕ ਹਰੀ ਹਰ (ਫਿਰੋਜ਼ਪੁਰ) ਵਿਖੇ ਵਿਦਿਆਰਥੀਆਂ ਨੂੰ ਸਾਫ ਪਾਣੀ ਮੁਹੱਇਆ ਕਰਵਾਉਣ ਲਈ ਆਰ ਓ ਸਿਸਟਮ ਭੇਂਟ ਕੀਤਾ ਗਿਆ ਜਿਸ ਦਾ ਰਸਮੀ ਉਦਘਾਟਨ ਪੰਜਾਬ ਪ੍ਰਧਾਨ ਸਾਊਥ ਵੈਸਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ ਗੁਰਬਿੰਦਰ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਮਿੰਕਲ ਬਜਾਜ ਸਪੋਕਸਪਰਸਨ ਬੀਜੇਪੀ ਪੰਜਾਬ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਜ਼ਿਲਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜਰਨਲ ਸਕੱਤਰ ਪਾਲ ਸਿੰਘ ਅਤੇ ਸਿਟੀ ਅਤੇ ਛਾਉਣੀ ਦੇ ਇੰਚਾਰਜ ਬਲਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਡਾਕਟਰ ਐਸ ਪੀ ਸਿੰਘ ਓਬਰਾਏ ਨੂੰ ਸਕੂਲ ਵੱਲੋਂ ਆਰ ਉ ਸਿਸਟਮ ਲਗਾਏ ਜਾਣ ਦੀ ਬੇਨਤੀ ਕੀਤੀ ਗਈ ਸੀ ਅਤੇ ਡਾਕਟਰ ਓਬਰਾਏ ਵਲੋਂ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਤਰੁੰਤ ਪ੍ਰਵਾਨਗੀ ਦਿੱਤੀ ਗਈ। ਡਾ. ਓਬਰਾਏ ਵੱਲੋਂ ਸਕੂਲ ਦੀ ਲਾਇਬ੍ਰੇਰੀ ਲਈ ਵਿਦਿਆਰਥੀਆਂ ਲਈ 400 ਕਿਤਾਬਾਂ ਭੇਂਟ ਕੀਤੀਆਂ ਗਈਆਂ ਅਤੇ 51 ਹਜ਼ਾਰ ਰੁਪਏ ਸਕੂਲ ਦੀ ਲਾਈਬ੍ਰੇਰੀ ਦੀਆਂ ਅਲਮਾਰੀਆਂ ਅਤੇ ਲਾਈਬ੍ਰੇਰੀ ਦੇ ਹੋਰ ਜ਼ਰੂਰੀ ਸਮਾਨ ਲੈਣ ਲਈ ਦਿੱਤੇ ਗਏ।
ਸਕੂਲ ਦੇ ਪ੍ਰਿੰਸੀਪਲ ਸ. ਅਵਤਾਰ ਸਿੰਘ ਵੱਲੋਂ ਅਤੇ ਸਟਾਫ ਵੱਲੋਂ ਡਾਕਟਰ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀਮ ਅਸ਼ਵਨੀ ਕੁਮਾਰ ਸ਼ਰਮਾ, ਮੈਡਮ ਨੀਨਾ, ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ, ਸਿਟੀ ਅਤੇ ਛਾਉਣੀ ਇਸਤਰੀ ਵਿੰਗ ਇੰਚਾਰਜ ਤਲਵਿੰਦਰ ਕੌਰ, ਮੈਂਬਰ ਰਣਧੀਰ ਜੋਸ਼ੀ ਗੁਰਬਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ ਅਤੇ ਪਤਵੰਤੇ ਹਾਜਰ ਸਨ।
———————————————————-
ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ
ਤਲਵੰਡੀ ਭਾਈ / 27 ਮਾਰਚ 2025/ ਭਵਨਦੀਪ ਸਿੰਘ
ਸਮਾਜ ਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਭਾਈ ਵਿੱਚ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 15 ਜਰੂਰਤ ਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ ਵੱਲੋਂ ਵੰਡੇ ਗਏ।
ਸੰਸਥਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ। ਜਿਨ੍ਹਾਂ ਵਿੱਚ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ, ਅੱਖਾਂ ਦੇ ਕੈਂਪ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ, ਮੈਡੀਕਲ ਸਹਾਇਤਾ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ ਓ ਲਗਾਏ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਇੰਚਾਰਜ ਤਲਵੰਡੀ ਭਾਈ ਮੈਡਮ ਜਸਪ੍ਰੀਤ ਕੌਰ, ਪ੍ਰੇਮ ਮਨਚੰਦਾ ਹਾਜ਼ਰ ਸਨ।
———————————————————-
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਹਟਾਉਣ ਦੀ ਸੰਤ ਗੁਰਦੀਪ ਸਿੰਘ ਚੰਦਪੁਰਾਣਾ ਵਲੋਂ ਸਖਤ ਨਿੰਦਾ
ਬਾਘਾਪੁਰਾਣਾ / 26 ਮਾਰਚ 2025/ ਰਾਜਿੰਦਰ ਸਿੰਘ ਕੋਟਲਾ
ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣੇ ਵਾਲਿਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਨੇ ਹਿਮਾਚਲ ਪ੍ਰਦੇਸ਼ ਦੇ ਪੁਲਿਸ ਪ੍ਰਸ਼ਾਸਨ ਵਲੋਂ ਗੁਰਦੁਆਰਿਆਂ ਤੇ ਹੋਰ ਸਥਾਨਾਂ ‘ਤੇ ਲੱਗੀਆਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਹਟਾਉਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਹ ਸ਼ਬਦ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਦੇ ਸ਼ਰਧਾਲੂ ਸਵ: ਜੀਤਾ ਸਿੰਘ ਨੰਬਰਦਾਰ ਜਨੇਰ ਦੇ ਗ੍ਰਹਿ ਵਿਖੇ ਪ੍ਰੈੱਸ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਸਿੱਖ ਕੌਮ ਦੇ ਮਾਨ ਸਨਮਾਨ, ਇਤਿਹਾਸ ਤੇ ਆਸਥਾ ‘ਤੇ ਸਿੱਧਾ ਹਮਲਾ ਹਨ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਨੇ ਆਪਣੇ ਜੀਵਨ ਦੌਰਾਨ ਹਮੇਸ਼ਾ ਧਾਰਮਿਕ ਅਸੂਲਾਂ ‘ਤੇ ਚੱਲਣ ਦੀ ਸਿੱਖਿਆ ਦਿੱਤੀ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਪ੍ਰੇਰਨਾ ਦਿੰਦੇ ਸਨ। ਅੱਜ ਵੀ ਉਨ੍ਹਾਂ ਦੀ ਸੋਚ ਅਤੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਧਾਰਮਿਕ ਅਤੇ ਸੋਸ਼ਲ ਕੰਮਾਂ ਨਾਲ ਜੁੜ ਰਹੇ ਹਨ।
ਬਾਬਾ ਜੀ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਹਿਮਾਚਲ ਪ੍ਰਦੇਸ਼ ਸਰਕਾਰ ਦੀ ਮਨੋਵ੍ਰਿਤੀ ਨੂੰ ਦਰਸਾਉਂਦੀ ਹੈ। ਇਹ ਕੇਵਲ ਤਸਵੀਰਾਂ ਹਟਾਉਣ ਦੀ ਗੱਲ ਨਹੀਂ ਸਗੋਂ ਇਹ ਸਿੱਖੀ ਦਾ ਇਤਿਹਾਸ ਮਿਟਾਉਣ ਦੀ ਯੋਜਨਾ ਦਾ ਹਿੱਸਾ ਲੱਗਦੀ ਹੈ ਜੋ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਜੀਤਾ ਸਿੰਘ ਦੇ ਪਿਤਾ ਗੁਰਤੇਜ ਸਿੰਘ, ਚਾਚਾ ਸਾਧੂ ਸਿੰਘ, ਦਰਸ਼ਨ ਸਿੰਘ ਡਰੋਲੀ ਭਾਈ, ਸੋਹਣ ਸਿੰਘ, ਭਗਵੰਤ ਸਿੰਘ ਆਦਿ ਪਰਿਵਾਰਿਕ ਮੈਂਬਰ ਵੀ ਹਾਜਰ ਸਨ।
———————————————————-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਮੱਲਾਂ ਵਾਲਾ / 23 ਮਾਰਚ 2025/ ਭਵਨਦੀਪ ਸਿੰਘ ਪੁਰਬਾ
ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾਕਟਰ ਆਰ ਐਸ ਅਟਵਾਲ ਦੀ ਯੋਗ ਅਗਵਾਈ ਵਿੱਚ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪਿੰਡ ਮੱਲੂਵਾਲੀਏ ਵਾਲਾ ਵਿਖੇ ਅੱਖਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸਦਾ ਰਸਮੀ ਉਦਘਾਟਨ ਬਾਬਾ ਸ਼ਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਬਾਬਾ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸਭਰਾਂ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਹਨਾਂ ਵੱਲੋਂ ਟਰੱਸਟ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਅਤੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੋਰਾਨ 547 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਅਤੇ 225 ਮਰੀਜ਼ਾਂ ਦੀ ਨਿਗਾਹ ਦੀਆਂ ਐਨਕਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਗਈਆਂ ਅਤੇ ਡਾਕਟਰ ਮਹੇਸ਼ ਜਿੰਦਲ ਅਤੇ ਡਾ ਸੁਖਜੀਵਨ ਸਿੰਘ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਚੈੱਕਅੱਪ ਦੌਰਾਨ 110 ਮਰੀਜ ਅਪਰੇਸ਼ਨ ਕਰਨ ਲਈ ਯੋਗ ਪਾਏ ਗਏ, ਜਿਹਨਾਂ ਦੇ ਜ਼ਰੂਰੀ ਟੈਸਟ ਕਰਨ ਉਪਰੰਤ ਅਪਰੇਸ਼ਨ ਕੀਤੇ ਜਾਣਗੇ। ਇਸ ਕੈਂਪ ਦੌਰਾਨ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਮੱਲੂਵਾਲੀਏ ਵਾਲਾ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਆਉਣ ਵਾਲੇ ਮਰੀਜ਼ਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਹਨਾਂ ਦੇ ਨਾਲ ਪਹੁੰਚੇ ਸਤਨਾਮ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਸਤਪਾਲ ਚਾਵਲਾ, ਸੁਰਜੀਤ ਸਿੰਘ, ਗੁਰਦੇਵ ਸਿੰਘ, ਦਵਿੰਦਰ ਸਿੰਘ ਪਤਵੰਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਕੁਲਬੀਰ ਸਿੰਘ ਜ਼ੀਰਾ ਵੱਲੋਂ ਡਾਕਟਰ ਓਬਰਾਏ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਛਾਬੜਾ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਬਲਵਿੰਦਰ ਕੌਰ ਲਹੁਕੇ, ਇੰਚਾਰਜ ਤਲਵੰਡੀ ਭਾਈ ਮੈਡਮ ਜਸਪ੍ਰੀਤ ਕੌਰ,ਲੈਬ ਇੰਚਾਰਜ ਜ਼ੀਰਾ ਜਗਸੀਰ ਸਿੰਘ, ਕਿਰਨ ਪੇਂਟਰ, ਮਨਪ੍ਰੀਤ ਸਿੰਘ, ਰਮਨਜੋਤ ਸਿੰਘ, ਵੀਰਪਾਲ ਕੌਰ, ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ, ਹਰਜਿੰਦਰ ਸਿੰਘ ਟੱਲੀ ਗੁਲਾਮ, ਰਿਤੂ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ ਨੰਬਰਦਾਰ, ਸ. ਬੂਟਾ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਬੱਬੂ, ਸ਼ਿੰਗਾਰਾ ਸਿੰਘ, ਸੁਖਰਾਜ ਸਿੰਘ, ਡਾ. ਤਿਲਕ ਸਿੰਘ, ਜੱਥੇਦਾਰ ਹਰਮੇਲ ਸਿੰਘ, ਜੱਥੇਦਾਰ ਜੋਗਿੰਦਰ ਸਿੰਘ, ਸ਼ਿੰਦਰ ਸਿੰਘ, ਕੁਲਵੰਤ ਸਿੰਘ ਸ਼ੇਰਾ, ਨਛੱਤਰ ਸਿੰਘ ਮੈਂਬਰ ਪੰਚਾਇਤ, ਡਾ ਗੁਰਪਿੰਦਰ ਸਿੰਘ ਮੈਂਬਰ ਪੰਚਾਇਤ, ਮਾਸਟਰ ਯੁਗਰਾਜ ਸਿੰਘ, ਬਲਰਾਜ ਸਿੰਘ ਹੈਪੀ, ਕਾਰਜ ਸਿੰਘ ਪੈਂਚ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਕਰਨ ਸਿੰਘ, ਡਾ. ਮਨਜੀਤ ਸਿੰਘ, ਮੰਗਾ ਸਿੰਘ, ਸੁਖਰਾਜ ਸਿੰਘ, ਅਰਮਾਨਪ੍ਰੀਤ ਸਿੰਘ, ਨਿਰਵੈਰ ਸਿੰਘ, ਧਰਮਿੰਦਰ ਸਿੰਘ, ਸ਼ੁਭਮ ਆਦਿ ਹਾਜ਼ਰ ਸਨ।
———————————————————-
ਪਿੰਡ ਰੌਤਾ ਦੀ ਵੱਡੀ ਢਾਬ ਬਣੇਗੀ ਵਿਲੱਖਣ ਝੀਲ
ਨਿਹਾਲ ਸਿੰਘ ਵਾਲਾ / 22 ਸਤੰਬਰ 2024/ ਰਾਜਵਿੰਦਰ ਰੌਂਤਾ
ਪਿੰਡ ਰੌਂਤਾ ਦੀ ਵੱਡੀ ਢਾਬ ਕਰਕੇ ਜਾਣੇ ਜਾਂਦੇ ਛੱਪੜ ਦੀ ਵੀ ਆਖਰ ਸੁਣੀ ਗਈ। ਬਾਰਾਂ ਘੁਮਾਵਾਂ ਵਿੱਚ ਦੱਸੀ ਜਾਂਦੀ ਇਹ ਢਾਬ ਗੰਦਗੀ ਦਾ ਘਰ ਬਣ ਗਿਆ ਸੀ ਆਸੇ ਪਾਸੇ ਦੇ ਲੋਕਾਂ ਦਾ ਰਹਿਣਾ ਦੁੱਬਰ ਉਹ ਗਿਆ ਸੀ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਵੀ ਮੁਸੀਬਤ ਦਾ ਮੰਜ਼ਰ ਸੀ। ਸੰਤ ਨਿਰਮਲ ਦਾਸ ਜੰਗੀਆਣਾ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੇ ਗਏ ਇਸ ਵੱਡੇ ਕਾਰਜ ਵੱਡੀ ਢਾਬ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਛੱਪੜ ਨੂੰ ਪਾਈਪ ਲਾਈਨ ਨਾਲ ਜੋੜ ਕੇ ਛੱਪੜ ਵਿੱਚੋ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ । ਇਹ ਗੰਦਾ ਪਾਣੀ ਬਿਮਾਰੀਆਂ ਫੈਲਾਉਂਦਾ ਸੀ । ਅਤੇ ਭੈੜੀ ਬਦਬੂ ਮਾਰਦੀ ਸੀ।ਆਮ ਆਦਮੀ ਪਾਰਟੀ ਦੇ ਆਗੂ ਲੱਬੀ ਰੌਂਤਾ ਨੇ ਦੱਸਿਆ ਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜਿਲਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਤੇ ਹੰਭਲੇ ਨਾਲ ਇਸ ਢਾਬ ਨੂੰ ਡੂੰਘਾ ਅਤੇ ਸਾਫ ਕਰਕੇ ਦੋ ਖੂਹ ਬਣਾਏ ਜਾਣਗੇ ਅਤੇ ਗੁਰਦੁਆਰਾ ਬਾਬਾ ਲਛਮਣ ਦਾਸ ਲਈ ਵੱਡਾ ਤਲਾਅ ਬਣਾਇਆ ਜਾਏਗਾ । ਪਿੰਡ ਦੇ ਪਾਣੀ ਨੂੰ ਪਾਸੇ ਤੋਂ ਪਾਈਪ ਲਾਈਨ ਰਾਹੀਂ ਸੀਵਰੇਜ ਵਿੱਚ ਪਾਇਆ ਜਾਏਗਾ ਤਾਂ ਜੋ ਪਾਣੀ ਦੂਸ਼ਤ ਨਾ ਹੋ ਸਕੇ। ਇਸ ਛੱਪੜ ਨੂੰ ਸੁੰਦਰ ਝੀਲ ਦਾ ਰੂਪ ਦਿੱਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਵੀ ਨਹਾਉਣ ਲਈ ਲਿਆਂਦੇ ਜਾਂਦੇ ਸਨ ਕਿਉਂਕਿ ਇਤਿਹਾਸਕ ਗੁਰਦੁਆਰਾ ਦੀਨਾ ਸਾਹਿਬ ਇਥੋਂ ਸਿੱਧੇ ਕੱਚੇ ਰਾਹ ਪੰਜ ਕਿਲੋਮੀਟਰ ਹੈ ਅਤੇ ਉਦੋਂ ਪਾਣੀ ਦਾ ਵੱਡਾ ਸੋਮਾ ਇਹੀ ਢਾਬ ਹੁੰਦੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਢਾਬ ਨੂੰ ਡੂੰਘਾ ਅਤੇ ਸਾਫ ਕਰਨ ਦਾ ਬੀੜਾ ਚੁੱਕਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਕੰਮ ਰੁਕ ਗਿਆ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਆਸ ਵੱਜੀ ਹੈ ਕਿ ਇਹ ਕਿਤਾਬ ਗੁਰੂ ਕੋਈ ਢਾਬ ਵਜੋਂ ਬਣ ਕੇ ਦੇਖਣ ਯੋਗ ਅਤੇ ਘੁੰਮਣ ਯੋਗ ਅਸਥਾਨ ਬਣ ਜਾਵੇਗਾ। ਪ੍ਰਬੰਧਕ ਦਵਿੰਦਰ ਸਿੰਘ , ਸੈਕਟਰੀ ਮਨਜਿੰਦਰ ਸਿੰਘ , ਪ੍ਰਧਾਨ ਕੁਲਵੰਤ ਸਿੰਘ ਗਰੇਵਾਲ,ਗੁਰਦਿਆਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਰਣਜੀਤ ਸਿੰਘ ਜੀਤਾ, ਗੁਰਬੰਤ ਦਾਸ, ਦਰਸ਼ਨ ਸਿੰਘ, ਬਲਦੇਵ ਸਿੰਘ ਮਿਸਤਰੀ, ਛਿੰਦੂ ਮੱਲ੍ਹੀ, ਪ੍ਰਧਾਨ ਨਰਿੰਦਰ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ । ਉਹਨਾਂ ਪਿੰਡ ਵਾਸੀਆਂ ਅਤੇ ਵਿਦੇਸ਼ ਵਸਦੇ ਰੌਂਤੇ ਵਾਲਿਆਂ ਨੂੰ ਅਪੀਲ ਕੀਤੀ ਕਿ ਪਾਰਟੀ ਬਾਜ਼ੀ ਤੋ ਉਪਰ ਉੱਠ ਕੇ ਰੌਂਤੇ ਦੀ ਢਾਬ ਨੂੰ ਇਲਾਕੇ ਚੋਂ ਵੱਖਰਾ ਅਤੇ ਦੇਖਣ ਯੋਗ ਬਣਾਉਣ ਲਈ ਆਪਣਾ ਸਹਿਯੋਗ ਦੇਣ।
———————————————————–
ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਨੇ ਸਾਢੇ ਪੈਂਹਟ ਸਾਲ ਦੀ ਉਮਰ ਵਿੱਚ ਫ਼ੇਰ ਆਪਣੀਆਂ ਸਵੈਂ-ਇਛਿਤ ਸੇਵਾਵਾਂ ਸਕੂਲ ਨੂੰ ਅਰਪਿਤ ਕੀਤੀਆਂ
ਨਿਹਾਲ ਸਿੰਘ ਵਾਲਾ/ 18 ਸਤੰਬਰ 2024/ ਰਾਜਵਿੰਦਰ ਰੌਂਤਾ
ਉੱਘੇ ਸਾਹਿਤਕਾਰ ਤੇ ਸੇਵਾ ਮੁਕਤ ਅਧਿਆਪਕ ਗੁਰਮੇਲ ਸਿੰਘ ਬੌਡੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿੱਚ ਇੱਕ ਵਾਰ ਫ਼ੇਰ ਆਪਣੀਆਂ ਸਵੈਂ-ਇਛਿਤ ਸੇਵਾਵਾਂ ਆਪਣੇ ਬਾਪ ਸਵ: ਚੜੵਤ ਸਿੰਘ ਜੀ ਧਾਲੀਵਾਲ ਅਤੇ ਮਾਤਾ ਗਿਆਨ ਕੌਰ ਦੀ ਯਾਦ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਇਹ ਫੈਸਲਾ ਸਕੂਲ ਦੀ ਲੋੜ ਨੂੰ ਮਹਿਸੂਸ ਕਰਦਿਆਂ ਲਿਆ ਹੈ ਕਿਉਂਕਿ ਸਕੂਲ ਵਿੱਚੋਂ ਕੁੱਝ ਲੈਕਚਰਾਰ ਸੇਵਾ ਮੁਕਤ ਹੋ ਗਏ ਹਨ। ੳਹਨਾ ਨੇ ਪਹਿਲਾਂ ਆਪਣੇ ਮਾਂ -ਬਾਪ ਦੀ ਯਾਦ ਵਿੱਚ ਪਾਰਕ ਲਈ 1,40,000 ਅਤੇ 2 ਸਾਲ ਮੁਫਤ ਸੇਵਾ ਕਰਨ ਉਪਰੰਤ 31,000 ਸਕੂਲ ਦੇ ਕਿਸੇ ਵੀ ਕਾਰਜ ਲਈ ਦਾਨ ਦਿੱਤੇ ਸਨ। ਵਰਨਣਯੋਗ ਹੈ ਕਿ ਗੁਰਮੇਲ ਸਿੰਘ ਬੌਡੇ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਦੋ ਸਾਲ ਨਵੇਂ ਅਧਿਆਪਕ ਆਉਣ ਤੱਕ (2020 ਤੋਂ ਮਾਰਚ 2022) ਵਿੱਚ ਸਕੂਲ ਨੂੰ ਮੁਫ਼ਤ ਸੇਵਾਵਾਂ ਦੇ ਚੁੱਕੇ ਹਨ। ਖਾਸ ਗੱਲ ਹੈ ਕਿ ਗੁਰਮੇਲ ਸਿੰਘ ਬੌਡੇ ਸਰੀਰਕ ਪੱਖੋਂ 80% ਅਪਾਹਿਜ ਹਨ ਅਤੇ ਉਨ੍ਹਾਂ ਦਾ ਦਿਲ 25% ਕੰਮ ਕਰਦਾ ਹੈ ਅਤੇ ਅਕਤੂਬਰ 2013 ਤੋਂ ਉਨ੍ਹਾਂ ਦਾ ਦਿਲ ਪੇਸ ਮੇਕਰ ਦੀ ਸਹਾਇਤਾ ਨਾਲ ਕੰਮ ਕਰ ਰਿਹਾ ਹੈ ਅਤੇ ਫ਼ੇਰ ਵੀ ਉਨ੍ਹਾਂ ਨੇ ਸਿੱਖਿਆ, ਸਾਹਿਤਕ, ਸੱਭਿਆਚਾਰਕ ਅਤੇ ਸਕੂਲਾਂ, ਕਾਲਜਾਂ ਵਿੱਚ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਦਿਅਕ ਸੰਸਥਾਵਾਂ ਵਿੱਚ ਪੑੇਰਨਾ ਸਰੋਤ ਭਾਸ਼ਨ ਦੇਣਾ ਨਿਰੰਤਰ ਜਾਰੀ ਰੱਖਿਆ ਹੈ।
ਅੱਜ ਸਕੂਲ ਵਿੱਚੋਂ ਬਹੁਤ ਹੀ ਸਤਿਕਾਰਯੋਗ ਅਧਿਆਪਕ ਉਹਨਾਂ ਦੇ ਘਰ ਆਕੇ ਮਾਣ ਨਾਲ ਸਕੂਲ ਲੈਕੇ ਗਏ। ਸਕੂਲ ਵਿੱਚ ਪ੍ਰਿੰਸੀਪਲ ਰੁਪਿੰਦਰਜੀਤ ਕੌਰ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ, ਜੀਵਨ ਕੁਮਾਰ, ਅਸ਼ੋਕ ਕੁਮਾਰ, ਬੇਅੰਤ ਸਿੰਘ, ਹਰਜੀਤ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ, ਚੰਦਰ ਮੋਹਨ, ਜਸਵਿੰਦਰ ਸਿੰਘ, ਨਰਿੰਦਰ ਕੌਰ, ਰਾਜਵਿੰਦਰ ਕੌਰ, ਸੰਦੀਪ ਕੌਰ, ਬੀਰਪਾਲ ਕੌਰ, ਪ੍ਰਿਅੰਕਾ, ਰਣਜੀਤ ਕੌਰ, ਵੀਰਪਾਲ ਕੌਰ ਆਦਿ ਸਮੂਹ ਸਟਾਫ਼ ਨੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਦੇ ਸਨਮੁਖ ਕੀਤਾ। ਪੂਰੇ ਪੰਜਾਬ ਵਿੱਚ ਇਹ ਇੱਕ ਨਿਵੇਕਲੀ ਮਿਸਾਲ ਹੈ ਕਿ ਐਨੀ ਉਮਰ ਵਿੱਚ ਵੀ ਗੁਰਮੇਲ ਸਿੰਘ ਬੌਡੇ ਨੇ ਸਿਖਿਆ ਖੇਤਰ ਵਿੱਚ ਸਵੈਂ-ਇਛਿਤ ਸੇਵਾ ਸਾਂਭੀ ਹੈ ਜਿਸਦਾ ਕਿ ਸਮੂਹ ਪਿੰਡ ਵਾਸੀਆਂ ਪੱਤਰਕਾਰਾਂ, ਸਾਹਿਤਕ ਅਤੇ ਵਿਦਿਅਕ ਹਲਕਿਆਂ ਵਿੱਚ ਇਸ ਉੱਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜੋ ਕਿ ਸਮੂਹ ਅਧਿਆਪਕਾਂ ਦੇ ਸਨਮਾਨ ਲਈ ਇੱਕ ਪ੍ਰੇਰਨਾ ਸਰੋਤ ਹੈ।
———————————————————–
ਗੁਰਦੁਆਰਾ ਸਾਹਿਬ ‘ਚ ਬਣੇ ਯਾਦਗਾਰੀ ਗੇਟ ਦਾ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਗੁਰਮਿਤ ਅਨੁਸਾਰ ਕੀਤਾ ਉਦਘਾਟਨ
ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਸਨਮਾਨ, ਬਾਬਾ ਜੀ ਵੱਲੋਂ ਵੀ ਦਾਨੀ ਸੱਜਣਾਂ ਦਾ ਸਨਮਾਨ
ਬਾਘਾ ਪੁਰਾਣਾ/ 13 ਸਤੰਬਰ 2024/ ਭਵਨਦੀਪ ਸਿੰਘ ਪੁਰਬਾ
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਆਪਣੇ ਨਗਰ ਵਿੱਚ ਬਣਾਇਆ ਗਿਆ ਇਕ ਵਿਸ਼ਾਲ ਗੇਟ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਹ ਗੇਟ ਗੁਰਦੁਆਰਾ ਸੰਤ ਬਾਬਾ ਪ੍ਰੇਮ ਦਾਸ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਬਣਾਇਆ ਗਿਆ। ਇਸ ਦਾ ਉਦਘਾਟਨ ਬਾਬਾ ਪ੍ਰੇਮ ਦਾਸ ਜੀ ਦੀ ਸਲਾਨਾ ਬਰਸੀ ਮੌਕੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਗੇਟ ਉੱਪਰ ਸਾਢੇ ਤਿੰਨ ਲੱਖ ਰੁਪਏ ਖਰਚਾ ਆਇਆ ਹੈ। ਇਸ ਮੋਕੇ ਰੱਬੀ ਬਾਣੀ ਦਾ ਕੀਰਤਨ ਭਾਈ ਸੋਹਣ ਸਿੰਘ ਨੇ ਕੀਤਾ ਅਤੇ ਕਥਾ ਵਿਚਾਰਾਂ ਵੀ ਕੀਤੀਆਂ।ਆਯੋਜਿਤ ਸਲਾਨਾ ਸਮਾਗਮ ਦੌਰਾਨ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਨੇ ਆਪਣੀ ਪ੍ਰੇਰਣਾ ਸਦਕਾ ਕਥਾ ਵਿੱਚ ਮਹਾਂਪੁਰਸ਼ਾਂ ਦੇ ਯੋਗਦਾਨ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਦਾ ਜਗਤ ਵਿੱਚ ਇੱਕ ਖਾਸ ਸਥਾਨ ਹੈ। ਬਾਬਾ ਜੀ ਨੇ ਕਿਹਾ, “ਮਹਾਂਪੁਰਸ਼ ਕਦੇ ਨਹੀਂ ਮਰਦੇ। ਉਹ ਹਮੇਸ਼ਾ ਜਗਤ ਵਿੱਚ ਆਪਣੀ ਸਿੱਖਿਆ ਅਤੇ ਆਦਰਸ਼ਾਂ ਰਾਹੀਂ ਜੀਦੇ ਰਹਿੰਦੇ ਹਨ ਜਿਵੇਂ ਸੂਰਜ ਹਮੇਸ਼ਾ ਚਮਕਦਾ ਹੈ, ਉਵੇਂ ਹੀ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਸਦਾ ਚਮਕਦੀਆਂ ਰਹਿੰਦੀਆਂ ਹਨ।” ਉਹਨਾਂ ਦੇ ਸਲਾਨਾ ਸਮਾਗਮ ਅਤੇ ਯਾਦਗਾਰ ਸਮਾਗਮ ਸਾਡੇ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਮੌਕਾ ਹੁੰਦੇ ਹਨ। ਉਹਨਾਂ ਦੇ ਸਿਧਾਂਤ, ਸਿਖਿਆਵਾਂ ਅਤੇ ਕਰਮ ਉਨ੍ਹਾਂ ਨੂੰ ਸਦੀਵ ਜੀਵਿਤ ਰੱਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਂਪੁਰਸ਼ ਸਿਰਫ ਆਪਣੇ ਸ਼ਰੀਰ ਦੇ ਨਾਲ ਹੀ ਨਹੀਂ ਬਲਕਿ ਉਹ ਆਪਣੀ ਆਤਮਕ ਬਲ ਦੇ ਨਾਲ ਹਮੇਸ਼ਾ ਜਗਤ ਵਿੱਚ ਮੌਜੂਦ ਰਹਿੰਦੇ ਹਨ।
ਪਿੰਡ ਵਾਸੀਆਂ ਵੱਲੋਂ ਬਾਬਾ ਜੀ ਦਾ ਸ੍ਰੀ ਸਾਹਿਬ ਤੇ ਲੋਈ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ, ਕਮੇਟੀ ਮੈਂਬਰ ਭਾਈ ਥਾਣਾ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ, ਗੁਰਜੰਟ ਸਿੰਘ ਨੀਲਾ ਅਤੇ ਭਿੰਦਾ ਸਿੰਘ ਸਮੇਤ ਕਈ ਪਿੰਡ ਵਾਸੀਆਂ ਨੇ ਵੀ ਬਾਬਾ ਜੀ ਦਾ ਸਨਮਾਨ ਕੀਤਾ। ਇਹ ਗੇਟ ਤਿਆਰ ਕਰਨ ਵਿੱਚ ਬਹੁਤ ਸਾਰੇ ਐਨ ਆਰ ਆਈਆਂ ਨੇ ਯੋਗਦਾਨ ਪਾਇਆ ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਕਾਕਾ (ਕਨੇਡਾ), ਨਿਰਭੈ ਸਿੰਘ ਵਿਦੇਸ਼ਾਂ, ਗੁਰਪ੍ਰੀਤ ਸਿੰਘ ਗੋਗੀ ਕੈਨੇਡਾ, ਚਮਕੌਰ ਸਿੰਘ (ਜਰਮਨੀ), ਅਤੇ ਨਿਰਮਲ ਸਿੰਘ ਡੇਅਰੀ ਵਾਲਾ ਦਾ ਬਾਬਾ ਜੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ, ਬਾਬਾ ਜੀ ਨੇ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੇ ਬੇਟੇ ਦਲਜੀਤ ਸਿੰਘ ਬਿੱਟਾ ਵੱਲੋਂ ਇਕ ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਟੀਲ ਦਾ ਗੇਟ ਲਗਵਾਇਆ ਗਿਆ।
ਇਸ ਸਮਾਗਮ ਵਿੱਚ ਪਿੰਡ ਦੇ ਕਈ ਨੌਜਵਾਨ, ਬੀਬੀਆਂ, ਭੈਣਾਂ ਹਾਜ਼ਰ ਸਨ। ਇਸ ਮੋਕੇ ਭਾਈ ਸੂਬੇਦਾਰ ਚਰਨ ਸਿੰਘ, ਗੁਰਮੀਤ ਸਿੰਘ, ਗ੍ਰੰਥੀ ਬਾਬਾ ਹਰਬੰਸ ਸਿੰਘ, ਬਾਬਾ ਦਰਸ਼ਨ ਸਿੰਘ, ਗਿਆਨ ਦਾਸ, ਬਿੱਲੂ ਸਿੰਘ, ਛਿੰਦਾ ਸਿੰਘ, ਕਾਕਾ ਸਿੰਘ, ਪਰਦੀਪ ਕੁਮਾਰ, ਬੱਬੂ ਸਿੰਘ, ਨੈਬ ਸਿੰਘ, ਦਲਜੀਤ ਸਿੰਘ ਬਿੱਟਾ, ਜਗਸੀਰ ਸਿੰਘ ਤੇ ਹੋਰਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।
———————————————————–
ਸਿਮਰਨ ਮਨੁੱਖ ਨੂੰ ਸ਼ਾਂਤੀ ਅਤੇ ਆਤਮਕ ਸੁੱਖ ਪ੍ਰਦਾਨ ਕਰਦਾ ਹੈ -ਸੰਤ ਬਾਬਾ ਗੁਰਦੀਪ ਸਿੰਘ ਜੀ
ਬਾਘਾ ਪੁਰਾਣਾ/ 23 ਜੁਲਾਈ 2024/ ਭਵਨਦੀਪ ਸਿੰਘ ਪੁਰਬਾ
ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਪ੍ਰਵਚਨਾਂ ਵਿੱਚ ਸਿਮਰਨ ਦੇ ਮਹੱਤਵ ਬਾਰੇ ਰੌਸ਼ਨੀ ਪਾਈ। ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਲੋੜਾਂ ਦੇ ਅਧੀਨ ਨਹੀਂ ਰਹਿੰਦਾ। ਸਿਮਰਨ ਕਰਨ ਵਾਲਾ ਕਦੇ ਵੀ ਚਿੰਤਾ ਦੇ ਵੱਸ ਨਹੀਂ ਹੁੰਦਾ। ਉਹਨਾਂ ਅੱਗੇ ਕਿਹਾ ਕਿ ਸਿਮਰਨ ਕਰਨ ਵਾਲਾ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ। ਉਹਨਾਂ ਨੂੰ ਸਿਫਤੀ ਸਲਾਹ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਸਹਿਜ ਅਵਸਥਾ ਵਿੱਚ ਟਿਿਕਆ ਰਹਿੰਦਾ ਹੈ। ਇਹ ਸਿਮਰਨ ਉਸ ਨੂੰ ਆਨੰਦ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ।
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸਮਝਾਇਆ ਕਿ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਅਡੋਲ ਰਹਿੰਦਾ ਹੈ ਸਿਮਰਨ ਦੀ ਬਰਕਤ ਨਾਲ ਉਸ ਦੇ ਹਿਰਦਾ ਫੁੱਲ ਵਾਗ ਖਿਿੜਆ ਰਹਿੰਦਾ ਹੈ। ਉਨਾਂ ਉਦਾਹਰਨ ਦਿੱਤੀ ਕਿ ਕਿਵੇਂ ਸਿਮਰਨ ਮਨੁੱਖ ਦੇ ਆਤਮਿਕ ਜੀਵਨ ਨੂੰ ਨਵੀਂ ਰੋਸ਼ਨੀ ਨਾਲ ਪ੍ਰਕਾਸ਼ ਕਰਦਾ ਹੈ ਸਿਮਰਨ ਦੇ ਫਾਇਦੇ ਸੰਗਤਾਂ ਨੂੰ ਸਮਝਾਉਂਦੇ ਹੋਏ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਅਰਦਾਸ ਕੀਤੀ ਕਿ ਹਰ ਮਨੱੁਖ ਸਿਮਰਨ ਦੀ ਮਹੱਤਤਾ ਨੂੰ ਆਪਣੇ ਜੀਵਨ ਵਿੱਚ ਅਪਣਾਵੇ ਅਤੇ ਸੱਚੇ ਸੱਚਖੰਡ ਨੂੰ ਪ੍ਰਾਪਤ ਕਰੇ। ਸਿਮਰਨ ਜੋ ਕਿ ਸਤਿਨਾਮ ਵਾਹਿਗੁਰੂ ਦੇ ਜਾਪ ਦਾ ਜਾਪ ਹੈ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸਰੋਤ ਹੈ। ਸਿਮਰਨ ਦੇ ਨਾਲ ਮਨ ਵਿੱਚ ਪਵਿੱਤਰਤਾ ਆਉਂਦੀ ਹੈ ਜੋ ਅੰਦਰੂਨੀ ਸ਼ਾਂਤੀ ਨੂੰ ਜਨਮ ਦਿੰਦੀ ਹੈ। ਇਹ ਸ਼ਾਂਤੀ ਹੀ ਹੈ ਜੋ ਅਸੀਂ ਆਪਣੀ ਰੋਜਾਨਾ ਜ਼ਿੰਦਗੀ ਨੂੰ ਲੈ ਕੇ ਹੋਣੀ ਚਾਹੀਦੀ ਹੈ। ਸਿਮਰਨ ਮਨੁੱਖ ਦੇ ਮਨ ਅਤੇ ਸਰੀਰ ਨੂੰ ਸਹੀ ਰਸਤੇ ਤੇ ਲਿਆਉਂਦਾ ਹੈ। ਸਿਮਰਨ ਕਰਕੇ ਮਨ ਦੀ ਦਿਲਚਸਪੀ ਭਰਮ ਦੇ ਵਿਸ਼ੇ ਤੇ ਰਾਗਾਂ ਤੋਂ ਹਟ ਕੇ ਸੱਚੇ ਮਾਰਗ ਤੇ ਆਉਂਦੀ ਹੈ।
ਸੰਤ ਬਾਬਾ ਗੁਰਦੀਪ ਸਿੰਘ ਜੀ ਕਹਿੰਦੇ ਹਨ ਕਿ ਸਿਮਰਨ ਸਾਡੇ ਜੀਵਨ ਨੂੰ ਸਹੀ ਰਸਤੇ ਤੇ ਲਿਆਉਂਦਾ ਹੈ ਅਤੇ ਸਮਾਜਿਕ ਕੁਰੀਤੀਆਂ ਜਿਵੇਂ ਕਿ ਨਸ਼ਾ, ਹਿੰਸਾ ਅਤੇ ਦੂਸਰੇ ਦੁਸਕਰਮਾਂ ਤੋਂ ਬਚਾਉਂਦਾ ਹੈ। ਸਧਾਰਨ ਤੌਰ ਤੇ ਸਿਮਰਨ ਮਨੁੱਖ ਨੂੰ ਸ਼ਾਂਤੀ ਅਤੇ ਆਤਮਕ ਸੁੱਖ ਪ੍ਰਦਾਨ ਕਰਦਾ ਹੈ। ਇਹ ਉਸ ਨੂੰ ਸਮਾਜ ਵਿੱਚ ਇੱਕ ਵਧੀਆ ਜੀਵਨ ਬਿਤਾਉਣ ਲਈ ਸਹਾਇਕ ਹੈ ਅਤੇ ਸਮਾਜ ਕਰੀਤੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
———————————————————–
ਸੇਵਾ ਸਿਮਰਨ ਅਤੇ ਨਾਮ ਜਪ ਕੇ ਗੁਰੂ ਘਰ ਦੀਆਂ ਖੁਸ਼ੀਆਂ ਮਿਲਦੀਆਂ ਹਨ -ਸੰਤ ਬਾਬਾ ਗੁਰਦੀਪ ਸਿੰਘ ਜੀ
ਕਿਹਾ ਘੋਰ ਕਲਯੁਗ ਦੇ ਦੌਰ ‘ਚ ਮਨੁੱਖ ਰੋਜਾਨਾ ਜਾਪ ਕਰੇ !
ਬਾਘਾ ਪੁਰਾਣਾ/ 20 ਜੁਲਾਈ 2024/ ਭਵਨਦੀਪ ਸਿੰਘ ਪੁਰਬਾ
ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਮਾਲਵੇ ਦਾ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵੱਲੋਂ ਜਿੱਥੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ ਉੱਥੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਅਗਵਾਹੀ ਹੇਠ ਸੰਗਤਾਂ ਵੱਲੋਂ ਹੱਥੀ ਸੇਵਾ ਕੀਤੀ ਜਾਂਦੀ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸੇਵਾ ਸਿਮਰਨ ਤੇ ਨਾਮ ਜਪਣਾ ਸਭ ਕਾਰਜਾਂ ਤੋਂ ਉੱਤਮ ਹੈ ਪ੍ਰੰਤੂ ਅੱਜ ਦਾ ਮਨੁੱਖ ਦੁਨਿਆਵੀ ਕੰਮਾਂ ਵਾਲੇ ਪਾਸੇ ਪੈ ਗਿਆ ਹੈ ਜਦ ਕਿ ਮਨੱੱਖ ਦਾ ਅਸਲ ਮਨੋਰਥ ਸੇਵਾ ਤੇ ਸਿਮਰਨ ਕਰਨਾ ਹੈ। ਉਹਨਾਂ ਕਿਹਾ ਕਿ ਘੋਰ ਕਲਯੁਗ ਦੇ ਦੌਰ ਵਿੱਚ ਹਰ ਮਨੁੱਖ ਨੂੰ ਰੋਜਾਨਾ ਘੱਟੋ-ਘੱਟ ਢਾਈ ਘੰਟੇ ਦਾ ਸਮਾਂ ਜਰੂਰ ਪ੍ਰਭੂ ਭਗਤੀ ਵਿੱਚ ਲਗਾਉਣਾ ਚਾਹੀਦਾ ਹੈ ਤਾਂ ਜੋ ਭਵਸਾਗਰ ਤੋਂ ਰਾਹ ਦਸੇਰਾ ਮਿਲ ਸਕੇ। ਉਹਨਾਂ ਕਿਹਾ ਕਿ ਹਰ ਮਨੱੱਖ ਨੂੰ ਪਤਾ ਹੈ ਕਿ ਉਹ ਜਦੋਂ ਜਨਮ ਲੈਂਦਾ ਹੈ ਤਾਂ ਖਾਲੀ ਹੱਥੀ ਆਉਂਦਾ ਹੈ ਅਤੇ ਉਸ ਨੇ ਪਰਮਾਤਮਾ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ ਖਾਲੀ ਹੱਥੀ ਚਲੇ ਜਾਣਾ ਹੈ ਪਰ ਫਿਰ ਵੀ ਪਤਾ ਨਹੀਂ ਮਨੱੱਖ ਕਿਉਂ ਸਾਰੀ ਜ਼ਿੰਦਗੀ ਰੋਜ਼ ਮਰਾ ਦੌਰਾਨ ਭੱਜਿਆ ਫਿਰਦਾ ਹੈ। ਉਹਨਾਂ ਕਿਹਾ ਕਿ ਅੰਤਲੇ ਸਮੇਂ ਦੌਰਾਨ ਮਨੁੱਖ ਜਦੋਂ ਸੋਚਦਾ ਹੈ ਉਦੋਂ ਸਮਾਂ ਲੰਘ ਜਾਂਦਾ ਹੈ।
ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਮਨੁੱਖ ਦਾ ਦਰਗਾਹ ਵਿੱਚ ਲੇਖਾ ਜੋਖਾ ਕਰਮਾਂ ਦਾ ਹੀ ਹੋਣਾ ਹੈ ਹੋਰ ਕੁਝ ਨਾਲ ਨਹੀਂ ਜਾਣਾ। ਉਹਨਾਂ ਕਿਹਾ ਕਿ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਸਾਡੇ ਵੱਲੋਂ ਕੀਤੇ ਗਏ ਕਰਮਾਂ ਨੇ ਹੀ ਨਾਲ ਜਾਣਾ ਹੈ। ਉਹਨਾਂ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਿੰਘ ਸਜਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਇਆ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਸੰਦੇਸ਼ ਹਰ ਮਨੁੱਖ ਨੂੰ ਅਪਣਾਉਣਾ ਚਾਹੀਦਾ ਹੈ।
———————————————————–
ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ -ਸੰਤ ਬਾਬਾ ਗੁਰਦੀਪ ਸਿੰਘ ਜੀ
ਕਿਹਾ, “ਸਾਡਾ ਵਾਤਾਵਰਨ ਸਾਡਾ ਸਭ ਤੋਂ ਵੱਡਾ ਧਨ ਹੈ”
ਮੋਗਾ / 10 ਜੁਲਾਈ 2024/ ਭਵਨਦੀਪ ਸਿੰਘ ਪੁਰਬਾ
ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਨੇ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਪੌਣ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਬੂਟਿਆਂ ਦਾ ਲਗਾਉਣਾ ਬਹੁਤ ਜ਼ਰੂਰੀ ਹੈ। ਬਾਬਾ ਜੀ ਨੇ ਕਿਹਾ ਕਿ ਬੂਟਿਆਂ ਦੇ ਲਗਾਉਣ ਨਾਲ ਹਵਾ ਸਾਫ ਰਹਿੰਦੀ ਹੈ ਅਤੇ ਇਹ ਮਿੱਟੀ ਦੀ ਉੱਪਜਾਊ ਤਾਕਤ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਸੰਗਤਾਂ ਨੂੰ ਇਸੇ ਸੰਬੰਧੀ । ਚੇਤਾਵਨੀ ਦਿੱਤੀ ਕਿ ਸਾਡਾ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਸ ਦੀ ਸੰਭਾਲ ਲਈ ਸਾਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਇਸ ਮੁਹਿੰਮ ਨੂੰ ਇਕ ਵੱਡਾ ਕਦਮ ਕਰਾਰ ਦਿੱਤਾ ਅਤੇ ਸਾਰਿਆਂ ਨੂੰ ਇਸ ਵਿਚ ਬੜੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਇਹ ਵੀ ਕਿਹਾ ਕਿ ਗੁਰੂ ਦੀ ਬਾਣੀ ਵੀ ਸਾਨੂੰ ਵਾਤਾਵਰਨ ਦੇ ਸਿਧਾਂਤ ਸਮਝਾਉਂਦੀ ਹੈ। ਇਹ ਸਬਕ ਸਾਨੂੰ ਸਿਖਾਉਂਦਾ ਹੈ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਦੇ ਮੁੱਖ ਅੰਗ ਹਨ, ਅਤੇ ਸਾਡੇ ਲਈ ਪਵਿੱਤਰ ਹਨ। ਇਸੇ ਲਈ ਸਾਨੂੰ ਇਨ੍ਹਾਂ ਦੀ ਸੁਰੱਖਿਆ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਦੇ ਨਾਲ ਹੀ, ਬਾਬਾ ਜੀ ਨੇ ਆਮ ਲੋਕਾਂ ਨੂੰ ਪੌਣ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਹੋਰ ਵੀ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਡਾ ਵਾਤਾਵਰਨ ਸਾਡਾ ਸਭ ਤੋਂ ਵੱਡਾ ਧਨ ਹੈ, ਜਿਸਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
———————————————————–
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਚੰਦ ਪੁਰਾਣਾ ਪਹੁੰਚਣ ‘ਤੇ ਬਾਬਾ ਗੁਰਦੀਪ ਸਿੰਘ ਜੀ ਨੇ ਕੀਤਾ ਸਵਾਗਤ
ਕਿਹਾ – ਇਸ ਸਥਾਨ ਤੇ ਪਹੁੰਚ ਕੇ ਆਤਮਿਕ ਸਕੂਨ ਮਿਲਿਆ
ਬਾਘਾ ਪੁਰਾਣਾ / ਫਰਵਰੀ 2024/ ਭਵਨਦੀਪ ਸਿੰਘ ਪੁਰਬਾ
ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਜਿਨਾਂ ਦਾ ਸਵਾਗਤ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਰਦਿਆਂ ਕਿਹਾ ਕਿ ਸਾਨੂੰ ਅੱਜ ਖੁਸ਼ੀ ਮਹਿਸੂਸ ਹੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਹਨ। ਉਹਨਾਂ ਨੇ ਕਿਹਾ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਆਪਣੀ ਕਾਰਜ ਪ੍ਰਣਾਲੀ ਨੂੰ ਹੋਰ ਵੀ ਬਿਹਤਰ ਬਣਾਉਗੇ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਾਲਵੇ ਦਾ ਇਹ ਪਵਿੱਤਰ ਅਤੇ ਇਤਿਹਾਸਿਕ ਸਥਾਨ ਮਨੁੱਖਤਾ ਦੇ ਭਲੇ ਦੇ ਲਈ ਆਏ ਦਿਨ ਕਾਰਜ ਕਰ ਰਿਹਾ ਹੈ ਇਸ ਸਥਾਨ ਨੇ ਜਿੱਥੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਸਿੱਖੀ ਦੇ ਪ੍ਰਚਾਰ ਦੀ ਬਹੁਤ ਜਰੂਰਤ ਹੈ ਜੋ ਬਾਬਾ ਗੁਰਦੀਪ ਸਿੰਘ ਬਖੂਬੀ ਦੇ ਨਾਲ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਕਿਹਾ ਕਿ ਇਹ ਸਥਾਨ ਮਨੁੱਖਤਾ ਦੇ ਭਲੇ ਦਾ ਕੇਂਦਰ ਬਣ ਚੁੱਕਾ ਹੈ ਜਿੱਥੇ ਬਿਰਧ ਆਸ਼ਰਮ ਬਣਿਆ ਹੋਇਆ ਹੈ ਇਸ ਆਸ਼ਰਮ ਦੇ ਵਿੱਚ ਬਜ਼ੁਰਗਾਂ ਨੂੰ ਘਰ ਵਾਂਗ ਹੀ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਇਥੋਂ ਤੱਕ ਕਿ ਇਸ ਸਥਾਨ ਤੇ ਹਰ ਸਾਲ ਲੋੜਵੰਦਾਂ ਦੇ ਵਿਆਹ ਹੁੰਦੇ ਹਨ ਅਤੇ ਪੁਰਾਤਨ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਬਾਬਾ ਗੁਰਦੀਪ ਸਿੰਘ ਵੱਲੋਂ ਵਿਸ਼ੇਸ਼ ਕਦਮ ਪੁੱਟੇ ਜਾਂਦੇ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਥਾਨ ਦੀ ਮਹਿਮਾ ਬਹੁਤ ਸੁਣੀ ਸੀ ਪਰ ਅੱਜ ਆ ਕੇ ਦੇਖਿਆ ਤਾਂ ਮਨ ਨੂੰ ਆਤਮਿਕ ਸੰਤੁਸ਼ਟੀ ਮਿਲੀ ਹੈ ਕਿ ਜਿਸ ਸਥਾਨ ਤੇ ਆਏ ਦਿਨ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਨਤਮਸਤਕ ਹੁੰਦੀਆਂ ਹਨ ਅਤੇ ਖੁਸੀਆਂ ਪ੍ਰਾਪਤ ਕਰਦੀਆਂ ਹਨ ਤਾਂ ਇਸ ਸਥਾਨ ਤੇ ਅਸੀਂ ਕਿਉਂ ਨਾ ਜਾ ਕੇ ਆਸ਼ੀਰਵਾਦ ਲਈਏ। ਉਹਨਾਂ ਨੇ ਕਿਹਾ ਕਿ ਪੁਰਾਤਨ ਵਿਰਸੇ ਨੂੰ ਦਰਸਾਉਂਦਾ ਹੋਇਆ ਅਜਾਇਬ ਘਰ ਵੀ ਖਿੱਚ ਦਾ ਕੇਂਦਰ ਹੈ ਜਿਸ ਨਾਲ ਅਜੋਕੀ ਪੀੜੀ ਨੂੰ ਆਪਣੀ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਹੈ।
———————————————————–
The End
—————————————————————
—————————————————————
—————————————————————
ਮੈਡਮ ਅਨੀਤਾ ਦਰਸ਼ੀ (ਐਡੀਸ਼ਨਲ ਡਿਪਟੀ ਕਮਿਸ਼ਨਰ) ਨੇ ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਦੌਲਤਪੁਰਾ ਨੀਵਾਂ ਵਿਖੇ ਸਿਲਾਈ ਕਟਾਈ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਲੜਕੀਆਂ ਨੂੰ ਆਪਣੇ ਪੈਰਾ ਤੇ ਖੜੇ ਹੋਣਾ ਚਾਹੀਦਾ ਹੈ -ਮੈਡਮ ਅਨੀਤਾ ਦਰਸ਼ੀ

ਮੋਗਾ/ ਸਤੰਬਰ 2023 / ਮਵਦੀਲਾ ਬਿਓਰੋ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ ਦਾ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡਣ ਲਈ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਵੱਲੋਂ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੋਗਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਖਜਾਨਚੀ ਗੋਕਲ ਚੰਦ ਬੁੱਘੀਪੁਰਾ ਅਤੇ ਜਰਨਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।

ਮੈਡਮ ਅਨੀਤਾ ਦਰਸ਼ੀ ਜੀ ਨੇ ਰੀਬਨ ਕੱਟ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਿਲਾਈ ਵਿਦਿਆਰਥਣਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧਾ ਪੇਸ਼ ਕੀਤਾ ਗਿਆ। ਉਪਰੰਤ ਮੈਡਮ ਅਨੀਤਾ ਦਰਸ਼ੀ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਦੇ ਸਿਲਾਈ ਕਟਾਈ ਦਾ ਕੋਰਸ ਪੂਰਾ ਕਰਕੇ ਪਾਸ ਹੋਈਆ ਵਿਦਿਆਰਥਣਾ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਬੋਲਦਿਆ ਮੈਡਮ ਅਨੀਤਾ ਦਰਸ਼ੀ ਜੀ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਪੈਰਾ ਤੇ ਖੜੇ੍ ਹੋਣਾ ਚਾਹੀਦਾ ਹੈ ਤਾਂ ਹੀ ਉਸ ਸਮਾਜ ਵਿੱਚ ਉੱਚਾ ਰੁਤਬਾ ਹਾਸਿਲ ਕਰ ਸਕਦੀਆਂ ਹਨ। ਇਸ ਮੌਕੇ ਮੈਡਮ ਅਨੀਤਾ ਦਰਸ਼ੀ ਨੂੰ ਵਿਦਿਆਰਥਣਾ ਅਤੇ ਪ੍ਰਬੰਧਕਾਂ ਨੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ। ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਗਤੀਵਿਧੀਆਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।

ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਸੋਨੀਆ ਗਾਬਾ ਦੇ ਪਤੀ ਗੁਲਸ਼ਨ ਗਾਬਾ ਜੀ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਪੰਚ ਭੁਪਿੰਦਰ ਸਿੰਘ (ਜਿਲ੍ਹਾ ਪ੍ਰਧਾਨ: ਬੀ.ਕੇ.ਯੂ. ਲੱਖੋਵਾਲ), ਸਟੇਟ ਐਵਾਰਡੀ ਸੁਖਦੇਵ ਸਿੰਘ, ਪੰਚ ਧੀਰਜ ਕੁਮਾਰ ਚਾਵਲਾ, ਪੰਚ ਦਰਸ਼ਨ ਸਿੰਘ, ਸਾਬਕਾ ਪੰਚ ਅੰਗਰੇਜ ਸਿੰਘ, ਡਾ ਕੇਵਲ ਸਿੰਘ, ਨਰਿੰਦਰਪਾਲ, ਪ੍ਰੇਮ ਲਾਲ ਪੁਰੀ, ਗੁਰਨਾਖ ਸਿੰਘ, ਜਸਵਿੰਦਰ ਸਿੰਘ, ਹੀਰਾ ਸਿੰਘ ਕਾਹਨ ਸਿੰਘ ਵਾਲਾ, ਮਾ. ਬੰਤ ਸਿੰਘ, ਸਿਲਾਈ ਕਟਾਈ ਮੈਡਮ ਬਲਜਿੰਦਰ ਕੌਰ, ਬਿਊਟੀਸ਼ਨ ਮੈਡਮ ਬਲਜਿੰਦਰ ਕੌਰ ਗਿੱਲ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਸਬਰੰਗ ਵੈਲਫੇਅਰ ਕਲੱਬ ਵੱਲੋਂ ਪਿੰਡ ਬੁੱਘੀਪੁਰਾ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਹੋਇਆ 35 ਯੂਨਿਟ ਖੁਨਦਾਨ
ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ -ਨਰੇਸ਼ ਚਾਵਲਾ

ਮੋਗਾ/ ਸਤੰਬਰ 2023 / ਭਵਨਦੀਪ ਸਿੰਘ ਪੁਰਬਾ
ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਵੱਲੋਂ ਸਮਾਜ ਸੇਵੀ ਸ਼੍ਰੀ ਗੋਕਲ ਚੰਦ ਜੀ ਦੀ ਸ੍ਰਪਰਸਤੀ ਹੇਠ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਪਿੰਡ ਵਿੱਚ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਪੰਜ ਅੋਰਤਾਂ ਸਮੇਤ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਦਾਨ ਵਿੱਚ ਯੋਗਦਾਨ ਪਾਇਆ। ਇਸ ਕੈਂਪ ਵਿੱਚ ਸ਼੍ਰੀ ਨਰੇਸ਼ ਕੁਮਾਰ ਚਾਵਲਾ (ਜੋਆਇੰਟ ਸੈਕਟਰੀ: ਆਮ ਆਦਮੀ ਪਾਰਟੀ ਪੰਜਾਬ) ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆ ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਮੈਂ 47 ਵਾਰ ਖੁਨ ਦਾਨ ਕਰ ਚੁੱਕਾ ਹਾਂ। ਮੇਰਾ ਤਿੰਨ ਮਹੀਨੇ ਦਾ ਰਿਮਾਇਡਰ ਲੱਗਿਆ ਹੋਇਆ ਹੈ ਅਤੇ ਮੈਨੂੰ ਹਰ ਵਾਰ ਖੂਨਦਾਨ ਕਰਨ ਵਿੱਚ ਵੱਖਰੀ ਸੰਤੁਸਟੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਖੂਨ ਨਸ਼ਿਆ ਜਾਂ ਲੜਾਈ ਝਗੜੇ ਵਿੱਚ ਵਹਾਉਣ ਦੀ ਬਜਾਏ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ।

ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸਾਮਿਲ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਰੂਰਲ ਐੱਨ.ਜੀ.ਓ. ਕਲੱਬਜ ਅੇਸੋਸੀਏਸ਼ਨ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਖੂਨਦਾਨੀਆਂ ਦੇ ਬੈਚ ਲਗਾ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਖੂਨਦਾਨੀਆਂ ਅਤੇ ਸਬਰੰਗ ਵੇਲਫੇਅਰ ਕਲੱਬ ਬੁੱਘੀਪੁਰਾ ਦੇ ਮੈਂਬਰਾਂ ਤੋਂ ਇਲਾਵਾ ਰੂਰਲ ਐੱਨ.ਜੀ.ਓ. ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸ. ਮੁਖਤਿਆਰ ਸਿੰਘ, ਛੈਬਰ ਸਿੰਘ, ਸੁਖਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਹਰਜੰਗ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਗੁਰਿੰਦਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ ਬਲਾਕ-1, ਰਮੇਸ ਖੋਖਰ, ਦਰਸ਼ਨ ਸਿੰਘ ਗਿੱਲ, ਰਵੀ ਚਾਵਲਾ ਆਦਿ ਮੁੱਖ ਤੌਰ ਤੇ ਹਾਜ਼ਰ ਸਨ।
—————————————————————
ਉਘੇ ਸਮਾਜ ਸੇਵੀ ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਚਮਕੌਰ ਸਿੰਘ ਸੰਘਾ ਦਾ ਕਨੈਡਾ ਦੀ ਵਾਪਸੀ ਤੋ ਬਾਅਦ ਪਿੰਡ ਪਹੁੰਚਣ ਤੇ ਨਿਘਾ ਸਵਾਗਤ

ਮੋਗਾ/ ਅਗਸਤ 2023/ ਭਵਨਦੀਪ ਸਿੰਘ ਪੁਰਬਾ
ਉੱਘੇ ਸਮਾਜ ਸੇਵੀ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਨ.ਆਰ.ਆਈ ਸ. ਚਮਕੌਰ ਸਿੰਘ ਸੰਘਾ ਦਾ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਦੱਸਿਆ ਕਿ ਤਿੰਨ ਵਾਰ ਫ਼ੱਕਰ ਬਾਬਾ ਦਾਮੂ ਸ਼ਾਹ ਜੀ ਦੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਉੱਘੇ ਸਮਾਜ ਸੇਵਕ ਸ. ਚਮਕੌਰ ਸਿੰਘ ਸੰਘਾ ਆਪਣੀ ਧਰਮ ਪਤਨੀ ਸ੍ਰੀ ਮਤੀ ਮਨਜੀਤ ਕੌਰ ਸਮੇਤ ਕਈ ਸਾਲਾ ਬਾਅਦ ਕੈਨੇਡਾ ਤੋਂ ਵਾਪਿਸ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚੇ ਹਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਨਗਰ ਨਿਵਾਸੀ ਨੇ ਵੱਡਾ ਇਕੱਠ ਕਰਕੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ।

ਇਸ ਮੌਕੇ ਸ. ਚਮਕੌਰ ਸਿੰਘ ਸੰਘਾ ਦਾ ਸਵਾਗਤ ਕਰਨ ਲਈ ਗੁਰਮੀਤ ਸਿੰਘ ਸੰਘਾ, ਪ੍ਰੀਤਮ ਸਿੰਘ ਰਾਜ ਗਿੱਲ, ਅੰਬੀ ਔਗੜ, ਨਵਤੇਜਪਾਲ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਪਿੰਦਾ, ਜਗਸੀਰ ਸਿੰਘ ਖੀਰਾ, ਗੁਰਮੀਤ ਸਿੰਘ ਗਿੱਲ, ਮੈਂਬਰ ਬਲਾਕ ਸੰਮਤੀ ਬੂਟਾ ਸਿੰਘ, ਹਰਚਰਨਪ੍ਰੀਤ ਸਿੰਘ, ਗੁਰਦਿੱਤ ਸਿੰਘ, ਬਲਬੀਰ ਸਿੰਘ, ਬਾਬੂ ਸਿੰਘ, ਬਲਰਾਜ ਸਿੰਘ ਬਾਜਾ, ਬਚਿੱਤਰ ਸਿੰਘ, ਲਛਮਣ ਸਿੰਘ, ਕਮਲ ਸਿੰਘ, ਰੈਟੂ ਸਿੰਘ, ਸੇਵਾ ਸਿੰਘ, ਮੁਖਤਿਆਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ ਕੇਦੀ, ਜੁਗਰਾਜ ਸਿੰਘ ਰਾਜੂ, ਗੁਰਸੇਵਕ ਸਿੰਘ ਮਠਾੜੂ, ਗੁਰਨਾਮ ਸਿੰਘ ਜੌਹਲ, ਨੀਲਾ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਡਾਕਟਰ ਅਮਰਦੀਪ, ਕੁਲਦੀਪ ਸਿੰਘ, ਦਵਿੰਦਰ ਸਿੰਘ ਦੀਪੂ, ਕਰਨੈਲ ਸਿੰਘ, ਜੀਤ ਸਿੰਘ, ਕਾਕਾ ਸਿੰਘ, ਹਰਜੀਵਨ ਸਿੰਘ ਜੀਵਾ, ਮੱਲ ਸਿੰਘ, ਮੈਂਬਰ ਦੇਵ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਮੰਨਾ, ਕੁਲਵਿੰਦਰ ਸਿੰਘ ਕਾਲਾ, ਬਲਵੀਰ ਸਿੰਘ, ਚਮਕੌਰ ਸਿੰਘ ਕੌਰਾ, ਬੰਸੀ ਸਿੰਘ, ਦਿਲਬਾਗ ਸਿੰਘ, ਮਿਸਤਰੀ ਬੂਟਾ ਸਿੰਘ, ਸਾਹਬ ਸਿੰਘ ਮੈਂਬਰ, ਸਵਰਨ ਸਿੰਘ ਭੋਦੂ, ਜੀਤਾ ਸਿੰਘ ਆਦਿ ਮੁੱਖ ਤੌਰ ਤੇ ਹਾਜਰ ਸਨ।
—————————————————————
ਮੋਗਾ ਜ਼ਿਲ੍ਹੇ ਦੇ ਹਰਜੀਤ ਸਿੰਘ (ਰਾਕੇਟ ਵਿਗਿਆਨੀ ਇਸਰੋ) ਦਾ ਚੰਦ੍ਰਯਾਨ -3 ਪੋ੍ਜੈਕਟ ਵਿੱਚ ਉੱਘਾ ਯੋਗਦਾਨ

ਨਿਹਾਲ ਸਿੰਘ ਵਾਲਾ / ਅਗਸਤ 2023/ ਰਾਜਵਿੰਦਰ ਰੌਂਤਾ
ਕੇਰਲਾ ਦੀ ਰਾਜਧਾਨੀ ਤਿ੍ਵਿੰਦਰਮ ਵਿੱਚ ਇਸਰੋ ਦੇ ਮੁੱਖ ਕੇਂਦਰ ਵਿਖੇ ਤਾਇਨਾਤ ਮੋਗਾ ਨਿਵਾਸੀ ਹਰਜੀਤ ਸਿੰਘ ਰਾਕੇਟ ਵਿਗਿਆਨੀ ਦਾ ਪਹਿਲਾ ਦੀ ਤਰ੍ਹਾਂ ਇਸ ਵਾਰ ਵੀ ਸਫਲਤਾ ਪੂਰਵਕ ਨੇਪਰੇ ਚਾੜੇ ਪੋ੍ਜੈਕਟ ਚੰਦ੍ਰਯਾਨ 3 ਵਿੱਚ ਉੱਘਾ ਯੋਗਦਾਨ ਰਿਹਾ ਹੈ। ਮੁੱਖ ਡਿਜ਼ਾਈਨ ਇੰਜਨੀਅਰ ਵਜੋਂ ਪਹਿਲੇ ਪੋ੍ਜੈਕਟਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਸਾਲ 2017 ਵਿੱਚ ਟੀਮ ਐਕਸੀਲੈਂਸ ਐਵਾਰਡ ਨਾਲ ਤੇ ਸਾਲ 2018 ਵਿੱਚ ਯੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਸਾਲ 2021 ਦੌਰਾਨ ਇਸਰੋ ਨੇ ਹਰਜੀਤ ਸਿੰਘ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤਾ ਹੈ। ਦਸਮੇਸ਼ ਨਗਰ ਮੋਗਾ ਵਾਸੀ ਸੁਰਿੰਦਰ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਤੇ ਸੀ੍ਮਤੀ ਗੁਰਸ਼ਰਨ ਕੌਰ ਸੇਵਾ ਮੁਕਤ ਅਧਿਆਪਕਾ ਦੇ ਇਸ ਹੋਣਹਾਰ ਬੇਟੇ ਵੱਲੋਂ ਇਸ ਵਾਰ ਵੀ ਪਹਿਲਾਂ ਵਾਂਗ ਤਨਦੇਹੀ ਨਾਲ ਪਾਏ ਯੋਗਦਾਨ ਉੱਪਰ ਮੋਗਾ ਸ਼ਹਿਰ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਨੂੰ ਫ਼ਖਰ ਹੈ ਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਅਗਲੇ ਪੋ੍ਜੈਕਟਾਂ ਦੌਰਾਨ ਇਸੇ ਤਰ੍ਹਾਂ ਯਤਨਸ਼ੀਲ ਰਹੇਗਾ। ਹਰਜੀਤ ਸਿੰਘ ਦੇ ਜੱਦੀ ਪਿੰਡ ਮੀਨੀਆਂ ਵਿੱਚ ਵੀ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਨੇ ਕਿਹਾ ਕਿ ਵਿਗਿਆਨ ਨੇ ਚੰਦ ਤੇ ਪਹੁੰਚ ਕੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਕਿਹਾ ਕਿ ਇਹ ਸਾਡੀ ਟੀਮ ਵਰਕ ਦੀ ਘਾਲਣਾ ਤੇ ਲਗਾਤਾਰ ਮਿਹਨਤ ਦਾ ਸਿੱਟਾ ਹੈ।ਉਹਨਾਂ ਵਿਗਿਆਨਕ ਵਿਚਾਰਧਾਰਾ ਅਪਣਾਉਣ ਅਤੇ ਬਚਿਆਂ ਨੂੰ ਸਾਇੰਸ ਵਿਸ਼ੇ ਵਿੱਚ ਨਿੱਠ ਕੇ ਪੜ੍ਹਾਈ ਕਰਨ ਲਈ ਕਿਹਾ ਕਿ ਵਿਗਿਆਨਕ ਨਿਪੁੰਨਤਾ ਵਿੱਚ ਤਰੱਕੀ ਦੇ ਸੋਮੇ ਹੀ ਸੋਮੇ ਹਨ।

ਪਿੰਡ ਮੀਨੀਆਂ ਦੇ ਗੁਰਸੇਵਕ ਸਿੰਘ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ, ਉਜਾਗਰ ਸਿੰਘ ਸੇਵਾ ਮੁਕਤ ਸਾਇੰਸ ਮਾਸਟਰ, ਭਜਨ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਤੇ ਜਗਸੀਰ ਸਿੰਘ ਮੌਜੂਦਾ ਸਰਪੰਚ, ਹਰਿੰਦਰ ਸਿੰਘ ਨੌਜਵਾਨ ਅਧਿਆਪਕ ਨੇ ਮੁਬਾਰਕ ਬਾਦ ਦਿੱਤੀ।
—————————————————————
ਦਸਮੇਸ਼ ਸੇਵਾ ਕਲੱਬ ਖੁਖਰਾਣਾ ਵੱਲੋਂ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਰਾਸਤੇ ਦੀ ਕੀਤੀ ਗਈ ਸਫਾਈ

ਖੁਖਰਾਣਾ (ਮੋਗਾ)/ ਅਗਸਤ 2023/ ਭਵਨਦੀਪ ਸਿੰਘ ਪੁਰਬਾ
ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆਂ ਦੀ ਸ੍ਰਪਰਸਤੀ ਹੇਠ ਦਸਮੇਸ਼ ਸੇਵਾ ਕਲੱਬ ਪਿੰਡ ਖੁਖਰਾਣਾ ਵੱਲੋਂ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਸੰਤ ਬਾਬਾ ਹੀਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਾਸਤੇ ਤੇ ਲੱਗੇ ਦਰਖਤਾਂ ਦੀ ਕਾਟ-ਸ਼ਾਟ ਕਰਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਗਈ। ਦਸਮੇਸ਼ ਸੇਵਾ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਂਦੇ ਰਾਸਤੇ ਵਿੱਚ ਦਰੱਖਤ ਬਹੁੱਤ ਉਚੇ ਹੋ ਗਏ ਸਨ ਜਿਸ ਕਾਰਨ ਅਕਸਰ ਬਿਜਲੀ ਦੀ ਤਾਰਾ ਉਨ੍ਹਾਂ ਵਿੱਚ ਫਸ ਜਾਦੀਆਂ ਸਨ ਅਤੇ ਟੁੱਟ ਜਾਦੀਆਂ ਸਨ। ਜਿਸ ਨਾਲ ਬਿਜਲੀ ਬੰਦ ਹੋ ਜਾਦੀ ਸੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਅੱਜ ਦਸਮੇਸ਼ ਸੇਵਾ ਕਲੱਬ ਖੁਖਰਾਣਾ ਦੇ ਮੈਬਰਾਂ ਨੇ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਨੂੰ ਜਾਦੇ ਰਾਸਤੇ ਵਿੱਚ ਲੱਗੇ ਦਰਖਤਾਂ ਨੂੰ ਸ਼ਾਗ ਕੇ ਸਾਰੇ ਰਾਸਤੇ ਦੀ ਸਫਾਈ ਕੀਤੀ ਹੈ। ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਸਾਡੇ ਐਨ.ਆਰ.ਆਈ ਵੀਰ ਸੁਖਜਿੰਦਰ ਸਿੰਘ ਕੈਨੇਡਾ, ਪਵਿੱਤਰ ਸਿੰਘ ਕੈਨੇਡਾ, ਮਨਦੀਪ ਸਿੰਘ ਮਨੀਲਾ, ਤੇਜਿੰਦਰ ਸੇਖੋ, ਨਿੱਕਾ ਮਨੀਲਾ, ਗੋਰਾ ਮਨੀਲਾ, ਦਲਜੀਤ ਮਲੇਸ਼ੀਆ, ਜਸਵਿੰਦਰ ਮਨੀਲਾ, ਸਤਨਾਮ ਅਸਟ੍ਰੇਲੀਆ, ਹਿੰਮਤ ਅਸਟ੍ਰੇਲੀਆ, ਭਿੰਦਾ ਮਨੀਲਾ, ਹਰਮਿਲਾਪ ਮਨੀਲਾ, ਸੀਪੂ ਕੈਨੇਡਾ ਆਦਿ ਵੀਰਾਂ ਵੱਲੋਂ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਮੀਤ ਪ੍ਰਧਾਨ ਦਰਸ਼ਨ ਸਿੰਘ, ਖਜਾਨਚੀ ਡਾ. ਬੇਅੰਤ ਸਿੰਘ ਸੇਖੋ, ਸੈਕਟਰੀ ਸਤਨਾਮ ਸਿੰਘ, ਮਨਪ੍ਰੀਤ ਸਿੰਘ ਸੇਖੋਂ, ਸਾਧੂ ਸਿੰਘ ਧਾਲੀਵਾਲ, ਹੈਪੀ ਸੇਖੋਂ, ਗੋਲਾ ਸੇਖੋਂ, ਨਿਹਾਲੀ ਧਾਲੀਵਾਲ, ਸੁਖਦੇਵ ਧਾਲੀਵਾਲ, ਮਲਕੀਤ ਜੋਹਲ, ਸੁਖਵੰਤ ਸੇਖੋਂ, ਹਰਪ੍ਰੀਤ ਸੇਖੋਂ, ਪਿੰਦਰ ਸੇਖੋਂ, ਸੇਮਾ ਸੇਖੋ, ਪੁਸ਼ਵਿੰਦਰ ਸੇਖੋਂ, ਦਵਿੰਦਰ ਸੇਖੋਂ, ਗਿਆਨੀ ਹਰਦੀਪ ਸਿੰਘ, ਮੋਹਣਾ ਸੇਖੋਂ, ਡਾ. ਮਨੀ, ਮਾਸਟਰ ਕੁਲਦੀਪ ਸਿੰਘ, ਖੁਸ਼ ਗਿੱਲ, ਜੀਤ ਧਾਲੀਵਾਲ, ਬੰਤ ਸੇਖੋਂ, ਕਰਨ ਪੁਰਬਾ, ਵਰਿੰਦਰ ਪੁਰਬਾ, ਮਣੂ ਪੁਰਬਾ, ਜੀਤ ਮੈਂਬਰ, ਨੇਕੀ ਪੁਰਬਾ, ਗਾਗੂ ਸੇਖੋਂ, ਸੁਖਦੀਪ ਧਾਲੀਵਾਲ, ਪੀਤਾ ਸੇਖੋਂ, ਮਾਸਟਰ ਮਨਪ੍ਰੀਤ ਸਿੰਘ, ਰਣਧੀਰ ਸੇਖੋਂ, ਹਰਮਨ ਸੇਖੋਂ, ਗੁਰਨਾਮ ਸਿੱਧੂ, ਜਿੰਦਰ ਸੇਖੋਂ, ਪਿੰਦਾ ਸੇਖੋਂ, ਜੱਗਾ ਕੈਨੇਡਾ, ਬਲਰਾਜ ਸੇਖੋਂ, ਬਲਜੀਤ ਸੇਖੋਂ, ਬਾਬੂ ਸੇਖੋਂ, ਗਿਆਨੀ ਹਰਪ੍ਰੀਤ ਸਿੰਘ ਸੇਖੋਂ, ਸ਼ਮਸ਼ੇਰ ਸਿੰਘ ਧਾਲੀਵਾਲ, ਨਿਰਭੈਅ ਸੇਖੋ, ਗੁਰਤੇਜ ਧਾਲੀਵਾਲ, ਸੁਖਦੇਵ ਧਾਲੀਵਾਲ, ਕਿੰਦਾ ਪੁਰਬਾ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।
—————————————————————
ਸਰਬੱਤ ਦਾ ਭਲਾ ਮੋਗਾ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹਰੇ ਚਾਰੇ ਦੀਆਂ 300 ਗੱਠਾਂ ਦਿੱਤੀਆਂ
ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ

ਮੋਗਾ / ਜੁਲਾਈ 2023/ ਭਵਨਦੀਪ ਸਿੰਘ ਪੁਰਬਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਜੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਆਪਣੇ ਕੀਤੇ ਗਏ ਐਲਾਨ ਮੁਤਾਬਿਕ ਜਿੱਥੇ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਲਈ ਰਾਸ਼ਨ ਪਾਣੀ, ਦਵਾਈਆਂ, ਤਰਪਾਲਾਂ, ਮੱਛਰ ਦਾਨੀਆਂ, ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੁਣ ਹੜਾਂ ਦੇ ਕਾਰਨ ਡਿੱਗੇ ਜਾਂ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਦੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਸੱਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਹਾਲੇ ਵੀ ਇਨ੍ਹਾਂ ਪਿੰਡਾਂ ਵਿੱਚ ਹਰੇ ਚਾਰੇ, ਤੂੜੀ, ਫੀਡ ਅਤੇ ਡੀਜ਼ਲ ਆਦਿ ਦੀ ਜਰੂਰਤ ਹੈ ਕਿਉਂਕਿ ਕੁਦਰਤੀ ਕਰੋਪੀ ਕਾਰਨ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਇਨ੍ਹਾਂ ਪਿੰਡਾਂ ਨੂੰ ਮੁੜ ਲੀਹ ਤੇ ਪਰਤਣ ਲਈ ਹਾਲੇ ਤਿੰਨ ਮਹੀਨੇ ਤੋਂ ਜਿਆਦਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਅੱਜ ਟਰੱਸਟ ਵੱਲੋਂ ਮੱਕੀ ਦੇ ਆਚਾਰ ਦੀਆਂ 300 ਗੱਠਾਂ ਪਿੰਡ ਦੌਲੇਵਾਲਾ ਕਲਾਂ, ਮੰਦਰ ਕਲਾਂ, ਸੰਘੇੜਾ, ਕੰਬੋ ਖੁਰਦ ਅਤੇ ਕਲਾਂ, ਮਦਾਰਪੁਰ ਅਤੇ ਸ਼ੇਰੇਵਾਲਾ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ ਤੇ ਅੱਗੇ ਵੀ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਪਸ਼ੂਆਂ ਲਈ ਹਰੇ ਚਾਰੇ ਅਤੇ ਫੀਡ ਦੇ ਇੰਤਜਾਮ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਸੰਘੇੜਾ ਵਿੱਚ ਡਿੱਗੇ ਅਤੇ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕੀਤਾ ਅਤੇ ਜਿਨ੍ਹਾਂ ਮਕਾਨਾਂ ਦੀ ਮੁੜ ਉਸਾਰੀ ਜਾਂ ਰਿਪੇਅਰ ਦੀ ਲੋੜ ਹੈ, ਉਨ੍ਹਾਂ ਦੇ ਟਰੱਸਟ ਦੀ ਟੀਮ ਵੱਲੋਂ ਫਾਰਮ ਭਰੇ ਗਏ।

ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਅਤੇ ਟਰੱਸਟੀ ਹਰਭਿੰਦਰ ਸਿੰਘ ਜਾਨੀਆਂ, ਐਨ ਜੀ ਓ ਮੈਬਰ ਹਰਭਜਨ ਸਿੰਘ ਬਹੋਨਾ, ਬਲਾਕ ਕੋਟ ਈਸੇ ਖਾਂ ਦੇ ਪ੍ਰਧਾਨ ਜਗਤਾਰ ਸਿੰਘ ਜਾਨੀਆਂ, ਜਿਲ੍ਹਾ ਜਥੇਬੰਦਕ ਸਕੱਤਰ ਰਾਮ ਸਿੰਘ ਜਾਨੀਆਂ, ਸੁਖਬੀਰ ਸਿੰਘ ਮੰਦਰ ਨੇ ਵੀ ਡਾ. ਐਸ ਪੀ ਸਿੰਘ ਉਬਰਾਏ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਕਿਸਾਨ ਆਗੂ ਦਵਿੰਦਰ ਸਿੰਘ ਭੈਣੀ, ਸਤਨਾਮ ਸਿੰਘ ਸ਼ੇਰੇਵਾਲਾ, ਸੁਖਬੀਰ ਸਿੰਘ ਮੰਦਰ, ਅਰਸ਼ਦੀਪ ਸਿੰਘ ਜੈਤੋ, ਦਲਜੀਤ ਸਿੰਘ ਮਦਾਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਸਰਪੰਚ, ਲਾਭਪਾਤਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
—————————————————————
ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਹੋਏ ਨਤਮਸਤਕ

ਖੁਖਰਾਣਾ (ਮੋਗਾ) /ਜੁਲਾਈ 2023/ ਭਵਨਦੀਪ ਸਿੰਘ ਪੁਰਬਾ
ਨਵ ਨਿਯੁਕਤ ਸ੍ਰੋਮਣੀ ਅਕਾਲੀ ਦਲ (ਅ) ਫਤਹਿ ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ (ਮੋਗਾ) ਵਿਖੇ ਪਹੁੰਚੇ। ਸਭ ਤੋ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਉਸ ਤੋਂ ਉਪਰੰਤ ਜਥੇਦਾਰ ਕਾਹਨ ਸਿੰਘ ਵਾਲਾ ਨੇ ਹਲਕੇ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਨਾਲ ਮੁਲਾਕਾਤ ਕੀਤੀ। ਮੌਜੂਦਾ ਅਤੇ ਆਉਣ ਵਾਲੇ ਸਮੇਂ ‘ਚ ਪੰਥਕ ਹਲਾਤਾਂ ਤੇ ਖੁਲ ਕੇ ਵੀਚਾਰ ਚਰਚਾ ਕੀਤੀ। ਬੀਜੇਪੀ ਦੀ ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਸੌਦਾ ਸਾਧ ਨੂੰ ਵਾਰ ਵਾਰ ਪੇਰੌਲ ਦਿੱਤੇ ਜਾਣ ਉੱਪਰ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸ੍ਰੋਮਣੀ ਅਕਾਲੀ ਦਲ (ਫਤਹਿ) ਦਾ ਪ੍ਰਧਾਨ ਬਣਨ ਤੋ ਬਾਅਦ ਪਹਿਲੀ ਵਾਰ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਪਹੁੰਚੇ। ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਬਾ ਰੇਸ਼ਮ ਸਿੰਘ ਖੁਖਰਾਣਾ ਨਾਲ ਮੇਰਾ ਬਹੁਤ ਸਨੇਹ ਹੈ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਜਿੱਥੇ ਧਾਰਮਿਕ ਸ਼ਖਸੀਅਤ ਹਨ। ਉੱਥੇ ਪੰਥਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਦੇ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਹੀ ਪੰਥਕ ਸ਼ਖਸ਼ੀਅਤਾਂ ਨਾਲ ਦਿਲੋ ਪਿਆਰ ਕਰਦੇ ਹਨ।

ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਫਤਹਿ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਜੀਓ ਆਇਆਂ ਨੂੰ ਕਿਹਾ। ਜਥੇਦਾਰ ਜੀ ਦੇ ਨਾਲ ਪ੍ਰਵਾਰਕ ਮੈਂਬਰ ਵੀ ਹਾਜ਼ਰ ਸਨ।
———————————————————————
ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰ ਸੇਵਾ ਆਰੰਭ

ਮੋਗਾ/ ਮਵਦੀਲਾ ਬਿਓਰੋ
ਧੰਨ ਧੰਨ ਸੰਤ ਬਾਬਾ ਹੀਰਾ ਸਿੰਘ ਜੀ ਅਤੇ ਉਨ੍ਹਾਂ ਦੇ ਸੇਵਾਦਾਰ ਬਾਬਾ ਹਾਕਮ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਵਿਖੇ ਬਣ ਰਹੇ ਨਵੇਂ ਸੱਚਖੰਡ ਸਾਹਿਬ ਦੀ ਕਾਰਸੇਵਾ ਬੀਤੇ ਦਿਨੀ ਆਰੰਭ ਕਰ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਪਵਿੱਤਰ ਅਸਥਾਨ ਦੀ ਪੁਰਾਣੀ ਇਮਾਰਤ ਜਿਸ ਉਪਰ ‘ਸੰਤ ਨਿਵਾਸ 1985’ ਉਕਰਿਆ ਹੋਇਆ ਹੈ ਇਸ ਤਕਰੀਬਨ 37 ਸਾਲ ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਹੈ ਜਿਸ ਦੇ ਨਵੀਨੀਕਰਨ ਲਈ ਐਨ.ਆਰ.ਆਈ ਸੇਵਾਦਾਰ ਦੇ ਸਹਿਯੋਗ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਸੇਵਾਦਾਰ ਨੇ ਇਸ ਕਾਰਸੇਵਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਚਾਰ-ਦੀਵਾਰੀ ਦੀ ਕਾਰਸੇਵਾ ਆਰੰਭ ਹੋ ਗਈ ਹੈ ਜਿਵੇ-ਜਿਵੇ ਸੇਵਾ ਇਕੱਠੀ ਹੋਵੇਗੀ, ਉਵੇ-ਉਵੇ ਕਾਰ ਸੇਵਾ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਹੀਰਾ ਸਿੰਘ ਜੀ ਦੀ ਪੁਰਾਤਨ ਯਾਦਗਾਰ ਨੂੰ ਵੀ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇਗਾ। ਸੇਵਾਦਾਰਾ ਵੱਲੋਂ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਦੀ ਸ਼ੁਰੂ ਹੋਈ ਇਸ ਕਾਰ ਸੇਵਾ ਲਈ ਸਮੂੰਹ ਸਾਧ ਸੰਗਤ ਨੂੰ ਇਸ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।

ਇਸ ਮੌਕੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ, ਭਾਈ ਹਰਬੰਸ ਸਿੰਘ, ਭਾਈ ਹਰਪਾਲ ਸਿੰਘ, ਪੰਚ ਜੀਤ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਮਿਸਤਰੀ ਬੂਟਾ ਸਿੰਘ ਕਾਲੀਏ ਵਾਲਾ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਬਿਜਲੀਵਾਲਾ, ਮਾਸਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਆਦਿ ਮੁੱਖ ਤੌਰ ਤੇ ਹਾਜਰ ਸਨ।
———————————————————————